Des Pardes Times » ਸੰਪਾਦਕੀ

ਭਾਰਤ ਵਿੱਚ ਰਾਖਵੇਂਕਰਨ ਨੂੰ ਸਰਕਸ ਬਣਾ ਦਿੱਤੈ ਨੇਤਾਵਾਂ ਨੇ
-ਪੂਨਮ ਆਈ ਕੌਸ਼ਿਸ਼

ਭਾਰਤ ਵਿੱਚ ਤਬਦੀਲੀ ਦੇ ਬਾਵਜੂਦ ਇਥੋਂ ਦੇ ਲੋਕਾਂ ਦੀ ਮਾਨਸਿਕਤਾ ‘ਚ ਤਬਦੀਲੀ ਨਹੀਂ ਆਈ। ਸਿੱਟੇ ਵਜੋਂ ਵਰਤਮਾਨ ਵਿੱਚ ਵੀ ਅਤੀਤ ਵਧ-ਫੁੱਲ ਰਿਹਾ ਹੈ। ਇਥੇ ਪੰਜ ਰਾਜਾਂ; ਯੂ ਪੀ, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ‘ਚ ਸਾਡੇ ਨੇਤਾਵਾਂ ਤੇ ਪਾਰਟੀਆਂ ਦੀਆਂ ਸਮੂਹਿਕ ਕਰਤੂਤਾਂ ਤੋਂ ਇਹ ਗੱਲ ਸਾਫ ਝਲਕਦੀ ਹੈ। ਇਹ ਨੇਤਾ ਸਥਿਰਤਾ ਤੇ ਵਿਕਾਸ ਦਾ ਵਾਅਦਾ ਕਰ ਕੇ ਅੰਤ ਵਿੱਚ ਜਾਤ ਤੇ ਧਰਮ ਦੀ ਸਿਆਸਤ ਕਰਦੇ ਹਨ। ਇਹ ਚੋਣਾਂ ‘ਤੁਹਾਡੀ ਜਾਤ ਬਨਾਮ ਮੇਰੀ ਜਾਤ’ ਅਤੇ ‘ਤੁਹਾਡਾ ਧਰਮ ਬਨਾਮ ਮੇਰਾ ਧਰਮ’ ਬਣ ਕੇ ਰਹਿ ਗਈਆਂ ਹਨ। ਤੁਸੀਂ ਹੋਰ ਉਮੀਦ ਵੀ ਕੀ ਕਰ ਸਕਦੇ ਹੋ?

ਯੂ ਪੀ ‘ਚ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ, ਜੋ ਅੱਜ ਵੋਟਰਾਂ ਨੂੰ ਰਿਝਾਉਣ ਲਈ ਇੱਕ ਸ਼ਰਮਨਾਕ ਅਤੇ ਅਣਪੱਕ ਕਾਰਵਾਈ ਦਾ ਸਬੂਤ ਬਣ ਗਿਆ ਹੈ। ਇਸ ਵਿੱਚ ਕਾਂਗਰਸ, ਭਾਜਪਾ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਹੋਰ ਪਾਰਟੀਆਂ ਸਰਗਰਮ ਤੌਰ ‘ਤੇ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰਾਂ ਨੂੰ ਸਿਰਫ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ, ਅਸਲ ਵਿੱਚ ਉਹ ਆਪਣੀਆਂ ਸੌੜੀਆਂ ਤੇ ਸਵਾਰਥੀ ਸਿਆਸੀ ਲੋੜਾਂ ਦੇ ਆਧਾਰ ‘ਤੇ ਜਾਤ, ਉਪ ਜਾਤ ਜਾਂ ਧਰਮ ਦੇ ਨਾਂ ‘ਤੇ ਵੋਟਾਂ ਮੰਗ ਰਹੀਆਂ ਹਨ, ਕਿਉਂਕਿ ਯੂ ਪੀ ਦੀ ਗੱਦੀ ‘ਤੇ ਜੋ ਵੀ ਬੈਠੇਗਾ, ਉਹ ਇੰਡੀਆ ਰਾਜ ਵਿੱਚ ‘ਗੇਮ ਚੇਂਜਰ’ ਦੀ ਭੂਮਿਕਾ ਨਿਭਾਏਗਾ।

ਸੂਬੇ ‘ਚ ਕਾਂਗਰਸ ਆਪਣੇ ਜਨ-ਆਧਾਰ ਨੂੰ ਲੈ ਕੇ ਭਰਮ ਵਿੱਚ ਹੈ। ਉਸ ਕੋਲ ਕੋਈ ਚੋਣ ਮੁੱਦਾ ਨਹੀਂ ਅਤੇ ਉਹ ਆਪਣੇ ਵਿਰੋਧੀਆਂ ਦੇ ਮੁਸਲਿਮ-ਹਿੰਦੂ-ਜਾਤੀ ਮੁੱਦਿਆਂ ਨੂੰ ਕੈਸ਼ ਕਰਨ ਤੋਂ ਰੋਕਣ ਵਿੱਚ ਨਾਕਾਮ ਹੋਣ ਕਰ ਕੇ ਨਿਰਾਸ਼ ਹੈ। ਇਸ ਲਈ ਉਸ ਨੇ ਇਨਸਾਫ, ਵਿਕਾਸ ਤੇ ਅਧਿਕਾਰ ਦਾ ਦਾਅਵਾ ਕੀਤਾ ਤੇ ਪੁਰਾਣੇ ਮੰਤਰ ‘ਘੱਟ ਗਿਣਤੀ ਤੁਸ਼ਟੀਕਰਨ’ ਨੂੰ ਅਪਣਾਇਆ। ਪਾਰਟੀ ਨੇ ਹੋਰ ਪਛੜੇ ਵਰਗਾਂ (ਓ ਬੀ ਸੀ) ਦੇ 27 ਫੀਸਦੀ ਕੋਟੇ ਵਿੱਚੋਂ ਮੁਸਲਮਾਨਾਂ ਲੀ 4.5 ਫੀਸਦੀ ਰਾਖਵਾਂਕਰਨ ਦੇਣ ਤੋਂ ਬਾਅਦ ਹੁਣ ਵਾਅਦਾ ਕੀਤਾ ਹੈ ਕਿ ਜੇ ਸੂਬੇ ‘ਚ ਸੱਤਾ ‘ਚ ਆਈ ਤਾਂ ਇਸ ਨੂੰ ਵਧਾ ਕੇ ਨੌਂ ਫੀਸਦੀ ਕਰ ਦੇਵੇਗੀ। ਸੂਬੇ ਵਿੱਚ ਮੁਸਲਮਾਨਾਂ ਦੀ ਆਬਾਦੀ 18 ਫੀਸਦੀ ਹੈ ਤੇ ਉਹ 403 ਵਿਧਾਨ ਸਭਾ ਸੀਟਾਂ ‘ਚੋਂ 130 ਸੀਟਾਂ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦੇ ਹਨ। ਸੱਤਾ ਬਦਲਣ ਲਈ ਇਹ ਕਾਫੀ ਹੈ।

ਭਾਜਪਾ ਲਈ ਧਰਮ ਸਭ ਤੋਂ ਉਪਰ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਵਾਅਦੇ ਕਰਨ ਦੇ ਬਾਵਜੂਦ ਉਹ ਘੱਟ ਗਿਣਤੀਆਂ ਨੂੰ ਧਾਰਮਿਕ ਆਧਾਰ ‘ਤੇ ਰਾਖਵਾਂਕਰਨ ਦੇਣ ਦਾ ਵਿਰੋਧ ਕਰਦੀ ਹੈ। ਇਹ ਪਾਰਟੀ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਵੀ ਵਚਨਬੱਧ ਹੈ। ਉਹ ਹੋਰਨਾਂ ਪੱਛੜੇ ਵਰਗਾਂ ਵਿੱਚ ਅੱਤ ਪਛੜੇ ਵਰਗਾਂ ਨੂੰ ਇਹ ਕਹਿ ਕੇ ਰਿਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਮੁਸਲਮਾਨ ਉਨ੍ਹਾਂ ਦੇ ਹਿੱਸੇ ਨੂੰ ਖਾ ਜਾਣਗੇ। ਇਸ ਨੂੰ ਇਹ ਪ੍ਰਵਾਹ ਨਹੀਂ ਕਿ ਇਸ ਨਾਲ ਜਾਤ ਤੇ ਧਰਮ ਦਾ ਟਕਰਾਅ ਪੈਦਾ ਹੋ ਸਕਦਾ ਹੈ।

ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਨੂੰ ਮੌਲਾਨਾ ਦੀ ਭੂਮਿਕਾ ਨਿਭਾਉਣ ‘ਚ ਕੋਈ ਝਿਜਕ ਨਹੀਂ ਹੈ, ਹਾਲਾਂਕਿ ਉਹ ਅੱਤ ਪਛੜੇ ਵਰਗਾਂ ਨੂੰ ਵੀ ਰਿਝਾਉਣ ਦੀ ਕੋਸ਼ਿਸ਼ ਕਰਦੇ ਹਨ, ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ ‘ਸਵਰਨ ਜਾਤ ਹਿਤਾਯ, ਸਰਵ ਜਨ ਸੁਖਾਯ’ ਦੀ ਗੱਲ ਕਹਿ ਕੇ ਸਾਰੇ ਸਮਾਜਕ ਵਰਗਾਂ ਨੂੰ ਉਨ੍ਹਾਂ ਦੀ ਆਬਾਦੀ ਦੇ ਆਧਾਰ ‘ਤੇ ਨੁਮਾਇੰਦਗੀ ਦੇਣ ਦੀ ਗੱਲ ਕਰ ਰਹੀ ਹੈ।

2007 ਵਿੱਚ ਮਾਇਆਵਤੀ ਨੂੰ ਸੂਬੇ ਦੀ ਗੱਦੀ ‘ਤੇ ਪੁਚਾਉਣ ਵਾਲੇ ਦਲਿਤ-ਬ੍ਰਾਹਮਣ ਜੁੱਟ ਨੂੰ ਅੱਗੇ ਰੱਖਣ ਦੇ ਨਾਲ-ਨਾਲ ਉਹ ਮੁਸਲਮਾਨਾਂ ਲਈ ਰਾਖਵੇਂਕਰਨ ਦੀ ਹਮਾਇਤ ਕਰ ਕੇ ਉਨ੍ਹਾਂ ਨੂੰ ਰਿਝਾਉਣ ਅਤੇ ਮੁਜ਼ੱਫਰਨਗਰ ਤੋਂ ਸ਼ਾਮਲੀ ਨੂੰ ਅੱਡ ਕਰਨ ਦਾ ਪ੍ਰਚਾਰ ਕਰ ਕੇ ਜਾਟ ਭਾਈਚਾਰੇ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਇਆਵਤੀ ਦੇ ਸ਼ਬਦਾਂ ਵਿੱਚ ‘ਮੈਂ ਸਭ ਲੋਕਾਂ ‘ਚ ਭਾਈਚਾਰਾ ਸਥਾਪਤ ਕਰਨ ‘ਚ ਯਕੀਨ ਰੱਖਦੀ ਹਾਂ।’

ਦੁਖਦਾਈ ਤੱਥ ਇਹ ਹੈ ਕਿ ਮੁਸਲਮਾਨਾਂ ਤੇ ਅੱਤ ਪਛੜੇ ਵਰਗਾਂ ਦੀਆਂ ਵੋਟਾਂ ਲੈਣ ਦੀ ਇੱਛਾ ਵਿੱਚ ਸਾਡੇ ਨੇਤਾ ਆਪਣੀ ਇਸ ਰਣਨੀਤੀ ਦੇ ਪ੍ਰਭਾਵ ਨੂੰ ਭੁੱਲ ਗਏ ਹਨ। ਇਸ ਨਾਲ ਨਾ ਸਿਰਫ ਜਾਤ-ਧਰਮ ਦੇ ਨਾਂਅ ‘ਤੇ ਆਮ ਆਦਮੀ ਵਿੱਚ ਮਤਭੇਦ ਵਧਣਗੇ, ਸਗੋਂ ਭਾਰਤ ਵਿੱਚ ਅਮੀਰ-ਗਰੀਬ ਵਿਚਾਲੇ ਪਾੜਾ ਹੋਰ ਵੀ ਵਧੇਗਾ।

ਸਮਾਜਕ ਇਨਸਾਫ ਦਿਵਾਉਣ ਦੇ ਨਾਂ ਹੇਠ ਸਾਡੇ ਨੇਤਾ ਤਦਰਥਵਾਦ ਅਪਣਾ ਰਹੇ ਹਨ। ਰਾਖਵਾਂਕਰਨ ਸਾਡੇ ਪਿੰਡਾਂ ਦੇ ਸਮਾਜ ਨੂੰ ਨਹੀਂ ਬਦਲੇਗਾ। ਉਥੇ ਅਨਪੜ੍ਹਤਾ ਤੇ ਅਗਿਆਨਤਾ ਅਜੇ ਵੀ ਹੈ, ਸਗੋਂ ਸਿੱਟੇ ਵਜੋਂ ਜਾਤਵਾਦ ਹੋਰ ਵਧਦਾ ਜਾਏਗਾ।

ਸਭ ਤੋਂ ਪਹਿਲਾਂ ਇਸ ਸਵਾਲ ‘ਤੇ ਵਿਚਾਰ ਕੀਤਾ ਜਾਵੇ ਕਿ ਕੀ ਰਾਖਵਾਂਕਰਨ ਆਪਣੇ ਆਪ ਵਿੱਚ ਇੱਕ ਸਾਧਕ ਹੈ? ਬਿਲਕੁਲ ਨਹੀਂ। ਕਦੇ ਕਿਸੇ ਨੇ ਇਸ ਗੱਲ ਦਾ ਮੁੱਲੰਕਣ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਾਖਵਾਂਕਰਨ ਦਿੱਤਾ ਗਿਆ, ਉਨ੍ਹਾਂ ਨੂੰ ਇਸ ਦਾ ਲਾਭ ਮਿਲਿਆ ਜਾਂ ਉਹ ਘਾਟੇ ‘ਚ ਹਨ? ਨਹੀਂ। ਕੀ ਇਸ ਬਾਰੇ ਕੋਈ ਨਿਰਪੱਖ ਅਧਿਐਨ ਕਰਵਾਇਆ ਗਿਆ ਹੈ? ਕਦੇ ਨਹੀਂ। ਕੌਮੀ ਪਛੜਿਆ ਵਰਗ ਕਮਿਸ਼ਨ ਦੇ ਇੱਕ ਸਾਬਕਾ ਮੁਖੀ ਅਨੁਸਾਰ ‘ਨੇਤਾਵਾਂ ਨੇ ਰਾਖਵੇਂਕਰਨ ਨੂੰ ਇੱਕ ਸਰਕਸ ਬਣਾ ਦਿੱਤਾ ਹੈ।’ ਰਾਖਵਾਂਕਰਨ ਦੇਣ ਤੋਂ ਬਾਅਦ ਪਛੜੇ ਵਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਦੇ ਭਲੇ ਲਈ ਪ੍ਰੋਗਰਾਮਾਂ ‘ਚ ਚੰਗੀ ਸਿਖਿਆ ਦਾ ਪ੍ਰਬੰਧ ਨਹੀਂ ਕੀਤਾ ਗਿਆ। ਰਾਖਵੇਂਕਰਨ ਨਾਲ ਕੁਝ ਲੋਕਾਂ ਦਾ ਭਲਾ ਹੋਇਆ। ਮੁਫਤ ਤੇ ਲਾਜ਼ਮੀ ਸਿਖਿਆ ਨਾਲ ਸਭ ਦਾ ਭਲਾ ਹੋਣਾ ਸੀ ਤੇ ਇਹ ਬਹੁਤ ਸਾਲ ਪਹਿਲਾਂ ਕਰ ਲਿਆ ਜਾਣ ਚਾਹੀਦਾ ਸੀ।

ਸਾਡੇ ਸ਼ਾਸਕ ਰਾਖਵੇਂਕਰਨ ਦੇ ਐਲਾਨ ਕਰਦੇ ਹਨ, ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਰਕਾਰ ਅਜਿਹਾ ਇਕੱਲੀ ਨਹੀਂ ਕਰ ਸਕਦੀ। ਇਹ ਕੌਮੀ ਪਛੜਿਆ ਵਰਗ ਕਮਿਸ਼ਨ ਦਾ ਵਿਸ਼ੇਸ਼ ਅਧਿਕਾਰ ਹੈ, ਜਿਸ ਦੀ ਸਥਾਪਨਾ ਇੰਦਰਾ ਸਾਹਨੀ ਬਨਾਮ ਭਾਰਤ ਸਰਕਾਰ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 1993 ਵਿੱਚ ਕੀਤੀ ਗਈ ਸੀ। ਇਸ ਕਮਿਸ਼ਨ ਦਾ ਮੁੱਖ ਕੰਮ ਸਰਕਾਰ ਦੇ ਤਹਿਤ ਸਿਵਲ ਸੇਵਾਵਾਂ ‘ਚ ਰਾਖਵੇਂਕਰਨ ਲਈ ਸਮਾਜਕ ਤੌਰ ‘ਤੇ ਪਛੜੇ ਵਰਗਾਂ ਨੂੰ ਹੋਰ ਪਛੜੇ ਵਰਗਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਪੈਮਾਨੇ ਮਿਥਣਾ ਹੈ।

ਇਨ੍ਹਾਂ ਚੋਣਾਂ ਦੇ ਨਤੀਜੇ ਚਾਹੇ ਜੋ ਵੀ ਹੋਣ, ਪਰ ਸੱਚਾਈ ਇਹ ਹੈ ਕਿ ਅੱਜ ਅਸੀਂ ਇੱਕ ਕੁਚੱਕਰ ਵਿੱਚ ਫਸ ਗਏ ਹਾਂ। ਅਸਥਿਰ ਅਤੇ ਟੁੱਟਵੀਂ ਸਿਆਸਤ ਨੇ ਇਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਦੇਸ਼ ਵਿੱਚ ਅੱਜ ਵਰਗ ਸੰਘਰਸ਼ ਨਹੀਂ, ਜਾਤ ਸੰਘਰਸ਼ ਦਾ ਖਤਰਾ ਪੈਦਾ ਹੋ ਗਿਆ ਹੈ। ਸਿਆਸਤ ਵਿੱਚ ਖੱਬੇ ਪੱਖੀ ਤੇ ਸੱਜੇ ਪੰਥੀ ਤੋਂ ਜ਼ਿਆਦਾ ਅਹਿਮੀਅਤ ਫਾਰਵਰਡ ਤੇ ਬੈਕਵਰਡ ਕਲਾਸਾਂ ਦੀ ਹੈ। ਅੱਜ ਹਰ ਕੋਈ ਫਿਰਕੂ ਸੁਹਿਰਦਤਾ ਬਣਾਉਣ ਲਈ ਆਪਣੀ ਪਰਿਭਾਸ਼ਾ ਦੇ ਰਿਹਾ ਹੈ, ਇਸ ਲਈ ਸਮੁੱਚੇ ਦੇਸ਼ ਵਿੱਚ ਅੰਦਰੂਨੀ ਟਕਰਾਅ ਦੀ ਸਥਿਤੀ ਬਣੇਗੀ। ਸਾਡੇ ਨੇਤਾ ਵੱਖਵਾਦ ਦੇ ਜ਼ਰੀਏ ਸਿਆਸੀ ਲਾਭ ਹਾਸਲ ਕਰਨ ਲਈ ਇੰਨੇ ਸਵਾਰਥੀ ਹੋ ਗਏ ਕਿ ਉਨ੍ਹਾਂ ਨੇ ਖੁਦ ਨੂੰ, ਵੋਟਰਾਂ ਨੂੰ, ਇਥੋਂ ਤੱਕ ਕਿ ਇਤਿਹਾਸ ਨੂੰ ਵੀ ਭਰਮ ਵਿੱਚ ਪਾ ਦਿੱਤਾ। ਅੱਜ ਭਾਰਤ ਦੀ ਪਛਾਣ ਉਸ ਰੂਪ ਵਿੱਚ ਨਹੀਂ ਰਹੀ, ਜਿਸ ਨੂੰ ਕਦੇ ਐਮਰਸਨ ਨੇ ‘ਮਨੁੱਖੀ ਵਿਚਾਰਾਂ ਦਾ ਸਿਖਰ’ ਕਿਹਾ ਸੀ।

ਜੇ ਇਹੋ ਸਿਲਸਿਲਾ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਫੁੱਟ-ਪਾਊ ਜਾਤੀ ਸਮੀਕਰਨ ਭਾਰਤ ਦੀ ਸਿਆਸਤ ਵਿੱਚ ਹਾਵੀ ਹੋਣਗੇ ਤੇ ਦੇਸ਼ ਦੇ ਪਛੜੇ ਵਰਗਾਂ ਦੀਆਂ ਇੱਛਾ ਦਾ ਖਿਆਲ ਨਾ ਰੱਖਣਾ ਆਤਮ ਘਾਤੀ ਹੋਵੇਗਾ, ਕਿਉਂਕਿ ਜਾਤ ਦੇ ਆਧਾਰ ‘ਤੇ ਵੋਟ ਬੈਂਕ ਬਣਾਉਣਾ ਸੌਖਾ ਹੈ। ਮੌਜੂਦਾ ਸੱਤਾ ਸਿਆਸਤ ਦੀ ਖੇਡ ਨੂੰ ਜਾਤੀ ਮੁਕਬਾਲੇ ਵਿੱਚ ਬਦਲਣਾ ਖਤਰਨਾਕ ਹੈ, ਕਿਉਂਕਿ ਇਸ ਨਾਲ ਸਮਾਜ ਸੁਧਾਰ ਦਾ ਅੰਦੋਲਨ ਫਜ਼ੂਲ ਬਣ ਕੇ ਰਹਿ ਜਾਏਗਾ।

ਕੀ ਹੁਣ ਪ੍ਰਸ਼ਾਸਕ ਦੇ ਲਿਫਾਫੇ ‘ਚੋਂ ਨਿਕਲਿਆ ਕਰੇਗਾ ਚੰਡੀਗੜ੍ਹ ਦਾ ਮੇਅਰ?
-ਤਰਲੋਚਨ ਸਿੰਘ ਚੰਡੀਗੜ੍ਹ

ਜਿਵੇਂ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਲੋਕ ਆਵਾਜ਼ ਨੂੰ ਅੱਖੋਂ-ਪਰੋਖੇ ਕਰ ਕੇ ਚੰਡੀਗੜ੍ਹ ਯੂ ਟੀ ਦੀ ਸਰਕਾਰੀ ਭਾਸ਼ਾ ਪੰਜਾਬੀ ਅਤੇ ਹਿੰਦੀ ਦੀ ਥਾਂ ਅੰਗਰੇਜ਼ੀ ਥੋਪੀ ਗਈ ਹੈ, ਉਸੇ ਤਰ੍ਹਾਂ ਹੁਣ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਵੀ ਪ੍ਰਸ਼ਾਸਕ ਦੇ ਲਿਫਾਫੇ ਵਿੱਚੋਂ ਪ੍ਰਗਟ ਹੋਣਗੇ। ਇਸ ਵਰ੍ਹੇ ਦੇ ਪਹਿਲੇ ਦਿਨ ਨਗਰ ਨਿਗਮ ਚੰਡੀਗੜ੍ਹ ਹੋਈ ਚੋਣ ਦੌਰਾਨ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਕਾਂਗਰਸ ਵਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਜਿੱਤਣ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇਹ ਚੁੰਝ-ਚਰਚਾ ਜ਼ੋਰਾਂ ‘ਤੇ ਚੱਲ ਰਹੀ ਹੈ। ਭਾਵੇਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਵਲੋਂ ਨਗਰ ਨਿਗਮ ਦੇ 26 ਵਾਰਡਾਂ ਲਈ ਹੋਈਆਂ ਚੋਣਾਂ ਤੋਂ ਬਾਅਦ 9 ਕੌਂਸਲਰ ਨਾਮਜ਼ਦ ਕਰਨ ਨੂੰ ਭਾਰਤੀ ਜਨਤਾ ਪਾਰਟੀ ਨੇ ਲੋਕਤੰਤਰ ਦਾ ਕਤਲ ਗਰਦਾਨਇਆ ਅਤੇ ਦੋਸ਼ ਲਾਇਆ ਕਿ ਹਾਰ ਦੇ ਬਾਵਜੂਦ ਕਾਂਗਰਸ ਪਿਛਲੇ ਦਰਵਾਜ਼ੇ ਤੋਂ ਨਗਰ ਨਿਗਮ ਉਪਰ ਕਬਜ਼ਾ ਕਰਨ ਦੀ ਤਾਕ ਵਿੱਚ ਹੈ, ਇਸ ਦੇ ਬਾਵਜੂਦ 1 ਜਨਵਰੀ ਨੂੰ ਨਿਗਮ ਦੀ ਚੋਣ ਦੌਰਾਨ ਕਾਂਗਰਸ ਨੇ ਆਪਣੀ ਬੇੜੀ ਨਾਮਜ਼ਦ ਕੀਤੇ 9 ਕੌਂਸਲਰਾਂ ਨਾਲ ਕੰਢੇ ਲਾ ਲਈ।

ਚੰਡੀਗੜ੍ਹ ਦੇ ਵਸਨੀਕ ਪਹਿਲਾਂ ਹੀ ਯੂ ਟੀ ਦੀ ਅਫਸਰਸ਼ਾਹੀ ਦੇ ਸ਼ਾਹੀ ਠਾਠਾਂ ਅਤੇ ਤਾਨਾਸ਼ਾਹੀ ਭਰੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ। ਦਰਅਸਲ ਇਥੋਂ ਦੀ ਅਫਸਰਸ਼ਾਹੀ ਕਿਸੇ ਚੁਣੀ ਹੋਈ ਸੰਸਥਾ ਲਈ ਜਵਾਬਦੇਹ ਨਹੀਂ, ਜਿਸ ਕਾਰਨ ਯੂ ਟੀ ਸਕੱਤਰੇਤ ਵਿੱਚ ਬੈਠੀ ਅਫਸਰਸ਼ਾਹੀ ਕੇਵਲ ਰਾਜ ਭਵਨ ਨੂੰ ਖੁਸ਼ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਆਮ ਜਨਤਾ ਦੀ ਕਿਤੇ ਵੀ ਸੁਣਵਾਈ ਨਹੀਂ। ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਕਈ ਦਹਾਕਿਆਂ ਤੋਂ ਕਈ ਜਥੇਬੰਦੀਆਂ ਸੰਘਰਸ਼ਸ਼ੀਲ ਹਨ, ਪਰ ਅਫਸਰਸ਼ਾਹੀ ਨੇ ਇਨ੍ਹਾਂ ਮੰਗਾਂ ਪ੍ਰਤੀ ਸੰਜੀਦਗੀ ਨਹੀਂ ਦਿਖਾਈ।

