Home »

ਮਿੱਥੇ ਮੁਤਾਬਕ ਨਹੀਂ ਹੋ ਸਕਿਆ ਸਟੇਡੀਅਮਾਂ ਦਾ ਲਾਕਡਾਊਨ

ਨਵੀਂ ਦਿੱਲੀ, 26 ਸਤੰਬਰ-ਸਲਾਮਤੀ ਏਜੰਸੀਆਂ ਸ਼ੁੱਕਰਵਾਰ ਅੱਧੀ ਰਾਤ ਤੱਕ ਰਾਸ਼ਟਰਮੰਡਲ ਖੇਡਾਂ ਦੇ ਸਾਰੇ ਕੇਂਦਰਾਂ ਦਾ ਮੁਕੰਮਲ ਲਾਕਡਾਊਨ ਨਹੀਂ ਕਰ ਸਕੀਆਂ, ਜਿਨ੍ਹਾਂ ਵਿੱਚ ਮੁੱਖ ਕੇਂਦਰ, ਭਾਵ ਜਵਾਹਰ ਲਾਲ ਨਹਿਰੂ ਸਟੇਡੀਅਮ ਵੀ ਸ਼ਾਮਲ ਹੈ। ਅਜਿਹਾ ਇਸ ਕਾਰਨ ਹੋਇਆ, ਕਿਉਂਕਿ ਇਨ੍ਹਾਂ ਥਾਵਾਂ ਉੱਤੇ ਅਧਿਕਾਰੀ ਮਿੱਥੇ ਸਮੇਂ ਮੁਤਾਬਕ ਉਸਾਰੀ ਅਤੇ ਸਫ਼ਾਈ ਆਦਿ ਦੇ ਕੰਮ ਪੂਰੇ ਨਹੀਂ ਕਰ ਸਕੇ। ਲਾਕਡਾਊਨ [...]

ਮੱਲਾਂ ਮਾਰਨ ਵਾਲੇ ਖਿਡਾਰੀਆਂ ਤੇ ਹੋਰਾਂ ਦਾ ਸਨਮਾਨ

ਅਮਲੋਹ, 26 ਸਤੰਬਰ-ਸਰਕਾਰੀ ਹਾਈ ਸਕੂਲ ਵੜੈਚਾ ਵਿਖੇ ਇੱਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਅਧਿਆਪਕ ਮੱਘਰ ਸਿੰਘ ਸਲਾਣਾ ਨੇ ਕੀਤੀ। ਸਕੂਲ ਦੇ ਕਬੱਡੀ ਅਤੇ ਪੜ੍ਹਾਈ ਵਿਚ ਮੱਲਾ ਮਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗ਼ੌਰਤਲਬ ਹੈ ਕਿ ਇਸ ਸਕੂਲ ਦੀਆ ਲੜਕੀਆਂ ਦੀ ਕਬੱਡੀ ਟੀਮ 17 ਸਾਲਾ [...]

ਅਮਰੀਕੀ ਅਰਬਪਤੀਆਂ ਦੀ ਸੂਚੀ ‘ਚ ਬਿਲ ਗੇਟਸ

ਬੋਸਟਨ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਮਾਈਕਰੋਸਾਫਟ ਦੇ ਬਾਨੀ ਬਿਲ ਗਟੇਸ ਲਗਾਤਾਰ 17ਵੇਂ ਸਾਲ ਅਮਰੀਕੀ ਅਮੀਰਾਂ ਦੀ ਸੂਚੀ ਵਿੱਚ ਨੰਬਰ ਇਕ ‘ਤੇ ਕਾਇਮ ਹਨ। ਫੋਰਬਜ਼ ਵਲੋਂ ਜਾਰੀ ਕੀਤੀ 400 ਅਮੀਰ ਅਮਰੀਕੀਆਂ ਦੀ ਸੂਚੀ ਵਿੱਚ ਚਾਰ ਭਾਰਤੀਆਂ ਨੂੰ ਵੀ ਜਗ੍ਹਾ ਮਿਲੀ ਹੈ। ਬਰਕਸ਼ਾਇਰ ਹਾਥਵੇਅ ਇੰਕ ਦੇ ਮੁਖੀ ਵਾਰਨ ਬਫੇ ਨੂੰ ਦੂਜਾ ਸਥਾਨ ਮਿਲਿਆ ਹੈ। ਬਿਲ ਗਟੇਸ [...]

