Des Pardes Times » ਖੇਡਾਂ

ਕ੍ਰਿਕਟ ਖਿਡਾਰੀ ਯੁਵਰਾਜ ਨੂੰ ਕੈਂਸਰ, ਅਮਰੀਕਾ ‘ਚ ਹੋ ਰਿਹੈ ਇਲਾਜ
ਨਵੀਂ ਦਿੱਲੀ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ ‘ਚ ਟਿਊਮਰ ਦੀ ਪੁਸ਼ਟੀ ਕੀਤੀ ਸੀ, ਪਰ ਜਾਂਚ ਦੌਰਾਨ ਇਹ ਘਾਤਕ ਪਾਇਆ ਗਿਆ।

ਯੁਵਰਾਜ ਇਸ ਵੇਲੇ ਬੋਸਟਨ ਦੇ ਕੈਂਸਰ ਹਸਪਤਾਲ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਡਾਕਟਰ ਜਤਿਨ ਚੌਧਰੀ ਨੇ ਭਰੋਸਾ ਦਵਾਇਆ ਹੈ ਕਿ ਇਲਾਜ ਨਾਲ ਸਭ ਠੀਕ ਹੋ ਜਾਵੇਗਾ ਤੇ ਇਹ ਬੱਲੇਬਾਜ਼ ਮਈ ‘ਚ ਕ੍ਰਿਕਟ ਖੇਡਣ ਲਈ ਫਿੱਟ ਹੋ ਜਾਵੇਗਾ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ ਇਸ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਡਾ. ਚੌਧਰੀ ਦਾ ਕਹਿਣਾ ਹੈ ਕਿ ਇਹ ਘਾਤਕ ਟਿਊਮਰ ਕੈਂਸਰ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪਤਾ ਪਹਿਲੇ ਗੇੜ ‘ਚ ਹੀ ਲੱਗ ਗਿਆ ਹੈ। ਡਾਕਟਰਾਂ ਨੂੰ ਇਹ ਫੈਸਲਾ ਲੈਣ ‘ਚ ਦਿੱਕਤ ਆ ਰਹੀ ਸੀ ਕਿ ਦਵਾਈ ਜਾਰੀ ਰੱਖੀ ਜਾਵੇ ਜਾਂ ਕੀਮੋਥਰੈਪੀ ਕੀਤੀ ਜਾਵੇ। ਟਿਊਮਰ ਦਾ ਹਿੱਸਾ ਦਿਲ ਦੀ ਧਮਨੀ ਦੇ ਬਿਲਕੁਲ ਉਪਰ ਸੀ ਤੇ ਇਸ ਦੇ ਫਟਣ ਦਾ ਖਤਰਾ ਸੀ। ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਅਜੇ ਪਹਿਲੀ ਸਟੇਜ ਹੈ ਤੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

ਡਾ. ਚੌਧਰੀ ਦਾ ਕਹਿਣਾ ਹੈ ਕਿ ਆਖਰ ‘ਚ ਫੈਸਲਾ ਲਿਆ ਗਿਆ ਕਿ ਯੁਵਰਾਜ ਨੂੰ ਕੀਮੋਥਰੈਪੀ ਕਰਾਉਣੀ ਪਵੇਗੀ ਤੇ ਉਹ 26 ਜਨਵਰੀ ਨੂੰ ਅਮਰੀਕਾ ਚਲਾ ਗਿਆ। ਮਾਰਚ ਦੇ ਅੰਤ ‘ਚ ਉਹ ਸੀ ਟੀ ਸਕੈਨ ਕਰਵਾਏਗਾ। ਇਸ ਤੋਂ ਬਾਅਦ ਅਪਰੈਲ ‘ਚ ‘ਰੀਹੈਬਲੀਟੇਸ਼ਨ‘ ਹੋਵੇਗਾ ਤੇ ਉਹ ਮਈ ਤੱਕ ਖੇਡਣ ਲਈ ਫਿੱਟ ਹੋ ਜਾਵੇਗਾ।

ਯੁਵਰਾਜ ਪਿਛਲੇ ਵਰ੍ਹੇ ‘ਪਲੇਅਰ ਆਫ ਦ ਟੂਰਨਾਮੈਂਟ‘ ਰਿਹਾ ਸੀ। ਉਸ ਨੇ 362 ਦੌੜਾਂ ਬਣਾ ਕੇ ਅਤੇ 15 ਵਿਕਟ ਲੈ ਕੇ ਚਾਰ ਵਾਰ ‘ਮੈਨ ਆਫ ਦ ਮੈਚ‘ ਪੁਰਸਕਾਰ ਹਾਸਲ ਕੀਤੇ ਸਨ। ਉਹ ਇਲਾਜ ਲਈ ਆਯੁਰਵੈਦਿਕ ਦਵਾਈਆਂ ਵੀ ਲੈ ਰਿਹਾ ਹੈ। ਡਾਕਟਰਾਂ ਅਨੁਸਾਰ ਆਯੁਰਵੈਦਿਕ ਇਲਾਜ ਤੋਂ ਬਾਅਦ ਕੀਮੋਥਰੈਪੀ ਸਿਰਫ ਛੇ ਵਾਰ ਕਰਾਉਣੀ ਪਵੇਗੀ। ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ਦੀ ਜ਼ਰੂਰਤ ਨਹੀਂ ਪਈ ਤੇ ਉਹ ਜਲਦੀ ਰਾਜ਼ੀ ਹੋ ਜਾਵੇਗਾ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਹਸਪਤਾਲਾਂ ‘ਚ ਗਲਤ ਜਾਂਚ ਕਾਰਨ ਕੈਂਸਰ ਦਾ ਪਤਾ ਲੱਗਣ ‘ਚ ਦੇਰ ਹੋਈ ਹੈ। ਡਾਕਟਰ ਚੌਧਰੀ ਨੇ ਦੱਸਿਆ ਕਿ ਰੂਸੀ ਡਾਕਟਰ ਦੀ ਜਾਂਚ ਤੋਂ ਬਾਅਦ ਕੈਂਸਰ ਦਾ ਪਤਾ ਲੱਗਾ ਤੇ ਅਮਰੀਕਾ ‘ਚ ਡਾਕਟਰਾਂ ਦੀ ਸਲਾਹ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਯੁਵਰਾਜ ਦੀ ਕੀਮੋਥਰੈਪੀ ਕਰਵਾਈ ਜਾਵੇਗੀ।

