Posted by editor
ਖੇਡਾਂ, ਵਿਸ਼ੇਸ਼ ਲੇਖ
Monday, February 6th, 2012

ਨਵੀਂ ਦਿੱਲੀ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ [...]
Posted by editor
ਇੰਡੀਆ, ਵਿਸ਼ੇਸ਼ ਲੇਖ
Monday, February 6th, 2012

ਨਵੀਂ ਦਿੱਲੀ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸੀਰੀਆ ਵਿੱਚ 11 ਮਹੀਨਿਆਂ ਤੋਂ ਜਾਰੀ ਸੰਕਟ ਦੇ ਪੁਰਅਮਨ ਖਾਤਮੇ ਤੇ ਮੁਲਕ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਉਤੇ ਸੱਤਾ ਛੱਡਣ ਦਾ ਜ਼ੋਰ ਪਾਉਣ ਲਈ ਅਰਬ ਲੀਗ ਵੱਲੋਂ ਯੂ ਐਨ ਦੀ ਸਲਾਮਤੀ ਕੌਂਸਲ ਵਿੱਚ ਪੇਸ਼ ਮਤਾ ਬੀਤੀ ਰਾਤ ਸਿਰੇ ਨਾ ਚੜ੍ਹ ਸਕਿਆ, ਕਿਉਂਕਿ ਰੂਸ ਅਤੇ ਚੀਨ ਨੇ ਇਸ ਨੂੰ [...]
Posted by editor
ਇੰਡੀਆ
Monday, February 6th, 2012

ਚੇਨਈ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਦਾਰੇ ਅੰਤਰਿਕਸ਼ (ਸਪੇਸ) ਅਤੇ ਦੇਵਾਸ ਵਿਚਾਲੇ ਐਸ ਬੈਂਡ ਸਮਝੌਤੇ ਵਿੱਚ ਹੋਈ ਧਾਂਦਲੀ ਦੀ ਜਾਂਚ ਕਰਨ ਵਾਲੀਆਂ ਦੋਵਾਂ ਉਚ ਪੱਧਰੀ ਕਮੇਟੀਆਂ ਦੀ ਰਿਪੋਰਟ ਵਿੱਚ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ) ਦੇ ਸਾਬਕਾ ਮੁਖੀ ਜੀ. ਮਾਧਵਨ ਨਾਇਰ ਸਮੇਤ ਚਾਰ ਚੋਟੀ ਦੇ ਵਿਗਿਆਨੀਆਂ ‘ਤੇ ਨਿਯਮਾਂ ਦੀ [...]
Posted by editor
ਪੰਜਾਬ, ਵਿਸ਼ੇਸ਼ ਲੇਖ
Monday, February 6th, 2012

ਚੰਡੀਗੜ੍ਹ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ ‘ਚ ਹੋਈਆਂ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਅਕਾਲੀ ਆਗੂਆਂ ਵਿਰੁੱਧ ਅਕਾਲੀ ਦਲ ਨੇ ਸਖਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਇਸ ਫੈਸਲੇ ਮੁਤਾਬਕ ਜ਼ਿਲਾ ਜਥੇਦਾਰਾਂ ਤੇ ਉਮੀਦਵਾਰਾਂ [...]
Posted by editor
ਪੰਜਾਬ, ਵਿਸ਼ੇਸ਼ ਲੇਖ
Monday, February 6th, 2012

ਬਠਿੰਡਾ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖਿਲਾਫ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦੀ ਹਦਾਇਤ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, February 6th, 2012

ਲੰਡਨ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਯੂਰਪ ਦੇ ਕੁਝ ਦੇਸ਼ਾਂ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਕਈ ਲੋਕਾਂ ਨੂੰ ਕੱਲ੍ਹ ਰਾਤ ਆਪਣੀਆਂ ਕਾਰਾਂ ਵਿੱਚ ਬਿਤਾਉਣੀ ਪਈ, ਕਿਉਂਕਿ ਸੜਕਾਂ ‘ਤੇ ਬਰਫ ਹੋਣ ਕਾਰਨ ਉਨ੍ਹਾਂ ਦੀਆਂ ਕਾਰਾਂ ਅੱਗੇ ਨਹੀਂ ਵਧ ਸਕੀਆਂ। ਬਰਫਬਾਰੀ ਕਾਰਨ ਹਵਾਈ ਸੇਵਾ ‘ਤੇ ਵੀ ਮਾੜਾ ਅਸਰ ਪਿਆ ਤੇ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ। [...]
Posted by editor
ਪੰਜਾਬ
Monday, February 6th, 2012
ਅੰਮ੍ਰਿਤਸਰ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਹਾੜੀ ਖੇਤਰਾਂ ‘ਚ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪਿਆ ਹੈ। ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਸਮੇਤ ਸਮੁੱਚੇ ਪੰਜਾਬ ‘ਚ ਠੰਢ ਵਧ ਗਈ ਹੈ। ਬੀਤੇ ਹਫਤੇ ਖਿੜੀ ਧੁੱਪ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ ਸੀ, ਪਰ ਤੇਜ਼ ਹਵਾਵਾਂ ਕਾਰਨ ਠੰਢ ਦਾ ਜ਼ੋਰ ਵਧ [...]
Posted by editor
ਕਵਿਤਾ
Sunday, February 5th, 2012