ਚੰਡੀਗੜ੍ਹ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ 26 ਤੇ ਨਾਮਜ਼ਦ ਕੌਂਸਲਰ 9 ਹਨ, ਇੱਕ ਵੋਟ ਸਥਾਨਕ ਐਮ ਪੀ ਦੀ ਹੁੰਦੀ ਹੈ। ਇਨ੍ਹਾਂ ਹਾਲਾਤ ਦੌਰਾਨ ਹੁਣ ਚੰਡੀਗੜ੍ਹ ਦੇ ਨਾਗਰਿਕਾਂ ਲਈ ਇੱਕੋ-ਇੱਕ ਲੋਕਤੰਤਰ ਢੰਗ ਨਾਲ ਚੁਣੀ ਗਈ ਨਗਰ ਨਿਗਮ ਨੂੰ ਪ੍ਰਸ਼ਾਸਕ ਵਲੋਂ ਛੜੀ ਨਾਲ ਚਲਾਉਣ ਲਈ ਨਾਮਜ਼ਦ ਕੌਂਸਲਰਾਂ ਨੂੰ ਵਰਤਣ ਦੀ ਖੇਡ ਸ਼ੁਰੂ ਹੋ ਗਈ। ਨਗਰ ਨਿਗਮ ਦੇ 26 ਵਾਰਡਾਂ ਲਈ ਭਾਜਪਾ, ਕਾਂਗਰਸ, ਬਹੁਜਨ ਸਮਾਜ ਪਾਰਟੀ, ਜਨ ਮੰਚ ਚੰਡੀਗੜ੍ਹ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਨਿਗਮ ਦੀਆਂ ਚੋਣਾਂ ਦੌਰਾਨ ਆਪਣੀ ਕਿਸਮਤ ਅਜ਼ਮਾਈ ਗਈ ਸੀ। ਇਸ ਵਾਰ 152 ਉਮੀਦਵਾਰ ਮੈਦਾਨ ਵਿੱਚ ਸਨ ਤੇ ਕਈ ਦਿਨ ਚੰਡੀਗੜ੍ਹ ਦੀਆਂ ਸੜਕਾਂ, ਬਾਜ਼ਾਰਾਂ ਤੇ ਗਲੀਆਂ, ਕਲੋਨੀਆਂ ਅਤੇ ਪਿੰਡਾਂ ਵਿੱਚ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਦਿਨ-ਰਾਤ ਇੱਕ ਕੀਤਾ ਸੀ। ਚੁਫੇਰੇ ਇਨ੍ਹਾਂ ਚੋਣਾਂ ਦੀ ਚਰਚਾ ਸੀ ਅਤੇ ਨਿੱਤ-ਦਿਨ ਜੋੜ-ਤੋੜ ਚੱਲ ਰਹੇ ਸਨ।

17 ਦਸੰਬਰ ਨੂੰ ਵੋਟਾਂ ਪਈਆਂ। ਇਸ ਵਾਰ ਚੰਡੀਗੜ੍ਹ ਦੇ ਲੋਕ ਖੁੱਲ੍ਹ ਕੇ ਵੋਟਾਂ ਪਾਉਣ ਲਈ ਚੋਣ ਬੂਥਾਂ ਤੱਕ ਪੁੱਜੇ ਅਤੇ 59.84 ਫੀਸਦੀ ਵੋਟਾਂ ਭੁਗਤੀਆਂ। ਭਾਜਪਾ, ਬਹੁਜਨ ਸਮਾਜ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਵੋਟਾਂ ਵਧ ਭੁਗਤਣ ਕਾਰਨ ਪ੍ਰਸੰਨ ਸਨ ਅਤੇ ਇਸ ਨੂੰ ਬਦਲਾਅ ਦਾ ਸੂਚਕ ਮੰਨ ਰਹੀਆਂ ਸਨ। ਪਿਛਲੀ ਵਾਰ ਨਿਗਮ ਉਪਰ ਕਾਂਗਰਸ ਕਾਬਜ਼ ਸੀ। ਇਸੇ ਚਰਚਾ ਦੌਰਾਨ 19 ਦਸੰਬਰ ਨੂੰ ਵੋਟਾਂ ਦੇ ਨਤੀਜੇ ਨਿਕਲੇ। ਭਾਜਪਾ-ਅਕਾਲੀ ਗਠਜੋੜ ਨੂੰ 12 (10+2), ਕਾਂਗਰਸ ਨੂੰ 11, ਬਹੁਜਨ ਸਮਾਜ ਪਾਰਟੀ 2 ਤੇ ਆਜ਼ਾਦ ਉਮੀਦਵਾਰਾਂ ਨੂੰ ਇੱਕ ਸੀਟ ਮਿਲੀ। ਦੂਸਰੇ ਪਾਸੇ ਪੰਜਾਬ ਦੇ ਗਵਰਨਰ ਵੱਲੋਂ 9 ਨਾਮਜ਼ਦ ਕੌਂਸਲਰ ਦੀ ਸੂਚੀ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਸੀ।

ਇਸ ਦੌਰਾਨ ਆਸ ਦੇ ਉਲਟ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਿਗਮ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਜਾਰੀ ਕੀਤੀ ਜਾਂਦੀ 9 ਨਾਮਜ਼ਦ ਕੌਂਸਲਰਾਂ ਦੀ ਸੂਚੀ ਇਸ ਵਾਰ ਨਤੀਜਿਆਂ ਤੋਂ ਬਾਅਦ ਜਾਰੀ ਕੀਤੇ ਜਾਣ ਕਾਰਨ ਅਜਿਹੀ ਚਰਚਾ ਭਖ ਗਈ ਕਿ ਕਾਂਗਰਸ ਦੀ ਹਾਰ ਨੂੰ ਦੇਖਦਿਆਂ ਇਹ ਸੂਚੀ ਰੋਕੀ ਗਈ ਹੈ। ਜਦੋਂ ਚੋਣ ਨਤੀਜਿਆਂ ਤੋਂ ਦੋ ਦਿਨਾਂ ਬਾਅਦ ਨਾਮਜ਼ਦ ਕੌਂਸਲਰਾਂ ਦੀ ਸੂਚੀ ਜਾਰੀ ਹੋਈ ਤਾਂ ਭਾਜਪਾ ਨੇ ਸਿੱਧਾ ਦੋਸ਼ ਲਾਇਆ ਕਿ ਬਹੁਤੇ ਨਾਮਜ਼ਦ ਕੌਂਸਲਰ ਕਾਂਗਰਸ ਪੱਖੀ ਹਨ ਅਤੇ ਕੁਝ ਤਾਂ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰ ਹਨ।

ਇਸੇ ਦੌਰਾਨ 1 ਜਨਵਰੀ 2012 ਨੂੰ ਸਵੇਰੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ। ਕਾਂਗਰਸ ਦੇ ਮੇਅਰ ਲਈ ਰਾਜ ਬਾਲਾ ਮਲਿਕ, ਭਾਜਪਾ ਨੇ ਆਸ਼ਾ ਜੈਸਵਾਲ ਅਤੇ ਬਹੁਜਨ ਸਮਾਜ ਪਾਰਟੀ ਨੇ ਜੰਨਤ ਜਹਾਨ ਨੂੰ ਉਮੀਦਵਾਰ ਐਲਾਨਿਆ। ਵੋਟ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੇ ਸੰਕੇਤ ਮਿਲ ਗਏ ਕਿ ਕਾਂਗਰਸ ਚੁੱਪ-ਚੁਪੀਤੇ ਬਾਜ਼ੀ ਮਾਰ ਚੁੱਕੀ ਹੈ। ਜਦੋਂ ਨਤੀਜੇ ਐਲਾਨੇ ਤਾਂ ਰਾਜ ਬਾਲਾ ਮਲਿਕ ਦੇ ਹੱਕ ਵਿੱਚ 21, ਆਸ਼ਾ ਜੈਸਵਾਲ ਦੇ ਹੱਕ ਵਿੱਚ 12 ਅਤੇ ਜੰਨਤ ਜਹਾਨ ਦੇ ਹੱਕ ਵਿੱਚ 2 ਵੋਟ ਨਿਕਲੇ। ਇਨ੍ਹਾਂ ਅੰਕੜਿਆਂ ਨੇ ਸਾਫ ਕਰ ਦਿੱਤਾ ਕਿ 9 ਨਾਮਜ਼ਦ ਕੌਂਸਲਰ ਕਾਂਗਰਸ ਦੀ ਉਮੀਦਵਾਰ ਦੇ ਹੱਕ ਵਿੱਚ ਭੁਗਤੇ ਹਨ, ਕਿਉਂਕਿ ਕਾਂਗਰਸ ਦੇ 11 ਕੌਂਸਲਰਾਂ ਦੀਆਂ ਵੋਟਾਂ ਹਨ ਤੇ ਇੱਕ ਵੋਟ ਕਾਂਗਰਸ ਦੇ ਸੰਸਦ ਮੈਂਬਰ ਅਤੇ ਕੇਂਦਰੀ ਕੈਬਨਿਟ ਮੰਤਰੀ ਪਵਨ ਕੁਮਾਰ ਬਾਂਸਲ ਦੀ ਵੋਟ ਹੈ। ਇਸ ਤਰ੍ਹਾਂ ਕਾਂਗਰਸ ਦਾ 21 ਦਾ ਅੰਕੜਾ ਨਾਮਜ਼ਦ ਕੌਂਸਲਰਾਂ ਕਾਰਨ ਹੀ ਬਣਿਆ ਹੈ। ਇਹ ਗੱਲ ਉਸ ਵੇਲੇ ਹੋਰ ਪੱਕ ਹੋ ਗਈ, ਜਦੋਂ ਸ੍ਰੀਮਤੀ ਮਲਿਕ ਨੇ ਨਤੀਜਾ ਨਿਕਲਦੇ ਸਾਰ ਮੇਅਰ ਦੀ ਕੁਰਸੀ ਉਪਰ ਬੈਠ ਕੇ ਆਪਣੀ ਜੇਬ ਵਿੱਚੋਂ ਕੱਢੀ ਪਰਚੀ ਕੱਢ ਕੇ ਧੰਨਵਾਦੀ ਸ਼ਬਦ ਕਹੇ। ਇਹ ਪਰਚੀ ਸ੍ਰੀਮਤੀ ਮਲਿਕ ਚੋਣ ਪ੍ਰਕਿਰਿਆ ਤੋਂ ਪਹਿਲਾਂ ਲਿਖ ਕੇ ਆਪਣੇ ਨਾਲ ਲਿਆਏ ਸਨ। ਜ਼ਾਹਰ ਹੈ ਕਿ ਕਾਂਗਰਸ ਨੂੰ ਪਹਿਲਾਂ ਹੀ ਨਾਮਜ਼ਦ ਕੌਂਸਲਰ ਉਨ੍ਹਾਂ ਦੇ ਹੱਕ ਵਿੱਚ ਭੁਗਤਣ ਦਾ ਅੰਦਾਜ਼ਾ ਸੀ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੌਰਾਨ ਵੀ 9 ਨਾਮਜ਼ਦ ਕੌਂਸਲਰਾਂ ਦੀਆਂ ਵੋਟਾਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੀਆਂ ਹਨ।

ਇਸ ਪ੍ਰਕਿਰਿਆ ਨੇ ਸ਼ਹਿਰ ਵਿੱਚ ਨਵੀਂ ਚਰਚ ਛੇੜ ਦਿੱਤੀ ਹੈ ਕਿ ਹੁਣ ਲੋਕਾਂ ਦੀ ਚੁਣੀ ਸਮਝੀ ਜਾਂਦੀ ਨਗਰ ਨਿਗਮ ਵੀ ਪ੍ਰਸ਼ਾਸਨ ਦੇ ਇਸ਼ਾਰੇ ‘ਤੇ ਚੱਲੇਗੀ। ਇਹ ਬਹੁਤ ਗਲਤ ਰੁਝਾਨ ਹੈ, ਕਿਉਂਕਿ ਪਹਿਲਾਂ ਚੰਡੀਗੜ੍ਹ ਮਾਰਕੀਟ ਕਮੇਟੀ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਵਲੋਂ ਦਫਤਰੀ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਪਾਸ ਕੀਤੇ ਮਤੇ ਵੀ ਪ੍ਰਸ਼ਾਸਨ ਰੱਦ ਕਰ ਕੇ ਸਾਰੇ ਕੰਮ ਅੰਗਰੇਜ਼ੀ ਵਿੱਚ ਕੀਤਾ ਕਰਨ ਦੇ ਤਾਨਾਸ਼ਾਹੀ ਹੁਕਮ ਜਾਰੀ ਕਰ ਚੁੱਕਾ ਹੈ। ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਕਾਰਨ ਚੰਡੀਗੜ੍ਹ ਦੇ ਪੇਂਡੂ ਖੇਤਰ ਨਾਲ ਸਬੰਧਤ ਸੰਸਥਾਵਾਂ ਦੇ ਪੰਜਾਬੀ ਨੁਮਾਇੰਦਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਦਫਤਰੀ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਹੁਣ ਨਗਰ ਨਿਗਮ ਦੀ ਚੁਣੀ ਅਥਾਰਟੀ ਨੂੰ ਪ੍ਰਸ਼ਾਸਨ ਵਲੋਂ ਆਪਣੇ ਮੁਤਾਬਕ ਚਲਾਉਣ ਦੀ ਪ੍ਰਕਿਰਿਆ ਦੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਮੁੱਦਾ ਬਣਨ ਦੇ ਆਸਾਰ ਨਜ਼ਰ ਆਉਂਦੇ ਹਨ, ਕਿਉਂਕਿ ਭਾਜਪਾ ਮਹਿਸੂਸ ਕਰ ਰਹੀ ਹੈ ਕਿ ਕਾਂਗਰਸ ਦੀ ਹਕੂਮਤ ਦੌਰਾਨ 9 ਨਾਮਜ਼ਦ ਮੈਂਬਰਾਂ ਦੀ ਉਨ੍ਹਾਂ ਪ੍ਰਤੀ ਨਾਂਹ-ਪੱਖੀ ਨੀਤੀ ਨਾਲ ਉਹ ਨਿਗਮ ਉਪਰ ਕਾਬਜ਼ ਹੋਣ ਦਾ ਸੁਪਨਾ ਨਹੀਂ ਲੈ ਸਕਦੀ। ਇਸ ਨਾਲ ਯੂ ਟੀ ਚੰਡੀਗੜ੍ਹ ਨਗਰ ਨਿਗਮ ਦੇ ਭਵਿੱਖ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਤੂਲ ਫੜ ਸਕਦਾ ਹੈ, ਕਿਉਂਕਿ ਭਾਜਪਾ ਇਸ ਰੁਝਾਨ ਵਿਰੁੱਧ ਸੰਘਰਸ਼ ਕਰਨ ਲਈ ਆਪਣੇ ਪਰ ਤੋਲ ਰਹੀ ਹੈ।

ਉਮੀਦ ਕਰੋ ਕਿ ਨਵਾਂ ਵਰ੍ਹਾ 2011 ਨਾਲੋਂ ਬਿਹਤਰ ਹੋਵੇ
- ਦੇਵੀ ਚੇਰੀਅਨ

2011 ਖਤਮ ਹੋ ਗਿਅ ਹੈ ਅਤੇ ਉਮੀਦ ਹੈ ਕਿ ਇਹ ਵਰ੍ਹਾ ਉਸ ਤੋਂ ਬਿਹਤਰ ਹੋਵੇਗਾ। ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਆਰਥਿਕ ਤੌਰ ‘ਤੇ ਮਜ਼ਬੂਤ ਭਾਰਤ ਉਭਰਦਾ ਦੇਖਿਆ ਹੈ। ਹੁਣ ਅਸੀਂ ਦੁਨੀਆ ਦੇ ਬਾਕੀ ਉਭਰਦੇ ਦੇਸ਼ਾਂ ਸਾਹਮਣੇ ਖੜੇ ਹਾਂ। ਫਿਰ ਵੀ ਕੁਝ ਕਾਰਨਾਂ ਕਰਕੇ ਸੰਨ 2011 ਸਿਆਸੀ ਉਥਲ-ਪੁਥਲ, ਸ਼ਰਮਿੰਦਗੀ ਅਤੇ ਗੜਬੜ ਵਾਲਾ ਰਿਹਾ। ਆਸ਼ਾਵਾਦੀ ਹੋਣ ਅਤੇ ਨਿਆਂ ਪਾਲਿਕਾ ‘ਚ ਪੂਰਾ ਭਰੋਸਾ ਹੋਣ ਕਰਕੇ ਮੈਂ ਇਹ ਉਮੀਦ ਲਾਈ ਬੈਠੀ ਹਾਂ ਕਿ ਭ੍ਰਿਸ਼ਟਾਚਾਰ ਦੇ ਹੋਰ ਵੀ ਕਈ ਮਾਮਲੇ ਬੇਨਕਾਬ ਹੋਣਗੇ ਅਤੇ ਆਪਣੇ ਅੰਜਾਮ ਤੱਕ ਪਹੁੰਚਣਗੇ।

‘ਆਮ ਆਦਮੀ’ ਅਦਾਲਤਾਂ ‘ਚ ਸਿਆਸਤਦਾਨਾਂ ਦੇ ਵਿਰੁੱਧ ਮਾਮਲੇ ਲਟਕੇ ਰਹਿਣ ਕਾਰਨ ਤੰਗ ਹੈ। ਮੁਕੱਦਮੇ ਕੁਝ ਸਾਲਾਂ ਤੱਕ ਚੱਲਦੇ ਹਨ, ਫਿਰ ਇਕ ਅਣਪਛਾਤੀ ਮੌਤੇ ਮਰ ਜਾਂਦੇ ਹਨ ਅਤੇ ਦੋਸ਼ੀ ਸਿਆਸਤਦਾਨਾਂ ਨੂੰ ਸਜ਼ਾ ਨਹੀਂ ਮਿਲਦੀ। ਸੱਚ ਕਹਾਂ ਤਾਂ ਕਦੇ ਕਦਾਈਂ ਮੈਂ ਸੋਚਦੀ ਹਾਂ ਕਿ ਅੱਜ ਸਾਨੂੰ ਇਕ ਤਾਨਾਸ਼ਾਹ ਦੀ ਲੋੜ ਹੈ, ਜੋ ਇਸ ਦੇਸ਼ ਦੇ ਵਿਗੜੇ ਹਾਲਾਤ ਠੀਕ ਕਰ ਸਕੇ। ਸੁਆਰਥੀ ਤੇ ਮੌਕਾਪ੍ਰਸਤ ਆਗੂਆਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਵਿਰੋਧੀ ਧਿਰ ਅਜਿਹੀ ਜ਼ਿੰਮੇਵਾਰ ਹੋਵੇ ਕਿ ਸੱਤਾਧਾਰੀ ਪਾਰਟੀ ਦੇ ਨੱਕ ‘ਚ ਦਮ ਕਰ ਦੇਵੇ। ਮੈਂ ਹੇਠੋਂ ਲੈ ਕੇ ਉਪਰ ਤੱਕ ਅੰਨਾ ਦੇ ਸੰਦੇਸ਼ ‘ਤੇ ਅਮਲ ਹੁੰਦਾ ਦੇਖਣਾ ਚਾਹੁੰਦੀ ਹਾਂ। ਘਪਲੇਬਾਜ਼ ਅਤੇ ਟੈਕਸ ਚੋਰ ਸ਼ਾਇਦ ਉਦੋਂ ਕਾਬੂ ਆ ਜਾਣ।

ਜਨਤਾ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਸਹਿਯੋਗੀਆਂ ਨੂੰ ਉਨ੍ਹਾਂ ਦੇ ਸੁਆਰਥ ਤੇ ਲਾਪ੍ਰਵਾਹੀ ਵਾਲੇ ਵਤੀਰੇ ਦਾ ਮਜ਼ਾ ਚਖਾਵੇ ਅਤੇ ਵੱਡੀਆਂ ਪਾਰਟੀਆਂ ‘ਚੋਂ ਕਿਸੇ ਇਕ ਨੂੰ ਵੋਟ ਦੇਵੇ, ਤਾਂ ਕਿ ਸਰਕਾਰ ਛੋਟੀਆਂ ਖੇਤਰੀ ਪਾਰਟੀਆਂ ਦੀ ਧੌਂਸ ਅਤੇ ਮੱਧ-ਕਾਲੀ ਚੋਣਾਂ ਦੇ ਡਰ ਤੋਂ ਦੇਸ਼ ਮੁਕਤ ਹੋਵੇ ਤੇ ਦੇਸ਼ ਨੂੰ ਇਕ ਚੰਗਾ ਸ਼ਾਸਨ ਮਿਲੇ।

ਉਮੀਦ ਹੈ ਕਿ ਨਵੇਂ ਵਰ੍ਹੇ ‘ਚ ਸਾਡੇ ਆਗੂ ਤੇ ਨੌਕਰਸ਼ਾਹ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਦੇਣਗੇ। ਲੋਕਾਂ ਨੂੰ ਇਨ੍ਹਾਂ ਦੇ ਵਿਦੇਸ਼ੀ ਬੈਂਕ ਖਾਤਿਆਂ ਅਤੇ ਬੇਨਾਮੀ ਸੌਦਿਆਂ ਨੂੰ ਭੁਲਾਉਣਾ ਨਹੀਂ ਚਾਹੀਦਾ। ਮੈਂ ਇਹ ਚਾਹਾਂਗੀ ਕਿ 2012 ‘ਚ ਸਾਡੇ ਦੇਸ਼ ਦੇ ਨਾਗਰਿਕ ਵੱਧ ਸਬਰ ਵਾਲੇ ਤੇ ਜ਼ਿੰਮੇਵਾਰ ਬਣਨ, ਉਹ ਸਰਕਾਰੀ ਜਾਇਦਾਦ ਦੀ ਰਾਖੀ ਕਰਨ ਦੀ ਲੋੜ ਮਹਿਸੂਸ ਕਰਨ ਅਤੇ ਉਸ ਨੂੰ ਆਪਣੀ ਜਾਇਦਾਦ ਵਾਂਗ ਸੰਭਾਲਣ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਧਿਕਾਰ ਕੀ ਹਨ ਅਤੇ ਜਿਸ ਚੀਜ਼ ਨੂੰ ਉਹ ਗਲਤ ਸਮਝਣ, ਉਸ ਨੂੰ ਚੁਣੌਤੀ ਦੇਣ। ਵੋਟ ਦੇਣਾ ਲੋਕਾਂ ਦਾ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ।

ਅਤੀਤ ਵਿੱਚ ਅਸੀਂ ਦੇਖਿਆ ਹੈ ਕਿ ਜ਼ਮੀਨੀ ਹਕੀਕਤਾਂ ਦੀ ਕੋਈ ਸਮਝ ਨਾ ਰੱਖਣ ਵਾਲੇ ਕਈ ਪੇਸ਼ੇਵਰ ਵੀ ਸਿਆਸਤ ਦੇ ਅਖਾੜੇ ‘ਚ ਨਿੱਤਰੇ, ਪਰ ਉਨ੍ਹਾਂ ਦੀ ਸਿਆਸਤ ਬੇਜਾਨ ਅਤੇ ਦਿਸ਼ਾਹੀਣ ਹੈ। ਇਸ ਸਥਿਤੀ ਤੋਂ ਛੁਟਕਾਰਾ ਮਿਲਣਾ ਅਸੰਭਵ ਲੱਗਦਾ ਹੈ, ਪਰ ਜੋ ਗੱਲ ਸਾਡੇ ਦੇਸ਼ ਨੂੰ ਬਹੁਤਾ ਨੁਕਸਾਨ ਪਹੁੰਚਾ ਰਹੀ ਹੈ, ਉਹ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਕਾਰੋਬਾਰੀਆਂ ਦਾ ਗੱਠਜੋੜ ਹੈ। ਜੇ ਗੱਠਜੋੜ ਹਾਂ-ਪੱਖੀ ਬਣ ਜਾਵੇ ਤਾਂ ਦੇਸ਼ ਦੇ ਭਾਗ ਜਾਗ ਉਠਣਗੇ।

ਨਰੇਗਾ ਤੇ ਕੌਮੀ ਅਨਾਜ ਸੁਰੱਖਿਆ ਬਿੱਲ ਨੂੰ ਬਹੁਤ ਈਮਾਨਦਾਰੀ ਤੇ ਵਚਨਬੱਧਤਾ ਨਾਲ ਲਾਗੂ ਹੁੰਦਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ, ਪਰ ਫਿਲਹਾਲ ਇਹ ਦੂਰ ਦੀ ਕੌਡੀ ਹੈ। ਮੇਰੀਆਂ ਉਮੀਦਾਂ ਦੀ ਸੂਚੀ ‘ਚ ਇਹ ਵੀ ਸ਼ਾਮਲ ਹੈ ਕਿ ਦਿਹਾਤੀ ਖੇਤਰਾਂ ‘ਚ ਸੇਵਾਵਾਂ ਦੇਣ ਤੋਂ ਇਨਕਾਰ ਕਰਨ ਅਤੇ ਇਸ ਦੀ ਬਜਾਏ ਹੜਤਾਲ ‘ਤੇ ਜਾਣ ਵਾਲੇ ਡਾਕਟਰਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਅਸੀਂ ਚਾਲ-ਢਾਲ, ਪਹਿਰਾਵੇ ਤੇ ਮੀਡੀਆ ਦੇ ਮਾਮਲੇ ‘ਚ ਪੱਛਮ ਦੀ ਨਕਲ ਕਰਨ ਤੋਂ ਨਹੀਂ ਖੁੰਝਦੇ, ਪਰ ਉਨ੍ਹਾਂ ਲਾਭਾਂ ਤੇ ਸਹੂਲਤਾਂ ਦੀ ਅਣਦੇਖੀ ਕਰਦੇ ਹਾਂ, ਜੋ ਪੱਛਮੀ ਦੇਸ਼ ਆਪਣੇ ਅਪਾਹਜ ਤੇ ਬਜ਼ੁਰਗ ਨਾਗਰਿਕਾਂ ਨੂੰ ਦੇਂਦੇ ਹਨ। ਇਸ ਦਾ ਭਾਵ ਇਹ ਕਿ ਭਾਰਤ ‘ਚ ਅਮਰੀਕਾ ਦੀ ਸੋਸ਼ਲ ਸਕਿਓਰਟੀ’ (ਸਮਾਜਿਕ ਸੁਰੱਖਿਆ) ਵਰਗੀ ਪ੍ਰਣਾਲੀ ਲਾਗੂ ਕਰਨੀ ਬਹੁਤ ਜ਼ਰੂਰੀ ਹੈ। ਸਿੱਖਿਆ ਸਾਡਾ ਜਨਮ ਸਿੱਧ ਅਧਿਕਾਰ ਹੈ ਤੇ ਇਸੇ ਤਰ੍ਹਾਂ ਡਾਕਟਰੀ ਸਹੂਲਤਾਂ ਵੀ।

