ਫੁੱਲਾਂ ਦੀ ਕਿਆਰੀ – ਸੰਦੀਪ ਕੌਰ

ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ ਬੜੀ ਪਿਆਰੀ ਹੈ।
ਗੁਲਾਬ ਦੀ ਕਲਮ ਚਿੰਟੂ ਲੈ ਕੇ ਆਇਆ ਸੀ, ਮੈਡਮ ਨੇ ਉਸ ਨੂੰ ਬੜਾ ਸਰ੍ਹਾਇਆ ਸੀ।
ਲਗਾਇਆ ਕਿਆਰੀ ਵਿੱਚ ਜਦੋਂ ਮੈਂ ਗੇਂਦਾ, ਹਰ ਕੋਈ ਉਸ ਨੂੰ ਰੁਕ-ਰੁਕ ਵੇਂਹਦਾ।
ਸਦਾ ਬਹਾਰ ਦੀ ਤਾਂ ਰੀਸ ਕੋਈ ਨਾ, ਇਸ ਨੂੰ ਵੇਖਣ ਦੀ ਫੀਸ ਕੋਈ ਨਾ।
ਸੂਰਜਮੁਖੀ ਲਗਾ ਕੇ ਨੇਹਾ ਫੁੱਲੀ ਨਾ ਸਮਾਵੇ, ਜਿਧਰ ਜਾਵੇ ਸੂਰਜ ਫੁੱਲ ਵੀ ਘੁੰਮੀ ਜਾਵੇ।
ਜੋਲੀ ਨੇ ਲਗਾਈ ਦੁਪਹਿਰ ਖਿੜੀ, ਉਹਨੂੰ ਵੇਖ ਜੀ ਕਰਦਾ ਧੁੱਪ ਰਹੇ ਚੜ੍ਹੀ।
ਚਮੇਲੀ ਤੇ ਗੁਲਦਾਉਂਦੀ ਵੀ ਅਸੀਂ ਉਗਾਏ ਨੇ, ਮੈਡਮ ਕਹਿੰਦੇ ਫੁੱਲਾਂ ਨੇ ਫੁੱਲ ਲਗਾਏ ਨੇ।

Leave a Reply

ਤਾਜ਼ਾ ਖ਼ਬਰ

Sweg Deol At Middle
Copyright © 2010 · All Rights Reserved