ਬਾਰਸੀਲੋਨਾ ਦੀ ਸ਼ਰਮਨਾਕ ਹਾਰ

ਪੈਰਿਸ—ਜਰਮਨ ਦੇ ਐਂਜੇਲ ਡੀ ਮਾਰੀਆ ਦੇ ਦੋ ਗੋਲਾਂ ਦੀ ਬਦੌਲਤ ਪੰਜ ਵਾਰ ਦੇ ਯੂਰਪੀਅਨ ਚੈਂਪੀਅਨ ਬਾਰਸੀਲੋਨਾ ਨੂੰ ਚੈਂਪੀਅਸ ਲੀਗ ਆਖਰੀ 16 ਦੇ ਪਹਿਲੇ ਪੜਾਅ ਦੇ ਮੁਕਾਬਲੇ ‘ਚ ਪੀ.ਐਸ.ਜੀ ਖਿਲਾਫ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਮਾਰੀਆ ਨੇ ਆਪਣੇ ਜਨਮ ਦਿਨ ‘ਤੇ ਬਾਰਸੀਲੋਨਾ ਖਿਲਾਫ ਆਪਣੇ ਦੋਹਰੇ ਗੋਲਾਂ ਦੀ ਬਦੌਲਤ ਟੀਮ ਨੂੰ 4-0 ਨਾਲ ਇਕ ਪਾਸੜ ਜਿੱਤ ਨਾਲ ਇਸ ਦਿਨ ਨੂੰ ਖਾਸ ਬਣਾ ਦਿੱਤਾ।

29 ਸਾਲ ਦੇ ਅਰਜਨਟੀਨਾ ਦੇ ਭਵਗਰ ਨੇ ਪੀ.ਐਸ.ਜੀ. ਲਈ ਮੈਚ ਦੇ ਦੋਵਾਂ ਹਾਫ ‘ਚ ਗੋਲ ਕੀਤੇ। ਪੰਜ ਵਾਰ ਦੇ ਯੂਰਪੀਅਨ ਚੈਂਪੀਅਨ ਬਾਰਸੀਲੋਨਾ ਲਿਓਨਲ ਮੈਸੀ, ਲੁਈਸ ਸੁਆਰੇਜ ਅਤੇ ਨੇਮਾਰ ਦੀ ਸ਼ਾਨਦਾਰ ਤਿਕੜੀ ਦੀ ਬਦੌਲਤ ਸਾਲ 2006-07 ਤੋਂ ਬਾਅਦ ਕਦੀ ਵੀ ਆਖਰੀ 16 ‘ਚ ਬਾਹਰ ਨਹੀਂ ਹੋਈ ਹੈ, ਪਰ ਉਨ੍ਹਾਂ ਦੀ ਇਹ ਚੈਂਪੀਅਸ ਲੀਗ ‘ਚ ਹੁਣ ਤੱਕ ਦੀ ਸਭ ਤੋਂ ਸ਼ਰਮਨਾਕ ਹਾਰ ਰਹੀ ਹੈ।

ਹੁਣ ਤੱਕ ਚੈਂਪੀਅਸ ਲੀਗ ਦੇ ਨਾਕਆਊਟ ਦੌਰ ‘ਚ ਕਿਸੇ ਵੀ ਟੀਮ ਨੇ ਚਾਰ ਗੋਲਾਂ ਦੇ ਫਰਕ ਨਾਲ ਮੈਚ ‘ਚ ਹਾਰ ਨਹੀਂ ਝੱਲੀ ਹੈ। ਚੈਂਪੀਅਸ ਲੀਗ ਕੁਆਰਟਰ ਫਾਈਨਲ 2013 ਅਤੇ ਫਿਰ 2015 ‘ਚ ਪੀ.ਐਸ.ਜੀ ਨੂੰ ਕੈਟਾਲਾਂਸ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਮੁਕਾਬਲੇ ‘ਚ ਮਾਰੀਆ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਜਿੱਤ ਆਪਣੇ ਨਾਂ ਕੀਤੀ। ਕੈਂਪ ਨੂੰ ‘ਚ ਹੁਣ 8 ਮਾਰਚ ਨੂੰ ਉਹ ਦੂਜੇ ਪੜਾਅ ਦੇ ਮੁਕਾਬਲੇ ਲਈ ਉਤਰੇਗੀ।

Leave a Reply

Your email address will not be published. Required fields are marked *

Please type the characters of this captcha image in the input box

Please type the characters of this captcha image in the input box

Error. Page cannot be displayed. Please contact your service provider for more details. (19)