Des Pardes Times » ਵਿਸ਼ੇਸ਼ ਲੇਖ

ਕ੍ਰਿਕਟ ਖਿਡਾਰੀ ਯੁਵਰਾਜ ਨੂੰ ਕੈਂਸਰ, ਅਮਰੀਕਾ ‘ਚ ਹੋ ਰਿਹੈ ਇਲਾਜ
ਨਵੀਂ ਦਿੱਲੀ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ ‘ਚ ਟਿਊਮਰ ਦੀ ਪੁਸ਼ਟੀ ਕੀਤੀ ਸੀ, ਪਰ ਜਾਂਚ ਦੌਰਾਨ ਇਹ ਘਾਤਕ ਪਾਇਆ ਗਿਆ।

ਯੁਵਰਾਜ ਇਸ ਵੇਲੇ ਬੋਸਟਨ ਦੇ ਕੈਂਸਰ ਹਸਪਤਾਲ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਡਾਕਟਰ ਜਤਿਨ ਚੌਧਰੀ ਨੇ ਭਰੋਸਾ ਦਵਾਇਆ ਹੈ ਕਿ ਇਲਾਜ ਨਾਲ ਸਭ ਠੀਕ ਹੋ ਜਾਵੇਗਾ ਤੇ ਇਹ ਬੱਲੇਬਾਜ਼ ਮਈ ‘ਚ ਕ੍ਰਿਕਟ ਖੇਡਣ ਲਈ ਫਿੱਟ ਹੋ ਜਾਵੇਗਾ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ ਇਸ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਡਾ. ਚੌਧਰੀ ਦਾ ਕਹਿਣਾ ਹੈ ਕਿ ਇਹ ਘਾਤਕ ਟਿਊਮਰ ਕੈਂਸਰ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪਤਾ ਪਹਿਲੇ ਗੇੜ ‘ਚ ਹੀ ਲੱਗ ਗਿਆ ਹੈ। ਡਾਕਟਰਾਂ ਨੂੰ ਇਹ ਫੈਸਲਾ ਲੈਣ ‘ਚ ਦਿੱਕਤ ਆ ਰਹੀ ਸੀ ਕਿ ਦਵਾਈ ਜਾਰੀ ਰੱਖੀ ਜਾਵੇ ਜਾਂ ਕੀਮੋਥਰੈਪੀ ਕੀਤੀ ਜਾਵੇ। ਟਿਊਮਰ ਦਾ ਹਿੱਸਾ ਦਿਲ ਦੀ ਧਮਨੀ ਦੇ ਬਿਲਕੁਲ ਉਪਰ ਸੀ ਤੇ ਇਸ ਦੇ ਫਟਣ ਦਾ ਖਤਰਾ ਸੀ। ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਅਜੇ ਪਹਿਲੀ ਸਟੇਜ ਹੈ ਤੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

ਡਾ. ਚੌਧਰੀ ਦਾ ਕਹਿਣਾ ਹੈ ਕਿ ਆਖਰ ‘ਚ ਫੈਸਲਾ ਲਿਆ ਗਿਆ ਕਿ ਯੁਵਰਾਜ ਨੂੰ ਕੀਮੋਥਰੈਪੀ ਕਰਾਉਣੀ ਪਵੇਗੀ ਤੇ ਉਹ 26 ਜਨਵਰੀ ਨੂੰ ਅਮਰੀਕਾ ਚਲਾ ਗਿਆ। ਮਾਰਚ ਦੇ ਅੰਤ ‘ਚ ਉਹ ਸੀ ਟੀ ਸਕੈਨ ਕਰਵਾਏਗਾ। ਇਸ ਤੋਂ ਬਾਅਦ ਅਪਰੈਲ ‘ਚ ‘ਰੀਹੈਬਲੀਟੇਸ਼ਨ‘ ਹੋਵੇਗਾ ਤੇ ਉਹ ਮਈ ਤੱਕ ਖੇਡਣ ਲਈ ਫਿੱਟ ਹੋ ਜਾਵੇਗਾ।

ਯੁਵਰਾਜ ਪਿਛਲੇ ਵਰ੍ਹੇ ‘ਪਲੇਅਰ ਆਫ ਦ ਟੂਰਨਾਮੈਂਟ‘ ਰਿਹਾ ਸੀ। ਉਸ ਨੇ 362 ਦੌੜਾਂ ਬਣਾ ਕੇ ਅਤੇ 15 ਵਿਕਟ ਲੈ ਕੇ ਚਾਰ ਵਾਰ ‘ਮੈਨ ਆਫ ਦ ਮੈਚ‘ ਪੁਰਸਕਾਰ ਹਾਸਲ ਕੀਤੇ ਸਨ। ਉਹ ਇਲਾਜ ਲਈ ਆਯੁਰਵੈਦਿਕ ਦਵਾਈਆਂ ਵੀ ਲੈ ਰਿਹਾ ਹੈ। ਡਾਕਟਰਾਂ ਅਨੁਸਾਰ ਆਯੁਰਵੈਦਿਕ ਇਲਾਜ ਤੋਂ ਬਾਅਦ ਕੀਮੋਥਰੈਪੀ ਸਿਰਫ ਛੇ ਵਾਰ ਕਰਾਉਣੀ ਪਵੇਗੀ। ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ਦੀ ਜ਼ਰੂਰਤ ਨਹੀਂ ਪਈ ਤੇ ਉਹ ਜਲਦੀ ਰਾਜ਼ੀ ਹੋ ਜਾਵੇਗਾ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਹਸਪਤਾਲਾਂ ‘ਚ ਗਲਤ ਜਾਂਚ ਕਾਰਨ ਕੈਂਸਰ ਦਾ ਪਤਾ ਲੱਗਣ ‘ਚ ਦੇਰ ਹੋਈ ਹੈ। ਡਾਕਟਰ ਚੌਧਰੀ ਨੇ ਦੱਸਿਆ ਕਿ ਰੂਸੀ ਡਾਕਟਰ ਦੀ ਜਾਂਚ ਤੋਂ ਬਾਅਦ ਕੈਂਸਰ ਦਾ ਪਤਾ ਲੱਗਾ ਤੇ ਅਮਰੀਕਾ ‘ਚ ਡਾਕਟਰਾਂ ਦੀ ਸਲਾਹ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਯੁਵਰਾਜ ਦੀ ਕੀਮੋਥਰੈਪੀ ਕਰਵਾਈ ਜਾਵੇਗੀ।

