ਯੂਪੀ ’ਚ 65 ਤੇ ਉੱਤਰਾਖੰਡ ’ਚ 68 ਫ਼ੀਸਦੀ ਪੋਲਿੰਗ

ਲਖਨਊ/ਦੇਹਰਾਦੂਨ,  ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਅੱਜ 67 ਹਲਕਿਆਂ ਲਈ 65 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ, ਜਦੋਂਕਿ ਗੁਆਂਢੀ ਸੂਬੇ ਉੱਤਰਾਖੰਡ ਦੀਆਂ 69 ਸੀਟਾਂ ਲਈ ਇੱਕੋ ਗੇੜ ਵਿੱਚ ਪਈਆਂ ਵੋਟਾਂ ਦੌਰਾਨ ਰਿਕਾਰਡ 68 ਫ਼ੀਸਦੀ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ। ਪੋਲਿੰਗ ਦਾ ਅਮਲ ਕੁੱਲ ਮਿਲਾ ਕੇ ਅਮਨ-ਅਮਾਨ ਨਾਲ ਸਿਰੇ ਚੜ੍ਹਿਆ। ਚੋਣ ਕਮਿਸ਼ਨ ਮੁਤਾਬਕ ਯੂਪੀ ਦੇ ਇਸ ਬਹੁਤ ਹੀ ‘ਸੰਵੇਦਨਸ਼ੀਲ’ ਗੇੜ ਦੌਰਾਨ ਪੋਲਿੰਗ ਦਾ ਮਾਹੌਲ ਇਕ ਤਰ੍ਹਾਂ ‘ਲੋਕਤੰਤਰ ਦੇ ਮੇਲੇ’ ਵਾਲਾ ਬਣਿਆ ਰਿਹਾ।
ਯੂਪੀ ਦੇ 11 ਜ਼ਿਲ੍ਹਿਆਂ ਨਾਲ ਸਬੰਧ ਇਨ੍ਹਾਂ ਹਲਕਿਆਂ ਲਈ 721 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 62 ਔਰਤਾਂ ਹਨ। ਸਭ ਤੋਂ ਵੱਧ 22 ਉਮੀਦਵਾਰ ਬਿਜਨੌਰ ਦੇ ਬਾਰਹਪੁਰ ਹਲਕੇ ਲਈ ਡਟੇ ਹੋਏ ਹਨ। ਅਹਿਮ ਉਮੀਦਵਾਰਾਂ ਵਿੱਚ ਸਪਾ ਦੇ ਆਜ਼ਮ ਖ਼ਾਨ ਤੇ ਉਨ੍ਹਾਂ ਦਾ ਪੁੱਤਰ ਅਬਦੁੱਲਾ ਆਜ਼ਮ, ਕਾਂਗਰਸ ਦੇ ਸਾਬਕਾ ਐਮਪੀ ਜ਼ਫ਼ਰ ਅਲੀ ਨਕਵੀ ਦਾ ਪੁੱਤਰ ਸੈਫ਼ ਅਲੀ ਨਕਵੀ, ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਜਤਿਨ ਪ੍ਰਸਾਦ ਅਤੇ ਭਾਜਪਾ ਦੇ ਵਿਧਾਇਕ ਦਲ ਦੇ ਆਗੂ ਸੁਰੇਸ਼ ਕੁਮਾਰ ਖੰਨਾ ਸ਼ਾਮਲ ਹਨ। ਇਸ ਮੌਕੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਦੇ 115 ਸਾਲਾ ਦਾਦਾ ਜ਼ੈੱਡ.ਐਚ. ਕਾਜ਼ਮੀ ਨੇ ਵੋਟ ਪਾਈ। ਇਨ੍ਹਾਂ 67 ਹਲਕਿਆਂ ਵਿੱਚੋਂ 2012 ਦੀਆਂ ਚੋਣਾਂ ਵਿੱਚ ਹਾਕਮ ਸਪਾ ਨੇ 34, ਬਸਪਾ ਨੇ 18, ਭਾਜਪਾ ਨੇ ਦਸ, ਕਾਂਗਰਸ ਨੇ ਤਿੰਨ ਤੇ ਹੋਰਾਂ ਨੇ ਦੋ ਸੀਟਾਂ ਜਿੱਤੀਆਂ ਸਨ।
ਉੱਤਰਾਖੰਡ ਦੇ ਕੁੱਲ 70 ਹਲਕਿਆਂ ਵਿੱਚੋਂ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਦੀ ਚੋਣ ਬਸਪਾ ਉਮੀਦਵਾਰ ਦੀ ਮੌਤ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ ਤੇ 69 ਹਲਕਿਆਂ ਲਈ ਵੋਟਾਂ ਪਾਈਆਂ ਗਈਆਂ।

Leave a Reply

Your email address will not be published. Required fields are marked *

Please type the characters of this captcha image in the input box

Please type the characters of this captcha image in the input box

Error. Page cannot be displayed. Please contact your service provider for more details. (11)