Des Pardes Times » ਪੰਜਾਬ

ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦਾ ਫੈਸਲਾ, ਬਾਗੀਆਂ ਦੀਆਂ ਸੂਚੀਆਂ ਤਲਬ
ਚੰਡੀਗੜ੍ਹ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ ‘ਚ ਹੋਈਆਂ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਅਕਾਲੀ ਆਗੂਆਂ ਵਿਰੁੱਧ ਅਕਾਲੀ ਦਲ ਨੇ ਸਖਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਇਸ ਫੈਸਲੇ ਮੁਤਾਬਕ ਜ਼ਿਲਾ ਜਥੇਦਾਰਾਂ ਤੇ ਉਮੀਦਵਾਰਾਂ ਨੂੰ ਕਿਹਾ ਗਿਆ ਹੈ ਕਿ ਵਿਰੋਧ ਕਰਨ ਵਾਲੇ ਆਗੂਆਂ ਦੇ ਨਾਂ ਅਤੇ ਰਿਪੋਰਟਾਂ ਦੋ ਹਫਤਿਆਂ ਦੇ ਅੰਦਰ ਪਾਰਟੀ ਨੂੰ ਦਿੱਤੀਆਂ ਜਾਣ। ਮਹੱਤਵਪੂਰਨ ਤੱਥ ਇਹ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ‘ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਦੋਸ਼ ਲੱਗੇ ਹਨ। ਅਜਿਹੇ ਦੋਸ਼ਾਂ ਵਿੱਚ ਘਿਰਨ ਵਾਲੇ ਸਾਬਕਾ ਵਿਧਾਇਕਾਂ ਦੇ ਨਾਂ ਵੀ ਸ਼ਾਮਲ ਹਨ।

ਸੂਤਰਾਂ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ‘ਤੇ ਚਰਚਾ ਕੀਤੀ ਗਈ। ਅਕਾਲੀ ਦਲ ਦੇ ਕਈ ਆਗੂਆਂ ਨੇ ਇਸ ਗੱਲ ‘ਤੇ ਤਾਂ ਜ਼ੋਰ ਦਿੱਤਾ ਕਿ ਸੂਬੇ ਵਿੱਚ ਆਉਣ ਵਾਲੀ ਸਰਕਾਰ ਅਕਾਲੀ-ਭਾਜਪਾ ਗੱਠਜੋੜ ਦੀ ਬਣ ਸਕਦੀ ਹੈ, ਪਰ ਕਈ ਮੈਂਬਰਾਂ ਨੇ ਦੁੱਖ ਪ੍ਰਗਟ ਕੀਤਾ ਕਿ ਆਪਣਿਆਂ ਨੇ ਹੀ ਪਾਰਟੀ ਉਮੀਦਵਾਰਾਂ ਦੀ ਬੇੜੀ ਵਿੱਚ ਵੱਟੇ ਪਾਉਣ ਦੀ ਕਸਰ ਬਾਕੀ ਨਹੀਂ ਛੱਡੀ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਜ਼ਿਲਾ ਜਥੇਦਾਰਾਂ ਅਤੇ ਉਮੀਦਵਾਰਾਂ ਤੋਂ ਰਿਪੋਰਟ ਲੈਣ ਦਾ ਫੈਸਲਾ ਕੀਤਾ।

ਪੰਜਾਬ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਛੇ ਮਾਰਚ ਨੂੰ ਹੋਣੀ ਹੈ। ਪਾਰਟੀ ਹਲਕਿਆਂ ਦਾ ਦੱਸਣਾ ਹੈ ਕਿ ਬਾਗੀ ਸੁਰਾਂ ਅਲਾਪਣ ਵਾਲੇ ਆਗੂਆਂ ਖਿਲਾਫ ਨਤੀਜੇ ਆਉਣ ਤੋਂ ਪਹਿਲਾਂ ਵੀ ਕਾਰਵਾਈ ਹੋ ਸਕਦੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਕਈ ਹਲਕਿਆਂ ਤੋਂ ਸੀਨੀਅਰ ਆਗੂਆਂ ਵੱਲੋਂ ਪਾਰਟੀ ਉਮੀਦਵਾਰਾਂ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ।

ਇਸ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮਾਰਚ ਮਹੀਨੇ ਹੋਣ ਵਾਲੀਆਂ ਚੋਣਾਂ ਦੌਰਾਨ ਅਖਤਿਆਰ ਕੀਤੀ ਜਾਣ ਵਾਲੀ ਰਣਨੀਤੀ ‘ਤੇ ਵੀ ਵਿਚਾਰ ਕੀਤਾ ਗਿਆ। ਪਾਰਟੀ ਵੱਲੋਂ ਦਿੱਲੀ ਦੀ ਧਾਰਮਿਕ ਸੰਸਥਾ ਦੀਆਂ ਚੋਣਾਂ ਲਈ 9 ਫਰਵਰੀ ਨੂੰ ਦਿੱਲੀ ਵਿੱਚ ਮੀਟਿੰਗ ਬੁਲਾ ਲਈ ਹੈ।

ਜਥੇਦਾਰ ਨੰਦਗੜ੍ਹ ਵੱਲੋਂ ਸਮਾਜ ਸੁਧਾਰ ਮੁਹਿੰਮ ਚਲਾਉਣ ਦਾ ਐਲਾਨ
ਬਠਿੰਡਾ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖਿਲਾਫ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਹੈ।

