Des Pardes Times » ਵਿਅੰਗ

ਪੂਰੇ ਪੰਨਿਆਂ ਦਾ ਵਿਕਾਸ
- ਨੂਰ ਸੰਤੋਖਪੁਰੀ

ਅਣਗਿਣਤ ਬੇਰੋਜ਼ਗਾਰ ਨੌਜਵਾਨਾਂ ਵਲੋਂ ਰੋਜ਼ਗਾਰ ਤੇ ਨੌਕਰੀਆਂ ਹਾਸਲ ਕਰਨ ਲਈ ਭੱਜ-ਦੌੜ ਕਰਦਿਆਂ ਹੋਇਆਂ ਧਰਨਿਆਂ, ਰੋਸ ਮੁਜ਼ਾਹਰਿਆਂ, ਭੁੱਖ ਹੜਤਾਲਾਂ, ਸੜਕਾਂ ਜਾਮ ਕਰਨ, ਰੇਲਾਂ ਰੋਕਣ, ਪਾਣੀ ਦੀਆਂ ਉਚੀਆਂ ਟੈਂਕੀਆਂ ਉਪਰ ਚੜ੍ਹਨ, ਡੂੰਘੇ ਤਲਾਬਾਂ ਵਿੱਚ ਛਾਲਾਂ ਮਾਰਨ ਦੇ ਕਾਰਨਮੇ ਅਣਗਿਣਤ ਲੋਕਾਂ ਨੂੰ ਵਿਖਾਈ ਦਿੰਦੇ ਹਨ, ਪਰ ਕੇਂਦਰੀ ਸਰਕਾਰ ਤੇ ਸੂਬਾ ਸਰਕਾਰਾਂ ਵਿਕਾਸ ਦੇ ਪਿੜ ਵਿੱਚ ਜਿਹੜੇ ਝੰਡੇ ਗੱਡ ਰਹੀਆਂ ਹਨ, ਵਿਕਾਸ ਦੇ ਨਿੱਤ ਜਿਹੜੇ ਰਿਕਾਰਡ ਕਾਇਮ ਕਰ ਰਹੀਆਂ ਹਨ, ਉਹ ਦੋ-ਦੋ ਅੱਖਾਂ ਵਾਲਿਆਂ ਅਨੇਕ ਲੋਕਾਂ ਨੂੰ ਕਿਉਂ ਵਿਖਾਈ ਨਹੀਂ ਦਿੰਦੇ?

ਓ ਭਲੇ ਤੋਂ ਭੋਲੇ ਲੋਕੋ! ਪੂਰੀ ਤਰ੍ਹਾਂ ਅੱਖਾਂ ਖੋਲ੍ਹੋ ਤੇ ਵੇਖੋ ਕਿ ਆਪਣੇ ਮੁਲਕ ਵਿੱਚ ਅਣਗਿਣਤ ਫਲਾਈਓਵਰ, ਚਾਰ, ਛੇ-ਮਾਰਗੀ, ਕਿਤੇ-ਕਿਤੇ ਅੱਠ-ਮਾਰਗੀ ਸੜਕਾਂ, ਉਚੀਆਂ ਤੇ ਵੱਡੀਆਂ ਇਮਾਰਤਾਂ, ਮਲਟੀ ਪਲੈਕਸ, ਸ਼ਾਪਿੰਗ ਸੈਂਟਰ ਆਦਿ ਬਣ ਗਏ ਹਨ। ਥਾਂ-ਥਾਂ ‘ਤੇ ਪੈਟਰੋਲ ਪੰਪ ਖੁੱਲ੍ਹ ਗਏ ਹਨ। ਸਰਕਾਰੀ ਖਜ਼ਾਨੇ ਨੂੰ ਭਰਨ ਵਾਸਤੇ ਹਰ ਗਲੀ-ਮੁਹੱਲੇ, ਪਿੰਡ-ਕਸਬੇ, ਸ਼ਹਿਰਾਂ ਵਿੱਚ ਅਣਗਿਣਤ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਸਸਤੀ ਰੂੜੀ-ਮਾਰਕਾ, ਗੋਲੀਆਂ-ਕੈਪਸੂਲਾਂ ਵਾਲੀ ਮਾਰੂ ਸ਼ਰਾਬ ਪੀ ਕੇ ਕਾਹਨੂੰ ਮੜ੍ਹੀਆਂ-ਮਸਾਣਾਂ ਦੀ ਰੌਣਕ ਵਧਾਉਂਦੇ ਹੋ? ਜੇ ਸ਼ਰਾਬ ਪੀ ਕੇ ਜਹਾਨ ਤੋਂ ਕੂਚ ਕਰਨਾ ਹੈ ਤਾਂ ਮਹਿੰਗੀ, ਵਧੀਆ ਪੀ ਕੇ ਕੂਚ ਕਰੋ, ਤਾਂ ਕਿ ਸਰਕਾਰੀ ਖਜ਼ਾਨਾ ਭਰਦਾ ਰਹੇ ਤੇ ਵਿਕਾਸ ਦੇ ਕੰਮ, ਗ੍ਰਾਂਟਾਂ ਵੰਡਣ ਦੇ ਕੰਮ ਲਗਾਤਾਰ ਜਾਰੀ ਰਹਿ ਸਕਣ। ਹੁਣ ਇਥੇ ਵਧੀਆ ਬ੍ਰਾਂਡ ਦੀ ਕਈ ਕਿਸਮ ਦੀ ਵਿਦੇਸ਼ੀ ਬੀਅਰ, ਵਾਈਨ, ਰੰਮ, ਵ੍ਹਿਸਕੀ ਵੀ ਆਮ ਮਿਲ ਜਾਂਦੀ ਹੈ। ਜਿਹੜੀ ਮਰਜ਼ੀ ਪੀਓ ਤੇ ਬੇਰੋਜ਼ਗਾਰੀ, ਤੰਗੀ-ਫੰਗੀ, ਮਹਿੰਗਾਈ, ਭ੍ਰਿਸ਼ਟਾਚਾਰ ਦਾ ਗਮ ਭੁਲਾਓ। ਜੇ ‘ਦਾਲ-ਰੋਟੀ‘ ਖਾਣ ਲਈ ਪੈਸੇ ਬਚਣ ਤਾਂ ਉਹ ਖਾਓ ਤੇ ਭਗਵਾਨ ਦੇ ਗੁਣ ਗਾਓ। ਐਪਰ ਸਰਕਾਰਾਂ ਵਿਕਾਸ ਦੇ ਜਿਹੜੇ ਨਵੇਂ-ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ, ਉਨ੍ਹਾਂ ਵਾਸਤੇ ਤਾੜੀਆਂ ਜ਼ਰੂਰ ਵਜਾਓ!

ਮੁਲਕ ਵਿੱਚ ਇੰਨਾ ਜ਼ਿਆਦਾ ਵਿਕਾਸ ਹੋਣ ਦੇ ਬਾਵਜੂਦ ਕਈ ਲੋਕ ‘ਕਿੱਥੇ ਹੋਇਆ ਵਿਕਾਸ‘, ‘ਕਿੰਨਾ ਹੋਇਆ ਵਿਕਾਸ‘, ‘ਕਿਹੜੇ ਖੇਤਰਾਂ ‘ਚ ਹੋਇਆ ਵਿਕਾਸ‘ ਆਦਿ ਪ੍ਰਸ਼ਨ ਪੁੱਛਦੇ ਹੋਏ ਮਿਲ ਜਾਂਦੇ ਹਨ। ਉਹ ਕਹਿੰਦੇ ਹਨ ਕਿ ਸਾਨੂੰ ਤਾਂ ਵਿਕਾਸ-ਵਕੂਸ ਕਿਤੇ ਨਜ਼ਰ ਨਹੀਂ ਆਉਂਦਾ। ਸਰਕਾਰਾਂ ਕਹਿੰਦੀਆਂ ਹਨ ਕਿ ਜੇ ਕੋਈ ਜਾਣਬੁੱਝ ਕੇ ਵਿਕਾਸ ਯਾਨੀ ਤਰੱਕੀ ਯਾਨੀ ਉਨਤੀ ਵੇਖਣਾ ਨਹੀਂ ਚਾਹੁੰਦਾ, ਮਹਿਸੂਸ ਨਹੀਂ ਕਰਨਾ ਚਾਹੁੰਦਾ ਤਾਂ ਅਸੀਂ ਕੀ ਕਰ ਸਕਦੇ ਹਾਂ? ਵਿਕਾਸ ਵੇਖਣ ਵਾਲੀ ਹੀ ਨਹੀ, ਮਹਿਸੂਸ ਕਰਨ ਵਾਲੀ ਚੀਜ਼ ਹੁੰਦੀ ਹੈ। ਅਸੀਂ ਤਾਂ ਵਿਕਸਿਤ ਹੋ ਰਹੇ, ਤੇਜ਼ੀ ਨਾਲ ਤਰੱਕੀ ਕਰ ਰਹੇ ਪਿਆਰੇ ਭਾਰਤ ਦੇਸ਼ ਦੀਆਂ ਤਸਵੀਰਾਂ ਵੱਖ-ਵੱਖ ਟੀ ਵੀ ਚੈਨਲਾਂ ਉਪਰ, ਅਖਬਾਰਾਂ ਵਿੱਚ ਲਗਾਤਾਰ ਵਿਖਾਉਂਦੇ ਰਹਿੰਦੇ ਹਾਂ। ਕੋਈ ਵੀ ਸਰਕਾਰ, ਭਾਵੇਂ ਉਹ ਕੇਂਦਰੀ ਹੋਵੇ ਜਾਂ ਕੋਈ ਸੂਬਾ ਸਰਕਾਰ, ਜਦੋਂ ਗੱਦੀ ‘ਤੇ ਬੈਠਦੀ ਹੈ ਤਾਂ ਕੁਝ ਮਹੀਨਿਆਂ ਬਾਅਦ ਹੀ ਉਸ ਵਲੋਂ ਕੀਤੇ ਵਿਕਾਸ ਕਾਰਜਾਂ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਣ ਲੱਗਦੀਆਂ ਹਨ। ਟੀ ਵੀ ਅਤੇ ਰੇਡੀਓ ਰਾਹੀਂ ਪੇਸ਼ ਤੇ ਨਸ਼ਰ ਹੋਣ ਲੱਗਦੀਆਂ ਹਨ। ਜਿਉਂ-ਜਿਉਂ ਵਿਕਾਸ ਕਾਰਜ ਰਫਤਾਰ ਤੇਜ਼ ਕਰਦੇ ਹਨ, ਤਿਉਂ-ਤਿਉਂ ਵਿਕਾਸ ਦੀਆਂ ਖਬਰਾਂ ਦੀ ਗਿਣਤੀ ਵਧਣ ਲੱਗਦੀ ਹੈ, ਫਿਰ ਲਗਭਗ ਹਰ ਟੀ ਵੀ ਚੈਨਲ ‘ਤੇ, ਰੇਡੀਓ ਉਤੇ, ਅਖਬਾਰਾਂ ਵਿੱਚ ਵਿਕਾਸ ਦੀਆਂ ਖਬਰਾਂ ਦੀ ਭਰਮਾਰ ਹੋ ਜਾਂਦੀ ਹੈ। ਲੋਕਾਂ ਦੇ ਕੰਨਾਂ ਵਿੱਚ ਜ਼ਬਰਦਸਤੀ ਜਿਹੇ ਤਰੀਕੇ ਨਾਲ ਖਬਰਾਂ ਪਾਈਆਂ ਜਾਂਦੀਆਂ ਹਨ। ਜੇ ਫਿਰ ਵੀ ਲੋਕ ਨਾ ਮੰਨਣ ਤਾਂ ਵੱਡੀਆਂ ਰੈਲੀਆਂ, ਜਨ-ਸਭਾਵਾਂ ਤੇ ਵਿਕਾਸ ਯਾਤਰਾਵਾਂ ਰਾਹੀਂ ਵਿਕਾਸ ਦੀਆਂ ਖਬਰਾਂ ਤੇ ਸੂਚਨਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ।

ਜਦੋਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਨਜ਼ਦੀਕ ਹੋਣ ਤੇ ਹਾਲੇ ਚੋਣ-ਜ਼ਾਬਤਾ ਲਾਗੂ ਨਾ ਹੋਇਆ ਹੋਵੇ, ਭਾਵ ਚੋਣ ਕਮਿਸ਼ਨ ਸਿਰ ‘ਤੇ ਡੰਡਾ ਲੈ ਕੇ ਖੜਾ ਨਾ ਹੋਇਆ ਹੋਵੇ, ਉਦੋਂ ਵਿਕਾਸ ਦੀ ਇੰਨੀ ਤੇਜ਼ ਹਨੇਰੀ ਚੱਲਣ ਲੱਗਦੀ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੇ ਇਲਜ਼ਾਮ, ਉਲ੍ਹਾਂਭੇ ਤੀਲਿਆਂ ਦੀ ਤਰ੍ਹਾਂ ਉਡ ਜਾਂਦੇ ਹਨ। ਉਨ੍ਹਾਂ ਦੇ ‘ਵਿਕਾਸ-ਵਕੂਸ‘ ਨਾ ਹੋਣ ਦੇ ਦਾਅਵੇ ਪੱਤਲਾਂ ‘ਤੇ ਰੱਖੇ ਰੁੱਖੇ-ਮਿੱਸੇ ਭੋਜਨ ਵਾਂਗ ਰੱਖੇ ਰਹਿ ਜਾਂਦੇ ਹਨ। ਇਸ ਗੱਲ ਦੀ ਫਿਕਰ ਕੌਣ ਕਰਦਾ ਹੈ ਕਿ ਸਿਰਫ ਉਂਗਲਾਂ ਚੱਟਦੇ ਰਹਿਣ ਨਾਲ, ਬਚੀ ਤੇ ਸੁੱਟੀ ਗਈ ਜੂਠ ਖਾ ਕੇ ਭੁੱਖੇ ਲੋਕਾਂ ਦੇ ਢਿੱਡ ਨਹੀਂ ਭਰਦੇ।

ਚੋਣਾਂ ਲਾਗੇ ਆਉਣ ‘ਤੇ ਹੁਕਮਰਾਨ ਸਿਆਸੀ ਪਾਰਟੀਆਂ ਵਲੋਂ ਅਖੌਤੀ ਵਿਕਾਸ ਨਾਲ ਸੰਬੰਧਤ ਸਮਾਚਾਰ ਤੇ ਇਸ਼ਤਿਹਾਰ ਟੀ ਵੀ ਚੈਨਲਾਂ ਉਪਰ ਖੂਬ ਨਸ਼ਰ ਤੇ ਪੇਸ਼ ਕੀਤੇ ਜਾਂਦੇ ਹਨ। ਅਖਬਾਰਾਂ ਦੇ ਪੂਰੇ ਪੰਨਿਆਂ ‘ਤੇ ਇਸ਼ਤਿਹਾਰਾਂ ਦੇ ਰੂਪ ਵਿੱਚ ਉਨ੍ਹਾਂ ਵਲੋਂ ਕੀਤੇ ਵੱਖ-ਵੱਖ ‘ਵਿਕਾਸ‘ ਦੇ ਕੰਮ ਵਿਖਾਈ ਦੇਣ ਲੱਗ ਪੈਂਦੇ ਹਨ, ਪੂਰੇ ਪੰਨਿਆਂ ਦੇ ਵਿਕਾਸ ਦਾ ਇਤਿਹਾਸ ਬਣ ਜਾਂਦਾ ਹੈ। ਵਜ਼ੀਰਾਂ, ਲੀਡਰਾਂ, ਨੌਕਰਸ਼ਾਹਾਂ, ਅਫਸਰਾਂ, ਮੁਲਾਜ਼ਮਾਂ, ਸਰਮਾਏਦਾਰਾਂ, ਦਲਾਲਾਂ ਨੇ ਆਪਣਾ ਕਿੰਨਾ ਵਿਕਾਸ ਕਰ ਲਿਆ, ਇਹਦਾ ਬਸ ਅਨੁਮਾਨ (ਕਿਆਸ) ਹੀ ਵਿਚਾਰੀ ਜਨਤਾ ਲਾਉਂਦੀ ਰਹਿ ਜਾਂਦੀ ਹੈ।

ਇਹੋ ਜਿਹੇ ਵਿਕਾਸ ਦਾ ਕੁਝ ਲੋਕਾਂ ਲਈ ਮਹੱਤਵ, ਸੁਆਦ, ਟੇਸਟ, ਜ਼ਾਇਕਾ, ਲੁਤਫ ਅਤੇ ਇਤਿਹਾਸ ਹੁੰਦਾ ਹੈ। ਅਜਿਹਾ ਵਿਕਾਸ ਇਕ ਬਟਾ ਚਾਰ ਪੰਨੇ ਤੋਂ ਸ਼ੁਰੂ ਹੋ ਕੇ ਫੈਲਦਾ-ਫੈਲਦਾ ਪੂਰੇ ਪੰਨੇ ਤੱਕ ਫੈਲ ਜਾਂਦਾ ਹੈ। ਵਿਚਾਰੀ ਤੇ ਬੇਵੱਸ ਜਨਤਾ ਦੀਆਂ ਤਕਲੀਫਾਂ, ਮੁਸ਼ਕਿਲਾਂ, ਸਮੱਸਿਆਵਾਂ, ਤ੍ਰਾਸਦੀਆਂ ਲਈ ਜਗ੍ਹਾ ਹੀ ਨਹੀਂ ਬਚਦੀ। ਅਜਿਹਾ ਹੁੰਦਾ ਹੈ ਪੂਰੇ ਪੰਨਿਆਂ ਦੇ ਵਿਕਾਸ ਦਾ ਇਤਿਹਾਸ। ਵੇਖੋ ਅਤੇ ਮਹਿਸੂਸ ਕਰੋ।

ਬਸ, ਇੱਕ ਹੀ ਥੱਪੜ!
-ਨੂਰ ਸੰਤੋਖਪੁਰੀ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਸਭ ਨੂੰ ਸਹਿਣਸ਼ੀਲਤਾ ਧਾਰਨ ਕਰਨ ਦਾ ਉਪਦੇਸ਼ ਦਿੰਦੇ ਅਤੇ ਅਹਿੰਸਾ ਦੇ ਰਸਤੇ ‘ਤੇ ਚੱਲਣ ਦੀ ਸਿਖਿਆ ਦਿੰਦੇ ਹੋਏ ਕਿਹਾ ਕਰਦੇ ਸਨ, ‘ਜੇ ਕੋਈ ਤੁਹਾਡੀ ਖੱਬੀ ਗੱਲ੍ਹ ‘ਤੇ ਚਪੇੜ ਮਾਰੇ ਤਾਂ ਤੁਸੀਂ ਚਪੇੜ ਮਾਰਨ ਵਾਲੇ ਦੇ ਮੂਹਰੇ ਆਪਣੀ ਸੱਜੀ ਗੱਲ੍ਹ ਕਰ ਦਿਓ। ਚਪੇੜ ਮਾਰਨ ਵਾਲਾ ਸ਼ਰਮਸਾਰ ਹੋ ਜਾਵੇਗਾ ਅਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ।’

ਪਰ …ਲੱਗਦੈ, ਹਰਵਿੰਦਰ ਸਿੰਘ ਵਰਗੇ ਨੌਜਵਾਨਾਂ ‘ਤੇ ਸਹਿਣਸ਼ੀਲਤਾ ਧਾਰਨ ਕਰਨ ਤੇ ਅਹਿੰਸਾ ਦੇ ਰਸਤੇ ਉਪਰ ਚੱਲਣ ਦੀਆਂ ਸਿਖਿਆਵਾਂ ਦਾ ਅਸਰ ਨਹੀਂ ਹੁੰਦਾ। ਸਾਬਕਾ ਦੂਰਸੰਚਰ ਮੰਤਰੀ ਸੁਖਰਾਮ ਆਪਣੇ ਖਿਲਾਫ ਚੱਲ ਰਹੇ ਗਬਨ ਦੇ ਮੁਕੱਦਮੇ ਵਿੱਚ ਅਦਾਲਤ ਵਲੋਂ 5 ਸਾਲਾਂ ਦੀ ਦਿੱਤੀ ਗਈ ਸਜ਼ਾ ਦਾ ਹੁਕਮ ਸੁਣ ਕੇ ਅਦਾਲਤ ‘ਚੋਂ ਬਾਹਰ ਆ ਰਿਹਾ ਸੀ ਤਾਂ ਹਰਵਿੰਦਰ ਸਿੰਘ ਨੇ ਅੱਗੇ ਵਧ ਕੇ ਉਸ ਦੀ ਗੱਲ੍ਹ ‘ਤੇ ਚਪੇੜ ਮਾਰ ਦਿੱਤੀ। ਇਸ ਤੋਂ ਪਹਿਲਾਂ ਕਿ ਸੁਖਰਾਮ ਆਪਣੀ ਦੂਜੀ ਗੱਲ੍ਹ ਮੂਹਰੇ ਕਰਦਾ ਜਾਂ ਹਰਵਿੰਦਰ ਇੱਕ ਹੋਰ ਚਪੇੜ ਪਹਿਲੀ ਗੱਲ੍ਹ ਉੱਤੇ ਮਾਰਦਾ, ਸੁਰੱਖਿਆ ਮੁਲਾਜ਼ਮਾਂ ਨੇ ਹਰਵਿੰਦਰ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਥਾਣੇ ਲੈ ਗਏ। ਉਸ ਦੇ ਖਿਲਾਫ ਐਫ ਆਈ ਆਰ ਦਰਜ ਨਾ ਹੋਣ ਕਾਰਨ ਪੁਲਸ ਨੇ 5-6 ਘੰਟਿਆਂ ਦੀ ਲੰਮੀ ਪੁੱਛ-ਪੜਤਾਲ ਪਿੱਛੋਂ ਉਸ ਨੂੰ ਛੱਡ ਦਿੱਤਾ।

ਹਰਵਿੰਦਰ ਸਿੰਘ ਦੇ ਬਿਆਨ ਮੁਤਾਬਕ ਉਹ ਘੁਟਾਲੇਬਾਜ਼ ਲੀਡਰਾਂ ਨੂੰ ਨਫਰਤ ਕਰਦਾ ਹੈ ਤੇ ਭ੍ਰਿਸ਼ਟਾਚਾਰ ਤੇ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹੈ। ਲੱਗਦਾ ਸੀ ਕਿ ਸੁਖਰਾਮ ਦੇ ਚਪੇੜ ਮਾਰਨ ਉਪਰੰਤ ਵੀ ਉਸ ਦਾ ਗੁੱਸਾ ਖਤਮ ਨਹੀਂ ਹੋਇਆ ਹੋਵੇਗਾ। ਫਿਰ ਉਸ ਨੇ ਕੁਝ ਦਿਨਾਂ ਬਾਅਦ ਆਪਣੀ ਚਪੇੜ (ਥੱਪੜ) ਮਾਰਨ ਵਾਲੀ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ ਇੱਕ ਸਮਾਰੋਹ ‘ਚ ਸ਼ਿਰਕਤ ਕਰਨ ਆਏ ਭਾਰਤ ਦੇ ਮੌਜੂਦਾ ਖੇਤੀ ਮੰਤਰੀ ਸ਼ਰਦ ਪਵਾਰ ਦੀ ਗੱਲ੍ਹ ‘ਤੇ ‘ਬਸ, ਇੱਕ ਹੀ ਥੱਪੜ’ ਮਾਰ ਦਿੱਤਾ। ਥੱਪੜ ਵੱਜਣ ਪਿੱਛੋਂ ਖੇਤੀਬਾੜੀ ਵਜ਼ੀਰ ਸਾਹਿਬ ਡਾਵਾਂਡੋਲ ਹੋ ਗਏ। ਇਸ ਤੋਂ ਪਹਿਲਾਂ ਕਿ ਹਰਵਿੰਦਰ ਸਿੰਘ ਉਨ੍ਹਾਂ ਦੀ ਦੂਜੀ ਗੱਲ੍ਹ ਉਪਰ ਚਪੇੜ ਮਾਰਦਾ ਜਾਂ ਵੱਖੀ ਵਿੱਚ ਘਸੁੰਨ ਮਾਰਦਾ, ਨਿੱਜੀ ਸੁਰੱਖਿਆ ਗਾਰਡਾਂ ਨੇ ਉਸ ਨੂੰ ਕਾਬੂ ਕਰ ਲਿਆ। ਸ਼ਰਦ ਪਵਾਰ ਜੀ ‘ਬਸ ਇੱਕ ਹੀ ਥੱਪੜ’ ਵੱਜਣ ਪਿੱਛੋਂ ਆਪਣੀ ਖੱਬੀ ਗੱਲ੍ਹ ‘ਤੇ ਖੱਬਾ ਹੱਥ ਰੱਖ ਕੇ ਉਥੋਂ ਚਲੇ ਗਏ ਤੇ ਮੀਡੀਆ ਸਾਹਮਣੇ ਇਹ ਬਿਆਨ ਦੇ ਦਿੱਤਾ, ‘ਇਸ ਥੱਪੜ ਦਾ ਮਹਿੰਗਾਈ ਨਾਲ ਕੋਈ ਸੰਬੰਧ ਨਹੀਂ।’ ਹਰਵਿੰਦਰ ਉਚੀ-ਉਚੀ ਚੀਕ ਕੇ ਕਹਿ ਰਿਹਾ ਸੀ, ‘ਬੇਕਾਬੂ ਹੋ ਰਹੀ ਮਹਿੰਗਾਈ ਤੋਂ ਆਮ ਕਰੋੜਾਂ ਭਾਰਤੀ ਕਾਫੀ ਪ੍ਰੇਸ਼ਾਨ ਹਨ। ਮਹਿੰਗਾਈ ਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਲਈ ਹੀ ਮੈਂ ਇਹ ਕਦਮ ਚੁੱਕਿਐ। ਲੀਡਰ ਭਗਤ ਸਿੰਘ ਨੂੰ ਭੁੱਲ ਗਏ ਹਨ। ਲੀਡਰਾਂ ਕੋਲ ਘੁਟਾਲਿਆਂ ਤੋਂ ਇਲਾਵਾ ਕੁਝ ਨਹੀਂ ਹੈ।’