ਭਾਰਤ ਨੇ ਸੀਰੀਆ ਦੇ ਖਿਲਾਫ ਵੋਟ ਪਾਈ
ਨਵੀਂ ਦਿੱਲੀ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸੀਰੀਆ ਵਿੱਚ 11 ਮਹੀਨਿਆਂ ਤੋਂ ਜਾਰੀ ਸੰਕਟ ਦੇ ਪੁਰਅਮਨ ਖਾਤਮੇ ਤੇ ਮੁਲਕ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਉਤੇ ਸੱਤਾ ਛੱਡਣ ਦਾ ਜ਼ੋਰ ਪਾਉਣ ਲਈ ਅਰਬ ਲੀਗ ਵੱਲੋਂ ਯੂ ਐਨ ਦੀ ਸਲਾਮਤੀ ਕੌਂਸਲ ਵਿੱਚ ਪੇਸ਼ ਮਤਾ ਬੀਤੀ ਰਾਤ ਸਿਰੇ ਨਾ ਚੜ੍ਹ ਸਕਿਆ, ਕਿਉਂਕਿ ਰੂਸ ਅਤੇ ਚੀਨ ਨੇ ਇਸ ਨੂੰ ਵੀਟੋ ਕਰ ਦਿੱਤਾ। ਭਾਰਤ ਤੇ ਅਮਰੀਕਾ ਸਮੇਤ ਕਈ ਮੁਲਕਾਂ ਨੇ ਮਤੇ ਦੇ ਹੱਕ ਵਿੱਚ ਵੋਟਾਂ ਪਾਈਆਂ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਵਾਸੀਆਂ ਉਤੇ ਤਸ਼ੱਦਦ ਦੀ ਨਿਖੇਧੀ ਕਰਦਿਆਂ ਅਸਦ ਨੂੰ ਸੱਤਾ ਛੱਡਣ ਲਈ ਕਿਹਾ ਹੈ।

ਭਾਰਤ ਦਾ ਕਹਿਣਾ ਹੈ ਕਿ ਉਹ ਇਸ ਮਸਲੇ ਦੇ ਪੁਰਅਮਨ ਹੱਲ ਦਾ ਹਾਮੀ ਹੈ। ਕੌਂਸਲ ਦੀ ਮੀਟਿੰਗ ਤੋਂ ਬਾਅਦ ਯੂ ਐਨ ਵਿੱਚ ਭਾਰਤੀ ਦੂਤ ਹਰਦੀਪ ਸਿੰਘ ਪੁਰੀ ਨੇ ਕਿਹਾ, ‘ਸਾਡੇ ਵੱਲੋਂ ਮਤੇ ਦੀ ਹਮਾਇਤ ਮਸਲੇ ਦੇ ਹੱਲ ਲਈ ਅਰਬ ਲੀਗ ਦੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਦਾ ਸਿੱਟਾ ਹੈ, ਤਾਂ ਕਿ ਦੇਸ਼ ਵਿੱਚ ਸਿਆਸੀ ਅਮਲ ਸ਼ੁਰੂ ਹੋ ਸਕੇ।‘ ਗੌਰ ਤਲਬ ਹੈ ਕਿ ਬੀਤੇ ਦਿਨੀਂ ਹਕੂਮਤ ਨੇ ਸੀਰੀਆ ਵਿੱਚ 200 ਹਕੂਮਤ ਵਿਰੋਧੀਆਂ ਦਾ ਕਤਲੇਆਮ ਕਰਾਇਆ ਸੀ। ਇਹ ਮਤਾ ਇਸ ਮੁਲਕ ਦੇ ਰਾਸ਼ਟਰਪਤੀ ਅਸਦ ਉਤੇ ਸੱਤਾ ਛੱਡਣ ਲਈ ਦਬਾਅ ਪਾਉਣ ਲਈ ਪੇਸ਼ ਕੀਤਾ ਗਿਆ ਸੀ। ਰੂਸ ਤੇ ਚੀਨ ਨੇ ਹਾਲੀਆ ਸਮੇਂ ਵਿੱਚ ਸਲਾਮਤੀ ਕੌਂਸਲ ਵਿਖੇ ਦੂਜੀ ਵਾਰ ਇਕੱਠਿਆਂ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਇਸ ਤੋਂ ਪਹਿਲਾਂ ਪੰਜ ਅਕਤੂਬਰ ਨੂੰ ਅਜਿਹਾ ਕੀਤਾ ਸੀ।

ਸੀਰੀਆ ਦੇ ਮਾਮਲੇ ਉਤੇ ਭਾਰਤ ਦੀ ਪੁਜ਼ੀਸ਼ਨ ਸਾਫ ਕਰਦਿਆਂ ਸ੍ਰੀ ਪੁਰੀ ਨੇ ਸਲਾਮਤੀ ਕੌਂਸਲ ਵਿੱਚ ਕਿਹਾ ਕਿ ਭਾਰਤ ਦਾ ਖਿਆਲ ਹੈ ਕਿ ਸੀਰੀਆ ਵਿੱਚ ਕਿਸ ਦੀ ਹਕੂਮਤ ਹੋਵੇ, ਇਹ ਤੈਅ ਕਰਨਾ ਸੀਰੀਆ ਦੇ ਲੋਕਾਂ ਦਾ ਹੱਕ ਹੈ। ਉਨ੍ਹਾਂ ਕਿਹਾ, ‘ਸੀਰੀਆ ਦੀਆਂ ਸਾਰੀਆਂ ਇਕ-ਦੂਜੇ ਦੀਆਂ ਵਿਰੋਧੀ ਤਾਕਤਾਂ ਨੂੰ ਚਾਹੀਦਾ ਹੈ ਕਿ ਉਹ ਪੁਰਅਮਨ ਗੱਲਬਾਤ ਸ਼ੁਰੂ ਕਰਨ। ਸਾਨੂੰ ਉਮੀਦ ਹੈ ਕਿ ਇਸ ਨਾਲ ਅਮਨ ਦਾ ਨਵਾਂ ਮਾਹੌਲ ਬਣੇਗਾ ਅਤੇ ਸਿਆਸੀ ਅਮਲ ਸ਼ੁਰੂ ਹੋਵੇਗਾ।‘ ਉਨ੍ਹਾਂ ਕਿਹਾ ਕਿ ਇਹ ਬਹੁਤ ‘ਅਫਸੋਸ‘ ਦੀ ਗੱਲ ਹੈ ਕਿ ਰੂਸ ਤੇ ਚੀਨ ਨੇ ਮਤੇ ਨੂੰ ਵੀਟੋ ਕਰ ਦਿੱਤਾ, ਜਦੋਂ ਕਿ ਬਾਕੀ ਸਾਰੇ 13 ਮੈਂਬਰਾਂ ਨੇ ਇਸ ਦੀ ਹਮਾਇਤ ਕੀਤੀ। ਇਨ੍ਹਾਂ ਹਮਾਇਤੀ ਮੁਲਕਾਂ ਵਿੱਚ ਅਮਰੀਕਾ ਅਤੇ ਭਾਰਤ ਤੋਂ ਇਲਾਵਾ ਫਰਾਂਸ, ਬਰਤਾਨੀਆ ਅਤੇ ਪਾਕਿਸਤਾਨ ਵੀ ਸ਼ਾਮਲ ਹਨ।

ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦਾ ਫੈਸਲਾ, ਬਾਗੀਆਂ ਦੀਆਂ ਸੂਚੀਆਂ ਤਲਬ
ਚੰਡੀਗੜ੍ਹ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ ‘ਚ ਹੋਈਆਂ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਅਕਾਲੀ ਆਗੂਆਂ ਵਿਰੁੱਧ ਅਕਾਲੀ ਦਲ ਨੇ ਸਖਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਇਸ ਫੈਸਲੇ ਮੁਤਾਬਕ ਜ਼ਿਲਾ ਜਥੇਦਾਰਾਂ ਤੇ ਉਮੀਦਵਾਰਾਂ ਨੂੰ ਕਿਹਾ ਗਿਆ ਹੈ ਕਿ ਵਿਰੋਧ ਕਰਨ ਵਾਲੇ ਆਗੂਆਂ ਦੇ ਨਾਂ ਅਤੇ ਰਿਪੋਰਟਾਂ ਦੋ ਹਫਤਿਆਂ ਦੇ ਅੰਦਰ ਪਾਰਟੀ ਨੂੰ ਦਿੱਤੀਆਂ ਜਾਣ। ਮਹੱਤਵਪੂਰਨ ਤੱਥ ਇਹ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ‘ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਦੋਸ਼ ਲੱਗੇ ਹਨ। ਅਜਿਹੇ ਦੋਸ਼ਾਂ ਵਿੱਚ ਘਿਰਨ ਵਾਲੇ ਸਾਬਕਾ ਵਿਧਾਇਕਾਂ ਦੇ ਨਾਂ ਵੀ ਸ਼ਾਮਲ ਹਨ।

ਸੂਤਰਾਂ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ‘ਤੇ ਚਰਚਾ ਕੀਤੀ ਗਈ। ਅਕਾਲੀ ਦਲ ਦੇ ਕਈ ਆਗੂਆਂ ਨੇ ਇਸ ਗੱਲ ‘ਤੇ ਤਾਂ ਜ਼ੋਰ ਦਿੱਤਾ ਕਿ ਸੂਬੇ ਵਿੱਚ ਆਉਣ ਵਾਲੀ ਸਰਕਾਰ ਅਕਾਲੀ-ਭਾਜਪਾ ਗੱਠਜੋੜ ਦੀ ਬਣ ਸਕਦੀ ਹੈ, ਪਰ ਕਈ ਮੈਂਬਰਾਂ ਨੇ ਦੁੱਖ ਪ੍ਰਗਟ ਕੀਤਾ ਕਿ ਆਪਣਿਆਂ ਨੇ ਹੀ ਪਾਰਟੀ ਉਮੀਦਵਾਰਾਂ ਦੀ ਬੇੜੀ ਵਿੱਚ ਵੱਟੇ ਪਾਉਣ ਦੀ ਕਸਰ ਬਾਕੀ ਨਹੀਂ ਛੱਡੀ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਜ਼ਿਲਾ ਜਥੇਦਾਰਾਂ ਅਤੇ ਉਮੀਦਵਾਰਾਂ ਤੋਂ ਰਿਪੋਰਟ ਲੈਣ ਦਾ ਫੈਸਲਾ ਕੀਤਾ।

ਪੰਜਾਬ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਛੇ ਮਾਰਚ ਨੂੰ ਹੋਣੀ ਹੈ। ਪਾਰਟੀ ਹਲਕਿਆਂ ਦਾ ਦੱਸਣਾ ਹੈ ਕਿ ਬਾਗੀ ਸੁਰਾਂ ਅਲਾਪਣ ਵਾਲੇ ਆਗੂਆਂ ਖਿਲਾਫ ਨਤੀਜੇ ਆਉਣ ਤੋਂ ਪਹਿਲਾਂ ਵੀ ਕਾਰਵਾਈ ਹੋ ਸਕਦੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਕਈ ਹਲਕਿਆਂ ਤੋਂ ਸੀਨੀਅਰ ਆਗੂਆਂ ਵੱਲੋਂ ਪਾਰਟੀ ਉਮੀਦਵਾਰਾਂ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ।

ਇਸ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮਾਰਚ ਮਹੀਨੇ ਹੋਣ ਵਾਲੀਆਂ ਚੋਣਾਂ ਦੌਰਾਨ ਅਖਤਿਆਰ ਕੀਤੀ ਜਾਣ ਵਾਲੀ ਰਣਨੀਤੀ ‘ਤੇ ਵੀ ਵਿਚਾਰ ਕੀਤਾ ਗਿਆ। ਪਾਰਟੀ ਵੱਲੋਂ ਦਿੱਲੀ ਦੀ ਧਾਰਮਿਕ ਸੰਸਥਾ ਦੀਆਂ ਚੋਣਾਂ ਲਈ 9 ਫਰਵਰੀ ਨੂੰ ਦਿੱਲੀ ਵਿੱਚ ਮੀਟਿੰਗ ਬੁਲਾ ਲਈ ਹੈ।

ਜਥੇਦਾਰ ਨੰਦਗੜ੍ਹ ਵੱਲੋਂ ਸਮਾਜ ਸੁਧਾਰ ਮੁਹਿੰਮ ਚਲਾਉਣ ਦਾ ਐਲਾਨ
ਬਠਿੰਡਾ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਡੇਰਾ ਸਿਰਸਾ ਖਿਲਾਫ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਜ ਇਥੇ ਗੁਰਦੁਆਰਾ ਹਾਜੀ ਰਤਨ ਵਿੱਚ ਆਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ‘ਸਮਾਜਿਕ ਮੁਹਿੰਮ‘ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਹੈ।