ਸਭ ਤੋਂ ਮਹਿੰਗਾ ਵਿਕਿਆ ਕ੍ਰਿਕਟ ਖਿਡਾਰੀ ਰਵਿੰਦਰ ਜਡੇਜਾ, ਲਕਸ਼ਮਣ ਕਿਸੇ ਨੇ ਪੁੱਛਿਆ ਨਹੀਂ -ਜੈਵਰਦਨੇ ਤੇ ਵਿਨੈ ਵੀ ਰਹੇ ਵੱਡੇ ਫਾਇਦੇ ‘ਚ
ਬੰਗਲੌਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਹਰਫਨ ਮੌਲਾ ਰਵਿੰਦਰ ਜਡੇਜਾ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਦੇ ਪੰਜਵੇਂ ਸੀਜ਼ਨ ਲਈ ਕੱਲ੍ਹ ਹੋਈ ਖਿਡਾਰੀਆਂ ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਵਿਕਿਆ। ਜਡੇਜਾ ਨੂੰ 20 ਲੱਖ ਡਾਲਰ (ਕਰੀਬ ਨੌਂ ਕਰੋੜ 72 ਲੱਖ ਰੁਪਏ) ਮਿਲੇ, ਜਦ ਕਿ ਭਾਰਤੀ ਟਵੰਟੀ-20 ਅਤੇ ਇਕ ਦਿਨਾ ਟੀਮ ਦਾ ਗੇਂਦਬਾਜ਼ ਵਿਨੈ ਕੁਮਾਰ 10 ਲੱਖ ਡਾਲਰ (ਕਰੀਬ ਚਾਰ ਕਰੋੜ 86 ਲੱਖ ਰੁਪਏ) ਦੀ ਬੋਲੀ ਜਿੱਤਣ ‘ਚ ਸਫਲ ਰਿਹਾ।

ਸ੍ਰੀਲੰਕਾਈ ਟੀਮ ਦੇ ਕਪਤਾਨ ਮਹੇਲਾ ਜੈਵਰਦਨੇ ਦੇ ਨਾਂ 14 ਲੱਖ ਡਾਲਰ (ਕਰੀਬ ਛੇ ਕਰੋੜ 80 ਲੱਖ ਰੁਪਏ) ਦੀ ਬੋਲੀ ਰਹੀ। ਸ਼ੁੱਕਰਵਾਰ ਨੂੰ ਮੈਲਬਰਨ ‘ਚ ਖੇਡੇ ਗਏ ਟਵੰਟੀ-20 ਮੈਚ ‘ਚ ਦੋ ਖਿਡਾਰੀਆਂ ਨੂੰ ਰਨ ਆਊਟ ਕਰਨ ਤੋਂ ਇਲਾਵਾ ਇਕ ਵਿਕਟ ਲੈਣ ਵਾਲੇ ਜਡੇਜਾ ਨੂੰ ਕਪਤਾਨ ਧੋਨੀ ਦੀ ਚੇਨਈ ਸੁਪਰ ਕਿੰਗਜ਼ ਟੀਮ ਨੇ ਖਰੀਦਿਆ। ਵਿਨੈ ਕੁਮਾਰ ਲਈ ਰਾਇਲ ਚੈਲੇਂਜਰਜ਼ ਬੰਗਲੌਰ ਨੇ ਸਭ ਤੋਂ ਜ਼ਿਆਦਾ ਬੋਲੀ ਲਾਈ, ਜਦ ਕਿ ਰੁਦਰ ਪ੍ਰਤਾਪ ਸਿੰਘ ਨੂੰ 6,00,000 ਡਾਲਰ (ਕਰੀਬ ਦੋ ਕਰੋੜ 91 ਲੱਖ ਰੁਪਏ) ‘ਚ ਖਰੀਦਿਆ ਗਿਆ।

ਜਡੇਜਾ ਨੂੰ ਆਪਣੇ ਨਾਲ ਜੋੜਨ ਲਈ ਕਈ ਫਰੈਂਚਾਈਜ਼ ਟੀਮਾਂ ‘ਚ ਦੌੜ ਵੇਖਣ ਨੂੰ ਮਿਲੀ। ਡੈਕਨ ਚਾਰਜਰਜ਼ ਹੈਦਰਾਬਾਦ ਨਾਲ ਟਾਈ ਹੋਣ ਤੋਂ ਬਾਅਦ ਜਡੇਜਾ ਸੁਪਰ ਕਿੰਗਜ਼ ਦੇ ਖਾਤੇ ਵਿੱਚ ਗਏ। ਜੈਵਰਦਨੇ ਨੂੰ ਦਿੱਲੀ ਡੇਅਰ ਡੈਵਿਲਜ਼ ਨੇ ਆਪਣੇ ਨਾਲ ਜੋੜਿਆ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਵਿਕਟ ਕੀਪਰ ਬੱਲੇਬਾਜ਼ ਬ੍ਰੈਂਡਨ ਮੈਕੁਲਮ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 9,00,000 ਲੱਖ ਡਾਲਰ (ਕਰੀਬ ਚਾਰ ਕਰੋੜ, 40 ਲੱਖ ਰੁਪਏ) ‘ਚ ਖਰੀਦਿਆ।

