ਪ੍ਰਸ਼ਾਸਨ ਕਿਸੇ ਵੀ ਰਾਜ ਦੀ ਗੱਡੀ ਨੂੰ ਧੱਕਣ ਵਾਲੇ ਪਹੀਏ ਹਨ ਜੇ ਇਹ ਪਹੀਏ ਉਸ ਰਾਜ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ਮੁਤਾਬਕ ਸਹੀ ਤੌਰ ਨਹੀਂ ਤੁਰਦੇ ਤਾਂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਰਾਜ ਲਗਭਗ ਆਰਥਿਕ, ਸਮਾਜਕ ਅਤੇ ਸਭਿਆਚਾਰਕ ਤੌਰ ‘ਤੇ ਨਿੱਘਰ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰਥਿਕ ਤੌਰ ‘ਤੇ ਸਮਰੱਥ ਰਾਜ ਪੰਜਾਬ ਅੱਜ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਨਿੱਘਰਦਾ ਜਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਸੁਧਾਰਾਂ ਤੇ ਅਮਲ ਅੱਗੇ ਵਧਾਉਣ ਲਈ ਸਾਲ 2009 ਵਿੱਚ ਪ੍ਰੋ. ਪ੍ਰਮੋਦ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਵੀ ਗਠਿਤ ਕੀਤਾ ਗਿਆ ਸੀ, ਜਿਸ ਵਲੋਂ 3 ਮਹੀਨਿਆਂ ਦੇ ਅੰਦਰ ਸਰਕਾਰ ਨੂੰ ਲੋੜੀਂਦੀਆਂ ਸਿਫਾਰਸ਼ਾਂ ਕੀਤੀਆਂ ਜਾਣੀਆਂ ਸਨ। ਇਨ੍ਹਾਂ ਸਿਫਾਰਸ਼ਾਂ ਤੇ ਅਜੇ ਤੱਕ ਨਾ ਤਾਂ ਬਹੁਤਾ ਅਮਲ ਹੋਇਆ ਹੈ ਅਤੇ ਨਾ ਹੀ ਖੁੱਲੇ ਰੂਪ ਵਿੱਚ ਕੋਈ ਚਰਚਾ ਹੋਈ ਹੈ ਕਿ ਪ੍ਰਸ਼ਾਸਨਿਕ ਸੁਧਾਰਾਂ ਤੇ ਅਮਲ ਦੀ ਕਹਾਣੀ ਕਿੱਥੋਂ ਸ਼ੁਰੂ ਕੀਤੀ ਜਾਵੇ। ਸਾਲ 2010 ਚੜ੍ਹਦਿਆਂ ਹੀ ਮੁੱਖ ਮੰਤਰੀ ਪੰਜਾਬ ਨੇ ਸਾਲ 2010 ਨੂੰ ਫਿਰ ਪ੍ਰਸ਼ਾਸਨਿਕ ਸੁਧਾਰਾਂ ਦਾ ਸਾਲ ਕਹਿ ਕੇ ਸੰਬੋਧਨ ਕੀਤਾ ਹੈ।
ਹਰ ਰਾਜ ਵਾਸੀ ਚਾਹੁੰਦਾ ਹੈ ਕਿ ਸਰਕਾਰੇ-ਦਰਬਾਰੇ ਉਸ ਦੀ ਗੱਲ ਸੁਣੀ ਜਾਵੇ, ਨੌਕਰਸ਼ਾਹ ਹਾਕਮਾਂ ਵਾਂਗ ਨਹੀਂ ਸਗੋਂ ਸੇਵਕਾਂ ਵਾਂਗ ਵਿਹਾਰ ਕਰਨ, ਸਿਖਿਆ, ਸਿਹਤ, ਸੜਕਾਂ, ਬਿਜਲੀ, ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਉਨ੍ਹਾਂ ਨੂੰ ਆਰਾਮ ਨਾਲ ਮਿਲ ਜਾਣ, ਪੈਰ-ਪੈਰ ‘ਤੇ ਉਨ੍ਹਾਂ ਦੀਆਂ ਜੇਬਾਂ ਕੱਟੀਆਂ ਨਾ ਜਾਣ ਅਤੇ ਉਹ ਬੇਖੌਫ ਹੋ ਕੇ ਅਮਨ ਚੈਨ ਨਾਲ ਜੀਅ ਸਕਣ, ਪਰ ਹੁਣ ਸਵਾਲ ਇਹ ਹੈ ਕਿ ਹਰ ਪਾਸੇ ਜਦੋਂ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਕਦੇ ਪ੍ਰਸ਼ਾਸਨਿਕ ਸੁਧਾਰ ਹੋ ਜਾਣਗੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ‘ਤੇ ਬੜਾ ਹੀ ਅਚੰਭਾ ਜਿਹਾ ਹੁੰਦਾ ਹੈ ਕਿ ਸਾਲ 2010 ਵਿੱਚ ਅਜਿਹਾ ਕੀ ਨਵਾਂ ਵਾਪਰੇਗਾ ਜਿਸ ਨਾਲ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦੀ ਚਿੰਤਾ ਜ਼ਰੂਰ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਲੋਕਾਂ ਦੀਆਂ ਜੇਬਾਂ ਕੱਟੀਆਂ ਜਾਣ ਤੇ ਲੋਕਾਂ ਨੂੰ ਇਨਸਾਫ ਮਿਲੇ, ਪਰ ਹਕੀਕਤ ਨੂੰ ਸਮਝਦੇ ਹੋਏ ਵੀ ਹਰ ਸਾਲ ਲਈ ਇਹ ਮਜਬੂਰੀ ਬਣਗਈ ਹੈ ਕਿ ਉਹ ਪ੍ਰਸ਼ਸਾਨਿਕ ਵਿਭਾਗਾਂ ਦੀ ਤਹਿ ਤੱਕ ਜਾਵੇ। ਕਮਿਸ਼ਨ ਭਾਵੇਂ ਜਿੰਨੇ ਮਰਜ਼ੀ ਕਾਰਨ ਗਿਣਾਈ ਜਾਵੇ ਰਿਪੋਰਟਾਂ ਤਿਆਰ ਕਰੀ ਜਾਣ ਇਸ ਤੇ ਰੱਤੀ ਭਰ ਵੀ ਅਮਲ ਇਸ ਕਰ ਕੇ ਨਹੀਂ ਹੁੰਦਾ, ਕਿਉਂਕਿ ਲੋਕਾਂ ਦੇ ਚੁਣੇ ਨੁਮਾਇੰਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹ ਦਾ ਵੱਡਾ ਰੋੜਾ ਹਨ। ਮਹਿੰਗੀਆਂ ਚੋਣਾਂ ਜਿੱਤ ਕੇ ਆਏ ਲੋਕ ਪ੍ਰਤੀਨਿਧੀਆਂ ਲਈ ਰਾਜਨੀਤੀ ਹੁਣ ਕੋਈ ਸੇਵਾ ਨਹੀਂ ਰਹੀ, ਬਲਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਤੇ ਰਾਜਨੀਤਕ ਕਰਤੇ ਧਰਤਿਆਂ ਵਿੱਚ ਇੱਕ ਅਜਿਹਾ ਆਮ ਜਨਤਾ ਲਈ ਇਨਸਾਫ ਦੇ ਦਰਵਾਜ਼ੇ ਉਪਰੋਂ ਲੈ ਕੇ ਥੱਲੇ ਤੱਕ ਬੰਦ ਹੋ ਗਏ ਹਨ ਅਤੇ ਸਭ ਪਾਸੇ ਭ੍ਰਿਸ਼ਟਾਚਾਰ ਦਾ ਭੂਤ ਨੰਗਾ ਨੱਚ ਰਿਹਾ ਹੈ।
ਦਸੰਬਰ 2009 ਵਿੱਚ ਹੀ 2-3 ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਨੇ ਇਹ ਸਾਫ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਆਪਣੀ ਟੀਸੀ ‘ਤੇ ਹੈ, ਮਿਸਾਲ ਦੇ ਤੌਰ ‘ਤੇ ਫਿਰੋਜ਼ਪੁਰ ਤੋਂ ਇੱਕ ਸ਼ੈਲਰ ਵਿੱਚੋਂ 7 ਕਰੋੜ ਦਾ ਝੋਨਾ ਸਾਫ ਹੋ ਗਿਆ, 7 ਅਧਿਕਾਰੀਆਂ ਨੂੰ ਸਜ਼ਾ ਮਿਲੀ, ਜਾਂਚ ਵਿਜੀਲੈਂਸ ਹਵਾਲੇ ਹੈ, ਪਰ ਅਜਿਹੇ ਘਪਲੇ ਰਾਜਨੀਤਕ ਲੋਕਾਂ ਦੀ ਸ਼ਹਿਰ ਤੋਂ ਬਿਨਾਂ ਨਾ ਤਾਂ ਕਦੇ ਹੋਏ ਹਨ ਤੇ ਨਾ ਹੀ ਇਸ ਵਿੱਚ ਰਾਜਨੀਤਕ ਲੋਕਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ 10 ਕਰੋੜ ਦਾ ਘਪਲਾ ਫਰੀਦਕੋਟ ਭਲਾਈ ਵਿਭਾਗ ਦਾ ਸਾਹਮਣੇ ਆਇਆ, ਜ਼ਿਲਾ ਭਲਾਈ ਅਫਸਰ ਦੀ ਛੁੱਟੀ ਕਰ ਦਿੱਤੀ ਗਈ, ਕੁਝ ਰਾਜਨੀਤਕ ਲੋਕਾਂ ‘ਤੇ ਵੀ ਉਂਗਲੀਆਂ ਉਠੀਆਂ। ਜੇ ਦਲਿਤਾਂ ਦੀਆਂ ਬੇਟੀਆਂ ਦੇ ਵਿਆਹ ਲਈ ਆਈ ਸ਼ਗਨ ਰਾਸ਼ੀ ਨੂੰ ਵੰਡਣ ਦਾ ਇਹ ਹਾਲ ਹੈ ਤਾਂ ਫਿਰ ਪ੍ਰਸ਼ਾਸਨਿਕ ਸੁਧਾਰ ਕਿਵੇਂ ਕਾਰਗਰ ਸਾਬਤ ਹੋਣਗੇ। ਜੇ ਇਸ ਤੋਂ ਥੋੜ੍ਹਾ ਹੋਰ ਪਿੱਛੇ ਜਾਈਏ ਤਾਂ ਸਨਅਤ ਵਿਭਾਗ ਦੇ ਇੱਕ ਆਈ ਏ ਐਸ ਅਧਿਕਾਰੀ ਦਾ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਜਾਣਾ ਵੀ ਕਈ ਸਾਰੇ ਸਵਾਲ ਖੜੇ ਕਰ ਗਿਆ ਹੈ।
ਅਕਾਲੀ ਦਲ ਦੇ ਸ਼ਿਮਲਾ ਮੰਥਨ ਵਿੱਚ ਵੀ ਪ੍ਰਸ਼ਾਸਨਿਕ ਨਿਘਾਰਾਂ ਅਤੇ ਭ੍ਰਿਸ਼ਟਾਚਾਰ ਦੀ ਗੂੰਜ ਪੈਂਦੀ ਰਹੀ ਹੈ, ਪਰ ਹਰ ਸਰਕਾਰ ਵਾਂਗ ਬਾਦਲ ਸਰਕਾਰ ਵੀ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਜ਼ਰੂਰ ਕਰਦੀ ਹੈ, ਪਰ ਅਸਲੀਅਤ ਵਿੱਚ ਮਜਬੂਰੀ ਇਹ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਦਰਸ਼ ਜੀਵਨ ਦਾ ਪਾਠ ਕਿਵੇਂ ਪੜ੍ਹਾਇਆ ਜਾਵੇ, ਦੂਜੇ ਪਾਸੇ ਭਾਜਪਾਈ ਅਜੇ ਵੀ ਨਾਰਾਜ਼ ਤੁਰੇ ਆ ਰਹੇ ਹਨ ਕਿ ਸਾਡੇ ਹੱਥ ਪੱਲੇ ਕੁਝ ਨਹੀਂ, ਸਾਡਾ ਵੋਟ ਬੈਂਕ ਖਿਸਕ ਰਿਹਾ ਹੈ, ਲੋਕ ਨਾਰਾਜ਼ ਹੋ ਰਹੇ ਹਨ, ਇਸ ਕਰ ਕੇ ਵੱਧ ਤੋਂ ਵੱਧ ਲੁੱਟਣ ਦੀ ਲਾਲਸਾ ਤੇ ਰਾਜਨੀਤਕ ਸ਼ਕਤੀ ਵਿਚਕਾਰ ਪ੍ਰਸ਼ਾਸਨਿਕ ਸੁਧਾਰ ਜਾਮ ਹੋਏ ਪਏ ਹਨ। ਪ੍ਰਸ਼ਾਸਨਿਕ ਸੁਧਾਰ ਤਾਂ ਇੱਕ ਪਾਸੇ ਰਹੇ, ਗਠਬੰਧਨ ਵਿੱਚ ਆਈਆਂ ਦਰਾੜਾਂ ਭਰਨ ਲਈ ਮੁੱਖ ਮੰਤਰੀ ਦਿੱਲੀ ਦਰਬਾਰ ਪਹੁੰਚੇ ਹੋਏ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਿਜਲੀ ਦੇ ਵਧੇ ਰੇਟਾਂ ਦੇ ਮਾਮਲੇ ਨੂੰ ਸਰਕਾਰ ਨਿਪਟਾ ਲਵੇਗੀ ਅਤੇ ਉਨ੍ਹਾਂ ਦਾ ਕੰਮਕਾਰ ਸੁਖਾਲੇ ਕਰਨ ਲਈ ਥੋੜ੍ਹੀ ਹੋਰ ਰਾਜਨੀਤਕ ਸ਼ਖਤੀ ਵਧਾ ਦਿੱਤੀ ਜਾਵੇਗੀ, ਪਰ ਇਸ ਵਿੱਚੋਂ ਪ੍ਰਸ਼ਾਸਨਿਕ ਸੁਧਾਰਾਂ ਦਾ ਅਮਲ ਨਹੀਂ ਨਿਕਲਣ ਵਾਲਾ, ਕਿਉਂਕਿ ਜਦੋਂ ਘੂਰੀਆਂ ਵੱਟ ਕੇ ਸਮਾਂ ਲੰਘਾਉਣ ਦੀ ਨੌਬਤ ਆ ਜਾਵੇ ਉਦੋਂ ਨਾ ਤਾਂ ਇੱਛਾ ਸ਼ਕਤੀ ਰਹਿੰਦੀ ਹੈ ਤੇ ਨਾ ਹੀ ਨੌਕਰਸ਼ਾਹੀ ਰਾਹ ‘ਤੇ ਆਉਂਦੀ ਹੈ। ਨੌਕਰਸ਼ਾਹੀ ਸਿਆਸੀ ਆਗੂਆਂ ਦੇ ਕਾਟੋ-ਕਲੇਸ਼ ਵਿੱਚੋਂ ਹਮੇਸ਼ਾ ਹੀ ਆਪਣਾ ਸਵਾਰਥ ਪੂਰੇ ਕਰਦੀ ਹੈ ਅਤੇ ਚੰਮ ਦੀਆਂ ਚਲਾਉਂਦੀਆਂ ਹਨ, ਇਸ ਕਰ ਕੇ ਜਦੋਂ ਸਾਰੀਆਂ ਧਿਰਾਂ ਹੀ ਵਕਤ ਕਟੀ ਕਰਨ ਲੱਗ ਪੈਣ ਤਾਂ ਰਾਜ ਦੀ ਤਰੱਕੀ, ਖੁਸ਼ਹਾਲੀ ਵਰਗੇ ਮੁੱਦੇ ਗੁਆਚ ਜਾਂਦੇ ਹਨ। ਇਸ ਸਮੇਂ ਮੁੱਖ ਮੰਤਰੀ ਨੇ ਭਾਵੇਂ ਫਿਰ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਤੋਰੀ ਹੈ, ਪਰ ਪਹਿਲਾਂ ਵਾਂਗ ਇਸ ਦੇ ਅੱਗੇ ਵਧਣ ਦੀ ਸੰਭਾਵਨਾ ਘੱਟ ਹੈ। ਜਿੱਥੇ ਪੰਜਾਬ ਦੇ ਲੋਕਾਂ ਨੂੰ ਸਕੱਤਰੇਤ ਤੋਂ ਲੈ ਕੇ ਬਲਾਕ ਪੱਧਰ ਤੱਕ ਦੇ ਅਧਿਕਾਰੀਆਂ ਤੋਂ ਆਪਣੇ ਕੰਮਕਾਰ ਕਰਵਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਉਥੇ ਪੰਜਾਬ ਹਰ ਖੇਤਰ ਵਿੱਚ ਨਿਘਰ ਰਿਹਾ ਹੈ। ਪੰਜਾਬ ਦਾ ਕਰਜ਼ਾ 63000 ਕਰੋੜ ਨੂੰ ਪਹੁੰਚਣ ਵਾਲਾ ਹੈ, ਪੰਜਾਬ ਦੀ ਕਿਸਾਨੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਸਨਅਤੀ ਵਿਕਾਸ ਤਬਾਹ ਹੋ ਚੁੱਕਾ ਹੈ, ਬਿਜਲੀ ਨੇ ਪੰਜਾਬ ਦੀ ਧੜਕਣ ਬੰਦ ਕਰ ਦਿੱਤੀ ਹੈ, ਸਾਖਰਤਾ ਦੇ ਮਾਮਲੇ ਵਿੱਚ ਅਸੀਂ 17ਵੇਂ ਥਾਂ ਪਹੁੰਚ ਗਏ ਹਾਂ। ਪ੍ਰਤੀ, ਵਿਅਕਤੀ ਆਮਦਨ ਵਿੱਚ ਅਸੀਂ ਸੱਤਵੇਂ ਸਥਾਨ ‘ਤੇ ਪਹੁੰਚਣ ਵਾਲੇ ਹਾਂ, ਸਿਹਤ ਅਤੇ ਸਿਖਿਆ ਖੇਤਰ ਤਬਾਹੀ ਵੱਲ ਹਨ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿੱਤਾ ਹੈ। ਪ੍ਰਵਾਸੀ ਪੰਜਾਬੀਆਂ ਦੇ ਮਸਲੇ, ਡੇਰਾਵਾਦ ਦੇ ਅਤੇ ਕਈ ਹੋਰ ਧਾਰਮਿਕ ਮਸਲੇ, ਡੇਰਾਵਾਦ ਦੇ ਅਤੇ ਕਈ ਹੋਰ ਧਾਰਮਿਕ ਮਸਲੇ ਵੀ ਲਗਾਤਾਰ ਉਲਝਦੇ ਤੁਰੇ ਜਾ ਰਹੇ ਹਨ। ਜੇ ਵੇਖੀਏ ਤਾਂ ਇਹ ਸਾਰੇ ਮਾਮਲੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਹੀ ਜੁੜੇ ਹੋਏ ਹਨ, ਪਰ ਹੱਲ ਇਸ ਕਰ ਕੇ ਹੀ ਨਹੀਂ ਹੋ ਰਹੇ ਕਿਉਂਕਿ ਹਕੂਮਤਾਂ ਦਾ ਸੁੱਖ ਭੋਗ ਰਹੇ ਲੋਕ ਆਪਣਾ ਸੁੱਖ ਤਿਆਗਣ ਲਈ ਅਜੇ ਤੱਕ ਤਿਆਰ ਨਹੀਂ ਹੋਏ। ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਪਾਰਟੀ ਅਤੇ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਰਾਜ ਨਹੀਂ ਸੇਵਾ ਦਾ ਸੰਕਲਪ 2010 ਵਿੱਚ ਵੀ ਸਮਝਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਆਮ ਲੋਕਾਂ ਨੂੰ ਦੁੱਖ ਤਕਲੀਫਾਂ ਤੋਂ ਕੁਝ ਰਾਹਤ ਮਿਲ ਜਾਵੇ, ਪਰ ਅਜਿਹਾ ਕੁਝ ਵਾਪਰਨ ਦੀਆਂ ਸੰਭਾਵਨਾਵਾਂ ਨੇੜ ਭਵਿੱਖ ਵਿੱਚ ਨਜ਼ਰ ਨਹੀਂ ਆ ਰਹੀਆਂ।
-ਮਾਸਟਰ ਹੰਸ ਰਾਜ












parshashnik sudhar nahi ho sakde. kio ke asin kuchh ikk hramjadi kism de illitrate lokan (jiwen ch. jagjit singh hramjada) varge lokan nu asin seh de rahe haa. es tarah de hramiya de kutte crime karde hann te doosre lokan nu nisshana banaya jaa reha hai. eh arban crore de ghaple kar ke bhi dekh nu kha ke bhi ikk awara kutte vangh iss society ch ghumm rahe hann ehna nu support den wal ehna de malik lok ehna hramjedeya diya chaalan ch aa ke fir support de ke society da bera gark kar rahe hann. eh hramjade anderkhate jo gand society ch paa rahe hann.ohde uppr koi control nahi hai. sudhar ta tad hi ho sakda hai sade apne lok jo eho jehe hramjadeya nu support dinde hann oh khud hi ehna kuri de yaaran de nakk nu nakel payon ta. c.b.i ki kar rahe parshashan ne eho jehe dhi deya yara ne apne hath di kathpulti banmyaya hoya hai. fir parshashan de shudhar de adhikar de supne len da hakk kis nu mil janda hai. sabh