ਹੁਣ ਸੋਚ ਵਾਲੀ ਗੱਲ ਇਹ ਹੈ ਕਿ ਜਿਹੜੇ ਸਿਆਸੀ ਆਗੂ, ਨੌਕਰਸ਼ਾਹ ਤੇ ਅਫਸਰ-ਕਰਮਚਾਰੀ ਗਬਨ-ਘੁਟਾਲੇ ਕਰ-ਕਰ ਕੇ ਆਪਣੇ ਘਰ ਭਰਦੇ ਹਨ, ਉਨ੍ਹਾਂ ਨੂੰ ਹੋਰ ਕੁਝ ਕਰਨ ਦੀ ਕੀ ਲੋੜ ਹੈ? ਉਨ੍ਹਾਂ ਨੂੰ ਹੋਰ ਚਾਹੀਦਾ ਵੀ ਕੀ ਹੈ।

ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਿਸ ਦਿਨ ਸ੍ਰੀਮਾਨ ਸ਼ਰਦ ਪਵਾਰ ਜੀ ਦੇ ਥੱਪੜ ਵੱਜਣ ਵਾਲੀ ਘਟਨਾ ਵਾਪਰੀ, ਠੀਕ ਉਸੇ ਦਿਨ ਦੇਸ਼ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ 1.62 ਫੀਸਦੀ ਦੀ ਤੇਜ਼ ਗਿਰਾਵਟ ਨਾਲ ਅੰਕ 9.01 ਫੀਸਦੀ ਰਹਿ ਗਈ। ਸਾਡਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਮਹਿੰਗਾਈ ਨਾਲ ਨਜਿੱਠਣਾ ਠੀਕ ਨਹੀਂ। ਵਿਰੋਧ ਕਰਨ ਲਈ ਭੁੱਖ ਹੜਤਾਲ ਕੀਤੀ ਜਾ ਸਕਦੀ ਹੈ। ਮਰਨ-ਵਰਤ ਰੱਖਿਆ ਜਾ ਸਕਦਾ ਹੈ। ਉਂਝ ਵੀ ਕਰੋੜਾਂ ਭਾਰਤੀਆਂ ਨੂੰ ਭੁੱਖੇ ਰਹਿਣ ਦਾ, ਭੁੱਖ ਕਾਰਨ ਮਰਨ ਦਾ ਕਾਫੀ ਤਜਰਬਾ ਹੈ।

ਇੱਕ ਹੈਰਾਨੀ ਵਾਲੀ ਗੱਲ ਹੋਰ ਹੈ ਕਿ ਮਹਿੰਗੀ ਖੰਡ ਹੁਣ ਹੋਰ ਮਹਿੰਗੀ ਹੋ ਰਹੀ ਹੈ। ਅੰਕੜੇਬਾਜ਼ ਮਾਹਰਾਂ ਦਾ ਮੰਨਣਾ ਹੈ ਕਿ ਖੰਡ ਵਿਦੇਸ਼ ਨੂੰ ਵੇਚਣ ਜਾਂ ਸਟਾਕ ਦੀ ਹੱਦ ਖੋਲ੍ਹਣ ਦੇ ਫੈਸਲੇ ਕਾਰਨ ਖੰਡ ਹੋਰ ਜ਼ਿਆਦਾ ਮਹਿੰਗੀ ਹੋ ਕੇ ‘ਕੌੜੀ’ ਹੋ ਰਹੀ ਹੈ। ਕੁਝ ਅਨਸਰਾਂ ਅਨੁਸਾਰ ਖੰਡ ਵੀ ਥੱਪੜ ਦੀ ਘਟਨਾ ਕਾਰਨ ਮਹਿੰਗੀ ਵਿਕਣ ਲੱਗੀ ਹੈ। ਉਨ੍ਹਾਂ ਨੂੰ ਯਾਦ ਹੈ ਕਿ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਸਾਹਿਬ ਨੇ ਜਦੋਂ ਖੰਡ ਮਹਿੰਗੀ ਹੋਣ ਬਾਰੇ ਬਿਆਨ ਦਿੱਤਾ ਸੀ, ਉਦੋਂ ਵੀ ਇਕਦਮ ਮਹਿੰਗੀ ਹੋ ਗਈ ਸੀ।

ਇਰਾਕ ਦੇ ਪੱਤਰਕਾਰ ਜ਼ੈਦੀ ਨੇ ਇੱਕ ਸਮਾਰੋਹ ਦੌਰਾਨ ਉਸ ਵੇਲੇ ਦੇ ਰਾਸ਼ਟਰਪਤੀ ਜਾਰਜ ਬੁਸ਼ ਦੇ ਜੁੱਤਾ ਦੇ ਮਾਰਿਆ ਸੀ। ਫਿਰ ਜਰਨੈਲ ਸਿੰਘ ਨੇ ਪੀ ਚਿਦੰਬਰਮ ਵੱਲ ਤੇ ਇੱਕ ਸੇਵਾ ਮੁਕਤ ਹੈਡਮਾਸਟਰ ਨੇ ਐਮ ਪੀ ਨਵੀਨ ਜਿੰਦਲ ਵੱਲ ਆਪਣੇ ਜੁੱਤੇ ਕੱਢ ਮਾਰੇ ਸਨ। ਫਿਰ ਸਬ ਪਾਸੇ ‘ਜੁੱਤਾ ਮਾਰੋ ਮੁਹਿੰਮ’ ਚੱਲ ਪਈ ਸੀ। ਸਾਨੂੰ ਡਰ ਹੈ ਕਿ ਹੁਣ ‘ਥੱਪੜ, ਘਸੁੰਨ, ਠੁੱਡੇ ਮਾਰੋ’ ਲਹਿਰ ਹੀ ਨਾ ਚੱਲ ਪਵੇ?

ਐ ਮਾਲਕ ਗੰਦੇ ਬੰਦੇ ਹਮ…
-ਮਾ. ਪਰਦੀਪ ਸਿੰਘ ਮੌਜੀ

ਜਦੋਂ ਅਸੀਂ ਛੋਟੇ ਸੀ ਤਾਂ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਅਕਸਰ ਪ੍ਰਾਰਥਨਾ ਬੋਲਦੇ ਸੀ ਕਿ ‘‘ਐ ਮਾਲਕ ਤੇਰੇ ਬੰਦੇ ਹਮ…।” ਅੱਜ ਜਦੋਂ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਜੋ ਵੀ ਬੋਲਦੇ ਸੀ ਉਸ ਵਿੱਚ ਭੋਰਾ ਵੀ ਸੱਚਾਈ ਨਹੀਂ ਕਿਉਂਕਿ ਬੰਦੇ ਤਾਂ ਅਸੀਂ ਮਾਲਕ ਭਾਵ ਰੱਬ ਦੇ ਬਣੇ ਫਿਰਦੇ ਹਾਂ, ਪਰ ਸਾਡੇ ਵਿੱਚ ਰੱਬ ਦੇ ਬੰਦਿਆਂ ਵਰਗੀ ਕੋਈ ਵੀ ਗੱਲ ਨਹੀਂ। ਸ਼ਾਇਦ ਅੱਜ ਪ੍ਰਮਾਤਮਾ ਨੂੰ ਵੀ ਪਛਤਾਵਾ ਹੁੰਦਾ ਹੋਵੇ ਕਿ ਇਹ ਮੈਂ ਕਿਹੜੀ ਸ਼ੈਅ ਦੀ ਸਿਰਜਣਾ ਕਰ ਬੈਠਾ ਹਾਂ। ਕਹਿਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ, ਸੂਝਵਾਨ ਜੀਵ ਮੰਨੀ ਬੈਠੇ ਹਾਂ, ਪਰ ਜੇ ਧਰਤੀ ਦੇ ਬਾਕੀ ਜੀਵਾਂ ਦੀ ਰਾਏ ਲਈ ਜਾਵੇ ਅਤੇ ਬੰਦੇ ਦੀਆਂ ਕਰਤੂਤਾਂ ਨੂੰ ਗਹੁ ਨਾਲ ਦੇਖੀਏ ਤਾਂ ਸਥਿਤੀ ਬਿਲਕੁਲ ਸਪੱਸ਼ਟ ਹੋ ਜਾਵੇਗੀ ਕਿ ਧਰਤੀ ‘ਤੇ ਸਭ ਤੋਂ ਭੈੜਾ ਗੰਦਾ ਜੀਵ ਬੰਦਾ ਹੀ ਹੈ। ਗੱਲ ਭਾਵੇਂ ਤਨ ਦੀ ਕਰੀਏ ਭਾਵੇਂ ਮਨ ਦੀ ਦੋਨੋਂ ਹੀ ਬਾਕੀ ਜੀਵਾਂ ਨਾਲੋਂ ਗੰਦੇ ਹਨ।

ਧਰਤੀ ਦੇ ਬਾਕੀ ਸਾਰੇ ਜੀਵ ਆਪੋ-ਆਪਣੀ ਪ੍ਰਕਿਰਤੀ ਅਨੁਸਾਰ, ਕੁਦਰਤੀ ਨਿਯਮਾਂ ਵਿੱਚ ਰਹਿ ਕੇ ਜੀਵਨ ਬਸਰ ਕਰਦੇ ਹਨ, ਪਰ ਬੰਦਾ ਬਹੁਤਾ ਹੀ ਭੂਤਰਿਆ ਫਿਰਦਾ ਹੈ। ਬਾਕੀ ਜੀਵਾਂ ਨੇ ਤਾਂ ਇਸ ਤੋਂ ਦੁਖੀ ਹੋਣਾ ਹੀ ਹੈ ਖੁਦ ਬੰਦਾ ਵੀ ਬੰਦੇ ਤੋਂ ਬਹੁਤ ਦੁਖੀ ਹੈ। ਹਵਾ, ਪਾਣੀ, ਮਿੱਟੀ ਵਿੱਚ ਜ਼ਹਿਰ ਘੋਲਣ ਦਾ ਸਿਹਰਾ ਬੰਦੇ ਸਿਰ ਹੀ ਬੱਝਦਾ ਹੈ। ਗਲੇਸ਼ੀਅਰ ਜੋ ਦਿਨੋ ਦਿਨ ਪਿਘਲ ਰਹੇ ਹਨ ਉਹ ਵੀ ਬੰਦੇ ਦੀਆਂ ਕਰਤੂਤਾਂ ਦਾ ਹੀ ਸਿੱਟਾ ਹੈ। ਅੱਜ ਬੰਦੇ ਨੇ ਐਨੇ ਕੁ ਵੱਖ-ਵੱਖ ਕਿਸਮਾਂ ਦੇ ਬੰਬ ਬਣਾ ਲਏ ਹਨ ਕਿ ਪਲਾਂ-ਛਿਣਾਂ ਵਿੱਚ ਧਰਤੀ ਜੀਵ ਰਹਿਤ ਗ੍ਰਹਿ ਬਣ ਸਕਦੀ ਹੈ। ਉਂਜ ਤਾਂ ਅਸੀਂ ਮੰਨਦੇ ਹਾਂ ਕਿ ਪ੍ਰਮਾਤਮਾ ਇੱਕ ਹੈ, ਪਰ ਧਰਮ ਦੇ ਨਾਂਅ ‘ਤੇ ਅਕਸਰ ਦੰਗੇ-ਫਸਾਦ ਹੁੰਦੇ ਹਨ, ਖੂਨ ਦੀਆਂ ਨਦੀਆਂ ਵਗਦੀਆਂ ਹਨ। ਇੱਕ ਧਰਮ ਦੂਜੇ ਧਰਮ ਨੂੰ ਦੇਖ ਕੇ ਰਾਜ਼ੀ ਨਹੀਂ, ਇੱਕ ਦੇਸ਼ ਦੂਜੇ ਦੇਸ਼ ਨੂੰ। ਜਾਤਾਂ-ਪਾਤਾਂ, ਰੰਗ-ਭੇਦ ਅਤੇ ਅੱਗੇ ਹੋਰ ਪਤਾ ਨਹੀਂ ਕਿੰਨੀਆਂ ਕੁ ਸ਼ਾਖਾਵਾਂ ਵਿੱਚ ਵੰਡੇ ਹੋਏ ਹਾਂ। ਨਿੱਕੀ ਜਿੰਨੀ ਗੱਲ ‘ਤੇ ਧਰਨੇ, ਰੋਸ ਮੁਜ਼ਾਹਰੇ, ਸਾੜ-ਫੂਕ, ਲੁੱਟਾਂ-ਖੋਹਾਂ ਸ਼ੁਰੂ ਹੋ ਜਾਂਦੀਆਂ ਹਨ।

ਧਰਤੀ ਦਾ ਹੋਰ ਕੋਈ ਵੀ ਜੀਵ ਆਪਣੀਆਂ ਹੱਦਾਂ ਤੋਂ ਬਾਹਰ ਨਹੀਂ ਜਾਂਦਾ। ਜਿਹੋ ਜਿਹਾ ਕੁਦਰਤ ਨੇ ਉਸ ਨੂੰ ਬਣਾਇਆ ਹੈ ਉਸ ਅਨੁਸਾਰ ਹੀ ਉਹ ਕੁਦਰਤੀ ਵਾਤਾਵਰਨ ਵਿੱਚ ਵਿਚਰਦਾ ਹੈ। ਬੰਦਾ ਹੀ ਐਸਾ ਜੀਵ ਹੈ ਜਿਹੜਾ ਕਿਸੇ ਵੀ ਕੁਦਰਤੀ ਨਿਯਮ ਜਾਂ ਕੁਦਰਤੀ ਸੰਤੁਲਨ ਦੀ ਪ੍ਰਵਾਹ ਨਹੀਂ ਕਰਦਾ। ਸਾਨੂੰ ਇਸ ਗੱਲ ਦਾ ਗਿਆਨ ਹੈ ਕਿ ਸਾਡੀ ਸਰੀਰਕ ਬਣਤਰ ਅਤੇ ਪਾਚਨ ਪ੍ਰਣਾਲੀ ਇੱਕ ਸ਼ਾਕਾਹਾਰੀ ਜੀਵ ਵਜੋਂ ਹੈ, ਪਰ ਬੰਦਾ ਜੋ ਲੱਭੇ ਛਕੀ ਜਾ ਰਿਹਾ ਹੈ। ਜੀਭ ਦੇ ਸੁਆਦ ਪਿੱਛੇ ਆਪਣੀ ਸਿਹਤ ਅਤੇ ਹੋਰ ਜੀਵਾਂ ਦੀ ਜ਼ਿੰਦਗੀ ‘ਤੇ ਉਸ ਨੂੰ ਤਾ ਵੀ ਰਹਿਮ ਨਹੀਂ ਆਉਂਦਾ। ਮੁਰਗਾ, ਮੱਛੀ, ਬਟੇਰ, ਕਬੂਤਰ ਸੱਪ, ਕੱਛੂ, ਚੂਹਾ ਬਿੱਲੀ ਆਦਿ ਜੀਵਾਂ ਦੀ ਭਾਸ਼ਾ ਸਮਝ ਸਕਦੇ ਹੁੰਦੇ ਤਾਂ ਪਤਾ ਲੱਗਦਾ ਕਿ ਇਹ ਸਭ ਤੋਂ ਵੱਧ ਗਾਲ੍ਹਾਂ ਬੰਦੇ ਨੂੰ ਹੀ ਕੱਢਦੇ ਹਨ। ਗਾਂ, ਮੱਝ, ਭੇਡ, ਬੱਕਰੀ, ਊਠ ਘੋੜਾ, ਹਾਥੀ, ਕੁੱਤਾ, ਗਧਾ, ਬਲਦ ਆਦਿ ਜਿਸ ਨੂੰ ਮਰਜ਼ੀ ਪੁੱਛ ਲਓ ਸਾਰੇ ਹੀ ਬੰਦੇ ਦੇ ਜ਼ੁਲਮ ਤੋਂ ਦੁਖੀ ਹਨ। ਅਸੀਂ ਕਦੇ ਵੀ ਇਨ੍ਹਾਂ ਦੇ ਦੁੱਖ-ਦਰਦ ਨੂੰ ਨਹੀਂ ਸਮਝਿਆ, ਕੇਵਲ ਆਪਣਾ ਮਤਲਬ ਹੱਲ ਕਰਨ ਦੀ ਸੋਚਦੇ ਹਾਂ। ਧਰਤੀ ਦਾ ਹੋਰ ਕੋਈ ਵੀ ਜੀਵ ਆਪਣੀ ਔਲਾਦ ਵਿੱਚ ਨਰ ਜਾਂ ਮਾਦਾ ਦੇ ਆਧਾਰ ‘ਤੇ ਵਿਤਕਰਾ ਨਹੀਂ ਕਰਦਾ, ਪਰ ਬੰਦਾ ਇਸ ਖੇਤਰ ਵਿੱਚ ਵੀ ਪਹਿਲੀ ਕਤਾਰ ਵਿੱਚ ਹੈ। ਅਣਚਾਹੀ ਔਲਾਦ ਨੂੰ ਲਿੰਗ ਨਿਰਧਾਰਨ ਟੈਸਟ ਕਰਵਾ ਕੇ ਇਸ ਨੇ ਕੁੱਖ ਵਿੱਚ ਹੀ ਕਤਲ ਕਰਵਾਉਣ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਭਾਵੇਂ ਕਿ ਜਾਂਚ ਕੇਂਦਰ ਦੇ ਬਾਹਰ ਮੋਟਾ ਕਰ ਕੇ ਲਿਖਿਆ ਹੁੰਦਾ ਹੈ ਕਿ ਇਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ, ਪਰ ਚੋਰੀ-ਚੋਰੀ ਪੈਸੇ ਨਾਲ ਸਭ ਕੁਝ ਹੋ ਰਿਹਾ ਹੈ। ਅਜਿਹੀਆਂ ਖਬਰਾਂ ਅਕਸਰ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ।

ਹੋਰ ਕੋਈ ਵੀ ਜੀਵ ਬਲਾਤਕਾਰ ਕਰ ਕੇ ਕਤਲ ਕਰਨ ਵਾਲੀ ਘਿਨਾਉਣੀ ਹਰਕਤ ਨਹੀਂ ਕਰਦਾ, ਪਰ ਬੰਦਾ ਇੱਥੇ ਵੀ ਇਨਸਾਨੀਅਤ ਦੇ ਨਾਂਅ ‘ਤੇ ਧੱਬਾ ਲਾਉਂਦਾ ਹੈ। ਦਰਿੰਦੇ ਦੋ-ਢਾਈ ਸਾਲ ਦੀ ਮਾਸੂਮ ਬਾਲੜੀ ਨੂੰ ਵੀ ਨਹੀਂ ਬਖਸ਼ਦੇ। ਹੋਰ ਜੀਵਾਂ ਵਿੱਚ ਨਰ ਨਰ ਨਾਲ, ਮਾਦਾ ਮਾਦਾ ਨਾਲ ਤਾਂ ਲੜਦੇ ਹਨ, ਪਰ ਨਰ-ਮਾਦਾ ਆਪਸ ਵਿੱਚ ਬਹੁਤ ਘੱਟ ਲੜਦੇ ਹਨ। ਝੋਟਾ ਝੋਟੇ ਨਾਲ ਤਾਂ ਲੜਦਾ ਭਿੜਦਾ ਹੈ, ਪਰ ਮੱਝ ਨਹੀਂ। ਚਿੜਾ, ਚਿੜੇ ਨਾਲ ਤਾਂ ਜ਼ਰੂਰ ਲੜਦਾ ਵੇਖਦੇ ਹਾਂ, ਪਰ ਮਾਦਾ ਨਾਲ ਨਹੀਂ, ਪਰ ਮਨੁੱਖੀ ਜੀਵਨ ਵਿੱਚ ਪਤੀ-ਪਤਨੀ ਵਿੱਚ ਅਕਸਰ ਤੂੰ-ਤੂੰ, ਮੈਂ-ਮੈਂ, ਘਸੁੰਨ ਮੁੱਕੀ ਤੇ ਫਿਰ ਤਲਾਕ ਦੇ ਮਾਮਲੇ ਅਕਸਰ ਵਾਪਰਦੇ ਹਨ। ਕਿਧਰੇ ਪਤੀ ਪਤਨੀ ਨੂੰ ਕੁਟਾਪਾ ਚਾੜ੍ਹ ਰਿਹਾ ਹੈ ਤੇ ਕਿਧਰੇ ਪਤਨੀ ਪਤੀ ਦੀ ਭੁਗਤ ਸੁਆਰ ਰਹੀ ਹੁੰਦੀ ਹੈ।

ਬਾਕੀ ਜੀਵਾਂ ਦੇ ਨਾ ਸਕੂਲ, ਨਾ ਹਸਪਤਾਲ, ਨਾ ਅਦਾਲਤਾਂ ਅਤੇ ਨਾ ਹੀ ਜੇਲ੍ਹਾਂ ਹਨ, ਪਰ ਫਿਰ ਵੀ ਕੰਮ ਵਧੀਆ ਚਲਿਆ ਜਾ ਰਿਹਾ ਨਜ਼ਰ ਆਉਂਦਾ ਹੈ। ਮਨੁੱਖ ਨੇ ਬੰਦੇ ਨੂੰ ਬੰਦਾ ਬਣਾਉਣ ਲਈ ਸਕੂਲ ਖੋਲ੍ਹੇ, ਪਰ ਸਹੀ ਅਰਥਾਂ ਵਿੱਚ ਬੰਦੇ ਨਹੀਂ ਬਣ ਸਕੇ। ਬਿਮਾਰੀਆਂ ਤੋਂ ਬਚਣ ਲਈ ਹਸਪਤਾਲ ਖੋਲ੍ਹੇ, ਪਰ ਉਲਟਾ ਹੋਰ ਖਬਰੇ ਕਿੰਨੀਆਂ ਕੁ ਬਿਮਾਰੀਆਂ ਸਹੇੜ ਲਈਆਂ। ਕਿਧਰੇ ਡਾਕਟਰ ਕਮਿਸ਼ਨ ਖਾ ਰਹੇ ਹਨ, ਕਿਧਰੇ ਬੇਲੋੜੇ ਟੈਸਟ ਅਤੇ ਆਪ੍ਰੇਸ਼ਨ ਅਤੇ ਕਿਧਰੇ ਕਿਡਨੀਆਂ ਚੋਰੀ ਹੋ ਰਹੀਆਂ ਹਨ। ਅਦਾਲਤਾਂ ਦਾ ਨਿਰਮਾਣ ਕੀਤਾ ਤਾਂ ਕਿ ਸੱਚੇ ਨੂੰ ਇਨਸਾਫ ਮਿਲੇ ਅਤੇ ਅਪਰਾਧੀ ਨੂੰ ਸਜ਼ਾ, ਪਰ ਇਥੇ ਵੀ ਦੇਰ ਤੇ ਹਨੇਰ ਦੋਵੇਂ ਛਾਏ ਹੋਏ ਹਨ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਲਈ ਵਕੀਲ ਤਿਆਰ-ਬਰ-ਤਿਆਰ ਰਹਿੰਦੇ ਹਨ ਬੱਸ ਨੋਟ ਚਾਹੀਦੇ ਹਨ। ਜੇਲ੍ਹਾਂ ਬਣਾਈਆਂ ਤਾਂ ਕਿ ਅਪਰਾਧੀ ਸਜ਼ਾ ਕੱਟ ਕੇ ਸੁਧਰ ਕੇ ਬਾਹਰ ਨਿਕਲਣ, ਪਰ ਜੇਲ੍ਹ ਤੋਂ ਰਿਹਾਅ ਹੋ ਕੇ ਅਪਰਾਧੀ ਹੋਰ ਵੀ ਸ਼ਕਤੀਸ਼ਾਲੀ ਹੋ ਜਾਂਦੇ ਹਨ ਜਿਵੇਂ ਅੰਦਰੋਂ ਕੋਈ ਡਿਪਲੋਮਾ ਜਾਂ ਡਿਗਰੀ ਲੈ ਕੇ ਆਏ ਹੋਣ।