ਆਸਟਰੇਲੀਆ ‘ਚ ਹਾਲ ਹੀ ਖਤਮ ਹੋਈ ਟੈਸਟ ਸੀਰੀਜ਼ ‘ਚ ਨਾਕਾਮ ਰਹੇ ਭਾਰਤੀ ਬੱਲੇਬਾਜ਼ ਵੀ ਵੀ ਐਸ ਲਕਸ਼ਮਣ ਤੋਂ ਇਲਾਵਾ ਇੰਗਲੈਂਡ ਦੇ ਜੇਮਜ਼ ਐਂਡਰਸਨ, ਇਆਨ ਬੈਲ, ਰਵੀ ਬੋਪਾਰਾ ਅਤੇ ਮੈਟ ਪ੍ਰਾਇਰ, ਵੈਸਟ ਇੰਡੀਜ਼ ਦੇ ਰਾਮ ਨਰੇਸ਼ ਸਰਵਣ, ਐਂਡ੍ਰਿਅਨ ਬਰਾਥ ਅਤੇ ਡਰੇਨ ਬ੍ਰਾਵੋਂ ਤੇ ਦੱਖਣੀ ਅਫਰੀਕਾ ਦੇ ਮਾਰਕ ਬਾਊਚਰ ਨੂੰ ਕੋਈ ਖਰੀਦਦਾਰ ਨਾ ਮਿਲਿਆ।

ਕੋਵਾਨ ਦੇ ਕਮਰੇ ‘ਚ ਅਜੇ ਵੀ ਪੋਂਟਿੰਗ ਦਾ ਪੋਸਟਰ
ਸਿਡਨੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਏਡ ਕੋਵਾਨ 11 ਸਾਲ ਬਾਅਦ ਜਦੋਂ ਇੱਥੇ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰੇ ਦੀ ਕੰਧ ‘ਤੇ ਅਜੇ ਵੀ ਉਨ੍ਹਾਂ ਦੇ ਬਚਪਨ ਦੇ ਹੀਰੋ ਰਿਕੀ ਪੋਂਟਿੰਗ ਦਾ ਪੋਸਟਰ ਲੱਗਿਆ ਹੋਇਆ ਹੈ।

ਕੋਵਾਨ ਕੱਲ ਆਪਣੇ ਸਿਡਨੀ ਸਥਿਤ ਘਰ ਆਏ ਅਤੇ ਪੋਂਟਿੰਗ ਦਾ ਪੋਸਟਰ ਦੇਖ ਕੇ ਹੈਰਾਨ ਹੋ ਗਏ।

ਉਨ੍ਹਾਂ ਕਿਹਾ,”ਰਿਕੀ ਪੋਂਟਿੰਗ ਮੇਰੇ ਮਨਪਸੰਦ ਕ੍ਰਿਕਟਰ ਹਨ। ਮੈਂ ਆਪਣੇ ਮੰਮੀ ਅਤੇ ਪਾਪਾ ਦੇ ਘਰ ਆਇਆ, ਜੋ ਸਿਡਨੀ ਵਿਚ ਹੈ ਅਤੇ ਆਪਣਾ ਪੁਰਾਣਾ ਕਮਰਾ ਦੇਖਿਆ, ਜਿਸ ਵਿਚ ਅਜੇ ਵੀ ਪੋਂਟਿੰਗ ਦਾ ਪੋਸਟਰ ਲੱਗਿਆ ਹੋਇਆ ਹੈ।”

ਕੋਵਾਨ ਨੇ ਦੱਸਿਆ ਕਿ ਇਹ ਕਮਰਾ ਪਿਛਲੇ 10 ਸਾਲ ਤੋਂ ਖਾਲੀ ਪਿਆ ਸੀ। ਉਹ ਪੋਂਟਿੰਗ ਨੂੰ ਦੇਖ ਕੇ ਕ੍ਰਿਕਟ ਖੇਡਣਾ ਸਿੱਖੇ ਹਨ ਅਤੇ ਅੱਜ ਉਸ ਡ੍ਰੈਸਿੰਗ ਰੂਮ ਦਾ ਹਿੱਸਾ ਹਨ, ਜਿਸ ਵਿਚ ਪੋਂਟਿੰਗ ਵੀ ਹੈ।

ਭਾਰਤ ਸੀਰਿਜ਼ 3-0 ਤੋਂ ਹਾਰੀ
ਪਰਥ, 15 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਬੇਨ ਹਿਲਫੇਨਹਾਸ ਦੀ ਵਧੀਆ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ ਪਰਥ ਆਸਟ੍ਰੇਲੀਆ ਟੇਸਟ ‘ਚ ਪਾਰੀ ਤੇ 37 ਸਕੋਰਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ‘ਚ 3-0 ਦੀ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ‘ਚ 208 ਸਕੋਰ ਪਿੱਛੇ ਰਹਿਣ ਵਾਲੀ ਭਾਰਤੀ ਟੀਮ ਦੂਜੀ ਪਾਰੀ ‘ਚ ਸਿਰਫ 171 ਸਕੋਰ ‘ਤੇ ਹਾਰ ਗਈ।

