Archive for the Category ‘ਇੰਡੀਆ’

ਪੱਛਮੀ ਬੰਗਾਲ ‘ਚ ਸੀ ਪੀ ਐਮ ਦੇ ਦਿਨ ਥੋੜ੍ਹੇ: ਰਾਹੁਲ ਗਾਂਧੀ

ਪੱਛਮੀ ਬੰਗਾਲ ‘ਚ ਸੀ ਪੀ ਐਮ ਦੇ ਦਿਨ ਥੋੜ੍ਹੇ: ਰਾਹੁਲ ਗਾਂਧੀ

ਕੋਲਕਾਤਾ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪੱਛਮੀ ਬੰਗਾਲ ਵਿੱਚ ਸੱਤਾਧਾਰੀ ਸੀ ਪੀ ਐਮ ਦੀ ਤਿੱਖੀ ਆਲੋਚਨਾ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਪਾਰਟੀ ਉਪਰ ਗਰੀਬਾਂ ਅਤੇ ਪਛੜੇ ਵਰਗ ਦੇ ਲੋਕਾਂ ਲਈ ਕੇਂਦਰ ਵਲੋਂ ਜਾਰੀ ਫੰਡਾਂ ਨੂੰ ਹੜੱਪਣ ਦਾ ਦੋਸ਼ ਲਗਾਇਆ। ਉਨ੍ਹਾਂ ਇਥੇ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਯੂ ਪੀ ਏ [...]

ਮੈਂ ਕੋਈ ਜਾਦੂ ਨਹੀਂ ਕਰ ਸਕਦਾ: ਮਨਮੋਹਨ ਸਿੰਘ

ਮੈਂ ਕੋਈ ਜਾਦੂ ਨਹੀਂ ਕਰ ਸਕਦਾ: ਮਨਮੋਹਨ ਸਿੰਘ

ਨਵੀਂ ਦਿੱਲੀ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕਸ਼ਮੀਰ ਵਿੱਚ ਜਾਰੀ ਤਾਜ਼ਾ ਹਾਲਾਤ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਨੂੰ ਕਿਹਾ, ‘‘ਮੈਂ ਕੋਈ ਜਾਦੂ ਨਹੀਂ ਕਰ ਸਕਦਾ। ਦੇਸ਼ ਨੂੰ ਸਬਰ ਤੋਂ ਕੰਮ ਲੈਣਾ ਸਿੱਖਣਾ ਹੋਵੇਗਾ। ਇਹ 63 ਸਾਲ ਪੁਰਾਣੀ ਸਮੱਸਿਆ ਹੈ।” ਦੇਸ਼ ਦੇ ਚੁਣੇ ਹੋਏ ਅਖਬਾਰਾਂ ਦੇ ਸੰਪਾਦਕਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ [...]

ਅਨਾਜ ਵੰਡਣ ਦੇ ਮਾਮਲੇ ‘ਚ ਅਦਾਲਤ ਨਾਲ ਟਕਰਾਅ ਦਾ ਇਰਾਦਾ ਨਹੀਂ: ਕੇਂਦਰ

ਅਨਾਜ ਵੰਡਣ ਦੇ ਮਾਮਲੇ ‘ਚ ਅਦਾਲਤ ਨਾਲ ਟਕਰਾਅ ਦਾ ਇਰਾਦਾ ਨਹੀਂ: ਕੇਂਦਰ

ਨਵੀਂ ਦਿੱਲੀ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਗਰੀਬਾਂ ਨੂੰ ਅਨਾਜ ਵੰਡਣ ਦੇ ਮੁੱਦੇ ‘ਤੇ ਉਸ ਦਾ ਅਦਾਲਤ ਨਾਲ ਟਕਰਾਅ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ। ਵਧੀਕ ਸਾਲਿਸਟਰ ਜਨਰਲ ਮੋਹਨ ਪਰਾਸਨ ਨੇ ਜਸਟਿਸ ਦਲਬੀਰ ਭੰਡਾਰੀ ਅਤੇ ਜਸਟਿਸ ਦੀਪਕ ਵਰਮਾ ਦੇ ਬੈਂਚ ਸਾਹਮਣੇ ਪੇਸ਼ ਹੁੰਦਿਆਂ ਕਿਹਾ ਕਿ ਮੀਡੀਆ ਦੇ ਵਰਗ [...]