ਧਰਤੀ ਦੇ ਬਾਕੀ ਜੀਵ ਕਿਸੇ ਨਾ ਕਿਸੇ ਢੰਗ ਨਾਲ ਕੁਦਰਤ ਦੀ ਸੇਵਾ ਕਰ ਰਹੇ ਹਨ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਮਨੁੱਖ ਵੀ ਇਨ੍ਹਾਂ ਜੀਵਾਂ ਤੋਂ ਅਨੇਕਾਂ ਲਾਭ ਪ੍ਰਾਪਤ ਕਰ ਰਿਹਾ ਹੈ। ਮਨੁੱਖ ਧਰਤੀ ‘ਤੇ ਨਾ ਵੀ ਹੁੰਦਾ ਤਾਂ ਇਨ੍ਹਾਂ ਜੀਵਾਂ ‘ਤੇ ਕੋਈ ਪ੍ਰਭਾਵ ਨਹੀਂ ਸੀ ਪੈਣਾ ਸਗੋਂ ਇਹ ਸੁਖੀ ਹੋਣੇ ਸਨ, ਪਰ ਜੇ ਇਹ ਜੀਵ ਨਾ ਹੁੰਦੇ ਤਾਂ ਬੰਦੇ ‘ਤੇ ਇਨ੍ਹਾਂ ਦਾ ਜ਼ਰੂਰ ਪ੍ਰਭਾਵ ਪੈਣਾ ਸੀ। ਦੁੱਧ, ਮਾਸ, ਅੰਡੇ, ਚਮੜਾ, ਮਲ-ਮੂਤਰ, ਹੱਡੀਆਂ, ਸਿੰਗ, ਦੰਦ, ਵਾਲ ਭਾਵ ਕਿਸੇ ਵੀ ਜੀਵ ਕੋਲ ਜੋ ਕੁਝ ਹੈ ਆਪਣੇ ਢੰਗ ਨਾਲ ਵਰਤ ਰਿਹਾ ਹੈ। ਘਰ ਦੀ ਰਾਖੀ ਲਈ ਬੰਬ ਅਤੇ ਅਪਰਾਧੀਆਂ ਦੀ ਖੋਜ ਲਈ ਕੁੱਤੇ, ਭਾਰ ਢੋਅ ਅਤੇ ਹਲ ਵਾਹੁਣ ਲਈ ਬਲਦ, ਊਠ, ਝੋਟੇ ਆਦਿ। ਗਧਾ, ਘੋੜਾ, ਹਾਥੀ ਆਦਿ ਸਭ ਮਨੁੱਖ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਕਈ ਜੀਵਾਂ ਨੂੰ ਮਨੁੱਖ ਆਪਣੇ ਇਸ਼ਾਰਿਆਂ ‘ਤੇ ਨਚਾ ਕੇ ਰੋਜ਼ੀ-ਰੋਟੀ ਕਮਾ ਰਿਹਾ ਹੈ। ਕੇਵਲ ਬੰਦਾ ਹੀ ਹੈ ਜੋ ਹਰ ਕਿਸੇ ਵੀ ਜੀਵ ਦੇ ਕੰਮ ਨਹੀਂ ਆਉਂਦਾ।

ਆਓ, ਅਸੀਂ ਸਾਰੇ ਸੋਚੀਏ ਕਿ ਬੰਦੇ ਐਨੇ ਗਲਤ ਕੰਮ ਕਰਦਾ ਹੈ, ਜ਼ੁਲਮ ਕਰਦਾ ਹੈ, ਧਰਤੀ ਦੇ ਵਿਨਾਸ਼ ਦਾ ਕਾਰਨ ਬਣ ਰਿਹਾ ਹੈ ਫਿਰ ਵੀ ਸਭ ਤੋਂ ਚੰਗਾ, ਤੀਖਣ ਬੁੱਧੀ ਵਾਲਾ, ਸੂਝਵਾਨ ਜੀਵ ਕਿਵੇਂ ਹੋ ਸਕਦਾ ਹੈ। ਜੇ ਇਹ ਸੱਚਮੁੱਚ ਮਾਲਕ ਦਾ ਬੰਦਾ ਬਣਨਾ ਚਾਹੁੰਦਾ ਹੈ ਤਾਂ ਇਸ ਨੂੰ ਸਹੀ ਅਰਥਾਂ ਵਿੱਚ ਬੰਦਿਆਂ ਵਾਲੇ ਕੰਮ ਹੀ ਕਰਨੇ ਚਾਹੀਦੇ ਹਨ। ਜੇਕਰ ਇਹ ਸੰਭਵ ਨਹੀਂ ਤਾਂ ਐ ਮਾਲਕ ਤੇਰੇ ਬੰਦੇ ਹਮ… ਦੀ ਥਾਂ ‘ਤੇ ਐ ਮਾਲਕ ਗੰਦੇ ਬੰਦੇ ਹਮ… ਦੀ ਪ੍ਰਾਰਥਨਾ ਹੀ ਠੀਕ ਹੈ।

ਉਡਾਣ ਬਾਜ਼ ਤੇ ਭੂੰਡ ਦੀ
-ਸੁਰਜੀਤ ਸਿੰਘ ਢਿੱਲੋਂ

ਗਾਲਿਬ ਦਾ ਸ਼ਿਆਰ ਹੈ-

‘‘ਪੂਛੇ ਹੈ ਕਿਆ ਵਜੂਦ-ਓ-ਆਦਮ

ਅਹਿਲ-ਏ ਸ਼ੌਕ ਕਾ?

ਆਪ ਅਪਨੀ ਆਗ ਕੇ

ਖਸ-ਓ-ਖਾਸ਼ਾਕ ਹੋ ਗਏ।”

ਜਿਨ੍ਹਾਂ ਨੂੰ ਇਸ਼ਕ ਹੈ ਜਾਂ ਫਿਰ ਸ਼ੌਕ ਤੇ ਲਗਨ, ਉਨ੍ਹਾਂ ਦੀ ਗੱਲ ਹੀ ਕੀ-ਉਹ ਤਾਂ ਅੰਦਰਲੀ ਧੁੱਖਦੀ ਅੱਗ ਦਾ ਆਪ ਹੀ ਬਾਲਣ ਬਣਦੇ ਰਹਿੰਦੇ ਹਨ।

ਇਹੋ ਜਿਹਾ ਹਾਲ ਹੀ ਵਿਗਿਆਨ ਲਈ ਰਾਹ ਮੋਕਲਾ ਕਰਨ ਵਾਲਿਆਂ ਦਾ ਹੁੰਦਾ ਰਿਹਾ ਹੈ। ਸੁਕਰਾਤ ਨੇ ਜ਼ਹਿਰ ਪੀਤੀ, ਗੈਲਿਲੀਓ ਨੇ ਭਰੀ ਸਭਾ ‘ਚ ਮੁਆਫੀ ਮੰਗ ਕੇ ਪਿੱਛਾ ਛੁਡਵਾਇਆ, ਡਾਰਵਿਨ ਨੂੰ ਸੰਸਾਰ ਦੇ ਸਭਨਾਂ ਨਾਲੋਂ ਖਤਰਨਾਕ ਪੁਰਸ਼ ਦਾ ਫਤਵਾ ਦਿੱਤਾ ਗਿਆ ਅਤੇ ਮੈਂਡਲ ਗੁਮਨਾਮੀ ਦੀ ਧੂੜ ਫਕਦਾ ਮੋਇਆ। ਇਨ੍ਹਾਂ ਸਭਨਾਂ ਨੇ ਸੱਚ ਖੋਜਿਆ ਸੀ ਅਤੇ ਇਨ੍ਹਾਂ ਦਿਆਂ ਹੀ ਯਤਨਾਂ ਨੇ ਸੰਸਾਰ ਨੂੰ ਉਹ ਰੂਪ ਦਿੱਤਾ ਜਿਹੜਾ ਕਿ ਇਸ ਦਾ ਅੱਜ ਹੈ। ਅੱਜ ਵੀ, ਪਰਸੰਸਾਰ ਦਾ ਰੌਂਅ ਇਨ੍ਹਾਂ ਦੀ ਸੋਚ ਮੁਆਫਕ ਨਹੀਂ ਹੈ।

ਕੁਝ ਦਿਨ ਪਹਿਲਾਂ ਸਾਹਿਤਕਾਰਾਂ ਦੀ ਜੁੜੀ ਸਭਾ ‘ਚ ਮੈਂ ਕਹਿ ਬੈਠਾ ਕਿ-

‘ਸ਼ੈਕਸਪੀਅਰ, ਗਾਲਿਬ ਜਾਂ ਗੇਟੇ ਨੇ ਜੇਕਰ ਇਕ ਸਤਰ ਵੀ ਨਾ ਲਿਖੀ ਹੁੰਦੀ ਤਦ ਵੀ ਸੰਸਾਰ ਨੇ ਇਸੇ ਪ੍ਰਕਾਰ ਚਲਦੇ ਰਹਿਣਾ ਸੀ ਜਿਵੇਂ ਕਿ ਚਲ ਰਿਹਾ ਹੈ; ਸੰਸਾਰ ਨੇ, ਪਰ ਅੱਜ ਨਾਲੋਂ ਭਿੰਨ ਹੋਣਾ ਸੀ ਜੇਕਰ ਨਿਯੂਟਨ, ਫੈਰਾਡੇ, ਡਾਰਵਿਨ ਜਾਂ ਪਾਸਚਰ ਉਹ ਕੁਝ ਨਾ ਕਹਿੰਦੇ ਤੇ ਕਰਦੇ ਜੋ ਉਨ੍ਹਾਂ ਨੇ ਕਿਹਾ ਤੇ ਕੀਤਾ।’ ਸਭਾ ‘ਚ ਬੈਠਿਆਂ ਕਈਆਂ ਨੂੰ ਇਹ ਗੱਲ ਸਹੀ ਤਾਂ ਲੱਗੀ, ਪਰ ਚੰਗੀ ਨਹੀਂ ਸੀ ਲੱਗੀ ਅਤੇ ਉਨ੍ਹਾਂ ਨੇ ਮੈਨੂੰ ਤੰਗ-ਦ੍ਰਿਸ਼ਟੀ ਦਾ ਦੋਸ਼ੀ ਠਹਿਰਾਇਆ। ਵਿਗਿਆਨ ਪ੍ਰਤੀ ਅਸਾਡਾ ਅਜਿਹਾ ਵਤੀਰਾ ਕਿਉਂ ਹੈ? ਜੋ ਕੁਝ ਅਸੀਂ ਪਹਿਨਦੇ ਹਾਂ, ਜੋ ਕੁਝ ਰਸੋਈ ‘ਚ ਅਸੀਂ ਵਰਤਦੇ ਹਾਂ ਅਤੇ ਜਿਹੜੇ ਵੀ ਆਵਾਜਾਈ ਦੇ ਅਤੇ ਸੁੱਖ-ਆਰਾਮ ਦੇ ਅਸਾਡੇ ਸਾਧਨ ਹਨ, ਉਨ੍ਹਾਂ ਸਭਨਾਂ ‘ਤੇ ਵਿਗਿਆਨ ਦੀ ਸਪੱਸ਼ਟ ਛਾਪ ਹੈ, ਪਰ ਵਿਗਿਆਨ ਨਾ ਅਸਾਡੇ ਵਿਚਾਰਾਂ ਦਾ ਆਧਾਰ ਹੈ ਅਤੇ ਨਾ ਹੀ ਵਿਚਾਰਨ ਦਾ। ਜੇਕਰ ਅਜਿਹਾ ਹੋ ਸਕਦਾ ਤਾਂ ਅਸੀਂ ਅੱਜ ਨਾਲੋਂ ਕਿਧਰੇ ਵੱਧ ਅਰੋਗ ਜੀਵਨ ਅਤੇ ਕਿਧਰੇ ਵੱਧ ਮੇਲ-ਮਿਲਾਪ ਵਾਲਾ ਜੀਵਨ ਭੋਗ ਰਹੇ ਹੁੰਦੇ।

ਵਿਗਿਆਨ ਕਿਸੇ ਵੀ ਵਿਚਾਰਧਾਰਾ ਦਾ ਪ੍ਰਤੀਰੋਧੀ ਨਹੀਂ। ਇਹ ਪ੍ਰਤਿਰੋਧ ਕਰਦਾ ਹੈ ਤਾਂ ਅੰਧ-ਵਿਸ਼ਵਾਸ ਦਾ। ਵਿਗਿਆਨ ਤਾਂ ਸਗੋਂ ਇਹ ਸਮਝਣ ਦੇ ਯਤਨ ਕਰ ਰਿਹਾ ਹੈ ਕਿ ਅਸੀਂ ਸਾਹਿਤ ਤੋਂ ਕਿਉਂ ਆਮ ਕਹੀਆਂ ਗੱਲਾਂ ਨਾਲੋਂ ਵੱਧ ਪ੍ਰਭਾਵਤ ਹੁੰਦੇ ਹਾਂ ਅਤੇ ਕਿਉਂ ਧਰਮ ਦੀ ਪੈਰਵੀ ਕਰਨਾ ਮਨੁੱਖ ਦਾ ਧਰਮ ਹੈ। ਅਸਲ ਵਿੱਚ ਅਸਾਡੇ ‘ਚੋਂ ਬਹੁਤੇ ਧਰਮ ਨਾਲ ਜੁੜੀਆਂ ਮਰਿਆਦਾਵਾਂ ਨੂੰ ਧਰਮ ਨਾਲੋਂ ਵੀ ਵੱਧ ਮਹੱਤਤਾ ਦਿੰਦੇ ਰਹਿੰਦੇ ਹਨ ਅਤੇ ਸਾਹਿਤ ਨੂੰ ਮਾਨਣ ਯੋਗ ਸੰਵੇਦਨਸ਼ੀਲ ਵਿਦਵਤਾ ਤੋਂ ਪੜ੍ਹੇ-ਲਿਖੇ ਵੀ ਕੋਰੇ ਹਨ। ਸਭਿਆਚਾਰ ਨੂੰ ਪ੍ਰਕਾਸ਼ਮਾਨ ਕਰਨ ਵਾਲੇ ਧਰਮ ਅਤੇ ਸਾਹਿਤ, ਇਸੇ ਲਈ, ਪਾਖੰਡ ਅਤੇ ਦੰਭ ਦਾ ਸ਼ਿਕਾਰ ਹਨ। ਜਿਹੜੇ ਵੀ ਵਿਅਕਤੀ ਇਨ੍ਹਾਂ ਦਾ ਨਾਮ ਲੈ ਰਹੇ ਹਨ, ਜ਼ਰੂਰੀ ਨਹੀਂ ਕਿ ਇਹੋ ਉਨ੍ਹਾਂ ਦਾ ਦੀਨ, ਈਮਾਨ ਅਤੇ ਸਿਦਕ ਵੀ ਹਨ।

ਧਰਮ ਦਾ ਆਧਾਰ ਤਰਕ ਨਹੀਂ, ਭਾਵਨਾਵਾਂ ਹਨ, ਇਸੇ ਲਈ ਤਰਕ ਜਾਂ ਦਲੀਲ ਨੂੰ ਆਧਾਰ ਬਣਾ ਕੇ ਇਸ ਪ੍ਰਤੀ ਟਿੱਪਣੀ ਕਰਨੀ ਉਚਿਤ ਨਹੀਂ। ਪਰ ਧਰਮ ਦੇ ਕੀਤੇ ਜਾ ਰਹੇ ਪਾਖੰਡੀ ਸ਼ੋਸ਼ਣ ਦੀ ਆਲੋਚਨਾ ਜ਼ਰੂਰ ਹੋਣੀ ਚਾਹੀਦੀ ਹੈ। ਵਿਗਿਆਨ ਦਾ ਆਧਾਰ ਕਿਉਂਕਿ ਨਿਰੋਲ ਤਰਕ ਹੈ, ਇਸੇ ਲਈ ਵਿਗਿਆਨ ਦੀ ਆਲੋਚਨਾ ਬਿਨਾਂ ਲਾਗ-ਲਬੇੜ ਦੇ, ਨਿਝੱਕ ਹੁੰਦੀ ਰਹਿਣੀ-ਚਾਹੀਦੀ ਹੈ, ਪਰ ਇਹ ਆਲੋਚਨਾ ਤਰਕਸ਼ੀਲ ਹੋਣੀ ਚਾਹੀਦੀ ਹੈ, ਭਾਵਨਾਤਮਕ ਨਹੀਂ। ਤਰਕਸ਼ੀਲ ਆਲੋਚਨਾ ਆਸਰੇ ਹੀ ਵਿਗਿਆਨ ਉਥੇ ਪੁੱਜਾ, ਜਿਥੇ ਕਿ ਉਹ ਅੱਜ ਹੈ।

ਕਈ ਉੱਘੇ ਸਾਹਿਤਕਾਰਾਂ ਦਾ ਵਿਗਿਆਨ ਨਾਲ ਮੋਹ ਨਹੀਂ ਸੀ, ਫਿਰ ਵੀ ਇਹ ਉਨ੍ਹਾਂ ਦੀਆਂ ਰਚਨਾਵਾਂ ‘ਚੋਂ ਝਾਕਦਾ ਰਿਹਾ। ਆਲਡਸ ਹੱਕਸਲੇ ਤੇ ਟਾਲਸਟਾਏ ਦੇ ਨਾਲ-ਨਾਲ, ਬਰਨਾਰਡ ਸ਼ਾਅ ਵੀ ਵਿਗਿਆਨ ਦਾ ਬੜਾ ਆਲੋਚਕ ਸੀ, ਜਿਸ ਨੇ ਵਿਗਿਆਨ ਬਾਰੇ ਇਥੋਂ ਤੱਕ ਕਿਹਾ-

‘ਵਿਗਿਆਨ ਅਸਾਡਾ ਕੁਝ ਨਹੀਂ ਸੁਆਰਦਾ, ਜਦ ਇਹ ਇੱਕ ਸਮੱਸਿਆ ਸੁਲਝਾਉਂਦਾ ਹੈ, ਤਦ 10 ਹੋਰ ਅਸਾਡੇ ਸਾਹਮਣੇ ਆ ਖਲੋਂਦੀਆਂ ਹਨ।’

ਇਹ ਗੱਲ ਗਲਤ ਨਹੀਂ। ਵਾਤਾਵਰਣ ਅਤੇ ਅਰੋਗਤਾ ਦੇ ਪ੍ਰਸੰਗ ‘ਚ ਇਹੋ ਹੋ ਰਿਹਾ ਹੈ, ਪਰ ਵੇਖਿਆ ਜਾਵੇ ਤਾਂ ਇਹ ਸਮੱਸਿਆਵਾਂ ਵਿਗਿਆਨ ਨੇ ਨਹੀਂ, ਵਿਗਿਆਨ ਦੇ ਵਪਾਰਕ ਹਿੱਤਾਂ ਲਈ ਕੀਤੇ ਜਾ ਰਹੇ ਅਸੰਜਮੀ ਉਪਯੋਗ ਨੇ ਉਪਜਾਈਆਂ ਹਨ। ਵਿਗਿਆਨ ਤਾਂ ਅਸਲੀਅਤ ਜਾਨਣ ਦਾ ਇੱਕ ਰਾਹ ਹੈ, ਜਿਸ ਦਾ ਕਿ ਉਪਯੋਗ ਚੰਗਾ ਵੀ ਤੇ ਮਾੜਾ ਵੀ, ਅਸੀਂ ਆਪ ਕਰਦੇ ਹਾਂ। ਪ੍ਰਮਾਣੂ ਨੂੰ ਭੰਗ ਕਰਨ ਦਾ ਢੰਗ ਵਿਗਿਆਨ ਨੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਅਜਿਹਾ ਕਰਨ ਨਾਲ ਅਥਾਹ ਊਰਜਾ ਉਪਜਦੀ ਹੈ। ਇਸ ਪ੍ਰਕਾਰ ਉਪਜੀ ਊਰਜਾ ਦੀ ਵਰਤੋਂ ਬਿਜਲੀ ਦੇ ਉਤਪਾਦ ਲਈ ਕੀਤੀ ਜਾਵੇ ਅਤੇ ਜਾਂ ਫਿਰ ਕੌਮਾਂ ਦੀ ਪੱਧਰ ਉਪਰ ਵਾਦ-ਵਿਵਾਦ ਦਾ ਨਿਪਟਾਰਾ ਕਰਨ ਲਈ, ਇਹ ਨਿਰਣਾ ਅਸੀਂ ਆਪ ਲੈਂਦੇ ਹਾਂ। ਜਦ-ਜਦ ਵੀ ਅਸੀਂ ਵਿਗਿਆਨ ਦੀ ਨਿਖੇਧੀ ਕਰਦੇ ਹਾਂ, ਅਸਲ ‘ਚ, ਇਹ ਅਸਾਡੀਆਂ ਆਪਣੀਆਂ ਜਾਂਗਲੀ ਪ੍ਰਵਿਰਤੀਆਂ ਦੀ ਕੀਤੀ ਜਾ ਰਹੀ ਨਿਖੇਧੀ ਹੁੰਦੀ ਹੈ। ਭੂਗੋਲਿਕ ਤਾਪਮਾਨ ਵਿੱਚ ਲਗਾਤਾਰ ਹੋ ਰਿਹਾ ਵਾਧਾ, ਕੈਂਸਰ ਤੇ ਹੋਰ ਲਾਇਲਾਜ ਰੋਗਾਂ ‘ਚ ਲਗਾਤਾਰ ਹੋ ਰਿਹਾ ਵਾਧਾ, ਪ੍ਰਿਥਵੀ ਦੀ ਸਹਿਣਸ਼ੀਲਤਾ ਪੁੱਜਤ ਬਾਹਰਾ ਲਗਾਤਾਰ ਹੋ ਰਿਹਾ ਮਨੁੱਖ ਦੀ ਵਸੋਂ ਵਿੱਚ ਵਾਧਾ ਅਤੇ ਲਗਾਤਾਰ ਬਦਲਦੇ ਮੌਸਮ, ਇਹ ਸਭ ਵਿਗਿਆਨ ਦਾ ਨਹੀਂ, ਵਿਗਿਆਨ ਦੇ ਕੀਤੇ ਜਾ ਰਹੇ ਦੁਰਉਪਯੋਗ ਦਾ ਸਿੱਟਾ ਹਨ।

ਕੁਦਰਤੀ ਸਰੋਤਾਂ ਦਾ ਗੈਰ-ਜ਼ਿੰਮੇਵਾਰ ਅਤੇ ਨਾ-ਹੰਢਣਸਾਰ ਉਪਯੋਗ ਅਸੀਂ ਆਪਣੀਆਂ ਸੁਆਰਥੀ ਰੁਚੀਆਂ ਦੀ ਭੁੱਖ ਮਿਟਾਉਣ ਲਈ ਹੋਸ਼ਮੰਦੀ ਤੋਂ ਕੋਰੇ ਹੋ ਕੇ, ਕਰੀ ਜਾ ਰਹੇ ਹਾਂ। ਅਸਾਡੀ ਮਾਨਸਿਕ ਕੰਗਾਲੀ ਦਾ ਵਾਕਿਆਈ ਕੋਈ ਪਾਰਾਵਾਰ ਨਹੀਂ।

ਸ਼ਾਅ ਦਾ ਲਿਖਿਆ ‘ਪੈਰਾਮਿਲੀਅਨ’ ਨਾਮ ਦਾ ਡਰਾਮਾ ਬੜਾ ਪ੍ਰਸਿੱਧ ਹੋਇਆ ਸੀ। ਇਸ ਰਚਨਾ ਦਾ ਇੱਕ ਪਾਤਰ, ਯੂਨੀਵਰਸਿਟੀ ਦਾ ਪ੍ਰੋਫੈਸਰ, ਮਜ਼ਦੂਰੀ ਕਰ ਕੇ ਪੇਟ ਭਰਨ ਵਾਲੇ ਦੂਜੇ ਪਾਤਰ ਦੇ ਵਤੀਰੇ ‘ਤੇ ਇਤਰਾਜ਼ ਕਰਦਾ ਹੋਇਆ ਕਹਿੰਦਾ ਹੈ-