ਦੱਸਣ ਯੋਗ ਹੈ ਕਿ ਡੇਰਾ ਸਿਰਸਾ ਵੱਲੋਂ ਜਿਸ ਤਰ੍ਹਾਂ ਸਮਾਜਿਕ ਕੰਮ ਕੀਤੇ ਜਾਂਦੇ ਹਨ, ਉਸ ਦੇ ਟਾਕਰੇ ਵਿੱਚ ਹੁਣ ਏਕਨੂਰ ਖਾਲਸਾ ਫੌਜ ਵੀ ਸਿੱਖੀ ਨਾਲੋਂ ਟੁੱਟ ਰਹੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਸਮਾਜਿਕ ਮੁਹਿੰਮ ਤੋਰੇਗੀ। ਜਥੇਦਾਰ ਨੰਦਗੜ੍ਹ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਇਸ ਮੁਹਿੰਮ ਤਹਿਤ ਚਾਰ ਮਾਰਚ ਨੂੰ ਪਿੰਡ ਗੰਗਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਵਿਰਸੇ ਨਾਲ ਜੁੜਨ ਲਈ ਜਾਗਰੂਕ ਕੀਤਾ ਜਾਵੇਗਾ। ਏਕਨੂਰ ਖਾਲਸਾ ਫੌਜ ਵੱਲੋਂ 11 ਮਾਰਚ ਨੂੰ ਪਿੰਡ ਗੰਗਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਜਥੇਦਾਰ ਨੰਦਗੜ੍ਹ ਨੇ ਏਕਨੂਰ ਖਾਲਸਾ ਫੌਜ ਦੇ ਜ਼ਿਲਾ ਜਥੇਦਾਰਾਂ ਦੀ ਮੀਟਿੰਗ ਵਿੱਚ ਧਾਰਮਿਕ ਮੁਹਿੰਮ ਦੇ ਨਾਲ-ਨਾਲ ਯੋਜਨਾਬੱਧ ਤਰੀਕੇ ਨਾਲ ‘ਸਮਾਜਿਕ ਮੁਹਿੰਮ‘ ਚਲਾਉਣ ਨੂੰ ਕਿਹਾ, ਤਾਂ ਜੋ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਤੇ ਲੋਕ ਤਾਕਤ ਨਾਲ ਡੇਰਾਵਾਦ ਨੂੰ ਟੱਕਰ ਦਿੱਤੀ ਜਾ ਸਕੇ। ਉਨ੍ਹਾਂ ਅਕਾਲੀ ਦਲ ਨੂੰ ਵੀ ‘ਜਥੇਦਾਰ‘ ਸ਼ਬਦ ਦੀ ਤੌਹੀਨ ਕਰਨ ਤੋਂ ਵਰਜਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਮੋਨੇ ਲੋਕਾਂ ਨੂੰ ਪਾਰਟੀ ਦੇ ਸਰਕਲ ਜਥੇਦਾਰ ਥਾਪ ਦਿੱਤਾ ਜਾਂਦਾ ਹੈ। ਜੇ ਅਕਾਲੀ ਦਲ ਨੇ ਸਰਕਲ ਜਥੇਦਾਰ ਦਾ ਅਹੁਦਾ ਕਾਇਮ ਰੱਖਣਾ ਹੈ ਤਾਂ ਉਹ ਇਹ ਅਹੁਦਾ ਕੇਸਧਾਰੀਆਂ ਨੂੰ ਹੀ ਦੇਵੇ ਜਾਂ ਫਿਰ ਅਹੁਦੇ ਦਾ ਨਾਮ ਬਦਲ ਕੇ ਸਰਕਲ ਪ੍ਰਧਾਨ ਕਰ ਲਵੇ।

ਜਥੇਦਾਰ ਨੰਦਗੜ੍ਹ ਨੇ ਇਹ ਵੀ ਲਿਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਿਆਂ ਵਿੱਚ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ, ਇਥੋਂ ਤੱਕ ਕਿ ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਡੇਰੇ ਜਾਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ‘ਤੇ ਵੀ ਇਹ ਸਿਧਾਂਤ ਲਾਗੂ ਹੋਵੇਗਾ।

ਭਾਰਤ ਦੇ ਪਹਾੜਾਂ ‘ਚ ਬਰਫ, ਮੈਦਾਨ ਵੀ ਠੰਢੇ
ਅੰਮ੍ਰਿਤਸਰ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਹਾੜੀ ਖੇਤਰਾਂ ‘ਚ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪਿਆ ਹੈ। ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਸਮੇਤ ਸਮੁੱਚੇ ਪੰਜਾਬ ‘ਚ ਠੰਢ ਵਧ ਗਈ ਹੈ। ਬੀਤੇ ਹਫਤੇ ਖਿੜੀ ਧੁੱਪ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ ਸੀ, ਪਰ ਤੇਜ਼ ਹਵਾਵਾਂ ਕਾਰਨ ਠੰਢ ਦਾ ਜ਼ੋਰ ਵਧ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਅੰਮ੍ਰਿਤਸਰ ‘ਚ ਘੱਟ ਤੋਂ ਘੱਟ ਤਾਪਮਾਨ 8.4 ਡਿਗਰੀ ਤੇ ਵੱਧ ਤੋਂ ਵੱਧ 19.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ‘ਚ 10.4 ਤੇ 10.8 ਤੇ ਅੰਬਾਲਾ ‘ਚ 10.8 ਤੇ 23.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਵਿਦੇਸ਼ੋਂ ਆਈ ਲੜਕੀ ਕੋਲੋਂ ਖੋਹ ਲਏ ਡੇਢ ਲੱਖ
ਤਰਨ ਤਾਰਨ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਸਟਰੇਲੀਆ ਤੋਂ ਦੋ ਦਿਨ ਪਹਿਲਾਂ ਆਪਣੇ ਮਾਪਿਆਂ ਨੂੰ ਮਿਲਣ ਆਈ ਪਿੰਡ ਵੇਂਈਪੂਈ ਦੀ ਰਹਿਣ ਵਾਲੀ ਲੜਕੀ ਅਮਨਪ੍ਰੀਤ ਕੌਰ ਕੋਲੋਂ ਦਿਨ ਦਿਹਾੜੇ ਇਕ ਮੋਟਰ ਸਾਈਕਲ ਸਵਾਰ ਨੇ ਭੀੜ ਭਰੇ ਜੰਡਿਆਲਾ ਰੋਡ ਉਪਰ ਪੁਰਸ ਖੋਹ ਲਿਆ। ਲੁਟੇਰੇ ਨੇ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ, ਜਦੋਂ ਉਹ ਆਪਣੀ ਮਾਤਾ ਨਾਲ ਰਿਕਸ਼ੇ ‘ਤੇ ਸਵਾਰ ਹੋ ਕੇ ਜਾ ਰਹੀ ਸੀ।

