Archive by day February 7, 2017

ਅਸਫਲ ਹੋਣਾ ਮੈਨੂੰ ਪਸੰਦ ਨਹੀਂ- ਪ੍ਰਿਯੰਕਾ ਚੋਪੜਾ

ਅਸਫਲ ਹੋਣਾ ਮੈਨੂੰ ਪਸੰਦ ਨਹੀਂ- ਪ੍ਰਿਯੰਕਾ ਚੋਪੜਾ

ਮੁੰਬਈ—ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਉਸ ਨੂੰ ਅਸਫਲ ਹੋਣਾ ਪਸੰਦ ਨਹੀਂ ਹੈ। ਬਾਲੀਵੁੱਡ ਦੇ ਨਾਲ ਹੀ ਹਾਲੀਵੁੱਡ ਵਿਚ ਵੀ ਧੂਮ ਮਚਾ ਰਹੀ ਪ੍ਰਿਯੰਕਾ ਚੋਪੜਾ ਨੇ ਜੇ ਕਿਤੇ ਮੈਨੂੰ ਅਸਫਲਤਾ ਮਹਿਸੂਸ ਹੁੰਦੀ ਹੈ ਤਾਂ ਮੈਂ ਖੁਦ ਨੂੰ ਕਮਰੇ ਵਿਚ ਬੰਦ ਕਰਕੇ ਕੰਬਲ ਲਪੇਟ ਕੇ ਲੇਟ ਜਾਂਦੀ ਹਾਂ ਅਤੇ ਢੇਰ ਸਾਰੀ ਆਈਸਕ੍ਰੀਮ […]

ਨਾਗਰਾਜ ਮੁੰਜਲੇ ਦੀ ਫਿਲਮ ਵਿਚ ਕੰਮ ਕਰਨਗੇ ਅਮਿਤਾਭ

ਨਾਗਰਾਜ ਮੁੰਜਲੇ ਦੀ ਫਿਲਮ ਵਿਚ ਕੰਮ ਕਰਨਗੇ ਅਮਿਤਾਭ

ਮੁੰਬਈ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੁਪਰਹਿੱਟ ਫਿਲਮ ਸੈਰਾਟ ਦੇ ਨਿਰਦੇਸ਼ਕ ਨਾਗਰਾਜ ਮੁੰਜਲੇ ਦੀ ਫਿਲਮ ਵਿਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਅਮਿਤਾਭ ਬੱਚਨ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਨ ਵਿਚ ਪ੍ਰਹੇਜ ਨਹੀਂ ਕਰਦੇ। ‘ਪੀਕੂ’ ਅਤੇ ‘ਪਿੰਕ’ ਵਰਗੀਆਂ ਫਿਲਮਾਂ ਤੋਂ ਬਾਅਦ ਅਮਿਤਾਭ ਬੱਚਨ ਹੁਣ ਮਰਾਠੀ ਫਿਲਮ ‘ਸੈਰਾਟ’ ਦੇ ਨਿਰਦੇਸ਼ਕ ਨਾਗਰਾਜ ਮੁੰਜਲੇ ਦੀ ਅਗਲੀ ਫਿਲਮ ਵਿਚ ਮੁੱਖ ਭੂਮਿਕਾ […]