ਸਰਕਾਰ ਵਾਅਦੇ ਬਹੁਤ ਵੱਡੇ-ਵੱਡੇ ਕਰਦੀ ਹੈ, ਪਰ ਲੋੜੀਂਦੀਆਂ ਸਹੂਲਤਾਂ ਉਥੇ ਨਹੀਂ ਪਹੁੰਚਦੀਆਂ, ਜਿਥੇ ਉਨ੍ਹਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਕਦਮ-ਦਰ-ਕਦਮ ‘ਚੈਕਿੰਗ’ ਦੀ ਕੋਈ ਵਿਵਸਥਾ ਨਹੀਂ।

ਇਹ ਨਿਰਾਸ਼ਾ ਪੂਰਨ ਸੱਚਾਈ ਹੈ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਸ਼ਕਤੀਸ਼ਾਲੀ ਲੋਕਾਂ ਤੋਂ ਲੈ ਕੇ ਸੱਤਾ ਦੀ ਡੋਰ ਹਿਲਾਉਣ ਵਾਲਿਆਂ ਤੱਕ ਕਾਨੂੰਨ ਦੀ ਉਲੰਘਣਾ ਜੋ ਕੋਈ ਵੀ ਕਰਦਾ ਹੈ, ਉਸ ਨੂੰ 2012 ‘ਚ ਸਜ਼ਾ ਦਿੱਤੀ ਜਾਵੇਗੀ। ਸਿਵਲ ਸੋਸਾਇਟੀ ਨੂੰ ਸਿਆਸਤ ਤੋਂ ਦੂਰ ਰਹਿੰਦਿਆਂ ਆਮ ਆਦਮੀ ਨਾਲ ਸੰਬੰਧਤ ਲਾਹੇਵੰਦ ਕੰਮ ਜਾਰੀ ਰੱਖਣੇ ਚਾਹੀਦੇ ਹਨ, ਪਰ ਇਹ ਸਾਰਾ ਕੁਝ ਲੋਕਾਂ ‘ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਨੂੰ ਵੋਟ ਦੇ ਕੇ ਅਸੀਂ ਚੁਣਦੇ ਹਾਂ। ਬੇਸ਼ੱਕ ਸਿਆਸੀ ਪਾਰਟੀਆਂ ਚੋਰ-ਉਚੱਕਿਆਂ ਤੇ ਨਾਕਾਬਲ ਲੋਕਾਂ ਨੂੰ ਹੀ ਟਿਕਟਾਂ ਕਿਉਂ ਨਾ ਦੇਣ, ਜ਼ਿੰਮੇਵਾਰ ਨਾਗਰਿਕਾਂ ਨੂੰ ਉਨ੍ਹਾਂ ਉਮੀਦਵਾਰਾਂ ਨੂੰ ਚੁਣਨਾ ਚਾਹੀਦਾ ਹੈ, ਜੋ ਆਮ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਆ, ਯਕੀਨੀ ਬਣਾਉਣ, ਮਹਿੰਗਾਈ ਘੱਟ ਕਰਨ ਤੇ ਦੇਸ਼ ਦੇ ਹਰ ਨਾਗਰਿਕ ਨੂੰ ਰੋਟੀ, ਕੱਪੜਾ ਅਤੇ ਮਕਾਨ ਮੁਹੱਈਆ ਕਰਵਾਉਣ।

ਨਸ਼ਿਆਂ ਵਿੱਚ ਗਰਕ ਰਹੀ ਪੰਜਾਬ ਦੀ ਜਵਾਨੀ
-ਅਵਤਾਰ ਸਿੰਘ ਬਿਲਿੰਗ

ਨਸ਼ਿਆਂ ਦੀ ਬੀਮਾਰੀ ਦੇ ਕਾਰਨ ਬੇਸ਼ੱਕ ਕਈ ਹਨ, ਪਰ ਜੇ ਇੱਕੋ ਪ੍ਰਮੁੱਖ ਕਾਰਨ ਮਿੱਥਣਾ ਹੋਵੇ ਤਾਂ ਨਵੇਂ ਉਠੇ ਗੱਭਰੂਆਂ ਵਿੱਚ ਫੈਲੀ ਬੇਰੁਜ਼ਗਾਰੀ ਤੇ ਮਨਾਂ ਵਿਚਲੀ ਘੋਰ ਨਿਰਾਸ਼ਾ ਹੈ। ਅਸੀਂ ਉਨ੍ਹਾਂ ਨੂੰ ਸਕੂਲੋਂ-ਕਾਲਜੋਂ ਨਿਕਲਦਿਆਂ ਨੂੰ ਕੰਮ ਨਹੀਂ ਦੇ ਸਕਦੇ। ਨਸ਼ੇੜੀਆਂ ਵਿੱਚ ਬਹੁ-ਗਿਣਤੀ ਥੋੜ੍ਹੇ-ਪੜ੍ਹੇ, ਅਰਥਾਤ ਸਕੂਲੀ ਵਿਦਿਆ ਅੱਧ ਵਿਚਕਾਰੋਂ ਛੱਡ ਕੇ ਭੱਜੇ ਵਿਦਿਆਰਥੀਆਂ ਦੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਦਸਵੀਂ-ਬਾਰ੍ਹਵੀਂ ਮਸਾਂ ਪਾਸ ਕੀਤੀ ਹੈ। ਅੱਗੇ ਭਵਿੱਖ ਧੁੰਦਲਾ ਹੈ। ਕਾਲਜ ਵਿੱਚ ਉਹ ਪੱਕੇ ਪੈਰੀਂ ਖੜੋਣ ਦੇ ਸਮਰੱਥ ਨਹੀਂ ਬਣ ਸਕੇ ਜਾਂ ਦਸਵੀਂ-ਬਾਰ੍ਹਵੀਂ ਵਿੱਚੋਂ ਆਈ ਕੰਪਾਰਟਮੈਂਟ ਨਹੀਂ ਟੁੱਟੀ। ਜੇ ਬਾਰ੍ਹਵੀਂ ਕਿੱਤਾ ਮੁਖੀ ਸਿਖਿਆ ਨਾਲ ਪਾਸ ਕੀਤੀ ਹੈ ਤਾਂ ਇਸ ਕੋਰਸ ਨੂੰ ਨੌਕਰੀ ਲੈਣ ਲਈ ਆਈ ਟੀ ਆਈ ਸਰਟੀਫਿਕੇਟ ਦੇ ਬਰਾਬਰ ਦੀ ਤਕਨੀਕੀ ਯੋਗਤਾ ਨਹੀਂ ਮੰਨਿਆ ਜਾਂਦਾ। ਕੁਝ ਅਜਿਹੇ ਹਨ, ਜਿਨ੍ਹਾਂ ਨੂੰ ਮਾਪਿਆਂ ਨੇ ਆਪਣੀ ਅਧੂਰੀ ਰਹਿ ਗਈ ਖਾਹਿਸ਼ ਨੂੰ ਪੂਰੀ ਕਰਨ ਲਈ ਜ਼ਬਰਦਸਤੀ ਅਜਿਹੇ ਵਿਸ਼ੇ ਪੜ੍ਹਨ ਲਈ ਮਜਬੂਰ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦੀ ਆਪਣੀ ਕੋਈ ਦਿਲਚਸਪੀ ਨਹੀਂ ਸੀ। ਰੁਚੀ ਦੀ ਘਾਟ ਅਤੇ ਅਕੇਵੇਂ ਨੇ ਇਨ੍ਹਾਂ ਨੂੰ ਉਚਾਟ ਕੀਤਾ ਹੈ। ਇੰਜ ਪੰਜਾਬ ਦਾ ਗੰਭਰੇਟ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੈ, ਸਿੱਧੀ ਦਿਹਾੜੀ ਜਾਂ ਮਜ਼ਦੂਰੀ ਕਰਨ ਨੂੰ ਆਪਣੀ ਹੇਠੀ ਸਮਝਦਾ ਹੈ। ਵਿਦੇਸ਼ਾਂ ਵਾਂਗ ਇਥੇ ਯੋਗ ਇਵਜ਼ਾਨਾ ਵੀ ਨਹੀਂ ਮਿਲਦਾ। ਬੰਨ੍ਹੀ ਤਨਖਾਹ ਵਾਲੀ ਨਿਗੂਣੀ ਜਿਹੀ ਨੌਕਰੀ ਮਿਲਦੀ ਨਹੀਂ। ਜੇ ਮਿਲ ਵੀ ਜਾਵੇ ਤਾਂ ਦੋ-ਚਾਰ ਹਜ਼ਾਰ ਰੁਪਏ ਨਾਲ ਭਵਿੱਖ ਕੀ ਰੌਸ਼ਨ ਹੋਵੇਗਾ। ਮੌਜੂਦਾ ਸਿਸਟਮ ਵਲੋਂ ਉਨ੍ਹਾਂ ਨੂੰ ਸਮਾਜਕ ਸੁਰੱਖਿਆ ਵੀ ਨਹੀਂ ਮਿਲਦੀ।

ਵਰਤਮਾਨ ਢਾਂਚਾ ਬੇਵੱਸ ਹੈ। ਜੇ ਮਾਂ-ਪਿਓ ਮਜ਼ਦੂਰ ਹਨ, ਤਾਂ ਵੀ ਨੌਜਵਾਨ ਆਪਣੇ-ਆਪ ਨੂੰ ਇੰਨਾ ਨੀਵਾਂ ਕਰਨ ਵਿੱਚ ਹੱਤਕ ਸਮਝਦਾ ਹੈ। ਜ਼ਮੀਨ ਵਿਕਣ ਕਾਰਨ ਖੁੱਲ੍ਹਾ ਪੈਸਾ ਕੁਝ ਮਾਪਿਆਂ ਕੋਲ ਆ ਗਿਆ ਹੈ। ਸਕੂਲੀ ਵਿਦਿਆ ਨੇ ਉਸ ਨੂੰ ਕਿਰਤ ਦੀ ਕਦਰ ਕਰਨੀ ਨਹੀਂ ਦੱਸੀ। ਮਾਪਿਆਂ ਨੇ ਵੀ ਉਸ ਨੂੰ ਪੜ੍ਹਾਈ ਦੇ ਸਾਲਾਂ ਦੌਰਾਨ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ। ਅਸਲੀ ਨੁਕਸ ਕਿਤੇ ਸਕੂਲੀ ਪੱਧਰ ਉਤੇ ਹੀ ਪੈ ਗਿਆ। ਬਹੁ-ਗਿਣਤੀ ਅਧਿਆਪਕਾਂ ਨੂੰ ਆਪਣੀ ਸੰਸਥਾ ਵਿੱਚ ਹੁੰਦੀ ਪੜ੍ਹਾਈ ਉਤੇ ਵੀ ਵਿਸ਼ਵਾਸ ਨਹੀਂ। ਉਨ੍ਹਾਂ ਵਿੱਚੋਂ ਬਹੁਤੇ ਸਵੇਰੇ ਸਕੂਲ ਆਉਣ ਤੋਂ ਪਹਿਲਾਂ ਆਪਣੇ ਨਿੱਕੇ ਜਾਂ ਵੱਡੇ ਜਵਾਕਾਂ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਆਪ ਛੱਡ ਕੇ ਆਉਂਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜਦੋਂ ਪੁਜਾਰੀ ਨੂੰ ਆਪਣੇ ਪੂਜਾ ਸਥਾਨ ਉਤੇ ਹੀ ਭਰੋਸਾ ਨਹੀਂ, ਜਦੋਂ ਉਹ ਆਪ ਉਥੇ ਮੱਥਾ ਨਹੀਂ ਟੇਕਦਾ, ਜਿੱਥੋਂ ਉਸ ਨੂੰ ਰੋਜ਼ੀ-ਰੋਟੀ ਨਸੀਬ ਹੁੰਦੀ ਹੈ, ਬਾਹਰਲੀ ਸੰਗਤ ਉਸ ਅਸਥਾਨ ਵਿੱਚ ਆਸਥਾ ਕਿਵੇਂ ਰੱਖੇਗੀ? ਜਿਹੜੇ ਮਾਇਕ ਤੰਗੀਆਂ-ਤੁਰਸ਼ੀਆਂ ਦੇ ਮਾਰੇ ਹੋਏ ਇਥੇ ਦਾਖਲ ਹੋ ਜਾਂਦੇ ਹਨ, ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਕਿਵੇਂ ਪੈਦਾ ਹੋਵੇਗਾ?

ਦੂਜੀ ਤਰ੍ਹਾਂ ਦੇ ਬਹੁ-ਗਿਣਤੀ ਮਹਿੰਗੇ ਸਕੂਲ ਲੋੜੀਂਦਾ ਮਾਨਸਿਕ ਵਿਕਾਸ ਨਹੀਂ ਕਰਦੇ। ਗੂੜ੍ਹ ਗਿਆਨ ਅਤੇ ਨੈਤਿਕ ਸਿਖਿਆ ਪੱਖੋਂ ਪਛੜੇ ਵਿਦਿਆਰਥੀ ਮੁੱਖ ਧਾਰਾ ਵਿੱਚ ਭੇਜ ਰਹੇ ਹਨ। ਸਰਕਾਰੀ, ਅਰਧ-ਸਰਕਾਰੀ ਸੰਸਥਾਵਾਂ ਨੇ ਪਾੜ੍ਹਿਆਂ ਨੂੰ ਮਾਤ-ਭਾਸ਼ਾ ਰਾਹੀਂ ਜਿੰਨਾ ਭਰਪੂਰ ਗਿਆਨ ਚਾਹੀਦਾ ਸੀ, ਨਹੀਂ ਦਿੱਤਾ। ਇਸ ਪੱਖ ਤੋਂ 30-40 ਸਾਲ ਪਹਿਲਾਂ ਦੇ ਸਾਡੇ ਅਧਿਆਪਕ ਬਹੁਤ ਅੱਗੇ ਸਨ, ਜਿਹੜੇ ਆਪਣੇ ਅਧੀਨ ਪੜ੍ਹਦੇ ਬੱਚਿਆਂ ਨੂੰ ਸਹਿਜ-ਸੁਭਾਅ ਖੁੱਲ੍ਹਾ ਗਿਆਨ ਅਤੇ ਆਤਮ ਵਿਸ਼ਵਾਸ ਹਾਸਲ ਕਰਵਾ ਦਿੰਦੇ ਸਨ, ਪਰ ਅੱਜ ਅੰਗਰੇਜ਼ੀ-ਹਿੰਦੀ ਨੂੰ ਛੱਡੋ, ਸਾਡੇ ਮੈਟ੍ਰਿਕ ਪਾਸ ਅਜਿਹੇ ਵਿਦਿਆਰਥੀ ਮਿਲ ਜਾਂਦੇ ਹਨ, ਜਿਹੜੇ ਮਾਤ-ਭਾਸ਼ਾ ਵਿੱਚ ਅਰਜ਼ੀ ਲਿਖਣ ਦੇ ਸਮਰੱਥ ਨਹੀਂ। ਨੈਤਿਕ ਕਦਰਾਂ-ਕੀਮਤਾਂ, ਜੋ ਅਧਿਆਪਕ ਨੇ ਆਪਣੇ ਕਿਰਦਾਰ ਰਾਹੀਂ ਅਤੇ ਲਾਇਬਰੇਰੀ ਵਿੱਚੋਂ ਚੋਖੀਆਂ, ਵੰਨ-ਸੁਵੰਨੀਆਂ ਪੁਸਤਕਾਂ ਦੇ ਕੇ ਸਿਖਾਉਣੀਆਂ ਸਨ, ਮੂਲੋਂ ਹੀ ਗਾਇਬ ਹਨ। ਮਾਨਸਿਕ ਅਤੇ ਨੈਤਿਕ ਪੱਖੋਂ ਖੋਖਲੀ ਜਵਾਨੀ ਕਿਧਰ ਜਾਵੇ?

ਅੰਗਰੇਜ਼ੀ ਮਾਧਿਅਮ ਸਕੂਲ ਅਜਿਹਾ ਕਿਉਂ ਨਹੀਂ ਕਰ ਸਕੇ? ਸਾਡਾ ਮਾਇਕ ਪੱਖੋਂ ਸਮਰੱਥ ਵਰਗ ਆਪਣੇ ਬੱਚਿਆਂ ਨੂੰ ਨਰਸਰੀ ਤੋਂ ਹੀ ਉਚੇ ਸਕੂਲ ਵਿੱਚ ਦਾਖਲ ਕਰਾਉਂਦਾ ਹੈ, ਪਰ ਇਨ੍ਹਾਂ ਸੰਸਥਾਵਾਂ ਦੀ ਬਹੁ-ਗਿਣਤੀ ਚਾਨਣਾ ਪੱਖ ਪੇਸ਼ ਨਹੀਂ ਕਰ ਸਕਦੀ। ਜੇ ਸਰਕਾਰੀ ਸੰਸਥਾਵਾਂ ਵਿਖੇ ਖੁੱਲ੍ਹੀ ਖੇਡ ਸੀ ਤਾਂ ਇਥੇ ਸੱਤ ਸਮੁੰਦਰ ਪਾਰ ਦੀ ਬਿਗਾਨੀ ਭਾਸ਼ਾ ਵੱਡਾ ਅੜਿੱਕਾ ਹੈ। ਤਿੰਨ ਸਾਲ ਦੀ ਕੱਚੀ, ਖੇਡਣ-ਮੱਲ੍ਹਣ ਦੀ ਉਮਰ ਤੋਂ ਏ ਬੀ ਸੀ ਅਤੇ ਟੇਬਲ ਬੱਚੇ ਨੂੰ ਉਲਝਾ ਲੈਂਦੇ ਹਨ। ਆਪਣੇ ਗਲੀ-ਮੁਹੱਲੇ ਨੂੰ ਛੱਡੋ, ਪਿੰਡ ਅਤੇ ਨਗਰ ਦੂਰ ਦੀ ਗੱਲ ਹੈ, ਆਪਣੇ ਰਿਸ਼ਤੇਦਾਰਾਂ ਦੇ ਵੀ ਉਸ ਨੂੰ ਨਾਂ ਜਾਂ ਥਾਂ ਦੀ ਪਛਾਣ ਨਹੀਂ ਹੁੰਦੀ, ਕਿਉਂਕਿ ਸੂਰਜ ਚੜ੍ਹਦੇ ਨਾਲ ਉਨ੍ਹਾਂ ਨੂੰ ਮੋਟਰ ਵਿੱਚ ਤੁੰਨ ਕੇ, ਗਲਾਂ ਵਿੱਚ ਤਖਤੀਆਂ ਲਟਕਾਈ, ਪਿੰਡਾਂ ਦੀਆਂ ਸੜਕਾਂ ਦੀ ਧੂੜ ਫੱਕਦੇ, ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀ ਬੱਸ ਵਿੱਚ ਡੱਕ ਦਿੱਤਾ ਜਾਂਦਾ ਹੈ। ਦਿਨ ਢਲੇ ਉਹੋ ਸਕੂਲ ਵੈਨ ਘਰ ਲਾਹ ਜਾਂਦੀ ਹੈ। ਹਰ ਵਕਤ ‘ਪੜ੍ਹੋ-ਪੜ੍ਹੋ’ ਕਰਦੇ ਮਾਪੇ ਰੋਟੀ-ਟੁੱਕ ਵੀ ਚੱਜ ਨਾਲ ਨਹੀਂ ਖਾਣ ਦਿੰਦੇ, ਟਿਊਸ਼ਨ-ਮਾਸਟਰ ਕੋਲ ਧੱਕ ਦਿੰਦੇ ਹਨ। ਰਾਤ ਨੂੰ ਨੀਂਦ ਹਰਾਮ ਹੋ ਜਾਂਦੀ ਹੈ। ਸਕੂਲ ਦੀਆਂ ਮੈਡਮਾਂ ਅਤੇ ਭਾਰੀ ਬਸਤਾ ਸੁਪਨੇ ਵਿੱਚ ਦਿੱਸਦਾ ਰਹਿੰਦਾ ਹੈ ਜਾਂ ਟਿਊਸ਼ਨੀਏ ਮਾਸਟਰ ਦੀਆਂ ਝਿੜਕਾਂ ਸੁਣਾਈ ਦਿੰਦੀਆਂ ਹਨ। ਸੁਬ੍ਹਾ ਸਾਝਰੇ ਚੰਗੀ-ਭਲੀ ਪੜ੍ਹੀ-ਲਿਖੀ ਪੰਜਾਬਣ ‘ਮੰਮੀ’ ਵੀ ਮਾਤ-ਭਾਸ਼ਾ ਦੀ ਥਾਂ ਬਿਗਾਨੀ ਭਾਸ਼ਾ ਜਾਂ ‘ਮਾਸੀ-ਚਾਚੀ-ਭਾਸ਼ਾ’ ਬੋਲ ਕੇ ਬੱਚੇ ਨੂੰ ਜਗਾਉਂਦੀ ਹੈ ਤੇ ਵੈਨ ਵਿੱਚ ਬਿਠਾ ਕੇ ਟਾ-ਟਾ ਆਖ ਦਿੰਦੀ ਹੈ। ਇਹੋ ਰੁਟੀਨ ਦਸ-ਬਾਰਾਂ ਸਾਲ ਤੱਕ ਚੱਲਦੀ ਹੈ। ਅੰਗਰੇਜ਼ੀ ਵਿੱਚ ਸਿਰਲੇਖ ਜਾਂ ਕੁਝ ਸਤਰਾਂ ਨੂੰ ਰੱਟਾ ਲਾਇਆ ਅਤੇ ਦਸਵੀਂ ਤੱਕ ਕੋਈ ਫੇਲ੍ਹ ਨਹੀਂ ਕਰਨ ਦੀ ਨੀਤੀ ਅਧੀਨ ਪੇਪਰ ਦੇ ਦਿੱਤੇ। ਮਾਤ-ਭਾਸ਼ਾ ਵੀ ਚੱਜ ਨਾਲ ਨਹੀਂ ਸਿੱਖੀ, ਗਹਿਨ ਅਧਿਐਨ ਕਿੱਥੇ ਕਰਨਾ ਸੀ, ਦਿਮਾਗ ਖਾਲੀ-ਖਾਲੀ ਰਿਹਾ। ਹਿੰਦੀ ਵੀ ਪੂਰੀ ਨਹੀਂ ਆਈ, ਜਿਸ ਵਿੱਚ ਰਾਸ਼ਟਰੀ ਗਿਆਨ ਮਿਲਣਾ ਸੀ।

ਇਥੇ ਮੈਨੂੰ ਦੋ ਸਕੇ ਭੈਣ-ਭਰਾਵਾਂ ਦੀ ਮਿਸਾਲ ਦੇਣੀ ਠੀਕ ਲੱਗਦੀ ਹੈ। ਭੈਣ ਨੂੰ ਵਿਚਾਰੀ ਕੰਨਿਆ ਜਾਂ ਬੇਗਾਨਾ ਧਨ ਸਮਝ ਕੇ ਪਿੰਡ ਵਿਚਲੇ ਪੰਜਾਬੀ ਮੀਡੀਅਮ ਵਾਲੇ ਪਬਲਿਕ ਸਕੂਲ ਵਿੱਚ ਪਾ ਦਿੱਤਾ ਗਿਆ। ਨਿੱਕੇ ਭਰਾ ਨੂੰ ਸ਼ਹਿਰ ਦੇ ਮਹਿੰਗੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਦੀ ਸਹੂਲਤ ਨਰਸਰੀ ਤੋਂ ਦਸਵੀਂ-ਬਾਰ੍ਹਵੀਂ ਤੱਕ ਦਿੱਤੀ ਗਈ। ਬਾਰ੍ਹਵੀਂ ਤੱਕ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਿਆ ਉਹ ਵਿਦਿਆਰਥੀ ਸ਼ਹਿਰ ਦੀ ਇੱਕ ਪ੍ਰਾਈਵੇਟ ਸੰਸਥਾ ਵਿਖੇ ਅੰਗਰੇਜ਼ੀ ਸਿੱਖਣ ਦਾ ਕੋਰਸ ਕਰਨ ਲੱਗਾ, ਤਾਂ ਕਿ ਵਿਦੇਸ਼ ਜਾ ਸਕੇ। ਇੱਕ ਸਾਲ ਉਥੇ ਰਿਹਾ। ਨਸ਼ੇ ਕਰਨ ਲੱਗ ਪਿਆ। ਮਾਂ ਕੋਲੋਂ ਕਦੇ-ਕਦਾਈਂ ਆ ਕੇ ਇੱਕ ਜ਼ੇਵਰ ਲੈ ਜਾਂਦਾ। ਮਰਨ ਦੀਆਂ ਧਮਕੀਆਂ ਤੋਂ ਡਰਦੀ ਮਾਂ ਕੀ ਕਰਦੀ? ਭੈਣ ਦੀ ਚੰਗੀ ਪੜ੍ਹਾਈ ਵੀ ਰੁਲ ਗਈ। ਮਾਪੇ ਬਿਮਾਰ ਹੋ ਗਏ।

