Des Pardes Times

ਆਰਥਿਕ ਮੁੱਦੇ’ਤੇ ਟੋਰੀਆਂ ਅਤੇ ਐਨਡੀਪੀ ਦਰਮਿਆਨ ਵੰਡੇ ਗਏ ਹਨ ਕੈਨੇਡੀਅਨ
ਇੱਕ ਨਵੇਂ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਦੇਸ਼ ਦੇ ਵੋਟਰ ਆਰਥਿਕ ਮੁੱਦੇ ਨੂੰ ਲੈ ਕੇ ਕੰਜ਼ਰਵੇਟਿਵਾਂ ਤੇ ਐਨਡੀਪੀ ਦਰਮਿਆਨ ਵੰਡੇ ਗਏ ਹਨ। ਇਹ ਵੀ ਪਾਇਆ ਗਿਆ ਹੈ ਕਿ ਸੱਤਾਧਾਰੀ ਟੋਰੀਜ਼ ਤੇ ਵਿਰੋਧੀ ਧਿਰ ਐਨਡੀਪੀ ਦੀ ਮਕਬੂਲੀਅਤ ਕੈਨੇਡੀਅਨਾਂ ਵਿਚਾਲੇ ਬਰਾਬਰ ਪਾਈ ਜਾ ਰਹੀ ਹੈ। ਇਪਸੋਸ ਰੀਡ ਵੱਲੋਂ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਦੇ ਨਤੀਜਿਆਂ ਤੋਂ ਦੇਸ਼ ਦਾ ਸਿਆਸੀ ਦ੍ਰਿਸ਼ ਕਾਫੀ ਹੱਦ ਤੱਕ ਸਾਫ ਹੋ ਗਿਆ। ਇਸ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਪੱਛਮੀ ਹਿੱਸੇ, ਪਿੰਡਾਂ ਵਿੱਚ ਰਹਿਣ ਵਾਲੇ ਕੈਨੇਡੀਅਨਾਂ ਤੇ ਦੱਖਣੀ ਓਨਟਾਰੀਓ ਵਿੱਚ ਅਰਧਸ਼ਹਿਰੀ ਟੈਕਸਦਾਤਾਵਾਂ ਵਿੱਚ ਕੰਜ਼ਰਵੇਟਿਵਾਂ ਦਾ ਪੂਰਾ ਦਬਦਬਾ ਹੈ। ਪਰ ਐਨਡੀਪੀ ਵੀ ਤੇਜ਼ੀ ਨਾਲ ਟੋਰੀਜ਼ ਦਾ ਬਦਲ ਬਣ ਕੇ ਉੱਭਰਦੀ ਨਜ਼ਰ ਆ ਰਹੀ ਹੈ। ਐਨਡੀਪੀ ਨੂੰ ਕਿਊਬਿਕ ਤੇ ਸ਼ਹਿਰੀ ਓਨਟਾਰੀਓ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਟੈਕਸਾਂ ਵਿੱਚ ਕਟੌਤੀਆਂ ਤੇ ਦੇਸ਼ ਦੇ ਭਵਿੱਖ ਵਿੱਚ ਅਲਬਰਟਾ ਦੇ ਆਇਲਸੈਂਡਜ਼ ਦੀ ਅਹਿਮੀਅਤ ਦੇ ਮੁੱਦੇ ਉੱਤੇ ਵੋਟਰ ਵੰਡੇ ਹੋਏ ਹਨ।

•    ਓਨਟਾਰੀਓ ਵਿੱਚ ਕੰਜ਼ਰਵੇਟਿਵਾਂ (36 ਫੀ ਸਦੀ) ਤੇ ਐਨਡੀਪੀ (35 ਫੀ ਸਦੀ) ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ ਜਦਕਿ ਲਿਬਰਲ 23 ਫੀ ਸਦੀ ਸਮਰਥਨ ਨਾਲ ਤੀਜੇ ਸਥਾਨ ਉੱਤੇ ਹਨ, ਛੇ ਫੀ ਸਦੀ ਸਮਰਥਨ ਹਾਸਲ ਕਰਕੇ ਗ੍ਰੀਨ ਪਾਰਟੀ ਚੌਥੇ ਸਥਾਨ ਉੱਤੇ ਹੈ।

