Posted by editor
ਕਵਿਤਾ
Sunday, February 5th, 2012

- ਸਾਬੀ ਈਸਪੁਰੀ ਪਾ ਲਓ ਗੱਲ ਖਿਆਲਾਂ ਦੇ ਵਿੱਚ, ਬੱਚਿਓ ਭਰ ਸਿਆਲਾਂ ਦੇ ਵਿੱਚ। ਬੜੇ ਹਿਸਾਬ ਨਾਲ ਖਾਣਾ-ਪੀਣਾ, ਮੂੰਹ ਸਿਰ ਢੱਕ ਕੇ ਹਰ ਥਾਂ ਜਾਣਾ। ਜੇ ਹੈ ਖੰਘ, ਬੁਖਾਰ ਤੋਂ ਬਚਣਾ, ਮੋਟੇ ਕੱਪੜੇ ਪਾ ਕੇ ਰੱਖਣਾ। ਮਾੜੀ ਜਿਹੀ ਅਣਗਹਿਲੀ ਮਾਰੂ, ਨਜ਼ਲਾ ਆਪਣਾ ਨਜ਼ਲਾ ਝਾੜੂ। ਪੈਰਾਂ ਤੋਂ ਸਿਰ ਤੱਕ ਚੜ੍ਹਦੀ ਏ, ਆਉਂਦੀ-ਜਾਂਦੀ ਠੰਢ ਫੜਦੀ ਏ।
Posted by editor
ਕਵਿਤਾ
Sunday, February 5th, 2012

-ਸੁਲੱਖਣ ਸਰਹੱਦੀ ਝੂਠੀ ਉਨਤੀ ਚਿੱਟੇ ਝੂਠ ਦਾ, ਇਹ ਹੈ ਦਾਅਵੇਦਾਰ ਕੈਲੰਡਰ ਮੋਏ ਸਾਲ ਦਾ ਮਾਤਮ ਕਰੀਏ, ਉਠੋ ਫੂਕੀਏ ਯਾਰ ਕੈਲੰਡਰ। ਕੱਲ੍ਹ ਨਵ-ਜੰਮੇ ਸਾਲ ਦੇ ਜਸ਼ਨੀਂ, ਰੁਲ ਜਾਵੇ ਨਾ ਇਸਦਾ ਮੁਰਦਾ ਮੋਇਆ ਸਾਲ, ਮਖਾਣੇਂ ਵੰਡੀਏ, ਉਠੋ ਕੱਢੀਏ ਬਾਹਰ ਕੈਲੰਡਰ। ਭੁੱਖ ਮਰੀ ਬੇਕਾਰੀ ਦੀ ਜੜ੍ਹ ਰਾਤੋ-ਰਾਤ ਹੀ ਪੁੱਟ ਸੁੱਟੇਗੀ ਖੁਸ਼ਹਾਲੀ ਦੇ ਚਿੱਤਰਾਂ ਵਾਲਾ ਕੱਢੂ ਕੱਲ੍ਹ ਸਰਕਾਰ ਕੈਲੰਡਰ। [...]
Posted by editor
ਕਵਿਤਾ
Sunday, December 25th, 2011

- ਗੁਰਤੇਜ ਚੱਠੇ ਵਾਲਾ ਪਈਆਂ ਔੜਾਂ ‘ਚ ਹਸਰਤਾਂ ਉਗਾਵਾਂ ਕਿਸ ਤਰ੍ਹਾਂ, ਪਿਆਸ ਸਾਗਰ ਦੀ ਆਖਰ ਬੁਝਾਵਾਂ ਕਿਸ ਤਰ੍ਹਾਂ। ਝੁਕ ਗਏ ਨੇ ਸਿਰ ਰੁਤਬਿਆਂ ਦੇ ਭਾਰ ਨਾਲ, ਪਰ ਸਿਜਦੇ ਲਈ ਸਿਰ ਝੁਕਾਵਾਂ ਕਿਸ ਤਰ੍ਹਾਂ। ਉਮਰ ਭਰ ਕਰਦਾ ਰਿਹਾ ਤੇਰੀ ਹੀ ਬੰਦਗੀ, ਆਖਰੀ ਪਲਾਂ ‘ਚ ਤੈਨੂੰ ਭੁਲਾਵਾਂ ਕਿਸ ਤਰ੍ਹਾਂ। ਉਹ ਕਰਦੇ ਇਤਰਾਜ਼ ਨੇ ਮੇਰੀ ਇਸ ਤੋਰ ‘ਤੇ, [...]
Posted by editor
ਕਵਿਤਾ
Saturday, November 19th, 2011