ਨਸ਼ਿਆਂ ਦਾ ਅਗਲਾ ਵੱਡਾ ਕਾਰਨ ਅਨੇਕ ਨਸ਼ਿਆਂ ਦੀ ਸੌਖੀ ਪ੍ਰਾਪਤੀ ਹੈ। ਚਾਲੀ ਸਾਲ ਪਹਿਲਾਂ ਪਿੰਡਾਂ ਵਿੱਚ ਲਗਭਗ ਹਰ ਕਿਸਾਨ ਘਰ ਦੀ ਸ਼ਰਾਬ ਕੱਢਦਾ ਸੀ। ਪਿੰਡਾਂ ਦੀ ਆਮ ਜਨਤਾ ਨੂੰ ਪੁਲਸ ਨੇ ਡੰਡੇ ਨਾਲ ਅਤੇ ਜ਼ਲੀਲ ਕਰ ਕੇ ਰੂੜੀ ਮਾਰਕਾ ਕੱਢਣੋਂ ਜ਼ਰੂਰ ਵਰਜ ਦਿੱਤਾ, ਹਾਲਾਂਕਿ ਜਦੋਂ ਦੇਸੀ ਸ਼ਰਾਬ ਪਿੰਡਾਂ ਵਿੱਚ ਨਿਕਲਦੀ ਸੀ ਤਾਂ ਘਰ ਦੀ ਪੀ ਕੇ ਕਿਸੇ ਨੂੰ ਮਰਦਾ ਨਹੀਂ ਸੀ ਦੇਖਿਆ, ਲੋਹੜੀ-ਦੀਵਾਲੀ ਕੋਈ-ਕੋਈ ਸ਼ਰਾਬੀ ਗਲੀਆਂ ਵਿੱਚ ਬੁੱਕਦਾ ਜ਼ਰੂਰ ਸੁਣਦਾ। ਜਦੋਂ ਠੇਕੇ ਖੁੱਲ੍ਹੇ ਤਾਂ ਮਿਲਾਵਟ ਹੋਣ ਲੱਗੀ। ਉਹ ਮਿਲਾਵਟ ਉਪਰ ਸਿਸਟਮ ਤੋਂ ਕਾਬੂ ਨਹੀਂ ਸੀ ਪਿਆ ਕਿ ਹੋਰ ਅਨੇਕਾਂ ਨਸ਼ਿਆਂ ਦੀ ਭਰਮਾਰ ਹੋ ਗਈ। ਦੇਸੀ ਕੱਢਣ-ਪੀਣ ਵਾਲਿਆਂ ਨੂੰ ਕੁੱਟ ਕੇ ਜ਼ਲੀਲ ਕਰਨ ਵਾਲਾ ਪ੍ਰਸ਼ਾਸਨ ਹੁਣ ਕਿੱਥੇ ਹੈ? ਗਰੀਬ ਬੱਚੇ ਲੋਮੋਟਿਲ ਗੋਲੀਆਂ ਦੇ ਫੱਕੇ ਮਾਰਦੇ ਹਨ। ਨਰਮੇ ਦੀਆਂ ਚੋਗੀਆਂ, ਖੇਤੀ ਕਰਦੇ ਕਿਸਾਨ ਮਜ਼ਦੂਰ ਇਨ੍ਹਾਂ ਨੂੰ ਭੁੱਜੇ ਛੋਲਿਆਂ ਵਾਂਗ ਚੱਬਦੇ ਹਨ। ਅਮੀਰ ਘਰਾਂ ਦੇ ਵਿਗੜੇ ਕਾਕੇ ਖੁਸ਼-ਲੱਭਤੀ ਸਮੈਕ ਦੇ ਸੂਟੇ ਮਾਰਦੇ ਨਸ਼ੇ ਦੇ ਆਦੀ ਹੋ ਗਏ। ਸ਼ਰਾਬੀ ਪੁੱਤਰ ਨੂੰ ਸੁਬ੍ਹਾ ਸੋਫੀ ਉਠਦੇ ਨੂੰ ਸਮਝਾਇਆ ਜਾ ਸਕਦਾ ਸੀ, ਪਰ ਜਿਹੜਾ ਸਮੈਕ ਸੁੰਘਣ ਲੱਗ ਪਿਆ, ਉਹਦੀ ਛੱਤੀ ਘੰਟੇ ਅੱਖ ਚੜ੍ਹੀ ਰਹਿੰਦੀ ਹੈ, ਉਸ ਨੂੰ ਕਿਵੇਂ ਤੇ ਕਦੋਂ ਸਿਖਿਆ ਦਿੱਤੀ ਜਾਵੇਗੀ। ਨਸ਼ਾ-ਛੁਡਾਊ ਕੇਂਦਰ ਅਜਿਹੇ ਹਨ, ਜਿਹੜੇ ਆਪ ਨਸ਼ਾ ਮੁਹੱਈਆ ਕਰਾਉਂਦੇ ਹਨ। ਸਭ ਤੋਂ ਵੱਡਾ ਦੁੱਖ ਸਾਡੇ ਸਿਆਸਤਦਾਨਾਂ ਤੇ ਧਾਰਮਿਕ ਨੇਤਾਵਾਂ ਵਲੋਂ ਇੰਨੀ ਗੰਭੀਰ ਅਲਾਮਤ ਨੂੰ ਅਣਗੌਲਿਆ ਛੱਡਣਾ ਹੈ। ਉਨ੍ਹਾਂ ਨੂੰ ਨਸ਼ਿਆਂ ਵਿੱਚ ਗਲਤਾਨ ਜਵਾਨੀ ਦੀ ਕੋਈ ਚਿੰਤਾ ਹੀ ਨਹੀਂ। ਅਜਿਹੇ ਹਾਲਾਤ ਵਿੱਚ ‘ਗੁਰਾਂ ਦੇ ਨਾਂ ਉਤੇ’ ਵੱਸਦੇ ਪੰਜਾਬ ਦਾ ਰੱਬ ਹੀ ਰਾਖਾ ਹੈ।

ਨੇਤਾ ਦਾ ਭਾਸ਼ਣ, ਪਾਟੀ ਬੋਰੀ, ਘਟੀਆ ਰਾਸ਼ਨ
- ਡਾ. ਹਰਨੇਕ ਸਿੰਘ ਕੋਮਲ

ਸਾਡੇ ਦੇਸ਼ ‘ਚ ਲਿਖਣ ਬੋਲਣ ਦੀ ਪੂਰੀ ਆਜ਼ਾਦੀ ਹੈ, ਪੂਰੀ ਖੁੱਲ੍ਹ ਤੇ ਇਸ ਦਾ ਲਾਭ ਸਿਆਸਤਦਾਨ ਉਠਾਉਂਦੇ ਹਨ। ਦੇਸ਼ ਦੇ ਕੱਦਾਵਾਰ ਨੇਤਾ ਅਜਿਹੇ ਹਨ, ਜੋ ਭਾਸ਼ਣ ਕਲਾ ‘ਚ ਨਿਪੁੰਨ ਹਨ। ਉਹ ਕਿਸੇ ਵਿਸ਼ੇ ‘ਤੇ ਆਪਣੇ ਵਿਚਾਰ ਬਾਦਲੀਲ ਤੇ ਕੁਸ਼ਲਤਾ ਪੂਰਵਕ ਪ੍ਰਗਟ ਕਰ ਸਕਦੇ ਹਨ। ਉਨ੍ਹਾਂ ਦੇ ਭਾਸ਼ਣ ‘ਚੋਂ ਵਿਦਵਤਾ ਦੀ ਝਲਕ ਮਿਲਦੀ ਹੈ। ਕਈ ਵਾਰ ਨੇਤਾ ਕੋਲ ਭਾਸ਼ਣ ਕਰਨ ਦਾ ਹੁਨਰ ਹੁੰਦਾ ਹੈ, ਬੋਲਣ ਦੀ ਸਲੀਕਾ ਨਹੀਂ ਹੁੰਦਾ। ਮੱਧ ਵਰਗ ਦੇ ਨੇਤਾ ਵਧੇਰੇ ਹਨ, ਜਿਹੜੇ ਅਕਸਰ ਭਾਸ਼ਣ ਕਰਦੇ ਰਹਿੰਦੇ ਹਨ। ਭਾਵੇਂ ਉਨ੍ਹਾਂ ‘ਚ ਵਧੀਆ ਭਾਸ਼ਣ ਕਰਨ ਦੀ ਯੋਗਤਾ ਘੱਟ ਹੁੰਦੀ ਹੈ, ਫਿਰ ਵੀ ਉਹ ਉਮਰ ਭਰ ਆਪਣੇ ਮਨ ‘ਚ ਇਹ ਭਰਮ ਪਾਲਦੇ ਹਨ ਕਿ ਉਹ ਵਧੀਆ ਬੁਲਾਰੇ ਹਨ ਅਤੇ ਸਰੋਤੇ ਉਨ੍ਹਾਂ ਦਾ ਭਾਸ਼ਣ ਸ਼ੌਕ ਨਾਲ ਸੁਣਦੇ ਹਨ। ਸੂਝਵਾਨ ਸਰੋਤੇ ਅਜਿਹੇ ਨੇਤਾ ਦਾ ਭਾਸ਼ਣ ਗੰਭੀਰਤਾ ਨਾਲ ਨਹੀਂ ਸੁਣਦੇ।

ਨਿੰਦਾ ਤੇ ਪ੍ਰਸੰਸਾ ਨੇਤਾ ਭਾਸ਼ਣ ਦੇ ਦੋ ਅਹਿਮ ਤੱਤ ਸਮਝੇ ਜਾਂਦੇ ਹਨ। ਇਨ੍ਹਾਂ ਤੱਤਾਂ ਦੀ ਮੌਜੂਦਗੀ ਬਿਨਾਂ ਨੇਤਾ ਦਾ ਭਾਸ਼ਣ ਸੁਆਦਲਾ ਨਹੀਂ ਬਣਦਾ। ਫਿੱਕਾ-ਫਿੱਕਾ ਰਹਿੰਦਾ ਹੈ। ਭਾਵੇਂ ਕੋਈ ਸਿਆਸੀ ਜਲਸਾ ਹੋਵੇ, ਭਾਵੇਂ ਕੋਈ ਹੋਰ ਇਕੱਠ, ਹਰ ਨੇਤਾ ਜ਼ਰੂਰਤ ਮੁਤਾਬਕ ਤੇ ਕਈ ਵਾਰ ਲੋੜ ਤੋਂ ਵੱਧ ਇਨ੍ਹਾਂ ਤੱਤਾਂ ਦੀ ਵਰਤੋਂ ਕਰਦਾ ਹੈ। ਭਾਸ਼ਣ ਕਰਦੇ ਸਮੇਂ ਹਰ ਗੱਦੀ-ਨਸ਼ੀਨ ਨੇਤਾ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਲੰਮੀ ਸੂਚੀ ਪੇਸ਼ ਕਰਦਿਆਂ ਆਪਣੀ ਪਾਰਟੀ ਤੇ ਪਾਰਟੀ ਮੁਖੀ ਦੀ ਪ੍ਰਸੰਸਾ ਦੇ ਪੁਲ ਬੰਨ੍ਹਣਾ ਅਤੇ ਵਿਰੋਧੀ ਪਾਰਟੀਆਂ ਦੀ ਫੱਟੀ ਪੋਚਣੀ ਜ਼ਰੂਰੀ ਸਮਝਦਾ ਹੈ। ਦੂਜੇ ਪਾਸੇ ਗੱਦੀ ਵਿਹੀਨ ਨੇਤਾ ਆਪਣੇ ਭਾਸ਼ਣ ਸਮੇਂ ਸਰਕਾਰ ਦੀਆਂ ਕਮੀਆਂ ਕਮਜ਼ੋਰੀਆਂ ਦਾ ਕੱਚਾ ਚਿੱਠਾ ਸਰੋਤਿਆਂ ਅੱਗੇ ਪੇਸ਼ ਕਰਦਾ ਤੇ ਆਪਣੀ ਪਾਰਟੀ ਤੇ ਪਾਰਟੀ ਨੇਤਾ ਦੀ ਰੱਜ ਕੇ ਪ੍ਰਸੰਸਾ ਕਰਦਾ ਹੈ। ਕਦੇ ਵੀ ਮੌਕਾ ਮਿਲੇ, ਸਾਡੇ ਨੇਤਾ ਭਾਸ਼ਣ ਕਰਦਿਆਂ ਸ੍ਰਿਸ਼ਟਾਚਾਰ ਦੀ ਲਛਮਣ ਰੇਖਾ ਟੱਪ ਕੇ ਭੰਡੀ ਪ੍ਰਚਾਰ ਤੇ ਤੂਹਮਤਬਾਜ਼ੀ ਕਰਦਿਆਂ ਘਟੀਆ ਤੋਂ ਘਟੀਆ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਵਿਰੋਧੀਆਂ ਦੇ ਪੋਤੜੇ ਫਰੋਲਣ ਤੱਕ ਜਾਂਦੇ ਹਨ।

ਚੋਣਾਂ ਦੇ ਦਿਨਾਂ ‘ਚ ਨੇਤਾ ਜੀ ਪੂਰੇ ਰੰਗ ‘ਚ ਹੁੰਦੇ ਹਨ। ਉਸ ਵੇਲੇ ਉਨ੍ਹਾਂ ਦੀ ਭਾਸ਼ਣ ਕਲਾ ਸਿਖਰ ‘ਤੇ ਹੁੰਦੀ ਹੈ। ਇਹ ਉਹ ਦਿਨ ਹੁੰਦੇ ਹਨ, ਜਦ ਉਹ ਆਪਣੇ ਭਾਸ਼ਣ ਨਾਲ ਦੇਸ਼ ਦੀ ਭੋਲੀ ਜਨਤਾ ਨੂੰ ਕਈ ਤਰ੍ਹਾਂ ਦੇ ਸਬਜ਼ ਬਾਗ ਦਿਖਾਉਂਦੇ ਹਨ। ਵਾਅਦਿਆਂ ਦੇ ਰੰਗੀਨ ਗੁਬਾਰੇ ਵੰਡਦੇ ਹਨ। ਹਰ ਥਾਂ ਜਾ ਕੇ ਕਿਸੇ ਪ੍ਰੀ-ਰਿਕਾਰਡਡ ਸੀ ਡੀ ਵਾਂਗ ਉਹ ਆਪਣਾ ਭਾਸ਼ਣ ਦੁਹਰਾਉਂਦੇ ਹਨ। ਚੋਣਾਂ ਦੇ ਦਿਨਾਂ ‘ਚ ਨੇਤਾ ਜੀ ਜਿਹੜੇ ਪਿੰਡ ਜਾਂ ਸ਼ਹਿਰ ਜਾਣ, ਉਸ ਨਾਲ ਆਪਣੀ ਅਖੌਤੀ ਭਾਵੁਕ ਸਾਂਝ ਦਾ ਜ਼ਿਕਰ ਆਪਣੇ ਭਾਸ਼ਣ ‘ਚ ਵਾਰ-ਵਾਰ ਕਰਦੇ ਹਨ। ਚੋਣਾਂ ਤੋਂ ਬਾਅਦ ਵਾਅਦਿਆਂ ਦੇ ਰੰਗੀਨ ਗੁਬਾਰਿਆਂ ਦੀ ਫੂਕ ਨਿਕਲ ਜਾਂਦੀ ਹੈ। ਨੇਤਾਵਾਂ ਦੇ ਭਾਸ਼ਣ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਜਾਂਦੇ ਹਨ।

ਕੁਝ ਨੇਤਾ ਅਜਿਹੇ ਹਨ, ਜੋ ਜਨਤਾ ਦਾ ਕੱਖ ਨਹੀਂ ਸੰਵਾਰਦੇ, ਜਾਂ ਸੰਵਾਰਨ ਜੋਗੇ ਹੁੰਦੇ ਹੀ ਨਹੀਂ, ਪਰ ਸਾਰੀ ਉਮਰ ਲੱਛੇਦਾਰ ਭਾਸ਼ਣ ਦਿੰਦੇ ਰਹਿੰਦੇ ਹਨ ਤੇ ਉਮਰ ਭਰ ਭਾਸ਼ਣਾਂ ਦੀ ਖੱਟੀ ਖਾਂਦੇ ਹਨ। ਉਹ ਸ਼ੇਅਰੋ ਸ਼ਾਇਰੀ ਨਾਲ ਭਾਸ਼ਣ ਨੂੰ ਸੁਆਦਲਾ ਬਣਾ ਦਿੰਦੇ ਹਨ। ਕੁਝ ਨੇਤਾ ਜੋਸ਼ੀਲੇ ਭਾਸ਼ਣ ਕਰਨ ‘ਚ ਮਾਹਰ ਹੁੰਦੇ ਹਨ। ਮਾਈਕ ਅੱਗੇ ਖੜ ਕੇ ਬੱਦਲ ਵਾਂਗ ਗਰਜਦੇ ਹਨ, ਪਰ ਤੁਸੀਂ ਜਾਣਦੇ ਹ,ੋ ਜਿਹੜੇ ਗਰਜਦੇ ਹਨ, ਉਹ ਬਰਸਦੇ ਨਹੀਂ। ਦਰਅਸਲ ਜੋ ਕੁਝ ਚੰਗਾ ਜਾਂ ਮਾੜਾ ਕਿਸੇ ਨੇਤਾ ਦੇ ਦਿਲ ਦਿਮਾਗ ‘ਚ ਭਰਿਆ ਹੁੰਦਾ ਹੈ, ਉਹੋ ਭਾਸ਼ਣ ਦੇ ਰੂਪ ‘ਚ ਬਾਹਰ ਨਿਕਲਦਾ ਹੈ।

ਹਰ ਛੋਟਾ ਵੱਡਾ ਨੇਤਾ ਹਰ ਮੌਕੇ ਲਈ ਭਾਸ਼ਣ ਆਪਣੀ ਜੇਬ ‘ਚ ਰੱਖਦਾ ਹੈ। ਪਤਾ ਨਹੀਂ ਕਦੋਂ ਤੇ ਕਿੱਥੇ ਭਾਸ਼ਣ ਦੇਣ ਦਾ ਮੌਕਾ ਮਿਲ ਜਾਵੇ। ਉਹ ਸੋਚਦਾ ਹੈ, ਉਦਘਾਟਨ ਵੇਲੇ ਕਿਹੜਾ ਭਾਸ਼ਣ ਦੇਣਾ ਹੈ ਤੇ ਨੀਂਹ ਪੱਥਰ ਰੱਖਣ ਵੇਲੇ ਕੀ ਬੋਲਣਾ ਹੈ? ਗੱਲ ਕੀ, ਹਰ ਸਮੇਂ ਲਈ ਹਰ ਕਿਸਮ ਦਾ ਰਟਿਆ ਰਟਾਇਆ ਭਾਸ਼ਣ ਉਸ ਦੇ ਪਾਸ ਹੁੰਦਾ ਹੈ। ਨੇਤਾ ਜੀ ਲੋਕਾਂ ਦੇ ਦੁੱਖ ਦਰਦ ‘ਚ ਸ਼ਰੀਕ ਹੋਣ ਲਈ ਅਕਸਰ ਜਾਂਦੇ ਹਨ ਅਤੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭਾਸ਼ਣ ਦਿੰਦੇ ਹਨ। ਕਈ ਵਾਰ ਜਾਂ ਅਕਸਰ ਨੇਤਾ ਨੂੰ ਮਰਨ ਵਾਲੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਫਿਰ ਵੀ ਦਸ ਪੰਦਰਾਂ ਮਿੰਟ ਮਾਤਮੀ ਭਾਸ਼ਣ ਦੇ ਦਿੰਦੇ ਹਨ।

ਭਾਸ਼ਣ ਨੇਤਾ ਦੀ ਅਹਿਮ ਜ਼ਰੂਰਤ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨੇਤਾ ਭਾਸ਼ਣ ਕੀਤੇ ਬਿਨਾਂ ਰਹਿ ਨਹੀਂ ਸਕਦਾ। ਕੋਈ ਜਲਸਾ ਜਲੂਸ ਜਾਂ ਹੋਰ ਇਕੱਠ ਦੇਖ ਕੇ ਨੇਤਾ ਜੀ ਦੇ ਦਿਲ ਦਿਮਾਗ ‘ਚ ਭਾਸ਼ਣ ਖੌਰੂ ਪਾਉਣ ਲੱਗ ਜਾਂਦਾ ਹੈ। ਕਹਿੰਦੇ ਹਨ ਕਿ ਜੇ ਕਈ ਨੇਤਾ ਦੋ ਚਾਰ ਦਿਨ ਭਾਸ਼ਣ ਨਾ ਦੇਵੇ, ਚੁੱਪ ਰਹੇ, ਤਾਂ ਹੋ ਸਕਦਾ ਹੈ ਉਹ ਆਪਣੇ ਮਾਨਸਿਕ ਸੰਤੁਲਨ ਗੁਆ ਬੈਠੇ। ਉਂਜ ਵੀ ਜੇ ਕਿਸੇ ਨੇਤਾ ਨੂੰ ਕਿਸੇ ਗਲਤੀ ਗੁਸਤਾਖੀ ਲਈ ਕੋਈ ਸਜ਼ਾ ਦੇਣੀ ਹੋਵੇ ਤਾਂ ਉਸ ਨੂੰ ਪਾਰਟੀ ‘ਚੋਂ ਕੱਢਣ ਜਾਂ ਸਸਪੈਂਡ ਕਰਨ ਦੀ ਥਾਂ ਉਸ ‘ਤੇ ਛੇ ਮਹੀਨੇ ਭਾਸ਼ਣ ਦੇਣ ਦੀ ਪਾਬੰਦੀ ਲਾ ਦਿੱਤੀ ਜਾਵੇ। ਇਹ ਚੁੱਪ ਕਿਸੇ ਨੇਤਾ ਲਈ ਬਹੁਤ ਵੱਡੀ ਸਜ਼ਾ ਹੋ ਸਕਦੀ ਹੈ।

ਬਹੁਤ ਸਾਰੇ ਨੇਤਾ ਗੱਲਾਂ ‘ਚੋਂ ਗੱਲ ਕੱਢਣ ਦੇ ਆਦੀ ਹੁੰਦੇ ਹਨ ਅਤੇ ਅਜਿਹਾ ਕਰਦਿਆਂ ਭਾਸ਼ਣ ਨੂੰ ਲਮਕਾ ਦਿੰਦੇ ਹਨ। ‘ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦਾ’ ਵਾਰ-ਵਾਰ ਕਹਿ ਕੇ ਨੇਤਾ ਜੀ ਅੱਧਾ ਘੰਟਾ ਨਾਨ ਸਟਾਪ ਭਾਸ਼ਣ ਦੇ ਜਾਂਦੇ ਹਨ। ਕਈ ਵਾਰ ਪ੍ਰਬੰਧਕਾਂ ਨੂੰ ਕਿਸੇ ਨਾ ਕਿਸੇ ਢੰਗ ਨੇਤਾ ਜੀ ਨੂੰ ਭਾਸ਼ਣ ਸਮਾਪਤੀ ਦੀ ਬੇਨਤੀ ਕਰਨੀ ਪੈਂਦੀ ਹੈ। ਕਦੇ-ਕਦੇ ਉਸ ਦੇ ਮੂਹਰੇ ‘ਸੰਖੇਪ ਕਰੋ ਜੀ’ ਦੀ ਚਿੱਟ ਰੱਖਣੀ ਪੈਂਦੀ ਹੈ। ਬਹੁਤੇ ਨੇਤਾ ਇਸ ਨੂੰ ਨਜ਼ਰ ਅੰਦਾਜ਼ ਕਰਕੇ ਭਾਸ਼ਣ ਪੂਰਾ ਕੀਤੇ ਬਿਨਾਂ ਮਾਈਕ ਨਹੀਂ ਛੱਡਦੇ। ਭਾਸ਼ਣ ਕਰਨ ਵਾਲਾ ਹਰ ਨੇਤਾ ਚਾਹੁੰਦਾ ਹੈ ਕਿ ਅਖਬਾਰ, ਰੇਡੀਓ ਅਤੇ ਟੀ ਵੀ ਚੈਨਲਾਂ ਤੇ ਉਸ ਦੀ ਪੂਰੀ ਕਵਰੇਜ ਹੋਵੇ। ਉਸ ਦੀ ਛੋਟੀ ਜਿਹੀ ਗੱਲ ਵੀ ਸੁਰਖੀ ਬਣੇ ਅਤੇ ਖੂਬ ਚਰਚਾ ਹੋਵੇ। ਕਈ ਵਾਰ ਤਾਂ ਪ੍ਰਬੰਧਕ, ਜੋ ਨੇਤਾ ਦੇ ਪ੍ਰਸੰਸਕ ਹੁੰਦੇ ਹਨ, ਵਧੀਆ ਜਿਹਾ ਪ੍ਰੈਸ ਨੋਟ ਤਿਆਰ ਕਰਕੇ ਪੱਤਰਕਾਰਾਂ ਨੂੰ ਵੰਡ ਦਿੰਦੇ ਹਨ ਤਾਂ ਕਿ ਪੱਤਰਕਾਰ ਬਣੀ ਬਣਾਈ ਖਬਰ ਜਲਦੀ ਭੇਜ ਸਕਣ।