‘ਤੇਰਾ ਇਹ ਵਿਹਾਰ ਅਖਲਾਕ ਤੋਂ ਖਾਲੀ ਹੈ।’

ਮਜ਼ਦੂਰ ਨੇ ਪਲਟ ਕੇ ਉੱਤਰ ਦਿੱਤਾ-

‘ਅਖਲਾਕ ਲਈ ਗੁਜਾਇਸ਼ ਕੱਢਣਾ, ਸ੍ਰੀਮਾਨ, ਕੰਗਾਲ ਦੇ ਵੱਸ ਹੀ ਨਹੀਂ।’

ਮਨੁੱਖ ਦਾ ਵੀ ਕੁਝ ਕੁ ਅਜਿਹਾ ਹੀ ਹਾਲ ਹੈ। ਗਿਆਨ ਆਮ ਹੈ, ਇਸੇ ਕਰ ਕੇ ਸੂਝ-ਬੂਝ ਦੀ ਕੰਗਾਲੀ ਆਮ ਹੈ ਅਤੇ ਅਖਲਾਕੀ ਸੂਝ ਵੀ ਕਿਧਰੇ ਟਾਂਵੀ-ਟਾਂਵੀ ਹੈ। ਨਿਰੋਲ ਜਾਣਕਾਰੀ ਨਾ ਗਿਆਨ ਹੁੰਦਾ ਹੈ ਅਤੇ ਨਾ ਹੀ ਸਿਆਣਪ, ਪੜ੍ਹ-ਲਿਖ ਕੇ ਜਾਣਕਾਰ ਹੋ ਜਾਣ ਨਾਲ, ਜ਼ਰੂਰੀ ਨਹੀਂ ਕਿ ਸਿਆਣਪ ਵੀ ਪ੍ਰਾਪਤ ਹੋ ਜਾਂਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਵੱਖਰੀ ਸਾਧਨਾ ਕਰਨੀ ਪੈਂਦੀ ਹੈ ਅਤੇ ਨਿਰੋਲ ਰਵਾਇਤੀ ਸਿੱਖਿਆ ਦੁਆਰਾ ਇਹ ਪ੍ਰਾਪਤ ਨਹੀਂ ਹੁੰਦੀ। ਸਿੱਖਿਆ ਸੰਸਥਾਵਾਂ ਦੀ ਅੱਜ ਸਥਿਤੀ ਤਾਂ ਹੋਰ ਵੀ ਭੈੜੀ ਹੈ। ਇਨ੍ਹਾਂ ‘ਚੋਂ ਬਹੁਤੇ ਗਿਆਨ ਦਾ ਪ੍ਰਸਾਰ ਕਰਨ ਨਾਲੋਂ ਇਮਤਿਹਾਨਾਂ ਲਈ ਤਿਆਰੀ ਕਰਵਾਉਣ ‘ਚ ਵਿਸ਼ਵਾਸ ਰੱਖਦੇ ਹਨ। ਇਸ ਪ੍ਰਕਾਰ ਇਹ ਆਪਣੇ ਵਪਾਰਕ ਹਿਤਾਂ ਦੀ ਵਧੀਆ ਰਖਵਾਲੀ ਕਰ ਸਕਦੇ ਹਨ। ਸਿੱਖਿਆ ਦਾ ਅਤੇ ਵਪਾਰ ਦਾ ਮਿਲਾਪ, ਅੱਕ ਬੀਜ ਕੇ ਬੂਟੇ ਨਾਲੋਂ ਅੰਬੀਆਂ ਤੋੜਨ ਦੀ ਆਸ ਰੱਖਣ ਵਾਂਗ ਹੀ ਕਸੂਤਾ ਹੈ।

ਮਨੁੱਖ ਜੇਕਰ ਫਰਿਸ਼ਤਾ ਨਹੀਂ ਤਾਂ ਕੋਰਾ ਸ਼ੈਤਾਨ ਵੀ ਨਹੀਂ। ਅੱਜ ਨਹੀਂ ਤਾਂ ਭਲਕੇ, ਵਿਗਿਆਨ ਦਾ ਸੁਘੜ ਉਪਯੋਗ ਕਰਨ ਦਾ ਸ਼ਊਰ ਅਸਾਡੇ ਅੰਦਰ ਜਾਗ ਹੀ ਪਵੇਗਾ। ਵਿਗਿਆਨ ਦਾ ਵਿਹਾਰਕ ਉਪਯੋਗ ਇੱਕ ਬੰਨੇ, ਇਸ ਤੋਂ ਬਿਨਾਂ ਵੀ ਵਿਗਿਆਨ ਦਾ ਮਨੁੱਖ ਲਈ ਬਹੁਤ ਮਹੱਤਵ ਹੈ। ਵਿਗਿਆਨ ਨੇ ਵਹਿਮਾਂ-ਭਰਮਾਂ ‘ਚ ਉਲਝੇ ਹੋਏ ਮਨੁੱਖ ਨੂੰ, ਉਸ ਦੀ ਆਪਣੀ ਹਕੀਕਤ ਤੋਂ ਜਾਣੂ ਕਰਵਾ ਕੇ, ਜੀਵਨ ਪ੍ਰਤੀ ਹਕੀਕਤ ਤੋਂ ਜਾਣੂ ਕਰਵਾ ਕੇ ਅਤੇ ਵਿਸ਼ਵ ਪ੍ਰਤੀ ਹਕੀਕਤ ਤੋਂ ਜਾਣੂ ਕਰਵਾ ਕੇ, ਸੁਤੰਤਰ ਹੋਂਦ ਦਾ ਅਹਿਸਾਸ ਕਰਵਾਇਆ ਹੈ ਅਤੇ ਅਜਿਹੇ ਕਈ ਡਰਾਂ ਤੋਂ ਮਨੁੱਖ ਨੂੰ ਮੁਕਤ ਕਰਵਾਇਆ ਹੈ ਜਿਨ੍ਹਾਂ ਨਾਲ ਉਸ ਦਾ ਜੀਵਨ ਹਰਾਸਿਆ ਬੀਤ ਰਿਹਾ ਸੀ। ਇਸ ਪ੍ਰਕਾਸ਼ ਵਿਗਿਆਨ ਨੇ ਮਨੁੱਖ ਨੂੰ ਮਾਨਸਿਕ ਬਲ ਬਖਸ਼ਿਆ ਅਤੇ ਇਸ ਦਾ ਆਪਣੇ-ਆਪ ‘ਚ ਨਵਾਂ ਵਿਸ਼ਵਾਸ ਜਗਾਇਆ।

ਪਰ ਇੰਨੇ ਕੁ ਨਾਲ ਅਸਾਡਾ ਸੌਰਨਾ ਨਹੀਂ, ਅਸਾਨੂੰ ਹੋਰ ਵੀ ਬਹੁਤ ਕੁਝ ਸਮਝਣ ਦੀ ਲੋੜ ਹੈ ਅਤੇ ਸੋਚ-ਸਮਝ ਕੇ ਆਪਣੀਆਂ ਅੰਤਰੀਵੀ ਰੁਚੀਆਂ ਨੂੰ ਸਿਧਾਉਣ ਦੀ ਲੋੜ ਹੈ, ਜਿਹੜੀਆਂ ਕਿ ਅਸਾਨੂੰ ਬਣਮਾਨਸ ਤੋਂ ਵਿਰਸੇ ‘ਚ ਮਿਲੀਆਂ ਹਨ। ਪਿਛਲੇ ਲਗਭਗ 3500 ਵਰ੍ਹਿਆਂ ਤੋਂ ਅਸੀਂ ਇਕੱਲਤਾ ਦੇ ਭੈਅ ਤੋਂ, ਭਵਿੱਖ ਦੇ ਭੈਅ ਤੋਂ ਅਤੇ ਮੌਤ ਦੇ ਭੈਅ ਤੋਂ ਛੁਟਕਾਰਾ ਪਾਉਣ ਲਈ ਤਰਲੇ ਲੈਂਦੇ ਰਹੇ ਹਾਂ, ਪਰ ਇਸ ਕਾਰਜ ‘ਚ ਹੁਣ ਤੱਕ ਵੀ ਸਫਲ ਨਹੀਂ ਹੋ ਸਕੇ। ਅਸਾਨੂੰ ਆਪਣੇ ਆਪ ਦੇ ਸਬੰਧ ਵਿੱਚ ਇਹ ਅਹਿਸਾਸ ਵੀ ਹੈ ਕਿ ਆਪਣੇ ਆਪ ਉਪਰ, ਆਪਣੇ ਮਨ ਉਪਰ, ਆਪਣੇ ਆਵੇਗਾਂ ਉਪਰ ਜੇਕਰ ਅਸਾਡਾ ਅਧਿਕਾਰ ਹੈ ਵੀ ਤਾਂ ਮਾਮੂਲੀ ਅਸੀਂ ਤਾਂ ਵਿਰਸੇ ਵਿੱਚ ਮਿਲੇ ਜੀਨਾ ‘ਚੋਂ ਪੁੰਗਰੀਆਂ ਰੁਚੀਆਂ ਅਤੇ ਮਨੋਵੇਗਾਂ ਦੇ ਗੁਲਾਮ ਬਣ ਕੇ ਦਿਨ ਕਟਦੇ ਰਹਿੰਦੇ ਹਾਂ ਅਤੇ ਇਨ੍ਹਾਂ ਕਾਰਨ ਲੱਗੇ ਰੋਗਾਂ ਨਾਲ ਜੂਝਦੇ ਹੋਏ ਦਿਨ ਕਟਦੇ ਰਹਿੰਦੇ ਹਾ। ਇਸ ਤੋਂ ਬਿਨਾਂ ਮਨ ਸਦਾ ਅਸ਼ਾਂਤ ਰਹਿੰਦਾ ਹੈ ਅਤੇ ਬਾਵਜੂਦ ਮਨ ਅੰਦਰੋਂ ਪੁੰਗਰੀਆਂ ਇੱਛਾਵਾਂ ਦੇ ਸੰਤੁਸ਼ਟ ਹੋ ਜਾਣ ਦੇ ਵੀ ਇਹ ਅਸ਼ਾਂਤ ਰਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਅਸਾਡੇ ਮਨਾਂ ਨੂੰ ਗਲੇਫਦੇ ਅਗਿਆਨ ਦੇ ਹਨੇਰੇ ਅਸਾਡੇ ਅਨੁਭਵ ਕਰ ਸਕਣ ਨਾਲੋਂ ਵੀ ਕਿਧਰੇ ਵੱਧ ਕੁਰੂਪ ਹਨ ਅਤੇ ਇਨ੍ਹਾਂ ਨੂੰ ਛੰਡ ਕੇ ਦੂਰ ਕਰ ਸਕਣ ਦਾ ਰਾਹ, ਕੇਵਲ ਵਿਗਿਆਨ ਹੀ ਸੁਝਾਅ ਸਕਦਾ ਹੈ।

ਮਾਨਸਿਕ ਪੱਧਰ ਉਪਰ ਵਿਅਕਤੀਗਤ ਸਮੱਸਿਆਵਾਂ ਨਾਲ ਸੁਲਝਣ ਲਈ ਅੱਜ ਦੋ ਫਿਲਾਸਫੀਆਂ ਅਮਲ ਅਧੀਨ ਹਨ। ਇੱਕ ਫਿਲਾਸਫੀ ਦਾ ਇਹ ਅਨੁਰੋਧ ਹੈ ਕਿ ਮਨ ਅੰਦਰੋਂ ਪੁੰਗਰੀਆਂ ਰੁਚੀਆਂ ਨੂੰ ਬੇਲੋੜੀਆਂ ਬੰਦਸ਼ਾਂ ‘ਚ ਕੈਦ ਕਰਨ ਦੀ ਕੋਈ ਲੋੜ ਨਹੀਂ, ਇਨ੍ਹਾਂ ਨੂੰ ਬੇਲਗਾਮ ਛੱਡ ਕੇ ਇਨ੍ਹਾਂ ਦੀ ਪੂਰਤੀ ਲਈ, ਬਿਨਾਂ ਕਾਨੂੰਨ ਤੋੜਿਆਂ, ਯਤਨ ਕਰਦੇ ਰਹਿਣਾ ਚਾਹੀਦਾ ਹੈ। ਦੂਜੀ ਫਿਲਾਸਫੀ ਦਾ ਜ਼ੋਰ ਕੁਦਰਤੀ ਰੁਚੀਆਂ ਨੂੰ ਕਾਬੂ ਕਰ ਕੇ ਇਨ੍ਹਾਂ ਨੂੰ ਸਿਰ ਨਾ ਚੁੱਕਣ ਦੇਣ ‘ਤੇ ਹੈ। ਇਹ ਦੋਵੇਂ ਹੀ ਪ੍ਰਚਲਨ ਇੰਤਾਹਾਈ ਸੰਕੀਰ ਹਨ ਅਤੇ ਇਨ੍ਹਾਂ ਦੀ ਪੈਰਵੀ ਦੇ ਸਿੱਟੇ ਵਿਅਕਤੀ ਲਈ ਚੰਗੇ ਨਹੀਂ ਨਿਕਲਦੇ। ਅਰੋਗ ਅਤੇ ਸੁਲਝਿਆ ਸੰਵਰਿਆ ਜੀਵਨ ਬਿਤਾਉਣ ਲਈ ਵਿਗਿਆਨ ਇਨ੍ਹਾਂ ਦੋਵਾਂ ਵਿਚਕਾਰਲੇ, ਮੱਧ ਮਾਰਗ ਨੂੰ ਸਦਗੁਣ ਸਮਝਦਾ ਹੈ। ਕੁਦਰਤੀ ਰੁਚੀਆਂ ਨੂੰ ਘੁੱਟ ਕੇ ਅਤੇ ਦੱਬ ਕੇ ਰੱਖਣ ਨਾਲ ਮਨ ਉਦਾਸੀਆਂ ਵਿੱਚ ਡੁੱਬ ਜਾਂਦਾ ਹੈ ਅਤੇ ਇਨ੍ਹਾਂ ਦੇ ਸੁਤੰਤਰ ਖੁੱਲ੍ਹੇ-ਡੁੱਲ੍ਹੇ ਪ੍ਰਗਟਾਵੇ ਨਾਲ ਸੋਹਜਮਈ ਸਾਊਪਣੇ ਦੇ ਪ੍ਰਸੰਗ ਵਿੱਚ ਵੀ ਵਿਗਿਆਨ ਦਾ ਤਕੜਾ ਮਹੱਤਵ ਹੈ।

‘ਤੂੰ ਸ਼ਾਹੀ (ਬਾਜ਼) ਹੈ, ਪ੍ਰਵਾਜ਼ ਹੈ ਕਾਮ ਤੇਰਾ,

ਤੇਰੇ ਸਾਮਨੇ ਆਸਮਾਂ ਔਰ ਭੀ ਹੈਂ।’

ਅਤੇ ਅਜਿਹੀ ਪ੍ਰਵਾਜ਼, ਬਿਨਾਂ ਵਿਗਿਆਨ ਦੀ ਹਾਰਦਿਕ ਅਨੁਯਾਈ ਦੇ ਸੰਭਵ ਨਹੀਂ ਜੇਕਰ ਚੰਦਰਮਾ ਤੱਕ ਦੀ ਪ੍ਰਵਾਜ਼ ਨੂੰ ਵਿਗਿਆਨ ਨੇ ਸੰਭਵ ਬਣਾਇਆ ਹੈ ਤਾਂ ਚੰਦਰਮਾ ਪਾਰਲੀਆਂ ਹੱਦਾਂ ਨੂੰ ਛੋਹ ਲੈਣ ਦੇ ਯੋਗ ਵੀ ਅਸੀਂ, ਵਿਗਿਆਨ ਸਦਕਾ ਜ਼ਰੂਰ ਬਣਾਂਗੇ।

ਭੋਜਨ ਖਾਣਾ ਵੀ ਇੱਕ ਕਲਾ ਹੈ
-ਖੁਸ਼ਵੰਤ ਸਿੰਘ

ਜਿਵੇਂ-ਜਿਵੇਂ ਇਨਸਾਨ ਦੀ ਉਮਰ ਵਧਦੀ ਹੈ, ਤਿਵੇਂ-ਤਿਵੇਂ ਉਸ ਦੀਆਂ ਪੰਜਾਂ ‘ਚੋਂ ਚਾਰ ਇੰਦਰੀਆਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਅਤੇ ਸਿਰਫ ਇੱਕ ਮਤਲਬ ਕਿ ਖਾਣੇ ਦਾ ਸਵਾਦ ਲੈਣ ਵਾਲੀ ਇੰਦਰੀ ਸਭ ਨੂੰ ਪਿੱਛੇ ਛੱਡ ਜਾਂਦੀ ਹੈ। ਮੇਰੇ ਮਾਮਲੇ ਵਿੱਚ ਇਹ ਬਿਲਕੁਲ ਸੱਚ ਹੈ। ਬੁੱਢਾ ਹੋਣ ਦੇ ਨਾਲ-ਨਾਲ ਮੈਂ ਹੁਣ ਇਹ ਜ਼ਿਆਦਾ ਸੋਚਣ ਲੱਗਾ ਹਾਂ ਕਿ ਨਾਸ਼ਤੇ, ਦੁਪਹਿਰ ਅਤੇ ਰਾਤ ਦੇ ਖਾਣੇ ‘ਚ ਕੀ-ਕੀ ਖਾਵਾਂ। ਤਿੰਨਾਂ ‘ਚੋਂ ਦੋ ਖਾਣੇ ਤਾਂ ਨਾਮਾਤਰ ਹੁੰਦੇ ਹਨ। ਸਵੇਰੇ ਇੱਕ ਕੱਪ ਚਾਹ ਦੇ ਨਾਲ ਮੱਖਣ ਲੱਗਿਆ ਟੋਸਟ, ਦੁਪਹਿਰ ਨੂੰ ਇੱਕ ਕਟੋਰਾ ਸੂਪ ਜਾਂ ਦਹੀਂ, ਪਰ ਰਾਤ ਦਾ ਭੋਜਨ ਮੈਂ ਚਾਹੁੰਦਾ ਹਾਂ ਕਿ ਸ਼ਾਨਦਾਰ ਹੋਵੇ। ਇਸ ਵਿੱਚ ਸਿਰਫ ਇੱਕ ਪ੍ਰਮੁੱਖ ਪਕਵਾਨ ਹੁੰਦਾ ਹੈ ਅਤੇ ਉਸ ਦੇ ਨਾਲ ਸਲਾਦ ਪੁਡਿੰਗ ਜਾਂ ਆਈਸ ਕਰੀਮ।

ਮੈਂ ਇਹ ਵੀ ਮਹਿਸੂਸ ਕੀਤਾ ਕਿ ਇਸ ਇੱਕ ਖਾਣੇ ਦਾ ਆਨੰਦ ਲੈਣ ਲਈ ਮੈਨੂੰ ਭੁੱਖ ਲੱਗਣੀ ਚਾਹੀਦੀ ਹੈ ਅਤੇ ਪੇਟ ਸਾਫ ਹੋਣਾ ਚਾਹੀਦਾ ਹੈ। ਇਸ ਦਾ ਸਭ ਤੋਂ ਵਧੀਆ ਆਨੰਦ ਇਕੱਲਿਆਂ ਇਕਾਂਤ ‘ਚ ਲਿਆ ਜਾ ਸਕਦਾ ਹੈ। ਦੋਸਤਾਂ ਜਾਂ ਪਰਿਵਾਰ ਨਾਲ ਬੈਠ ਕੇ ਖਾਣ ਨਾਲ ਅਪਣੱਤ ਦਾ ਤਾਂ ਅਹਿਸਾਸ ਹੁੰਦਾ ਹੈ, ਪਰ ਇਸ ਨਾਲ ਵਧੀਆ ਭੋਜਨ ਦਾ ਸਵਾਦ ਘੱਟ ਹੋ ਜਾਂਦਾ ਹੈ। ਖਾਣਾ ਖਾਂਦਿਆਂ ਗੱਲਬਾਤ ਕਰਨ ਨਾਲ ਖਾਣੇ ਦੇ ਨਾਲ-ਨਾਲ ਕਾਫੀ ਸਾਰੀ ਹਵਾ ਵੀ ਪੇਟ ‘ਚ ਚਲੀ ਜਾਂਦੀ ਹੈ। ਇਹੋ ਕਾਰਨ ਹੈ ਕਿ ਸਾਡੇ ਹਿੰਦੂ ਪੁਰਖੇ ਸ਼ਾਮ ਦਾ ਖਾਣਾ ਇਕਾਂਤ ਵਿੱਚ ਬੈਠ ਕੇ ਖਾਂਦੇ ਸਨ। ਮੈਂ ਉਨ੍ਹਾਂ ਦੇ ਨਕਸ਼ੇ-ਕਦਮ ‘ਤੇ ਹੀ ਚੱਲਦਾ ਹਾਂ। ਮੈਂ ਮਿਰਜ਼ਾ ਅਸਦ ਉੱਲਾ ਖਾਂ ਗਾਲਿਬ ਦੇ ਸ਼ਰਾਬਨੋਸ਼ੀ ਅਤੇ ਭੋਜਨ ਕਰਨ ਵਾਲੇ ਤਰੀਕੇ ਨੂੰ ਸਹੀ ਮੰਨਦਾ ਹਾਂ। ਉਹ ਸ਼ਾਮ ਨੂੰ ਇਸ਼ਨਾਨ ਕਰਨ ਤੋਂ ਬਾਅਦ ਸਾਫ-ਸੁਥਰੇ ਕੱਪੜੇ ਪਾ ਕੇ ਸਕਾਚ ਵ੍ਹਿਸਕੀ ਕੱਢਦੇ ਸਨ ਅਤੇ ਗਿਲਾਸ ‘ਚ ਪਾਉਂਦੇ ਸਨ, ਸੁਰਾਹੀ ‘ਚੋ ਖੁਸ਼ਬੂਦਾਰ ਪਾਣੀ ਉਸ ਵਿੱਚ ਮਿਲਾਉਂਦੇ ਸਨ ਅਤੇ ਅਸਲੋਂ ਇਕਾਂਤ ਵਿੱਚ ਬੈਠ ਕੇ ਪੀਂਦੇ ਸਨ ਅਤੇ ਇਸ ਦੇ ਨਾਲ-ਨਾਲ ਸ਼ਰਾਬ ਅਤੇ ਔਰਤ ‘ਤੇ ਅਮਰ ਸ਼ੇਅਰਾਂ ਦੀ ਰਚਨਾ ਕਰਿਆ ਕਰਦੇ ਸਨ। ਉਨ੍ਹਾਂ ਨੇ ਰਾਤ ਦੇ ਖਾਣੇ ‘ਚ ਕੀ ਖਾਧਾ, ਇਸ ਦਾ ਉਹ ਹਿਸਾਬ ਨਹੀਂ ਸਨ ਰੱਖਦੇ।

ਜਦੋਂ ਮੈਂ ਇਕੱਲਿਆਂ ਖਾਲੀ ਪੇਟ ਸ਼ਰਾਬਨੋਸ਼ੀ ਕਰਦਾ ਹਾਂ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਵ੍ਹਿਸਕੀ ਗਰਮਾਹਟ ਲਈ ਮੇਰੇ ਅੰਦਰ ਜਾ ਰਹੀ ਹੈ। ਦੋਸਤਾਂ ਦੇ ਨਾਲ ਹੋਣ ‘ਤੇ ਮੈਨੂੰ ਇਹ ਅਹਿਸਾਸ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਦੋਸਤਾਂ ਦੇ ਨਾਲ ਖਾਣਾ-ਖਾਣ ਬੈਠਦਾ ਹਾਂ ਤਾਂ ਮੇਰਾ ਧਿਆਨ ਇਸ ਪਾਸੇ ਜਾਂਦਾ ਹੀ ਨਹੀਂ ਕਿ ਮੈਂ ਜੋ ਖਾ ਰਿਹਾ ਹਾਂ, ਉਸ ਦਾ ਸਵਾਦ ਕੀ ਹੈ? ਮੈਂ ਇਕੱਲਿਆਂ ਖਾਂਦਾ ਹੋਇਆ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ ਅਤੇ ਆਪਣੇ ਅੰਦਰੋਂ ਮਹਿਸੂਸ ਕਰਦਾ ਹਾਂ ਕਿ ਮੈਂ ਕੀ ਚਬਾ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਜੋ ਖਾਣਾ ਖਾ ਰਿਹਾ ਹਾਂ, ਉਸ ਨਾਲ ਚੰਗੀ ਤਰ੍ਹਾਂ ਨਿਆਂ ਕਰ ਰਿਹਾ ਹਾਂ ਅਤੇ ਇਸ ਦੇ ਨਾਲ-ਨਾਲ ਆਪਣੇ ਨਾਲ ਵੀ। ਖਾਣ ਲੱਗਿਆਂ ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਆਰਾਮ ਨਾਲ ਖਾਓ ਅਤੇ ਬੁਰਕੀ-ਬੁਰਕੀ ਦਾ ਪੂਰਾ ਸਵਾਦ ਲਓ।

ਮੈਨੂੰ ਖਾਣੇ ‘ਚ ਵੰਨ-ਸੁਵੰਨਤਾ ਪਸੰਦ ਹੈ। 50 ਸਾਲਾਂ ਤੋਂ ਮੇਰਾ ਭਰੋਸੇਮੰਦ ਰਸੋਈਆ ਹੁਣ ਨਵੇਂ ਪਕਵਾਨ ਬਣਾਉਣ ਦੇ ਯੋਗ ਨਹੀਂ ਰਿਹਾ। ਮੈਂ ਢਾਬਿਆਂ ਦੇ ਮੀਨੂੰ ਆਪਣੇ ਕੋਲ ਸੰਭਾਲ ਕੇ ਰੱਖਦਾ ਹਾਂ ਅਤੇ ਵਾਰੀ-ਵਾਰੀ ਉਨ੍ਹਾਂ ਦਾ ਸਵਾਦ ਲੈਂਦਾ ਹਾਂ, ਚਾਈਨੀਜ਼, ਥਾਈ, ਫਰੈਂਚ, ਇਟਾਲੀਅਨ ਤੇ ਸਾਊਥ ਇੰਡੀਅਨ। ਮੇਰੇ ਕੋਲ ਉਨ੍ਹਾਂ ਔਰਤਾਂ ਦੇ ਫੋਨ ਨੰਬਰ ਵੀ ਹਨ, ਜੋ ਆਪਣੇ ਘਰਾਂ ‘ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਦੀਆਂ ਹਨ ਅਤੇ ਅਡਵਾਂਸ ਆਰਡਰ ਦੇਣ ‘ਤੇ ਘਰਾਂ ਵਿੱਚ ਖਾਣਾ ਪਹੁੰਚਾ ਦਿੰਦੀਆਂ ਹਨ। ਇਸੇ ਤਰ੍ਹਾਂ ਮੇਰੇ ਸੰਪਰਕ ਵਿੱਚ ਇੱਕ ਸ੍ਰੀਮਤੀ ਧੂਪੀਆ ਆਈ, ਜੋ ਵਧੀਆ ਕਿਸ਼ੋ, ਲੌਰੇਨ ਅਤੇ ਚਾਕਲੇਟ ਕੇਕ ਬਣਾਉਂਦੀ ਹੈ। ਇਸੇ ਤਰ੍ਹਾਂ ਹੀ ਕਲੇਅਰ ਦੱਤ ਵੀ ਹਨ, ਜੋ ਮੇਰੀਆਂ ਮਨਪਸੰਦ ਚੀਜ਼ਾਂ ਬਣਾਉਂਦੀ ਹੈ।

ਸੈਵਰੀਨ ਦਾ ਦਾਅਵਾ ਹੈ, ‘ਮੈਨੂੰ ਦੱਸੋ, ਕੀ ਤੁਸੀਂ ਕੀ ਖਾਓਗੇ ਅਤੇ ਮੈਂ ਦੱਸ ਦੇਵਾਂਗੀ ਕਿ ਤੁਸੀਂ ਕੀ ਹੋ।’ ਜੇ ਮੈਂ ਉਸ ਨੂੰ ਆਪਣੇ ਖਾਣੇ ਬਾਰੇ ਦੱਸ ਦੇਵਾਂ ਤਾਂ ਸ਼ਾਇਦ ਮੈਨੂੰ ਪਿੱਗ ਸਮਝੇਗੀ, ਪਰ ਮੈਂ ਆਪਣੀ ਵਡਿਆਈ ਨਹੀਂ ਕਰਦਾ। ਮੈਂ ਬਹੁਤ ਨਪੀ-ਤੁਲੀ ਮਾਤਰਾ ਵਿੱਚ ਖਾਣਾ ਖਾਂਦਾ ਹਾਂ। ਮੇਰੇ ਲਈ ਇਹ ਉਸੇ ਤਰ੍ਹਾਂ ਹੀ ਹੈ, ਜਿਵੇਂ ਸੈਵਰੀਨ ਨੇ ਦਾਅਵਾ ਕੀਤਾ, ‘ਕਿਸੇ ਨਵੇਂ ਪਕਵਾਨ ਦੀ ਖੋਜ ਮਨੁੱਖ ਨੂੰ ਕਿਸੇ ਤਾਰੇ ਦੀ ਖੋਜ ਤੋਂ ਵੱਧ ਖੁਸ਼ੀ ਦਿੰਦੀ ਹੈ।’ ਲਾਰਡ ਬਾਇਰਨ ਵਾਂਗ ਮੈਂ ਸ਼ਾਮ ਦੇ ਖਾਣੇ ਦੀ ਰਾਹ ਤੱਕਦਾ ਹਾਂ, ਜਿਸ ਤਰ੍ਹਾਂ ਮੈਂ ਆਪਣੇ ਜਵਾਨੀ ਦੇ ਦਿਨਾਂ ਵਿੱਚ ਆਪਣੇ ਦੋਸਤਾਂ ਨੂੰ ਮਿਲਣ ਦੀ ਉਡੀਕ ਕਰਦਾ ਹੁੰਦਾ ਸਾਂ।

ਇੱਕ ਗੱਲ ਸਾਵਧਾਨੀ ਦੇ ਤੌਰ ‘ਤੇ-ਕਦੇ ਵੀ ਲੋੜ ਤੋਂ ਜ਼ਿਆਦਾ ਨਾ ਖਾਓ, ਪੇਟ ਖਰਾਬ ਹੋ ਗਿਆ ਤਾਂ ਮਜ਼ਾ ਜਾਂਦਾ ਰਹਿੰਦਾ ਹੈ।

ਕੁਦਰਤ ਦੇ ਦੂਤ
ਇੱਕ ਸਮਾਂ ਸੀ, ਜਦੋਂ ਸਰਦੀਆਂ ਦੇ ਮਹੀਨਿਆਂ ਦੌਰਾਨ ਮੈਂ ਸੂਰਜ ਨਿਕਲਣ ਤੋਂ ਪਹਿਲਾਂ ਉਠ ਜਾਂਦਾ ਹੁੰਦਾ ਸਾਂ ਤੇ ਦੂਰਬੀਨ, ਭਾਰਤੀ ਪੰਛੀਆਂ ‘ਤੇ ਸਲੀਮ ਅਲੀ ਦੀ ਕਿਤਾਬ, ਗਰਮ ਕੌਫੀ ਦੀ ਫਲਾਸਕ ਅਤੇ ਆਂਡਾ-ਸੈਂਡਵਿਚ ਲੈ ਕੇ ਪੰਛੀ ਪ੍ਰੇਮੀਆਂ ਦੀ ਛੋਟੀ ਜਿਹੀ ਟੀਮ ਨਾਲ ਕਿਸੇ ਚੋਣਵੀ ਥਾਂ ਨਿਕਲ ਜਾਂਦਾ ਸਾਂ। ਇਹ ਥਾਂ ਜਮੁਨਾ ਦੇ ਕੰਢੇ ਤਿਲਪਟ ਜਾਂ ਹਰਿਆਣੇ ‘ਚ ਸੁਲਤਾਨਪੁਰ ਝੀਲ ਦੇ ਕੋਲ ਹੁੰਦੀ ਸੀ। ਮੈਂ ਹਫਤੇ ਦੇ ਅਖੀਰ ‘ਚ ਭਰਤਪੁਰ ਦੇ ਨੇੜੇ ਬਰਡਜ਼ ਸੈਂਚੁਰੀ ਵਿਖੇ ਵੀ ਚਲਾ ਜਾਂਦਾ ਸਾਂ।

ਪੰਛੀਆਂ ਬਾਰੇ ਜਾਣਕਾਰੀ ਇਕੱਠੀ ਕਰਨ ‘ਚ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ, ਪਰ ਇਸ ਨਾਲ ਮੈਨੂੰ ਮਾਹਿਰ ਬਣਨ ਅਤੇ ‘ਨੇਚਰਵਾਚ’ ਕਿਤਾਬ ਲਿਖਣ ਵਿੱਚ ਬਹੁਤ ਮਦਦ ਮਿਲੀ। ਇਸ ਦੇ ਨਾਲ ਹੀ ਸ਼ਰਦ ਦੱਤ ਨੂੰ ਲੈ ਕੇ ਦੂਰਦਰਸ਼ਨ ਲਈ ਇੱਕ ਸੀਰੀਜ਼ ਵੀ ਬਣਾਈ। ਸੰਖੇਪ ਵਿੱਚ ਕਹਾ ਹਾਂ ਮੈਂ ਦਿਖਾਵਾ ਕਰਨ ਲੱਗਾ ਸਾਂ। ਹਾਲਾਂਕਿ ਹੁਣ ਪੰਛੀਆਂ ਬਾਰੇ ਅਧਿਐਨ ਮੇਰੇ ਘਰ ਦੇ ਪਿੱਛੇ ਜੋ ਹਰਿਆਲੀ ਹੈ, ਅਤੇ ਉਥੇ ਦਰਖਤਾਂ ‘ਤੇ ਦਿਖਾਈ ਦੇਣ ਵਾਲੇ ਪੰਛੀਆਂ ਤੱਕ ਸੀਮਤ ਹੋ ਗਿਆ ਹੈ। ਮੇਰੇ ਕੋਲ ਪੰਛੀਆਂ, ਦਰੱਖਤਾਂ, ਤਿਤਲੀਆਂ ਅਤੇ ਕੀੜਿਆਂ-ਮਕੌੜਿਆਂ ਬਾਰੇ ਬਹੁਤ ਕਿਤਾਬਾਂ ਹਨ। ਮੈਂ ਇਹ ਦਰਸਾਉਣ ਵਿੱਚ ਲੱਗਾ ਰਹਿੰਦਾ ਹਾਂ ਕਿ ਮੈਨੂੰ ਸਭ ਕੁਝ ਆਉਂਦਾ ਹੈ।

ਇੱਕ ਗੱਲ ਮੈਂ ਆਪਣੇ ਪੱਖ ਵਿੱਚ ਕਹਿ ਸਕਦਾ ਹਾਂ ਕਿ ਮੈਨੂੰ ਇਨ੍ਹਾਂ ਵਿਸ਼ਿਆਂ ‘ਤੇ ਜੋ ਕੁਝ ਵੀ ਮਿਲਦਾ ਹੈ, ਮੈਂ ਪੜ੍ਹ ਲੈਂਦਾ ਹਾਂ। ਜ਼ਿਆਦਾਤਰ ਹਵਾਲਾ ਕਿਤਾਬਾਂ ਹਨ, ਜਿਨ੍ਹਾਂ ‘ਚ ਯੂਨਾਨੀ ਅਤੇ ਲਾਤੀਨੀ ਭਾਸ਼ਾ ਵਿੱਚ ਨਾਂ ਦਿੱਤੇ ਹੋਏ ਹਨ ਅਤੇ ਭਾਰਤੀ ਭਾਸ਼ਾਵਾਂ ‘ਚ ਉਨ੍ਹਾਂ ਦੇ ਪੂਰਕ ਨਾਵਾਂ, ਉਨ੍ਹਾਂ ਦੇ ਆਲ੍ਹਣਿਆਂ, ਪਛਾਣ ਚਿੰਨ੍ਹਾਂ, ਆਵਾਜ਼, ਭੋਗ-ਵਿਲਾਸ ਆਦਿ ਬਾਰੇ ਪੜ੍ਹਨਾ ਕੋਈ ਬਹੁਤਾ ਰੋਮਾਂਚਕ ਨਹੀਂ ਲੱਗਦਾ। ਸ਼ਾਇਦ ਹੀ ਕੋਈ ਕਿਤਾਬ ਅਜਿਹੀ ਹੋਵੇ, ਜਿਸ ਦੇ ਲੇਖਕ ਨਾਲ ਪਸ਼ੂ-ਪੰਛੀਆਂ ਦੇ ਭਾਵਨਾਤਮਕ ਸੰਬੰਧ ਰਹੇ ਹੋਣ।

ਗਿਰਾਲਡ ਦੁਰੇਨ ਇਸ ਤਰ੍ਹਾਂ ਦੀ ਲੇਖਣੀ ਦੀ ਉੱਤਮ ਮਿਸਾਲ ਹਨ। ਹੁਣ ਤੱਕ ਮੈਂ ਜੋ ਕੁਝ ਵੀ ਪੜ੍ਹਿਆ ਹੈ, ਉਹ ਰਣਜੀਤ ਲਾਲ ਵਲੋਂ ਲਿਖੇ ਲੇਖਾਂ ਦਾ ਸੰਗ੍ਰਹਿ ਹੈ। ਇਸ ਦਾ ਸਿਰਲੇਖ ਹੈ-’ ਵਾਈਲਡ ਸਿਟੀ-ਨੇਚਰ ਵੰਡਰਜ਼ ਨੈਕਸਟ ਡੋਰ’ (ਪੈਂਗੁਇਨ)। ਇਹ ਪਸ਼ੂ-ਪੰਛੀਆਂ ਅਤੇ ਕੀੜੇ-ਮਕੌੜਿਆਂ ਬਾਰੇ ਹੈ, ਜੋ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਬਹੁਤ ਹੀ ਸੋਹਣੇ ਕਾਵਿਮਈ ਅੰਦਾਜ਼ ਵਿੱਚ ਲਿਖਿਆ ਹੈ ਅਤੇ ਆਪਣੇ ਵਿਸ਼ੇ ਦੇ ਸੰਬੰਧ ਵਿੱਚ ਉਹ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਜੋ ਕੁਝ ਵੀ ਉਨ੍ਹਾਂ ਨੇ ਲਿਖਿਆ, ਉਸ ਨਾਲ ਉਨ੍ਹਾਂ ਦਾ ਲਗਾਅ ਰਿਹਾ ਹੈ, ਚਾਹੇ ਉਹ ਗਿੱਦੜ, ਮੱਕੜੀ ਜਾਂ ਕੀੜੀਆਂ ਹੀ ਕਿਉਂ ਨਾ ਹੋਣ। ਇੱਕੋ-ਇੱਕ ਪ੍ਰੇਸ਼ਾਨੀ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਪਾਠਕਾਂ ਕੋਲੋਂ ਵੀ ਇਹ ਉਮੀਦ ਹੁੰਦੀ ਹੈ ਕਿ ਉਹ ਵੀ ਇੰਨੀ ਹੀ ਰੁਚੀ ਰੱਖਣਗੇ ਅਤੇ ਗਿਆਨਵਾਨ ਬਣਨਗੇ। ਇਹ ਕੁਝ ਜ਼ਿਆਦਾ ਹੀ ਹੈ ਅਤੇ ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਓਨਾ ਨਹੀਂ ਜਾਣਿਆ ਜਾਂਦਾ, ਜਿੰਨੇ ਦੇ ਉਹ ਹੱਕਦਾਰ ਹਨ। ਮੇਰੇ ਵਿਚਾਰ ਵਿੱਚ ਉਹ ਅੱਵਲ ਨੰਬਰ ‘ਤੇ ਹਨ। ਉਹ ਆਪਣੀ ਕਿਤਾਬ ਵਿੱਚ ਪੰਛੀਆਂ ਬਾਰੇ ਅਧਿਐਨ ਦੀਆਂ ਮੁਸੀਬਤਾਂ ਦੀ ਮਿਸਾਲ ਦਿੰਦੇ ਹਨ-‘ਬਹੁਤ ਸਾਲ ਪਹਿਲਾਂ ਮੈਂ ਸਮੁੰਦਰੀ ਮੁਰਗਾਬੀਆਂ ਦੀਆਂ ਫੋਟੋਆਂ ਖਿਚਿਆ ਕਰਦਾ ਸਾਂ, ਜੋ ਮੁੰਬਈ ਦੇ ਮੈਰੀਨ ਡਰਾਈਵ ‘ਤੇ ਇਕੱਠੀਆਂ ਹੁੰਦੀਆਂ ਸਨ। ਇਹ ਜਗ੍ਹਾ ਔਰਤਾਂ ਦੇ ਹੋਸਟਲ ਦੇ ਬਿਲਕੁਲ ਸਾਹਮਣੇ ਸੀ। ਮੈਂ ਇਸ ਥਾਂ ਘੰਟਿਆਂਬੱਧੀ ਆਪਣੀ ਦੂਰਬੀਨ, ਕੈਮਰੇ ਅਤੇ ਟੈਲੀਫੋਟੋ ਲੈੱਨਜ਼ ਨਾਲ ਏਧਰ-ਉਧਰ ਘੁੰਮਦਾ ਰਹਿੰਦਾ ਸਾਂ। ਜੇ ਕੋਈ ਪੁਲਸ ਕਾਂਸਟੇਬਲ ਪੁੱਛਦਾ ਕਿ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਇਥੇ ਕੀ ਕਰ ਰਿਹਾ ਹਾਂ ਤਾਂ ਮੈਨੂੰ ਸੱਚ ਦੱਸਣਾ ਪੈਂਦਾ ਹੈ ਕਿ ਮੈਂ ਮੁਰਗਾਬੀਆਂ ਦੀ ਫੋਟੋ ਲੈ ਰਿਹਾ ਹਾਂ।’ ਤੁਸੀਂ ਉਸ ਦਾ ਜਵਾਬ ਸਮਝ ਸਕਦੇ ਹੋ, ‘ਕੁੜੀਆਂ ਦੀ ਫੋਟੋ ਲੈ ਰਿਹਾ ਹੈਂ, ਅਬੇ ਸਾਲੇ ਸ਼ਰਮ ਨਹੀਂ ਆਤੀ? ਆ ਮੇਰੇ ਨਾਲ ਚੱਲ, ਤੈਨੂੰ ਸੀਖਾਂ ਪਿੱਛੇ ਸੁੱਟਦਾ ਹਾਂ।’

ਮੈਂ ਅਕਸਰ ਪੰਛੀਆਂ ਅਤੇ ਡੱਡੂਆਂ ਦੀ ਆਵਾਜ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਮੈਨੂੰ ਮੈਨਾ ਦਾ ਇੱਕ ਜੋੜਾ ਯਾਦ ਹੈ, ਜੋ ਬ੍ਰਾਡਕਾਸਟਿੰਗ ਹਾਊਸ ਦੇ ਦਫਤਰ ਆਇਆ ਕਰਦਾ ਸੀ। ਉਨ੍ਹਾਂ ‘ਚੋਂ ਇੱਕ ਦੀ ਆਵਾਜ਼ ਨੂੰ ਮੈਂ ਮਨੁੱਖੀ ਸੁਰ ‘ਚ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਅਜਿਹਾ ਨਹੀਂ ਕਰ ਸਕਿਆ। ਰਣਜੀਤ ਲਾਲ ਨੇ ਠੀਕ ਹੀ ਕਿਹਾ, ‘ਕੀਕ-ਕੀਕ-ਚੁਰ-ਚੁਰ-ਚੁਰ-ਕੋਕ-ਕੋਕ-ਕੋਕ? ਕੀਕ-ਚੁਰ?’

ਪੇਪਰਾਂ ਦੇ ਦਿਨ
- ਗੁਰਦਰਸ਼ਨ ਸਿੰਘ ਮਾਵੀ

ਆਦਮੀ ਜਿਸ ਤਰ੍ਹਾਂ ਦੇ ਹਾਲਾਤ ਤੇ ਕਾਰ ਵਿਹਾਰ ਵਿੱਚ ਰਹਿੰਦਾ ਹੈ, ਉਹਦੇ ਸ਼ਬਦ ਅਤੇ ਅਰਥ ਵੀ ਉਵੇਂ ਹੀ ਸਮਝਦਾ ਹੈ। ਇਕ ਵਾਰ ਬੋਰਡ ਦੇ ਪੇਪਰਾਂ ਵਿੱਚ ਸਾਹਿਤਕਾਰ ਅਧਿਆਪਕਾਂ ਦੀ ਇਹੋ ਜਿਹੀ ਟੀਮ ਰਲੀ ਕਿ ਸਾਰੇ ਵਿਦਿਆਰਥੀ ਹੈਰਾਨ-ਪ੍ਰੇਸ਼ਾਨ ‘ਤੇ ਦੁਬਿਧਾ ਵਿੱਚ ਪੈ ਗਏ। ਪਹਿਲੇ ਦਿਨ ਪਹਿਲੇ ਕਮਰੇ ਵਿੱਚ ਇਕ ਵਿਦਿਆਰਥੀ ਆਪਣਾ ਪਾਟਿਆ ਰੋਲ ਨੰਬਰ ਠੀਕ ਕਰਨ ਲਈ ਬਾਹਰੋਂ ਗੂੰਦ ਦੀ ਸ਼ੀਸ਼ੀ ਮੰਗ ਲਿਆਇਆ। ਉਸ ਨੂੰ ਵੇਖ ਕੇ ਦੂਜੇ ਨੇ ਉਸ ਤੋਂ ਗੂੰਦ ਮੰਗ ਲਈ ਤੇ ਫਿਰ ਅੱਗੇ ਘੁੰਮਦੀ ਕਿਤੇ ਦੀ ਕਿਤੇ ਪੁੱਜ ਗਈ। ਪੇਪਰ ਦਾ ਸਮਾਂ ਹੋ ਗਿਆ, ਪਰ ਉਨ੍ਹਾਂ ਦਾ ਰੌਲਾ ਨਾ ਮੁਕਿਆ ਤਾਂ ਸਾਹਿਤਕਾਰ ਸੁਪਰਵਾਈਜ਼ਰ ਨੇ ਪੁੱਛਿਆ ਕਿ ‘ਕਾਕਾ, ਕੀ ਗੱਲ ਤੂੰ ਰੌਲਾ ਪਾਈ ਜਾਨੈਂ?’ ਅੱਗੋਂ ਵਿਦਿਆਰਥੀ ਕਹਿੰਦਾ, ‘ਕਰਤਾਰ ਸਿੰਘ ਮੇਰੀ ਗੰਮ ਲੈ ਗਿਐ ਤੇ ਮੋੜਦਾ ਨਹੀਂ।’ ਸਾਹਿਤਕਾਰ ਨੂੰ ਆਪਣੇ ਗ਼ਮ (ਦੁੱਖ ਦਰਦ) ਯਾਦ ਆ ਗਏ। ਉਹ ਲੰਮਾ ਹੌਕਾ ਲੈ ਕੇ ਵਿਦਿਆਰਥੀ ਨੂੰ ਕਹਿਣ ਲੱਗਾ ਕਿ ‘ਤੇਰਾ ਪੰਜਾਬੀ ਦਾ ਉਚਾਰਣ ਠੀਕ ਨਹੀਂ। ਤੈਨੂੰ ਕਹਿਣਾ ਚਾਹੀਦਾ ਸੀ ਕਿ ਉਹ ਮੇਰਾ ਗ਼ਮ ਲੈ ਗਿਐ। ਬੇਟੇ, ਅੱਜ ਕੱਲ੍ਹ ਕੌਣ ਕਿਸੇ ਦਾ ਗ਼ਮ ਆਪਣੇ ਕੋਲ ਲੈਂਦਾ ਹੈ। ਹਰ ਕੋਈ ਗ਼ਮ ਦੇ ਰਿਹਾ ਹੈ, ਪਰ ਲੈਣ ਵਾਲੇ ਬਹੁਤ ਘੱਟ ਹਨ। ਤੂੰ ਸ਼ੁਕਰ ਕਰ, ਉਹਨੇ ਤੇਰਾ ਗ਼ਮ ਲੈ ਲਿਐ ਤੇ ਉਹ ਹੈ ਵੀ ਕਰਤਾਰ। ਜੇ ਕਰਤਾਰ ਭਾਵ ਰੱਬ ਤੇਰਾ ਗ਼ਮ ਲੈਂਦਾ ਹੈ ਤਾਂ ਤੂੰ ਵੱਡਾ ਕਰਮਾਂ ਵਾਲਾ ਹੈਂ। ਤੇਰਾ ਤਾਂ ਛੇਤੀ ਛੁਟਕਾਰਾ ਹੋ ਗਿਆ, ਵਰਨਾ ਗ਼ਮ ਤਾਂ ਸਾਰੀ ਉਮਰ ਖਹਿੜਾ ਨਹੀਂ ਛੱਡਦੇ। ਮੈਨੂੰ ਵੇਖ, 34 ਸਾਲ ਦਾ ਹੋ ਚੱਲਿਆਂ। ਗ਼ਮ ਘਟਣ ਦੀ ਥਾਂ ਉਮਰ ਨਾਲ ਵਧਦੇ ਜਾਂਦੇ ਹਨ। ਬਸ, ਰੌਲਾ ਨਾ ਪਾ, ਸਗੋਂ ਸ਼ੁਕਰ ਕਰ ਕਿ ਤੇਰੇ ਗ਼ਮ ਕਰਤਾਰ ਨੇ ਲੈ ਲਏ।’ ਅੱਗੋਂ ਵਿਦਿਆਰਥੀ ਡੌਰ-ਭੌਰ ਹੋਇਆ ਸੁਣੀ ਜਾਵੇ ਕਿ ਕਿਹੜੀ ਗੱਲ ਕਿਧਰ ਨੂੰ ਤੁਰ ਪਈ। ਏਨੇ ਨੂੰ ਡਰਦਾ ਮਾਰਾ ਕਰਤਾਰ ਗੂੰਦ ਦੀ ਸ਼ੀਸ਼ੀ ਦੇ ਗਿਆ ਤੇ ਸ਼ਾਂਤੀ ਹੋ ਗਈ।

