Home »

ਸਲਮਾਨ ਖਾਨ ਦੀਆਂ ਤਾਰੀਫਾਂ ਕਰਦੀ ਨਹੀਂ ਥੱਕ ਰਹੀ- ਆਸਿਨ

Asin-hot-pose

ਮੁੰਬਈ- ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਨਾਲ ‘ਰੈਡੀ’ ‘ਚ ਮੁਖ ਭੂਮਿਕਾ ਨਿਭਾ ਰਹੀ ਆਸਿਨ ਉਸਦੀਆਂ ਤਾਰੀਫਾਂ ਕਰਦੀ ਨਹੀਂ ਥੱਕ ਰਹੀ। ਆਸਿਨ ਦਾ ਕਹਿਣਾ ਹੈ ਕਿ ਸਲਮਾਨ ਬੇਹੱਦ ਸਰਲ ਤੇ ਸਹਿਜ ਹਨ। ਆਸਿਨ ਨੇ ਦੱਸਿਆ ਕਿ ਸਲਮਾਨ ਦੇ ਨਾਲ ਕੰਮ ਕਰਨ ਦੌਰਾਨ ਉਸਨੇ ਪਾਇਆ ਕਿ ਉਹ ਬੇਹੱਦ ਸਰਲ ਇਨਸਾਨ ਹਨ। ਉਹ ਦੋਹਰੇ ਵਿਅਕਤੀਤਵ ਦੇ ਮਾਲਿਕ ਨਹੀਂ [...]

ਲੋਕਪਾਲ ਬਿੱਲ ਖਰੜਾ ਕਮੇਟੀ ਬਾਰੇ ਅੰਨਾ ਹਜ਼ਾਰੇ ਦੀ ਧਿਰ ਸਰਕਾਰ ਨਾਲ ਟਰਕਾਅ ਦੇ ਰਾਹ

Anna-Hazare-

ਨਵੀਂ ਦਿੱਲੀ, 31 ਮਈ(ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਲੋਕਪਾਲ ਬਿੱਲ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਫਿਰ ਔਝੜ ਰਾਹ ਪੈ ਗਈ ਹੈ, ਕਿਉਂਕਿ ਸਰਕਾਰ ਪ੍ਰਧਾਨ ਮੰਤਰੀ, ਉਚ ਨਿਆਂ ਪਾਲਿਕਾ ਤੇ ਸੰਸਦ ਮੈਂਬਰਾਂ ਦੇ ਪਾਰਲੀਮੈਂਟ ‘ਚ ਭ੍ਰਿਸ਼ਟ ਕੰਮਾਂ ਨੂੰ ਬਿੱਲ ਦੇ ਕਲਾਵੇ ‘ਚ ਲੈਣ ਦੀ ਮੰਗ ਦਾ ਵਿਰੋਧ ਕਰ ਰਹੀ ਹੈ, ਜਿਸ ਕਾਰਨ ਸਿਵਲ ਸੁਸਾਇਟੀ ਨੇ ਮੁੜ [...]

ਅਦਾਲਤ ਵੱਲੋਂ ਮੁਸ਼ੱਰਫ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ

27578

ਇਸਲਾਮਾਬਾਦ, 31 ਮਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਾਕਿਸਤਾਨ ਦੀ ਇਕ ਦਹਿਸ਼ਤਵਾਦ ਰੋਕੂ ਅਦਾਲਤ ਨੇ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਦੇ ਕਤਲ ਦੇ ਮਾਮਲੇ ਦੀ ਜਾਂਚ ‘ਚ ਉਨ੍ਹਾਂ ਸਹਿਯੋਗ ਨਹੀਂ ਦਿੱਤਾ। ਰਾਵਲਪਿੰਡੀ ਸਥਿਤ ਅਦਾਲਤ ਦੇ ਜੱਜ ਰਾਣਾ ਨਿਸਾਰ ਅਹਿਮਦ ਨੇ ਮਾਮਲੇ ਦੀ [...]