ਉਕਤ ਲੜਕੀ ਅਜੇ ਦੋ ਦਿਨ ਪਹਿਲਾਂ ਭਾਰਤ ਆਈ ਸੀ ਤੇ ਆਪਣੇ ਡਾਲਰ ਬਦਲੀ ਕਰਵਾਉਣ ਲਈ ਪਿੰਡ ਵੇਈਪੂਈ ਤੋਂ ਤਰਨ ਤਾਰਨ ਪਹੁੰਚੀ ਸੀ। ਪਰਸ ਦੀ ਖਿੱਚ-ਧੂਹ ਦੌਰਾਨ ਉਹ ਮਾਮੂਲੀ ਜਖਮੀ ਹੋ ਗਈ। ਪਰਸ ਵਿੱਚ ਤਿੰਨ ਹਜ਼ਾਰ ਆਸਟਰੇਲੀਆਈ ਡਾਲਰ ਸਨ, ਜਿਨ੍ਹਾਂ ਦੀ ਭਾਰਤੀ ਕਰੰਸੀ ਮੁਤਾਬਕ ਕੀਮਤ ਡੇਢ ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ ਵੀ ਸੀ।

ਇਥੇ ਦੱਸਣ ਯੋਗ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ 10 ਮਿੰਟ ਬਾਅਦ ਘਟਨਾ ਸਥਾਨ ‘ਤੇ ਪੁਲਸ ਪੁੱਜੀ, ਜਦੋਂ ਕਿ ਰਾਹਗੀਰਾਂ ਵਲੋਂ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦੇਣ ਲਈ 100 ਨੰਬਰ ਡਾਇਲ ਕੀਤਾ ਗਿਆ ਸੀ। ਇਹ ਫੋਨ ਚੁੱਕੇ ਕੇ ਕੋਈ ਵੀ ਕਰਮਚਾਰੀ ਨਾ ਬੋਲਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਨੇ ਇਸ ਸੰਬੰਧੀ ਅਣਪਛਾਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ, ਦੋਸ਼ੀ ਦਾ ਸੁਰਾਗ ਨਹੀਂ ਲੱਗ ਸਕਿਆ।

ਥਾਣਾ ਮੁਖੀ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਲੁੱਟ ਦਾ ਸ਼ਿਕਾਰ ਹੋਈ ਅਮਨਪ੍ਰੀਤ ਕੌਰ ਦੇ ਬਿਆਨ ਕਲਮਬੰਦ ਕਰਕੇ ਅਣਪਛਾਤੇ ਮੋਟਰ ਸਾਈਕਲ ਸਵਾਰ ਖਿਲਾਫ ਲੁੱਟ-ਖੋਹ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀ ਪੁਲਸ ਹਿਰਾਸਤ ਵਿੱਚ ਹੋਵੇਗਾ।

ਕਮਿਸ਼ਨ ਵਲੋਂ ਪੰਜਾਬ ਲਈ ਚੋਣ ਜ਼ਾਬਤੇ ‘ਚ ਕੁਝ ਢਿੱਲ
ਚੰਡੀਗੜ੍ਹ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਸਬੰਧੀ ਚੋਣ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਰਾਜਾਂ ਪੰਜਾਬ, ਉਤਰਾਖੰਡ ਅਤੇ ਮਣੀਪੁਰ ਨੂੰ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਵਿੱਚ ਸੰਬੰਧਤ ਰਾਜਾਂ ਨੂੰ ਆਪਣੇ ਰੁਕੇ ਹੋਏ ਕੰਮ ਚਾਲੂ ਕਰਨ ਤੇ ਮੰਤਰੀਆਂ ਦੇ ਦੌਰਿਆਂ ਵਿੱਚ ਢਿੱਲ ਦਿੱਤੀ ਗਈ ਹੈ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਪੰਜਾਬ, ਮਣੀਪੁਰ ਤੇ ਉਤਰਾਖੰਡ ਵਿਖੇ ਕੁਝ ਸਰਗਰਮੀਆਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਿਲਿਆਂ ਵਿੱਚ ਦੁਬਾਰਾ ਵੋਟਾਂ ਪੈਣੀਆਂ ਹਨ, ਉਥੇ ਇਹ ਗਤੀਵਿਧੀਆਂ ਸ਼ੁਰੂ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਮੰਤਰੀਆਂ ਨੂੰ ਜ਼ਿਲਿਆਂ ਦੇ ਦੌਰੇ ਕਰਨ ਤੇ ਅਫਸਰਾਂ ਨੂੰ ਉਨ੍ਹਾਂ ਨਾਲ ਉਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਜ਼ਿਲਿਆਂ ਦਾ ਦੌਰਾ ਕਰਨ ਦੇ ਨਾਲ ਯੋਜਨਾਵਾਂ ਦੀ ਸਮੀਖਿਆ ਕਰ ਸਕਣਗੇ ਅਤੇ ਅਫਸਰਾਂ ਨਾਲ ਬੈਠਕਾਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਨ੍ਹਾਂ ਸੂੁਬਿਆਂ ਵਿੱਚ ਚੱਲ ਰਹੇ ਪ੍ਰੋਗਰਾਮਾਂ ਦਾ ਮੁਲੰਕਣ ਕਰਨ ਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਆਗਿਆ ਦੇ ਦਿੱਤੀ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਜਿਹੜੇ ਅਧਿਕਾਰੀ ਚੋਣ ਡਿਊਟੀ ‘ਤੇ ਹਨ, ਉਹ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਚੋਣ ਕਮਿਸ਼ਨ ਨੇ ਹੈਡੁਕਆਰਟਰ ‘ਤੇ ਰੀਵਿਊ ਮੀਟਿੰਗਾਂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਹੈ, ਪਰ ਚੋਣ ਡਿਊਟੀ ਵਾਲੇ ਅਧਿਕਾਰੀ ਇਨ੍ਹਾਂ ਵਿੱਚ ਹਿੱਸਾ ਨਹੀਂ ਲੈਣਗੇ।