ਕੈਨੇਡਾ ਨੇ ਸ਼ਰਨਾਰਥੀਆਂ ਲਈ ਖੋਲ੍ਹੇ ਦਰਵਾਜ਼ੇ, 25000 ਲੋਕਾਂ ਨੂੰ ਮਿਲੇਗੀ ਪਨਾਹ

ਕੈਨੇਡਾ ਨੇ ਸ਼ਰਨਾਰਥੀਆਂ ਲਈ ਖੋਲ੍ਹੇ ਦਰਵਾਜ਼ੇ, 25000 ਲੋਕਾਂ ਨੂੰ ਮਿਲੇਗੀ ਪਨਾਹ

ਟੋਰਾਂਟੋ— ਇਸ ਸਮੇਂ ਜਦੋਂ ਕੈਨੇਡਾ ਦਾ ਗੁਆਂਢੀ ਦੇਸ਼ ਅਮਰੀਕਾ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਐਂਟਰੀ ‘ਤੇ ਬੈਨ ਲਗਾ ਰਿਹਾ ਹੈ, ਉਸ ਸਮੇਂ ਕੈਨੇਡਾ ਨੇ ਆਪਣੇ ਦਿਲ ਅਤੇ ਦੇਸ਼ ਦੇ ਦਰਵਾਜ਼ੇ ਉਨ੍ਹਾਂ ਲੋਕਾਂ ਲਈ ਖੋਲ੍ਹ ਦਿੱਤੇ ਹਨ ਅਤੇ ਜੋ ਲੋਕ ਨਵੀਂ ਜ਼ਿੰਦਗੀ ਦੀ ਤਲਾਸ਼ ਵਿਚ ਭਟਕ ਰਹੇ ਹਨ, ਉਨ੍ਹਾਂ ਨੂੰ ਇੱਥੇ ਆ ਕੇ ਸਹਾਰਾ […]

ਬੱਚਿਆਂ ਦੀਆਂ ਲਾਸ਼ਾਂ ਨੂੰ ਸਟੋਰੇਜ ਲਾਕਰ ਵਿੱਚ ਲੁਕਾਉਣ ਵਾਲੀ ਔਰਤ ਨੂੰ ਜੱਜ ਨੇ ਦੋਸ਼ੀ ਕਰਾਰ ਦਿੱਤਾ

ਬੱਚਿਆਂ ਦੀਆਂ ਲਾਸ਼ਾਂ ਨੂੰ ਸਟੋਰੇਜ ਲਾਕਰ ਵਿੱਚ ਲੁਕਾਉਣ ਵਾਲੀ ਔਰਤ ਨੂੰ ਜੱਜ ਨੇ ਦੋਸ਼ੀ ਕਰਾਰ ਦਿੱਤਾ

ਵਿਨੀਪੈਗ, ਮਰਨ ਤੋਂ ਬਾਅਦ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਯੂ-ਹਾਲ ਸਟੋਰੇਜ ਲਾਕਰ ਵਿੱਚ ਲੁਕਾਉਣ ਵਾਲੀ ਔਰਤ ਨੂੰ ਜੱਜ ਨੇ ਦੋਸ਼ੀ ਕਰਾਰ ਦਿੱਤਾ ਹੈ। ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਮੁਰੇ ਥਾਂਪਸਨ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਆਖਿਆ ਕਿ ਐਂਡਰੀਆ ਗਿਏਸਬਰੈਖ਼ਤ ਨੇ ਲੁਕ ਛਿਪ ਕੇ ਛੇ ਬੱਚਿਆਂ ਨੂੰ ਜਨਮ ਦਿੱਤਾ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦਾ ਜਨਮ ਪੂਰਾ […]

ਬ੍ਰਿਟਿਸ਼ ਕੋਲੰਬੀਆ ‘ਚ ਹੋਈ ਰਿਕਾਰਡਤੋੜ ਬਰਫਬਾਰੀ, ਟੁੱਟਾ 71 ਸਾਲਾਂ ਦਾ ਰਿਕਾਰਡ

ਬ੍ਰਿਟਿਸ਼ ਕੋਲੰਬੀਆ ‘ਚ ਹੋਈ ਰਿਕਾਰਡਤੋੜ ਬਰਫਬਾਰੀ, ਟੁੱਟਾ 71 ਸਾਲਾਂ ਦਾ ਰਿਕਾਰਡ

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਵਿਚ ਇਸ ਸਾਲ ਬਰਫਬਾਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚਾਰ ਦਸੰਬਰ ਤੋਂ ਸ਼ੁਰੂ ਹੋਈ ਬਰਫਬਾਰੀ ਤੋਂ ਬਾਅਦ ਇੱਥੇ ਜਨਵਰੀ ਵਿਚ ਵੀ ਕਿਤੇ-ਕਿਤੇ ਬਰਫਬਾਰੀ ਹੁੰਦੀ ਰਹੀ ਪਰ ਇਕ ਵਾਰ ਫਿਰ ਆਏ ਬਰਫੀਲੇ ਤੂਫਾਨ ਨੇ ਇਸ ਠੰਡ ਦੇ ਸਾਰੇ ਰਿਕਾਰਡ ਤੋੜ ਦਿੱਤੇ। ਚਾਰ ਦਿਨਾਂ ‘ਚ ਆਏ ਇਸ ਦੂਜੇ ਤੂਫਾਨ ਕਾਰਨ ਇੱਥੇ ਕਈ ਕਮਿਊਨਿਟੀਆਂ […]