ਦਵਿੰਦਰ ਭੁੱਲਰ ਨਵੇਂ ਸਿਰਿਓਂ ਰਹਿਮ ਦੀ ਅਪੀਲ ਕਰ ਸਕੇਗਾ

bhullar_khalistan_punjab

ਅੰਮ੍ਰਿਤਸਰ, 31 ਮਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਹੋਣ ਤੋਂ ਬਾਅਦ ਜਿੱਥੇ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦੀ ਸਜ਼ਾ ਮੁਆਫੀ ਲਈ ਮੁਹਿੰਮ ਵਿੱਢ ਦਿੱਤੀ ਹੈ, ਉਥੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੋ. ਭੁੱਲਰ ਰਾਸ਼ਟਰਪਤੀ ਨੂੰ ਨਵੇਂ ਸਿਰੇ ਤੋਂ ਰਹਿਮ ਦੀ ਅਪੀਲ ਕਰ ਸਕਦਾ ਹੈ ਜਾਂ ਫਿਰ ਫਾਂਸੀ [...]

ਪ੍ਰੋ. ਭੁੱਲਰ ਨੂੰ ਫਾਂਸੀ ਦਿੱਤੀ ਜਾਵੇ : ਭਾਜਪਾ

ਜਲੰਧਰ, 31 ਮਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-  ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਖਾੜਕੂਵਾਦ ਵਿਰੋਧੀ ਪਾਰਟੀ ਹੈ। ਭਾਰਤ ਦਾ ਬੁਰਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿਠਿਆ ਜਾਣਾ ਚਾਹੀਦਾ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਅਫਜ਼ਲ ਗੁਰੂ, ਜੋ ਭਾਰਤ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਹਨ, ਨੂੰ ਫਾਂਸੀ ਦੇਣੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ [...]

ਪੰਜ ਸਿੰਘ ਸਾਹਿਬਾਨਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ 6 ਜੂਨ ਤੱਕ ਫੈਸਲਾ ਲੈਣ ਦਾ ਹੁਕਮ

ਅੰਮ੍ਰਿਤਸਰ, 31 ਮਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-  ਸ਼੍ਰੋਮਣੀ ਕਮੇਟੀ ਵਲੋਂ ਇਸ ਵਾਰ ਘੱਲੂਘਾਰਾ ਦਿਵਸ ਮੌਕੇ 6 ਜੂਨ ਨੂੰ ਮਨਾਏ ਜਾਣ ਵਾਲੇ ਅਰਦਾਸ ਦਿਵਸ ਸਮਾਗਮ ਮੌਕੇ ਜੂਨ 198 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਏ ਜਾਣ ਬਾਰੇ ਕੋਈ ਠੋਸ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਅੱਜ ਇਸ ਸੰਬੰਧ ਵਿੱਚ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ [...]

2 ਜੀ ਘਪਲੇ ਵਿੱਚ ਮੋਰਾਨੀ ਨੂੰ ਵੀ ਤਿਹਾੜ ਜੇਲ ਭੇਜਿਆ

ਨਵੀਂ ਦਿੱਲੀ, 31 ਮਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-  ਬਾਲੀਵੁੱਡ ਦੀ ਤਕੜੀ ਹਸਤੀ ਕਰੀਮ ਮੋਰਾਨੀ ਦੀ 2 ਜੀ ਸਪੈਕਟ੍ਰਮ ਵੰਡ ਘੁਟਾਲੇ ਵਿੱਚ ਜ਼ਮਾਨਤ ਦੀ ਅਰਜ਼ੀ ਅੱਜ ਖਾਰਜ ਕਰ ਕੇ ਉਹਨੂੰ ਦਿੱਲੀ ਦੀ ਇੱਕ ਅਦਾਲਤ ਨੇ ਤਿਹਾੜ ਜੇਲ ਭੇਜ ਦਿੱਤਾ ਹੈ। ਸੀ ਬੀ ਆਈ ਦੇ ਵਿਸ਼ੇਸ਼ ਜੱਜ ਓ ਪੀ ਸੈਣੀ ਨੇ ਹੁਕਮ ਸੁਣਾਉਂਦਿਆਂ ਕਿਹਾ, ‘‘ਜ਼ਮਾਨਤ ਦੀ ਅਰਜ਼ੀ [...]