ਭਾਰਤ ਦਾ ਅੰਤਿਮ ਵਿਕੇਟ ਵਿਰਾਟ ਕੋਹਲੀ ਦੇ ਰੂਪ ‘ਚ ਡਿੱਗਿਆ। ਪੀਟਰ ਸਿਡਨ ਨੇ ਕੋਹਲੀ ਨੂੰ ਵਿਕੇਟ ਦੇ ਪਿੱਛੇ ਆਉਟ ਕਰਵਾ ਕੇ ਟੀਮ ਇੰਡੀਆ ਦਾ ਸੰਘਰਸ਼ ਖ਼ਤਮ ਕਰ ਦਿੱਤਾ।

ਤੇਜ਼ ਗੇਂਦਬਾਜ਼ੀ ਦੀ ਹਮਲਾਵਰਤਾ ਪਸੰਦ ਹੈ : ਕਲਾਰਕ
ਸਿਡਨੀ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਸਟ੍ਰੇਲੀਆਈ ਕ੍ਰਿਕਟ ਕਪਤਾਨ ਮਾਈਕਲ ਕਲਾਰਕ ਭਾਰਤ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਵਿਚ ਆਪਣੇ ਤੇਜ਼ ਗੇਂਦਬਾਜ਼ਾਂ ਦੇ ਹਮਲਾਵਰ ਰਵੱਈਏ ਦਾ ਦੀਵਾਨਾ ਬਣ ਗਿਆ ਹੈ ਤੇ ਚਾਹੁੰਦਾ ਹੈ ਕਿ ਮੰਗਲਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਦੂਸਰੇ ਮੈਚ ਵਿਚ ਵੀ ਉਸਦੇ ਗੇਂਦਬਾਜ਼ ਆਪਣੀ ਲੈਅ ਬਰਕਰਾਰ ਰੱਖਣ।

ਕਲਾਰਕ ਨੇ ‘ਦਿ ਡੇਲੀ ਟੈਲੀਗ੍ਰਾਫ’ ਵਿਚ ਆਪਣੇ ਕਾਲਮ ਵਿਚ ਲਿਖਿਆ ਹੈ, ”ਮੈਨੂੰ ਆਪਣੇ ਗੇਂਦਬਾਜ਼ਾਂ ਦਾ ਹਮਲਾਵਰ ਰਵੱਈਆ ਪਸੰਦ ਹੈ। ਮੈਲਬੋਰਨ ਵਿਚ ਜਿੱਤ ਦੌਰਾਨ ਉਨ੍ਹਾਂ ਜਿਸ ਤਰ੍ਹਾਂ ਨਾਲ ਭਾਰਤ ਦੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਨੂੰ ਆਊਟ ਕੀਤਾ, ਉਹ ਰਵੱਈਆ ਮੈਨੂੰ ਪਸੰਦ ਹੈ।” ਆਸਟ੍ਰੇਲੀਆ ਨੇ ਪਹਿਲਾ ਟੈਸਟ ਮੈਚ ਚਾਰ ਦਿਨ ਦੇ ਅੰਦਰ 122 ਦੌੜਾਂ ਨਾਲ ਜਿੱਤ ਲਿਆ ਤੇ ਕਲਾਰਕ ਨੇ ਟੀਮ ਦੇ ‘ਸਾਕਾਰਾਤਮਕ ਰਵੱਈਏ’ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, ”ਇਸ ਨਾਲ ਅਸੀਂ ਭਾਰਤੀਆਂ ਸਾਹਮਣੇ ਸਾਫ ਕਰ ਦਿੱਤਾ ਕਿ ਅਸੀਂ ਉਨ੍ਹਾਂ ਦੀ ਹਰੇਕ ਚੁਣੌਤੀ ਲਈ ਤਿਆਰ ਹਾਂ।”