ਕਦੇ-ਕਦੇ ਭਾਸ਼ਣ ਦੇਣ ਵਾਲਾ ਨੇਤਾ ਜਜ਼ਬਾਤੀ ਹੋ ਜਾਂਦਾ ਹੈ। ਉਹ ਭਾਵੁਕ ਹੀ ਨਹੀਂ, ਉਪ ਭਾਵੁਕ ਹੋ ਜਾਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਉਹ ਕੀ ਬੋਲ ਰਿਹਾ ਹੈ? ਉਹ ਭੁੱਲ ਜਾਂਦਾ ਹੈ ਕਿ ਉਸ ਦਾ ਭਾਸ਼ਣ ਰਿਕਾਰਡ ਹੋ ਰਿਹਾ ਹੈ। ਅਜਿਹੀ ਮਨੋਦਸ਼ਾ ‘ਚ ਉਹ ਅਜਿਹੀ ਗੱਲ ਕਹਿ ਦਿੰਦਾ ਹੈ, ਜੋ ਖਬਰ ਬਣ ਕੇ ਕਿਸੇ ਵਿਵਾਦ ਦਾ ਵਿਸ਼ਾ ਬਣ ਜਾਂਦੀ ਹੈ। ਕਈ ਵਾਰ ਬੜਾ ਤਿੱਖਾ ਪ੍ਰਤੀਕਰਮ ਹੁੰਦਾ ਹੈ। ਇਸ ਤਰ੍ਹਾਂ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਹੈ। ਭਾਸ਼ਣ ਦੇਣ ਵਾਲੇ ਨੇਤਾ ਪਾਸ ਢੁਕਵਾਂ ਜਵਾਬ ਨਹੀਂ ਹੁੰਦਾ। ਉਹ ਭਾਂਡਾ ਪੱਤਰਕਾਰਾਂ ਸਿਰ ਭੰਨਣ ਦੀ ਅਸਫਲ ਕੋਸ਼ਿਸ਼ ਕਰਦਾ ਹੈ, ‘ਪੱਤਰਕਾਰਾਂ ਨੇ ਮੇਰੇ ਸ਼ਬਦਾਂ ਨੂੰ ਭੰਨ ਤੋੜ ਕੇ ਪੇਸ਼ ਕੀਤਾ ਹੈ।’ ਨੇਤਾ ਸਫਾਈ ਦਿੰਦਾ ਹੈ, ਪਰ ਉਹ ਭੁੱਲ ਜਾਂਦਾ ਹੈ ਕਿ ਸੱਚ ਬਿਜਲਈ ਜੰਤਰਾਂ ਨੇ ਕੈਦ ਕਰ ਲਿਆ ਹੈ। ਅਜਿਹੀ ਸਥਿਤੀ ‘ਚ ਨੇਤਾ ਝੂਠ ਤਾਂ ਬੋਲ ਸਕਦਾ ਹੈ, ਪਰ ਸੱਚ ਨੂੰ ਛੁਪਾ ਨਹੀਂ ਸਕਦਾ।

ਸਾਡੇ ਨੇਤਾ ਇਹ ਘੱਟ ਸੋਚਦੇ ਹਨ ਕਿ ਕਿਹੜਾ ਭਾਸ਼ਣ ਕਿੱਥੇ ਦੇਣਾ ਹੈ। ਇਹ ਨੇਤਾ ਵਿਦਿਅਕ ਅਦਾਰਿਆਂ ਅਤੇ ਧਾਰਮਕ ਇਕੱਠਾ ‘ਚ ਸਿਆਸੀ ਭਾਸ਼ਣ ਦੇ ਜਾਂਦੇ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀ ਸਮੇਂ ਵੀ ਸਿਆਸੀ ਮੁੱਦੇ ਛੋਹ ਲੈਂਦੇ ਹਨ। ਧਰਮ ਜਾਂ ਸੱਭਿਆਚਾਰ ਨਾਲ ਜੁੜੇ ਮੇਲਿਆਂ ਦੀਆਂ ਕਾਨਫਰੰਸਾਂ ‘ਚ ਸਿਆਸੀ ਭਾਸ਼ਣਾਂ ਦਾ ਹੜ੍ਹ ਆ ਜਾਂਦਾ ਹੈ।

ਕਿਉਂਕਿ ਦੇਸ਼ ‘ਚ ਬੋਲਣ ਦੀ ਆਜ਼ਾਦੀ ਹੈ, ਖੁੱਲ੍ਹ ਹੈ ਤੇ ਕਿਸੇ ਨੂੰ ਚੰਗਾ ਮਾੜਾ ਭਾਸ਼ਣ ਦੇਣ ਤੋਂ ਰੋਕਿਆ ਨਹੀਂ ਜਾ ਸਕਦਾ, ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਉਹ ਦੇਸ਼ ਦੇ ਹਰ ਨੇਤਾ ਨੂੰ ਵਧੀਆ ਭਾਸ਼ਣ ਦੇਣ ਦੀ ਬੁੱਧੀ ਬਖਸ਼ੇ ਤਾਂ ਕਿ ਕਿਸੇ ਨੂੰ ਇਹ ਨਾ ਕਹਿਣਾ ਪਵੇ, ‘ਨੇਤਾ ਦਾ ਭਾਸ਼ਣ- ਪਾਟੀ ਬੋਰੀ ਤੇ ਘਟੀਆ ਰਾਸ਼ਨ।”

ਸਾਰਿਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ।

ਛੋਟੇ ਵੱਡੇ ਘੁਟਾਲਿਆਂ ਦੀ ਗ੍ਰਿਫਤ ‘ਚ ਹੈ ਭਾਰਤ ਦੇਸ਼
- ਰਾਜਾ ਜੰਡਿਆਲੀਆ

ਅਕਸਰ ਭਾਰਤੀ ਸਮਾਜ ਉਤੇ ਘਪਲਿਆਂ ਦਾ ਸਾਇਆ ਮੰਡਲਾਉਂਦਾ ਰਹਿੰਦਾ ਹੈ। ਇਹ ਘੁਟਾਲੇ ਸਿਰਫ ਲੱਖਾਂ ਰੁਪਏ ਦੇ ਨਹੀਂ ਹੁੰਦੇ, ਬਲਕਿ ਇਨ੍ਹਾਂ ਦੀ ਗਿਣਤੀ ਕਰੋੜਾਂ ਤੋਂ ਲੈ ਕੇ ਅਰਬਾਂ ਰੁਪਈਆਂ ਤੱਕ ਪੁੱਜ ਜਾਂਦੀ ਹੈ। ਘੁਟਾਲਾ ਨੀਤੀਬਾਜ਼ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਇਹ ਗੱਲ ਸ਼ਰਮਸ਼ਾਰ ਹੋਣ ਵਾਲੀ ਹੈ ਕਿ ਜਿਨ੍ਹਾਂ ਸਿਆਸੀ ਆਗੂਆਂ ਨੇ ਸਮਾਜ ਨੂੰ ਚਲਾਉਣਾ ਹੁੰਦਾ ਹੈ, ਉਹ ਘੁਟਾਲਿਆਂ ਦੇ ਨਾਂ ‘ਤੇ ਜੇਲਾਂ ਨੂੰ ਤੁਰ ਜਾਂਦੇ ਹਨ। ਜਨਤਾ ਦੀ ਦਿੱਤੀ ਇਕ-ਇਕ ਵੋਟ ਨਾਲ ਅਜਿਹੇ ਘਪਲੇਬਾਜ਼ ਵਿਸ਼ਵਾਸ ਘਾਤ ਕਰ ਦਿੰਦੇ ਹਨ। ਸਮਾਜ ਦੀ ਭਲਾਈ ‘ਤੇ ਖਰਚ ਕੀਤੇ ਜਾਣ ਵਾਲਾ ਧਨ ਘਪਲੇਬਾਜ਼ਾਂ ਦੀਆਂ ਆਲੀਸ਼ਾਨ ਕੋਠੀਆਂ, ਫੈਕਟਰੀਆਂ, ਹੋਟਲਾਂ, ਕਾਰਾਂ, ਪ੍ਰਾਪਰਟੀ ਖਰੀਦਣ ਤੇ ਉਸਾਰਨ ਉਤੇ ਖਰਚ ਹੋ ਜਾਂਦਾ ਹੈ। ਇਹ ਚਿੱਟੇ ਦਿਨ ਹਨੇਰਗਰਦੀ ਨਹੀਂ ਤਾਂ ਹੋਰ ਕੀ ਹੈ?

ਘੁਟਾਲਿਆਂ ਦਾ ਅਸਰ ਆਮ ਜਨ ਜੀਵਨ ‘ਤੇ ਬਹੁਤ ਬੁਰਾ ਪੈਂਦਾ ਹੈ। ਸਮਾਜ ਪ੍ਰਤੀ ਉਸਾਰੂ ਨੀਤੀਆਂ ਵਿੱਚ ਉਥਲ ਪੁੱਥਲ ਹੋ ਜਾਂਦੀ ਹੈ। ਘਪਲਾ ਚਾਹੇ ਛੋਟਾ ਹੋਵੇ ਜਾਂ ਵੱਡਾ, ਖਜ਼ਾਨੇ ਨੂੰ ਪ੍ਰਭਾਵਤ ਜ਼ਰੂਰ ਕਰਦਾ ਹੈ। ਇਸ ਨਾਲ ਮੁਲਕ ਦੀ ਆਰਥਿਕਤਾ ਦੇ ਕੰਮਾਂ ‘ਚ ਅੜਿੱਕਾ ਬਣਦਾ ਹੈ। ਵਿਦੇਸ਼ੀ ਵਪਾਰ ਦਾ ਸਮਤੋਲ ਨਹੀਂ ਰਹਿੰਦਾ। ਵਿਦੇਸ਼ੀ ਨੀਤੀ ਨੂੰ ਵੀ ਤਕੜਾ ਝਟਕਾ ਲੱਗਦਾ ਹੈ। ਕਿਸੇ ਦੇਸ਼ ਦਾ ਮੁੱਖ ਆਧਾਰ ਕਾਫੀ ਹੱਦ ਤੱਕ ਆਰਥਿਕ ਪੱਖ ‘ਤੇ ਟਿਕਿਆ ਹੁੰਦਾ ਹੈ। ਜੇ ਕੋਈ ਘਪਲਾ ਆਰਥਿਕ ਪੱਖ ਨੂੰ ਹਲੂਣ ਦੇਵੇ ਤਾਂ ਮੁਲਕ ਤੇ ਸਮਾਜ ਦੀ ਤਰੱਕੀ ਸੰਭਵ ਨਹੀਂ ਰਹਿੰਦੀ। ਵਿਕਾਸ ਦੀ ਬੁਨਿਆਦ ਡਗਮਗਾ ਜਾਂਦੀ ਹੈ। ਅਜਿਹੇ ਘਪਲੇਬਾਜ਼ਾਂ ਨੂੰ ਸ਼ਾਇਦ ਇਨ੍ਹਾਂ ਅਲਾਮਤਾਂ ਨਾਲ ਕੋਈ ਮਤਲਬ ਨਹੀਂ।

ਘਪਲੇਬਾਜ਼ ਇਸ ਕਾਲੇ ਧਨ ਨਾਲ ਆਪਣਾ ਜੀਵਨ ਪੱਧਰ ਉਚਾ ਚੁੱਕਣ ਦਾ ਯਤਨ ਕਰਦੇ ਹਨ। ਦੂਜੇ ਪਾਸੇ ਲਾਚਾਰ ਜਨਤਾ ਦੇ ਹੱਥ ਅੱਡੇ ਰਹਿ ਜਾਂਦੇ ਹਨ। ਜੇ ਕੋਈ ਅਗਾਂਹ ਵਧ ਕੇ ਹੱਥ ਉਤਾਂਹ ਚੁੱਕ ਕੇ ਘੁਟਾਲਿਆਂ ਦੀ ਮਾਰ ਦਾ ਦੁੱਖ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਜਾਂ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਆਰੰਭਦਾ ਹੈ ਤਾਂ ਚੋਟੀ ਦੀ ਸਿਆਸਤ ਲਾਠੀਚਾਰਜ, ਹੰਝੂ ਗੈਸ ਤੇ ਪਾਣੀ ਦੀ ਬੁਛਾੜ ਕਰਕੇ ਘੁਟਾਲੇ ਦੇ ਮਾਮਲੇ ਦਫਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਘੇ ਸਿਆਸਤਦਾਨ ਇਨ੍ਹਾਂ ਸੰਘਰਸ਼ਾਂ ਨੂੰ ਗੈਰ ਸਮਾਜੀ ਕਾਰਵਾਈ ਆਖ ਕੇ ਆਪਣੇ ਮਕਸਦਾਂ ਨੂੰ ਭਾਗ ਲਾਉਣ ਲਈ ਮੋਰਚਾ ਸੰਭਾਲੀ ਰੱਖਦੇ ਹਨ। ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਗੈਰ ਸਮਾਜੀ ਪ੍ਰੋਗਰਾਮ ਹਨ ਤਾਂ ਸਿਆਸਤਦਾਨਾਂ ਦੇ ਨਾਂਅ ਜਦੋਂ ਘਪਲਿਆਂ ਵਾਲੀ ਲਿਸਟ ‘ਚ ਆਉਂਦੇ ਹਨ ਤਾਂ ਕੀ ਉਹ ਕੰਮ ਸਮਾਜ ਹਿੱਤ ਦਾ ਹੁੰਦਾ ਹੈ?

ਖਬਰਾਂ ਦਾ ਬਾਜ਼ਾਰ ਹਮੇਸ਼ਾਂ ਗਰਮ ਰਹਿੰਦਾ ਹੈ ਕਿ ਭਾਰਤ ਦਾ ਕਾਫੀ ਧਨ ਸਿਆਸੀ ਨੇਤਾਵਾਂ ਜ਼ਰੀਏ ਕਾਲਾ ਧਨ ਬਣ ਕੇ ਵਿਦੇਸ਼ੀ ਬੈਂਕਾਂ ‘ਚ ਗੁਪਤ ਪਿਆ ਹੈ। ਸਵਿਸ ਬੈਂਕਾਂ ‘ਚ ਪਏ ਕਾਲੇ ਧਨ ਦੇ ਜਮ੍ਹਾਂ ਹੋਣ ਦੀ ਚਰਚਾ ਹੈ, ਜਿਸ ਦੇ ਤਹਿਤ ਅਨੇਕਾਂ ਰਾਜਨੀਤੀ ਨਾਲ ਜੁੜੇ ਲੋਕਾਂ ਜਾਂ ਵੱਡੇ ਅਹੁਦਿਆਂ ਦੇ ਅਫਸਰਾਂ ਦੇ ਨਾਂਅ ਦਰਜ ਹਨ। ਜਿਉਂ ਹੀ ਕੋਈ ਘੁਟਾਲਾ ਭਾਰਤ ਵਿੱਚ ਜਨਮ ਲੈਂਦਾ ਹੈ, ਉਸ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ਦੀਆਂ ਤਿਜੋਰੀਆਂ ‘ਚ ਚਲਾ ਜਾਂਦਾ ਹੈ। ਏਧਰ ਸਹੂਲਤਾਂ ਲਈ ਤਰਸਦੀ ਸਮਾਜ ਦੀ ਲੋਕਾਈ ਨੰਗੇ ਪਿੰਡੇ, ਭੁੱਖੇ ਪੇਟ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੈ। ਕਿਹਾ ਜਾਂਦਾ ਹੈ ਕਿ ਜਿੰਨਾ ਕਾਲਾ ਧਨ ਵਿਦੇਸ਼ੀ ਬੈਂਕਾਂ ‘ਚ ਛੁਪਿਆ ਪਿਆ ਹੈ, ਜੇ ਭਾਰਤ ਵਾਪਸ ਆ ਜਾਵੇ ਤਾਂ ਪੂਰਾ ਸਮਾਜ ਰੱਜਵਾਂ ਖਾਣ ਤੇ ਪਹਿਨਣ ਲੱਗ ਜਾਵੇਗਾ, ਕੋਈ ਭੁੱਖ-ਮਰੀ ਨਹੀਂ ਰਹੇਗੀ?

ਸਮਾਜ ਦੇ ਸ਼ੁਭਚਿੰਤਕਾਂ ਨੇ ਕਾਲੇ ਧਨ ਦੀ ਵਾਪਸੀ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਜੋ ਮਰਨ ਵਰਤ ਆਰੰਭੇ ਸਨ, ਉਨ੍ਹਾਂ ਦੀ ਹਾਕਮਾਂ ਵਲੋਂ ਜੋ ਦੂਰਦਸ਼ਾ ਹੋਈ, ਉਹ ਸਭ ਦੇ ਸਾਹਮਣੇ ਹੈ। ਕੀ ਸਰਕਾਰ ਇਸ ਮੁੱਦੇ ਨਾਲ ਸਹਿਮਤ ਨਹੀਂ ਹੈ? ਕੀ ਉਹ ਨਹੀਂ ਚਾਹੁੰਦੀ ਕਿ ਕਾਲਾ ਧਨ ਵਾਪਸ ਦੇਸ਼ ‘ਚ ਆਵੇ? ਜੇ ਇਸ ਨਾਲ ਸਮਾਜ ਦੀ ਭਲਾਈ ਤੇ ਤਰੱਕੀ ਦੀ ਗੁੰਜਾਇਸ਼ ਹੈ ਤਾਂ ਹਾਕਮਾਂ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ। ਸਰਕਾਰ ਨੂੰ ਇਨ੍ਹਾਂ ਦੇ ਮਰਨ ਵਰਤ ਤੋਂ ਬਿਨਾਂ ਹੀ ਉਨ੍ਹਾਂ ਨੀਤੀਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ, ਜੋ ਅਜਿਹੀਆਂ ਲੋੜਾਂ ਦੀ ਅਗਵਾਈ ਕਰਨ। ਕੇਵਲ ਮਰਨ ਵਰਤ ਪ੍ਰਤੀ ਸਖਤ ਰਵੱਈਆ ਆਪਣਾ ਕੇ ਅਜਿਹਾ ਕੁਝ ਸੰਭਵ ਨਹੀਂ, ਜੋ ਭ੍ਰਿਸ਼ਟਾਚਾਰ ਨੂੰ ਠੱਪ ਸਕੇ।

ਲੋਕਪਾਲ ਵਰਗੇ ਬਿੱਲ ਜੇ ਪਾਸ ਹੋ ਜਾਣਗੇ ਤਾਂ ਗੈਰ ਇਨਸਾਨੀ, ਭ੍ਰਿਸ਼ਟਾਚਾਰੀ, ਘਪਲੇਬਾਜ਼ ਨੀਤੀਆਂ ਦੀ ਹਵਾ ਦਾ ਰੁਖ ਬਦਲ ਕੇ ਜਨਤਾ ਦੀ ਭਲਾਈ ‘ਚ ਤਬਦੀਲ ਹੋ ਜਾਵੇਗਾ। ਇਵੇਂ ਜਨਤਾ ਦੇ ਵਿਰੋਧੀਆਂ ਲਈ ਅਜਿਹੀ ਵਿਵਸਥਾ ਰਹੇਗੀ, ਜੋ ਉਨ੍ਹਾਂ ਨੂੰ ਜਨਤਾ ਦੇ ਹੱਕ ਖਾਣ ਦੀ ਇਜਾਜ਼ਤ ਨਹੀਂ ਦੇਵੇਗੀ। ਜੇ ਅਜਿਹਾ ਘਿਨਾਉਣਾ ਕੰਮ ਕਰਨ ਨੇ ਚਾਲ ਜਾਰੀ ਰੱਖੀ ਤਾਂ ਇਨ੍ਹਾਂ ਵਿਰੁੱਧ ਸਜ਼ਾਵਾਂ ਦਾ ਪ੍ਰਬੰਧ ਹੋਵੇਗਾ। ਪ੍ਰਸ਼ਾਸਨ ਤੇ ਸਿਆਸਤ ‘ਚ ਆ ਰਹੀ ਗਿਰਾਵਟ ‘ਚ ਜ਼ਰੂਰ ਸੁਧਾਰ ਹੋਵੇਗਾ। ਛੋਟਾ ਤੇ ਵੱਡਾ ਆਗੂ ਅਜਿਹੇ ਬਿੱਲਾਂ ਤੋਂ ਬੇਪ੍ਰਵਾਹ ਹੋ ਕੇ ਨਹੀਂ ਚੱਲ ਸਕੇਗਾ। ਜੇ ਅਜਿਹਾ ਬਿੱਲਾਂ ‘ਚ ਸਰਕਾਰਾਂ ਦੀ ਅਸਹਿਮਤੀ ਰਹਿੰਦੀ ਹੈ ਤੇ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਵਰਤਮਾਨ ਤੋਂ ਵੀ ਵੱਧ ਡਰਾਉਣੇ ਭਵਿੱਖ ਦੀ ਆਸ ਰੱਖਣੀ ਚਾਹੀਦੀ ਹੈ।

ਸਾਡੇ ਦੇਸ਼ ਦੀ ਤਰੱਕੀ ਲਈ ਇਹ ਵਿਘਨ ਸਮਝ ਲਓ ਜਾਂ ਸਮਾਜ ਉਸਾਰੀ ਦੀ ਤ੍ਰਾਸਦੀ ਮੰਨ ਲਵੋ ਕਿ ਜਿੰਨੇ ਵੱਡੇ ਪ੍ਰਾਜੈਕਟ ਆਰੰਭ ਹੁੰਦੇ ਹਨ, ਉਨੇ ਵੱਡੇ ਘਪਲੇ ਦੀ ਖਬਰ ਸਾਹਮਣੇ ਆਉਂਦੀ ਹੈ। ਉਦੋਂ ਵਿਸ਼ਵ ਭਾਈਚਾਰੇ ‘ਚ ਕਿੰਨੀ ਨੀਚਗੀ ਮਹਿਸੂਸ ਹੋਈ, ਜਦ ਕਾਮਨਵੈਲਥ ਖੇਡਾਂ ਦੇ ਘੁਟਾਲੇ ਜੱਗ ਜ਼ਾਹਰ ਹੋਏ। ਜਨਤਾ ਦੇ ਪੈਸੇ ਦੀ ਦੁਰਵਰਤੋਂ ਤੇ ਖਿਲਵਾੜ ਅਕਸਰ ਕਦੋਂ ਤੱਕ ਅਜਿਹੇ ਲੋਕ ਇੰਜ ਹੀ ਕਰਦੇ ਰਹਿਣਗੇ? ਇਕ ਆਦਮੀ 100 ਰੁਪਏ ਦੀ ਵੀ ਚੋਰੀ ਕਰਦਾ ਹੈ ਤਾਂ ਪੁਲਸ ਤੋਂ ਲੈ ਕੇ ਜੇਲਾਂ ਤੱਕ ਉਸ ਨੂੰ ਤਸੀਹੇ ਦੇਣ ਤੇ ਖਿੱਚੋਤਾਣੀ ਕਰਨ ‘ਚ ਢਿੱਲ ਨਹੀਂ ਵਰਤੀ ਜਾਂਦੀ, ਪਰ ਜਦੋਂ ਕੋਈ ਨੇਤਾ ਕਰੋੜਾਂ ਅਰਬਾਂ ਰੁਪਏ ਦੇ ਘਪਲੇ ਕਰਕੇ ਨੋਟ ਹੜੱਪ ਕਰ ਜਾਵੇ ਤਾਂ ਪੁਲਸ ਹਿਰਾਸਤ ‘ਚ ਵੀ ਮੌਜ ਮਾਣਦੇ ਹਨ ਤੇ ਜੇਲ ਵਿੱਚ ਵੀ ਨਰਮੀ ਤੇ ਸਟੈਂਡਰਡ ਦੇ ਮਾਹੌਲ ‘ਚ ਰਹਿੰਦੇ ਹਨ। ਅਜਿਹਾ ਕਿਉਂ ਹੈ? ਕੀ ਅਜਿਹਾ ਇਸ ਲਈ ਹੁੰਦਾ ਹੈ ਕਿ ਉਹ ਪ੍ਰਸ਼ਾਸਨ ਦੇ ਮੋਹਰੀ ਹੁੰਦੇ ਹਨ? ਵਤੀਰਾ ਤਾਂ ਸਗੋਂ ਇਹ ਹੋਣਾ ਚਾਹੀਦਾ ਹੈ ਕਿ ਜਿੰਨੇ ਵੱਡੇ ਅਹੁਦੇ ਦਾ ਗੁਨਾਹ, ਉਨੀ ਵੱਡੀ ਸਜ਼ਾ ਹੋਵੇ। ਅਜਿਹੀ ਨੌਬਤ ਵੀ ਕੁਝ ਘਪਲੇਬਾਜ਼ਾਂ ‘ਤੇ ਹੀ ਆਉਂਦੀ ਹੈ, ਬਹੁਤੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਸ਼ਰੇਆਮ ਘੁੰਮ ਰਹੇ ਹਨ।

ਹੁਣ ਲੀਡਰਸ਼ਿਪ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਉਹ ਲੋਕ ਹਿੱਤ ਦੇ ਬਿੱਲਾਂ ਨੂੰ ਲਾਗੂ ਕਰਕੇ ਅਜਿਹੇ ਘਪਲੇਬਾਜ਼ਾਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਵੇ ਤਾਂ ਜੋ ਲੋਕਾਂ ਵਿੱਚ ਲੀਡਰਗਿਰੀ ਦਾ ਅਕਸ ਧੁੰਦਲਾ ਨਾ ਪਵੇ, ਸਗੋਂ ਹੋਰ ਵੀ ਚਮਕੇ। ਲੋਕਾਂ ਨੂੰ ਮਜ਼ਬੂਰੀ ਵੱਸ ਮਰਨ ਵਰਤ ਨਾ ਰੱਖਣੇ ਪੈਣ। ਸਰਕਾਰ ਤੇ ਜਨਤਾ ਦਾ ਪਰਸਪਰ ਸਹਿਯੋਗ ਤੇ ਸੰਤੁਲਨ ਰਹਿ ਸਕੇ। ਘਪਲੇਬਾਜ਼ੀ ਦਾ ਬੋਝ ਸਹਾਰਨਾ ਦੇਸ਼ ਦੀ ਅਰਥ ਵਿਵਸਥਾ ਦੇ ਵੱਸ ਤੋਂ ਬਾਹਰ ਹੈ। ਦੇਸ਼ ਦੀਆਂ ਹੋਰ ਵੀ ਗਤੀਵਿਧੀਆਂ ਹਨ। ਘੁਟਾਲਿਆਂ ਦੀ ਹੋਂਦ ਘਟੇ ਤਾਂ ਆਰਥਕ ਪੱਖ ਚਮਕੇਗਾ। ਆਰਥਕ ਪੱਖ ਦੀ ਬਿਹਤਰੀ ਨਵੇਂ ਮੌਕੇ ਪੈਦਾ ਕਰੇਗੀ। ਬੇਰੁਜ਼ਗਾਰੀ ਘਟੇਗੀ, ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਰਹਿਣ ਸਹਿਣ ਉਚਾ ਹੋਵੇਗਾ। ਲੋਕ ਭਲਾਈ ਦੇ ਕਾਰਜ ਅਧੂਰੇ ਰਹਿ ਜਾਂਦੇ ਹਨ, ਜਦ ਧਨ ਘਪਲਿਆਂ ਦੀ ਭੇਂਟ ਚੜ੍ਹ ਜਾਂਦਾ ਹੈ।