ਦੂਜੇ ਕਮਰੇ ਦਾ ਸਾਹਿਤਕਾਰ ਸੁਪਰਵਾਈਜ਼ਰ ਸ਼ਬਦਾਂ ‘ਚੋਂ ਸ਼ਬਦ ਕੱਢਣ ਵਾਲਾ ਵੱਡਾ ਗੁਣੀ ਗਿਆਨੀ ਸੀ। ਕਿਸੇ ਬੱਚੇ ਨੇ ਪੇਪਰ ਦਾ ਸਵਾਲ ਪੁੱਛ ਲਿਆ ਕਿ ਮਨੁੱਖੀ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ? ਸੁਪਰਵਾਈਜ਼ਰ ਸਾਹਿਬ ਤਾਂ ਲੱਗ ਗਏ ਵਿਖਿਆਨ ਕਰਨ, ‘ਕਾਕਾ, ਤੂੰ ਅਜੇ ਛੋਟਾ ਏਂ। ਤੈਨੂੰ ਵੱਡੇ ਹੋ ਕੇ ਆਪੇ ਪਤਾ ਲੱਗ ਜਾਊ ਬਈ ਦਿਲ ਦੇ ਕਿੰਨੇ ਖਾਨੇ ਹੁੰਦੇ ਨੇ। ਤੂੰ ਕਦੇ ਸੁਣਿਆ ਨਹੀਂ, ਬਈ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਬਸ ਦਿਲ ਦੇ ਖਾਨਿਆਂ ਦਾ ਕੋਈ ਭੇਤ ਨਹੀਂ। ਕੋਈ ਨਹੀਂ ਜਾਣਦਾ ਦੂਜੇ ਦੇ ਦਿਲ ਵਿੱਚ ਕੀ ਹੈ? ਦਿਲ ਵਿੱਚ ਇਕ ਖਾਨਾ ਪਿਆਰ ਵਾਲਾ ਜ਼ਰੂਰ ਹੁੰਦਾ ਹੈ। ਬਸ ਇਹੀ ਖਾਨਾ ਖੁੱਲ੍ਹਾ ਰਹਿਣਾ ਚਾਹੀਦਾ ਹੈ। ਇਹ ਖਾਨਾ ਉਂਜ ਲੰਮਾ ਹੁੰਦਾ ਹੈ। ਅਗਲਾ ਖਾਨਾ ਇਹਦੇ ਨਾਲ ਲੱਗਦਾ ਈ ਐ। ਇਸ ਵਿੱਚ ਸਾੜਾ, ਈਰਖਾ, ਵੈਰ-ਵਿਰੋਧ ਹੁੰਦੇ ਹਨ। ਭਾਵੇਂ ਇਹ ਲੰਮਾ ਹੈ, ਪਰ ਮਾੜਾ ਹੈ। ਇਹ ਬੰਦ ਰਹੇ ਤਾਂ ਚੰਗੈ।’ ਵਿਦਿਆਰਥੀ ਦੇ ਜਦੋਂ ਕੁਝ ਪਿੜ ਪੱਲੇ ਨਾ ਪਿਆ ਤਾਂ ਉਹ ਮੁਸਕਰਾਉਂਦਾ ਸੋਚਣ ਲੱਗਾ ਕਿ ਐਨੇ ਗੂੜ੍ਹ ਗਿਆਨ ਦਾ ਮੈਨੂੰ ਕੀ ਲਾਭ? ਮੁੜ ਸੁਪਰਵਾਈਜ਼ਰ ਤੋਂ ਕਿਸੇ ਨੇ ਪੁੱਛਣ ਦੀ ਹਿੰਮਤ ਨਾ ਕੀਤੀ।

ਸਾਰੇ ਸੁਪਰਵਾਈਜ਼ਰ ਹੁਣ ਸੁਪਰਡੈਂਟ ਦੀ ਮੇਜ਼ ਕੋਲ ਚਾਹ ਪੀਣ ਲਈ ਇਕੱਠੇ ਗਏ। ਵਿਦਿਆਰਥੀਆਂ ਨੂੰ ਪੁੱਛਗਿੱਛ ਕਰਨ ਦਾ ਵਧੀਆ ਮੌਕਾ ਮਿਲ ਗਿਆ। ਸੁਪਰਡੈਂਟ ਨੇ ਚਾਹ ਪੀਂਦਿਆਂ ਆਪੇ ਗੱਲ ਸ਼ੁਰੂ ਕੀਤੀ ਕਿ ਰੱਬ ਕਿਸੇ ਨੂੰ ਇਮਤਿਹਾਨ ਵਿੱਚ ਨਾ ਪਾਵੇ। ਸੁਪਰਵਾਈਜ਼ਰ ਵੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਵੱਖ-ਵੱਖ ਹੱਡ-ਬੀਤੀਆਂ ਸੁਣਾ ਕੇ ਜਦੋਂ ਹੌਲੇ ਫੁੱਲ ਹੋ ਗਏ ਤਾਂ ਕਮਰਿਆਂ ਵਿੱਚ ਜਾ ਗੜ੍ਹਕੇ। ਅਖੇ, ‘ਹੋ ਜਾਉ ਸਿੱਧੇ। ਜੇ ਫਲਾਈਂਗ ਆ ਗਈ ਤਾਂ ਕੋਈ ਨਹੀਂ ਬਚਣਾ। ਪਰਚੀਆਂ ਤੁਰੰਤ ਡਸਟਬਿਨ ਵਿੱਚ ਸੁੱਟੋ।’

ਤੀਜੇ ਕਮਰੇ ਵਿੱਚ ਇਕ ਵਿਦਿਆਰਥੀ ਨੇ ਸਾਹਿਤਕਾਰ ਸੁਪਰਵਾਈਜ਼ਰ ਤੋਂ ਪੁੱਛ ਲਿਆ, ‘ਸਰ ਜੀ, ਰੀਂਗਣ ਵਾਲੇ ਜਾਨਵਰ ਕਿਹੜੇ ਹੋਏ?’ ਅੱਗੋਂ ਸਾਹਿਤਕਾਰ ਸੁਪਰਵਾਈਜ਼ਰ ਨੇ ਐਨਕ ਕੱਢੀ ਤੇ ਪ੍ਰਸ਼ਨ ਪੱਤਰ ਵੱਲ ਸਵਾਲ ‘ਤੇ ਨਿਗਾਹ ਜਾ ਟਿਕਾਈ। ‘ਕਾਕਾ, ਹੁਣ ਤਾਂ ਆਵਾ ਈ ਊਤਿਆ ਪਿਐ। ਰਿੰਗਣ ਦੀ ਥਾਂ ਰੀਂਗਣ ਵਾਲੇ ਜਾਨਵਰ ਲਿਖੀ ਜਾਂਦੇ ਐ। ਹਿੰਦੀ ਦਾ ਅਸਰ ਐ, ਹਿੰਦੀ ਦਾ। ਤੂੰ ਲਿਖ ਦੇ ਬਈ ਮੱਝ, ਗਾਂ, ਕੱਟਾ, ਵੱਛਾ ਸਭ ਰਿੰਗਦੇ ਐ।’ ਹੁਸ਼ਿਆਰ ਵਿਦਿਆਰਥੀ ਮੁਸਕੜੀਏਂ ਹੱਸਣ ਕਿ ਰੀਂਗਣ ਵਾਲੇ ਤਾਂ ਢਿੱਡ-ਭਾਰ ਚੱਲਣ ਵਾਲੇ ਜਾਨਵਰ ਹੁੰਦੇ ਨੇ, ਜਿਵੇਂ ਛਿਪਕਲੀ, ਸੱਪ, ਮਰਗਮਛ ਆਦਿ, ਪਰ ਗਿਆਨੀ ਜੀ ਹੋਰ ਈ ਲਿਖਾਈ ਜਾਂਦੇ ਨੇ। ਇਕ ਹੋਰ ਪੁੱਛ ਬੈਠਾ ਕਿ ਸਰ ਜੀ ਜਲਾਇਮ ਰੇਸ਼ੇ ਕੀ ਹੁੰਦੇ ਹਨ (ਦਰੱਖਤਾਂ ਵਿੱਚ ਪਾਣੀ ਉਪਰ ਲਿਜਾਣ ਵਾਲੇ ਰੇਸ਼ੇ)। ਗਿਆਨੀ ਜੀ ਦਿਮਾਗ ’ਤੇ ਬੋਝ ਪਾ ਕੇ ਦੱਸਣ ਲੱਗੇ ਕਿ ਅਸਲ ਵਿੱਚ ਇਹ ਸ਼ਬਦ, ‘ਜ਼ਾਲਮ ਰਾਸ਼ੇ’ ਹੈ। ਇਹਦਾ ਭਾਵ ਕੱਟੜ ਪਹਾੜੀ ਮੁਸਲਮਾਨ, ਜੋ ਜ਼ੁਲਮ ਕਰਦੇ ਹਨ। ਹੁਣ ਵਿਦਿਆਰਥੀ ਸਵਾਲ ਪੁੱਛਣੋਂ ਬੰਦ ਹੋ ਗਏ। ਅਗਲੇ ਪੇਪਰਾਂ ਦੀ ਤਿਆਰੀ, ਵਿਦਿਆਰਥੀ ਆਪਣੇ ਬਲ-ਬੂਤੇ ਕਰ ਕੇ ਆਉਣ ਲੱਗੇ।

ਸੱਜ ਪਿਛਾਖੜਾਂ ਦਾ ‘ਭਗਤ ਸਿੰਘ’
-ਪ੍ਰੋ. ਰਾਕੇਸ਼ ਰਮਨ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਅਕਤੀਤਵ ਦੀ ਛਾਪ ਭਾਰਤੀ ਨੌਜਵਾਨਾਂ ਦੇ ਮਨਾਂ ਅੰਦਰ ਬੜੀ ਡੂੰਘੀ ਲੱਗੀ ਹੋਈ ਹੈ। ਉਸ ਦੀ ਸ਼ਹਾਦਤ ਨੇ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਭਗਤ ਸਿੰਘ ਦਾ ਤੇਜ਼ੀ ਨਾਲ ਉਭਰ ਰਿਹਾ ਨਾਇਕਤਵ ਬਰਤਾਨਵੀ ਸਾਮਰਾਜੀ ਹਕੂਮਤ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਇਸ ਚੁਣੌਤੀ ਦੀ ਵਜ੍ਹਾ ਭਗਤ ਸਿੰਘ ਦੀ ਲੋਕਪ੍ਰਿਅਤਾ ਸੀ ਤੇ ਉਸ ਦੀ ਲੋਕ ਪੱਖੀ ਵਿਚਾਰਧਾਰਾ ਵੀ। ਭਗਤ ਸਿੰਘ ਦੇ ਸਮੇਂ ਦਾ ਵਿਸ਼ਵ ਮਾਰਕਸਵਾਦੀ ਲੈਨਿਨਵਾਦੀ ਵਿਚਾਰਾਂ ਦੇ ਅਸਰ ਹੇਠ ਆ ਰਿਹਾ ਸੀ। ਸਮੁੱਚਾ ਵਿਸ਼ਵ ਬਸਤੀਵਾਦ ਦੇ ਵਿਰੁੱਧ ਉਠ ਖਲੋਤਾ ਸੀ। ਸਾਮਰਾਜੀ ਗਲਬੇ ਹੇਠਲੇ ਦੇਸ਼ਾਂ ਵਿੱਚ ਕੌਮੀ ਮੁਕਤੀ ਲਹਿਰਾਂ ਵਿੱਚ ਇਨਕਲਾਬੀ ਰੁਝਾਨ ਜ਼ੋਰ ਪਕੜ ਰਹੇ ਸਨ। ਬਰਤਾਨਵੀ ਹਾਕਮਾਂ ਨੂੰ ਭਲੀਭਾਂਤ ਪਤਾ ਲੱਗ ਗਿਆ ਕਿ ਉਹ ਹੁਣ ਭਾਰਤ ਨੂੰ ਹੋਰ ਜ਼ਿਆਦਾ ਦੇਰ ਗੁਲਾਮ ਨਹੀਂ ਰੱਖ ਸਕਣਗੇ, ਪਰ ਉਹ ਦੇਸ਼ ਦੇ ਲੋਕਾਂ ਜਾਂ ਲੋਕ ਲਹਿਰਾਂ ਦੀ ਅਗਵਾਈ ਭਗਤ ਸਿੰਘ ਵਰਗੇ ਇਨਕਲਾਬੀਆਂ ਦੇ ਹੱਥ ਵੀ ਦੇਖਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਨੇ ਭਗਤ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਮੇਤ ਫਾਂਸੀ ਦੇ ਦਿੱਤੀ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੇ ਉਸ ਨੂੰ ਭਾਰਤੀ ਨੌਜਵਾਨਾਂ ਦੇ ਜੋਸ਼ ਦਾ ਪ੍ਰਤੀਕ ਬਣਾ ਦਿੱਤਾ। ਭਗਤ ਸਿੰਘ ਦਾ ਸ਼ਹਾਦਤ ਵਾਲਾ ਪੱਖ ਉਸ ਦੀ ਲੋਕਪ੍ਰਿਅਤਾ ਕਾਰਨ ਹਰ ਇੱਕ ਲਈ ਸ਼ਾਨ ਚਿੰਨ੍ਹ ਬਣ ਗਿਆ। ਦੂਜੇ ਪਾਸੇ ਉਸ ਦੀ ਵਿਚਾਰਧਾਰਾ ਨੂੰ ਉਨ੍ਹਾਂ ਲੋਕਾਂ ਨੇ ਮਹੱਤਵ ਦਿੱਤਾ, ਜਿਹੜੇ ਸਮਝਦੇ ਸਨ ਕਿ ਭਗਤ ਸਿੰਘ ਨੇ ਜਿਸ ਆਜ਼ਾਦ ਭਾਰਤ ਦਾ ਸੁਪਨਾ ਲਿਆ ਜਾਂ ਆਜ਼ਾਦੀ ਲਈ ਬਲੀਦਾਨ ਦਿੱਤਾ ਸੀ, ਉਸ ਦੀ ਉਸਾਰੀ ਲਈ ਕ੍ਰਾਂਤੀ ਦੀ ਲੋੜ ਹੈ। ਇਹ ਆਜ਼ਾਦੀ ਕੋਈ ਮੀਡੀਆ ਵਿੱਚ ਮਖੌਲ ਬਣੀ ਹੋਈ ਦੂਜੀ ਆਜ਼ਾਦੀ, ਤੀਜੀ ਆਜ਼ਾਦੀ ਨਹੀਂ, ਅਮੀਰ-ਗਰੀਬ ਦਾ ਪਾੜਾ ਮੇਟਣ ਵਾਲੀ ਆਰਥਿਕ ਸਮਾਨਤਾ ਉਪਰ ਆਧਾਰਤ ਆਜ਼ਾਦੀ ਹੋ ਸਕਦੀ ਹੈ। ਸੱਜੇ-ਪੱਖੀਆਂ ਨੇ ਭਗਤ ਸਿੰਘ ਦੀ ਸੋਚ ਦੇ ਇਸ ਪੱਖ ਨੂੰ ਨਾ ਕੇਵਲ ਨਜ਼ਰ ਅੰਦਾਜ਼ ਕੀਤਾ, ਸਗੋਂ ਲੋਕ ਮਨਾਂ ਵਿੱਚੋਂ ਮੇਟਣ ਦਾ ਉਪਰਾਲਾ ਵੀ ਕੀਤਾ।

ਸੱਜ ਪਿਛਾਖੜੀ ਆਮ ਕਰ ਕੇ ਜੋਸ਼ ਅਤੇ ਦੇਸ਼ ਦੇ ਨਾਂ ‘ਤੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਭਗਤ ਸਿੰਘ ਦੇ ਵਾਰਸ ਥਾਪ ਦਿੰਦੇ ਹਨ ਜਾਂ ਸੱਜ ਪਿਛਾਖੜ ਦੇ ਯੁਵਕ ਸੰਗਠਨ ਆਪਣੀਆਂ ਗਲਤ ਕਾਰਵਾਈਆਂ ਨੂੰ ਭਗਤ ਸਿੰਘ ਦੇ ਨਾਂ ‘ਤੇ ਉਚਿਤ ਠਹਿਰਾਉਣ ਦਾ ਯਤਨ ਕਰਦੇ ਹਨ, ਜਦ ਕਿ ਅਜਿਹੀਆਂ ਕਾਰਵਾਈਆਂ ਦਾ ਭਗਤ ਸਿੰਘ ਦੇ ਕੌਮੀ ਮੁਕਤੀ ਸੰਘਰਸ਼ ਤੇ ਵਿਚਾਰਧਾਰਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕਈ ਵਾਰ ਸਗੋਂ ਇਨ੍ਹਾਂ ਦੀਆਂ ਕਾਰਵਾਈਆਂ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਸਿੱਧਾ ਵਿਰੋਧ ਬਣਦਾ ਹੈ। ਇਹ ਭਗਤ ਸਿੰਘ ਦੇ ਨਾਂ ‘ਤੇ ਅਜਿਹੀਆਂ ਫਾਸ਼ੀ ਕਾਰਵਾਈਆਂ ਉਨ੍ਹਾਂ ਲੋਕਾਂ ਵਿਰੁੱਧ ਕਰ ਜਾਂਦੇ ਹਨ, ਜਿਹੜੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਅਸਲੀ ਅਨੁਯਾਈ ਹੁੰਦੇ ਹਨ। ਭਾਰਤ ਦੇਸ਼ ਨੂੰ ਇਹ ਮਾਤਰ ਧਰਤੀ ਸਮਝਦੇ ਤੇ ਉਨ੍ਹਾਂ ਲੋਕਾਂ ਦੀ ਜਾਗੀਰ ਖਿਆਲ ਕਰਦੇ ਸਨ, ਜਿਨ੍ਹਾਂ ਨੇ ਇਸ ਧਰਤੀ ਦੀਆਂ ਦੌਲਤਾਂ ਉਪਰ ਸਰਮਾਏ ਦੇ ਜ਼ੋਰ ਨਾਲ ਕਬਜ਼ਾ ਜਮਾ ਰੱਖਿਆ ਹੈ। ਅਸੀਂ ਜਾਣਦੇ ਹਾਂ ਕਿ ਇਹ ਮੁੱਠੀ ਭਰ ਲੋਕ ਹਨ। ਗਰੀਬੀ, ਭੁੱਖਮਰੀ, ਕੰਗਾਲੀ, ਕੁਪੋਸ਼ਣ ਦਾ ਸਿੱਕਾ ਦੇਸ਼ ਦੀ ਸੱਤਰ ਫੀਸਦੀ ਆਬਾਦੀ ਤੇ ਇਨ੍ਹਾਂ ਦੇ ਨਾਗਰਿਕ ਅਧਿਕਾਰ ਭਗਤ ਸਿੰਘ ਦੇ ਸੱਜ ਪਿਛਾਖੜੀ ਨੌਜਵਾਨਾਂ ਦੇ ਦਿਲਾਂ ਨੂੰ ਬਿਲਕੁਲ ਨਹੀਂ ਹਲੂਣਦੇ। ਸੱਜ ਪਿਛਾਖੜਾਂ ਦਾ ਭਗਤ ਸਿੰਘ ਕੇਵਲ ‘ਹਮਲਾ’ ਕਰਨਾ ਜਾਣਦਾ ਹੈ। ਜੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਉਸ ਦੀਆਂ ਦਲੀਲਾਂ ਕਾਇਲ ਕਰਨ ਵਾਲੀਆਂ ਹੁੰਦੀਆਂ ਸਨ। ਸੱਜ ਪਿਛਾਖੜਾਂ ਨੇ ਭਗਤ ਸਿੰਘ ਨੂੰ ਦਹਿਸ਼ਤ ਦਾ ਪ੍ਰਤੀਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਜਦ ਕਿ ਖੁਦ ਭਗਤ ਸਿੰਘ ਨੇ ਦਹਿਸ਼ਤਗਰਦੀ ਦਾ ਰਾਹ ਨਕਾਰ ਦਿੱਤਾ ਸੀ।