ਆਪਣੇ ਹੀ ਮੁਲਾਜ਼ਮਾਂ ਨੂੰ ਪਲਾਟ ਦੇਣ ਦਾ ਮਾਮਲਾ : ਹਾਈ ਕੋਰਟ ਨੇ ਕੀਤੀ ਪੁਡਾ ਦੀ ਸਕੀਮ ਰੱਦ
ਚੰਡੀਗੜ੍ਹ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਵਲੋਂ ਆਪਣੇ ਮੁਲਾਜ਼ਮਾਂ ਨੂੰ ਮੁਹਾਲੀ, ਲੁਧਿਆਣਾ, ਬਠਿੰਡਾ ਤੇ ਪਟਿਆਲਾ ਵਿੱਚ ਪਲਾਟ ਦੇਣ ਲਈ ਸ਼ੁਰੂ ਕੀਤੀ ਸਕੀਮ ਤੇ ਵਿਭਾਗੀ ਹੁਕਮ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਇਸ ਨੂੰ ਗੈਰ ਸੰਵਿਧਾਨਕ ਕਰਾਰ ਦਿੰਦੇ ਹੋਏ ਇਹ ਫੈਸਲਾ ਜਾਰੀ ਕੀਤਾ ਹੈ।

ਵਰਨਣ ਯੋਗ ਹੈ ਕਿ 24 ਦਸੰਬਰ 2010 ਨੂੰ ਪੁੱਡਾ ਨੇ ਮੁਹਾਲੀ ਵਿੱਚ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪਲਾਟ ਦਿੱਤੇ ਜਾਣ ਲਈ ਅਰਜ਼ੀਆਂ ਮੰਗੀਆਂ ਸਨ। ਇਸ ਰਾਹੀਂ ਉਨ੍ਹਾਂ ਮੁਲਾਜ਼ਮਾਂ ਨੂੰ ਇਹ ਪਲਾਟ ਰਿਜ਼ਰਵ ਪ੍ਰਾਈਸ ‘ਤੇ ਦਿੱਤੇ ਜਾਣੇ ਸਨ, ਜਿਨ੍ਹਾਂ ਦਾ ਸੇਵਾ ਕਾਲ ਪੰਜ ਸਾਲ ਤੋਂ ਵੱਧ ਹੋਵੇ। ਕਲਾਸ ਚਾਰ ਤੋਂ ਲੈ ਕੇ ਕਲਾਸ ਇਕ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪੰਜ ਮਰਲਾ ਤੋਂ ਲੈ ਕੇ 14 ਮਰਲੇ ਤੱਕ ਦੇ ਪਲਾਟ ਉਨ੍ਹਾਂ ਦੇ ਸਟੇਟਸ ਦੇ ਆਧਾਰ ‘ਤੇ ਦਿੱਤੇ ਜਾਣੇ ਸਨ।

ਇਸ ਦੇ ਖਿਲਾਫ ਆਰ ਟੀ ਆਈ ਐਸੋਸੀਏਸ਼ਨ ਦੇ ਪ੍ਰਧਾਨ ਐਚ ਸੀ ਅਰੋੜਾ ਨੇ ਜਨਹਿਤ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਇਸ ਸਕੀਮ ਤਹਿਤ ਉਨ੍ਹਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪਲਾਟ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੇ ਕੋਲ ਪਹਿਲਾਂ ਹੀ ਮਕਾਨ ਹਨ। ਮੰਗੀ ਗਈ ਸੂਚਨਾ ਤਹਿਤ ਇਹ ਖੁਲਾਸਾ ਹੋਇਆ ਕਿ ਪੁੱਡਾ ਦੇ ਅਜਿਹੇ 169 ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਇਸ ਸਕੀਮ ਤਹਿਤ ਅਰਜ਼ੀ ਦਿੱਤੀ ਹੈ, ਜਿਨ੍ਹਾਂ ਦੇ ਆਪਣੇ ਤੇ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਂ ‘ਤੇ ਪਹਿਲਾਂ ਹੀ ਘਰ ਹਨ। ਪੁੱਡਾ ਸਰਕਾਰ ਵਲੋਂ ਐਕਵਾਇਰ ਕੀਤੀ ਜ਼ਮੀਨ ਨੂੰ ਆਪਣੇ ਮੁਲਾਜ਼ਮਾਂ ਵਿੱਚ ਵੰਡ ਰਹੀ ਹੈ। ਆਰਥਿਕ ਪੱਛੜੇ ਵਰਗ ਦੇ ਲੋਕਾਂ ਲਈ ਨੂੰ 15 ਪ੍ਰਤੀਸ਼ਤ ਰਿਆਇਤ ਦਿੱਤੀ ਜਾਂਦੀ ਹੈ। ਪਟੀਸ਼ਨ ਅਨੁਸਾਰ ਪੁੱਡਾ ਵਲੋਂ ਆਪਣੇ ਹੀ ਮੁਲਾਜ਼ਮਾਂ ਨੂੰ ਪਲਾਟ ਦਿੱਤੇ ਜਾਣਾ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ। ਇਹ ਮੁਲਾਜ਼ਮ ਬਾਅਦ ‘ਚ ਇਨ੍ਹਾਂ ਪਲਾਟਾਂ ਨੂੰ ਮਹਿੰਗੇ ਭਾਅ ਵੇਚ ਸਕਦੇ ਹਨ। ਪਟੀਸ਼ਨ ਵਿੱਚ ਦੱਸਿਆ ਗਿਆ ਕਿ ਪੁੱਡਾ ਦੀ ਇਸ ਸਕੀਮ ਹੇਠ 169 ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ 95 ਅਰਜ਼ੀਆਂ ਪੁੱਡਾ ਦੇ ਆਪਣੇ ਕਲਾਸ ਇਕ ਅਧਿਕਾਰੀਆਂ ਦੀਆਂ ਹਨ, ਜਿਨ੍ਹਾਂ 14 ਤੋਂ ਲੈ ਕੇ 10 ਮਰਲੇ ਦੇ ਪਲਾਟ ਦੀ ਅਰਜ਼ੀ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਕੋਲ ਸ਼ਿਕਾਇਤ, ਸਤਿਕਾਰ ਕਮੇਟੀ ਦੇ ਖਿਲਾਫ ਕਾਰਵਾਈ ਮੰਗੀ
ਅੰਮ੍ਰਿਤਸਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਲੋਕਾਂ ਖਿਲਾਫ ਆਪਣੇ ਪੱਧਰ ‘ਤੇ ਕਾਰਵਾਈ ਕਰਨ ਦੀਆਂ ਵਧ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਜਥੇਬੰਦੀ ਦੀਆਂ ਗਤੀਵਿਧੀਆਂ ਰੋਕਣ ਲਈ ਸਖਤ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਇਸ ਸਬੰਧੀ ਸ਼ਿਕਾਇਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਕੀਤੀ ਗਈ ਹੈ।

