ਕੰਜ਼ਰਵੇਟਿਵਾਂ ਦੀ ਚੜਤ ਬਰਕਰਾਰ

ਲਿਬਰਲਾਂ ਨਾਲੋਂ ਪੱਲੜਾ ਥੋੜ•ਾ ਭਾਰਾ
ਵੈਂਨਕੂਵਰ/ਦੀਪ ਸਿੰਘ ਗਿੱਲ
ਨਵੇਂ ਸਰਵੇਖਣ ਅਨੁਸਾਰ ਪਿਛਲੇ ਹਫਤੇ ਸ਼ੁਰੂ ਹੋਈ ਸੰਸਦ ਦੀ ਕਾਰਵਾਈ ਅਜੇ ਤੱਕ ਕਿਸੇ ਪਾਰਟੀ ਦੇ ਪੱਖ ਜਾਂ ਵਿਰੋਧ ਵਿੱਚ ਹਵਾ ਦਾ ਰੁਖ ਨਹੀਂ ਬਣਾ ਸਕੀ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੰਸਦ ਉਠਾ ਦਿੱਤੀ ਸੀ। ਪਿਛਲੇ ਹਫਤੇ ਰਾਜ ਭਾਸ਼ਣ ਤੋਂ ਬਾਅਦ ਫੈਡਰਲ ਬਜਟ ਪੇਸ਼ ਕੀਤੇ ਜਾਣ ਮਗਰੋਂ ਸਿਆਸਤਦਾਨ ਆਪਣੇ ਕੰਮ ਉ¤ਤੇ ਪਰਤ ਆਏ ਸਨ। ਨਵੇਂ ਸਰਵੇਖਣ ਅਨੁਸਾਰ ਅਜੇ ਵੀ ਕੰਜ਼ਰਵੇਟਿਵਾਂ ਦਾ ਪੱਲੜਾ ਲਿਬਰਲਾਂ ਨਾਲੋਂ ਥੋੜ•ਾ ਭਾਰਾ ਹੀ ਹੈ। ਇਸ ਸਰਵੇਖਣ ਵਿੱਚ ਕੰਜ਼ਰਵੇਟਿਵ 2.3 ਫੀ ਸਦੀ ਨਾਲ ਲਿਬਰਲਾਂ ਤੋਂ ਅੱਗੇ ਰਹੇ। ਪਿਛਲੇ ਪੰਜ ਹਫਤਿਆਂ ਤੋਂ ਇਹ ਫਾਸਲਾ ਕੰਜ਼ਰਵੇਟਿਵਾਂ ਨੇ ਬਰਕਰਾਰ ਰੱਖਿਆ ਹੋਇਆ ਹੈ।
ਜਿੰਨੇ ਲੋਕਾਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ ਉਨ•ਾਂ ਵਿੱਚੋਂ 31.9 ਫੀ ਸਦੀ ਕੰਜ਼ਰਵੇਟਿਵਾਂ ਦੇ ਪੱਖ ਵਿੱਚ ਭੁਗਤੇ ਜਦਕਿ 29.6 ਫੀ ਸਦੀ ਨੇ ਲਿਬਰਲਾਂ ਦਾ ਸਾਥ ਦਿੱਤਾ। ਐਨਡੀਪੀ ਨੂੰ 16 ਫੀ ਸਦੀ ਸਮਰਥਨ ਮਿਲਿਆ ਤੇ ਗ੍ਰੀਨ ਪਾਰਟੀ 11 ਫੀ ਸਦੀ ਲੋਕਾਂ ਨੂੰ ਹੀ ਆਪਣੇ ਨਾਲ ਖੜ•ਾ ਕਰਨ ਵਿੱਚ ਸਫਲ ਹੋ ਸਕੀ। ਬਲਾਕ ਕਿਊਬਿਕੁਆ ਨੂੰ 9.1 ਫੀ ਸਦੀ ਵੋਟਾਂ ਹੀ ਮਿਲੀਆਂ। 2010 ਦੀ ਸੁਰੂਆਤ ਤੋਂ ਲੈ ਕੇ ਹੁਣ ਤੱਕ ਕੋਈ ਵੀ ਪਾਰਟੀ ਇੱਕ ਤਿਹਾਈ ਵੋਟਰਾਂ ਦਾ ਲਗਾਤਾਰ ਸਮਰਥਨ ਹਾਸਲ ਨਹੀਂ ਕਰ ਸਕੀ। ਇਸ ਤੋਂ ਭਾਵ ਹੈ ਕਿ ਕਦੇ ਪਾਲਾ ਕੰਜ਼ਰਵੇਟਿਵਾਂ ਵੱਲ ਉ¤ਲਰ ਜਾਂਦਾ ਹੈ ਤੇ ਕਦੇ ਵੱਧ ਘੱਟ ਲਿਬਰਲਾਂ ਵੱਲ।
ਅਫਗਾਨ ਵਿੱਚ ਨਜ਼ਰਬੰਦ ਕੀਤੇ ਗਏ ਵਿਅਕਤੀਆਂ ਤੋਂ ਬਾਅਦ ਸੰਸਦ ਮੁਲਤਵੀ ਕੀਤੇ ਜਾਣ ਦੇ ਮੁੱਦੇ ਉ¤ਤੇ ਕੰਜ਼ਰਵੇਟਿਵਾਂ ਨੂੰ ਥੋੜ•ੀ ਢਾਹ ਜਰੂਰ ਲੱਗੀ ਪਰ ਇਸ ਨਾਲ ਲਿਬਰਲਾਂ ਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ ਹੋ ਸਕਿਆ। ਪਿਛਲੇ ਹਫਤਿਆਂ ਵਿੱਚ ਕੰਜ਼ਰਵੇਟਿਵਾਂ ਨੂੰ ਮੁੱਖ ਤੌਰ ਉ¤ਤੇ ਅਲਬਰਟਾ, ਮੈਨੀਟੋਬਾ ਤੇ ਸਾਸਕਾਚੇਵਾਨ ਤੋਂ ਸਮਰਥਨ ਹਾਸਲ ਹੁੰਦਾ ਰਿਹਾ ਹੈ ਇਸ ਤੋਂ ਇਲਾਵਾ 65 ਜਾਂ ਇਸ ਤੋਂ ਵਡੇਰੀ ਉਮਰ ਦੇ ਮਰਦ ਤੇ ਔਰਤਾਂ ਵਿਚਾਲੇ ਵੀ ਕੰਜ਼ਰਵੇਟਿਵ ਪਾਰਟੀ ਦਾ ਅਧਾਰ ਕਾਫੀ ਮਜਬੂਤ ਰਿਹਾ ਹੈ। ਲਿਬਰਲ ਪਾਰਟੀ ਨੂੰ ਬਹੁਤਾ ਸਮਰਥਨ ਅਟਲਾਂਟਿਕ ਕੈਨੇਡਾ ਤੇ ਓਨਟਾਰੀਓ ਤੋਂ ਮਿਲਦਾ ਹੈ। ਪਰ ਇੱਥੇ ਵੀ ਦੋਵਾਂ ਮੁੱਖ ਵਿਰੋਧੀ ਧਿਰਾਂ ਵਿੱਚ ਗਹਿਗੱਚ ਮੁਕਾਬਲਾ ਹੁੰਦਾ ਹੈ।