ਦੱਸਣ ਯੋਗ ਹੈ ਕਿ ਡੇਰਾ ਸਿਰਸਾ ਵੱਲੋਂ ਜਿਸ ਤਰ੍ਹਾਂ ਸਮਾਜਿਕ ਕੰਮ ਕੀਤੇ ਜਾਂਦੇ ਹਨ, ਉਸ ਦੇ ਟਾਕਰੇ ਵਿੱਚ ਹੁਣ ਏਕਨੂਰ ਖਾਲਸਾ ਫੌਜ ਵੀ ਸਿੱਖੀ ਨਾਲੋਂ ਟੁੱਟ ਰਹੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਸਮਾਜਿਕ ਮੁਹਿੰਮ ਤੋਰੇਗੀ। ਜਥੇਦਾਰ ਨੰਦਗੜ੍ਹ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਇਸ ਮੁਹਿੰਮ ਤਹਿਤ ਚਾਰ ਮਾਰਚ ਨੂੰ ਪਿੰਡ ਗੰਗਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਵਿਰਸੇ ਨਾਲ ਜੁੜਨ ਲਈ ਜਾਗਰੂਕ ਕੀਤਾ ਜਾਵੇਗਾ। ਏਕਨੂਰ ਖਾਲਸਾ ਫੌਜ ਵੱਲੋਂ 11 ਮਾਰਚ ਨੂੰ ਪਿੰਡ ਗੰਗਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਜਥੇਦਾਰ ਨੰਦਗੜ੍ਹ ਨੇ ਏਕਨੂਰ ਖਾਲਸਾ ਫੌਜ ਦੇ ਜ਼ਿਲਾ ਜਥੇਦਾਰਾਂ ਦੀ ਮੀਟਿੰਗ ਵਿੱਚ ਧਾਰਮਿਕ ਮੁਹਿੰਮ ਦੇ ਨਾਲ-ਨਾਲ ਯੋਜਨਾਬੱਧ ਤਰੀਕੇ ਨਾਲ ‘ਸਮਾਜਿਕ ਮੁਹਿੰਮ‘ ਚਲਾਉਣ ਨੂੰ ਕਿਹਾ, ਤਾਂ ਜੋ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਤੇ ਲੋਕ ਤਾਕਤ ਨਾਲ ਡੇਰਾਵਾਦ ਨੂੰ ਟੱਕਰ ਦਿੱਤੀ ਜਾ ਸਕੇ। ਉਨ੍ਹਾਂ ਅਕਾਲੀ ਦਲ ਨੂੰ ਵੀ ‘ਜਥੇਦਾਰ‘ ਸ਼ਬਦ ਦੀ ਤੌਹੀਨ ਕਰਨ ਤੋਂ ਵਰਜਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਮੋਨੇ ਲੋਕਾਂ ਨੂੰ ਪਾਰਟੀ ਦੇ ਸਰਕਲ ਜਥੇਦਾਰ ਥਾਪ ਦਿੱਤਾ ਜਾਂਦਾ ਹੈ। ਜੇ ਅਕਾਲੀ ਦਲ ਨੇ ਸਰਕਲ ਜਥੇਦਾਰ ਦਾ ਅਹੁਦਾ ਕਾਇਮ ਰੱਖਣਾ ਹੈ ਤਾਂ ਉਹ ਇਹ ਅਹੁਦਾ ਕੇਸਧਾਰੀਆਂ ਨੂੰ ਹੀ ਦੇਵੇ ਜਾਂ ਫਿਰ ਅਹੁਦੇ ਦਾ ਨਾਮ ਬਦਲ ਕੇ ਸਰਕਲ ਪ੍ਰਧਾਨ ਕਰ ਲਵੇ।

ਜਥੇਦਾਰ ਨੰਦਗੜ੍ਹ ਨੇ ਇਹ ਵੀ ਲਿਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਿਆਂ ਵਿੱਚ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ, ਇਥੋਂ ਤੱਕ ਕਿ ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਡੇਰੇ ਜਾਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ‘ਤੇ ਵੀ ਇਹ ਸਿਧਾਂਤ ਲਾਗੂ ਹੋਵੇਗਾ।

ਲੰਡਨ ਦੀਆਂ ਸੜਕਾਂ ‘ਤੇ 10 ਹਜ਼ਾਰ ਟਨ ਬਰਫ ਜਮ੍ਹਾ, 30 ਫੀਸਦੀ ਉਡਾਨਾਂ ਰੱਦ
ਲੰਡਨ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਯੂਰਪ ਦੇ ਕੁਝ ਦੇਸ਼ਾਂ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਕਈ ਲੋਕਾਂ ਨੂੰ ਕੱਲ੍ਹ ਰਾਤ ਆਪਣੀਆਂ ਕਾਰਾਂ ਵਿੱਚ ਬਿਤਾਉਣੀ ਪਈ, ਕਿਉਂਕਿ ਸੜਕਾਂ ‘ਤੇ ਬਰਫ ਹੋਣ ਕਾਰਨ ਉਨ੍ਹਾਂ ਦੀਆਂ ਕਾਰਾਂ ਅੱਗੇ ਨਹੀਂ ਵਧ ਸਕੀਆਂ। ਬਰਫਬਾਰੀ ਕਾਰਨ ਹਵਾਈ ਸੇਵਾ ‘ਤੇ ਵੀ ਮਾੜਾ ਅਸਰ ਪਿਆ ਤੇ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ। ਦੁਨੀਆ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਕੌਮਾਂਤਰੀ ਹਵਾਈ ਅੱਡੇ ਹੀਥਰੋ ਹਵਾਈ ਅੱਡੇ ‘ਤੇ 10 ਸੈਂਟੀਮੀਟਰ ਬਰਫ ਪੈਣ ਕਾਰਨ ਉਡਾਣਾਂ ਕੁਝ ਪ੍ਰਭਾਵਤ ਹੋਈਆਂ। ਹਵਾਈ ਅੱਡੇ ਵਲੋਂ ਜਾਰੀ ਇਕ ਬਿਆਨ ਮੁਤਾਬਕ ਭਾਰੀ ਠੰਢ ਕਾਰਨ ਵੀ ਮੁਸਾਫਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਈ ਅੱਡੇ ਦੇ ਬਾਹਰ ਸੜਕਾਂ ‘ਤੇ ਬਰਫ ਜੰਮੀ ਹੋਣ ਕਾਰਨ ਸੜਕੀ ਆਵਾਜਾਈ ਪ੍ਰਭਾਵਤ ਹੋਈ। ਲੰਡਨ ਦੀਆਂ ਸੜਕਾਂ ‘ਤੇ ਲਗਭਗ 10 ਹਜ਼ਾਰ ਟਨ ਬਰਫ ਜਮ੍ਹਾ ਹੋ ਗਈ, ਜਿਸ ਨਾਲ ਜ਼ਿੰਦਗੀ ਲਗਭਗ ਰੁਕ ਕੇ ਰਹਿ ਗਈ। ਇਸ ਬਰਫ ਕਾਰਨ ਹੁਣ ਤੱਕ 300 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ।

ਬਰਫ ਨੂੰ ਹਟਾਉਣ ਲਈ ਰਸਤੇ ਆਰਜ਼ੀ ਤੌਰ ‘ਤੇ ਬੰਦ ਕਰਨੇ ਪਏ। ਇਕ ਅੰਦਾਜ਼ੇ ਮੁਤਾਬਕ ਐਤਵਾਰ ਸ਼ਾਮ ਤੱਕ ਸਥਾਨਕ ਹਵਾਈ ਅੱਡੇ ਤੋਂ 30 ਫੀਸਦੀ ਉਡਾਣਾਂ ਰੱਦ ਹੋ ਚੁੱਕੀਆਂ ਸਨ। ਹਵਾਈ ਅੱਡੇ ਦੇ ਪ੍ਰਬੰਧਕਾਂ ਮੁਤਾਬਕ ਸੰਘਣੀ ਧੁੰਦ ਕਾਰਨ ਵੀ ਉਡਾਣਾਂ ‘ਤੇ ਮਾੜਾ ਅਸਰ ਪਿਆ। ਵਿਦੇਸ਼ ਜਾਣ ਵਾਲੇ 70 ਫੀਸਦੀ ਮੁਸਾਫਰ ਪ੍ਰਭਾਵਤ ਹੋਏ।

