Posted by editor
ਕਵਿਤਾ
Saturday, September 17th, 2011

- ਸੁਰਜੀਤ ਮੰਡ ਮਿਲਣ-ਗਿਲਣ ਵੀ ਸਾਡੇ ਵਿਹੜੇ ਆਇਆ ਕਰ। ਵੋਟਾਂ ਖਾਤਰ ਹੀ ਨਾ ਗੇੜਾ ਲਾਇਆ ਕਰ। ਹਰ ਵੇਲੇ ਹੀ ਮੱਥਾ ਘੁੱਟੀ ਰੱਖੇਂ ਤੂੰ, ਕੋਲ ਕਿਸੇ ਦੇ ਅਪਣਾ ਦਰਦ ਸੁਣਾਇਆ ਕਰ। ਹਾਸੇ, ਖੁਸ਼ੀਆਂ ਤਾਹੀਂ ਘਰ ਵਿੱਚ ਰਹਿਣਗੀਆਂ, ਨਿੱਤ ਦਿਹਾੜੇ ਨਾ ਤੂੰ ਝੱਜੂ ਪਾਇਆ ਕਰ। ਤੇਰੀ ਪੀੜਾ ਫਿਰ ਤੈਨੂੰ ਭੁੱਲ ਜਾਵੇਗੀ, ਥੋੜ੍ਹੀ-ਥੋੜ੍ਹੀ ਸਭ ਦੀ ਪੀੜ ਵੰਡਾਇਆ ਕਰ। [...]
Posted by editor
ਕਵਿਤਾ
Saturday, September 17th, 2011
-ਡਾ. ਧਰਮਿੰਦਰ ਸਿੰਘ ਉਭਾ ਬਹੁਤ ਲੰਮੀ ਜੱਦੋ ਜਹਿਦ ਬਾਅਦ ਜਦ ਤੂੰ ਪਹਿਲੀ ਵਾਰ ਮਿਲੀ ਸੀ ਤਾਂ ਤੇਰੇ ‘ਤੇ ਲੋਹੜੇ ਦਾ ਹੁਸਨ ਸੀ। ਕੇਸਰੀ ਦੁਪੱਟੇ ਚਿੱਟੀ ਕੁੜਤੀ ਤੇ ਹਰੀ ਸਲਵਾਰ ਵਿੱਚ ਤੇਰਾ ਜੋਬਨ ਡੁੱਲ੍ਹ ਡੁੱਲ੍ਹ ਪੈਂਦਾ ਸੀ। ਤੇ ਜੋ ਵੀ ਤੈਨੂੰ ਤੱਕਦਾ ਸੀ ਉਹ ਤੇਰੀਆਂ ਹੀ ਗੱਲਾਂ ਕਰਦਾ ਸੀ। ਸਮਾਂ ਬੀਤਿਆ… ਤੇ ਪਤਾ ਨਹੀਂ ਕਿਹੜੀ ਚੰਦਰੀ [...]
Posted by editor
ਕਵਿਤਾ
Saturday, September 17th, 2011
- ਕੁਲਵੰਤ ਗਰੇਵਾਲ ਇਹ ਜੋ ਖਿਆਲ ਹੈ ਦੌੜਦਾ ਰਿਹਾ ਹੈ ਮੇਰੇ ਮਗਰ ਅੰਨ੍ਹੇਵਾਹ ਝਪਟ ਲੈਣ ਨੂੰ ਇਹ ਕੁਝ ਉਹੀ ਖਿਆਲ ਹੈ ਜਿਸ ਵਿੱਚ ਕਿਧਰੇ ਵਗਦੀਆਂ ਸਨ ਸਾਡੀਆਂ ਦੇਹਾਂ ਸਾਡੇ ਹੀ ਖੂਨ ਵਿੱਚ ਇਹ ਘਿਨਾਉਣਾ ਤੇ ਰੋਗੀ ਅਹਿਸਾਸ ਅੱਜ ਵੀ ਮੇਰੇ ਨਾਲ ਹੈ..! ਪਰ ਹੁਣ ਇਹ ਅਹਿਸਾਸ ਹੋਂਦ ਵਿਹਾਅ ਚੁੱਕਾ ਹੈ ਹੁਣ ਇਸ ਦੀ ਹੋਂਦ ਕੇਵਲ [...]
Posted by editor
ਕਵਿਤਾ
Saturday, September 17th, 2011
-ਡਾ. ਧਰਮਿੰਦਰ ਸਿੰਘ ਉਭਾ ਗੁਰਬਤ ਦਾ ਮਾਰਿਆ ਹੋਇਆ ਮੇਲੇ ਕੁਚੈਲੇ ਲਿਬਾਸ ਵਿੱਚ ਬਹੁਤ ਹੀ ਇਕਾਗਰ ਚਿਤ ਹੋ ਕੇ ਉਹ ਸਹਿਜੇ ਸਹਿਜੇ ਛੈਣੀ ਹਥੌੜਾ ਚਲਾਉਂਦਾ ਪੱਥਰ ਨੂੰ ਘੜਦਾ ਰਹਿੰਦਾ ਤਦ ਤੱਕ ਉਸ ਨੂੰ ਘੜਦਾ ਰਹਿੰਦਾ ਜਦ ਤੱਕ ਉਸ ਵਿੱਚੋਂ ਇਕ ਖੂਬਰਸੂਰਤ ਮੂਰਤ ਨਹੀਂ ਸੀ ਬਣ ਜਾਂਦੀ ਅਜਿਹੀ ਮੂਰਤ ਜਿਸ ਦੇ ਨੈਣਾਂ ਵਿੱਚ ਜੋਤ ਦਿੱਸਦੀ ਸੀ ਜਿਸ [...]
Posted by editor
ਕਵਿਤਾ
Saturday, September 17th, 2011
-ਦੇਵ ਥਰੀਕੇਵਾਲਾ ਬਣ ਗਈਆਂ ਨੇ ਕਲੋਨੀਆਂ ਤੇ ਰਹੇ ਨਈਉਂ ਖੇਤ। ਕਿਤੇ ਨਜ਼ਰ ਨਾ ਆਉਂਦੀ ਭੂਰੀ ਟਿੱਬਿਆਂ ਦੀ ਰੇਤ। ਖੋਹੀ ਜਾਂਦਾ ਹੈ ਜ਼ਮੀਨ, ਪੈਸੇ ਵਾਲਾ ਜੋ ਪਰੇਤ। ਪੁੜੀਆਂ ਪਲਾਟਾਂ ਦੀਆਂ ਖੇਤਾਂ ਵਿੱਚੋਂ ਬੰਨ੍ਹ-ਵੱਢ ਰੁੱਖਾਂ ਨੂੰ ਪਰਿੰਦਿਆਂ ਦੇ ਘਰ ਢਾ ਗਿਆ। ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ। ਪਹੁੰਚੇ ਚਿੜੀ ਦੇ ਜਿੰਨਾ ਸੀ ਜਿਹੜਾ ਹੁੰਦੇ ਕਦੇ ਸ਼ਹਿਰ। [...]
Posted by editor
ਕਵਿਤਾ
Saturday, September 17th, 2011
- ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਆਪਣੇ ਲਹੂ ਦੀ ਲਾਟ ਨੂੰ ਚਾਨਣ ਬਣਾਓ ਦੋਸਤੋ, ਅਕਲਾਂ ਤੇ ਇਲਮਾਂ ਆਸਰੇ ਸਾਥੀ ਜਗਾਓ ਦੋਸਤੋ। ਸਦੀਆਂ ਤੋਂ ਲੁੱਟਦਾ ਆ ਰਿਹਾ ਤਾਜਰ ਜ਼ਮਾਨਾ ਸਾਥੀਓ, ਹੁਣ ਵਿਸ਼ਵ ਭਰ ‘ਤੇ ਫੈਲਿਆ, ਰਲ ਠੱਲ੍ਹ ਪਾਓ ਦੋਸਤੋ। ਪਹਿਲਾਂ ਤਰਾਜੂ ਰੱਖਦਾ ਸੀ, ਵਾਂਗ ਚੋਰਾਂ ਠੱਗਣਾ, ਹੁਣ ਦਿਨ ਦਿਹਾੜੇ ਲੁੱਟਦਾ, ਡਾਢਾ ਭਜਾਓ ਦੋਸਤੋ। ਗੁਰਬਤ ਹਨੇਰ ਵਾਂਗ ਹੈ [...]
Posted by editor
ਕਵਿਤਾ
Friday, September 2nd, 2011