•    ਕਿਊਬਿਕ ਵਿੱਚ ਐਨਡੀਪੀ ਨੂੰ ਇਸ ਸਮੇਂ 45 ਫੀ ਸਦੀ ਸਮਰਥਨ ਮਿਲ ਰਿਹਾ ਹੈ, ਦੂਜੇ ਸਥਾਨ ਉੱਤੇ 23 ਫੀ ਸਦੀ ਸਮਰਥਨ ਨਾਲ ਬਲੌਕ ਚੱਲ ਰਿਹਾ ਹੈ ਜਦਕਿ ਲਿਬਰਲਾਂ ਨੂੰ 17 ਫੀ ਸਫੀ ਲੋਕਾਂ ਦਾ ਸਾਥ ਹਾਸਲ ਹੋ ਰਿਹਾ ਹੈ ਤੇ ਟੋਰੀਜ਼ ਦੀ ਸਥਿਤੀ ਕਾਫੀ ਚਿੰਤਾਜਨਕ ਹੈ ਤੇ ਉਹ 13 ਫੀ ਸਦੀ ਸਮਰਥਨ ਨਾਲ ਕਾਫੀ ਸੰਘਰਸ਼ ਕਰ ਰਹੇ ਹਨ।

•    ਅਲਬਰਟਾ ਵਿੱਚ ਟੋਰੀਜ਼ ਦੀ 63 ਫੀ ਸਦੀ ਸਮਰਥਨ ਨਾਲ ਪੌ ਬਾਰਾਂ ਹੈ, ਐਨਡੀਪੀ 19 ਫੀ ਸਦੀ ਨਾਲ ਦੂਜੀ ਥਾਂ ਉੱਕੇ ਕਬਜਾ ਕਰਨ ਵਿੱਚ ਹਾਲ ਦੀ ਘੜੀ ਕਾਮਯਾਬ ਰਹੀ ਹੈ ਤੇ ਲਿਬਰਲਾਂ ਨੂੰ ਮਿਲਣ ਵਾਲਾ ਸਮਰਥਨ ਘੱਟ ਕੇ 12 ਫੀ ਸਦੀ ਰਹਿ ਗਿਆ ਹੈ ਤੇ ਗ੍ਰੀਨ ਪਾਰਟੀ ਸਿਰਫ 3 ਫੀ ਸਦੀ ਸਮਰਥਨ ਹੀ ਜੁਟਾ ਪਾਈ ਹੈ।

•    ਬੀਸੀ ਵਿੱਚ ਵੀ ਟੋਰੀਜ਼ 51 ਫੀ ਸਦੀ ਸਮਰਥਨ ਹਾਸਲ ਕਰਕੇ ਚੰਗੀ ਸਥਿਤੀ ਵਿੱਚ ਹਨ, ਦੂਜੇ ਸਥਾਨ ਉੱਤੇ ਐਨਡੀਪੀ ਹੈ ਤੇ ਇਸ ਨੂੰ 19 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ, ਲਿਬਰਲ 12 ਫੀ ਸਦੀ ਸਮਰਥਨ ਨਾਲ ਤੀਜੇ ਸਥਾਨ ਉੱਤੇ ਹਨ ਤੇ ਗ੍ਰੀਨ ਪਾਰਟੀ ਆਪਣੀ ਪਹਿਲਾਂ ਵਾਲੀ ਚੌਥੀ ਥਾਂ ਉੱਤੇ ਤਿੰਨ ਫੀ ਸਦੀ ਸਮਰਥਨ ਨਾਲ ਕਾਇਮ ਹੈ।

•    ਸਸਕਾਚੇਵਾਨ/ਮੈਨੀਟੋਬਾ ਵਿੱਚ ਵੀ ਟੋਰੀਜ਼ ਦਾ ਪੱਲੜਾ ਭਾਰੀ ਹੈ ਤੇ 49 ਫੀ ਸਦੀ ਲੋਕ ਟੋਰੀਜ਼ ਦਾ ਸਾਥ ਦੇਣ ਲਈ ਤਿਆਰ ਬੈਠੇ ਹਨ ਜਦਕਿ ਐਨਡੀਪੀ 37 ਫੀ ਸਦੀ ਨਾਲ ਟੋਰੀਜ਼ ਨੂੰ ਮੁਕਾਬਲਾ ਦੇਣ ਲਈ ਸੰਘਰਸ਼ ਕਰ ਰਹੀ ਹੈ ਤੇ ਲਿਬਰਲ ਇੱਕ ਵਾਰੀ ਫਿਰ 13 ਫੀ ਸਦੀ ਨਾਲ ਫਾਡੀ ਹਨ।