ਕੈਨੇਡਾ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹਾਦਸੇ ਵਿੱਚ ਮੌਤ
ਬੀਸੀ-ਬੈਰੀਏਰੇ, ਬੀਸੀ ਨੇੜੇ ਇੱਕ ਕਾਰ ਹਾਦਸੇ ਵਿੱਚ ਐਡਮੰਟਨ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸਨ। ਆਰਸੀਐਮਪੀ ਨੇ ਦੱਸਿਆ ਕਿ ਇਹ ਪਰਿਵਾਰ ਹਾਈਵੇਅ 5 ਉੱਤੇ ਕੈਲੇਫੋਰਨੀਆ ਜਾ ਰਿਹਾ ਸੀ ਕਿ ਕੈਮਲੂਪਸ ਦੇ ਉੱਤਰ ਵੱਲ 8:30 ਵਜੇ ਬਰਫਬਾਰੀ ਕਾਰਨ ਉਨ੍ਹਾਂ ਦੀ ਐਸਯੂਵੀ ਵਿਚਕਾਰਲੀ ਲਾਈਨ ਨੂੰ ਪਾਰ ਕਰਕੇ ਸਾਹਮਣਿਓਂ ਆ ਰਹੇ ਟਰੈਕਟਰ ਟਰੇਲਰ ਨਾਲ ਜਾ ਟਕਰਾਈ। ਪਰਿਵਾਰ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਪਰਿਵਾਰ ਵਿੱਚ 47 ਸਾਲਾ ਵਿਅਕਤੀ, 37 ਸਾਲਾ ਔਰਤ, ਸੱਤ ਸਾਲਾਂ ਦਾ ਲੜਕਾ ਤੇ ਤਿੰਨ ਸਾਲਾਂ ਦੀ ਲੜਕੀ ਸਨ ਤੇ ਸਾਰਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਟਰੈਕਟਰ ਟਰੇਲਰ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਆਰਸੀਐਮਪੀ ਟਰੈਫਿਕ ਸਰਵਿਸਿਜ਼ ਵੱਲੋਂ ਡਰਾਈਵਰਾਂ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਚੰਗੇ ਮੌਸਮ ਦੇ ਬਾਵਜੂਦ ਅੰਦਰੂਨੀ ਇਲਾਕਿਆਂ ਵਿੱਚ ਡਰਾਈਵਿੰਗ ਸਬੰਧੀ ਨਿਯਮਾਂ ਦੀ ਅਜੇ ਵੀ ਪਾਲਨਾ ਕੀਤੀ ਜਾਵੇ। ਆਰਸੀਐਮਪੀ ਨੇ ਦੱਸਿਆ ਕਿ ਐਸਯੂਵੀ ਨੂੰ ਸਿਆਲਾਂ ਵਾਲੇ ਟਾਇਰ ਵੀ ਨਹੀਂ ਸਨ ਲਾਏ ਗਏ। ਪੁਲਿਸ ਦਾ ਕਹਿਣਾ ਹੈ ਕਿ ਬੀਸੀ ਦੇ ਅੰਦਰੂਨੀ ਇਲਾਕਿਆਂ ਦੇ ਹਾਈਵੇਅਜ਼ ਉੱਤੇ ਸਿਆਲਾਂ ਦੀ ਰੁੱਤ ਲਈ ਨਿਰਧਾਰਤ ਕੀਤੇ ਗਏ ਟਾਇਰ ਨਾ ਲਾਉਣਾ ਗੈਰਕਾਨੂੰਨੀ ਹੈ।

ਕੈਨੇਡਾ ਦੀ ਬੇਰੋਜ਼ਗਾਰੀ ਦਰ ਵਿੱਚ ਵਾਧਾ-ਅਰਥਚਾਰਾ ਵੀ ਸੁੰਗੜਿਆ
ਪਿਛਲੇ ਮਹੀਨੇ 2,300 ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੇ ਬਾਵਜੂਦ ਦੇਸ਼ ਵਿੱਚ ਬੇਰੋਜ਼ਗਾਰੀ ਦੀ ਦਰ ਵੱਧ ਗਈ ਹੈ। ਅਰਥਚਾਰਾ ਵੀ ਬੀਤੇ ਦਿਨਾਂ ਵਿੱਚ ਸੁੰਗੜਿਆ ਹੈ। ਬੇਰੋਜ਼ਗਾਰੀ ਦੀ ਦਰ ਇਸ ਲਈ ਵੀ ਵਧੀ ਦੱਸੀ ਜਾ ਰਹੀ ਹੈ ਕਿਉਂਕਿ ਹੁਣ ਬਹੁਤੇ ਲੋਕ ਕੰਮ ਦੀ ਭਾਲ ਵਿੱਚ ਹਨ। ਜਨਵਰੀ ਵਿੱਚ ਬੇਰੋਜ਼ਗਾਰੀ ਦਰ 7.6 ਫੀ ਸਦੀ ਤੱਕ ਅੱਪੜ ਗਈ ਸੀ। ਅਰਥਸ਼ਾਸਤਰੀਆਂ ਨੂੰ ਆਸ ਹੈ ਕਿ ਇਸ ਮਹੀਨੇ 25,000 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਅਜਿਹਾ ਇਸ ਲਈ ਕਿਉਂਕਿ ਤਾਪਮਾਨ ਨਿੱਘਾ ਹੋਣ ਕਰਕੇ ਕੁੱਝ ਸਨਅਤਾਂ ਵਿੱਚ ਵਧੇਰੇ ਲੋਕਾਂ ਨੂੰ ਨੌਕਰੀ ਉੱਤੇ ਰੱਖਿਆ ਜਾ ਸਕਦਾ ਹੈ। ਪਰ ਇਹ ਵਾਧਾ ਆਸ ਨਾਲੋਂ ਕਿਤੇ ਘੱਟ ਹੈ। ਮੰਦਵਾੜੇ ਤੋਂ ਬਾਅਦ ਸਤੰਬਰ ਵਿੱਚ ਬੇਰੋਜ਼ਗਾਰੀ ਦਰ 7.2 ਫੀ ਸਦੀ ਰਹਿ ਗਈ ਸੀ ਤੇ ਉਸ ਤੋਂ ਬਾਅਦ ਅਕਤੂਬਰ ਵਿੱਚ ਸਥਿਤੀ ਕੁੱਝ ਠੀਕ ਰਹੀ ਪਰ ਹੁਣ ਲਗਾਤਾਰ ਜਨਵਰੀ ਦੇ ਤੀਜੇ ਮਹੀਨੇ ਬੇਰੋਜ਼ਗਾਰੀ ਦਰ ਵਿੱਚ ਵਾਧਾ ਹੀ ਹੋ ਰਿਹਾ ਹੈ। ਜਨਵਰੀ ਦੇ ਮਹੀਨੇ ਸਿੱਖਿਆ ਦੇ ਖੇਤਰ ਵਿੱਚ ਰੋਜ਼ਗਾਰ ਵਿੱਚ 23,000 ਦੇ ਹਿਸਾਬ ਨਾਲ ਵਾਧਾ ਹੋਇਆ ਹੈ, ਜਦਕਿ ਸੂਚਨਾ, ਸੱਭਿਆਚਾਰ ਤੇ ਮਨੋਰੰਜਨ ਦੇ ਖੇਤਰ ਵਿੱਚ 19,000 ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ। ਪਿਛਲੇ 12 ਮਹੀਨਿਆਂ ਵਿੱਚ ਹੋਰਨਾਂ ਸੇਵਾਵਾਂ ਵਿੱਚ ਰੋਜ਼ਗਾਰ ਵਿੱਚ 14,000 ਦਾ ਵਾਧਾ ਹੋਇਆ ਹੈ। ਜਨਵਰੀ 2011 ਦੇ ਮੁਕਾਬਲੇ ਪੇਸੇ਼ਵਰ,ਵਿਗਿਆਨਕ ਤੇ ਤਕਨੀਕੀ ਸੇਵਾਵਾਂ ਦੇ ਖੇਤਰ ਵਿੱਚ 45,000 ਘੱਟ ਲੋਕਾਂ ਨੂੰ ਰੋਜ਼ਗਾਰ ਹਾਸਲ ਹੋਇਆ। ਕੁਦਰਤੀ ਵਸੀਲਿਆਂ ਦੇ ਖੇਤਰ ਵਿੱਚ ਜਨਵਰੀ ਦੇ ਮਹੀਨੇ ਰੋਜ਼ਗਾਰ ਵਿੱਚ ਕੋਈ ਤਬਦੀਲੀ ਨਹੀਂ ਹੋਈ ਪਰ ਇਸ ਖੇਤਰ ਵਿੱਚ ਸਾਰੀਆਂ ਸਨਅਤਾਂ ਨਾਲੋਂ ਵਿਕਾਸ ਦਰ ਵੱਧ ਦਰਸਾਈ ਗਈ ਜੋ ਕਿ ਜਨਵਰੀ 2011 ਤੋਂ ਹੁਣ ਤੱਕ 8.5 ਫੀ ਸਦੀ ਸੀ।