ਸਾਨੂੰ ਦੁਬਾਰਾ ਪਾਰੀ ਸੰਭਾਲਣੀ ਹੋਵੇਗੀ : ਅਸ਼ਵਿਨ
ਮੈਲਬੋਰਨ,  28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-  ਸਪਿਨਰ ਆਰ. ਅਸ਼ਵਿਨ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ ਦਿਨ ਆਖਰੀ ਓਵਰ ਵਿਚ ਅੱਜ ਸਚਿਨ ਤੇਂਦੁਲਕ ਦਾ ਵਿਕਟ ਗਵਾਉਣ ਨਾਲ ਮੁਕਾਬਲਾ ਰੋਮਾਂਚਕ ਹੋ ਗਿਆ ਹੈ ਤੇ ਭਾਰਤ ਨੂੰ ਆਪਣਾ ਪੱਲੜਾ ਭਾਰੀ ਕਰਨ ਲਈ ਕੱਲ ਕਾਫੀ ਚੰਗੀ ਬੱਲੇਬਾਜ਼ੀ ਕਰਨੀ ਹੋਵੇਗੀ। ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿਚ 333 ਦੌੜਾਂ ‘ਤੇ ਸਮੇਟਣ ਦੌਰਾਨ 81 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਅਸ਼ਵਿਨ ਨੇ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ, ”ਅੰਤ ਵਿਚ ਵਿਕਟਾਂ ਗਵਾਉਣ  ਕਾਰਨ ਦੂਸਰੀ ਨਵੀਂ ਗੇਂਦ ਨਾਲ ਪਹਿਲਾਂ ਸਾਨੂੰ ਦੁਬਾਰਾ ਪਾਰੀ ਨੂੰ ਸੰਭਾਲਣਾ ਹੋਵੇਗਾ। ਇਹ ਰੋਮਾਂਚਕਾਰੀ ਮੁਕਾਬਲਾ ਹੋਵੇਗਾ ਤੇ ਸਾਨੂੰ ਕੱਲ ਬਹੁਤ ਚੰਗੀ ਬੱਲੇਬਾਜ਼ੀ ਕਰਨੀ ਹੋਵੇਗੀ।” ਉਸਨੇ ਕਿਹਾ, ”ਅਸੀਂ 100 ਤੋਂ ਵੱਧ ਦੌੜਾਂ  ਪਿੱਛੇ ਹਾਂ, ਸਾਨੂੰ ਪਤਾ ਹੈ ਕਿ ਕਿਵੇਂ ਸਾਨੂੰ ਰਾਹੁਲ ਦ੍ਰਾਵਿੜ ਤੇ ਸਚਿਨ ਅੱਗੇ ਕਰ ਸਕਦੇ ਸਨ। ਅਜਿਹਾ ਨਹੀਂ ਹੋਇਆ, ਉਮੀਦ ਕਰਦੇ ਹਾਂ ਕਿ ਕੋਈ ਹੋਰ ਅਜਿਹਾ ਕਰ ਸਕੇਗਾ, ਸਾਨੂੰ ਪਤਾ ਹੈ ਕਿ ਲਕਸ਼ਮਣ ਮੌਜੂਦ ਹੈ।”ਉਸ ਨੇ ਕਿਹਾ, ”ਜੇਕਰ ਸੂਰਜ ਨਿਕਲਦਾ ਹੈ ਤੇ ਵਿਕਟ ਹੋਰ ਆਸਾਨ ਹੋ ਜਾਂਦੀ ਹੈ ਤਾਂ ਸਾਨੂੰ ਜਿੰਨਾ ਜ਼ਿਆਦਾ ਸੰਭਵ ਹੋਵੇ ਬੱਲੇਬਾਜ਼ੀ ਕਰਕੇ ਵੱਧ ਤੋਂ ਵੱਧ ਬੜ੍ਹਤ ਲੈਣ ਦੀ ਜ਼ਰੂਰਤ ਹੈ। ਜਿੱਥੋਂ ਤਕ ਇਸ ਮੈਚ ਦੇ ਨਤੀਜੇ ਦਾ ਸਵਾਲ ਹੈ ਤਾਂ ਪਹਿਲੀ ਪਾਰੀ ਦੀ ਸਥਿਤੀ ਕਾਫੀ ਅਹਿਮ ਰਹੇਗੀ।”ਅਸ਼ਵਿਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਦੇ ਕੋਲ ਕੋਈ ਰਹੱਸਮਈ ਗੇਂਦ ਹੈ, ਜਿਸ  ਨੂੰ ਬੱਲੇਬਾਜ਼ਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ।

ਨੰਬਰ ਇਕ ਟੈਸਟ ਟੀਮ ਹੋਣ ਦਾ ਜਸ਼ਨ ਅਜੇ ਜਾਰੀ- ਸਟਰਾਸ
ਲੰਦਨ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਐਂਡਰਿਊ ਸਟਰਾਸ ਨੇ ਕਿਹਾ ਹੈ ਕਿ ਭਾਰਤ ਦੇ ਹੱਥੋਂ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਦਾ ਖਿਤਾਬ ਜਿੱਤਣ ਦਾ ਜਸ਼ਨ ਉਨ੍ਹਾਂ ਲਈ ਅਜੇ ਵੀ ਜਾਰੀ ਹੈ।

ਸਟਰਾਸ ਨੇ ਕਿਹਾ,”ਭਾਰਤ ਨੂੰ ਹਰਾ ਕੇ ਨੰਬਰ ਇਕ ਟੈਸਟ ਟੀਮ ਬਣਨਾ ਮੇਰੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਜਦੋਂ ਮੈਂ ਖਿਤਾਬ ਜਿੱਤਣ ਦੇ ਅਗਲੇ ਦਿਨ ਡਰਾਈਵਿੰਗ ਕਰ ਰਿਹਾ ਸੀ ਮੇਰੇ ਤੋਂ ਰਾਤ ਦਾ ਨਸ਼ਾ ਵੀ ਨਹੀਂ ਉਤਰਿਆ ਸੀ ਅਤੇ ਮੈਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਇਹ ਖਿਤਾਬ ਉਮੀਦ ਤੋਂ ਕਾਫੀ ਪਹਿਲਾਂ ਹੀ ਮਿਲ ਗਿਆ ਅਤੇ ਇਸ ਲਈ ਕੋਈ ਵੀ ਉਨ੍ਹਾਂ ਨੂੰ ਇਸਦਾ ਜਮ ਕੇ ਜਸ਼ਨ ਮਨਾਉਣ ਤੋਂ ਨਹੀਂ ਰੋਕ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਲੜੀ ਦੌਰਾਨ ਭਾਰਤ ਦੇ ਖਿਲਾਫ 700 ਰਨਾਂ ਦਾ ਇੰਨਾ ਵੱਡਾ ਸਕੋਰ ਖੜਾ ਕਰਨਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਉਹ

ਜਿੱਤਣ ਲਈ ਬੇਤਾਬ ਸਨ ਅਤੇ ਚੋਟੀ ‘ਤੇ ਬਣੇ ਰਹਿਣ ਲਈ ਵੀ ਇਹ ਕਾਫੀ ਜਰੂਰੀ ਸੀ। ਹਾਲਾਂਕਿ ਸਟਰਾਸ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਚੋਟੀ ਉੱਤੇ ਬਣੀ ਰਹੇ।