ton pehlan ch. jagjeet singh varrge hramjadeya nu jail ch dakk ke 3rd degree da istemal kar ke ehna di maa chodi jawe doosra sade media wale ta hor chann chariye jandi ne society ch ho rahe kumma da credit ehna hramjadeya nu de rahe hann.te jehna da eh kamm hai ohna da naa bhi nahi ayonda. ethe anni peese kutta chaate wali gal ho rahe. hai. c.b.i. wale bhi hunn naa de hi c.b.i reh gaye hann kuchh nahi kar sakde ch. jagjit singh varge hramjade ajj bhi sare-aam ikk kutte di bhanti es society ch ghumm rahe hann. eh hramjae pinda di ehmiat bhi khatm kari jaa rah hann. kite hoye ghaple naal eh hramjade pinda de moran ton pindan da naa cut rahe hann te apne bureya de naa likha ke pindan di hasti mitaa rahe haan. jo awaz uthanda hai. apne kutteya ton dhamkiyan duyande hann ke jo sade raste ch aaya asin eh te oh kar deyange. ki c.b.i. waleya nu eh nahi chahida ke eho jehe hramjadeyan nu jitho nikal rahe hann othe hi warh dita jawe.
c.b.i. bhi bhande ch barh diti hai. kuchh nahi kar sakdi. jini der sade desh da sudhar na ho sakeya parshashan da sudhar nahi ho sakda.rehda bhi bera gark ho jana hai je koi action na liya gaya ta. eh hrami sirr chukke rahe hann ehna nu masl dena chahida hai ta ke murh ke eho jeha hramjada sirr chukkar di jurrat karn to pehla jitho nkleya hai apne app othe warh jawe.