ਯੂਰਪ ‘ਚ ਭਿਆਨਕ ਠੰਢ ਨਾਲ 250 ਮਰੇ
ਕੀਵ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰ)- ਯੂਰਪ ‘ਚ ਜਾਰੀ ਭਿਆਨਕ ਠੰਢ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 250 ਹੋ ਗਈ ਹੈ। ਇੰਨਾ ਹੀ ਨਹੀਂ ਹਫਤੇ ਦੇ ਅਖੀਰ ‘ਚ ਠੰਢ ਦੇ ਇਸ ਕਹਿਰ ਦੇ ਹੋਰ ਤੇਜ਼ ਹੋ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਜ਼ਿਆਦਾਤਰ ਮੌਤਾਂ ਯੂਕਰੇਨ ਵਿੱਚ ਹੋਈਆਂ ਹਨ।

ਯੂਕਰੇਨ ਦੇ ਐਮਰਜੈਂਸੀ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਜਾਨਲੇਵਾ ਠੰਢ ਦੀ ਲਪੇਟ ਵਿੱਚ ਆ ਕੇ 101 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 64 ਲੋਕ ਅਜਿਹੇ ਸਨ, ਜੋ ਬੇਘਰੇ ਸਨ। ਸਰਬੀਆ ਵਿੱਚ ਹਜ਼ਾਰਾਂ ਲੋਕ ਬਰਫ ਨਾਲ ਭਰੇ ਆਪਣੇ ਪਿੰਡਾਂ ਵਿੱਚ ਫਸੇ ਹੋਏ ਹਨ। ਰੋਮ ਵੀ ਬਰਫ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਇਟਲੀ ਵਿੱਚ ਵੇਨਿਸ ਦੀਆਂ ਨਹਿਰਾਂ ਜੰਮਣ ਲੱਗੀਆਂ ਹਨ। ਯੂਰਪ ਵਿੱਚ ਚੈਕ ਗਣਰਾਜ ‘ਚ ਪਿਛਲੀ ਰਾਤ ਸਭ ਤੋਂ ਵੱਧ ਠੰਢ ਰਹੀ, ਜਿਥੇ ਪਾਰਾ ਸਿਫਰ ਤੋਂ 38 ਡਿਗਰੀ ਹੇਠਾਂ ਚਲਾ ਗਿਆ। ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਸਥਿਤ ਇਕ ਚਿੜੀਆਘਰ ‘ਚ ਬਾਂਦਰਾਂ ਨੂੰ ਠੰਢ ਤੋਂ ਬਚਾਉਣ ਲਈ ਦਵਾਈ ਦੇ ਰੂਪ ‘ਚ ਸ਼ਰਾਬ ਪਿਲਾਈ ਜਾ ਰਹੀ ਹੈ।

ਵਿਦੇਸ਼ੋਂ ਆਈ ਲੜਕੀ ਕੋਲੋਂ ਖੋਹ ਲਏ ਡੇਢ ਲੱਖ
ਤਰਨ ਤਾਰਨ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਸਟਰੇਲੀਆ ਤੋਂ ਦੋ ਦਿਨ ਪਹਿਲਾਂ ਆਪਣੇ ਮਾਪਿਆਂ ਨੂੰ ਮਿਲਣ ਆਈ ਪਿੰਡ ਵੇਂਈਪੂਈ ਦੀ ਰਹਿਣ ਵਾਲੀ ਲੜਕੀ ਅਮਨਪ੍ਰੀਤ ਕੌਰ ਕੋਲੋਂ ਦਿਨ ਦਿਹਾੜੇ ਇਕ ਮੋਟਰ ਸਾਈਕਲ ਸਵਾਰ ਨੇ ਭੀੜ ਭਰੇ ਜੰਡਿਆਲਾ ਰੋਡ ਉਪਰ ਪੁਰਸ ਖੋਹ ਲਿਆ। ਲੁਟੇਰੇ ਨੇ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ, ਜਦੋਂ ਉਹ ਆਪਣੀ ਮਾਤਾ ਨਾਲ ਰਿਕਸ਼ੇ ‘ਤੇ ਸਵਾਰ ਹੋ ਕੇ ਜਾ ਰਹੀ ਸੀ।

ਉਕਤ ਲੜਕੀ ਅਜੇ ਦੋ ਦਿਨ ਪਹਿਲਾਂ ਭਾਰਤ ਆਈ ਸੀ ਤੇ ਆਪਣੇ ਡਾਲਰ ਬਦਲੀ ਕਰਵਾਉਣ ਲਈ ਪਿੰਡ ਵੇਈਪੂਈ ਤੋਂ ਤਰਨ ਤਾਰਨ ਪਹੁੰਚੀ ਸੀ। ਪਰਸ ਦੀ ਖਿੱਚ-ਧੂਹ ਦੌਰਾਨ ਉਹ ਮਾਮੂਲੀ ਜਖਮੀ ਹੋ ਗਈ। ਪਰਸ ਵਿੱਚ ਤਿੰਨ ਹਜ਼ਾਰ ਆਸਟਰੇਲੀਆਈ ਡਾਲਰ ਸਨ, ਜਿਨ੍ਹਾਂ ਦੀ ਭਾਰਤੀ ਕਰੰਸੀ ਮੁਤਾਬਕ ਕੀਮਤ ਡੇਢ ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ ਵੀ ਸੀ।