ਪੇਸ ਤੇ ਭੂਪਤੀ ਦੇ ਮਿਲਣ-ਵਿਛੜਨ ਦਾ ਗਵਾਹ ਬਣਿਆ 2011
ਨਵੀਂ ਦਿੱਲੀ, 18 ਦਸੰਬਰ, (ਦੇਸ ਪ੍ਰਦੇਸ ਟਾਈਮਜ਼ ਬਿਊਰੋ) – ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ 9 ਸਾਲ ਬਾਅਦ ਮਿਲੇ ਅਤੇ ਫਿਰ ਵੱਖ ਹੋ ਗਏ। ਭਾਰਤੀ ਟੈਨਿਸ ਖਿਡਾਰੀਆਂ ਨੇ 2011 ਵਿਚ ਕਈ ਉਤਰਾਅ-ਚੜ੍ਹਾਅ ਦੇਖੇ। ਲੰਡਨ ਓਲੰਪਿਕ 2012 ਵਿਚ ਤਮਗਾ ਜਿੱਤਣ ਦੀ ਕਵਾਇਦ ਵਿਚ ਪੇਸ ਅਤੇ ਭੂਪਤੀ ਨੇ ਇਸ ਸੈਸ਼ਨ ਵਿਚ ਮਿਲ ਕੇ ਖੇਡਣ ਦਾ ਫੈਸਲਾ ਕੀਤਾ ਸੀ ਪਰ ਕੁਝ ਮਹੀਨਿਆਂ ਵਿਚ ਦੋਵੇਂ ਵੱਖ ਹੋ ਗਏ। ਇਸ ਤੋਂ ਇਲਾਵਾ ਭਾਰਤ-ਪਾਕਿ ਜੋੜੀ ਰੋਹਨ ਬੋਪੰਨਾ ਅਤੇ ਅਹਿਸਾਮ ਉਲ ਹੱਕ ਕੁਰੈਸ਼ੀ ਵੀ ਵੱਖ ਹੋ ਗਏ। ਭੂਪਤੀ ਆਉਣ ਵਾਲੇ ਸੈਸ਼ਨ ਵਿਚ ਬੋਪੰਨਾ ਨਾਲ ਖੇਡੇਗਾ। ਦੂਸਰੇ ਪਾਸੇ ਪੇਸ ਸਰਬੀਆ ਦੇ ਜਾਕੋ ਟਿਪਸਾਰੇਵਿਕ ਨੂੰ ਚੇਨਈ ਓਪਨ ਵਿਚ ਜੋੜੀਦਾਰ ਬਣਾਏਗਾ। ਇਸ ਤੋਂ ਬਾਅਦ ਉਹ ਰਾਡੇਕ ਸਟੀਪਾਨੇਕ ਨਾਲ ਟੂਰ ‘ਤੇ ਖੇਡੇਗਾ। ਬੋਪੰਨਾ ਦਾ ਕੁਰੈਸ਼ੀ ਤੋਂ ਵੱਖ ਹੋਣ ਦਾ ਫੈਸਲਾ ਹੈਰਾਨ ਵਾਲਾ ਰਿਹਾ। ਕੁਰੈਸ਼ੀ ਨੇ ਇਸ ਬਾਰੇ ਕਿਹਾ ਸੀ ਕਿ ਮੈਂ ਚਾਹੁੰਦਾ ਸੀ  ਰੋਹਨ ਨਾਲ ਖੇਡਾਂ ਪਰ ਵੱਖ ਹੋਣ ਦਾ ਫੈਸਲਾ ਉਸ ਦਾ ਹੈ। ਮੈਂ ਇਸ ਤੋਂ ਰੈਹਾਨ ਹਾਂ, ਦੂਸਰੇ ਪਾਸੇ ਪੇਸ ਦਾ ਮੰਨਣਾ ਸੀ ਕਿ ਟੂਰ ‘ਤੇ ਉਸ ਦੇ ਅਤੇ ਭੂਪਤੀ ਨਾਲ ਨੌਜਵਾਨ ਜੋੜੀਦਾਰ ਹੋਣਾ ਚਾਹੀਦਾ ਹੈ। ਪੇਸ ਅਤੇ ਭੂਪਤੀ ਨੇ ਇਕੱਠੇ ਹੋਣ ਤੋਂ ਬਾਅਦ ਜਨਵਰੀ ਵਿਚ ਚੇਨਈ ਓਪਨ ਜਿੱਤਿਆ ਸੀ। ਦੋਵੇਂ ਆਸਟ੍ਰੇਲੀਆਈ ਓਪਨ ਦੇ ਫਾਈਨਲ ਵਿਚ ਪਹੁੰਚੇ ਜਿਥੇ ਉਨ੍ਹਾਂ ਅਮਰੀਕਾ ਦੇ ਬਾਬ ਅਤੇ ਮਾਇਕ ਬ੍ਰਾਇਨ ਨੂੰ ਹਰਾਇਆ। ਇਸ ਜੋੜੀ ਨੇ ਅਪ੍ਰੈਲ ਵਿਚ ਸੋਨੀ ਐਰਿਕਸਨ ਟੂਰਨਾਮੈਂਟ ਜਿੱਤਿਆ ਅਤੇ ਏ. ਟੀ. ਪੀ. ਵਿਸ਼ਵ ਟੂਰ ‘ਚ ਡਬਲਜ਼ ਟੀਮ ਰੈਂਕਿੰਗ ਵਿਚ ਨੰਬਰ 1 ‘ਤੇ ਪਹੁੰਚ ਗਏ। ਸਿਨਸਿਨਾਟੀ ਵਿਚ ਵੈਸਟਰਨ ਐਂਡ ਸਦਰਨ ਓਪਨ ਫਾਈਨਲ ਜਿੱਤ ਕੇ ਉਨ੍ਹਾਂ ਨੇ 10 ਸਾਲ ਏ. ਟੀ. ਪੀ. ਟੂਰ ਮਾਸਟਰਸ 1000 ਟੂਰਨਾਮੈਂਟ ਵਿਚ ਪਹਿਲਾ ਖਿਤਾਬ ਹਾਸਲ ਕੀਤਾ। ਇਸ ਦੇ ਚਲਦਿਆਂ ਸੱਟਾਂ ਤੋਂ ਪ੍ਰੇਸ਼ਾਨ ਸਾਨੀਆ ਨੇ ਸਾਲ ਦੀ ਸ਼ੁਰੂਆਤ ਗੋਡੇ ਦੀ ਸੱਟ ਨਾਲ ਕੀਤੀ। ਸੱਟ ਤੋਂ ਬਾਅਦ ਸਾਨੀਆ ਨੇ 3 ਡਬਲਯੂ. ਟੀ. ਏ. ਡਬਲਜ਼ ਖਿਤਾਬ ਜਿੱਤੇ। ਦੋ ਵਿਚ ਰੂਸ ਦੀ ਏਲੇਨਾ ਵੇਸਨੀਨਾ ਉਸ ਦੀ ਜੋੜੀਦਾਰ ਸੀ ਤੇ ਇਕ ਵਿਚ ਕਜ਼ਾਕਿਸਤਾਨ ਦੀ ਜਾਰੋਸਲਾਵਾ ਸ਼ਵੇਦੋਵਾ । ਉਹ ਫ੍ਰੈਂਚ ਓਪਨ ਵਿਚ ਪਹੁੰਚੀ ਪਰ ਖਿਤਾਬ ਨਹੀਂ ਜਿੱਤ ਸਕੀ।  ਵਿੰਬਲਡਨ ਵਿਚ ਸਾਨੀਆ ਅਤੇ ਵੇਸਨੀਨਾ ਨੂੰ ਸੈਮੀਫਾਈਨਲ ਵਿਚ ਕਵੇਟਾ ਪੈਸ਼ਕੇ ਅਤੇ ਕੈਟਰੀਨਾ ਸੈਬੋਨਿਤਕ ਨੇ ਹਰਾਇਆ। ਸਿੰਗਲਜ਼ ਵਿਚ ਉਹ 166 ‘ਚੋਂ 187ਵੇਂ ਸਥਾਨ ‘ਤੇ ਪਹੁੰਚੀ। ਪੁਰਸ਼ ਸਿੰਗਲਜ਼ ਵਿਚ ਅਰਜੁਨ ਪੁਰਸਕਾਰ ਜੇਤੂ ਸੋਮਦੇਵ ਦੇਵਵਰਮਨ ਵਧੀਆ ਸਿੰਗਲਜ਼ ਰੈਂਕਿੰਗ ਹਾਸਲ ਕਰਕੇ 62ਵੇਂ ਸਥਾਨ ‘ਤੇ ਪਹੁੰਚਿਆ। ਸੈਸ਼ਨ ਦੇ ਆਖਿਰ ਵਿਚ ਉਹ 84ਵੇਂ ਸਥਾਨ ‘ਤੇ ਰਿਹਾ। ਉਹ ਇਸ ਸਾਲ ਰੋਜਰ ਫੈਡਰਰ ਅਤੇ ਨਡਾਲ ਨਾਲ ਖੇਡਿਆ। ਹਾਲਾਂਕਿ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਹਾਰ ਗਿਆ। ਉਹ ਸੋਨੀ ਐਰਿਕਸਨ ਮਿਆਮੀ ਮਾਸਟਰਸ ਵਿਚ ਤੀਸਰੇ ਦੌਰ ਤਕ ਪਹੁੰਚਿਆ। ਅਮਰੀਕੀ ਓਪਨ ਵਿਚ ਹਾਲਾਂਕਿ ਗੁਲਰੈਮੋ ਗਰਸੀਆ ਲੋਪੇਜ਼ ਨੇ ਉਸ ਨੂੰ ਦੂਸਰੇ ਦੌਰ ਵਿਚ ਹਰਾਇਆ। ਅਗਲੇ ਸਾਲ ਫੋਕਸ ਓਲੰਪਿਕ ‘ਤੇ ਰਹੇਗਾ, ਜਿਸ ਵਿਚ ਭੂਪਤੀ ਅਤੇ ਬੋਪੰਨਾ ਭਾਰਤ ਦੀ ਅਗਵਾਈ ਕਰਨਗੇ। ਪੇਸ ਜੇਕਰ ਡਬਲਜ਼ ਰੈਂਕਿੰਗ ਵਿਚ ਅਗਲੇ ਸਾਲ ਜੂਨ ਤਕ ਚੋਟੀ ਦੇ 10 ਵਿਚ ਪਹੁੰਚਦਾ ਹੈ ਤਾਂ ਉਹ ਵੀ ਦੇਸ਼ ਚੋਟੀ ਦੇ ਸਿੰਗਲਜ਼ ਖਿਡਾਰੀ ਸੋਮਦੇਵ ਨਾਲ ਖੇਡ ਸਕਦਾ ਹੈ।