ਜ਼ਰਾ ਸੋਚੋ, ਇਕ ਪੁਰਸ਼ ਵਲੋਂ ਕੀਤੇ ਕਰੋੜਾਂ ਰੁਪਏ ਦੇ ਘਪਲੇ ਨਾਲ ਸਮਾਜ ਦੇ ਕਿੰਨੇ ਲੋਕਾਂ ਦੀ ਭਲਾਈ ਹੋ ਸਕਦੀ ਹੈ? ਲੋੜ ਹੈ ਅਜਿਹੇ ਘਪਲਾ ਮਾਹਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ, ਤਾਂ ਜੋ ਸਮਾਜ ਦਾ ਕੁਝ ਬਣ ਸਕੇ, ਕੁਝ ਸੰਵਰ ਸਕੇ।

ਨਿਕਲ ਗਈ ਮਮਤਾ ਬੈਨਰਜੀ ਦੇ ਗੁਬਾਰੇ ਦੀ ਫੂਕ
-ਐਮ ਜੇ ਅਕਬਰ

ਏਸੋਪ ਨਾਮੀ ਪ੍ਰਾਚੀਨ ਯੂਨਾਨੀ ਨਾਲੋਂ ਵੱਧ ਕੌਣ ਜਾਣਦਾ ਹੋਵੇਗਾ ਕਿ ਜੋ ਲੋਕ ਸਿਖਿਆ ਦਾਇਕ ਕਹਾਣੀਆਂ ਲਿਖਦੇ ਹਨ, ਉਹ ਕੀ ਗੱਲ ਕਰ ਰਹੇ ਹਨ? ਕਈ ਸਦੀਆਂ ਪਹਿਲਾਂ ਏਸੋਪ ਨੇ ਕਿਹਾ ਸੀ ਕਿ ਧਮਕੀਆਂ ਨੂੰ ਆਪਣੇ ਸੰਚਾਰ ਦਾ ਤਰੀਕਾ ਬਣਾਉਣਾ ਖਤਰਨਾਕ ਹੁੰਦਾ ਹੈ। ਜਦੋਂ ਤੁਸੀਂ ਗੁੱਸੇ ਵਿੱਚ ਹੋਵੋ ਤੇ ਘਰ ਨੂੰ ਡੇਗਣ ਦੀ ਗੱਲ ਕਹੋ ਤਾਂ ਤੁਹਾਨੂੰ ਇੱਕ ਸਾਧਾਰਨ ਜਿਹਾ ਸਵਾਲ ਧਿਆਨ ਵਿੱਚ ਰੱਖਣਾ ਪੈਂਦਾ ਹੈ; ਕੀ ਇਹ ਤੁਹਾਡਾ ਆਪਣਾ ਘਰ ਹੈ? ਇਹ ਅਸਥਾਈ ਜਾਂ ਕਿਰਾਏ ਦਾ ਵੀ ਹੋ ਸਕਦਾ ਹੈ, ਪਰ ਤੁਸੀਂ ਉਦੋਂ ਤੱਕ ਕਿਰਾਇਆ ਦੇਣਾ ਬੰਦ ਨਹੀਂ ਕਰ ਸਕਦੇ, ਜਦੋਂ ਤੱਕ ਏਜੰਟ ਕੋਈ ਨਵਾਂ ਮਕਾਨ ਨਹੀਂ ਲੱਭ ਲੈਂਦਾ ਤੇ ਨਵਾਂ ਮਕਾਨ ਮਾਲਕ ਦਸਤਾਵੇਜ਼ਾਂ ‘ਤੇ ਦਸਤਖਤ ਨਹੀਂ ਕਰ ਦਿੰਦਾ।

ਮਮਤਾ ਬੈਨਰਜੀ ਇੱਕ ਤੇਜ਼-ਤਰਾਰ ਸਿਆਸਤਦਾਨ ਹੈ, ਜੋ ਉਦੋਂ ਸਭ ਤੋਂ ਵੱਧ ਖੁਸ਼ ਹੁੰਦੀ ਹੈ, ਜਦੋਂ ਉਹ ਇੱਕ ਟਿਕਾਣੇ ‘ਤੇ ਬੈਠੀ ਹੁੰਦੀ ਹੈ। ਇੱਕ ‘ਸਾਫ-ਬਸੇਰੇ’ ਪ੍ਰਤੀ ਉਸ ਦੀ ਬੇਚੈਨੀ ਉਸ ਨੂੰ ਗੁੱਸਾ ਦੁਆ ਦਿੰਦੀ ਹੈ। ਉਹ ਸਿਆਸੀ ਬਸੇਰੇ ਨੂੰ ਕੈਸੀਨੋ ਵਾਂਗ ਇਸਤੇਮਾਲ ਕਰਦੀ ਤੇ ਅਸਾਧਾਰਨ ਖੇਡ ਖੇਡਦੀ ਹੈ। ਸ਼ਾਇਦ ਉਸ ਦੇ ਤਜਰਬੇ ਨੇ ਉਸ ਨੂੰ ਅਜਿਹੀ ਬਣਾ ਦਿੱਤਾ ਹੈ। ਉਹ ਦਹਾਕਿਆਂ ਤੋਂ ਬੰਗਾਲ ‘ਚ ਇਹੋ ਗੇਮ ਖੇਡ ਰਹੀ ਹੈ। ਹਰ ਵਾਰ ਹਾਰਨ ‘ਤੇ ਆਪਣਾ ਦਾਅਵਾ ਜਤਾਉਂਦੀ ਹੈ ਤੇ ਯਕੀਨੀ ਹੁੰਦੀ ਹੈ ਕਿ ਜੋ ਵੀ ਹੋਵੇ, ‘ਰੂਲੇਟ ਵ੍ਹੀਲ’ ਉਸ ਦੇ ਨੰਬਰ ‘ਤੇ ਰੁਕੇਗਾ ਅਤੇ ਉਸ ਨੂੰ ਅਣਕਿਆਸਿਆ ਲਾਭ ਦੇਵੇਗਾ। ਅਜਿਹਾ ਹੋਇਆ ਵੀ ਹੈ।

ਕਿਸੇ ਵੀ ਲਗਨ ਵਾਲੇ ਜੁਝਾਰੂ ਸਾਹਮਣੇ ਇੱਕ ਬੁਨਿਆਦ ਸਵਾਲ ਹੁੰਦਾ ਹੈ; ਜਿੱਤਣ ‘ਤੇ ਤੁਸੀਂ ਕੀ ਕਰੋਗੇ? ਖੇਡਦੇ ਰਹੋ ਜਾਂ ਆਪਣੀ ਕਮਾਈ ਨੂੰ ਸਮੇਟ ਕੇ ਕਿਸੇ ਅਜਿਹੀ ਹੋਰ ਖੇਡ ਵੱਲ ਚਲੇ ਜਾਓ, ਜਿੱਥੇ ਨਿਵੇਸ਼ ਤੇ ਲਾਭ ਦਰਮਿਆਨ ਘੱਟ ਤੂਫਾਨੀ ਸੰਬੰਧ ਹੋਵੇ।

ਅਜਿਹਾ ਲੱਗਦਾ ਹੈ ਕਿ ਮਮਤਾ ਦੋਵਾਂ ਧਿਰਾਂ ਨਾਲ ਇਸ ਉਮੀਦ ‘ਚ ਖੇਡ ਰਹੀ ਹੈ ਕਿ ਜੋ ਕੋਈ ਵੀ ਉਸ ਦੀਆਂ ਸ਼ਰਤਾਂ ‘ਤੇ ਉਸ ਨੂੰ ਨਤੀਜੇ ਦੇਣ ਲਈ ਤਿਆਰ ਹੋਵੇ, ਉਸ ਤੋਂ ਉਹ ਕੀ ਪ੍ਰਾਪਤ ਕਰ ਸਕਦੀ ਹੈ? ਇਹ ਚਲਾਕੀ ਭਰਿਆ ਕੰਮ ਹੁੰਦਾ ਹੈ, ਜਦੋਂ ਸਭ ਕੁਝ ਚੰਗਾ ਹੋਵੇ, ਪਰ ਰਾਜਸੀ ਜੀਵਨ ‘ਚ ਚੰਗੀ ਖਬਰ ਵੀ ਅਸਥਾਈ ਹੁੰਦੀ ਹੈ। ਯਕੀਨੀ ਤੌਰ ‘ਤੇ ਆਪਣੇ ਭਲੇ ਖਾਤਰ ਤੁਹਾਨੂੰ ਬਹੁਤ ਚਲਾਕ ਬਣਨਾ ਪਵੇਗਾ। ਮਮਤਾ ਬੈਨਰਜੀ ਤਿਲਕਣ ਭਰੇ ਖੇਤਰ ਵਿੱਚ ਦਾਖਲ ਹੋਣ ਵਾਲੀ ਹੈ, ਜਿਸ ਨੂੰ ‘ਓਵਰਸਟ੍ਰੈਚ’ ਭਾਵ ‘ਚਾਦਰ ਤੋਂ ਬਾਹਰ ਪੈਰ ਪਸਾਰਨਾ’ ਕਿਹਾ ਜਾਂਦਾ ਹੈ।

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਤੇਲ ਦੀਆਂ ਕੀਮਤਾਂ ਦੇ ਮੁੱਦੇ ‘ਤੇ ਮਮਤਾ ਵਲੋਂ ਸਮਰਥਨ ਵਾਪਸ ਲੈਣ ਦੀ ਦਿੱਤੀ ਧਮਕੀ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਨੇ ‘ਦਰਦ’ ਨੂੰ ਘੱਟ ਕਰਨ ਲਈ ਕਿਸੇ ‘ਐਨੇਸਥੀਸੀਆ’ ਦੀ ਮਦਦ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮਨਮੋਹਨ ਸਿੰਘ-ਪ੍ਰਣਬ ਮੁਖਰਜੀ ਦਾ ਸੰਦੇਸ਼ ਪਾਰਦਰਸ਼ੀ ਸੀ ਕਿ ਗਠਜੋੜ ਦੇ ਸਾਰੇ ਸਹਿਯੋਗੀ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਸਕਦੇ ਹਨ। ਉਨ੍ਹਾਂ ਨੂੰ ਇੱਕ ਦਲੀਲ ਪੂਰਨ ਜਵਾਬ ਦੀ ਆਸ ਕਰਨੀ ਚਾਹੀਦੀ ਹੈ, ਪਰ ਪ੍ਰਧਾਨ ਮੰਤਰੀ ਬਲੈਕਮੇਲ ਉਤੇ ਸਮਾਂ ਬਰਬਾਦ ਨਹੀਂ ਕਰਨਗੇ।

ਉਨ੍ਹਾਂ ਨੇ ਮਮਤਾ ਦੇ ਗੁੱਸੇ ਦਾ ਸਾਹਮਣਾ ਅਜਿਹੇ ਤਜਰਬੇਕਾਰ ਖਿਡਾਰੀਆਂ ਵਾਂਗ ਕੀਤਾ, ਜਿਨ੍ਹਾਂ ਨੇ ਆਪਣੇ ਆਸ-ਪਾਸ ਕਈ ਬੱਚਿਆਂ ਨੂੰ ਆਕੜ ਕੇ ਲੰਘਦੇ ਦੇਖਿਆ ਹੋਵੇ। ‘ਮਮਤਾ ਗੁਬਾਰੇ’ ਵਿੱਚੋਂ ਨਿਕਲਦੀ ਗੈਸ ਦੀ ਹਿਸ ਨਾਲ ਲਾਲ ਕਿਲੇ ਅਤੇ ਕੋਲਕਾਤਾ ਦੀ ਰਾਈਟਰਜ਼ ਬਿਲਡਿੰਗ ਦੇ ਦਰਮਿਆਨ ਵਾਲੇ ਮੈਦਾਨ ਵਿੱਚ ਸਾਰਿਆਂ ਨੇ ਸੁਣਿਆ ਹੋਵੇਗਾ ਤੇ ਪ੍ਰੈਸ ਕਲੱਬ ‘ਚ ਇਹ ਸਭ ਤੋਂ ਉਚੀ ਹੋਵੇਗੀ, ਜੋ ਦੋਵਾਂ ਦੇ ਵਿਚਾਲੇ ਹੈ। ਪੱਤਰਕਾਰ ਇਸ ਨੂੰ ਮਮਤਾ ਦੀ ਭਰੋਸੇ ਯੋਗਤਾ ਬਾਰੇ ਅਗਲੀ ਗਿਣਤੀ ਦੇ ਦੌਰ ਵਿੱਚ ਇੱਕ ਕਾਰਕ ਵਜੋਂ ਦੇਖਣ ਲੱਗ ਪਏ ਹਨ।

ਸ਼ਾਇਦ ਜਿਸ ਸਬਕ ਨੂੰ ਸਿਆਸਤਦਾਨ ਨਹੀਂ ਸਮਝ ਸਕੇ, ਉਹ ਇਹ ਹੈ ਕਿ ਜ਼ਰੂਰੀ ਨਹੀਂ ਕਿ ਲੋਕ ਹਰਮਨ ਪਿਆਰਤਾ ਦੇ ਪਿੱਛੇ ਚੱਲਣ, ਜੋ ਫੈਸਲੇ ਦੇ ਤੱਤ ਤੋਂ ਬਿਨਾਂ ਹਾਵ-ਭਾਵ ਦੀ ਕਲਾ ਹੈ। ਮਮਤਾ ਬੈਨਰਜੀ ਦਾ ਮੰਨਣਾ ਹੈ ਕਿ ਉਹ ਦਿੱਲੀ ‘ਤੇ ਹੱਲਾ ਬੋਲਣ ਲਈ ਹਮੇਸ਼ਾ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਵਰਤ ਸਕਦੀ ਹੈ। ਇਸ ਤੋਂ ਪਹਿਲਾਂ ਵੀ ਉਹ ਬੰਗਲਾ ਦੇਸ਼ ਨਾਲ ‘ਤੀਸਤਾ ਜਲ ਸਮਝੌਤੇ’ ਦੇ ਮਾਮਲੇ ‘ਤੇ ਅਜਿਹਾ ਕਰ ਚੁੱਕੀ ਹੈ, ਜਦੋਂ ਆਖਰੀ ਸਮੇਂ ‘ਤੇ ਖੇਤਰੀ ਕੂਟਨੀਤੀ ਦਾ ਸਹਾਰਾ ਲੈ ਕੇ ਉਸ ਨੇ ਪ੍ਰਧਾਨ ਮੰਤਰੀ ਦੇ ਯਤਨਾਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਡਾ. ਮਨਮੋਹਨ ਸਿੰਘ ਅਪਮਾਨ ਦਾ ਘੁੱਟ ਪੀ ਗਏ, ਪਰ ਉਨ੍ਹਾਂ ਆਪਣੇ ਕਦਮ ਪਿਛਾਂਹ ਨਹੀਂ ਸੀ ਖਿੱਚੇ। ਮਮਤਾ ਬੈਨਰਜੀ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕੋਲਕਾਤਾ ਤੋਂ ‘ਬੰਗਾਲ ਟਾਈਗਰਜ਼’ ਵਾਂਗ ਸਫਰ ਸ਼ੁਰੂ ਕੀਤਾ, ਪਰ ਵਾਪਸ ਆਉਣ ਲੱਗਿਆਂ ਆਪਣੇ ਕਮਰੇ ਨੂੰ ਭਟਕਣ ਵਾਲੇ ਮੇਮਣਿਆਂ ਵਾਂਗ ਛੱਡਿਆ।

ਹੁਣ ਇਹ ਚਰਚਾ ਹੈ ਕਿ ਮਨਮੋਹਨ ਸਿੰਘ ਤੀਸਤਾ ਨਦੀ ਦੇ ਸਮਝੌਤੇ ਨਾਲ ਅੱਗੇ ਵਧ ਰਹੇ ਹਨ ਅਤੇ ਜੇ ਮਮਤਾ ਨੂੰ ਇਹ ਪਸੰਦ ਨਹੀਂ ਤਾਂ ਆਪਣੇ ਇਤਰਾਜ਼ਾਂ ਨੂੰ ਉਹ ਆਪਣੇ ਕੋਲ ਰੱਖੇ। ਮਮਤਾ ਨੂੰ ਅਜੇ ਬੰਗਾਲ ‘ਚ ਬਹੁਤ ਜ਼ਿਆਦਾ ਸਮਰਥਨ ਹਾਸਲ ਹੈ ਅਤੇ ਸ਼ੁਭ ਇੱਛਾਵਾਂ ਦਾ ਤਲਾਬ ਇੰਨੀ ਛੇਤੀ ਖਾਲੀ ਨਹੀਂ ਹੋ ਸਕਦਾ, ਪਰ ਨਤੀਜੇ ਦੇਣ ਦੀ ਮਮਤਾ ਦੀ ਸਮਰੱਥਾ ਦੇ ਖਦਸ਼ਿਆਂ ਬਾਰੇ ਵੀ ਆਮ ਜਨਤਾ ‘ਚ ਚਰਚਾ ਸ਼ੁਰੂ ਹੋ ਚੁੱਕੀ ਹੈ।

ਬੰਗਾਲੀ ਜਾਣਦੇ ਹਨ ਕਿ ਚੋਣ ਵਾਅਦਿਆਂ ਨੂੰ ਤੁਰੰਤ ਹਕੀਕਤ ਵਿੱਚ ਬਦਲਣ ਲਈ ਮਮਤਾ ਕੋਲ ਜਾਦੂ ਦੀ ਕੋਈ ਛੜੀ ਨਹੀਂ, ਪਰ ਉਹ ਇਹ ਵੀ ਜਾਣਦੇ ਹਨ ਕਿ ਕੋਲਕਾਤਾ ਦੇ ਟ੍ਰੈਫਿਕ ਅਨੁਸ਼ਾਸਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਸ ਨੂੰ ਨਵੀਂ ਦਿੱਲੀ ਦੀ ਸਹਾਇਤਾ ਦੀ ਲੋੜ ਨਹੀਂ। ਉਨ੍ਹਾਂ ਲੋਕਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ, ਜਿਨ੍ਹਾਂ ਨੂੰ ਮਮਤਾ ਨੇ ਸ਼ਹਿਰ ਦੇ ਨਿਗਮ ਦੀ ਪ੍ਰਧਾਨਗੀ ਲਈ ਚੁਣਿਆ। ਉਨ੍ਹਾਂ ਦੇ ਵਜ਼ੀਰਾਂ, ਉਹ ਕੋਲਕਾਤਾ ਵਿੱਚ ਹੋਣ ਜਾਂ ਦਿੱਲੀ ‘ਚ, ਨੂੰ ਕਿਸੇ ਵੀ ਫੈਸਲੇ ਵਿੱਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਹਰ ਫੈਸਲਾ ਮਮਤਾ ਨਾਲ ਹੀ ਸੰਬੰਧਤ ਹੈ ਤੇ ਸਿਰਫ ਉਨ੍ਹਾਂ ਦਾ ਹੁੰਦਾ ਹੈ। ਉਹ ਲਗਾਤਾਰ ਮਮਤਾ ਦੀ ਵਿਸ਼ੇਸ਼ ਮਾਨਸਿਕ ਪ੍ਰਬਿਰਤੀ ਦੇ ਡਰ ਹੇਠ ਰਹਿ ਰਹੇ ਹਨ।

ਅਸਲੀ ਚੁਣੌਤੀ ਆਰਥਿਕ ਬਜਟ ਹੈ। ਇਥੇ ਵਾਅਦਿਆਂ ਅਤੇ ਸੋਮਿਆਂ ਵਿਚਲਾ ਹਿਸਾਬ ਹਿੱਲ ਜਾਂਦਾ ਹੈ। ਇੱਕ ਪ੍ਰਮੁੱਖ ਉਦਯੋਗਪਤੀ ਨੇ ਨਵੇਂ ਨਿਵੇਸ਼ ਦੀ ਉਮੀਦ ਵਿੱਚ ਇੱਕ ਹਵਨ ਕੀਤਾ, ਪਰ ਉਦਯੋਗਪਤੀਆਂ ਨੂੰ ਜ਼ਮੀਨ ਚਾਹੀਦੀ ਹੈ, ਨਾ ਕਿ ਕੁਦਰਤੀ ਦਖਲ। ਮਮਤਾ ਦੇ ਮੰਤਰੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਜ਼ਮੀਨ ਮੁਹੱਈਆ ਨਹੀਂ ਕਰਵਾ ਸਕਦੇ। ਖੱਬੇ ਮੋਰਚੇ ਵਲੋਂ ਪਾਸ ਕੀਤੀਆਂ ਊਰਜਾ ਯੋਜਨਾਵਾਂ ਸਿਰੇ ਨਹੀਂ ਚੜ੍ਹੀਆਂ, ਕਿਉਂਕਿ ਵਾਅਦੇ ਮੁਤਾਬਕ ਹੁਣ ਜ਼ਮੀਨ ਉਪਲਬਧ ਨਹੀਂ ਹੈ। ਤੁਸੀਂ ਆਕਾਸ਼ ਵਿੱਚ ਕਾਰਖਾਨੇ ਲਾ ਨਹੀਂ ਸਕਦੇ, ਘੱਟੋ ਘੱਟ ਅਜੇ ਤਾਂ ਨਹੀਂ।

ਮਮਤਾ ਬੈਨਰਜੀ ਨੇ ਪਿਛਲੀਆਂ ਗਰਮੀਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਕਿਉਂਕਿ ਖੱਬੇ ਮੋਰਚੇ ਨੂੰ ਭੁੱਲ ਗਿਆ ਸੀ ਕਿ ਰਾਜ ਕਿਵੇਂ ਕਰਨਾ ਹੈ? ਬੰਗਾਲ ਲਈ ਇਹ ਦੁੱਖਦਾਈ ਗੱਲ ਹੋਵੇਗੀ, ਜੇ ਉਨ੍ਹਾਂ ਨੂੰ ਇਹ ਪਤਾ ਲੱਗੇ ਕਿ ਖੱਬਾ ਮੋਰਚਾ ਭੁੱਲ ਗਿਆ ਸੀ, ਪਰ ਮਮਤਾ ਨੇ ਤਾਂ ਕਦੇ ਰਾਜ ਕਰਨਾ ਸਿਖਿਆ ਹੀ ਨਹੀਂ।

ਪੰਜਾਬ ਦੇ ਸਿਆਸੀ ਦਲਾਂ ਨੂੰ ਵਾਤਾਵਰਣ ਚੇਤਨਾ ਦੀ ਕਸੌਟੀ ‘ਤੇ ਵੀ ਪਰਖਣ ਦੀ ਲੋੜ
- ਉਮੇਂਦਰ ਦੱਤ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ। ਸਿਆਸੀ ਪਾਰਟੀਆਂ ਆਪੋ-ਆਪਣੇ ਦਾਅਵਿਆਂ ਅਤੇ ਵਾਅਦਿਆਂ ਦੀ ਧਾਰ ਤੇਜ਼ ਕਰਨ ਲੱਗ ਪਈਆਂ ਹਨ। ਗੱਠਜੋੜ ਅਤੇ ਮੋਰਚਿਆਂ ਦੇ ਬਣਨ ਦੀ ਇਸ ਬਿਸਾਤ ਵਿੱਚ ਵਿਕਾਸ ਅਤੇ ਭ੍ਰਿਸ਼ਟਾਚਾਰ ਨੂੰ ਇਕ ਅਹਿਮ ਮੁੱਦਾ ਬਣਾਇਆ ਜਾ ਰਿਹਾ ਹੈ। ‘ਵਿਕਾਸ’ ਸ਼ਬਦ ਦਾ ਇੰਨਾ ਕੁ ਰੌਲਾ-ਗੌਲਾ ਹੋ ਗਿਆ ਹੈ ਕਿ ਇਹ ਸੋਚਣ ਵਾਸਤੇ ਕੋਈ ਗੁੰਜਾਇਸ਼ ਹੀ ਨਹੀਂ ਰਹੀ ਕਿ ਇਹ ਅਖੌਤੀ ਵਿਕਾਸ ਪੰਜਾਬ ‘ਚ ਸੱਚਮੁਚ ਖੁਸ਼ਹਾਲੀ ਲਿਆਏਗਾ ਕਿ ਨਹੀਂ? ਇਸ ਗੱਲ ਦੀ ਘੋਖ ਹੋਣੀ ਚਾਹੀਦੀ ਹੈ ਕਿ ਸਾਡੇ ਸਿਆਸੀ ਆਗੂਆਂ ਲਈ ਵਿਕਾਸ ਦੇ ਅਰਥ ਕੀ ਹਨ? ਇਹ ਵਿਕਾਸ ਕਿਸ ਦਾ ਭਲਾ ਕਰ ਰਿਹਾ ਹੈ? ਇਸ ਵਿਕਾਸ ਦੀ ਕੀਮਤ ਕੀ ਤੇ ਕਿੰਨੀ ਹੋਵੇਗੀ? ਇਸ ਦੀ ਕੀਮਤ ਚੁਕਾਏਗਾ ਕੌਣ? ਅੱਜ ਜਿਹੜੇ ਰਾਜ ਮਾਰਗ, ਫਲਾਈਓਵਰ, ਪੰਜ ਸਿਤਾਰਾ ਹੋਟਲ, ਵਿਸ਼ੇਸ਼ ਆਰਥਿਕ ਖੇਤਰ, ਹਵਾਈ ਅੱਡੇ, ਰਿਹਾਇਸ਼ੀ ਤੇ ਵਪਾਰਕ ਕੇਂਦਰ ਵਸਾਏ ਜਾ ਰਹੇ ਹਨ, ਇਨ੍ਹਾਂ ਦੀ ਵਾਤਾਵਰਣੀ ਤੇ ਸਮਾਜਿਕ ਕੀਮਤ ਕੀ ਹੋਵੇਗੀ?

