ਟੋਰਾਂਟੋ/ਦੀਪ ਸਿੰਘ ਗਿੱਲ
ਕੈਨੇਡਾ ’ਚ ਪ੍ਰਵਾਸੀਆਂ ਦੀ ਆਬਾਦੀ ਇੰਨੀ ਵੱਧ ਗਈ ਹੈ ਕਿ 2031 ਤੱਕ ਕੈਨੇਡਾ ਦੀ ਕੁੱਲ ਆਬਾਦੀ ਦੇ ਤਿੰਨ ਤਿਹਾਈ ਹੋਣ ਦੇ
ਆਸਾਰ ਬਣ ਗਏ ਹਨ। ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਸਾਲ 2031 ਤੱਕ ਇੱਥੇ ਘੱਟ ਗਿਣਤੀਆਂ ਦੀ
ਆਬਾਦੀ ਵੱਧ ਕੇ ਕੁੱਲ ਜਨ ਸੰਖਿਆ ਦੀ ਇੱਕ ਤਿਹਾਈ ਹੋ ਜਾਵੇਗੀ। ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਭਾਰਤੀ, ਪਾਕਿਸਤਾਨੀ ਅਤੇ
ਬੰਗਲਾਦੇਸ਼ੀ ਪ੍ਰਵਾਸੀ ਕੈਨੇਡੀਅਨਾਂ ਦੀ ਸੰਖਿਆ 28 ਫੀਸਦੀ ਹੋ ਜਾਵੇਗੀ। ਕੈਨੇਡਾ ਵਿੱਚ ਸਾਲ 2006 ਵਿੱਚ ਕੀਤੀ ਗਈ ਜਨਗਣਨਾ ਦੇ
ਅਨੁਸਾਰ ਪ੍ਰਵਾਸੀ ਭਾਈਚਾਰੇ ਦੀ ਆਬਾਦੀ 13 ਲੱਖ ਸੀ, ਜੋ ਸਾਲ 2031 ਤੱਕ ਵੱਧ ਕੇ 32 41 ਲੱਖ ਦੇ ਵਿਚਕਾਰ ਤੱਕ ਪਹੁੰਚ ਜਾਵੇਗੀ।
ਅੰਕੜਾ ਵਿਭਾਗ ਦੇ ਮੁਤਾਬਕ ਸਾਲ 2031 ਤੱਕ ਹਰੇਕ ਤਿੰਨ ਕੈਨੇਡੀਆਈ ਨਾਗਰਿਕਾਂ ਵਿੱਚੋਂ ਦੋ ਘਟ ਜਾਣਗੇ। ਅਜੇ ਕੈਨੇਡਾ ਵਿੱਚ
ਮੁਸਲਿਮਾਂ ਦੀ ਆਬਾਦੀ ਦਸ ਲੱਖ ਤੋਂ ਜ਼ਿਆਦਾ ਹੈ, ਜਿਨ•ਾਂ ਦੇ ਤਿੰਨ ਗੁਣਾ ਦੀ ਦਰ ਨਾਲ ਵੱਧਣ ਦੀ ਸੰਭਾਵਨਾ ਹੈ।
ਅੰਕੜਿਆਂ ਦੇ ਅਨੁਸਾਰ ਸਾਲ 2031 ਤੱਕ ਘੱਟ ਗਿਣਤੀਆਂ ਦੀ ਜਨਸੰਖਿਆ ਦੇਸ਼ ਦੀ ਆਬਾਦੀ ਦੇ 29 ਤੋਂ 31 ਫੀਸਦੀ ਦੇ ਵਿਚਕਾਰ ਤੱਕ
ਪਹੁੰਚ ਜਾਵੇਗੀ, ਜੋ 2006 ਵਿੱਚ ਕੀਤੀ ਗਈ ਜਨਗਣਨਾ ਤੋਂ ਦੁੱਗਣੀ ਹੋਵੇਗੀ। ਸਾਲ 2006 ਦੀ ਜਨਗਣਨਾ ਦੇ ਮੁਤਾਬਕ ਕੈਨੇਡਾ ਦੀ