ਟੈਨਿਸ: ਕ੍ਰਿਸ਼ਨ, ਸਰਬਜੋਤ, ਸਿਧਾਰਥ ਪਹੁੰਚੇ ਦੂਜੇ ਗੇੜ ’ਚ

ਟੈਨਿਸ: ਕ੍ਰਿਸ਼ਨ, ਸਰਬਜੋਤ, ਸਿਧਾਰਥ ਪਹੁੰਚੇ ਦੂਜੇ ਗੇੜ ’ਚ

ਚੰਡੀਗੜ੍ਹ,ਸੀਐਲਟੀਏ ਆਇਟਾ ਵੱਲੋਂ ਕਰਵਾਈ ਜਾ ਰਹੀ ‘ਰੋਡ ਟੁ ਵਿਬੰਲਟਨ’ ਟੈਨਿਸ ਟੂਰਨਾਮੈਂਟ ਸੀਰੀਜ ਦੇ ਅੱਜ ਇੱਥੇ ਪਹਿਲੇ ਗੇੜ ਦੇ ਮੁਕਾਬਲੇ ਸੈਕਟਰ 10 ਕੋਰਟ ਵਿੱਚ ਸ਼ੁਰੂ ਹੋਏ। ਇਸ ਵਿੱਚ ਸੀਨੀਅਰ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੇ ਹਨ। ਅੱਜ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਹਰਿਆਣਾ ਦੇ ਦੂਜੇ ਰੈਂਕ ਦੇ ਖਿਡਾਰੀ ਚਾਰਟ ਟ੍ਰੇਨੀ ਕ੍ਰਿਸ਼ਨ ਹੁੱਡਾ ਨੇ ਇੱਕਪਾਸੜ ਮੈਚ ਵਿੱਚ […]

ਸਿੰਧੂ ਤੇ ਸਾਇਨਾ ਏਸ਼ਿਆਈ ਮਿਕਸਡ ਟੀਮ ਚੈਂਪੀਅਨਸ਼ਿਪ ਲਈ ਟੀਮ ’ਚ ਸ਼ਾਮਲ

ਸਿੰਧੂ ਤੇ ਸਾਇਨਾ ਏਸ਼ਿਆਈ ਮਿਕਸਡ ਟੀਮ ਚੈਂਪੀਅਨਸ਼ਿਪ ਲਈ ਟੀਮ ’ਚ ਸ਼ਾਮਲ

ਨਵੀਂ ਦਿੱਲੀ,ਰੀਓ ਓਲੰਪਿਕ ਚਾਂਦੀ ਤਗ਼ਮਾ ਜੇਤੂ ਪੀਵੀ ਸਿੰਧੂ ਤੇ ਲੰਡਨ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੂੰ 14 ਤੋਂ 19 ਫਰਵਰੀ ਤੱਕ ਵੀਅਤਨਾਮ ਵਿੱਚ ਹੋਣ ਵਾਲੀ ਪਹਿਲੀ ਏਸ਼ੀਆ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿੰਧੂ ਨੇ ਪਿਛਲੇ ਹਫ਼ਤੇ ਲਖਨਊ ਵਿੱਚ ਸੱਯਦ ਮੋਦੀ ਗ੍ਰਾਂ ਪ੍ਰੀ ਖ਼ਿਤਾਬ ਜਿੱਤਿਆ ਸੀ ਜਦੋਂਕਿ […]