ਸਰਹੱਦੀ ਵਿਵਾਦ ਸੁਲਝਾਉਣ ਲਈ ਭਾਰਤ-ਪਾਕਿ ਦਰਮਿਆਨ ਰੱਖਿਆ ਸਕੱਤਰਾਂ ਦੀ ਮੀਟਿੰਗ ਸ਼ੁਰੂ

ਨਵੀਂ ਦਿੱਲੀ, 31 ਮਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-  ਤਿੰਨ ਸਾਲਾਂ ਮਗਰੋਂ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਸਿਆਚੀਨ ਮਸਲੇ ‘ਤੇ ਰੱਖਿਆ ਸਕੱਤਰ ਪੱਧਰ ਦੀ ਗੱਲਬਾਤ ਸ਼ੁਰੂ ਹੋਈ। ਮੀਟਿੰਗ ਦੌਰਾਨ ਸਿਆਚੀਨ ਤੋਂ ਇਲਾਵਾ ਸਰ ਕਰੀਕ ਤੇ ਅਸਲ ਕੰਟਰੋਲ ਲਾਈਨ (ਏ ਓ ਏ ਸੀ) ਵਰਗੇ ਮਸਲਿਆਂ ‘ਤੇ ਗੱਲਬਾਤ ਦੀ ਵੀ ਉਮੀਦ ਹੈ। ਮੀਟਿੰਗ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੇ [...]

ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ ਦੂਜੀ ਵਾਰ ਚੈਂਪੀਅਨ

B_Id_216739_IPL

ਨਵੀਂ ਦਿੱਲੀ- ਆਈ। ਪੀ। ਐੱਲ। 4 ਸ਼ੁਰੂ ਹੋਣ ਤੋਂ ਪਹਿਲਾਂ ਵਰਿੰਦਰ ਸਹਿਵਾਗ, ਯੁਵਰਾਜ ਸਿੰਘ ਅਤੇ ਗੌਤਮ ਗੰਭੀਰ ਸਣੇ ਕਈ ਖਿਡਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਟੂਰਨਾਮੈਂਟ ‘ਚ ਉਸਦੀ ਹਰ ਚਾਲ ਦਾ ਜਵਾਬ ਦੇਣਗੇ ਪਰ ਧੋਨੀ ਨੇ ਆਈ। ਪੀ। ਐੱਲ। ‘ਚ ਆਪਣੀ ਟੀਮ ਚੇਨਈ [...]

ਬੋਰਡ ਨਾਲ ਵਿਵਾਦ ਦੇ ਬਾਵਜੂਦ ਟੀਮ ‘ਚ ਜਗ੍ਹਾ ਬਣਾ ਸਕਦੈ ਗੇਲ

ਕਿੰਸਗਸਨ (ਜਮੈਕਾ)- ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਅਤੇ ਤੇਜ਼ ਗੇਂਦਬਾਜ਼ ਜਿਰੋਮ ਟੇਲਰ ਦਾ ਭਾਵੇਂ ਹੀ ਵੈਸਟਇੰਡੀਜ਼ ਕ੍ਰਿਕਟ ਬੋਰਡ (ਡਬਲਯੂ। ਆਈ। ਸੀ। ਬੀ।) ਨਾਲ ਵਿਵਾਦ ਚੱਲ ਰਿਹਾ ਹੋਵੇ ਪਰ ਇਸਦੇ ਬਾਵਜੂਦ ਇਹ ਦੋਵੇਂ ਭਾਰਤ ਖਿਲਾਫ ਵਨ ਡੇ ਲੜੀ ਲਈ ਟੀਮ ‘ਚ ਜਗ੍ਹਾ ਬਣਾ ਸਕਦੇ ਹਨ। ਸੱਟ ਤੋਂ ਉਭਰਨ ਤੋਂ ਬਾਅਦ ਆਈ। ਪੀ। ਐੱਲ। ‘ਚ ਖੇਡਣ ਲਈ ਇਨ੍ਹਾਂ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.