ਆਬਾਦੀ 330 ਲੱਖ ਤੋਂ ਜ਼ਿਆਦਾ ਸੀ, ਜਿਸ ਵਿੱਚ ਪ੍ਰਵਾਸੀਆਂ ਸਮੇਤ ਘੱਟ ਗਿਣਤੀਆਂ ਦੀ ਹਿੱਸੇਦਾਰੀ ਕਰੀਬ 53 ਲੱਖ ਸੀ। ਰਿਪੋਰਟ ਦੇ
ਅਨੁਸਾਰ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦੇ ਬਾਅਦ ਸਾਲ 2031 ਤੱਕ ਚੀਨੀਆਂ ਦੀ ਜਨਸੰਖਿਆ 21 ਤੋਂ 24 ਫੀਸਦੀ ਹੋ ਜਾਵੇਗੀ। ਅਜੇ
ਕੈਨੇਡਾ ਆਉਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਚੀਨੀ ਸ਼ਾਮਿਲ ਹਨ।
ਕੈਨੈਡਾ ਦੇ ਅੰਕੜਾ ਵਿਭਾਗ ਦੀ ਇੱਕ ਰਿਪੋਰਟ ਦੇ ਅਨੁਸਾਰ ਸਾਲ 2031 ਤੱਕ ਕੈਨੇਡਾ ਦਾ ਹਰ ਤੀਸਰਾ ਨਾਗਰਿਕ ਪ੍ਰਵਾਸੀ ਜਾਂ ਘੱਟ
ਗਿਣਤੀ ਹੋਵੇਗਾ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ ਤਦ ਤੱਕ ਤਿੰਨ ਵਿਚੋਂ ਦੋ ਵਿਅਕਤੀ ਘੱਟ ਗਿਣਤੀ ਜਾਂ ਪ੍ਰਵਾਸੀ ਹੋਣਗੇ।
ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਮਾਨਾਂ ਦੇ ਅਨੁਸਾਰ ਕੈਨੇਡਾ ਦੇ ਕੁੱਝ ਸ਼ਹਿਰਾਂ ਵਿੱਚ ਅੱਜਕੱਲ• ਘੱਟ ਗਿਣਤੀ ਨਜ਼ਰ ਆਉਣ ਵਾਲੀ
ਅਬਾਦੀ ਥੋੜ•ੇ ਸਮੇਂ ਵਿੱਚ ਹੀ ਬਹੁਗਿਣਤੀ ਹੋ ਜਾਵੇਗੀ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ 20 ਸਾਲਾਂ ਵਿੱਚ ਟੋਰਾਂਟੋ
ਤੇ ਵੈਨਕੂਵਰ ਵਿੱਚ 30 ਫੀ ਸਦੀ ਕੈਨੇਡੀਅਨ ਘੱਟ ਗਿਣਤੀ ਰਹਿ ਜਾਣਗੇ। ਅਜਿਹੇ ਸ਼ਹਿਰਾਂ ਦੀ ਦੋ ਤਿਹਾਈ ਅਬਾਦੀ ਇੱਕਲੇ ਗੋਰਿਆਂ ਦੀ
ਨਹੀਂ ਰਹਿ ਜਾਵੇਗੀ। ਹੁਣ ਤੋਂ 20 ਸਾਲ ਬਾਅਦ ਕੈਲਗਰੀ ਦੀ ਪ੍ਰਤੱਖ ਘੱਟ ਗਿਣਤੀ 38 ਫੀ ਸਦੀ ਹੋਵੇਗੀ।