- ਸਾਬੀ ਈਸਪੁਰੀ ਪਾ ਲਓ ਗੱਲ ਖਿਆਲਾਂ ਦੇ ਵਿੱਚ, ਬੱਚਿਓ ਭਰ ਸਿਆਲਾਂ ਦੇ ਵਿੱਚ। ਬੜੇ ਹਿਸਾਬ ਨਾਲ ਖਾਣਾ-ਪੀਣਾ, ਮੂੰਹ ਸਿਰ ਢੱਕ ਕੇ ਹਰ ਥਾਂ ਜਾਣਾ। ਜੇ ਹੈ ਖੰਘ, ਬੁਖਾਰ ਤੋਂ ਬਚਣਾ, ਮੋਟੇ ਕੱਪੜੇ ਪਾ ਕੇ ਰੱਖਣਾ। ਮਾੜੀ ਜਿਹੀ ਅਣਗਹਿਲੀ ਮਾਰੂ, ਨਜ਼ਲਾ ਆਪਣਾ ਨਜ਼ਲਾ ਝਾੜੂ। ਪੈਰਾਂ ਤੋਂ ਸਿਰ ਤੱਕ ਚੜ੍ਹਦੀ ਏ, ਆਉਂਦੀ-ਜਾਂਦੀ ਠੰਢ ਫੜਦੀ ਏ।
Posted by editor
ਕਵਿਤਾ
Sunday, February 5th, 2012

-ਸੁਲੱਖਣ ਸਰਹੱਦੀ ਝੂਠੀ ਉਨਤੀ ਚਿੱਟੇ ਝੂਠ ਦਾ, ਇਹ ਹੈ ਦਾਅਵੇਦਾਰ ਕੈਲੰਡਰ ਮੋਏ ਸਾਲ ਦਾ ਮਾਤਮ ਕਰੀਏ, ਉਠੋ ਫੂਕੀਏ ਯਾਰ ਕੈਲੰਡਰ। ਕੱਲ੍ਹ ਨਵ-ਜੰਮੇ ਸਾਲ ਦੇ ਜਸ਼ਨੀਂ, ਰੁਲ ਜਾਵੇ ਨਾ ਇਸਦਾ ਮੁਰਦਾ ਮੋਇਆ ਸਾਲ, ਮਖਾਣੇਂ ਵੰਡੀਏ, ਉਠੋ ਕੱਢੀਏ ਬਾਹਰ ਕੈਲੰਡਰ। ਭੁੱਖ ਮਰੀ ਬੇਕਾਰੀ ਦੀ ਜੜ੍ਹ ਰਾਤੋ-ਰਾਤ ਹੀ ਪੁੱਟ ਸੁੱਟੇਗੀ ਖੁਸ਼ਹਾਲੀ ਦੇ ਚਿੱਤਰਾਂ ਵਾਲਾ ਕੱਢੂ ਕੱਲ੍ਹ ਸਰਕਾਰ ਕੈਲੰਡਰ। [...]
Posted by editor
ਕਹਾਣੀ
Sunday, February 5th, 2012

- ਬਲਵੰਤ ਕੌਰ ਨੀ ਚੁੜੇਲੇ, ਇਹ ਬਰਤਨ ਸਾਫ ਕਰ ਰਹੀ ਹੈਂ? ਕਾੜ ਕਰਦੇ ਥੱਪੜ ਦੇ ਨਾਲ ਕੜਕਦੀ ਆਵਾਜ਼ ਸੁਣ ਲਾਡੋ ਤਰਾਹ ਗਈ। ਕੰਮ ਕਰਦਿਆਂ ਥੱਕ ਗਈ ਸੀ ਲਾਡੋ, ਬਰਤਨ ਮਾਂਜਦਿਆਂ ਉਸ ਨੂੰ ਝੋਕ ਆ ਗਈ। ਨਵੀਂ ਮਾਂ ਨੇ ਦੇਖ ਲਿਆ ਤੇ ਗਾਲ੍ਹਾਂ ਦਿੰਦੀ ਨੇ ਦੋ ਹੋਰ ਜੜ ਦਿੱਤੀਆਂ। ਲਾਡੋ ਨੂੰ ਸਾਰਾ ਕੰਮ ਕਰਨਾ ਪੈਂਦਾ ਘਰ [...]