ਬਿਹਾਰ ‘ਚ ਇਕੱਲਿਆਂ ਚੋਣਾਂ ਲੜੇਗੀ ਕਾਂਗਰਸ

ਬਿਹਾਰ ‘ਚ ਇਕੱਲਿਆਂ ਚੋਣਾਂ ਲੜੇਗੀ ਕਾਂਗਰਸ

ਪਟਨਾ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕਾਂਗਰਸ ਨੇ ਬਿਹਾਰ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਲਈ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਬਿਗਲ ਵਜਾ ਚੁੱਕੇ ਹਨ। ਸੂਬਾ ਕਾਂਗਰਸ ਦੇ ਬੁਲਾਰੇ ਪ੍ਰੇਮਚੰਦਰ ਮਿਸ਼ਰਾ ਨੇ ਦੱਸਿਆ ਕਿ ਅਸੀਂ ਪਹਿਲਾਂ ਤੋਂ ਹੀ ਇਕੱਲਿਆਂ ਚੋਣਾਂ ਲੜਨ ਲਈ ਮਾਨਸਿਕ ਤੌਰ ‘ਤੇ ਤਿਆਰ ਹਾਂ। ਰਾਹੁਲ ਗਾਂਧੀ ਸ਼ਨੀਵਾਰ [...]

ਕੇਰਲਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਮਰੇ

ਕੇਰਲਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਮਰੇ

ਮੱਲਾਪੁਰਮ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੇਰਲਾ ਦੇ ਮੱਲਾਪੁਰਮ ਜ਼ਿਲੇ ਦੇ ਕੁੱਟੀਪੁਰਮ ਇਲਾਕੇ ਵਿੱਚ ਕੱਲ੍ਹ 9 ਵਿਅਕਤੀ ਤਾੜੀ ਦੀ ਦੁਕਾਨ ਤੋਂ ਖਰੀਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ। ਪੁਲਸ ਨੇ ਦੱਸਿਆ ਕਿ ਦੋ ਵਿਅਕਤੀਆਂ ਦੀਆਂ ਲਾਸ਼ਾਂ ਕੁੱਟੀਪੁਰਮ ਦੇ ਰੇਲਵੇ ਸਟੇਸ਼ਨ ਤੋਂ ਮਿਲੀਆਂ, ਜਦ ਕਿ ਸੱਤ ਦੀ ਮੌਤ ਹਸਪਤਾਲ ਵਿੱਚ ਹੋਈ। ਮਰਨ [...]

ਸੁਪਰੀਮ ਕੋਰਟ ਵਲੋਂ ਮੁਫਤ ਸਿਖਿਆ ਬਾਰੇ ਕਾਨੂੰਨ ਸੰਵਿਧਾਨਕ ਬੈਂਚ ਹਵਾਲੇ

ਸੁਪਰੀਮ ਕੋਰਟ ਵਲੋਂ ਮੁਫਤ ਸਿਖਿਆ ਬਾਰੇ ਕਾਨੂੰਨ ਸੰਵਿਧਾਨਕ ਬੈਂਚ ਹਵਾਲੇ

ਨਵੀਂ ਦਿੱਲੀ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬੱਚਿਆਂ ਨੂੰ ਮੁਫਤ ਅਤੇ ਜ਼ਰੂਰੀ ਵਿਦਿਆ ਮੁਹੱਈਆ ਕਰਾਉਣ ਦਾ ਅਧਿਕਾਰ ਅਦਾਲਤੀ ਨਿਗਰਾਨੀ ਹੇਠ ਆ ਗਿਆ ਹੈ ਅਤੇ ਸੁਪਰੀਮ ਕੋਰਟ ਨੇ ਇਸ ਦੀ ਸੰਵਿਧਾਨਕ ਵੈਧਤਾ ਦਾ ਫੈਸਲਾ ਕਰਾਉਣ ਲਈ ਕਾਨੂੰਨ 5 ਜੱਜਾਂ ਦੀ ਬੈਂਚ ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਿਖਿਆ ਦੇ ਅਧਿਕਾਰ ਬਾਰੇ [...]

ਮਾਂ ਦੀ ਲਾਸ਼ ਨਾਲ ਬਿਤਾਏ 4 ਮਹੀਨੇ

ਮਾਂ ਦੀ ਲਾਸ਼ ਨਾਲ ਬਿਤਾਏ 4 ਮਹੀਨੇ

ਨਵੀਂ ਦਿੱਲੀ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਦਿੱਲੀ ਵਿੱਚ ਇੱਕ ਔਰਤ ਨੇ ਆਪਣੀ ਮਾਂ ਦੀ ਲਾਸ਼ ਨਾਲ 120 ਦਿਨ ਬਿਤਾਏ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ, ਪਰ ਉਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਮਾਂ ਮਰ ਚੁੱਕੀ ਹੈ। ਉਸ ਨੂੰ ਆਪਣੀ ਮਾਂ ਨਾਲ ਬਹੁਤ ਪਿਆਰ ਸੀ ਅਤੇ ਉਸ ਨੇ [...]

