ਕੇਜਰੀਵਾਲ ਸਰਕਾਰ ਦੇ ਦੋ ਸਾਲ ਪੂਰੇ

ਨਵੀਂ ਦਿੱਲੀ, ਦਿੱਲੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘’ਤੇ ਕੇਜਰੀਵਾਲਸਰਕਾਰ ਵੱਲੋਂ ਆਪਣੇ ਇਸ ਕਾਰਜਕਾਲ ਦਾ ਰਿਪੋਰਟ ਕਾਰਡ ‘ਦੋ ਸਾਲ ਬੇਮਿਸਾਲ’ ਪੇਸ਼ ਕੀਤਾ ਗਿਆ ਜਿਸ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਾਰੀ ਕੀਤਾ।ਸ੍ਰੀ ਸਿਸੋਦੀਆ ਵੱਲੋਂ ਜਾਰੀ ਇਸ ਕਾਰਡ ਰਾਹੀਂ ਕੇਜਰੀਵਾਲ ਸਰਕਾਰ ਦੀਆਂ ਪਿਛਲੇ ਦੋ ਸਾਲਾਂ ਕੰਮਾਂ ਦਾ ਜ਼ਿਕਰ ਕੀਤਾ ਗਿਆ। ਦਿੱਲੀ ਸਕੱਤਰੇਤ ਵਿਖੇ ਹੋਏ ਇਸ ਸਮਾਗਮ ਦੌਰਾਨ ਦਿੱਲੀ ਦੇ ਸਿਹਤ ਤੇ ਬਿਜਲੀ ਮੰਤਰੀ ਸਤਿੰਦਰ ਜੈਨ, ਕਲਾ, ਭਾਸ਼ਾ ਤੇ ਪਾਣੀ ਮੰਤਰੀ ਕਪਿਲ ਮਿਸ਼ਰਾ, ਕਿਰਤ ਤੇ ਵਿਕਾਸ ਮੰਤਰੀ ਗੋਪਾਲ ਰਾਇ, ਵਾਤਾਵਰਣ ਤੇ ਜੰਗਲਾਤ ਮੰਤਰੀ ਇਮਰਾਨ ਹੁਸੈਨ ਤੋਂ ਇਲਾਵਾ ਮੁੱਖ ਸਕੱਤਰ ਡਾ. ਐਮ.ਐਮ ਕੁੱਟੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਰਿਪੋਰਟ ਕਾਰਡ ਵਿੱਚ ਸਿੱਖਿਆ ਖੇਤਰ ਦੇ ਕਾਰਜਾਂ, ਨਿਜੀ ਸਕੂਲਾਂ ਨੂੰ ਨਕੇਲ ਪਾਉਣ, ਸਿਹਤ ਸਹੂਲਤਾਂ, ਮਹੁੱਲਾ ਕਲੀਨਿਕਾਂ ਤੇ ਬਿਸਤਰਿਆਂ ਵਿੱਚ ਵਾਧਾ, ਦਿੱਲੀ ਜਲ ਬੋਰਡ ਵੱਲੋਂ ਪਾਣੀ ਦੀ ਸਮਰੱਥਾ ਵਧਾਉਣ ਤੇ ਪੀਣ ਵਾਲੇ ਪਾਣੀ ਦੀ ਪੂਰਤੀ ਨਾਲ ਜੁੜੇ ਅੰਕੜੇ, ਸੀਵਰੇਜ਼ ਦੀ ਸਹੂਲਤ, ਬਿਜਲੀ ਪੂਰਤੀ ਲਈ ਚੁੱਕੇ ਗਏ ਕਦਮਾਂ, ਗ਼ਰੀਬਾਂ ਲਈ ਆਸਰਾ ਘਰਾਂ ਦਾ ਪ੍ਰਬੰਧ ਸੁਧਾਰਨ, ਪ੍ਰਦੂਸ਼ਣ ਰੋਕਣ ਲਈ ਪੁੱਟੇ ਗਏ ਕਦਮਾਂ ਸਮੇਤ ਟਰਾਂਸਪੋਰਟ ਖੇਤਰ ਵਿੱਚ ਕੀਤੀ ਗਈ ਪ੍ਰਗਤੀ ਨੂੰ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *

Please type the characters of this captcha image in the input box

Please type the characters of this captcha image in the input box

Error. Page cannot be displayed. Please contact your service provider for more details. (10)