ਜਸਟਿਸ ਚੌਧਰੀ ਦੇ ਅੱਗੇ ਝੁਕੀ ਪਾਕਿਸਤਾਨ ਸਰਕਾਰ

ਇਸਲਾਮਾਬਾਦ, 18 ਫਰਵਰੀ -ਪਾਕਿਸਤਾਨ ਦੀ ਗਿਲਾਨੀ ਸਰਕਾਰ ਨੇ ਚੀਫ ਜਸਟਿਸ ਇਫਤਖਾਰ ਚੌਧਰੀ ਦੇ ਸਾਹਮਣੇ ਹਾਰ ਮੰਨਦੇ ਹੋਏ ਉਨ੍ਹਾਂ ਦੀਆਂ ਸਾਰੀਆਂ ਸਿਫਾਰਸ਼ਾਂ ਨੂੰ ਮੰਨਣ ਦਾ ਫੈਸਲਾ ਕੀਤਾ ਹੈ। ਵਰਨਣਯੋਗ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੁਆਰਾ ਦੋ ਜੱਜਾਂ ਦੀ ਨਿਯੁਕਤੀ ਦੇ ਆਦੇਸ਼ ਦੇ ਬਾਅਦ ਨਿਆਂ ਪਾਲਿਕਾ ਅਤੇ ਸਰਕਾਰ ਵਿਚਕਾਰ ਮੱਤਭੇਦ ਦੀ ਸਥਿਤੀ ਪੈਦਾ ਹੋ ਗਈ ਸੀ। ਚੀਫ ਜਸਟਿਸ ਨੇ ਉਨ੍ਹਾਂ ਜੱਜਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। ਦੂਸਰੇ ਪਾਸੇ ਗਲਤ ਤਰੀਕੇ ਨਾਲ ਜੱਜਾਂ ਦੀ ਨਿਯੁਕਤੀ ਦੇ ਵਿਰੋਧ ਵਿੱਚ ਦੇਸ਼ ਭਰ ਦੇ ਵਕੀਲ ਪ੍ਰਦਰਸ਼ਨ ਅਤੇ ਅੰਦੋਲਨ ਕਰ ਰਹੇ ਸੀ।
ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਅਤੇ ਚੀਫ ਜਸਟਿਸ ਚੌਧਰੀ ਨਾਲ ਮੁਲਾਕਾਤ ਦੇ ਬਾਅਦ ਇਹ ਨਵਾਂ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਪੈਂਤੜੇ ਵਿੱਚ ਤਬਦੀਲੀ ਲੈਦੇ ਹੋਏ ਚੀਫ ਜਸਟਿਸ ਦੀ ਰਜ਼ਾਮੰਦੀ ਨਾਲ ਤਿੰਨ ਜੱਜਾਂ ਦੀ ਨਿਯੁਕਤੀ ਲਈ ਨਵਾਂ ਹੁਕਮ ਜਾਰੀ ਕਰਨ ਦਾ ਐਲਾਨ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਸਰਕਾਰ ਨੇ ਮੱਤਭੇਦ ਨੂੰ ਟਾਲਣ ਲਈ ਕੀਤਾ ਹੈ। ਗਿਲਾਨੀ ਨੇ ਜਸਟਿਸ ਚੌਧਰੀ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਨਵੇਂ ਆਦੇਸ਼ ਤੋਂ ਪਹਿਲਾਂ ਜਾਰੀ ਰਾਸ਼ਟਰਪਤੀ ਦਾ ਨੋਟੀਫਿਕੇਸ਼ਨ ਪ੍ਰਭਾਵਹੀਣ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਿੰਧ ਅਤੇ ਪੰਜਾਬ ਪ੍ਰਾਂਤ ਵਿੱਚ ਖਾਲੀ ਪਏ ਜੱਜਾਂ ਦੀਆਂ ਦਰਜਨਾਂ ਪਦਵੀਆਂ ਨੂੰ ਵੀ ਜਲਦੀ ਭਰੇਗੀ।

Leave a Reply

ਤਾਜ਼ਾ ਖ਼ਬਰ

Sweg Deol At Middle
Copyright © 2010 · All Rights Reserved