- ਪ੍ਰੋ. ਸਾਧੂ ਸਿੰਘ ਪੱਤਝੜ ਦੇ ਮੌਸਮ ਜੇ ਹੋ ਗਏ ਲੰਮੇਰੇ। ਪਰਬਤ ਦੇ ਆਸਣ ਨੇ ਸਾਡੇ ਵੀ ਜੇਰੇ। ਉਮਰਾ ਹੀ ਬੀਤੀ ਵਿਗੋਚਾਂ ਦੀ ਲੰਮੀ ਰਾਤਾਂ ਦੇ ਸਾਏ, ਯੁੱਗਾਂ ਦੇ ਹਨੇਰੇ। ਰਾਤਾਂ ਤਾਂ ਲੁੱਟ ਗਈਆਂ ਸੁਪਨੇ ਸਜਾਉਂਦੇ ਸੁਪਨਿਆਂ ਨੂੰ ਫੜਦੇ ਹੀ ਲੁੱਟ ਗਏ ਸਵੇਰੇ। ਸੂਰਜ, ਇਹ ਚੰਦਾ, ਇਹ ਰਾਤਾਂ, ਇਹ ਤਾਰੇ ਹੁੰਦੇ ਵੀ ਹੋਇਆਂ, ਨਾ ਤੇਰੇ, [...]
Posted by editor
ਕਵਿਤਾ
Friday, July 29th, 2011