-ਪਰਮਜੀਤ ਪਰਮ ਤੂੰ ਉਦੋਂ ਨਾ ਆਵੀਂ ਜਦ ਮੈਂ ਉਦਾਸ ਹੋਵਾਂ ਤੂੰ ਉਦਾਂ ਨਾ ਆਵੀਂ ਜਦ ਅੱਖਾਂ ਨਮ ਹੋਣ ਮੇਰੀਆਂ ਤੂੰ ਉਦੋਂ ਨਾ ਆਵੀਂ ਜਦ ਆਪਾ ਬੋਝ ਲੱਗ ਰਿਹਾ ਹੋਵੇ ਤੂੰ ਉਦੋਂ ਨਾ ਆਵੀਂ ਜਦ ਮੇਰੀ ਰੂਹ ਸਿਸਕ ਰਹੀ ਹੋਵੇ ਮੇਰੇ ਦੋਸਤ ਤੂੰ ਉਦੋਂ ਆਵੀਂ ਜਦ ਮੇਰੇ ਚਿਹਰੇ ‘ਤੇ ਖਿੜਿਆ ਗੁਲਾਬ ਹੋਵੇ ਸੁੱਖਾਂ ਦਾ ਹਲਕਾ ਹਲਕਾ [...]
Posted by editor
ਕਵਿਤਾ
Tuesday, November 1st, 2011
- ਧਰਮ ਚੰਦ ਵਾਤਿਸ਼ ਸਾਡੇ ਘਰ ਵਿੱਚ ਹਮੇਸ਼ਾ ਹੀ ਠੰਢੇ ਪਾਣੀ ਦੇ ਘੜੇ ਕੋਲ ਗਲਾਸ ਪਿਆ ਹੁੰਦਾ ਸੀ ਅਸਾਂ ਅਠਾਰਾਂ ਵੀਹਾਂ ਦੀ ਚੜ੍ਹਦੀ ਉਮਰ ਵਿੱਚ ਬੁੱਢੀ ਬੇਬੇ ਨੂੰ ਕਹਿਣਾ ‘ਬੇਬੇ, ਪਾਣੀ ਦਾ ਗਿਲਾਸ ਤਾਂ ਦਈਂ’ ਉਸ ਗੋਡਿਆਂ ‘ਤੇ ਹੱਥ ਧਰ ਉਠਣਾ ਕੁੱਬੀ-ਕੁੱਬੀ ਘੜੇ ਤੱਕ ਜਾਣਾ ਪਾਣੀ ਦਾ ਗਿਲਾਸ ਤਾਂ ਦੇ ਦੇਣਾ ਪਰ ਨਾਲ ਹੀ ਕਹਿਣਾ [...]
Posted by editor
ਕਵਿਤਾ
Tuesday, November 1st, 2011
- ਜਸਵੀਰ ਸਿੰਘ ਨਾ ਉਹ ਪਿਆਰ, ਮਹੁੱਬਤ ਰਹਿ ਗਏ, ਨਾ ਉਹ ਮਿੱਤਰਚਾਰਾ, ਨਾ ਉਹ ਸਾਂਝ ਦਿਲਾਂ ਦੀ ਰਹਿ ਗਈ, ਨਾ ਉਹ ਭਾਈਚਾਰਾ। ਨਾ ਉਹ ਭੈਣ-ਭਰਾ ਹੁਣ ਰਹਿ ਗਏ, ਬਣੀ ਸ਼ਰੀਕੇਦਾਰੀ, ‘ਚਿੱਟਾ ਹੋ ਗਿਆ ਲਹੂ ਭਰਾਵੋ, ਕਾਹਦੀ ਸਾਂਝੇਦਾਰੀ! ਲੱਗੀ ਦੌੜ ਹੈ ਦੁਨੀਆ ਅੰਦਰ, ਪੈਸੇ ਦੀ ਸਰਦਾਰੀ, ਪੈਸਾ ਹੈ ਤਾਂ ਰਿਸ਼ਤਾ ਗੂੜ੍ਹਾ, ਨਹੀਂ ਕਾਹਦੀ ਰਿਸ਼ਤੇਦਾਰੀ? ‘ਪੱਗ ਵੱਟ’ [...]
Posted by editor
ਕਵਿਤਾ
Tuesday, November 1st, 2011
- ਦਰਸ਼ਨ ਕੌਰ ਅਬਲਾ ਹਾਂ? ਬਲਹੀਣ ਹਾਂ? ਮੰਨਦੀ ਨਹੀਂ ਚੇਤਨਾ ਮੇਰੀ ਬਲਹੀਣ ਜੇ ਅਬਲਾ ਹਾਂ? ਕਿਸ ਮੰਤਵ? ਕਿਸ ਤੰਤਵ ਦੇ ਹਿਤ? ਮੰਦਰ ਵਿੱਚ ਸਥਾਪਤ ਕੀਤਾ ਦੁਰਗਾ, ਕਾਲੀ, ਸਬਲਾ ਮੈਨੂੰ? ਜਾਂ ਫਿਰ ਮੈਨੂੰ ਬੁੱਤ ਬਣਾ ਕੇ ਪੱਥਰ ਕੀਤੀ ਹੋਂਦ ਹੈ ਮੇਰੀ? ਮਹਾਂ ਸ਼ਕਤੀ ਦੀ ਉਪਮਾ ਸੁਣ ਸੁਣ ਭੁੱਲਦੀ-ਭੁੱਲਦੀ ਭੁੱਲ ਗਈ ਹੈ- ਖੁਦ ਹੀ ਆਪਣੀ ਹਸਤੀ ਮੈਨੂੰ [...]
Posted by editor
ਕਵਿਤਾ
Tuesday, November 1st, 2011
- ਗੋਬਿੰਦ ਰਾਮ ਲਹਿਰੀ ਮੁਹੱਬਤ ਅਮਨ ਖੁਸ਼ਹਾਲੀ ਹਰ ਇਨਸਾਨ ਦੀ ਇੱਛਾ। ਇਹੀ ਹਿੰਦੁਸਤਾਨ ਦੀ ਇੱਛਾ, ਇਹ ਪਾਕਿਸਤਾਨ ਦੀ ਇੱਛਾ। ਇਹ ਪੁਲ ਬਣ ਜਾਣੀਆਂ ਹਨ ਪਿਆਰ ਦਾ, ਜੋ ਖਿੱਚੀਆਂ ਲੀਕਾਂ, ਬਲਾਵੇਗੀ ਜਦੋਂ ਇਨਸਾਨ ਨੂੰ ਇਨਸਾਨ ਦੀ ਇੱਛਾ। ਦਿਲਾਂ ‘ਚੋਂ ਦੁਸ਼ਮਣੀ ਕੱਢੋ, ਮੁਹੱਬਤ ਹੀ ਕਰੋ ਸਭ ਨੂੰ, ਇਹੀ ਗੀਤਾ ਦੀ ਇੱਛਾ ਹੈ, ਇਹੀ ਕੁਰਾਨ ਦੀ ਇੱਛਾ। ਇਰਾਦੇ [...]
Posted by editor
ਕਵਿਤਾ
Saturday, September 17th, 2011

