ਟੀਮ ਇੰਡੀਆ ਦੇ ਸਟਾਇਲਿਸ਼ ਬੱਲੇਬਾਜ ਵੀਵੀਐਸ ਲੱਛਮਣ ਨੇ ਆਪਣੇ ਸੱਭ ਤੋਂ ਭਾਗਸ਼ਾਲੀ ਮੈਦਾਨ ਈਡਨ ਗਾਰਡਨਰ ਵਿਚ 1000 ਦੌੜਾਂ ਨੂੰ ਪੂਰਾ ਕਰ ਲਿਆ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ ਹਨ।
ਈਡਨ ਵਿਚ ਹਮੇਸ਼ਾ ਸਰਬ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਲੱਛਮਣ ਨੇ ਦੱਖਣੀ ਅਫ੍ਰੀਕਾ ਖਿਲਾਫ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ ਆਪਣੀ 143 ਦੌੜਾਂ ਦੀ ਨਾਬਾਦ ਪਾਰੀ ਦੀ 102ਵੀਂ ਦੌੜ ਬਨਾਉਣ ਦੇ ਨਾਲ ਹੀ ਇਸ ਪ੍ਰਾਪਤੀ ਨੂੰ ਹਾਸਲ ਕਰ ਲਿਆ।
ਲੱਛਮਣ ਦਾ ਇਸ ਮੈਦਾਨ ਉੱਪਰ 9 ਟੈਸਟਾਂ ਵਿਚੋਂ ਇਹ ਚੌਥਾ ਅਤੇ ਕੁੱਲ 15ਵਾਂ ਸੈਂਕੜਾ ਹੈ। ਲੱਛਮਣ ਲਈ ਇਹ ਮੈਦਾਨ ਇਸ ਲਈ ਵੀ ਯਾਦਗਾਰ ਬਣ ਗਿਆ ਹੈ ਕਿਉਂ ਜੋ ਉਹਨਾਂ ਨੇ ਆਪਣੀ ਪਾਰੀ ਦੀ ਸੱਤਵੀਂ ਦੌੜ ਹਾਸਲ ਕਰਨ ਦੇ ਨਾਲ ਹੀ ਉਹਨਾਂ ਨੇ ਆਪਣੀਆਂ 7000 ਦੌੜਾਂ ਵੀ ਪੂਰੀਆਂ ਕੀਤੀਆਂ ਸਨ।
ਇਸ ਮੈਦਾਨ ਉੱਪਰ ਸੱਭ ਤੋਂ ਵੱਧ ਦੌੜਾਂ ਬਨਾਉਣ ਦੇ ਮਾਮਲੇ ਵਿਚ ਉਹ ਦੂਜੇ ਸਥਾਨ ਉੱਪਰ ਮੁਹੰਮਦ ਅਜ਼ਹਰੁੱਦੀਨ(7 ਟੈਸਟ, 860 ਦੌੜਾਂ) ਤੋਂ ਕਾਫੀ ਅੱਗੇ ਲੰਘ ਆਏ ਹਨ।
ਲੱਛਮਣ ਉਂਗਲ ਦੀ ਸੱਟ ਕਾਰਣ ਨਾਗਪੁਰ ਵਿਚ ਪਹਿਲਾ ਟੈਸਟ ਨਹੀਂ ਖੇਡ ਸਕੇ ਸਨ ਪਰ ਕੋਲਕਾਤਾ ਵਿਚ ਦੂਜੇ ਟੈਸਟ ਵਿਚ ਉਹਨਾਂ ਨੇ ਉਹੋ ਜਿਹੀ ਸ਼ਾਨਦਾਰ ਪਾਰੀ ਖੇਡੀ ਜਿਹੋ ਜਿਹੀ ਪਾਰੀ ਦੀ ਭਾਰਤ ਨੂੰ ਉਹਨਾਂ ਤੋਂ ਆਸ ਸੀ।
ਜ਼ਿਕਰਯੋਗ ਹੈ ਕਿ ਲੱਛਮਣ ਨੇ ਇਸੇ ਮੈਦਾਨ ਉੱਪਰ 2001 ਵਿਚ ਆਸਟ੍ਰੇਲੀਆ ਖਿਲਾਫ 281 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਭਾਰਤ ਨੂੰ ਯਾਦਗਾਰ ਜਿੱਤ ਦੁਆਈ ਸੀ