ਇਥੇ ਦੱਸਣ ਯੋਗ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ 10 ਮਿੰਟ ਬਾਅਦ ਘਟਨਾ ਸਥਾਨ ‘ਤੇ ਪੁਲਸ ਪੁੱਜੀ, ਜਦੋਂ ਕਿ ਰਾਹਗੀਰਾਂ ਵਲੋਂ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦੇਣ ਲਈ 100 ਨੰਬਰ ਡਾਇਲ ਕੀਤਾ ਗਿਆ ਸੀ। ਇਹ ਫੋਨ ਚੁੱਕੇ ਕੇ ਕੋਈ ਵੀ ਕਰਮਚਾਰੀ ਨਾ ਬੋਲਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਨੇ ਇਸ ਸੰਬੰਧੀ ਅਣਪਛਾਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ, ਦੋਸ਼ੀ ਦਾ ਸੁਰਾਗ ਨਹੀਂ ਲੱਗ ਸਕਿਆ।

ਥਾਣਾ ਮੁਖੀ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਲੁੱਟ ਦਾ ਸ਼ਿਕਾਰ ਹੋਈ ਅਮਨਪ੍ਰੀਤ ਕੌਰ ਦੇ ਬਿਆਨ ਕਲਮਬੰਦ ਕਰਕੇ ਅਣਪਛਾਤੇ ਮੋਟਰ ਸਾਈਕਲ ਸਵਾਰ ਖਿਲਾਫ ਲੁੱਟ-ਖੋਹ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀ ਪੁਲਸ ਹਿਰਾਸਤ ਵਿੱਚ ਹੋਵੇਗਾ।

2 ਜੀ ਮਾਮਲੇ ਵਿੱਚ ਅਦਾਲਤ ਵਲੋਂ ਚਿਦੰਬਰਮ ਨੂੰ ਕਲੀਨ ਚਿੱਟ
ਨਵੀਂ ਦਿੱਲੀ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ 2 ਜੀ ਘਪਲੇ ਵਿੱਚ ਸਹਿ-ਮੁਲਜ਼ਮ ਬਣਾਉਣ ਦੀ ਮੰਗ ਕਰਦੀ ਇੱਕ ਅਰਜ਼ੀ ਇਥੇ ਦੀ ਇੱਕ ਸੀ ਬੀ ਆਈ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਦਾ, ਜਿਸ ਦਾ ਤੋਂ ਪਤਾ ਲੱਗਦਾ ਹੋਵੇ ਕਿ ਚਿਦੰਬਰਮ ਨੇ 2007-08 ਵਿੱਚ ਵਿੱਤ ਮੰਤਰੀ ਹੁੰਦਿਆਂ ਸਾਬਕਾ ਟੈਲੀਕਾਮ ਮੰਤਰੀ ਏ ਰਾਜਾ ਨਾਲ ਮੁਜਰਮਾਨਾ ਸਾਜ਼ਿਸ਼ ਤਹਿਤ ਮਿਲ ਕੇ ਕੰਮ ਕੀਤਾ ਜਾਂ ਉਨ੍ਹਾਂ ਰਿਸ਼ਵਤ ਖਾਧੀ, ਉਨ੍ਹਾਂ ਦਾ ਇਰਾਦਾ ਗੈਰ ਕਾਨੂੰਨੀ ਸੀ ਜਾਂ ਉਨ੍ਹਾਂ ਆਪਣੇ ਰੁਤਬੇ ਦਾ ਨਾਜਾਇਜ਼ ਲਾਭ ਉਠਾਇਆ ਹੋਵੇ। ਇਸ ਕਲੀਨ ਚਿੱਟ ਨਾਲ ਚਿਦੰਬਰਮ ਅਤੇ ਯੂ ਪੀ ਏ ਸਰਕਾਰ ਨੂੰ ਭਾਰੀ ਰਾਹਤ ਮਿਲੀ ਹੈ।

ਇਹ ਫੈਸਲਾ ਸੁਣਾਉਂਦਿਆਂ ਵਿਸ਼ੇਸ਼ ਸੀ ਬੀ ਆਈ ਜੱਜ ਓ ਪੀ ਸੈਣੀ ਨੇ ਇਸ ਸਬੰਧੀ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਮੰਨਿਆ ਕਿ ਇਹ ‘ਦਸਤਾਵੇਜ਼ੀ ਰਿਕਾਰਡ’ ਮੌਜੂਦ ਹੈ ਕਿ 2008 ਵਿੱਚ 2 ਜੀ ਸਪੈਕਟ੍ਰਮ ਦੀ ਕੀਮਤ ਨਾ ਵਧਾਉਣ ਬਾਰੇ ਸਾਬਕਾ ਮੰਤਰੀ ਏ. ਰਾਜਾ ਦੇ ਫੈਸਲੇ ਨਾਲ ਚਿਦੰਬਰਮ ਦੀ ਰਜ਼ਾਮੰਦੀ ਸੀ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਉਹ ‘ਸਪੈਕਟ੍ਰਮ ਦੀ ਕੀਮਤ 2001 ਦੇ ਪੱਧਰ ਉਤੇ ਹੀ ਰੱਖ ਕੇ ਬਦਨੀਤੀ ਤਹਿਤ ਕੰਮ’ ਕਰ ਰਹੇ ਸਨ।