ਦੱਸਣ ਯੋਗ ਹੈ ਕਿ ਬੀਤੇ ਦਿਨੀਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਦਫਤਰ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਗਈ। ਇਸ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕੀਤਾ ਗਿਆ। ਇਸ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲ ਇਸ ਜਥੇਬੰਦੀ ਖਿਲਾਫ ਹੋਰ ਵੀ ਸ਼ਿਕਾਇਤਾਂ ਆਈਆਂ। ਪੰਜਾਬੀ ਸਾਹਿਤਕਾਰ ਅਨੂਪ ਸਿੰਘ ਨੂਰੀ ਵਲੋਂ ਕੀਤੀ ਸ਼ਿਕਾਇਤ ਤੋਂ ਕੱਲ੍ਹ ਕਰਤਾਰਪੁਰ ਵਾਸੀ ਅਵਤਾਰ ਸਿੰਘ ਚੀਮਾ ਨੇ ਸ਼ਿਕਾਇਤ ਭੇਜੀ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਜਥੇਬੰਦੀ ਦੇ ਕਾਰਕੁਨਾਂ ਨੇ 18 ਜਨਵਰੀ ਨੂੰ ਕਰਤਾਰਪੁਰ ਦੇ ਬਾਬਾ ਹਰਬੰਸ ਸਿੰਘ ਡੁੰਮੇਲੀ ਵਾਲੇ ਅਤੇ ਬਾਬਾ ਅਤਰ ਸਿੰਘ ਚੀਮਾ ਦੀ ਯਾਦ ਵਿੱਚ ਬਣੇ ਗੁਰਦੁਆਰੇ ‘ਤੇ ਹਮਲਾ ਕੀਤਾ। ਉਸਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਥੇਬਦੀ ਦੇ ਕਾਰਕੁਨਾਂ ਨੇ ਗੁਰਦੁਆਰੇ ਦੀ ਢਾਈ ਲੱਖ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪੁਚਾਇਆ ਤੇ ਇਸ ਦੇ ਕਾਰਕੁਨ ਪਾਵਨ ਸਰੂਪ, ਰੁਮਾਲੇ, ਚੰਦੋਏ ਤੇ ਹੋਰ ਵਸਤਾਂ ਚੁੱਕ ਕੇ ਲੈ ਗਏ। ਇਸ ਤੋਂ ਇਲਾਵਾ ਗੁਰਦੁਆਰੇ ਦੇ ਸੇਵਾਦਾਰਾਂ ਦੀ ਕੁੱਟਮਾਰ ਕੀਤੀ ਗਈ ਹੈ। ਇਹੀ ਦਰਖਾਸਤ ਸ਼੍ਰੋਮਣੀ ਕਮੇਟੀ ਨੂੰ ਵੀ ਭੇਜੀ ਗਈ ਹੈ।