ਲਿਬਰਲਾਂ ਨਾਲੋਂ ਪੱਲੜਾ ਥੋੜ•ਾ ਭਾਰਾਵੈਂਨਕੂਵਰ/ਦੀਪ ਸਿੰਘ ਗਿੱਲਨਵੇਂ ਸਰਵੇਖਣ ਅਨੁਸਾਰ ਪਿਛਲੇ ਹਫਤੇ ਸ਼ੁਰੂ ਹੋਈ ਸੰਸਦ ਦੀ ਕਾਰਵਾਈ ਅਜੇ ਤੱਕ ਕਿਸੇ ਪਾਰਟੀ ਦੇ ਪੱਖ ਜਾਂ ਵਿਰੋਧ ਵਿੱਚ ਹਵਾ ਦਾ ਰੁਖ ਨਹੀਂ ਬਣਾ ਸਕੀ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੰਸਦ ਉਠਾ ਦਿੱਤੀ ਸੀ। ਪਿਛਲੇ ਹਫਤੇ ਰਾਜ ਭਾਸ਼ਣ ਤੋਂ ਬਾਅਦ ਫੈਡਰਲ ਬਜਟ ਪੇਸ਼ ਕੀਤੇ ਜਾਣ ਮਗਰੋਂ ਸਿਆਸਤਦਾਨ ਆਪਣੇ ਕੰਮ ਉ¤ਤੇ ਪਰਤ ਆਏ ਸਨ। ਨਵੇਂ ਸਰਵੇਖਣ ਅਨੁਸਾਰ ਅਜੇ ਵੀ ਕੰਜ਼ਰਵੇਟਿਵਾਂ ਦਾ ਪੱਲੜਾ ਲਿਬਰਲਾਂ ਨਾਲੋਂ ਥੋੜ•ਾ ਭਾਰਾ ਹੀ ਹੈ। ਇਸ ਸਰਵੇਖਣ ਵਿੱਚ ਕੰਜ਼ਰਵੇਟਿਵ 2.3 ਫੀ ਸਦੀ ਨਾਲ ਲਿਬਰਲਾਂ ਤੋਂ ਅੱਗੇ ਰਹੇ। ਪਿਛਲੇ ਪੰਜ ਹਫਤਿਆਂ ਤੋਂ ਇਹ ਫਾਸਲਾ ਕੰਜ਼ਰਵੇਟਿਵਾਂ ਨੇ ਬਰਕਰਾਰ ਰੱਖਿਆ ਹੋਇਆ ਹੈ। ਜਿੰਨੇ ਲੋਕਾਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ ਉਨ•ਾਂ ਵਿੱਚੋਂ 31.9 ਫੀ ਸਦੀ ਕੰਜ਼ਰਵੇਟਿਵਾਂ ਦੇ ਪੱਖ ਵਿੱਚ ਭੁਗਤੇ ਜਦਕਿ 29.6 ਫੀ ਸਦੀ ਨੇ ਲਿਬਰਲਾਂ ਦਾ ਸਾਥ ਦਿੱਤਾ। ਐਨਡੀਪੀ ਨੂੰ 16 ਫੀ ਸਦੀ ਸਮਰਥਨ ਮਿਲਿਆ ਤੇ ਗ੍ਰੀਨ ਪਾਰਟੀ 11 ਫੀ ਸਦੀ ਲੋਕਾਂ ਨੂੰ ਹੀ ਆਪਣੇ ਨਾਲ ਖੜ•ਾ ਕਰਨ ਵਿੱਚ ਸਫਲ ਹੋ ਸਕੀ। ਬਲਾਕ ਕਿਊਬਿਕੁਆ ਨੂੰ 9.1 ਫੀ ਸਦੀ ਵੋਟਾਂ ਹੀ ਮਿਲੀਆਂ। 