ਬਾਰਾਮੂਲਾ ‘ਚ ਭੀੜ ‘ਤੇ ਫਾਇਰਿੰਗ, 4 ਦੀ ਮੌਤ

ਬਾਰਾਮੂਲਾ ‘ਚ ਭੀੜ ‘ਤੇ ਫਾਇਰਿੰਗ, 4 ਦੀ ਮੌਤ

ਸ੍ਰੀਨਗਰ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬਾਰਾਮੂਲਾ ਜ਼ਿਲੇ ਵਿੱਚ ਪਥਰਾਅ ਕਰ ਰਹੀ ਭੀੜ ‘ਤੇ ਸੁਰੱਖਿਆ ਦਲਾਂ ਦੀ ਕਥਿਤ ਗੋਲੀਬਾਰੀ ਵਿੱਚ 4 ਦੀ ਮੌਤ ਹੋ ਗਈ ਅਤੇ 5 ਹੋਰ ਫੱਟੜ ਹੋ ਗਏ। ਕਸ਼ਮੀਰ ਘਾਟੀ ਦੇ ਬਾਕੀ ਹਿੱਸਿਆਂ ਵਿੱਚ ਹਾਲਾਤ ਆਮ ਵਰਗੇ ਰਹੇ ਅਤੇ ਲੋਕ ਈਦ ਦੀਆਂ ਤਿਆਰੀਆਂ ਵਿੱਚ ਲੱਗੇ ਰਹੇ। ਪੁਲਸ ਨੇ ਦੱਸਿਆ ਕਿ ਪੱਟਣ ਇਲਾਕੇ [...]

ਲੱਖੀਸਰਾਏ ਅਗਵਾ ਕਾਂਡ- ਚੌਥੇ ਸਾਥੀ ਦੇ ਕਤਲ ਬਾਰੇ ਮਾਓਵਾਦੀਆਂ ਨੇ ਕੁਝ ਨਹੀਂ ਸੀ ਦੱਸਿਆ

ਲੱਖੀਸਰਾਏ ਅਗਵਾ ਕਾਂਡ- ਚੌਥੇ ਸਾਥੀ ਦੇ ਕਤਲ ਬਾਰੇ ਮਾਓਵਾਦੀਆਂ ਨੇ ਕੁਝ ਨਹੀਂ ਸੀ ਦੱਸਿਆ

ਲੱਖੀਸਰਾਏ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਮਾਓਵਾਦੀ ਅਗਵਾਕਾਰਾਂ ਨੇ ਅਗਵਾ ਕੀਤੇ ਚਾਰ ਪੁਲਸ ਕਰਮਚਾਰੀਆਂ ਦੇ ਪਹਿਲਾਂ ਹਥਿਆਰ ਕਬਜ਼ੇ ‘ਚ ਲਏ, ਫੇਰ ਅੱਖਾਂ ‘ਤੇ ਪੱਟੀਆਂ ਬੰਨ੍ਹੀਆਂ ਅਤੇ ਕੈਂਪ ਵਿੱਚ ਲੈ ਕੇ ਗਏ ਅਤੇ ਚਾਰਾਂ ਨੂੰ ਇਕ ਦੂਜੇ ਤੋਂ ਅੱਡ ਰੱਖਿਆ ਗਿਆ। ਬਾਕੀ ਤਿੰਨਾਂ ਨੂੰ ਚੌਥੇ ਸਾਥੀ ਨੂੰ ਕਤਲ ਕਰ ਦੇਣ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ। [...]

ਚਿਦੰਬਰਮ ਬਹੁਤ ਵਧੀਆ ਕੰਮ ਕਰ ਰਹੇ ਨੇ: ਡਾ. ਮਨਮੋਹਨ ਸਿੰਘ

ਚਿਦੰਬਰਮ ਬਹੁਤ ਵਧੀਆ ਕੰਮ ਕਰ ਰਹੇ ਨੇ: ਡਾ. ਮਨਮੋਹਨ ਸਿੰਘ

ਨਵੀਂ ਦਿੱਲੀ, 7 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਭਾਵੇਂ ਕਾਂਗਰਸੀ ਆਗੂ ਅਕਸਰ ਆਲੋਚਨਾ ਕਰਦੇ ਰਹਿੰਦੇ ਹੋਣ, ਪਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਹ ਕਹਿ ਕੇ ਉਨ੍ਹਾਂ ਦੀ ਪਿੱਠ ਥਾਪੜੀ ਕਿ ਉਹ ਹਰ ਪੱਖੋਂ ਵਧੀਆ ਢੰਗ ਨਾਲ ਆਪਣਾ ਕੰਮ ਕਰ ਰਹੇ ਹਨ। ਇਥੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੂੰ ਸ੍ਰੀ [...]

ਤਾਜ਼ਾ ਖ਼ਬਰ

Punjab Insurance Inc At Middle
Copyright © 2010 · All Rights Reserved