ਇਥੇ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਪੱਤਰਕਾਰਾਂ ਨੂੰ ਵੀਡੀਓ ਸੀ ਡੀ ਦਿਖਾਈ, ਜਿਸ ਵਿੱਚ ਸਤਿਕਾਰ ਕਮੇਟੀ ਦੇ ਕਾਰਕੁਨਾਂ ਵਲੋਂ ਥਾਂ-ਥਾਂ ਜਾ ਕੇ ਕੀਤੀ ਕੁੱਟਮਾਰ ਦੇ ਦ੍ਰਿਸ਼ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਨੇ ਇਸ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਦਰਜ ਦੋ ਐਫ ਆਈ ਆਰ ਦਿਖਾਈਆਂ, ਜਿਸ ਵਿੱਚ ਗੁਰਜਿੰਦਰ ਸਿੰਘ ਉਰਫ ਰਾਜੂ ਨਾਂ ਦੇ ਵਿਅਕਤੀ ਖਿਲਾਫ ਹੈਰੋਇਨ ਦੀ ਬਰਾਮਦਗੀ ਸਬੰਧੀ ਥਾਣਾ ਝਬਾਲ ਵਿਖੇ ਕੇਸ ਦਰਜ ਹੈ। ਉਨ੍ਹਾਂ ਆਖਿਆ ਕਿ ਸਤਿਕਾਰ ਕਮੇਟੀ ਦੇ ਇਨ੍ਹਾਂ ਕਾਰਕੁਨਾਂ ਨੂੰ ਆਪਣੇ ਤੌਰ ‘ਤੇ ਕਾਰਵਾਈ ਕਰਨ ਦਾ ਕੋਈ ਹੱਕ ਨਹੀਂ। ਇਸ ਸਬੰਧੀ ਸ੍ਰੀ ਅਕਾਲ ਤਖਤ ਵਲੋਂ 27 ਨਵੰਬਰ 2006 ਅਤੇ 4 ਅਕਤੂਬਰ 2011 ਨੂੰ ਹਦਾਇਤ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਸਤਿਕਾਰ ਕਮੇਟੀ ਨੂੰ ਆਪਣੇ ਤੌਰ ‘ਤੇ ਕਾਰਵਾਈ ਕਰਨ ਤੋਂ ਰੋਕਿਆ ਸੀ। ਸਕੱਤਰ ਨੇ ਦੱਸਿਆ ਕਿ ਉਨ੍ਹਾਂ ਸਤਿਕਾਰ ਕਮੇਟੀ ਖਿਲਾਫ ਆ ਰਹੀਆਂ ਸ਼ਿਕਾਇਤਾਂ ਸਮੇਤ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸ਼ਿਕਾਇਤ ਭੇਜੀ ਹੈ, ਜਿਸ ਰਾਹੀਂ ਇਸ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਵਲੋਂ ਇਸ ਜਥੇਬੰਦੀ ਦੇ ਕਾਰਕੁਨਾਂ ਦਾ ਅਜਿਹੀਆਂ ਕਾਰਵਾਈਆਂ ਦੌਰਾਨ ਸਮਰਥਨ ਕਰਨ ਦੇ ਸਬੂਤ ਮਿਲੇ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨਾਲ ਜਲਦੀ ਬੈਠਕ ਕਰ ਕੇ ਅਗਲੀ ਕਾਰਵਾਈ ਲਈ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਦਫਤਰ ਦੇ ਇੰਚਾਰਜ ਕਰਨਜੀਤ ਸਿੰਘ, ਜਿਨ੍ਹਾਂ ਨਾਲ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਪਿਛਲੇ ਦਿਨੀਂ ਬਦਸਲੂਕੀ ਕੀਤੀ, ਨੇ ਉਸ ਵਾਪਰੀ ਘਟਨਾ ਬਾਰੇ ਪੱਤਰਕਾਰਾਂ ਨੂੰ ਦੱਸਿਆ। ਇਨ੍ਹਾਂ ਤੋਂ ਬਿਨਾ ਮੌਕੇ ‘ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਕੁਲਦੀਪ ਸਿੰਘ ਬਾਵਾ ਆਦਿ ਨੇ ਵੀ ਘਟਨਾ ਦੇ ਵੇਰਵੇ ਦਿੱਤੇ।

ਕੀ ‘ਲੋਕਪਾਲ’ ਬਣਿਆ ਸੀ ਸਿੱਖ ਰਾਜ ਦੇ ਪਤਨ ਦਾ ਕਾਰਨ ਮਨੋਹਰ ਸਿੰਘ ਚਾਂਦਲਾ ਦੀ ਪੁਸਤਕ ਵਿੱਚ ਖੁਲਾਸਾ
ਚੰਡੀਗੜ੍ਹ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਦੇਸ਼ ਵਿੱਚ ਲੋਕਪਾਲ ਬਾਰੇ ਗਰਮਾ-ਗਰਮ ਬਹਿਸ ਚੱਲ ਰਹੀ ਹੈ ਤੇ ਚਾਰੇ ਪਾਸੇ ਤੋਂ ਸਖਤ ਲੋਕਪਾਲ ਦੀ ਮੰਗ ਉਠ ਰਹੀ ਹੈ, ਪਰ ਸਾਬਕਾ ਅਧਿਕਾਰੀ ਮਨੋਹਰ ਸਿੰਘ ਚਾਂਦਲਾ ਨੇ ਆਪਣੀ ਪੁਸਤਕ ਵਿੱਚ ਕਿਹਾ ਹੈ ਕਿ ਲੋਕਪਾਲ ਨੇ ਸਿੱਖ ਰਾਜ ਨੂੰ ਤਬਾਹ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੀ ਪੁਸਤਕ ‘ਲੋਕਪਾਲ ਦੈਟ ਰੁਇਨਡ ਸਿੱਖ ਕਿੰਗਡਮ’ ਵਿੱਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਦੇ ਪੰਚ, ਜੋ ਦਲ ਲੋਕਪਾਲ ਵਜੋਂ ਜਾਣੇ ਜਾਂਦੇ ਸਨ, ਹਕੂਮਤ ‘ਤੇ ਹਾਵੀ ਹੋ ਗਏ ਤੇ ਉਨ੍ਹਾਂ ਨੇ ‘ਅਕਾਲ ਸਹਾਇ’ ਦੀ ਮੋਹਰ ਹੇਠ ਆਪਣੇ ਆਪ ਫੁਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਮਨ ਮਰਜ਼ੀ ਨਾਲ ਜਾਰੀ ਕੀਤੇ ਇਨ੍ਹਾਂ ਫੁਰਮਾਨਾਂ ਨੇ ਖਾਲਸਾ ਰਾਜ ਦਾ ਭੱਠਾ ਬਿਠਾ ਦਿੱਤਾ ਸੀ।