ਅੱਜ ਦੇ ਦੌਰ ਦਾ ਵਿਕਾਸ ਫਟਾਫਟ ਵਿਕਾਸ ਤੇ ਤੁਰੰਤ ਖੁਸ਼ਹਾਲੀ ਦੇ ਮੰਤਰ ਵਿੱਚੋਂ ਨਿਕਲਿਆ ਹੈ। ਇਸ ਵਿੱਚ ਥੋੜ੍ਹਾ ਜਿਹਾ ਰੁਕ ਕੇ ਕੁਝ ਵਿਚਾਰ ਕਰਕੇ ਅੱਗੇ ਵਧਣ ਦੀ ਇਥੇ ਕੋਈ ਗੁੰਜਾਇਸ਼ ਨਹੀਂ। ਦੇਸ਼ ਦੀ ਵਿਕਾਸ ਦਰ ਨੂੰ ਉਚੀ ਤੇ ਹੋਰ ਉਚੀ ਲਿਜਾਣ ਦੀ ਹੋੜ ਵਿੱਚ ਧੀਰਜ ਵਾਸਤੇ ਕੋਈ ਜਗ੍ਹਾ ਨਹੀਂ। ਸਮਕਾਲੀ ਵਿਕਾਸ ਦਾ ਇਹੀ ਦਰਸ਼ਨ ਤੇ ਦਿਸ਼ਾ ਹੈ। ਵਾਤਾਵਰਣ ਦੇ ਸਰੋਕਾਰ ਇਸ ਵਿਕਾਸ ਦੇ ਰਾਹ ਵਿੱਚ ਅੜਿੱਕਾ ਮੰਨੇ ਜਾਂਦੇ ਹਨ। ਇਸ ਲਈ ਵਾਤਾਵਰਣ ਦੀ ਗੱਲ ਕਰਨਾ ਤੇ ਵਾਤਾਵਰਣ ਦੇ ਸਵਾਲ ਖੜੇ ਕਰਨਾ ਇਕ ਗੈਰ ਹਰਮਨ ਪਿਆਰਾ ਕਦਮ ਮੰਨਿਆ ਜਾਂਦਾ ਹੈ। ਜਨ ਸਿਹਤ, ਪਾਣੀ, ਪ੍ਰਦੂਸ਼ਣ, ਕੁਦਰਤੀ ਸੋਮਿਆਂ ਦਾ ਟਿਕਾਊਪਣ ਤੇ ਕੁਦਰਤੀ ਖੇਤੀ ਵਰਗੇ ਸਵਾਲ ਸਿਆਸੀ ਦਲਾਂ ਨੂੰ ਜਾਂ ਤਾਂ ਅਸਹਿਜ ਕਰ ਦਿੰਦੇ ਨੇ ਜਾਂ ਉਨ੍ਹਾਂ ਨੂੰ ਸ਼ਾਤਰ ਬਣਾ ਦਿੰਦੇ ਨੇ। ਸ਼ਾਤਰ ਇਸ ਲਈ ਕਿ ਪਿਛਲੇ ਕੁਝ ਸਮੇਂ ਤੋਂ ਵਾਤਾਵਰਣ, ਜਨ ਸਿਹਤ ਅਤੇ ਪ੍ਰਦੂਸ਼ਣ ਆਮ ਲੋਕਾਂ ਦੀ ਚਰਚਾ ਅਤੇ ਫਿਕਰ ਦੇ ਮੁੱਦੇ ਬਣਨ ਕਰਕੇ ਉਹ ਇਨ੍ਹਾਂ ਦੀ ਅਹਿਮੀਅਤ ਤੋਂ ਮੁਨਕਰ ਹੋ ਨਹੀਂ ਸਕਦੇ, ਇਸ ਲਈ ਇਨ੍ਹਾਂ ਮੁੱਦਿਆਂ ‘ਤੇ ਕੁਝ ਕਰਨ ਦਾ ਪੈਂਤੜਾ ਦਿਖਾਉਣਾ ਉਨ੍ਹਾਂ ਦੀ ਮਜਬੂਰੀ ਹੈ।

ਅੱਜ ਜਦੋਂ ਪੰਜਾਬ ਚੌਗਿਰਦੇ ਤੋਂ ਲੈ ਕੇ ਖੁਰਾਕ ਲੜੀ ‘ਚ ਘੁਲੇ ਜ਼ਹਿਰਾਂ ਕਰ ਕੇ ਅੱਤ ਦੇ ਸਿਹਤ ਅਤੇ ਵਾਤਾਵਰਣ ਸੰਕਟ ਵਿੱਚ ਘਿਰ ਕੇ ਇਕ ਮਰਦੀ ਹੋਈ ਸੱਭਿਅਤਾ ਬਣ ਗਿਆ ਹੈ ਤਾਂ ਚੋਣਾਂ ਦੇ ਮਾਹੌਲ ਵਿੱਚ ਸਿਆਸੀ ਦਲਾਂ ਅਤੇ ਸਿਆਸਤਦਾਨਾਂ ਨਾਲ ਕੁਝ ਗੱਲਾਂ ਸਾਫਗੋਈ ਨਾਲ ਕਰਨੀਆਂ ਸਾਡਾ ਜ਼ਰੂਰੀ ਫਰਜ਼ ਬਣਦਾ ਹੈ। ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੇ ਵਿਕਾਸ ਲਈ ਚੌਗਿਰਦੇ ਤੇ ਕੁਦਰਤੀ ਸੰਤੁਲਨ ਦੀ ਬਲੀ ਦਿੱਤੀ ਗਈ ਹੈ। ਬੀਤੇ 40 ਵਰ੍ਹਿਆਂ ‘ਚ ਸਰਕਾਰੀ ਨੀਤੀਆਂ, ਯੋਜਨਾਵਾਂ, ਪ੍ਰਾਜੈਕਟਾਂ ਵਿੱਚ ਵਾਤਾਵਰਣ ਤੇ ਜਨ ਸਿਹਤ ਦੇ ਸਰੋਕਾਰਾਂ ਦੀ ਪੰਜਾਬ ਅੰਦਰ ਘੋਰ ਅਣਦੇਖੀ ਹੋਈ ਹੈ। ਨਤੀਜੇ ਵਜੋਂ ਅੱਜ ਪੰਜਾਬ ਤੇ ਇਥੋਂ ਦੇ ਵਾਸੀ ਆਪਣੇ ਜੀਵਨ ਦੇ ਹੁਣ ਤੱਕ ਦੇ ਸਭ ਤੋਂ ਭਾਰੀ ਵਾਤਾਵਰਣੀ ਸੰਕਟ ਝੱਲਣ ਲਈ ਮਜਬੂਰ ਹਨ। ਪੰਜਾਬ ਕੁਦਰਤੀ ਸੋਮਿਆਂ ਦੇ ਵਿਨਾਸ਼ ਦੀ ਧਰਤੀ ਬਣ ਕੇ ਰਹਿ ਗਿਆ ਹੈ। ਪੰਜਾਬ ਵਿੱਚ ਲਿਆਂਦਾ ਗਿਆ ਵਿਕਾਸ ਅੱਜ ਕੌੜਾ ਸੱਚ ਜਾਪਦਾ ਹੈ।

ਇਸ ਵਿਕਾਸ ਦੀ ਕੀਮਤ ਪੰਜਾਬ ਦੇ ਕੁਦਰਤੀ ਸੋਮੇ ਚੁਕਾਉਂਦੇ ਰਹੇ। ਬੀਤੇ 40 ਵਰ੍ਹਿਆਂ ‘ਚ ਜਿਵੇਂ ਪੰਜਾਬ ਦੇ ਪਾਣੀ ਸੋਮਿਆਂ ਨੂੰ ਲੁੱਟ ਲਿਆ ਗਿਆ ਹੈ। ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਜਾਂ ਖਤਮ ਹੋਣ ਕੰਢੇ ਹੈ ਜਾਂ ਜ਼ਹਿਰੀਲਾ ਤੇ ਪ੍ਰਦੂਸ਼ਤ ਹੈ। ਪੰਜਾਬ ਦੇ ਵੱਡੇ ਖਿੱਤੇ ਵਿੱਚ ਪਾਣੀ ਪੀਣ ਦੇ ਕਾਬਲ ਨਹੀਂ ਰਿਹਾ। ਪੰਜਾਬ ਦੀਆਂ ਸਾਰੀਆਂ ਨਦੀਆਂ ਦਾ ਅੱਜ ਬੁਰਾ ਹਾਲ ਹੈ। ਅਸੀਂ ਵਿਕਾਸ ਤਾਂ ਕੀਤਾ, ਪਰ ਜੀਵਨ ਦੇਣ ਵਾਲੀਆਂ ਨਦੀਆਂ ਨੂੰ ਮਾਰ ਕੇ। ਅੱਜ ਇਹ ਨਦੀਆਂ ਜੀਵਨ ਦਾ ਨਹੀਂ, ਵਿਨਾਸ਼, ਰੋਗਾਂ ਤੇ ਮੌਤ ਦਾ ਪ੍ਰਤੀਕ ਵਧੇਰੇ ਹਨ। ਸਾਲ 2004 ਵਿੱਚ ਪੰਜਾਬ ਦੇ ਕੁੱਲ 12423 ਪਿੰਡਾਂ ‘ਤੇ ਵਸੋਂ ਵਿੱਚੋਂ 11849 ਨੂੰ ਪੀਣ ਵਾਲੇ ਪਾਣੀ ਦੇ ਹਿਸਾਬ ਨਾਲ ਸੰਕਟ ਗ੍ਰਸਤ ਮੰਨਿਆ ਗਿਆ ਸੀ। ਮਾਲਵਾ ਪੱਟੀ ਦੇ ਕਈ ਪਿੰਡ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ। ਇਹੋ ਹਾਲਤ ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ ਤੇ ਫਰੀਦਕੋਟ ਜ਼ਿਲਿਆਂ ਦੇ ਕਈ ਪਿੰਡਾਂ ਦੀ ਹੈ, ਜਿਨ੍ਹਾਂ ਨੂੰ ਪੀਣ ਲਈ ਪਾਣੀ ਬਾਹਰੋਂ ਲਿਆਉਣਾ ਪੈਂਦਾ ਹੈ।

ਜ਼ਿਕਰ ਯੋਗ ਹੈ ਕਿ ਹੁਣ ਤੱਕ ਪੰਜਾਬ ਦੇ ਤਿੰਨ ਪਿੰਡਾਂ ਨੇ ਆਪਣੇ ਆਪ ਨੂੰ ਪਾਣੀ ਦੇ ਸੰਕਟ ਕਰਕੇ ਹੀ ਵੇਚਣ ‘ਤੇ ਲਾਇਆ ਸੀ। ਸਭ ਤੋਂ ਪਹਿਲਾਂ ਸੰਨ 2002 ਵਿੱਚ ਬਠਿੰਡਾ ਜ਼ਿਲੇ ਦਾ ਪਿੰਡ ਹਰਿਕਿਸ਼ਨਪੁਰਾ, 2005 ਵਿੱਚ ਮਾਨਸਾ ਜ਼ਿਲੇ ਦੇ ਪਿੰਡ ਮੱਲ ਸਿੰਘ ਵਾਲਾ ਅਤੇ 2010 ਵਿੱਚ ਪਟਿਆਲਾ ਜ਼ਿਲੇ ਦੇ ਪਿੰਡ ਮੁੱਲਾਪੁਰ ਸੰਧਾਰਸੀ ਨੇ ‘ਪਿੰਡ ਵਿਕਾਊ ਹੈ’ ਦਾ ਐਲਾਨ ਕੀਤਾ ਸੀ। ਆਉਣ ਵਾਲੇ ਦਿਨਾਂ ਵਿੱਚ ਜਲ ਸੰਕਟ ਪੰਜਾਬ ਉਤੇ ਬਹੁ-ਪੱਖੀ ਮਾੜੇ ਪ੍ਰਭਾਵ ਪਾਵੇਗਾ। ਚੌਗਿਰਦੇ ਦੇ ਨਾਲ-ਨਾਲ ਆਰਥਿਕ, ਸਮਾਜਿਕ, ਸਭਿਆਚਾਰਕ, ਕੁਝ ਹੱਦ ਤੱਕ ਧਾਰਮਿਕ ਤੇ ਅੱਗੇ ਚੱਲ ਕੇ ਸਿਆਸੀ ਉਥਲ-ਪੁਥਲ ਦਾ ਕਾਰਨ ਇਹ ਜਲ ਸੰਕਟ ਬਣੇਗਾ। ਜਲ ਸੰਕਟ ਨੇ ਪੰਜਾਬ ਨੂੰ ਜਿਸ ਭੰਬਲਭੂਸੇ ਵਿੱਚ ਪਾ ਦਿੱਤਾ ਹੈ, ਪੰਜਾਬ ਨੂੰ ਉਸ ਵਿੱਚੋਂ ਬਾਹਰ ਕੱਢਣ ਲਈ ਕੋਈ ਸਿਆਸੀ ਪਾਰਟੀ ਪਹਿਲਕਦਮੀ ਕਰਦੀ ਹੋਵੇ, ਇਹ ਨਹੀਂ ਜਾਪਦਾ। ਪੰਜਾਬ ਦੇ ਕਿਸੇ ਸਿਆਸੀ ਦਲ ਕੋਲ ਪਾਣੀ ਦੇ ਸਮਕਾਲੀ ਸੰਕਟ ਦਾ ਸਟੀਕ, ਦੂਰਅੰਦੇਸ਼ੀ ਵਾਲਾ ਕੋਈ ਹੱਲ ਤੇ ਵਿਚਾਰ ਹੋਵੇ, ਇਹ ਵੀ ਨਹੀਂ ਲੱਗਦਾ। ਪਾਣੀ ‘ਤੇ ਸਿਆਸਤ ਕਰਨਾ ਆਸਾਨ ਹੈ, ਪਾਣੀ ਦੇ ਮਸਲੇ ‘ਤੇ ਭੜਕਾਊ ਭਾਸ਼ਣ ਦੇਣਾ ਆਸਾਨ ਹੈ, ਪਰ ਇਸ ਨਾਲ ਪਾਣੀ ਦੇ ਸੰਕਟ ਨੂੰ ਤਾਂ ਨਹੀਂ ਟਾਲਿਆ ਜਾ ਸਕਦਾ।

ਪੰਜਾਬ ਵਿੱਚ ਪਾਣੀ ਦੇ ਸੰਕਟ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਆਸੀ ਦਲਾਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ, ਪਰ ਪੰਜਾਬ ਦੇ ਅਜੋਕੇ ਪਾਣੀ ਸੰਕਟ ਨੂੰ ਦੂਰ ਕਰਨ ਲਈ ਕਿਸੇ ਨੇ ਕੋਈ ਠੋਸ ਕਾਰਜ ਯੋਜਨਾ ਨਹੀਂ ਬਣਾਈ। ਕੀ ਪੰਜਾਬ ਦੇ ਸਿਆਸੀ ਦਲ ਆਪੋ-ਆਪਣੀ ਜਲ ਨੀਤੀ ਸਪੱਸ਼ਟ ਕਰਨ ਦੀ ਸਮਰੱਥਾ ਰੱਖਦੇ ਹਨ? ਵਰਣਨ ਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਵਿੱਚ ਜਲ ਨੀਤੀ ਦਾ ਇਕ ਖਰੜਾ ਵਿਚਾਰ ਅਧੀਨ ਹੈ। ਉਸ ‘ਤੇ ਵਿਚਾਰ ਕਰਨ ਲਈ ਨਾ ਸਰਕਾਰ ਕੋਲ ਸਮਾਂ ਸੀ, ਨਾ ਕਿਸੇ ਪਾਰਟੀ ਨੇ ਇਸ ਨੂੰ ਵਿਧਾਨ ਸਭਾ ਵਿੱਚ ਉਠਾਇਆ। ਉਸ ਤੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਜਾਬ ਦੀ ਜਲ ਨੀਤੀ ਦਾ ਇਹ ਖਰੜਾ ਪੰਜਾਬ ਦੀਆਂ ਆਪਣੀਆਂ ਜਲ ਰਵਾਇਤਾਂ ਤੋਂ ਪ੍ਰੇਰਿਤ ਹੋ ਕੇ ਨਹੀਂ ਬਣਿਆ, ਸਗੋਂ ਉਹ ਭਾਰਤ ਸਰਕਾਰ ਵਲੋਂ ਐਲਾਨੀ ਗਈ ਕੌਮੀ ਜਲ ਨੀਤੀ 2002 ਦੀ ਘਟੀਆ ਕਾਰਬਨ ਕਾਪੀ ਹੈ।

ਅੱਜ ਪਾਣੀ ਦਾ ਨਿੱਜੀਕਰਨ, ਬਾਜ਼ਾਰੀਕਰਨ ਤੇ ਕੰਪਨੀਕਰਨ ਨਵ-ਸਾਮਰਾਜਵਾਦੀ ਤਾਕਤਾਂ ਦਾ ਨਵਾਂ ਟੀਚਾ ਹੈ। ਜਿਹੜਾ ਦਸਤਾਵੇਜ਼ ਪਾਣੀ ਦੀ ਇਸ ਲੁੱਟ ਤੇ ਡਕੈਤੀ ਨੂੰ ਕਾਨੂੰਨੀ ਮਾਨਤਾ ਦਿੰਦਾ ਹੋਵੇ, ਉਸ ‘ਤੇ ਆਧਾਰਿਤ ਪੰਜਾਬ ਦੀ ਜਲ ਨੀਤੀ ਨੂੰ ਭਲਾ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ? ਪੰਜਾਬ ਦੇ ਕਿੰਨੇ ਕੁ ਵਿਧਾਇਕ ਤੇ ਸਿਆਸੀ ਆਗੂਆਂ ਨੇ ਪੰਜਾਬ ਦੀ ਜਲ ਨੀਤੀ ਦਾ ਖਰੜਾ ਦੇਖਿਆ ਹੈ? ਸਰਕਾਰ ਵੀ ਇਸ ਖਰੜੇ ਨੂੰ ਲੁਕੋ-ਲੁਕੋ ਰੱਖਦੀ ਹੈ, ਤਾਂ ਕਿ ਕਿਸੇ ਨੂੰ ਇਸ ਦੇ ਦਰਸ਼ਨ ਤੱਕ ਨਾ ਹੋ ਸਕਣ। ਕੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਖਰੜੇ ਨੂੰ ਲੋਕਤੰਤਰ ਦੀ ਮੁੱਢਲੀ ਪੀੜ੍ਹੀ ਭਾਵ ਗ੍ਰਾਮ ਪੰਚਾਇਤਾਂ ਤੱਕ ਪਹੁੰਚਾਇਆ ਜਾਵੇਗਾ?

ਪੰਜਾਬ ਦੀ ਖੇਤੀ ਵੱਡੇ ਸੰਕਟ ਵਿੱਚ ਹੈ। ਕਿਸਾਨ ਜਥੇਬੰਦੀਆਂ ਵਲੋਂ ਕਰਵਾਏ ਸਰਵੇਖਣ ਮੁਤਾਬਕ ਪਿਛਲੇ 15 ਸਾਲਾਂ ਵਿੱਚ ਪੰਜਾਬ ‘ਚ ਘੱਟੋ-ਘੱਟ 20 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਖੇਤੀ ਦੀ ਖੁਸ਼ਹਾਲੀ ਨਾਲ ਮਸਤ ਪੰਜਾਬ ਦੀ ਖੇਤੀ ਕਿਸੇ ਗੰਭੀਰ ਰੋਗ ਦਾ ਸ਼ਿਕਾਰ ਹੈ, ਇਹ ਇਸੇ ਦਾ ਸਿੱਟਾ ਹੈ। ਪੰਜਾਬ ਵਿੱਚ ਪਿਛਲੇ 15 ਸਾਲਾਂ ਵਿੱਚ 1.5 ਲੱਖ ਤੋਂ ਵੱਧ ਕਿਸਾਨ ਪਰਿਵਾਰ ਖੇਤੀ ਦੇ ਧੰਦੇ ਤੋਂ ਬਾਹਰ ਨਿਕਲਣ ਲਈ ਮਜਬੂਰ ਹੋਏ ਹਨ। ਇਸੇ ਤਰ੍ਹਾਂ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਦੀ ਗਿਣਤੀ ਵਿੱਚ ਦੋ ਲੱਖ ਦੀ ਕਮੀ ਹੋਈ ਹੈ, ਜਦੋਂ ਕਿ ਬਾਕੀ ਭਾਰਤ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਾਫ ਹੈ, ਪੰਜਾਬ ਦੀ ਖੇਤੀ ਤੇ ਵਿਕਾਸ ਦਾ ਮਾਡਲ ਰੋਜ਼ਗਾਰ ਵਿਰੋਧੀ ਹੈ। ਕੀ ਸੱਤਾ ਦੇ ਤਿੰਨੇ ਮੁੱਖ ਦਾਅਵੇਦਾਰ ਕਾਂਗਰਸ, ਅਕਾਲੀ-ਭਾਜਪਾ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਖੱਬੇ ਧਿਰ ਦੀਆਂ ਪਾਰਟੀਆਂ ਦੇ ਗਠਜੋੜ ਕੋਲ ਇਸ ਸੰਬੰਧੀ ਕੋਈ ਨੀਤੀ ਤੇ ਕਾਰਜ ਯੋਜਨਾ ਹੈ?

ਪੰਜਾਬ ਵਿੱਚ ਵਾਤਾਵਰਣ ਦਾ ਤੀਜਾ ਵੱਡਾ ਮੁੱਦਾ ਹੈ ਵਾਤਾਵਰਣ ਸੰਬੰਧੀ ਸਿਹਤ ਸਮੱਸਿਆਵਾਂ ਦਾ। ਪੰਜਾਬ ਦਾ ਮਾਲਵਾ ਖੇਤਰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੇ ਪੰਜਿਆਂ ਵਿੱਚ ਜਕੜਿਆ ਪਿਆ ਹੈ। ਪੀ ਜੀ ਆਈ ਚੰਡੀਗੜ੍ਹ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਤਲਵੰਡੀ ਸਾਬੋ ਵਿੱਚ ਕੀਤੇ ਅਧਿਐਨ ਨੇ ਕੈਂਸਰ ਦੇ ਵਧਦੇ ਪ੍ਰਕੋਪ ਵੱਲ ਸਾਫ ਇਸ਼ਾਰਾ ਕੀਤਾ ਤੇ ਇਸ ਦੇ ਅਨੇਕ ਕਾਰਨਾਂ ਵਿੱਚ ਕੀਟਨਾਸ਼ਕਾਂ ਦਾ ਜ਼ਿਕਰ ਹੋਇਆ ਸੀ। ਸਿਆਸੀ ਦਲ ਮਾਲਵਾ ਖਿੱਤੇ ਵਿੱਚ ਕੈਂਸਰ ਹਸਪਤਾਲ ਬਣਾਉਣ ਦੀ ਗੱਲ ਕਰਦੇ ਰਹੇ ਤੇ ਇਥੇ ਕੈਂਸਰ ਹਸਪਤਾਲ ਖੁੱਲ੍ਹਿਆ ਵੀ ਅਤੇ ਉਹ ਵੀ ਨਿੱਜੀ ਅਤੇ ਕਾਰਪੋਰੇਟ ਰੰਗ-ਢੰਗ ਵਾਲਾ, ਜਿਸ ਵਿੱਚ ਆਮ ਆਦਮੀ ਕਿੰਨਾ ਕੁ ਇਲਾਜ ਕਰਵਾ ਸਕੇਗਾ? ਹੋਣਾ ਤਾਂ ਇਹ ਚਾਹੀਦਾ ਸੀ ਕਿ ਇਥੇ ਭਾਰਤ ਸਰਕਾਰ ਦੀ ਵਿਸ਼ੇਸ਼ ਗ੍ਰਾਂਟ ਨਾਲ ਇਕ ਸਰਕਾਰੀ ਹਸਪਤਾਲ ਖੁੱਲ੍ਹਦਾ, ਜਿਸ ਵਿੱਚ ਬਿਨਾਂ ਕਰਜ਼ਾ ਲਏ ਜਾਂ ਬਿਨਾਂ ਗਹਿਣੇ ਜ਼ਮੀਨ ਵੇਚਿਆਂ ਆਮ ਆਦਮੀ ਕੈਂਸਰ ਦਾ ਇਲਾਜ ਕਰਵਾ ਸਕਦਾ। ਕੈਂਸਰ ਹਸਪਤਾਲ ਬਣਾਉਣਾ ਜ਼ਰੂਰੀ ਹੈ, ਪਰ ਇਹ ਕੈਂਸਰ ਦੀ ਸਮੱਸਿਆ ਦਾ ਠੋਸ ਹੱਲ ਨਹੀਂ ਹੈ। ਕੀ ਕੋਈ ਸਿਆਸੀ ਧਿਰ ਮਾਲਵਾ ਖਿੱਤੇ ਵਿੱਚ ਫੈਲਣ ਵਾਲੇ ਕੈਂਸਰ ਦੇ ਮੁੱਖ ਕਾਰਨ ਵਾਤਾਵਰਣ ਵਿਨਾਸ਼ ਨੂੰ ਠੱਲ੍ਹ ਪਾਉਣ ਦੀ ਗੱਲ ਕਰੇਗੀ? ਕੀ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਤੋਂ ਮੁਕਤ ਖੇਤੀ, ਜੋ ਟਿਕਾਊ, ਕੁਦਰਤੀ ਤੇ ਸਦੀਵੀ ਖੇਤੀ ਹੈ, ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਯੋਜਨਾ ਬਣਾਈ ਜਾਵੇਗੀ? ਪੰਜਾਬ ਦੇ ਮਾਲਵਾ ਖੇਤਰ ਨੂੰ ਵਾਤਾਵਰਣ ਸਿਹਤ ਸੰਕਟ ਵਿੱਚੋਂ ਉਭਾਰਨ ਲਈ ਜਿਸ ਪਹਿਲ ਦੀ ਲੋੜ ਹੈ, ਉਹ ਹੈ ਵਾਤਾਵਰਣ ਸਿਹਤ ਖੋਜ ਕੇਂਦਰ। ਪੂਰੇ ਪੰਜਾਬ ਦਾ ਇਨਵਾਇਰਨਮੈਂਟਲ ਇਪੀਡਿਮੌਰਜੀਕਲ ਅਧਿਐਨ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।