ਕੁੱਕ ਵੱਲੋਂ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ

ਕੁੱਕ ਵੱਲੋਂ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ

ਲੰਡਨ, ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ(ਈਸੀਬੀ) ਨੇ ਅੱਜ ਇੱਥ ਕਿਹਾ ਕਿ ਐਲਸਟੇਅਰ ਕੁੱਕ ਨੇ ਇੰਗਲੈਂਡ ਦੀ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਕੁੱਕ ਨੇ ਰਿਕਾਰਡ 59 ਟੈਸਟ ਮੈਚਾਂ ਵਿੱਚ ਕਪਤਾਨ ਵਜੋਂ ਭੂਮਿਕਾ ਅਦਾ ਕੀਤੀ ਹੈ। ਟੈਸਟ ਮੈਚਾਂ ਵਿੱਚ 11057 ਦੌੜਾਂ ਨਾਲ ਇੰਗਲੈਂਡ ਦਾ ਸਿਖ਼ਰਲੇ ਸਕੋਰਰ ਕੁੱਕ ਅਗਸਤ 2012 ਵਿੱਚ ਕਪਤਾਨ ਬਣਿਆ ਸੀ। ਉਸ […]

‘ਜੇਕਰ ਕੁੱਝ ਵਾਪਰਿਆ’ ਤਾਂ ਜੱਜ ਨੂੰ ਦੋਸ਼ ਦੇਣਾ: ਟਰੰਪ

‘ਜੇਕਰ ਕੁੱਝ ਵਾਪਰਿਆ’ ਤਾਂ ਜੱਜ ਨੂੰ ਦੋਸ਼ ਦੇਣਾ: ਟਰੰਪ

ਵਾਸ਼ਿੰਗਟਨ,  ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਨਾਗਰਿਕਾਂ ਦੇ ਸਫ਼ਰ ’ਤੇ ਰੋਕ ਲਾਉਣ ਵਾਲੇ ਵਿਵਾਦਤ ਹੁਕਮਾਂ ਨੂੰ ਮੁਅੱਤਲ ਕਰਨ ਵਾਲੇ ਅਮਰੀਕੀ ਜੱਜ ਉਤੇ ਹੱਲਾ ਬੋਲਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ‘ਜੇਕਰ ਕੁੱਝ ਵਾਪਰ ਗਿਆ’ ਤਾਂ ਅਮਰੀਕਾ ਵਾਸੀਆਂ ਨੂੰ ਇਸ ਜੱਜ ਤੇ ਅਦਾਲਤਾਂ ਨੂੰ ਦੋਸ਼ ਦੇਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਦਾ ਇਹ ਗੁੱਸਾ ਸਾਂ ਫਰਾਂਸਿਸਕੋ […]

ਆਸਟਰੇਲੀਆ ਵਿੱਚ 312 ਕਰੋੜ ਡਾਲਰ ਦੀ ਕੋਕੀਨ ਬਰਾਮਦ

ਆਸਟਰੇਲੀਆ ਵਿੱਚ 312 ਕਰੋੜ ਡਾਲਰ ਦੀ ਕੋਕੀਨ ਬਰਾਮਦ

ਬ੍ਰਿਸਬੇਨ,  ਆਸਟਰੇਲੀਆ ਵਿੱਚ ਨਸ਼ਾ ਤਸਕਰੀ ਖਿਲਾਫ਼ ਵਿੱਢੀ ਗਈ ਮੁਹਿੰਮ  ਤਹਿਤ ‘ਨਸ਼ੀਲੇ ਪਦਾਰਥ ਰੋਕੂ ਬਿਊਰੋ’ ਨੇ ਐਤਵਾਰ ਦੇਰ ਰਾਤ ਨੂੰ ਛਾਪੇ ਮਾਰ ਕੇ ਇਕ  ਕਿਸ਼ਤੀ ਵਿੱਚੋਂ 1.4 ਟਨ ਕੋਕੀਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਮੰਡੀ ਵਿੱਚ ਇਸ ਦੀ ਕੀਮਤ 312 ਕਰੋੜ ਡਾਲਰ ਦੱਸੀ ਜਾ ਰਹੀ ਹੈ। ਆਸਟਰੇਲਿਆਈ ਸੰਘੀ ਪੁਲੀਸ ਮੁਤਾਬਕ ਇਹ ਕਿਸ਼ਤੀ  ਇਕ ਮਹੀਨਾ ਪਹਿਲਾਂ ਸਮੁੰਦਰੀ ਜਹਾਜ਼ […]

Page 1 of 3123

Error. Page cannot be displayed. Please contact your service provider for more details. (6)