ਸ੍ਰੀ ਚਾਂਦਲਾ ਉਨ੍ਹਾਂ ਗਿਣੇ-ਚੁਣੇ ਅਧਿਕਾਰੀਆਂ ਵਿੱਚੋਂ ਹਨ, ਜਿਹੜੇ ਸੇਵਾ ਮੁਕਤੀ ਮਗਰੋਂ ਇਤਿਹਾਸਕ ਖੋਜ ਤੇ ਲਿਖਤ ਵਿੱਚ ਰੁੱਝੇ ਹੋਏ ਹਨ। ਉਹ ਸੂਬਾਈ ਸਿਵਲ ਸੇਵਾ ਵਿੱਚ ਉਦੋਂ ਆਏ, ਜਦੋਂ ਆਧੁਨਿਕ ਪੰਜਾਬ ਦੇ ਮੋਢੀ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ। ਸਿੱਖ ਇਤਿਹਾਸ ਬਾਰੇ ਉਨ੍ਹਾਂ ਦਾ ਗੂੜ੍ਹਾ ਗਿਆਨ ਕਿਸੇ ਤੋਂ ਲੁਕਿਆ ਨਹੀਂ। ਉਹ ਆਪਣੀ ਸਰਕਾਰੀ ਨੌਕਰੀ ਕਾਰਨ ਵੱਖ-ਵੱਖ ਵੱਕਾਰੀ ਅਹੁਦਿਆਂ ‘ਤੇ ਰਹੇ ਤੇ ਅੱਜ ਕੱਲ੍ਹ ਮੁਹਾਲੀ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਇਤਿਹਾਸ ਤੇ ਧਰਮ ਦੇ ਵਿਦਿਆਰਥੀ ਮਨੋਹਰ ਸਿੰਘ ਚਾਂਦਲਾ ਦੀ ਜਿਹੜੀ ਹੁਣ ਕਿਤਾਬ ਆਈ ਹੈ, ਉਹ ਬਹੁਤਾ ਕਰ ਕੇ ਸਿੱਖ ਰਾਜ ਦੇ ਦਲ ਲੋਕਪਾਲ ‘ਤੇ ਰੋਸ਼ਨੀ ਪਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਲੋਕਪਾਲ ਕਾਰਨ ਸਿੱਖ ਰਾਜ ਦਾ ਪਤਨ ਹੋਇਆ।

ਬਾਬਾ ਭਨਿਆਰਾ ਵਾਲੇ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਪ੍ਰਵਾਨ
ਚੰਡੀਗੜ੍ਹ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਬਾਬਾ ਪਿਆਰਾ ਸਿੰਘ ਭਨਿਆਰਾ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ ‘ਚ ਦਾਇਰ ਪਟੀਸ਼ਨ ਕੱਲ੍ਹ ਜਸਟਿਸ ਐਮ ਐਮ ਕੁਮਾਰ, ਜਸਟਿਸ ਐਮ ਐਮ ਐਸ ਬੇਦੀ ਤੇ ਜਸਟਿਸ ਜਿਤੇਂਦਰ ਚੌਹਾਨ ‘ਤੇ ਆਧਾਰਤ ਫੁਲ ਬੈਂਚ ਨੇ ਮਨਜ਼ੂਰ ਕਰ ਲਈ। ਹਾਲਾਂਕਿ ਇਸ ਪਟੀਸ਼ਨ ‘ਤੇ ਲੰਬੀ ਬਹਿਸ ਦੌਰਾਨ ਬੈਂਚ ਨੇ ਪਟੀਸ਼ਨ ਕਰਤਾ ਨੂੰ ਸਖਤ ਲਹਿਜੇ ‘ਚ ਕਿਹਾ ਕਿ ਉਸ ਵਲੋਂ ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਵਲੋਂ ਦਾਇਰ ਸਪੈਸ਼ਲ ਲੀਵ ਪਟੀਸਨ ਦੀ ਬਹਿਸ ਦੌਰਾਨ ਵਿਵਾਦਤ ਗ੍ਰੰਥ ‘ਤੇ ਗਠਤ ਅਧਿਅਨ ਕਮੇਟੀ ਦੇ ਖਿਲਾਫ ਪੱਖ ਰੱਖਿਆ ਜਾ ਚੁੱਕਾ ਸੀ।

ਜ਼ਿਕਰ ਯੋਗ ਹੈ ਕਿ ਸਾਲ 2001 ‘ਚ ਪਿਆਰਾ ਸਿੰਘ ਭਨਿਆਰਾ ਦੇ ਲਿਖੇ ‘ਭਵ ਸਾਗਰ ਸਮੁੰਦਰ ਅਮਰ ਬਾਣੀ’ ਨੂੰ ਪੰਜਾਬ ਸਰਕਾਰ ਉੱਤੇ ਇਹ ਕਹਿੰਦੇ ਹੋਏ ਪਾਬੰਦੀ ਲਾ ਦਿੱਤੀ ਸੀ ਕਿ ਇਹ ਗ੍ਰੰਥ ਇਕ ਵਿਸ਼ੇਸ਼ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੇ ਉਲਟ ਹੈ। ਇਸ ਦੇ ਵਿਰੁੱਧ 2008 ‘ਚ ਬਾਬਾ ਭਨਿਆਰਾ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਹਾਈ ਕੋਰਟ ਨੇ ਇਸ ਵਿਵਾਦਤ ਗੰ੍ਰਥ ਦੇ ਅਧਿਅਨ ਲਈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਪੰਜ ਮੈਂਬਰੀ ਅਧਿਅਨ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਕਮੇਟੀ ‘ਚ ਚਾਰ ਮੈਂਬਰ ਮੁੱਖ ਸਕੱਤਰ ਵਲੋਂ ਤੇ ਇਕ ਮੈਂਬਰ ਪਟੀਸ਼ਨ ਕਰਤਾ ਵਲੋਂ ਸ਼ਾਮਲ ਕੀਤਾ ਗਿਆ ਸੀ। ਅਧਿਅਨ ਮਗਰੋਂ ਕਮੇਟੀ ਦੇ ਪੰਜ ਵਿੱਚੋਂ ਚਾਰ ਮੈਂਬਰਾਂ ਨੇ ਇਸ ਪੁਸਤਕ ‘ਤੀ ਲਾਈ ਪਾਬੰਦੀ ਨੂੰ ਸਹੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਹਾਈ ਕੋਰਟ ਇਸ ਵਿਸ਼ੇ ‘ਤੇ ਕੋਈ ਫੈਸਲਾ ਸੁਣਾਉਂਦੀ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ‘ਚ ਸਪੈਸ਼ਲ ਲੀਵ ਪਟੀਸਨ ਦਾਇਰ ਕਰ ਦਿੱਤੀ ਸੀ। ਅਗਸਤ 2011 ‘ਚ ਸੁਪਰੀਮ ਕੋਰਟ ਨੇ ਇਸ ਪੁਸਤਕ ਦੇ ਅਧਿਅਨ ਲਈ ਗਠਤ ਪੰਜ ਮੈਂਬਰੀ ਕਮੇਟੀ ਨੂੰ ਰੱਦ ਕਰ ਦਿੱਤਾ ਸੀ। ਹੁਣ ਇਹ ਮਾਮਲਾ ਮੁੜ ਹਾਈ ਕੋਰਟ ਦੇ ਸਾਹਮਣੇ ਆ ਗਿਆ ਹੈ। ਫੁੱਲ ਬੈਂਚ ਨੇ ਬਹਿਸ ਦੇ ਬਾਅਦ ਪਟੀਸ਼ਨ ਪ੍ਰਵਾਨ ਕਰ ਲਈ ਹੈ।