ਅੰਨਾ ਟੀਮ ਦੇ ਮੈਂਬਰ, ਪ੍ਰਸਿੱਧ ਵਕੀਲ ਅਤੇ ਸਿਵਲ ਸੁਸਾਇਟੀ ਦੇ ਆਗੂ ਪ੍ਰਸ਼ਾਂਤ ਭੂਸ਼ਣ ਉਪਰ ਉਸ ਦੇ ਸੁਪਰੀਮ ਕੋਰਟ ਸਥਿਤ ਚੈਂਬਰ ਵਿੱਚ ਵੜ ਕੇ ਜਿਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ, ਉਹ ਆਪਣੇ ਆਪ ਨੂੰ ਭਗਤ ਸਿੰਘ ਕ੍ਰਾਂਤੀ ਸੈਨਾ ਦੇ ਆਗੂ ਦੱਸਦੇ ਹਨ। ਪ੍ਰਸ਼ਾਂਤ ਭੂਸ਼ਣ ਉਪਰ ਹੋਏ ਹਮਲੇ ਦੀ ਸਭ ਪਾਸਿਓਂ ਨਿੰਦਾ ਹੋਈ, ਇਸ ਗੱਲ ਦਾ ਹੋਰ ਵੀ ਬੁਰਾ ਮਨਾਇਆ ਗਿਆ ਕਿ ਉਨ੍ਹਾਂ ਨੇ ਇਹ ਸ਼ਰਮਨਾਕ ਕੰਮ ਭਗਤ ਸਿੰਘ ਦੇ ਨਾਂ ਉਪਰ ਕੀਤਾ। ਘੋਖਵੀਂ ਨਜ਼ਰ ਨਾਲ ਦੇਖਿਆ ਜਾਵੇ ਤਾਂ ਜਿਸ ਬਿਆਨ ਨੂੰ ਲੈ ਕੇ ਨੌਜਵਾਨਾਂ ਨੇ ਪ੍ਰਸ਼ਾਂਤ ਭੂਸ਼ਣ ਨਾਲ ਨਾਰਾਜ਼ਗੀ ਜਤਾਈ, ਉਹ ਬਿਆਨ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਨਹੀਂ ਸੀ। ਭਗਤ ਸਿੰਘ ਨੇ ਨਾਗਰਿਕ ਆਜ਼ਾਦੀ ਲਈ ਸੰਘਰਸ਼ ਕੀਤਾ ਤੇ ਸ਼ਹਾਦਤ ਦਿੱਤੀ ਸੀ ਤੇ ਪ੍ਰਸ਼ਾਂਤ ਭੂਸ਼ਣ ਨੇ ਬਿਆਨ ਵਿੱਚ ਸਿੱਧੇ ਢੰਗ ਨਾਲ ਗੱਲ ਇਹੋ ਕੀਤੀ ਸੀ। ਉਨ੍ਹਾਂ ਨੇ ਕਸ਼ਮੀਰ ਮਸਲੇ ਦੇ ਫੌਜੀ ਹੱਲ ਨੂੰ ਅਣਉਚਿਤ ਠਹਿਰਾਉਂਦਿਆਂ ਕਿਹਾ ਕਿ ਸਾਨੂੰ ਕਸ਼ਮੀਰ ਦੇ ਅਵਾਮ ਨੂੰ ਆਪਣੇ ਨਾਲ ਸਹਿਮਤ ਕਰ ਕੇ ਨਾਲ ਲੈਣਾ ਚਾਹੀਦਾ ਹੈ, ਧੱਕੇ ਨਾਲ ਨਹੀਂ, ਜੇ ਫਿਰ ਵੀ ਹਾਲਾਤ ਆਮ ਵਰਗੇ ਨਹੀਂ ਹੁੰਦੇ ਤਾਂ ਰਾਇ ਸ਼ੁਮਾਰੀ ਕਰਵਾ ਦੇਣੀ ਚਾਹੀਦੀ ਹੈ। ਇਹ ਸਭ ਚੀਜ਼ਾਂ ਵਿਸ਼ਵ ਰਾਜਨੀਤੀ ਲਈ ਓਪਰੀਆਂ ਨਹੀਂ ਤੇ ਨਾਗਰਿਕ ਆਜ਼ਾਦੀਆਂ ਨਾਲ ਸਬੰਧ ਰੱਖਦੀਆਂ ਹਨ। ਇਨ੍ਹਾਂ ਲਈ ਹੀ ਭਗਤ ਸਿੰਘ ਨੇ ਅੰਗਰੇਜ਼ਾਂ ਦੀ ਧੱਕੇਸ਼ਾਹੀ ਨਾਲ ਘੋਲ ਕੀਤਾ ਸੀ। ਦੂਜੇ ਪਾਸੇ ਸੱਜ ਪਿਛਾਖੜੀ ਸੰਗਠਨਾਂ ਨਾਲ ਸਬੰਧਤ ਨੌਜਵਾਨਾਂ ਨੇ ਲੋਕ ਹਿੱਤਾਂ ਲਈ ਤੇ ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਕਰਨ ਵਾਲੇ ਬੇਹੱਦ ਸਾਊ ਵਿਅਕਤੀ ਨਾਲ ਧੱਕੇਸ਼ਾਹੀ ਕਰ ਕੇ ਨਾਗਰਿਕ ਆਜ਼ਾਦੀਆਂ ਦਾ ਘਾਣ ਕੀਤਾ ਤੇ ਆਪਣੇ ਭਗਤ ਸਿੰਘ ਵਿਰੋਧ ਹੋਣ ਦਾ ਸਬੂਤ ਦਿੱਤਾ ਹੈ। ਵਿਡੰਬਨਾ ਇਹ ਕਿ ਇਨ੍ਹਾਂ ਲੋਕਾਂ ਨੇ ਭਗਤ ਸਿੰਘ ਦੀ ਸੋਚ ਵਿਰੋਧੀ ਇਹ ਕਾਰਵਾਈ ਭਗਤ ਸਿੰਘ ਦੇ ਨਾਂ ‘ਤੇ ਕੀਤੀ ਹੈ।

ਸੱਜ ਪਿਛਾਖੜਾਂ ਨੇ ਕਦੇ ਵੀ ਉਸ ਸਮੁੱਚੀ ਦ੍ਰਿਸ਼ਾਵਲੀ ਨੂੰ ਭਗਤ ਸਿੰਘ ਦੀ ਸ਼ਖਸੀਅਤ ਦੇ ਪਿਛੋਕੜ ਵਿੱਚ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਭਗਤ ਸਿੰਘ ਵਿੱਚ ਇਨਕਲਾਬੀ ਜਜ਼ਬਾ ਪੈਦਾ ਹੋਇਆ ਸੀ। ਅਸਲ ਵਿੱਚ ਇਹ ਲੋਕ ਅਜਿਹਾ ਕਰ ਵੀ ਨਹੀਂ ਸਕਦੇ। ਇਸ ਮਾਮਲੇ ਵਿੱਚ ਇਨ੍ਹਾਂ ਨੂੰ ਸ਼ਰਮਿੰਦਗੀ ਦੇ ਅਹਿਸਾਸ ਦਾ ਸਾਹਮਣਾ ਕਰਨਾ ਪੈਂਦਾ ਹੈ। ਸੱਜ ਪਿਛਾਖੜੀ ਤਾਕਤਾਂ ਅੰਗਰੇਜ਼ ਪ੍ਰਸਤ ਸਨ ਅਤੇ ਇਨ੍ਹਾਂ ਦੀ ਆਜ਼ਾਦੀ ਅੰਦੋਲਨ ਦੌਰਾਨ ਭੂਮਿਕਾ ਜਾਂ ਤਾਂ ਅੰਗਰੇਜ਼ ਪੱਖੀ ਸੀ ਜਾਂ ਇਨ੍ਹਾਂ ਨੇ ਸਾਮਰਾਜੀ ਹਕੂਮਤ ਨੂੰ ਭਾਰਤ ਵਿੱਚੋਂ ਉਖਾੜਨ ਲਈ ਕੁਝ ਨਹੀਂ ਸੀ ਕੀਤਾ। ਇਨ੍ਹਾਂ ਨੇ ਧਰਮ ਦੇ ਆਧਾਰ ‘ਤੇ ਲੋਕਾਂ ਅੰਦਰ ਫੁੱਟ ਦੇ ਬੀਜ ਜ਼ਰੂਰ ਬੀਜੇ, ਜਿਸ ਦਾ ਨਤੀਜਾ ਦੇਸ਼ ਵੰਡ ਸਮੇਂ ਹੋਏ ਕਤਲੇਆਮ ਵਿੱਚ ਨਿਕਲਿਆ ਤੇ ਦੇਸ਼ ਨੂੰ ਇੱਕ ਭਿਆਨਕ ਤ੍ਰਾਸਦੀ ਦੇ ਅਸਹਿ ਸਦਮੇ ਵਿੱਚੋਂ ਗੁਜ਼ਰਨਾ ਪਿਆ। ਦੇਖਿਆ ਜਾਵੇ ਤਾਂ ਅਜਿਹਾ ਪਿਛੋਕੜ ਰੱਖਣ ਵਾਲੇ ਲੋਕ ਭਗਤ ਸਿੰਘ ਨੂੰ ਮੱਲੋ-ਮੱਲੀ ਆਪਣੀਆਂ ਨਾਪਾਕ ਕਾਰਵਾਈਆਂ ਵਿੱਚ ਘੜੀਸਦੇ ਹਨ। ਭਗਤ ਸਿੰਘ ਦਾ ਰਾਜਸੀ ਵਿਰਸਾ ਮਹਾਨ ਇਨਕਲਾਬੀ, ਪਰਿਪੱਕ ਅਤੇ ਮਾਨਵੀ ਕਦਰਾਂ-ਕੀਮਤਾਂ ਨਾਲ ਭਰਪੂਰ ਹੈ, ਜਿਸ ਵਿੱਚ ਫਿਰਕਾਪ੍ਰਸਤੀ, ਧੱਕੇਸ਼ਾਹੀ ਤੇ ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ। ਪ੍ਰਸ਼ਾਂਤ ਭੂਸ਼ਣ ਉਪਰ ਘ੍ਰਿਣਤ ਹਮਲਾ ਕਰਨ ਉਪਰੰਤ ਸੱਜ ਪਿਛਾਖੜੀ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਸਭ ਕੁਝ ਭਗਤ ਸਿੰਘ ਦੀ ਤਰਜ਼ ‘ਤੇ ਕੀਤਾ ਹੈ। ਕੀ ਇਸ ਨਾਲੋਂ ਹਾਸੋਹੀਣੀ ਕੋਈ ਗੱਲ ਭਗਤ ਸਿੰਘ ਦੇ ਸੰਦਰਭ ਵਿੱਚ ਕਹੀ ਜਾ ਸਕਦੀ ਹੈ? ਕਿੱਥੇ ਸਾਮਰਾਜੀ ਹਕੂਮਤ ਦਾ ਅਸੈਂਬਲੀ ਹਾਲ ਤੇ ਕਿੱਥੇ ਇੱਕ ਭ੍ਰਿਸ਼ਟਾਚਾਰ ਵਿਰੋਧੀ ਵਕੀਲ ਦਾ ਚੈਂਬਰ? ਇੱਕ ਨਿਹੱਥੇ ਸਨਮਾਨ ਯੋਗ ਵਿਅਕਤੀ ਉਪਰ ਹੱਥ ਚੁੱਕਣਾ ਤੇ ਉਹ ਵੀ ਭਗਤ ਸਿੰਘ ਵਰਗੇ ਅਨਿਆਂ ਵਿਰੁੱਧ ਕੁਰਬਾਨੀ ਦੇਣ ਵਾਲੇ ਦੇਸ਼ ਭਗਤ ਦੇ ਨਾਂ ‘ਤੇ, ਹਰ ਪੱਖੋਂ ਨਿੰਦਣ ਯੋਗ ਹੈ। ਅਸਲ ਵਿੱਚ ਸੱਜ ਪਿਛਾਖੜਾਂ ਨੇ ਭਗਤ ਸਿੰਘ ਵਰਗੀ ਮਹਾਨ ਸ਼ਖਸੀਅਤ ਦੇ ਨਾਂ ਨੂੰ ਦਾਗੀ ਕਰਨ ਦਾ ਯਤਨ ਹੀ ਨਹੀਂ ਕੀਤਾ, ਸਗੋਂ ਉਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।

ਖਪਤਕਾਰ ਸੱਭਿਆਚਾਰ ‘ਚ ਗਾਹਕ ਦੀ ਲੁੱਟ
-ਰਮੇਸ਼ ਭਾਰਦਵਾਜ

ਮੇਰੇ ਦੋ ਕੁ ਸਾਲ ਦੇ ਪੋਤੇ ਸ਼ਰਮਨ ਦੇ ਲਿਲੀਪੁਟ ਕੰਪਨੀ ਦੀ 550 ਰੁਪਏ ਦੀ ਜੀਨ ਅਤੇ 400 ਰੁਪਏ ਦੀ ਟੀ-ਸ਼ਰਟ ਹੁੱਡ ਨੂੰ ਦੇਖ ਕੇ ਮੇਰੀ ਲਗਭਗ 77 ਵਰ੍ਹੇ ਦੀ ਮਾਂ ਹੈਰਾਨ ਹੋ ਗਈ। ਐਨੇ ਮਹਿੰਗੇ ਕਿਉਂ ਲਿਆਂਦੇ ਨੇ, ਦੋ ਮਹੀਨਿਆਂ ‘ਚ ਛੋਟੇ ਹੋ ਜਾਣਗੇ, ਫੇਰ ਕੀ ਕਰੋਗੇ? ਤਜਰਬੇ ਅਤੇ ਪੀੜ੍ਹੀ ਦੇ ਅੰਤਰ ਕਰ ਕੇ ਉਸ ਦੀ ਚਿੰਤਾ ਜਾਇਜ਼ ਵੀ ਲੱਗਦੀ ਸੀ, ਪਰ ਅੱਜ ਦੀ ਪੀੜ੍ਹੀ ਨੂੰ ਇਹ ਗੱਲ ਪਸੰਦ ਨਹੀਂ ਆਈ। ਮੈਂ ਵਿਚਕਾਰ ਫਸਿਆ ਮਹਿਸੂਸ ਕਰ ਰਿਹਾ ਸੀ, ਪਰ ਦੋਵੇਂ ਪੀੜ੍ਹੀਆਂ ਨੂੰ ਸਮਝਾਉਣ ਵਿੱਚ ਅਸਫਲ ਰਿਹਾ। ਮੇਰੀ ਮਾਂ ਦਾ ਤਰਕ ਸੀ ਕਿ ਐਨੇ ਮਹਿੰਗੇ ਕੱਪੜੇ ‘ਤੇ ਪੈਸੇ ਖਰਾਬ ਕਰਨਾ ਜਾਇਜ਼ ਨਹੀਂ, ਕਿਉਂਕਿ ਪੁਰਾਣੇ ਸਮਿਆਂ ਵਿੱਚ ਬੱਚੇ ਇੱਕ-ਦੂਜੇ ਦੇ ਕੱਪੜੇ ਪਾ ਲੈਂਦੇ ਸਨ। ਮੇਰੀ ਅੱਠਵੀਂ ‘ਚ ਪੜ੍ਹਦੀ ਭਤੀਜੀ ਹਮੇਸ਼ਾ ਮੈਨੂੰ ਪੁੱਛਦੀ ਹੈ ਕਿ ਤਾਇਆ ਜੀ, ਬੀਬੀ ਸਾਰਾ ਦਿਨ ਐਵੇਂ ਕਿਉਂ ਕੱਪੜਿਆਂ ਬਾਰੇ ਟੋਕਦੀ ਹੈ। ਮੇਰਾ ਲੜਕਾ ਵੀ ਇਸੇ ਤਰ੍ਹਾਂ ਸੋਚਦਾ ਹੈ। ਮੈਂ ਵੀ ਸਮਝਾਉਂਦਾ ਹਾਂ ਕਿ ਬੀਬੀ ਹੁਣ ਪੁਰਾਣਾ ਜ਼ਮਾਨਾ ਨਹੀਂ। ਉਸ ਨੇ ਹਸਪਤਾਲ ‘ਚ ਜੰਮੇ ਆਪਣੇ ਪੁੱਤਰ ਦੇ ਪਹਿਲੇ ਕੱਪੜੇ ਹੀ ਰੈਡੀਮੇਡ ਬਣੇ ਖਰੀਦ ਦਿੱਤੇ ਸਨ, ਜਦ ਕਿ ਇਹ ਨਵਜੰਮੇ ਬੱਚੇ ਦੇ ਜਨਮ ਮਗਰੋਂ ਇੱਕ ਵਾਰ ਪੁਰਾਣੇ ਕੱਪੜੇ ਪਾਉਣ ਦੀ ਪੁਰਾਣੀ ਰਵਾਇਤ ਹੈ, ਕਿਉਂਕਿ ਨਵਜੰਮੇ ਬੱਚੇ ਦੀ ਚਮੜੀ ਨਰਮ ਹੋਣ ਕਰ ਕੇ ਕਿਤੇ ਨਵੇਂ ਕੱਪੜੇ ਖੁਰਦਰੇ ਹੋਣ ਕਰ ਕੇ ਸਰੀਰ ‘ਤੇ ਮਾਰੂ ਅਸਰ ਨਾ ਕਰਨ। ਪੀੜ੍ਹੀਆਂ ਬਦਲਣ ਨਾਲ ਸੋਚ ਬਦਲ ਰਹੀ ਹੈ। ਨਵੀਂ ਪੀੜ੍ਹੀ ਦਾ ਤਰਕ ਹੈ ਕਿ ਪੁਰਾਣੇ ਕੱਪੜੇ ਕੋਈ ਬਿਮਾਰੀ ਦੇ ਸਕਦੇ ਹਨ।

ਆਪਣੇ ਬੀਤੇ ਬਾਰੇ ਨਿਗਾਹ ਮਾਰਦਾ ਹਾਂ। ਘਰੋਂ ਮੈਨੂੰ ਪਹਿਲੀ ਪੈਂਟ ਦਸਵੀਂ ਕਲਾਸ ਪਾਸ ਕਰਨ ਮਗਰੋਂ ਮਿਲੀ ਸੀ। ਮੇਰੇ ਦਾਦਾ ਜੀ ਇਹ ਸੁਨਾਮ ਤੋਂ ਸਿਲਾ ਕੇ ਲਿਆਏ ਸਨ। ਇਸ ਤੋਂ ਪਹਿਲਾਂ ਸਕੂਲ ਵਿੱਚ ਪੜ੍ਹਦੇ ਸਮੇਂ ਘਰੇ ਘਰ ਦੇ ਬੁਣੇ ਖੱਦਰ ਜਾਂ ਬੋਸਕੀ ਦਾ ਕੁੜਤਾ-ਪਜਾਮਾ ਗੁਆਂਢੀ ਦਰਜੀ ਹਰਨਾਮ ਸਿੰਘ ਤੋਂ ਸਿਲਾ ਕੇ ਪਾਉਂਦੇ ਸੀ। ਸਕੂਲ ਵਿੱਚ ਲਗਾਤਾਰ ਚਾਰ ਸਾਲ ਐਨ ਸੀ ਸੀ ਦਾ ਸਾਰਜੈਂਟ ਰਹਿਣ ਕਰ ਕੇ ਸਰਕਾਰੀ ਖਾਕੀ ਪੈਂਟ ਅਤੇ ਫੌਜੀਆਂ ਵਾਲੇ ਵੱਡੇ ਬੂਟ ਪਾਉਣ ਦਾ ਮੌਕਾ ਮਿਲਿਆ ਸੀ, ਆਮ ਕੈਡਿਟ ਨੂੰ ਸਿਰਫ ਨਿੱਕਰ ਮਿਲਦੀ ਸੀ। ਸਾਡੇ ਸਮੇਂ ਵਿਦਿਆਰਥੀਆਂ ਵਿੱਚ ਐਨ ਸੀ ਸੀ ਪ੍ਰਤੀ ਕਾਫੀ ਉਤਸ਼ਾਹ ਹੁੰਦਾ ਸੀ, ਪਰ ਹੁਣ ਸਕੂਲਾਂ ਵਿੱਚ ਐਨ ਸੀ ਸੀ ਦੇ ਯੂਨਿਟ ਘੱਟ ਹੀ ਮਿਲਦੇ ਹਨ।

ਮੇਰੇ ਪੋਤੇ ਨੇ ਅਜੇ ਕਦਮ ਪੁੱਟਣਾ ਸ਼ੁਰੂ ਕੀਤਾ ਸੀ ਕਿ ਉਸ ਦੇ ਪਿਤਾ ਨੇ ਉਸ ਲਈ ਛੋਟੇ-ਛੋਟੇ ਚਾਰ ਬੂਟਾਂ ਦੇ ਜੋੜੇ ਲਿਆ ਦਿੱਤੇ ਸਨ। ਸਾਨੂੰ ਬਚਪਨ ਵਿੱਚ ਚਮੜੇ ਦੀ ਬਣਾਈ ਜੁੱਤੀ ਮਿਲਦੀ ਸੀ। ਮੇਰੇ ਦਾਦਾ ਜੀ ਪਿੰਡ ਗੰਢੂਆਂ ਦੇ ਮਾਤੀਆ ਸਿੰਘ ਨਾਮੀ ਵਿਅਕਤੀ ਤੋਂ ਮੇਚ ਦੇ ਕੇ ਬਣਵਾ ਲਿਆਉਂਦੇ ਸਨ। ਮੇਰਾ ਸੁਭਾਅ ਅਜਿਹਾ ਬਣਿਆ ਕਿ ਆਪਣੇ ਪੁੱਤਰਾਂ ਦੀ ਐਡੀਡਾਸ, ਨਾਇਕੀ ਦੇ ਮਹਿੰਗੇ ਬੂਟ ਪਹਿਨਣ ਦੀ ਜਿ਼ੱਦ ਦੀ ਥਾਂ ਅੱਜ ਵੀ ਮਹਿਜ਼ 250 ਰੁਪਏ ‘ਚ ਮਿਲਦੀ ਚਮੜੇ ਦੀ ਜੁੱਤੀ ਪਹਿਨਦਾ ਹਾਂ। ਬੱਚੇ ਇਸ ਨੂੰ ਲੈ ਕੇ ਸ਼ਰਮ ਮਹਿਸੂਸ ਕਰਦੇ ਹਨ ਕਿ ਸਾਡੀ ਬੇਇੱਜ਼ਤੀ ਹੁੰਦੀ ਹੈ, ਤੁਸੀਂ ਪੈਸੇ ਨਾ ਦਿਓ, ਅਸੀਂ ਆਪਣੇ ਕੋਲੋਂ ਲਿਆ ਦਿੰਦੇ ਹਾਂ। ਕਈ ਵਾਰ ਧੱਕੇ ਨਾਲ ਉਨ੍ਹਾਂ ਨੇ ਮੈਨੂੰ ਆਪਣੇ ਕਿਸੇ ਕੰਪਨੀ ਦੇ ਬੂਟ ਵੀ ਜਿ਼ੱਦ ਕਰ ਕੇ ਪਵਾਏ ਹਨ ਕਿ ਤੁਹਾਨੂੰ ਅੱਜ ਦੇ ਜ਼ਮਾਨੇ ਵਿੱਚ ਪਹਿਨਣ ਦਾ ਚੱਜ ਨਹੀਂ ਆਇਆ, ਪਰ ਮੈਨੂੰ ਦੇਸੀ ਜੁੱਤੀ ਪਹਿਨ ਕੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ।

ਇਹ ਅਟੱਲ ਸੱਚਾਈ ਹੈ ਕਿ ਹਰ ਯੁੱਗ ਵਿੱਚ ਬੱਚੇ ਮਾਪਿਆਂ ਨੂੰ ਪਿਆਰੇ ਹੁੰਦੇ ਸਨ। ਚਾਰ ਦਹਾਕੇ ਪਹਿਲਾਂ ਨਾ ਲੋਕਾਂ ਕੋਲ ਪੈਸਾ ਹੁੰਦਾ ਸੀ ਅਤੇ ਨਾ ਉਸ ਸਮੇਂ ਲੋਕਾਂ ‘ਤੇ ਮੀਡੀਆ, ਟੀ ਵੀ ਕਲਚਰ, ਖਪਤਕਾਰ ਸਭਿਆਚਾਰ ਭਾਰੂ ਸੀ। ਖਪਤਕਾਰੀ ਦੇ ਯੁੱਗ ਨੇ ਸਭ ਤੋਂ ਵੱਧ ਅਸਰ ਮੱਧ-ਵਰਗੀ ਪਰਵਾਰਾਂ ‘ਤੇ ਪਾਇਆ। ਪੰਜਾਬ ਦੇ ਆਮ ਲੋਕਾਂ ਦੇ ਨੰਗੇ ਪੈਰਾਂ ਨੂੰ ਜੁੱਤੇ, ਚੱਪਲ ਦੇਣ ਦਾ ਕੰਮ ਪਲਾਸਟਿਕ ਦੀ ਆਮਦ ਨੇ ਕੀਤਾ, ਫਿਰ ਬਰਾਂਡਾਂ ਦੀ ਆਦਤ ਬਾਹਰਲੇ ਦੇਸ਼ਾਂ ਵਿੱਚੋਂ ਆਏ ਰੈਗਜ਼ ਦੇ ਕੱਪੜਿਆਂ ਨੇ ਲਾਈ। ਬਾਹਰਲੇ ਸਸਤੇ ਪੁਰਾਣੇ ਕੱਪੜਿਆਂ ਨੇ ਹੇਠਲੇ ਪੱਧਰ ਤੱਕ ਦੇ ਲੋਕਾਂ ਦਾ ਤਨ ਢੱਕਣ ਦਾ ਕੰਮ ਕੀਤਾ। ਇਹ ਕੋਈ ਮਾੜੀ ਗੱਲ ਵੀ ਨਹੀਂ ਸੀ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕੋਈ ਨੰਗੇ ਪੈਰੀਂ ਜਾਂ ਨੰਗੇ ਧੜ ਨਹੀਂ ਮਿਲਦਾ। ਮੈਂ ਚੰਡੀਗੜ੍ਹ ਦੀ ਸੈਕਟਰ 19-22 ਦੀ ਰੈਗਜ਼ ਮਾਰਕੀਟ ‘ਚ ਬਹੁਤੇ ਲੋਕ ਇਹ ਕੱਪੜੇ ਖਰੀਦਦੇ ਦੇਖੇ ਹਨ। ਕੋਈ ਸ਼ਰਮ ਨਹੀਂ ਹੈ, ਚਾਹੇ ਕੁਝ ਲੋਕ ਇਹ ਕੱਪੜੇ ਪਹਿਨ ਕੇ ਉਨ੍ਹਾਂ ਨੂੰ ਛੁਪਾਉਣ ਲਈ ਇਹ ਜ਼ਰੂਰ ਆਖਦੇ ਹਨ ਕਿ ਵਿਦੇਸ਼ ਰਹਿੰਦੇ ‘ਫਲਾਣੇ ਰਿਸ਼ਤੇਦਾਰ’ ਨੇ ਭੇਜੇ ਹਨ।