ਆਪਣੇ 46 ਸਫਿਆਂ ਦੇ ਹੁਕਮਾਂ ਵਿੱਚ ਜੱਜ ਨੇ ਚਿਦੰਬਰਮ ਨੂੰ ਸਵੈਨ ਟੈਲੀਕਾਮ ਅਤੇ ਯੂਨੀਟੈਕ ਵਾਇਰਲੈਸ (ਤਾਮਿਲ ਨਾਡੂ) ਨੂੰ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸ਼ੇਅਰ ਵੇਚਣ ਸਬੰਧੀ ਇਜਾਜਤ ਦੇਣ ਦੇ ਕੇਸ ਵਿੱਚ ਵੀ ਕਲੀਨ ਚਿੱਟ ਦੇ ਦਿੱਤੀ। ਇਸ ਤਰ੍ਹਾਂ ਇਨ੍ਹਾਂ ਕੰਪਨੀਆਂ ਨੇ ‘ਨਾਹੱਕ ਮੁਨਾਫਾ’ ਕਮਾਉਣ ਲਈ ਅਸਿੱਧੇ ਢੰਗ ਨਾਲ ਸਪੈਕਟ੍ਰਮ ਵੇਚ ਦਿੱਤਾ। ਅਦਾਲਤ ਨੇ ਕਿਹਾ, ‘ਕੀਮਤਾਂ ਸੋਧਣਾ ਹੀ ਆਪਣੇ ਆਪ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈ। ਸਮਰੱਥ ਅਥਾਰਟੀ ਨੂੰ ਹਮੇਸ਼ਾ ਇਹ ਆਜ਼ਾਦੀ ਹੁੰਦੀ ਹੈ ਕਿ ਉਹ ਕਿਸੇ ਵਸਤੂ ਜਾਂ ਸੇਵਾ ਦੀਆਂ ਕੀਮਤਾਂ ਜਾਂ ਫੀਸਾਂ ਨਾ ਵਧਾਉਣ ਬਾਰੇ ਆਪਣੀ ਮਰਜ਼ੀ ਨਾਲ ਫੈਸਲਾ ਲੈ ਸਕਦੀ ਹੈ। ਇਹ ਐੈਂਟਰੀ ਫੀਸ, ਸਪੈਕਟ੍ਰਮ ਕੀਮਤ 2007-08 ਤੋਂ ਬਾਅਦ ਵੀ ਜਾਰੀ ਰਹੀ। ਇਹੋ ਮਾਮਲਾ ਇੱਕ ਕੰਪਨੀ ਵਲੋਂ ਸ਼ੇਅਰ ਵੇਚਣ ਦਾ ਹੈ। ਇਹ ਨਾ ਗੈਰ ਕਾਨੂੰਨੀ ਹੈ ਅਤੇ ਨਾ ਉਸ ਮੌਕੇ ਇਸ ਉਤੇ ਪਾਬੰਦੀ ਸੀ। ਹਾਂ ਜੇ ਅਜਿਹਾ ਕੁਝ ਮੁਜਰਮਾਨਾ ਇਰਾਦੇ ਨਾਲ ਕੀਤਾ ਗਿਆ ਹੋਵੇ ਤਾਂ ਇਹ ਮੁਜਰਮਾਨਾ ਰੰਗਤ-ਰੂਪ ਲੈ ਸਕਦਾ ਹੈ।’

ਅਦਾਲਤ ਨੇ ਕਿਹਾ ਕਿ ਸ੍ਰੀ ਚਿਦੰਬਰਮ ਇਨ੍ਹਾਂ ਦੋਵੇਂ ਫੈਸਲਿਆਂ ਵਿੱਚ ਮਹਿਜ਼ ਇੱਕ ਧਿਰ ਸਨ। ਅਦਾਲਤ ਨੇ ਕਿਹਾ, ‘ਉਨ੍ਹਾਂ ਦੇ ਪੱਧਰ ਉਤੇ ਕਿਸੇ ਗੜਬੜ ਦੀ ਅਣਹੋਂਦ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਜ਼ਾਹਰਾ ਤੌਰ ‘ਤੇ ਮੁਜਰਮਾਨਾ ਸਾਜ਼ਿਸ਼ ਵਿੱਚ ਸ਼ਾਮਲ ਸਨ। ਰਿਕਾਰਡ ਉਤੇ ਅਜਿਹਾ ਕੋਈ ਸਬੂਤ ਨਹੀਂ ਕਿ ਉਹ ਮੁਜਰਮਾਨਾ ਸਾਜ਼ਿਸ਼ ਤਹਿਤ ਕੰਮ ਕਰ ਰਹੇ ਸਨ।’

2 ਜੀ ਕੇਸ ਵਿੱਚ ਸ੍ਰੀ ਚਿਦੰਬਰਮ ਅਤੇ ਮੁਲਜ਼ਮਾਂ ਦੇ ਰੋਲ ਵਿਚਲੇ ਫਰਕ ਬਾਰੇ ਸਾਫ ਕਰਦਿਆਂ ਅਦਾਲਤ ਨੇ ਕਿਹਾ ਕਿ ਰਾਜਾ ਤੇ ਦੂਜੇ ਮੁਲਜ਼ਮਾਂ ਦੇ ਮਾਮਲੇ ਵਿੱਚ ਅਜਿਹੇ ਸਬੂਤ ਮੌਜੂਦ ਹਨ, ਜੋ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਉਨ੍ਹਾਂ ਨੇ ਰਿਸ਼ਵਤ ਲਈ ਜਾਂ ਤੈਅ ਨੀਤੀ ਅਤੇ ਪ੍ਰਕਿਰਿਆ ਦੀ ਲਾਇਸੈਂਸ ਦੇਣ ਲਈ ਖਿਲਾਫ ਵਰਜੀ ਕੀਤੀ। ਉਨ੍ਹਾਂ ਕਿਹਾ, ‘ਇੱਕ ਵਿਅਕਤੀ ਅਣਭੋਲਪੁਣੇ ਵਿੱਚ ਕੰਮ ਕਰਦਾ ਹੋ ਸਕਦਾ ਹੈ ਤੇ ਕਿਸੇ ਹੋਰ ਦਾ ਮੁਜਰਮਾਨਾ ਇਰਾਦਾ ਹੋ ਸਕਦਾ ਹੈ। ਨੁਕਸਾਨ ਨਾ ਪਹੁੰਚਾਉਣ ਵਾਲਾ, ਭੋਲੇਪਣ ਤਹਿਤ ਤੇ ਅਣਭੋਲਪੁਣੇ ਵਿੱਚ ਕੀਤਾ ਕੰਮ ਕਿਸੇ ਨੂੰ ਸਾਜਿਸ਼ ਦਾ ਹਿੱਸਾ ਨਹੀਂ ਬਣਾ ਦਿੰਦਾ।’ ਅਦਾਲਤ ਨੇ ਇਹ ਵੀ ਸਾਫ ਕੀਤਾ ਕਿ ਕਿਸੇ ‘ਲੋਕ ਸੇਵਕ ਵਲੋਂ ਲਿਆ ਕੋਈ ਫੈਸਲਾ ਮਹਿਜ਼ ਇਸ ਲਈ ਮੁਜਰਮਾਨਾ ਨਹੀਂ ਬਣ ਜਾਂਦਾ ਕਿ ਇਸ ਕਾਰਨ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਿਆ ਜਾਂ ਕਿਸੇ ਹੋਰ ਨੂੰ ਫਾਇਦਾ ਪੁੱਜਾ। ਇਸ ਨਾਲ ਭ੍ਰਿਸ਼ਟ ਜਾਂ ਗੈਰ ਕਾਨੂੰਨੀ ਤਰੀਕੇ ਜਾਂ ਅਹੁਦੇ ਦੀ ਦੁਰਵਰਤੋਂ ਜ਼ਰੂਰ ਜੁੜੀ ਹੋਣੀ ਚਾਹੀਦੀ ਹੈ ਜਾਂ ਉਸ ਨੇ ਖੁਦ ਮਾਇਕ ਲਾਭ ਲਿਆ ਹੋਣਾ ਚਾਹੀਦਾ ਹੈ।’