2010 ਦੀ ਸੁਰੂਆਤ ਤੋਂ ਲੈ ਕੇ ਹੁਣ ਤੱਕ ਕੋਈ ਵੀ ਪਾਰਟੀ ਇੱਕ ਤਿਹਾਈ ਵੋਟਰਾਂ ਦਾ ਲਗਾਤਾਰ ਸਮਰਥਨ ਹਾਸਲ ਨਹੀਂ ਕਰ ਸਕੀ। ਇਸ ਤੋਂ ਭਾਵ ਹੈ ਕਿ ਕਦੇ ਪਾਲਾ ਕੰਜ਼ਰਵੇਟਿਵਾਂ ਵੱਲ ਉ¤ਲਰ ਜਾਂਦਾ ਹੈ ਤੇ ਕਦੇ ਵੱਧ ਘੱਟ ਲਿਬਰਲਾਂ ਵੱਲ। ਅਫਗਾਨ ਵਿੱਚ ਨਜ਼ਰਬੰਦ ਕੀਤੇ ਗਏ ਵਿਅਕਤੀਆਂ ਤੋਂ ਬਾਅਦ ਸੰਸਦ ਮੁਲਤਵੀ ਕੀਤੇ ਜਾਣ ਦੇ ਮੁੱਦੇ ਉ¤ਤੇ ਕੰਜ਼ਰਵੇਟਿਵਾਂ ਨੂੰ ਥੋੜ•ੀ ਢਾਹ ਜਰੂਰ ਲੱਗੀ ਪਰ ਇਸ ਨਾਲ ਲਿਬਰਲਾਂ ਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ ਹੋ ਸਕਿਆ। ਪਿਛਲੇ ਹਫਤਿਆਂ ਵਿੱਚ ਕੰਜ਼ਰਵੇਟਿਵਾਂ ਨੂੰ ਮੁੱਖ ਤੌਰ ਉ¤ਤੇ ਅਲਬਰਟਾ, ਮੈਨੀਟੋਬਾ ਤੇ ਸਾਸਕਾਚੇਵਾਨ ਤੋਂ ਸਮਰਥਨ ਹਾਸਲ ਹੁੰਦਾ ਰਿਹਾ ਹੈ ਇਸ ਤੋਂ ਇਲਾਵਾ 65 ਜਾਂ ਇਸ ਤੋਂ ਵਡੇਰੀ ਉਮਰ ਦੇ ਮਰਦ ਤੇ ਔਰਤਾਂ ਵਿਚਾਲੇ ਵੀ ਕੰਜ਼ਰਵੇਟਿਵ ਪਾਰਟੀ ਦਾ ਅਧਾਰ ਕਾਫੀ ਮਜਬੂਤ ਰਿਹਾ ਹੈ। ਲਿਬਰਲ ਪਾਰਟੀ ਨੂੰ ਬਹੁਤਾ ਸਮਰਥਨ ਅਟਲਾਂਟਿਕ ਕੈਨੇਡਾ ਤੇ ਓਨਟਾਰੀਓ ਤੋਂ ਮਿਲਦਾ ਹੈ। ਪਰ ਇੱਥੇ ਵੀ ਦੋਵਾਂ ਮੁੱਖ ਵਿਰੋਧੀ ਧਿਰਾਂ ਵਿੱਚ ਗਹਿਗੱਚ ਮੁਕਾਬਲਾ ਹੁੰਦਾ ਹੈ।

Leave a Reply

ਤਾਜ਼ਾ ਖ਼ਬਰ

Punjab Insurance Inc At Middle
Copyright © 2010 · All Rights Reserved