ਮੈਨੂੰ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਮੇਰਾ ਵੱਡਾ ਲੜਕਾ ਕੱਪੜੇ ਨੂੰ ਉਸ ਦੀ ਕੁਆਲਟੀ ਜਾਂ ਰੰਗ ਕਰ ਕੇ ਨਹੀਂ ਪਹਿਨਦਾ। ਟੀ ਵੀ ਕਲਚਰ ਅਤੇ ਖਪਤਕਾਰ ਯੁੱਗ ਨੇ ਨੌਜਵਾਨਾਂ ਵਿੱਚ ਬਰਾਂਡਾਂ ਦਾ ਨਾਮ ਕੁੱਟ-ਕੁੱਟ ਕੇ ਭਰ ਦਿੱਤਾ ਹੈ। ਚਾਹੇ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਂ ਯਾਦ ਨਾ ਹੋਣ, ਪਰ ਬਰਾਂਡ ਕੰਪਨੀਆਂ ਬਾਰੇ ਜਾਣਕਾਰੀ ਜ਼ਰੂਰ ਹੁੰਦੀ ਹੈ। ਨੌਜਵਾਨਾਂ ਦੀ ਇਹੀ ਸੋਚ ਤੇ ਜਾਣਕਾਰੀ ਕਾਰਖਾਨੇਦਾਰਾਂ ਅਤੇ ਕੰਪਨੀਆਂ ਲਈ ਵੱਡੇ ਮੁਨਾਫੇ ਦਾ ਸਾਧਨ ਬਣ ਰਹੀ ਹੈ, ਕਿਉਂਕਿ ਅਕਸਰ ਦੇਖਿਆ ਹੈ ਕਿ ਇੱਕੋ ਚੀਜ਼ ਦੇ ਰੇਟਾਂ ਵਿੱਚ ਕਈ ਵਾਰ ਸੌ ਫੀਸਦੀ ਦਾ ਅੰਤਰ ਹੁੰਦਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ‘ਖਾਓ ਮਨ ਭਾਉਂਦਾ ਅਤੇ ਪਹਿਨੋ ਜੱਗ ਭਾਉਂਦਾ’, ਹੁਣ ਇਸ ਅਖਾਣ ਦੇ ਅਰਥ ਬਦਲ ਚੁੱਕੇ ਹਨ। ਰੀਸ ਦੀ ਘੜੀਸ ਕਰਦੇ ਨੌਜਵਾਨ ਪੀੜ੍ਹੀ ਹੁਣ ‘ਪਹਿਨੋ ਮਨ ਭਾਉਂਦਾ’ ਦੇ ਫਲਸਫੇ ‘ਤੇ ਜ਼ੋਰ ਦੇ ਰਹੀ ਹੈ। ਇਸੇ ਕਰ ਕੇ ਪੁਰਾਣੀ ਪੀੜ੍ਹੀ ਦੇ ਲੋਕ ਇਸ ਵਰਤਾਰੇ ਤੋਂ ਦੁਖੀ ਹਨ ਤੇ ਪੇਸ਼ ਨਾ ਚੱਲਦੀ ਵੇਖ ਕੇ ਅੰਦਰ ਬੈਠੇ ਬੁੜਬੁੜਾ ਰਹੇ ਹਨ।

ਪਦਾਰਥਵਾਦੀ ਸੋਚ ਨੇ ਮਨੁੱਖ ਅੰਦਰ ‘ਮੈਨੂੰ ਕੀ’ ਦਾ ਵਿਚਾਰ ਭਾਰੂ ਕਰ ਦਿੱਤਾ ਹੈ। ਦੂਜਿਆਂ ਬਾਰੇ ਸੋਚਣ ਦਾ ਸੰਕਲਪ ਹੀ ਖਤਮ ਹੋ ਗਿਆ ਹੈ। ਖਪਤਕਾਰੀ ਯੁੱਗ ਨੇ ਸਭ ਤੋਂ ਵੱਧ ਮਾਰ ਮੱਧਵਰਗ ‘ਤੇ ਕੀਤੀ ਹੈ, ਜਿਹੜੇ ਪ੍ਰਸਿੱਧ ਕੰਪਨੀਆਂ ਦੇ ਬਣੇ ਮਹਿੰਗੇ ਕੱਪੜੇ ਪਾ ਕੇ ਸਰਮਾਏਦਾਰ ਹੋਣ ਦਾ ਥੋਥਾ ਦਿਖਾਵਾ ਕਰਦੇ ਹਨ। ਬਰਾਂਡਡ ਕੱਪੜੇ, ਜੁੱਤੇ, ਖਾਣ ਪੀਣ ਸਮੇਤ ਹੋਰ ਸਮਾਨ ਵਰਤਣ ਦੇ ਬਾਅਦ ਨੌਜਵਾਨਾਂ ਵਿੱਚ ਸਮੈਕ ਵਰਗੇ ਨਸ਼ੇ ਲੈਣ ਦੀ ਆਦਤ ਪਿੰਡਾਂ ਤੱਕ ਜਾ ਪਹੁੰਚੀ ਹੈ। ਮੱਧ-ਵਰਗੀ ਪਰਵਾਰਾਂ ਦੇ ਨੌਜਵਾਨਾਂ ਵਿੱਚ ਸ਼ੌਕ ਵਜੋਂ ਨਸ਼ੇ ਵਰਤਣ ਦੀ ਪ੍ਰਵਿਰਤੀ ਲਗਾਤਾਰ ਵਧ ਰਹੀ ਹੈ, ਜਦੋਂ ਕਿ ਇਹ ਸੱਚਾਈ ਹੈ ਕਿ ਦੇਸ਼ ਦੇ ਇੱਕ ਤਿਹਾਈ ਲੋਕ ਮਹਿਜ਼ ਇੱਕ ਡੰਗ ਦੀ ਰੋਟੀ ਨਾਲ ਕੰਮ ਚਲਾਉਂਦੇ ਹਨ। ਪੰਜਾਬ ਅੰਦਰ ਜ਼ਮੀਨਾਂ ਅਤੇ ਜਿਣਸਾਂ ਦੇ ਰੇਟ, ਪੈਸੇ ਦਾ ਪਸਾਰ ਹੋਣ, ਮਹਿੰਗਾਈ ਕਰ ਕੇ ਸਿਰ ਚੜ੍ਹ ਕਰਜ਼ੇ ਦੇ ਬਾਵਜੂਦ ਨੌਜਵਾਨ ਵਰਗ ਮਹਿੰਗਾ ਸਮਾਨ ਲੈਣ ਤੋਂ ਸੰਕੋਚ ਨਹੀਂ ਕਰਦਾ। ਬੈਂਕਾਂ ਦੇ ਏ ਟੀ ਐਮ ਜਾਂ ਕਰੈਡਿਟ ਕਾਰਡਾਂ ਨੇ ਇਸ ਪ੍ਰਵਿਰਤੀ ਨੂੰ ਵਧਾਇਆ ਹੈ। ਇਹੀ ਕਾਰਨ ਹੈ ਕਿ ਬਰਾਂਡ ਨੇ ਇਸ ਪ੍ਰਵਿਰਤੀ ਨੂੰ ਵਧਾਇਆ ਹੈ। ਇਹੀ ਕਾਰਨ ਹੈ ਕਿ ਬਰਾਂਡ ਦਾ ਭੂਤ ਨੌਜਵਾਨਾਂ ਸਿਰ ਚੜ੍ਹ ਕੇ ਬੋਲ ਰਿਹਾ ਹੈ, ਜੋ ਕਿ ਸਭਿਅਕ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬਾਜ਼ਾਰ ਵਿੱਚ ਘੁੰਮਦੀ ਮਾਰੂਤੀ ਕਾਰ, ਹੀਰੋ ਹਾਂਡਾ ਮੋਟਰ ਸਾਈਕਲ ਦੇ ਪਿੱਛੇ ਐਡੀਡਾਸ, ਨਾਇਕੀ ਆਦਿ ਬਰਾਂਡ ਦੇ ਸਟੀਕਰ ਲੱਗੇ ਆਮ ਦੇਖੇ ਜਾ ਸਕਦੇ ਹਨ, ਜਦੋਂ ਕਿ ਇਨ੍ਹਾਂ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਆਮ ਧਾਰਨਾ ਹੈ ਕਿ ਪ੍ਰਸਿੱਧ ਕੰਪਨੀਆਂ ਦਾ ਸਮਾਨ ਮਹਿੰਗਾ ਹੁੰਦਾ ਹੈ, ਇਹ ਗੱਲ ਠੀਕ ਹ,ੈ ਕਿਉਂਕਿ ਕੰਪਨੀ ਆਪਣਾ ਮਿਆਰ ਕਾਇਮ ਕਰਨ ਲਈ ਕੁਆਲਟੀ ਦੀਆਂ ਚੀਜ਼ਾਂ ਬਣਾਉਂਦੀ ਹੈ, ਪਰ ਇਸ ਆੜ ‘ਚ ਖਪਤਕਾਰ ਦੀ ਕਿੰਨੀ ਲੁੱਟ ਹੁੰਦੀ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਬਰਾਂਡ ਦੇ ਪ੍ਰਚਾਰ ਲਈ ਮਾਡਲ ਆਦਿ ਦਾ ਖਰਚ, ਵੱਖ ਵੱਖ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ ਦੇ ਰੂਪ ਵਿੱਚ ਖਰਚਿਆ ਪੈਸਾ, ਸ਼ੋਅ ਰੂਮ ਦੇ ਖਰਚੇ, ਕੰਪਨੀ ਤੋਂ ਗਾਹਕ ਤੱਕ ਪਹੁੰਚਣ ਸਮੇਂ ਵਿਚਕਾਰਲੇ ਸਾਧਨਾਂ ਦਾ ਕਮਿਸ਼ਨ ਵੀ ਖਪਤਕਾਰ ਦੇ ਸਿਰ ਪੈਂਦਾ ਹੈ। ਸੋਚਣ ਦੀ ਗੱਲ ਹੈ ਕਿ ਕੰਪਨੀਆਂ ਸੇਲ ਲਾ ਕੇ ਉਸੇ ਮਾਲ ਨੂੰ ਪੰਜਾਹ ਤੋਂ ਅੱਸੀ ਫੀਸਦੀ ਛੋਟ ‘ਤੇ ਜਦੋਂ ਵੇਚਦੀਆਂ ਹਨ, ਕੀ ਉਹ ਮੁਨਾਫਾ ਨਹੀਂ ਲੈਂਦੀਆਂ? ਦਰਅਸਲ ਇਹ ਗੱਲ ਨਹੀਂ, ਸਗੋਂ ਕੰਪਨੀਆਂ ਸਰਕਾਰ ਦੀ ਮਿਲੀਭੁਗਤ ਨਾਲ ਮੁਨਾਫਾ ਐਨਾ ਰੱਖਦੀਆਂ ਹਨ ਕਿ ਉਹ ਹਰ ਹੀਲੇ ਮਾਲਾ-ਮਾਲ ਹੋ ਸਕਣ। ਕੰਪਨੀਆਂ ਵਲੋਂ ਆਪਣੇ ਉਤਪਾਦ ‘ਤੇ ਕਈ ਗੁਣਾ ਮੁੱਲ ਅੰਕਿਤ ਕਰਨਾ ਖਪਤਕਾਰਾਂ ਨਾਲ ਧੋਖਾਧੜੀ ਹੀ ਹੈ। ਕੀਮਤ ਕੰਟਰੋਲ ਐਕਟ ਇਨ੍ਹਾਂ ‘ਤੇ ਲਾਗੂ ਕਿਉਂ ਨਹੀਂ ਹੁੰਦਾ? ਸ਼ਹਿਰੀ ਬਾਬੂਆਂ ਨੂੰ ਸਿਰਫ ਕੰਪਨੀਆਂ ਵਲੋਂ ਅਖੌਤੀ ਸੇਲ ਲਾਏ ਜਾਣ ਮਗਰੋਂ ਸਮਾਨ ਦੀ ਖਰੀਦ ਕਰਦੇ ਦੇਖਿਆ ਜਾਂਦਾ ਹੈ। ਕੰਪਨੀ ਦੇ ਨਾਲ ਗਾਹਕ ਵੀ ਸਿਆਣਾ ਹੋ ਰਿਹਾ ਹੈ। ਖਪਤਕਾਰ ਨੂੰ ਚੀਜ਼ ਲੋੜ ਅਨੁਸਾਰ ਬਰਾਂਡ ਦੇਖ ਕੇ ਨਹੀਂ, ਸਗੋਂ ਚੀਜ਼ ਦੀ ਕੁਆਲਟੀ ਅਤੇ ਆਪਣੀ ਜੇਬ ਦੇਖ ਕੇ ਲੈਣੀ ਚਾਹੀਦੀ ਹੈ।

‘ਭ੍ਰਿਸ਼ਟਾਚਾਰ’ ਅਮਰ ਰਹੇਗਾ
- ਪਰਦੀਪ ਸਿੰਘ ਮੌਜੀ

ਰੱਜ ਕੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਭ੍ਰਿਸ਼ਟਾਚਾਰ ਦੇ ਸਮਰਥਕ ਸਾਥੀਓ, ਜੇ ਅੱਜ ਕੁਝ ਲੋਕ ਭ੍ਰਿਸ਼ਟਾਚਾਰ ਦੀ ਹੋਂਦ ਨੂੰ ਮਿਟਾਉਣ, ਇਸ ਨੂੰ ਜੜ੍ਹ ਤੋਂ ਖਤਮ ਕਰ ਲਈ ਪੱਬਾਂ ਭਾਰ ਹੋਏ ਫਿਰਦੇ ਨੇ ਤਾਂ ਵੀ ਤੁਹਾਨੂੰ ਨਿਰਾਸ਼ ਹੋਣ, ਘਬਰਾਉਣ, ਤਿਲਮਿਲਾਉਣ ਦੀ ਲੋੜ ਨਹੀਂ। ਕਣ-ਕਣ ਵਿੱਚ ਵੱਸਦੇ ਭ੍ਰਿਸ਼ਟਾਚਾਰ ਦੀ ਹੋਂਦ ਨੂੰ ਕੋਈ ਵੀ ਸਹਿਜੇ ਕੀਤੇ ਨਹੀਂ ਮਿਟਾ ਸਕਦਾ। ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਭਾਵੇਂ ਚੀਕ-ਚੀਕ ਕੇ ਆਪਣੇ ਮੂੰਹ ਕੰਨਾਂ ਤੱਕ ਪਾੜ ਲੈਣ, ਤੁਸੀਂ ਬੇਫਿਕਰੀ ਦੇ ਆਲਮ ਵਿੱਚ ਮੌਜਾਂ ਕਰਦੇ ਆਪਣੇ ਕੰਨਾਂ ਵਿੱਚ ਤੇਲ ਪਾਈ ਰੱਖੋ। ਭ੍ਰਿਸ਼ਟਾਚਾਰ ਦੇ ਵਿਰੋਧੀ ਕੋਈ ਬਿਗਾਨੇ ਨਹੀਂ, ਉਹ ਵੀ ਤੁਹਾਡੇ ਹੀ ਭੈਣ-ਭਰਾ ਹਨ, ਜੋ ਭੋਲੇਪਣ ਅਤੇ ਅਗਿਆਨਤਾ ਸਦਕਾ ਝੰਡਾ ਚੁੱਕ ਕੇ ਤੁਰ ਪਏ ਹਨ। ਜੋਸ਼ ਵਿੱਚ ਆ ਕੇ ਭੁੱਲ ਗਏ ਹਨ ਕਿ ਸਦੀਆਂ ਤੋਂ ਮਜ਼ਬੂਤ ਹੁੰਦੇ ਆ ਰਹੇ ਸ਼ਕਤੀਸ਼ਾਲੀ ਰੂਪ ਧਾਰਨ ਕਰ ਚੁੱਕੇ ਭ੍ਰਿਸ਼ਟਾਚਾਰ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ।

ਵੈਸੇ ਲੋਕਤੰਤਰੀ ਵਿਵਸਥਾ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਜੇ ਭ੍ਰਿਸ਼ਟਾਚਾਰ ਦੇ ਵਿਰੋਧੀ ਅੰਦੋਲਨ ਚਲਾ ਸਕਦੇ ਹਨ ਤਾਂ ਇਸ ਦੇ ਸਮਰਥਕਾਂ ਨੂੰ ਵੀ ਭ੍ਰਿਸ਼ਟਾਚਾਰ ਦੀ ਹੋਂਦ ਬਰਕਰਾਰ ਰੱਖਣ, ਇਸ ਨੂੰ ਹੋਰ ਪ੍ਰਫੁੱਲਤ ਕਰਨ ਹਿੱਤ ਸੰਘਰਸ਼ ਵਿੱਢ ਦੇਣਾ ਚਾਹੀਦਾ ਹੈ। ਬਸ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਇਸ ਦਾ ਸਮਰਥਨ ਕਰਨ ਵਾਲੇ ਬਹੁ-ਗਿਣਤੀ ਵਿੱਚ ਹੋਣਗੇ।

ਜਿਹੜੇ ਲੋਕ ਭ੍ਰਿਸ਼ਟਾਚਾਰ ਨੂੰ ਨਫਰਤ ਕਰਦੇ ਹਨ, ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਭ੍ਰਿਸ਼ਟਾਚਾਰ ਸਦਕਾ ਹਰ ਖੇਤਰ ਵਿੱਚ ਵਿਕਾਸ ਹੁੰਦਾ ਹੈ। ਉਹ ਕੰਮ ਜਿਹੜੇ ਹੋਣੇ ਅਸੰਭਵ ਲੱਗਦੇ ਹਨ, ਭ੍ਰਿਸ਼ਟਾਚਾਰ ਦੀ ਮਦਦ ਨਾਲ ਪਲਾਂ ਵਿੱਚ ਹੋ ਜਾਂਦੇ ਹਨ। ਲੋਕ ਖਾਹ-ਮਖਾਹ ਉਚ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਬਦਨਾਮ ਕਰਦੇ ਹਨ। ਜ਼ਰਾ ਸੋਚੋ ਕਿ ਬੰਦਾ ਜਿੰਨੇ ਵੱਡੇ ਅਹੁਦੇ ‘ਤੇ ਹੋਵੇਗਾ, ਉਸ ਦੀਆਂ ਜ਼ਿੰਮੇਵਾਰੀਆਂ ਵੀ ਓਨੀਆਂ ਜ਼ਿਆਦਾ ਹੋਣਗੀਆਂ, ਭਾਵ ਜਿੱਡਾ ਸਿਰ, ਓਡੀ ਸਿਰ ਪੀੜ। ਜੇ ਕਿਸੇ ਭੱਦਰ ਪੁਰਸ਼ ਨੇ ਵੱਡੀ ਜ਼ਿੰਮੇਵਾਰੀ ਨੂੰ ਨੇਪਰੇ ਚਾੜ੍ਹਦਿਆਂ ਅਰਬਾਂ ਰੁਪਏ ‘ਚੋਂ ਕੋਈ ਮਾੜਾ-ਮੋਟਾ ਠੂੰਗਾ ਮਾਰ ਲਿਆ ਤੇ ਕਿਹੜਾ ਲੋਹੜਾ ਆ ਗਿਆ।

ਲੋਕ ਸ਼ਿਕਵਾ ਕਰਦੇ ਹਨ ਕਿ ਸਰਕਾਰੀ ਦਫਤਰਾਂ ਵਿੱਚ ਠੀਕ ਵਤੀਰਾ ਨਹੀਂ ਹੁੰਦਾ, ਖੱਜਲ ਖੁਆਰੀ ਹੁੰਦੀ ਹੈ, ਜ਼ਲੀਲ ਹੋਣਾ ਪੈਂਦਾ ਹੈ। ਇਹ ਸਭ ਕੁਝ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ, ਜਿਹੜੇ ਭ੍ਰਿਸ਼ਟਾਚਾਰ ਨੂੰ ਨਫਰਤ ਕਰਦੇ ਹਨ। ਭ੍ਰਿਸ਼ਟਾਚਾਰ ਦੇ ਸਮਰਥਕ ਲੋਕਾਂ ਨੂੰ ਮਾਣ-ਸਨਮਾਨ ਮਿਲਦਾ ਹੈ, ਉਨ੍ਹਾਂ ਦੇ ਕੰਮ ਵੀ ਜਲਦੀ ਹੋ ਜਾਂਦੇ ਹਨ।

ਭ੍ਰਿਸ਼ਟਾਚਾਰ ਦੇ ਵਿਰੋਧੀ ਲੋਕਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਅੱਜ ਤੱਕ ਘਪਲੇ ਘੁਟਾਲਿਆਂ ਦੇ ਕਿੰਨੇ ਕੁ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੀ ਹੈ। ਜੇਲ ਵਿੱਚ ਦੋ ਚਾਰ ਮਹੀਨੇ ਆਰਾਮ ਫਰਮਾਉਣ ਤੋਂ ਬਿਨਾਂ ਕੁਝ ਨਹੀਂ ਵਿਗੜਦਾ। ਉਹ ਦਿਨ ਦੂਰ ਨਹੀਂ, ਜਦੋਂ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਭ੍ਰਿਸ਼ਟਾਚਾਰ ਨੂੰ ਇਕ ਵਿਸ਼ੇ ਵਜੋਂ ਲਾਜ਼ਮੀ ਪੜ੍ਹਨਾ ਪਵੇਗਾ। ਭ੍ਰਿਸ਼ਟਾਚਾਰ ਨੂੰ ਪ੍ਰਫੁੱਲਤ ਕਰਨ ਲਈ ਟੀ ਵੀ ਚੈਨਲਾਂ ਉਤੇ ਭ੍ਰਿਸ਼ਟਾਚਾਰ ਦੇ ਖੇਤਰ ਵਿੱਚ ਥੰਮ੍ਹ ਰਹਿ ਚੁੱਕੀਆਂ ਮਹਾਨ ਸ਼ਖਸੀਅਤਾਂ ਨਾਲ ਮੁਲਾਕਾਤਾਂ ਕਰਾਈਆਂ ਜਾਣਗੀਆਂ। ‘ਕੌਨ ਬਨੇਗਾ ਵੱਡਾ ਭ੍ਰਿਸ਼ਟਾਚਾਰੀ’, ‘ਅੱਜ ਦਾ ਭ੍ਰਿਸ਼ਟਾਚਾਰੀ’, ‘ਕਿਵੇਂ ਕਰੀਏ ਭ੍ਰਿਸ਼ਟਾਚਾਰ’ ਆਦਿ ਨਾਵਾਂ ਦੇ ਪ੍ਰੋਗਰਾਮ ਧਮਾਲ ਮਚਾਇਆ ਕਰਨਗੇ।

ਜਿਹੜੇ ਲੋਕ ਭ੍ਰਿਸ਼ਟਾਚਾਰ ਨੂੰ ਮਿਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਭ੍ਰਿਸ਼ਟਾਚਾਰ ਜਲ-ਚੱਕਰ ਵਾਂਗ ਹੈ। ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਰਿਸ਼ਵਤ ਦੇ ਕੇ ਲਈ ਨੌਕਰੀ ਕਰਨ ਵਾਲਾ ਰਿਸ਼ਵਤ ਬਟੋਰ ਕੇ ਆਪਣਾ ਕਰਜ਼ਾ ਲਾਹੁੰਦਾ ਹੈ ਅਤੇ ਫਿਰ ਸੁਰਖਰੂ ਹੋ ਕੇ ਆਪਣੀਆਂ ਝੋਲੀਆਂ ਭਰਦਾ ਹੈ। ਜੇ ਕੋਈ ਰਿਸ਼ਵਤ ਲੈਂਦਾ ਫੜਿਆ ਜਾਵੇ ਤਾਂ ਰਿਸ਼ਵਤ ਦੇ ਕੇ ਛੁੱਟ ਜਾਂਦਾ ਹੈ। ਭ੍ਰਿਸ਼ਟਾਚਾਰੀਆਂ ਦੀ ਸੋਚ ਅਤੇ ਵਿਚਾਰ ਇਕੋ ਜਿਹੇ ਹੁੰਦੇ ਹਨ, ਪਰ ਇਸ ਦੇ ਵਿਰੋਧੀ ਆਪੋ-ਆਪਣੀ ਤੂਤੀ ਵਜਾਉਂਦੇ ਹਨ, ਇਸ ਲਈ ਭ੍ਰਿਸ਼ਟਾਚਾਰ ਦੇ ਸਮਰਥਕੋ, ਡਾਵਾਂਡੋਲ ਨਾ ਹੋਵੋ। ਅਹਿੰਸਾ ਦੇ ਰਸਤੇ ‘ਤੇ ਚੱਲਦਿਆਂ ਆਪਣੀ ਆਵਾਜ਼ ਬੁਲੰਦ ਕਰਨ ਦੇ ਯਤਨ ਕਰੋ।