ਈਰਾਨ ਤੋਂ ਰੂਸ ਨੂੰ ਨਹੀਂ ਮਿਲਣਗੀਆਂ ਐਸ-300 ਮਿਜ਼ਾਈਲਾਂ

ਮਾਸਕੋ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਈਰਾਨ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਪਾਬੰਦੀ ਲਗਾਏ ਜਾਮ ਕਾਰਨ ਰੂਸ ਪਹਿਲਾਂ ਤੋਂ ਹੋਏ ਸੌਦੇ ਦੇ ਬਾਵਜੂਦ ਉਸ ਨੂੰ ਰੱਖਿਆ ਮਿਜ਼ਾਈਲ ਐਸ-300 ਦੀ ਸਪਲਾਈ ਨਹੀਂ ਕਰੇਗਾ। ਖਬਰ ਏਜੰਸੀ ਇੰਟਰਫੈਕਸ ਨੇ ਰੂਸੀ ਰੱਖਿਆ ਪ੍ਰਮੁੱਖ ਜਨਰਲ ਨਿਕੋਲਾਈ ਮਾਕਾਰੋਵ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਾਨ ਨੂੰ ਐਸ-300 ਸਪਲਾਈ ਨਾ ਕਰਨ ਦਾ [...]

ਵਿਕਾਸਸ਼ੀਲ ਦੇਸ਼ ਆਪਣੀ ਮਦਦ ਖੁਦ ਕਰਨ: ਓਬਾਮਾ

ਸੰਯੁਕਤ ਰਾਸ਼ਟਰ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਮਦਦ ਖੁਦ ਵੀ ਕਰਨੀ ਚਾਹੀਦੀ ਹੈ ਅਤੇ ਇਸ ਲਈ ਪੂਰੀ ਤਰ੍ਹਾਂ ਨਾਲ ਵਿਕਸਤ ਦੇਸ਼ਾਂ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਕਿਉਂਕਿ ਵਿਕਸਤ ਦੇਸ਼ ਖੁਦ ਵੀ ਆਰਥਕ ਮੁਸੀਬਤ ਨਾਲ ਲੜ ਰਹੇ ਹਨ। ਓਬਾਮਾ ਨੇ ਸੰਯੁਕਤ [...]

ਪਾਕਿ ਵਲੋਂ ਰੱਖਿਆ ਬਜਟ ‘ਚ 110 ਅਰਬ ਰੁਪਏ ਦਾ ਵਾਧਾ

ਇਸਲਾਮਾਬਾਦ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਨੇ ਆਪਣੇ 442 ਅਰਬ ਰੁਪਏ ਦੇ ਕੁਲ ਰੱਖਿਆ ਬਜਟ ਵਿੱਚ 110 ਅਰਬ ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਉਸ ਨੇ ਅਫਗਾਨਿਸਤਾਨ ਦੀ ਹੱਦ ਨਾਲ ਲੱਗੀ ਹਿੰਸਾ ਪੀੜਤ ਕਬਾਇਲੀ ਇਲਾਕਿਆਂ ਵਿੱਚ ਤਾਲਿਬਾਨ ਵਿਰੁੱਧ ਵੱਡੀਆਂ ਫੌਜੀਆਂ ਮੁਹਿੰਮਾਂ ਲਈ ਕੀਤਾ ਹੈ। ਕੌਮਾਂਤਰੀ ਕਰੰਸੀ ਫੰਡ ਵਿੱਚ ਪਾਕਿ ਸਰਕਾਰ ਵਲੋਂ ਪੇਸ਼ ਕੀਤੇ [...]

ਕੁੱਤੇ ਦੇ ਸਿਰ ਸਜੇਗਾ ਸਿਹਰਾ, ਕੁੱਤੀ ਹੱਥ ਰਚੇਗੀ ਮਹਿੰਦੀ

ਲੰਡਨ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇਕ ਕਹਾਵਤ ਹੈ, ‘ਹਰ ਕੁੱਤੇ ਦੇ ਦਿਨ ਫਿਰਦੇ ਹਨ’ ਅਜਿਹਾ ਹੀ ਕੁਝ ਬ੍ਰਿਟੇਨ ਵਿੱਚ ਹੋਣ ਜਾ ਰਿਹਾ ਹੈ ਜਿਥੇ ਦੇ ਪੰਜ ਸਾਲ ਦੇ ਗ੍ਰੇਹਾਉਂਡ ਕੁੱਤੇ-ਕੁੱਤੀ ਦਾ ਵਿਆਹ ਹੋਣ ਦਾ ਰਿਹਾ ਹੈ। ਪੀਟ, ਜੋਏ ਦੇ ਘਰ ਬਰਾਤ ਲੈ ਕੇ ਜਾਣ ਦੀ ਤਿਆਰ ਕਰ ਰਹੀ ਹੈ। ਗਾਡਮੈਨਚੈਸਟਰ ਦੀ ਵੁਡ ਗ੍ਰੀਨ ਨਾਮਕ ਪਸ਼ੂਸ਼ਾਲਾ [...]