ਕੀ ਪੰਜਾਬ ਦੀ ਆਉਣ ਵਾਲੀ ਸਰਕਾਰ ਤੇ ਉਸ ਦੇ ਦਾਅਵੇਦਾਰ ਇਸ ਸੰਬੰਧ ਵਿੱਚ ਕੋਈ ਵਾਅਦਾ ਕਰਨ ਦੀ ਹਿੰਮਤ ਕਰਨਗੇ? ਪੰਜਾਬ ਦੇ ਜਾਗਰੂਕ ਵੋਟਰਾਂ ਨੂੰ ਪੰਜਾਬ ਦੀ ਹਰ ਸਿਆਸੀ ਧਿਰ ਨੂੰ ਇਸ ਵਿਸ਼ੇ ‘ਤੇ ਆਪਣੀ ਨੀਤੀ ਸਪੱਸ਼ਟ ਕਰਨ ਲਈ ਆਖਣਾ ਚਾਹੀਦਾ ਹੈ। ਆਖਰ ਇਹ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ, ਉਨ੍ਹਾਂ ਦੇ ਸਵੱਛ ਵਾਤਾਵਰਣ ਅਤੇ ਜੀਵਨ ਦੇ ਮੌਲਿਕ ਅਧਿਕਾਰ ਦਾ ਵਿਸ਼ਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਤਾਵਰਣ ਪੱਖੀ ਸ਼ਾਸਨ ਨੂੰ ਵੀ ਇਕ ਮੁੱਦਾ ਬਣਾਉਣ ਦੀ ਲੋੜ ਹੈ। ਇਨ੍ਹਾਂ ਚੋਣਾਂ ਵਿੱਚ ‘ਵਾਤਾਵਰਣ ਨੂੰ ਵੋਟ ਜ਼ਿੰਦਗੀ ਨੂੰ ਵੋਟ’ ਦੀ ਗੱਲ ਪੂਰੇ ਜ਼ੋਰ ਨਾਲ ਕਰੀਏ। ਆਓ 2012 ਵਿੱਚ ਪੰਜਾਬ ਦੇ ਸਿਆਸੀ ਦਲਾਂ ਨੂੰ ਵਾਤਾਵਰਣ ਚੇਤਨਾ ਅਤੇ ਕੁਦਰਤ ਪੱਖੀ ਕਾਰਜਸ਼ੈਲੀ ਦੀ ਕਸੌਟੀ ‘ਤੇ ਵੀ ਪਰਖ ਕੇ ਵੇਖੀਏ।

ਕੀ ਭਵਿੱਖ ਹੋਵੇਗਾ ਭਾਰਤ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਾਂ ਦਾ
- ਬੀ ਕੇ ਚੰਮ

ਉਤਰ ਪੱਛਮੀ ਖੇਤਰ ਦੇ ਸੂਬਿਆਂ ‘ਚ ਭਾਜਪਾ ‘ਤੇ ਅਸ਼ੁਭ ਸਿਤਾਰਿਆਂ ਦੀ ਨਜ਼ਰ ਹੈ। ਅੰਦਰੂਨੀ ਲੜਾਈ ਨੇ ਪਾਰਟੀ ਦੀਆਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਇਕਾਈਆਂ ‘ਚ ਸੰਕਟ ਡੂੰਘਾ ਕਰ ਦਿੱਤਾ ਹੈ, ਜਿਥੇ 2012 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਫਰਵਰੀ ‘ਚ ਪੰਜਾਬ ਅਤੇ ਸਾਲ ਦੇ ਅਖੀਰ ਤੱਕ ਹਿਮਾਚਲ ਪ੍ਰਦੇਸ਼ ‘ਚ। ਬੀਤੇ ਅਪ੍ਰੈਲ ‘ਚ ਜੰਮੂ ਕਸ਼ਮੀਰ ‘ਚ 11 ਵਿਧਾਇਕਾਂ ‘ਚੋਂ 7 ਵੱਲੋਂ ਬਗਾਵਤ ਕਰ ਦੇਣ ਕਰਕੇ ਇਥੇ ਪਾਰਟੀ ਵੰਡੀ ਹੋਈ ਹੈ।

ਤ੍ਰਾਸਦੀ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ, ਜੋ ਇਸ ਸਮੇਂ ਭਾਰਤੀ ਸਿਆਸਤ ਦਾ ‘ਥੀਮ’ ਬਣਿਆ ਹੋਇਆ ਹੈ, ਨੇ ਤਿੰਨ ਸੂਬਿਆਂ ‘ਚ ਪਾਰਟੀ ਸੰਕਟ ਨੂੰ ਉਦੋਂ ਹੋਰ ਡੂੰਘਾ ਕਰ ਦਿੱਤਾ, ਜਦੋਂ ਲਾਲ ਕ੍ਰਿਸ਼ਨ ਅਡਵਾਨੀ ਭ੍ਰਿਸ਼ਟਾਚਾਰ ਵਿਰੁੱਧ ਦੇਸ਼ ਵਿਆਪੀ ਜਨ ਚੇਤਨਾ ਯਾਤਰਾ ‘ਤੇ ਹਨ। ਦੇਖਣਾ ਇਹ ਹੈ ਕਿ ਕੀ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਧੜੇਬੰਦੀ ਦਾ ਸ਼ਿਕਾਰ ਪਾਰਟੀ ਇਕਾਈਆਂ ਨੂੰ ਸੰਕਟ ‘ਚੋਂ ਕੱਢਣ ਵਿੱਚ ਸਫਲ ਹੁੰਦੇ ਹਨ ਜਾਂ ਨਹੀਂ। ਇਹ ਸਵਾਲ ਇਸ ਲਈ ਵੀ ਅਹਿਮ ਹੈ ਕਿ ਗਡਕਰੀ ਦਾ ਅਕਸ ਸਮੱਸਿਆ ਹੱਲ ਕਰਨ ਵਾਲੇ ਵਜੋਂ ਬਣਿਆ ਸੀ, ਜਿਸ ਨੂੰ ਕਰਨਾਟਕ ਦੀਆਂ ਘਟਨਾਵਾਂ ਕਾਰਨ ਠੇਸ ਲੱਗੀ ਹੈ।

ਸ੍ਰੀ ਗਡਕਰੀ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੂੰ ਬਚਾਉਣ ‘ਚ ਸਫਲ ਰਹੇ ਸਨ, ਜਦੋਂ ਪਹਿਲੀ ਵਾਰ ਭੂਮੀ ਘਪਲਾ ਸਾਹਮਣੇ ਆਇਆ ਸੀ, ਜਿਸ ਵਿੱਚ ਯੇਦੀਯੁਰੱਪਾ ਸ਼ਾਮਲ ਸਨ। ਗਡਕਰੀ ਨੇ ਉਦੋਂ ਕਿਹਾ ਸੀ ਕਿ ਯੇਦੀਯੁਰੱਪਾ ਦੀਆਂ ਕਾਰਵਾਈਆਂ ਕਾਨੂੰਨੀ ਤੌਰ ‘ਤੇ ਸਹੀ ਸਨ, ਪਰ ਨੈਤਿਕ ਤੌਰ ‘ਤੇ ਗਲਤ। ਫਿਰ ਵੀ ਯੇਦੀਯੁਰੱਪਾ ਨੂੰ ਉਦੋਂ ਉਹ ਨਹੀਂ ਬਚਾ ਸਕੇ, ਜਦੋਂ ਕਰਨਾਟਕ ਦੇ ਲੋਕ ਆਯੁਕਤ ਨੇ ਭੂਮੀ ਅਲਾਟਮੈਂਟ ਘਪਲੇ ‘ਚ ਉਨ੍ਹਾਂ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਤੇ ਯੇਦੀਯੁਰੱਪਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।

ਧੜੇਬੰਦੀ ਦੀ ਸ਼ਿਕਾਰ ਹਿਮਾਚਲ ਭਾਜਪਾ ਦਾ ਸੰਕਟ ਸੁਲਝਾਉਣ ਦੇ ਗਡਕਰੀ ਦੇ ਮੌਜੂਦਾ ਯਤਨਾਂ ਨਾਲ ਉਨ੍ਹਾਂ ਦੀ ‘ਪੀਸਮੇਕਰ’ ਵਜੋਂ ਸਮਰੱਥਾ ਅੱਗੇ ਸਵਾਲ ਖੜੇ ਹੋਏ ਹਨ। ਪਾਰਟੀ ਦੀ ਸੂਬਾ ਇਕਾਈ ਦੀ ਅੰਦਰੂਨੀ ਲੜਾਈ ਨੇ ਉਦੋਂ ਗੰਭੀਰ ਮੋੜ ਕੱਟ ਲਿਆ, ਜਦੋਂ ਨਾਰਾਜ਼ ਮੈਂਬਰਾਂ, ਜਿਨ੍ਹਾਂ ‘ਚ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ਼ਾਂਤਾ ਕੁਮਾਰ ਦੇ ਦੋ ਵੱਕਾਰੀ ਮੰਤਰੀ ਤੇ ਚਾਰ ਵਿਧਾਇਕ ਸਾਥੀ ਸ਼ਾਮਲ ਹਨ, ਨੇ ਸ਼ਿਮਲਾ ‘ਚ ਪਿਛਲੇ ਹਫਤੇ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਬੈਠਕ ‘ਚ ਹਿੱਸਾ ਨਹੀਂ ਲਿਆ। ਬਾਅਦ ‘ਚ ਉਨ੍ਹਾਂ ਨੇ ਇਕ ਗੈਰ-ਸਿਆਸੀ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ‘ਹਿਮਾਚਲ ਭ੍ਰਿਸ਼ਟਾਚਾਰ ਮੁਕਤੀ ਮੋਰਚਾ’ ਦਾ ਗਠਨ ਕਰ ਲਿਆ, ਪਰ ਅਸਲ ‘ਚ ਇਹ ਭ੍ਰਿਸ਼ਟਾਚਾਰ ਨਾਲ ਲੜਨ ਲਈ ਇਕ ਸਮਾਨਾਂਤਰ ਸੰਗਠਨ ਹੈ, ਜਿਸ ਬਾਰੇ ਕਿਹਾ ਗਿਆ ਕਿ ਉਹ ਸਿਰਫ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਨਕਸ਼ੇ ਕਦਮ ‘ਤੇ ਚੱਲ ਰਹੇ ਹਨ। ਇਕ ਸਾਬਕਾ ਸਪੀਕਰ, ਕੁਝ ਵਜ਼ੀਰਾਂ ਤੇ ਵਿਧਾਇਕਾਂ ਸਮੇਤ ਸੂਬੇ ਦੇ ਕੁਝ ਅਹਿਮ ਨੇਤਾ ਇਸ ਮੋਰਚੇ ਦੀ ਅਗਵਾਈ ਕਰ ਰਹੇ ਹਨ।

ਭ੍ਰਿਸ਼ਟਾਚਾਰ ਵਿਰੋਧੀ ‘ਯੋਧੇ’, ਜੋ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਸੂਬੇ ‘ਚ ਵਧੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਦੱਸਦੇ ਹਨ, ਰਿਸ਼ਵਤਖੋਰੀ ਵਿਰੁੱਧ ਸਰਕਾਰ ਵਲੋਂ ਸ਼ੁਰੂ ਕੀਤੇ ਸੁਧਾਰਾਂ ਦੀ ਤਾਰੀਫ ਨਾ ਕਰਕੇ ਆਪਣੀ ਉਦਾਰਤਾ ਨਹੀਂ ਦਿਖਾਉਂਦੇ। ਅਜਿਹਾ ਹੀ ਇਕ ਯਤਨ, ਜਿਸ ਦੇ ਲਈ ਪ੍ਰੋ. ਧੂਮਲ ਦੀ ਸ਼ਲਾਘਾ ਹੋਈ ਹੈ, ਭ੍ਰਿਸ਼ਟਾਚਾਰ ਵਿਰੋਧੀ ਹਿਮਾਚਲ ਪ੍ਰਦੇਸ਼ ਸਪੈਸ਼ਲ ਕੋਰਟਸ (ਅਟੈਚਮੈਂਟਸ ਐਂਡ ਕਾਨਫਿਸਕੇਸ਼ਨ ਆਫ ਪ੍ਰਾਪਰਟੀ) 2011 ਦਾ ਬਿੱਲ ਸੀ, ਜਿਸ ਨੂੰ ਵਿਧਾਨ ਸਭਾ ਨੇ ਇਸ ਸਾਲ ਅਗਸਤ ਦੇ ਸੈਸ਼ਨ ‘ਚ ਪਾਸ ਕੀਤਾ ਸੀ। ਨਵੇਂ ਕਾਨੂੰਨ ਤਹਿਤ ਜਨ ਸੇਵਕਾਂ, ਜਿਨ੍ਹਾਂ ‘ਚ ਅਧਿਕਾਰੀ ਤੇ ਨੇਤਾ ਸ਼ਾਮਲ ਹਨ, ਵੱਲੋਂ ਭ੍ਰਿਸ਼ਟਾਚਾਰ ਦੇ ਜ਼ਰੀਏ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਅਤੇ ਅਜਿਹੇ ਸਾਰੇ ਮਾਮਲਿਆਂ ‘ਚ ਵਿਸ਼ੇਸ਼ ਅਦਾਲਤਾਂ ਵਲੋਂ ਸਮਾਂ-ਬੱਧ ਮੁਕੱਦਮਾ ਚਲਾਉਣ ਦੀ ਵਿਵਸਥਾ ਹੈ।

ਜਿਸ ਗੱਲ ਨਾਲ ਗਡਕਰੀ ਦੇ ‘ਪੀਸਮੇਕਰ’ ਵਾਲੇ ਅਕਸ ‘ਤੇ ਸਵਾਲ ਉਠਦੇ ਹਨ, ਉਹ ਹੈ ਸਰਕਾਰ ਵਿਰੁੱਧ ਨਾਰਾਜ਼ ਮੈਂਬਰਾਂ ਦੇ ਦੋਸ਼ਾਂ ਦੀ ਜ਼ਮੀਨੀ ਪੱਧਰ ‘ਤੇ ਜਾਂਚ ਕੀਤੇ ਬਿਨਾਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦੇਣਾ। ਗਡਕਰੀ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਭ੍ਰਿਸ਼ਟਾਚਾਰ ਨਾਲ ਜੁੜੇ ਮੁੱਦੇ ਉਠਾਉਣ ‘ਚ ਲੱਗੇ ਰਹੇ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧੂਮਲ ਵਿਰੁੱਧ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਸ ਬਾਰੇ ਕੋਈ ਸਬੂਤ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਸਬੂਤਾਂ ਦੇ ਸਰਕਾਰ ਦਾ ਅਕਸ ਧੁੰਦਲਾ ਕਰਨਾ ਜਾਇਜ਼ ਨਹੀਂ ਤੇ ਜੇ ਨੇਤਾਵਾਂ ਨੇ ਆਪਣਾ ਨਾਜਾਇਜ਼ ਵਤੀਰਾ ਜਾਰੀ ਰੱਖਿਆ ਤਾਂ ਪਾਰਟੀ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।

ਪਿਛਲੇ ਹਫਤੇ ਪੰਜਾਬ ਦੇ ਦੌਰੇ ‘ਤੇ ਆਏ ਸ੍ਰੀ ਗਡਕਰੀ ਦੀ ਟਿੱਪਣੀ ਜ਼ਮੀਨੀ ਹਕੀਕਤਾਂ ‘ਤੇ ਆਧਾਰਤ ਨਹੀਂ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਕਿਸੇ ਵੀ ਭਾਜਪਾ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਹੈ, ਜਦ ਕਿ ਇਥੇ ਹਟਾਏ ਗਏ ਤਿੰਨ ਮੰਤਰੀਆਂ ‘ਚੋਂ ਦੋ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਸ਼ਾਮਲ ਹੋਣ ਬਾਰੇ ਵਿਆਪਕ ਰਿਪੋਰਟਾਂ ਹਨ। ਉਨ੍ਹਾਂ ਕਿਹਾ, ‘ਮੰਤਰੀਆਂ ਨੂੰ ਜਥੇਬੰਦਕ ਲੋੜਾਂ ਕਾਰਨ ਹਟਾਇਆ ਹੈ ਤੇ ਇਸ ਦਾ ਭ੍ਰਿਸ਼ਟਾਚਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਇਹ ਦਿਨੇ ਦੇਖਿਆ ਸੁਪਨਾ ਨਹੀਂ ਤਾਂ ਹੋਰ ਕੀ ਹੈ, ਜਦੋਂ ਗਡਕਰੀ ਨੇ ਪੰਜ ਨਵੰਬਰ ਨੂੰ ਲੁਧਿਆਣਾ ‘ਚ ਸੂਬਾਈ ਕਾਰਜਕਾਰਨੀ ਦੀ ਬੈਠਕ ਦੌਰਾਨ ਦਾਅਵਾ ਕੀਤਾ ਕਿ ਜਿਥੇ 2007 ‘ਚ ਪਾਰਟੀ ਨੇ 23 ‘ਚੋਂ 19 ਸੀਟਾਂ ਜਿੱਤੀਆਂ ਸਨ, 2012 ‘ਚ ਇਹ ਸਾਰੀਆਂ 23 ਸੀਟਾਂ ਜਿੱਤੇਗੀ। ਨਿੱਜੀ ਗੱਲਬਾਤ ਦੌਰਾਨ ਕੁਝ ਭਾਜਪਾ ਆਗੂਆਂ ਨੇ ਮੰਨਿਆ ਕਿ ਜੇ ਉਨ੍ਹਾਂ ਦੀ ਪਾਰਟੀ ਇਕ ਅੰਕ ਦੇ ਅੰਕੜੇ ਨੂੰ ਹੀ ਪਾਰ ਕਰ ਲੈਂਦੀ ਹੈ ਤਾਂ ਖੁਸ਼ਕਿਸਮਤ ਹੋਵੇਗੀ।

ਜੰਮੂ ਕਸ਼ਮੀਰ ਭਾਜਪਾ ‘ਚ ਸੰਕਟ ਉਦੋਂ ਹੋਰ ਡੂੰਘਾ ਹੋ ਗਿਆ, ਜਦੋਂ ਦੋ ਨਵੰਬਰ ਨੂੰ ਜੰਮੂ ਖੇਤਰ ‘ਚ ਕੱਢੀਆਂ ਗਈਆਂ ਚਾਰ ਜਨ ਜਾਗਰਣ ਯਾਤਰਾਵਾਂ ਦਾ ਇਸ ਦੇ ਮੁਅੱਤਲ ਕੀਤੇ ਵਿਧਾਇਕਾਂ ‘ਚੋਂ ਸੱਤ ਨੇ ਬਾਈਕਾਟ ਕੀਤਾ। ਇਨ੍ਹਾਂ ਯਾਤਰਾਵਾਂ ਨੂੰ ਬਹੁਤ ਘੱਟ ਸਮਰਥਨ ਮਿਲਿਆ। ਪਾਰਟੀ ‘ਚ ਸੰਕਟ ਉਦੋਂ ਫੁੱਟ ਪਿਆ, ਜਦੋਂ ਇਸ ਦੇ 11 ਵਿਧਾਇਕਾਂ ‘ਚੋਂ 7 ਨੇ ਬੀਤੀ ਅਪ੍ਰੈਲ ‘ਚ ਬਗਾਵਤ ਕਰ ਦਿੱਤੀ ਸੀ ਤੇ ਪਾਰਟੀ ਵ੍ਹਿੱਪ ਦਾ ਵਿਰੋਧ ਕਰਦਿਆਂ ਇਸ ਦੀ ਕੱਟੜ ਵਿਰੋਧੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਪੱਖ ‘ਚ ਵੋਟ ਪਾਈ ਸੀ, ਤਾਂ ਕਿ ਵਿਧਾਨ ਪ੍ਰੀਸ਼ਦ ਚੋਣ ‘ਚ ਉਨ੍ਹਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਬਾਅਦ ‘ਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਭਾਜਪਾ ਦੇ ਉਤਰ ਪੱਛਮੀ ਸੂਬਿਆਂ ਦੀਆਂ ਇਨ੍ਹਾਂ ਘਟਨਾਵਾਂ ਦੇ ਪਿਛੋਕੜ ‘ਚ ਇਸ ਸਮੇਂ ਦੇਸ਼ ਅੰਦਰ ਚੱਲ ਰਹੀਆਂ ਭ੍ਰਿਸ਼ਟਾਚਾਰ ਵਿਰੋਧੀ ਤਿੰਨ ਮੁਹਿੰਮਾਂ ‘ਤੇ ਨਜ਼ਰ ਮਾਰਨ ਦੀ ਲੋੜ ਹੈ, ਜਿਨ੍ਹਾਂ ‘ਚੋਂ ਇਕ ਅੰਨਾ ਹਜ਼ਾਰੇ, ਦੂਜੀ ਲਾਲ ਕ੍ਰਿਸ਼ਨ ਅਡਵਾਨੀ ਤੇ ਤੀਜੀ ਯੋਗ ਗੁਰੂ ਬਾਬਾ ਰਾਮਦੇਵ ਵਲੋਂ ਚਲਾਈ ਜਾ ਰਹੀ ਹੈ।

ਅੰਨਾ ਹਜ਼ਾਰੇ ‘ਚ ਲੋਕਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਇਕ ਸੱਚਾ ਯੋਧਾ ਦੇਖਿਆ ਹੈ, ਹਾਲਾਂਕਿ ਉਨ੍ਹਾਂ ਦੇ ਸਿਆਸਤ ‘ਚ ਸ਼ਾਮਲ ਹੋਣ, ਉਨ੍ਹਾਂ ਦੀ ਟੀਮ ਦੇ ਕੁਝ ਮੈਂਬਰਾਂ, ਖਾਸ ਕਰਕੇ ਹਰਿਆਣਾ ਦੇ ਅਰਵਿੰਦ ਕੇਜਰੀਵਾਲ ਦੇ ਸ਼ੱਕੀ ਸਿਆਸੀ ਉਦੇਸ਼ਾਂ ਅਤੇ ਕੁਝ ਮੈਂਬਰਾਂ ਦੀਆਂ ਵਿੱਤੀ ਬੇਨਿਯਮੀਆਂ ਕਾਰਨ ਉਨ੍ਹਾਂ ਦੇ ਸ਼ਲਾਘਾ ਯੋਗ ਉਦੇਸ਼ ‘ਤੇ ਸ਼ੱਕ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਕਾਰਨਾਂ ਕਰਕੇ ਟੀਮ ਅੰਨਾ ‘ਚ ਪਹਿਲਾਂ ਹੀ ਫੁੱਟ ਪੈ ਚੁੱਕੀ ਹੈ।

ਜਿਨ੍ਹਾਂ ਸੂਬਿਆਂ ‘ਚੋਂ ਅਡਵਾਨੀ ਦੀ ਰੱਥ ਯਾਤਰਾ ਲੰਘ ਰਹੀ ਹੈ, ਉਨ੍ਹਾਂ ‘ਚ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਸੰਬੰਧੀ ਮਾਮਲਿਆਂ ‘ਚ ਸ਼ਾਮਲ ਹੋਣ ਕਰਕੇ ਅਡਵਾਨੀ ਦੀ ਜਨ ਚੇਤਨਾ ਯਾਤਰਾ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਇਨ੍ਹਾਂ ਰੁਝਾਨਾਂ ਨੂੰ ਯੂ ਪੀ ਏ ਸਰਕਾਰ ਦੇ ਸ਼ਾਸਨ ਤਹਿਤ ਸਾਹਮਣੇ ਆਏ ਅਣਕਿਆਸੇ ਘਪਲਿਆਂ ਦੀ ਗੰਭੀਰਤਾ ਨੂੰ ਘੱਟ ਕਰਨ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ।

ਭ੍ਰਿਸ਼ਟਾਚਾਰ ਵਿਰੋਧੀ ਤੀਜੇ ਯੋਧੇ ਬਾਬਾ ਰਾਮਦੇਵ ਦੇ ਅਕਸ ਨੂੰ ਪਹਿਲੀ ਠੇਸ ਉਦੋਂ ਲੱਗੀ, ਜਦੋਂ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਪੁਲਸ ਨੇ ਕਾਰਵਾਈ ਕੀਤੀ ਤੇ ਉਨ੍ਹਾਂ ਦਾ ਪ੍ਰਦਰਸ਼ਨ ਰੋਕਿਆ ਗਿਆ। ਹੁਣ ਉਹ ਅੰਨਾ ਹਜ਼ਾਰੇ ਤੇ ਅਡਵਾਨੀ ਦੇ ਪੱਖ ‘ਚ ਗੁਆਈ ਆਪਣੀ ਸਥਿਤੀ ਨੂੰ ਮੁੜ ਹਾਸਲ ਕਰਨ ਲਈ ਜ਼ੋਰ-ਸ਼ੋਰ ਨਾਲ ਤਰਫਦਾਰੀ ਵਾਲੀ ਸਿਆਸਤ ‘ਚ ਰੁੱਝ ਗਏ ਤੇ ਆਪਣੇ ਆਲੋਚਕਾਂ ਵਿਰੁੱਧ ਅਪਸ਼ਬਦ ਬੋਲ ਰਹੇ ਹਨ। ਜੇ ਰਾਮਦੇਵ ਖੁਦ ਨੂੰ ਆਪਣੇ ਯੋਗ ਕੈਂਪਾਂ ਦੇ ਆਯੋਜਨ ‘ਚ ਲਾਈ ਰੱਖਦੇ ਤਾਂ ਸ਼ਾਇਦ ਉਹ ਆਪਣਾ ਖੁੱਸਿਆ ਵੱਕਾਰ ਮੁੜ ਹਾਸਲ ਕਰ ਸਕਦੇ।

ਭ੍ਰਿਸ਼ਟਾਚਾਰ ਭਾਰਤ ਦੇ ਸਿਆਸੀ ਵਰਗ ਦਾ ਧਰਮ ਬਣ ਗਿਆ ਹੈ ਤੇ ਭ੍ਰਿਸ਼ਟਾਚਾਰ ਵਿਰੋਧੀ ਨਾਅਰੇ ਇਹ ਲਾਭ ਬਣਾਈ ਰੱਖਣ ਦੀ ਇਕ ਕੋਸ਼ਿਸ਼ ਹਨ। ਇਹ ਭਵਿੱਖਬਾਣੀ ਕਰਨੀ ਮੁਸ਼ਕਿਲ ਹੈ ਕਿ ਭਾਰਤ ‘ਚ ਇਸ ਸਮੇਂ ਜਾਰੀ ਤਿੰਨ ਭ੍ਰਿਸ਼ਟਾਤਾਰ ਵਿਰੋਧੀ ਮੁਹਿੰਮਾਂ ਦਾ ਭਵਿੱਖ ਆਖਰ ਕੀ ਹੋਵੇਗਾ? ਜੇ ਖਤਮ ਨਹੀਂ ਤਾਂ ਕੀ ਉਹ ਘੱਟੋ-ਘੱਟ ਤਿੰਨ ਉਤਰ ਪੱਛਮੀ ਸੂਬਿਆਂ ‘ਚ ਭ੍ਰਿਸ਼ਟਾਚਾਰ ਨੂੰ ਘੱਟ ਕਰਨ ‘ਚ ਸਫਲ ਹੋਣਗੀਆਂ?