ਚੋਣ ਕਮਿਸ਼ਨ ਨੂੰ ਦੂਸ਼ਣਬਾਜ਼ੀ ’ਚ ਘੜੀਸਣਾ ਨਿੰਦਣਯੋਗ: ਕੈਪਟਨ

ਚੰਡੀਗੜ੍ਹ,  ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ ਹਰਕਤਾਂ ਵਿਧਾਨ ਸਭਾ ਚੋਣਾਂ ਵਿੱਚ ਦਿਸਦੀ ਹਾਰ ਕਾਰਨ ਇਨ੍ਹਾਂ ਦੇ ਡਿੱਗ ਚੁੱਕੇ ਮਨੋਬਲ ਦੀ ਨਿਸ਼ਾਨੀ ਹੈ।
ਉਨ੍ਹਾਂ ਅੱਜ ਇੱਥੇ ਕਿਹਾ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਦੇ ਸਾਰੇ ਛੋਟੇ-ਵੱਡੇ ਆਗੂ ਸ਼ਿਕਾਇਤਾਂ ’ਤੇ ਸ਼ਿਕਾਇਤਾਂ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਆਪਾ ਬਚਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ  ਕਿ ਨਿਆਂਪਾਲਿਕਾ ਦੀ ਤਰ੍ਹਾਂ ਚੋਣ ਕਮਿਸ਼ਨ ਦੇ ਨਿਯਮਾਂ ਵਿੱਚ ਵੀ ਬਿਨਾਂ ਆਧਾਰ ਵਾਲੀਆਂ ਸ਼ਿਕਾਇਤਾਂ ਤੇ ਅਪੀਲ ਲਈ ਦੋਸ਼ੀ ਪਾਈਆਂ ਜਾਣ ਵਾਲੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸਜ਼ਾ ਦੇਣ ਦੀ ਤਜਵੀਜ਼ ਹੋਵੇ। ਉਨ੍ਹਾਂ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ  ਚੋਣ ਕਮਿਸ਼ਨ ਨੂੰ ਦੂਸ਼ਣਬਾਜ਼ੀ ਦੀ ਦਲਦਲ ਵਿੱਚ ਘਸੀਟਣ ਦੀ ਨਿੰਦਾ ਕੀਤੀ ਹੈ। ਕੈਪਟਨ ਨੇ ‘ਆਪ’ ਵੱਲੋਂ ਪਟਿਆਲਾ ਵਿੱਚ ਕੁਝ ਪੁਰਾਣੀਆਂ ਈਵੀਐਮਜ਼ ਨੂੰ ਹਟਾਉਣ ਤੋਂ ਬਾਅਦ ਪਾਏ ਰੌਲੇ ਨੂੰ ਡਰਾਮੇਬਾਜ਼ੀ ਦੱਸਦਿਆ ਕਿਹਾ ਕਿ ‘ਆਪ’ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਜੋ ਉਹ 11 ਮਾਰਚ ਨੂੰ ਈਵੀਐਮਜ਼ ਦੀ ਸੱਚਾਈ ਤੇ ਨਤੀਜਿਆਂ ਉਪਰ ਸ਼ੱਕ ਪ੍ਰਗਟਾਉਣ ਲਈ ਆਧਾਰ ਬਣ ਸਕੇ। ਉਨ੍ਹਾਂ ਖ਼ੁਲਾਸਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਆਪਣੇ ਲਈ ਸਿਰਦਰਦੀ ਪੈਦਾ ਕਰ ਲਈ ਸੀ ਅਤੇ ਕਾਉਂਟਿੰਗ ਕੇਂਦਰ ’ਤੇ ਖ਼ੁਦ ਦੇ ਸੀਸੀਟੀਵੀ ਲਾਉਣ ਸਬੰਧੀ ਆਪਣੀ ਨਿਰਾਧਾਰ ਮੰਗ ’ਤੇ ਚੋਣ ਕਮਿਸ਼ਨ ਨੂੰ ਕਿਨਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।

Leave a Reply

Your email address will not be published. Required fields are marked *

Please type the characters of this captcha image in the input box

Please type the characters of this captcha image in the input box

Error. Page cannot be displayed. Please contact your service provider for more details. (24)