-ਦਰਸ਼ਨ ਕੌਰ ਸਦੀਆਂ ਤੋਂ- ਮੈਂ… ਨਾਰ… ਮੈਂ ਅੱਗ ਆਪਣੀ ਹੀ ਅੱਗ ‘ਚ ਸੜਦੀ ਰਹੀ ਆਪਣੇ ਹੀ ਘਰ ਦੇ ਕਾਰਗਰ ‘ਚ ਤਨ ਮਨ ‘ਤੇ ਤਸ਼ੱਦਦ ਜਰਦੀ ਰਹੀ ਅਹਿਲਿਆ ਬਣ ਬਣ- ਸਰਾਪ ਦੇਂਦੀ ਰਹੀ ਸਰਾਪ ਦਾ ਮਿੱਥਕ ਆਸਰਾ ਲੈਂਦੀ ਰਹੀ ਸਰਾਪ ਭਲਾ ਕਦੋਂ ਲੱਗਦੇ ਹਨ ਜਾਬਰਾਂ ਨੂੰ? ਜਬਰ ਦੇ ਇਸ ਆਲਮ ‘ਚ ਲਾਚਾਰ ਬੇਬੱਸ ਨਾਰ ਦੀ ਕੁਰਲਾ [...]
Posted by editor
ਕਵਿਤਾ
Friday, July 29th, 2011

-ਐਸ ਪੀ ਸਿੰਘ ਜਿਉਂਦਾ ਸਾਂ ਤਾਂ ਕਿਸੇ ਨੇ ਲਾਗੇ ਬਿਠਾਇਆ ਨਹੀਂ, ਹੁਣ ਖੁਦ ਮੇਰੇ ਚਾਰੇ ਪਾਸੇ ਬੈਠੀ ਜਾ ਰਹੇ ਨੇ। ਪਹਿਲਾਂ ਕਦੇ ਕਿਸੇ ਨੇ ਹਾਲ ਵੀ ਪੁੱਛਿਆ ਨਹੀਂ, ਹੁਣ ਤਾਂ ਸਾਰੇ ਹੀ ਹੰਝੂ ਤੇ ਹੰਝੂ ਵਗਾ ਰਹੇ ਨੇ। ਪਹਿਲਾਂ ਕਦੇ ਮੇਰੇ ਦੋਸਤਾਂ ਨੂੰ ਵੀ ਟਾਈਮ ਸੀ ਮਿਲਦਾ ਨਹੀਂ, ਹੁਣ ਮੇਰੇ ਦੁਸ਼ਮਣ ਵੀ ਗੱਡੀਆਂ ਲੈ ਕੇ [...]
Posted by editor
ਕਵਿਤਾ
Thursday, June 30th, 2011

ਪਰਮਜੀਤ ਪਰਮ – ਕਈ ਵਰ੍ਹੇ, ਦੇਖਿਆ ਤੈਨੂੰਜ਼ਿੰਦਗੀ ਦੀ ਜਦੋ-ਜਹਿਦ ਨਾਲ ਜੂਝਦਿਆਂਰੁਝੇਵੇਂ ਨਾਲ ਲੱਦਿਆਂਚਿਹਰੇ ‘ਤੇ ਇਕ ਸ਼ਾਂਤ ਭਾਵ ਲਈ ਘਟਨਾਵਾਂ ਵਿੱਚ ਵਿਚਰਦਿਆਂਫਰਜ਼ ਪੂਰੇ ਕਰਦਿਆਂਨਾ ਥੱਕਦਿਆਂਨਾ ਅੱਕਦਿਆਂਦੁੱਖਾਂ ‘ਚ ਹੱਸਦਿਆਂਖੁਸ਼ੀ ਵਿੱਚ ਅੱਖਾਂ ਨਮ ਕਰਦਿਆਂ ਕਿੰਨੇ ਸਾਲ ਬੀਤੇ ਪਿਆਰ ਕਰਨ ਲਈ ਸੋਚਦਿਆਂਪਤਾ ਨਹੀਂ ਤੇਰੀ ਕੀ ਸੋਚ ਹੈਪਰ ਮੇਰੇ ਅਹਿਸਾਸ ਨੇਪਿਆਰ ਦੀ ਪ੍ਰੀਭਾਸ਼ਾ ਨੂੰ ਗਲਤ ਸਾਬਤ ਕਰ ਦਿੱਤਾ‘ਪਿਆਰ ਪਹਿਲੀ ਨਜ਼ਰੇ ਹੋ [...]