ਚੰਡੀਗੜ੍ਹ-ਪ੍ਰਸਿੱਧ ਪਰਵਾਸੀ ਭਾਰਤੀ ਅਤੇ ਕੈਨੇਡੀਅਨ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਪੂੰਜੀ ਵਿਵੇਸ਼ ਦੀਆਂ ਸੰਭਾਵਨਾਵਾਂ ਮੌਜੂਦ ਹੋਣ ਦੇ ਬਾਵਜੂਦ ਪਰਵਾਸੀ ਭਾਰਤੀ ਇੱਥੇ ਪੂੰਜੀ ਨਿਵੇਸ਼ ਕਰਨ ਤੋਂ ਕਤਰਾਂਦੇ ਹਨ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਸਾਫ ਸੁਥਰਾ ਮਾਹੌਲ ਨਹੀਂ ਪ੍ਰਦਾਨ ਕੀਤਾ ਗਿਆ, ਜਿਸ ਨਾਲ ਪੂੰਜੀ ਨਿਵੇਸ਼ ਕਰਨ ਵਾਲੇ ਪਰਵਾਸੀ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਕਿਹਾ ਕਿ ਪਰਵਾਸੀਆਂ ਵਿਚ ਆਪਣੀ ਮਿੱਟੀ ਪ੍ਰਤੀ ਭਾਵਨਾਤਮਕ ਸਾਂਝ ਹੋਣ ਕਾਰਨ ਆਪਣੇ ਸੂਬੇ ਲਈ ਕੁਝ ਕਰਨ ਦੀ ਤਾਂਘ ਤਾਂ ਹਮੇਸ਼ਾ ਰਹਿੰਦੀ ਹੈ ਪਰ ਬੇਲਗਾਮ ਮਾਹੌਲ, ਭ੍ਰਿਸ਼ਟਾਚਾਰ ਅਤੇ ਲਾਲ ਫਈਤਾਸ਼ਾਹੀ ਤੋਂ ਕਈਆਂ ਵੱਲੋਂ ਤੌਬਾ ਕਰ ਲੈਣ ਕਾਰਨ ਆਮ ਪਰਵਾਸੀ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਦਾ ਹੌਸਲਾ ਨਹੀਂ ਕਰ ਪਾਉਾਂਦਾ।ੴੁੱਖ ਧਾਲੀਵਾਲ ਨੇ ਕਿਹਾ ਕਿ ਇਸ ਤੋਂ ਵੀ ਵੱਡੀ ਤਰਾਸਦੀ ਇਹ ਹੈ ਕਿ ਪੰਜਾਬ ਵਰਗੇ ਸੂਬਿਆਂ ਦਵਿਚ ਪੰਜਾਂ ਸਾਲਾਂ ਬਾਅਦ ਸੱਤਾ ਤਬਦੀਲੀ ਉਪਰੰਤ ਸਰਕਾਰਾਂ ਦੇ ਏਜੰਡੇ ਹੀ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਇਸੇ ਵਿਚ ਹੈ ਕਿ ਸਾਰੀਆਂ ਰਾਜਸੀ ਧਿਰਾਂ ਸਾਂਝੀ ਕਮੇਟੀ ਬਣਾਉਣ। ਇਹ ਕਮੇਟੀ ਪੰਜਾਬ ਦੀ ਭਲਾਈ, ਪੂੰਜੀ ਨਿਵੇਸ਼ ਅਤੇ ਪਰਵਾਸੀਆਂ ਦੇ ਮਸਲਿਆਂ ‘ਤੇ ਗੌਰ ਕਰੇ। ਇਸ ਕਮੇਟੀ ਦਾ ਕੰਮ ਕਾਜ ਇਸ ਤਰ੍ਹਾਂ ਦਾ ਹੋਵੇ ਕਿ ਸਰਕਾਰਾਂ ਦੇ ਬਦਲਣ ਨਾਲ ਵੀ ਸਰੂਪ ਵਿਚ ਕੋਈ ਤਬੀਦੀਲ ਨਾ ਹੋਵੇ। ਉਨ੍ਹਾਂ ਕਿਹਾ ਿਕ ਪਰਵਾਸੀ ਸਿੱਖਿਆ, ਸਿਹਤ,ਬਿਜਲੀ ਅਤੇ ਭੂਮੀ ਸੁਧਾਰਾਂ ਦੇ ਪ੍ਰਾਜੈਕਟਾਂ ਵਿਚ ਪੂੰਜੀ ਨਿਵੇਸ਼ ਕਰ ਸਕਦੇ ਹਨ। ਪੰਜਾਬ ਵੱਲੋਂ ਪਰਵਾਸ ਲਈ ਅਪਣਾਏ ਜਾਂਦੇ ਗੈਰ-ਕਾਨੂੰਨੀ ਹਥਕੰਡਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨਡਾ ਵਰਗੇ ਮੁਲਕ ਵਿਚ ਪਰਵਾਸ ਕਰਨ ਦੇ ਤੌਰ ਤਰੀਕੇ ਬੜੇ ਹੀ ਸੁਖਾਲੇ ਹਨ। ਇਸ ਲਈ ਕਿਸੇ ਵੀ ਵਿਅਕਤੀ ਨੂੰ ਰੈਵਲ ਏਜੰਟਾਂ ਦਾ ਕਿਸੇ ਹੋਰ ਤੀਸਰੇ ਵਿਅਕਤੀ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤਰੀਕਿਆਂ ਨਾਲ ਪੰਜਾਬੀ ਆਪਣੇ ਲਈ ਹੀ ਬਿਪਤਾ ਨਹੀਂ ਸਹੇੜ ਰਹੇ, ਸਗੋਂ ਦੁਨੀਆ ਪੱਧਰ ‘ਤੇ ਪੰਜਾਬੀਆਂ ਦਾ ਪ੍ਰਭਾਵ ਵੀ ਮਾੜਾ ਬਣਾ ਰਿਹਾ ਹੈ।