ਯੂਨੀਵਰਸਿਟੀ ਆਫ ਕੈਲਗਰੀ ਦੇ ਜਨ ਅੰਕੜਾ ਵਿਗਿਆਨੀ ਕੈਵਿਨ ਮੈਕਿਲਨ ਦਾ ਕਹਿਣਾ ਹੈ ਕਿ ਪ੍ਰੱਤਖ ਘੱਟਗਿਣਤੀਆਂ ਵਿੱਚੋਂ ਬਹੁ
ਗਿਣਤੀ ਨੇ ਰਹਿਣ ਲਈ ਕੈਨੇਡਾ ਦੇ ਵੱਡੇ ਸ਼ਹਿਰਾਂ ਦੀ ਚੋਣ ਕੀਤੀ ਹੈ। ਉਨ•ਾਂ ਆਖਿਆ ਕਿ ਅਜਿਹਾ ਇਸ ਕਾਰਨ ਨੂੰ ਧਿਆਨ ਵਿੱਚ ਰੱਖ
ਕੇ ਵੀ ਕੀਤਾ ਗਿਆ ਹੈ ਕਿਉਂਕਿ ਆਰਥਿਕ ਤੌਰ ਉ¤ਤੇ ਸਮਰੱਥ ਹੋਣ ਦੇ ਮੌਕੇ ਅਜਿਹੇ ਸ਼ਹਿਰਾਂ ਵਿੱਚ ਜ਼ਿਆਦਾ ਹਨ। ਲੋਕ ਦੇਸ਼ ਵਿੱਚ
ਰੋਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਦੀ ਗੱਲ ਮਨ ਵਿੱਚ ਧਾਰ ਕੇ ਇੱਥੇ ਆ ਰਹੇ ਹਨ। ਰਿਪੋਰਟ ਅਨੁਸਾਰ ਮੁਤਾਬਕ 2031 ਤੱਕ ਘੱਟ
ਗਿਣਤੀ ਵਸੋਂ ਦਾ ਬਹੁਗਿਣਤੀ ਅਬਾਦੀ ਦਾ ਰੂਪ ਧਾਰਨ ਕਰਨ ਦਾ ਰੁਝਾਨ ਸਪਸ਼ਟ ਤੌਰ ਉ¤ਤੇ ਨਜ਼ਰ ਆਉਣ ਲੱਗੇਗਾ। ਦੱਖਣੀ ਏਸ਼ੀਆਈ
ਅਬਾਦੀ-ਜਿਨ•ਾਂ ਵਿੱਚ ਭਾਰਤ, ਪਾਕਿਸਤਾਨ ਤੇ ਸ੍ਰੀ ਲੰਕਾ ਦੇ ਲੋਕ ਸ਼ਾਮਲ ਹਨ-2006 ਵਿੱਚ 1.2 ਮਿਲੀਅਨ ਦੇ ਮੁਕਾਬਲੇ 3.2 ਤੇ 4.1
ਮਿਲੀਅਨ ਤੱਕ ਵੱਧ ਜਾਵੇਗੀ। ਚੀਨੀ ਅਬਾਦੀ ਜੋ ਇਸ ਵੇਲੇ 1.3 ਮਿਲੀਅਨ ਹੈ ਦੇ 2.4 ਮਿਲੀਅਨ ਤੇ 3.0 ਮਿਲੀਅਨ ਤੱਕ ਅੱਪੜ ਜਾਣ
ਦੀ ਸੰਭਾਵਨਾ ਹੈ। 2006 ਵਿੱਚ ਪੱਛਮੀ ਏਸ਼ੀਆਈ ਅਬਾਦੀ ਜਿਹੜੀ 164,000 ਸੀ ਉਹ ਆਉਣ ਵਾਲੇ ਸਮੇਂ ਵਿੱਚ 457,000 ਤੋਂ
592,000 ਤੱਕ ਵੱਧ ਜਾਵੇਗੀ। ਅਰਬੀ ਅਬਾਦੀ ਤਿੱਗੁਣੀ ਤੋਂ ਚੌਗੁਣੀ ਵੱਧ ਜਾਵੇਗੀ। ਸਿਆਹ ਲੋਕਾਂ ਤੇ ਫਿਲੀਪੀਨੀਆਂ ਦੀ ਅਬਾਦੀ
ਦੁੱਗਣੀ ਹੋਣ ਦੀ ਸੰਭਾਵਨਾ ਹੈ।