ਸੱਜਣ ਕੁਮਾਰ ਸਮੇਤ ਸਾਰੇ ਦੋਸ਼ੀਆਂ ਵਿਰੁੱਧ 29 ਤੋਂ ਮੁੜ ਗਵਾਹੀਆਂ ਸ਼ੁਰੂ

ਚੰਡੀਗੜ੍ਹ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨਵੰਬਰ 1984 ਸਿੱਖ ਨਸਲਕੁਸ਼ੀ ਮਾਮਲੇ ‘ਚ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਸੱਜਣ ਕੁਮਾਰ, ਬਲਵਾਨ ਖੋਖਰ, ਮਹਿੰਦਰ ਯਾਦਵ, ਕੈਪਟਨ ਭਾਗਮਲ, ਗਿਰਧਾਰੀ ਲਾਲ ਸਮੇਤ ਸਾਰੇ ਦੋਸ਼ੀਆਂ ਖਿਲਾਫ 29 ਸਤੰਬਰ ਤੋਂ ਮੁੜ ਕੜਕੜਡੁੰਮਾ ਸੈਸ਼ਨ ਕੋਰਟ ਅੰਦਰ ਗਵਾਹੀਆਂ ਦਾ ਦੌਰ ਸ਼ੁਰੂ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ [...]

ਜ਼ਿਲਾ ਖਪਤਕਾਰ ਫੋਰਮ ਵਲੋਂ ਕਿੰਗਫਿਸ਼ਰ ਏਅਰਲਾਈਨਜ਼ ਨੂੰ 30 ਹਜ਼ਾਰ ਰੁਪਏ ਜੁਰਮਾਨਾ

ਸੰਗਰੂਰ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਜ਼ਿਲਾ ਖਪਤਕਾਰ ਫੋਰਮ ਸੰਗਰੂਰ ਵਲੋਂ ਕੱਲ੍ਹ ਇੱਕ ਵਿਲੱਖਣ ਤੇ ਅਹਿਮ ਸ਼ਿਕਾਇਤ ਦਾ ਫੈਸਲਾ ਸੁਣਾਉਂਦਿਆਂ ਕਿੰਗਫਿਸ਼ਰ ਏਅਰਲਾਈਨਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਜਨਰਲ ਮੈਨੇਜਰ ਨੂੰ 30 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ ਕਿਉਂਕਿ ਜਨਵਰੀ 2010 ਵਿੱਚ ਕਿੰਗਫਿਸ਼ਰ ਏਅਰਲਾਈਨਜ਼ ਨੇ ਚੰਡੀਗੜ੍ਹ ਤੋਂ ਮੁੰਬਈ ਜਾਣ ਵਾਲੀ ਆਪਣੀ ਹਵਾਈ ਉਡਾਣ ਰੱਦ ਕਰ ਦਿੱਤੀ ਸੀ ਜਿਸ ਕਾਰਨ [...]

ਦੋ ਹਫਤਿਆਂ ‘ਚ ਬਦਲ ਗਿਆ ਬਾਦਲ ਸਰਕਾਰ ਦਾ ਪੈਂਤੜਾ

ਬਠਿੰਡਾ, 26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਿਛਲੇ ਸਾਲ ਪਏ ਸੋਕੇ ਦੇ ਸੰਦਰਭ ਵਿੱਚ ਕੇਂਦਰ ਵਲੋਂ ਭੇਜੇ 800 ਕਰੋੜ ਰੁਪਏ ਦੀ ਵਿਸ਼ੇਸ਼ ਰਾਹਤ ਪ੍ਰਤੀ ਕਰੀਬ ਦੋ ਹਫਤਿਆਂ ਦੇ ਅਰਸੇ ਦੌਰਾਨ ਪ੍ਰਸ਼ਾਸਨਿਕ ਮਸ਼ੀਨਰੀ ਦੇ ਨਜ਼ਰੀਏ ਵਿੱਚ ਆਈ ਤਬਦੀਲੀ ਆਪਾ-ਵਿਰੋਧੀ ਹੈ ਜਾਂ ਭਾਰਤ ਦੀ ਉਸ ਦਫਤਰੀ ਕਾਰਜਸ਼ੈਲੀ ਦਾ ਪ੍ਰਗਟਾਵਾ ਜੋ ਰਾਜੇ ਨੂੰ ਵੀ ਨਾਈ ਬਣਾਉਣ ਦੇ ਸਮਰੱਥ ਜਾਣੀ ਜਾਂਦੀ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.