ਲਾਦੇਨ ਦੇ ਸਾਲੇ ਵਲੋਂ ਪਾਕਿ ਸਰਕਾਰ ਨੂੰ ਆਪਣੀ ਭੈਣ ਨੂੰ ਰਿਹਾਅ ਕਰਨ ਦੀ ਅਪੀਲ
ਗੁਰਦਾਸਪੁਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਅਲ ਕਾਇਦਾ ਦੇ ਚੀਫ ਓਸਾਮਾ ਬਿਨ ਲਾਦੇਨ ਦੇ ਸਾਲੇ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਭੈਣ ਅਮਲ, ਜੋ ਓਸਾਮਾ ਬਿਨ ਲਾਦੇਨ ਦੀ ਸਭ ਤੋਂ ਘੱਟ ਉਮਰ ਦੀ ਪਤਨੀ ਹੈ, ਨੂੰ ਰਿਹਾਅ ਕਰ ਕੇ ਆਪਣੇ ਵਤਨ ਯਮਨ ਆਉਣ ਦੀ ਇਜਾਜ਼ਤ ਦਿੱਤੀ ਜਾਵੇ।

ਲਾਦੇਨ ਦੇ ਸਾਲੇ ਜਿਕਰਾਨ ਆਸਾਦ, ਜੋ ਯਮਨ ਦਾ ਨਾਗਰਿਕ ਹੈ, ਨੇ ਕਿਹਾ ਕਿ ਜਦੋਂ ਅਮਰੀਕੀ ਸੈਨਿਕਾਂ ਨੇ ਐਬਟਾਬਾਦ ‘ਚ ਓਸਾਮਾ ਬਿਨ ਲਾਦੇਨ ਦੇ ਨਿਵਾਸ ‘ਤੇ ਹਮਲਾ ਕੀਤਾ ਸੀ, ਉਦੋਂ ਉਸ ਦੀ ਭੈਣ ਲਾਦੇਨ ਨਾਲ ਰਹਿ ਰਹੀ ਸੀ। ਉਦੋਂ ਅਮਲ ਗੋਲੀ ਲੱਗਣ ਕਾਰਨ ਬੇਹੋਸ਼ ਹੋ ਗਈ। ਅਮਰੀਕੀ ਸੈਨਿਕਾਂ ਨੇ ਪੁੱਛਗਿੱਛ ਪਿੱਛੋਂ ਉਸ ਨੂੰ ਪਾਕਿਸਤਾਨੀ ਫੌਜ ਦੇ ਹਵਾਲੇ ਕਰ ਦਿੱਤਾ ਸੀ। ਉਦੋਂ ਤੋਂ ਉਹ ਪਾਕਿਸਤਾਨੀ ਫੌਜ ਦੀ ਹਿਰਾਸਤ ‘ਚ ਹੈ।

ਦੂਸਰੇ ਪਾਸੇ ਓਸਾਮਾ ਬਿਨ ਲਾਦੇਨ ਦੀ ਸਭ ਤੋਂ ਛੋਟੀ ਉਮਰ ਦੀ ਪਤਨੀ ਅਮਲ ਦੇ ਪਿਤਾ ਅਹਿਮਦ-ਫਤਿਹ-ਅਲ-ਆਸਾਦਾ ਨੇ ਆਪਣੇ ਜਵਾਈ ਦੀ ਮੌਤ ਦੇ ਬਾਅਦ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ ਤੇ ਕਿਹਾ ਕਿ ਉਸ ਦੀ ਲੜਕੀ ਅਮਲ ਦਾ ਲਾਦੇਨ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਕੋਈ ਜੋੜ ਨਹੀਂ ਸੀ। ਆਸਾਦਾ ਦੇ ਕਹਿਣ ਅਨੁਸਾਰ ਅਮਲ ਦਾ ਅਲ ਕਾਇਦਾ ਸੰਗਠਨ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੀ ਤੇ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਅਮਲ ਪੂਰੀ ਤਰ੍ਹਾਂ ਨਿਰਦੋਸ਼ ਹੈ। ਆਸਾਦਾ ਦੇ ਅਨੁਸਾਰ ਸਾਡਾ ਪਰਿਵਾਰ ਕਿਸੇ ਵੀ ਤਰ੍ਹਾਂ ਲਾਦੇਨ ਦੀਆਂ ਗਤੀਵਿਧੀਆਂ ਨਾਲ ਸਹਿਮਤ ਨਹੀਂ ਸੀ।