ਕੋਹਲੀ ਬਣਿਆ 2011 ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼
ਚੇਨਈ, 13 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਮੱਧਕ੍ਰਮ ਦਾ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਅੱਜ ਵੈਸਟਇੰਡੀਜ਼ ਖਿਲਾਫ 80 ਦੌੜਾਂ ਦੀ ਪਾਰੀ ਖੇਡਣ ਨਾਲ ਹੀ ਸਾਲ 2011 ਦੇ ਕੈਲੰਡਰ ਸਾਲ ਵਿਚ ਇਕ ਦਿਨਾ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ।

ਇਹ ਇਸ ਕੈਲੰਡਰ ਦਾ ਆਖਰੀ ਇਕ ਦਿਨਾ ਮੈਚ ਸੀ, ਜਿਸ ਦਾ ਮਤਲਬ ਹੈ ਕਿ ਇਸ ਸਾਲ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਕੋਹਲੀ ਦੇ ਨਾਂ ‘ਤੇ ਹੀ ਦਰਜ ਰਹੇਗਾ। ਉਸਨੇ ਇਸ ਸਾਲ 34 ਮੈਚਾਂ ਦੀਆਂ ਇੰਨੀਆਂ ਹੀ ਪਾਰੀਆਂ ਵਿਚ 47.62 ਦੀ ਔਸਤ ਨਾਲ 1381 ਦੌੜਾਂ ਬਣਾਈਆਂ, ਜਿਸ ਵਿਚ ਚਾਰ ਸੈਂਕੜੇ ਤੇ 8 ਅਰਧ ਸੈਂਕੜੇ ਸ਼ਾਮਲ ਹਨ।

ਭਾਰਤੀ ਗੇਂਦਬਾਜ਼ਾਂ ਦੀ ਕੈਰੇਬੀਆਈ ਬੱਲੇਬਾਜ਼ਾਂ ਕੀਤੀ ਧੁਣਾਈ!
ਵਿਸ਼ਾਖਾਪਟਨਮ, 2 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭਾਰਤ-ਵੈਸਟਇੰਡੀਜ਼ ਵਿਚਾਲੇ ਜਾਰੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ ‘ਚ ਵੈਸਟਇੰਡੀਜ਼ ਨੇ ਟੀਮ ਇੰਡੀਆ ਨੂੰ ਜਿੱਤ ਲਈ 770 ਦੌੜਾਂ ਦਾ ਟੀਚਾ ਦਿੱਤਾ ਹੈ। ਰਾਮਪਾਲ ਅਤੇ ਰੋਸ਼ ਵਿਚਾਲੇ ਆਖਰੀ ਵਿਕਟ ਲਈ 99 ਦੌੜਾਂ ਦੀ ਹੋਈ ਸਾਂਝੇਦਾਰੀ ਦੀ ਬਦੌਲਤ ਵੈਸਟਇੰਡੀਜ਼ ਨੇ ਨਿਰਧਾਰਤ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 269 ਦੌੜਾਂ ਬਣਾਈਆਂ।

ਇਕ ਸਮੇਂ ਵੈਸਟਇੰਡੀਜ਼ ਦੇ 36 ਓਵਰਾਂ ‘ਚ 170 ਦੌੜਾਂ ‘ਤੇ 9 ਵਿਕਟਾਂ ਡਿੱਗ ਗਈਆਂ ਸਨ ਪਰ ਰਾਮਪਾਲ ਨੇ ਆਤਿਸ਼ੀ ਪਾਰੀ ਖੇਡਦੇ ਹੋਏ ਸਿਰਫ 35 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਅਖੀਰ ਤੱਕ 66 ਗੇਂਦਾਂ ‘ਚ 86 ਦੌੜਾਂ ਬਣਾ ਕੇ ਅਜੇਤੂ ਰਿਹਾ। ਕੇਮਰ ਰੋਸ਼ ਨੇ ਵੀ ਉਸਦਾ ਪੂਰਾ ਸਾਥ ਦਿੱਤਾ ਅਤੇ 24 ਦੌੜਾਂ ਬਣਾ ਕੇ ਅਜੇਤੂ ਰਿਹਾ। ਦੋਵਾਂ ਨੇ ਆਖਰੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਨਿਭਾਈ।

ਰਾਮਪਾਲ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 6 ਸ਼ਾਨਦਾਰ ਛੱਕੇ ਲਗਾਏ। ਇਸ ਤੋਂ ਇਲਾਵਾ ਸਿਮਨਸ ਨੇ ਵੀ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਵਿਨੇ ਕੁਮਾਰ ਅਤੇ ਉਮੇਸ਼ ਯਾਦਵ ਦੀ ਘਾਤਕ ਗੇਂਦਬਾਜ਼ੀ ਸਾਹਮਣੇ ਕੈਰੇਬੀਆਈ ਬੱਲੇਬਾਜ਼ਾਂ ਦੀ ਸ਼ੁਰੂਆਤੀ ਪਾਰੀ ਲੜਖੜਾ ਗਈ। ਉਮੇਸ਼ ਯਾਦਵ ਨੂੰ 3 ਵਿਕਟਾਂ, ਵਿਨੇ ਕੁਮਾਰ ਅਤੇ ਰਵਿੰਦਰ ਜਡੇਜਾ ਨੂੰ 2-2 ਵਿਕਟਾਂ ਅਤੇ ਆਰ. ਅਸ਼ਵਿਨ ਨੂੰ 1 ਵਿਕਟ ਮਿਲਿਆ।