Home » ਕੈਨੇਡਾ, ਵਿਸ਼ੇਸ਼ ਲੇਖ » ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਤਹੱਈਆ

ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਤਹੱਈਆ

ਟੋਰਾਂਟੋ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਟੋਰਾਂਟੋ ਦੇ ਮੇਅਰ ਰੋਬ ਫੋਰਡ ਦੇ ਸਰੀਰ ਤੋਂ ਚਰਬੀ ਘਟਾਉਣ ਦੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬਰੈਂਪਟਨ-ਸਪਰਿੰਗਡੇਲ ਤੋਂ ਕੰਜ਼ਰਵੇਟਿਵ ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਆਪਣੇ ਯਤਨਾਂ ਲਈ ਤਹੱਈਆ ਕੀਤਾ ਗਿਆ ਹੈ। ਸਿਹਤ ਪ੍ਰਤੀ ਭਾਈਚਾਰੇ ਵਿੱਚ ਜਾਗਰੂਕਤਾ ਮੁਹਿੰਮ ਤਹਿਤ ਉਹਨਾਂ ਵੱਲੋਂ ਖਾਣ-ਪੀਣ ਦੀਆਂ ਆਦਤਾਂ ‘ਤੇ ਕੰਟਰੌਲ ਕਰਕੇ ਐਕਸਰਸਾਈਜ਼ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸ੍ਰੀ ਗਿੱਲ ਨੇ ਆਪਣੇ ਇੱਕ ਬਿਆਨ ਰਾਹੀਂ ਕਿਹਾ ਕਿ “ਮੈਂ ਟੋਰਾਂਟੋ ਦੇ ਮੇਅਰ ਰੋਬ ਫੋਰਡ ਦੇ ਸ਼ਹਿਰੀਆਂ ਨੂੰ ਦਿਤੇ ਸਰੀਰ ਤੋਂ ਚਰਬੀ ਘਟਾ ਕੇ ਤੰਦਰੁਸਤ ਰਹਿਣ ਦੇ ਪ੍ਰੋਗਰਾਮ ਦੀ ਪ੍ਰਤੀਬੱਧਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬਰੈਂਪਟਨ ਅਤੇ ਅੋਟਾਵਾ ਦਫ਼ਤਰ ਤੋਂ ਇਲਾਕੇ ਦੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਸਾਡੇ ਭਾਰ ਘਟਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਡੀ ਟੀਮ ਵਿੱਚ ਸ਼ਮਿਲ ਹੋਣ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਸ਼ਹਿਰੀਆਂ ਦੀ ਇਕੱਠਿਆਂ ਤੰਦਰੁਸਤ ਜੀਵਨ ਅਤੇ ਚੁਸਤ ਜੀਵਨ ਸ਼ੈਲੀ ਅਪਨਾਉਣ ਮੁੱਦੇ ‘ਤੇ ਇੱਕ ਰਾਇ ਬਨਾਉਣ ਨਾਲ ਅਸੀਂ ਆਪਣੇ ਨਿਸ਼ਾਨੇ ‘ਤੇ ਪੁੱਜ ਸਕਦੇ ਹਾਂ। ਪਰਮ ਗਿੱਲ ਦਾ ਇਹ ਪ੍ਰੋਗਰਾਮ ਭਾਈਚਾਰੇ ਦੇ ਸਾਰੇ ਗੁੱਟਾਂ ਲਈ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਇਸ ਦੀ ਬਹੁਤ ਜਰੂਰਤ ਹੈ ਤਾਂ ਇੱਕ ਸਿਹਤਮੰਦ ਯੁਵਕ ਵਰਗ ਦੇਸ਼ ਦੀ ਬਿਹਤਰੀ ਲਈ ਅੱਗੇ ਆ ਸਕੇ। ਪਰਮ ਗਿੱਲ ਅਤੇ ਉਹਨਾਂ ਦਾ ਪੂਰੇ ਸਟਾਫ਼ ਵੱਲੋਂ 19 ਜਨਵਰੀ 2012 ਨੂੰ ਸਵੇਰੇ 10 ਵਜੇ ਤੋਂ ਉਹਨਾਂ ਦੇ ਹਲਕੇ ਬਰੈਂਪਟਨ-ਸਪਰਿੰਡੇਲ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਵਧੇਰੇ ਜਾਣਕਾਰੀ ਲਈ ਉਹਨਾਂ ਦੇ ਦਫ਼ਤਰ ਵਿੱਚ ਉਹਨਾਂ ਨਾਲ 905-840-0505 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.