ਫਾਸਲਾ ਕੁਝ ਲੋਕਾਂ ਤੋਂ ਜੇਕਰ ਬਣਾ ਕੇ ਰੱਖਿਆ। ਫਾਸਲਾ ਪਰ ਕੁਝ ਲਈ ਸਾਰਾ ਮਿਟਾ ਕੇ ਰੱਖਿਆ। ਬੇਵਫਾਈ ਦਾ ਮੇਰੇ ਸਿਰ ਲੱਗਣਾ ਇਲਜ਼ਾਮ ਨਾ ਇਕ ਉਮਰ ਨੈਣਾਂ ‘ਚ ਮੈਂ ਉਸ ਨੂੰ ਵਸਾ ਕੇ ਰੱਖਿਆ। ਸ਼ੌਕ ਮੇਰੇ ਦੀ ਖਬਰ ਪਹੁੰਚੀ ਇਨ੍ਹਾਂ ਦੇ ਕੋਲ ਹੈ ਹਰ ਪੱਤੀ ਹਰ ਫੁੱਲ ਨੇ ਹੈ ਖੁਦ ਨੂੰ ਸਜਾ ਕੇ ਰੱਖਿਆ। ਜਦ ਝਨਾਂ [...]
Posted by editor
ਕਵਿਤਾ
Saturday, September 17th, 2011

- ਸੁਰਜੀਤ ਮੰਡ ਮਿਲਣ-ਗਿਲਣ ਵੀ ਸਾਡੇ ਵਿਹੜੇ ਆਇਆ ਕਰ। ਵੋਟਾਂ ਖਾਤਰ ਹੀ ਨਾ ਗੇੜਾ ਲਾਇਆ ਕਰ। ਹਰ ਵੇਲੇ ਹੀ ਮੱਥਾ ਘੁੱਟੀ ਰੱਖੇਂ ਤੂੰ, ਕੋਲ ਕਿਸੇ ਦੇ ਅਪਣਾ ਦਰਦ ਸੁਣਾਇਆ ਕਰ। ਹਾਸੇ, ਖੁਸ਼ੀਆਂ ਤਾਹੀਂ ਘਰ ਵਿੱਚ ਰਹਿਣਗੀਆਂ, ਨਿੱਤ ਦਿਹਾੜੇ ਨਾ ਤੂੰ ਝੱਜੂ ਪਾਇਆ ਕਰ। ਤੇਰੀ ਪੀੜਾ ਫਿਰ ਤੈਨੂੰ ਭੁੱਲ ਜਾਵੇਗੀ, ਥੋੜ੍ਹੀ-ਥੋੜ੍ਹੀ ਸਭ ਦੀ ਪੀੜ ਵੰਡਾਇਆ ਕਰ। [...]