ਸਾਇਨਾ ਨੂੰ ਕੁਆਲੀਫਾਈ ਕਰਨ ਦੀ ਆਸ

ਭਾਰਤ ਦੀ ਸੀਨੀਅਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਮਹਿਲਾ ਵਰਗ ਵਿਚ ਮੁਸ਼ਕਲ ਡਰਾਅ ਦੇ ਬਾਵਜੂਦ ਉਹਨਾਂ ਨੂੰ ਆਸ ਹੈ ਕਿ ਟੀਮ 21 ਤੋਂ 28 ਫਰਵਰੀ ਤੱਕ ਹੋਣ ਵਾਲੇ ਉਬੇਰ ਕੱਪ ਦੇ ਸ਼ੁਰੂਆਤੀ ਦੌਰ ਵਿਚ ਕੁਆਲੀਫਾਈ ਕਰਨ ਵਿਚ ਸਫਲ ਰਹੇਗੀ।
ਸਾਈਨਾ ਇਸ ਸਾਲ ਦੇ ਆਪਣੇ ਪਹਿਲੇ ਟੂਰਨਾਮੈਂਟ ਮਲੇਸ਼ਿਆਈ ਸੁਪਰ ਸੀਰੀਜ਼ ਦੇ ਕੁਆਰਟਰ ਫਾਈਨਲ ਵਿਚ ਪੁੱਜੀ ਸੀ ਅਤੇ ਹੁਣ ਉਸ ਨੂੰ ਆਪਣੀ ਫਿਟਨੈਸ ਅਤੇ ਤਿਆਰੀ ਸਦਕਾ ਉਬੇਰ ਕੱਪ ਵਿਚ ਚੰਗੇ ਪ੍ਰਦਰਸ਼ਨ ਦੀ ਆਸ ਹੈ।
ਮੁਸ਼ਕਲ ਡਰਾਅ ਤੋਂ ਬੇਖੌਫ ਸਾਇਨਾ ਨੇ ਕਿਹਾ ਕਿ ਸਾਰਾ ਕੁੱਝ ਚੰਗੇ ਪ੍ਰਦਰਸ਼ਨ ਉੱਪਰ ਨਿਰਭਰ ਹੈ।ਅਸੀਂ ਵਧੀਆ ਤਿਆਰੀ ਵਿਚ ਜੁਟੇ ਹਾਂ ਅਤੇ ਆਸ ਹੈ ਕਿ ਅਸੀਂ ਇਸ ਰੁਕਾਵਟ ਨੂੰ ਪਾਰ ਕਰ ਲਵਾਂਗੇ|

Leave a Reply

ਤਾਜ਼ਾ ਖ਼ਬਰ

Punjab Insurance Inc At Middle
Copyright © 2010 · All Rights Reserved