•    ਅਟਲਾਂਟਿਕ ਕੈਨੇਡਾ ਵਿੱਚ ਵੀ ਜ਼ਬਰਦਸਤ ਮੁਕਾਬਲੇਬਾਜ਼ੀ ਦਾ ਪਤਾ ਚੱਲਿਆ ਹੈ। ਟੋਰੀਜ਼ ਨੂੰ ਮਿਲਣ ਵਾਲਾ ਸਮਰਥਨ 38 ਫੀ ਸਦੀ ਹੈ ਜਦਕਿ ਲਿਬਰਲ ਵੀ 35 ਫੀ ਸਦੀ ਨਾਲ ਟੋਰੀਜ਼ ਨੂੰ ਜ਼ਬਰਦਸਤ ਟੱਕਰ ਦੇ ਸਕਦੇ ਹਨ ਤੇ ਐਨਡੀਪੀ ਇੱਥੇ 27 ਫੀ ਸਦੀ ਨਾਲ ਤੀਜੇ ਸਥਾਨ ਉੱਤੇ ਹੈ।

ਬਾਦਲ ਵੱਲੋਂ ਸ਼ੇਖਾਵਤ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਭੇਟ
ਖਚਾਰੀਆਵਾਸ (ਰਾਜਸਥਾਨ), 16 ਮਈ - ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਇੱਥੇ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੇ ਆਦਮਕੱਦ ਬੁੱਤ ਤੋਂ ਪਰਦਾ ਹਟਾਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੇਖਾਵਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ।

ਸ੍ਰੀ  ਅਡਵਾਨੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਸ੍ਰੀ ਸ਼ੇਖਾਵਤ ਪਾਰਟੀ ਦੇ ਮਜ਼ਬੂਤ ਥੰਮ ਸਨ ਤੇ ਉਨ੍ਹਾਂ ਰਾਜਸਥਾਨ ’ਚ ਭਾਜਪਾ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਈ। ਸ਼ੇਖਾਵਤ ਪਰਿਵਾਰ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਰਾਜਸਥਾਨ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਸੁੰਧਰਾ ਰਾਜੇ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਹੋਰ ਪਤਵੰਤੇ ਹਾਜ਼ਰ ਸਨ।

ਫਰਾਂਸਵਾ ਨੇ ਲਿਆ ਰਾਸ਼ਟਰਪਤੀ ਵਜੋਂ ਹਲਫ਼
ਪੈਰਿਸ, 16 ਮਈ – ਫਰਾਂਸਵਾ ਹਾਲੈਂਡੇ ਨੇ ਅੱਜ 1995 ਮਗਰੋਂ ਫਰਾਂਸ ਦੇ ਪਹਿਲੇ ਸੋਸ਼ਲਿਸਟ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਾਦੇ ਜਿਹੇ ਸਮਾਰੋਹ ‘ਚ ਇਹ ਰਸਮ ਅਦਾ ਹੋਈ ਜਿਸ ‘ਤੇ ਕਰਜ਼ੇ ਦੇ ਸੰਕਟ ਦਾ ਪ੍ਰਛਾਵਾਂ ਭਾਰੀ ਸੀ। ਪੈਰਿਸ ‘ਚ ਸਹੁੰ ਚੁੱਕਣ ਤੋਂ ਫੌਰੀ ਮਗਰੋਂ 57 ਸਾਲਾ ਸਿਆਸਤਦਾਨ ਹੋਲਾਂ ਨੇ ਬਰਲਿਨ ਰਵਾਨਾ ਹੋਣਾ ਸੀ, ਜਿੱਥੇ ਚਾਂਸਲਰ ਏਂਜਲਾ ਮਰਕਲ ਦੀਆਂ ਉਨ੍ਹਾਂ ਨੂੰ ਇਕ ਮੁਦਰਾ ਵਾਲੇ ਬਲਾਕ ਨੂੰ ਬਚਾਉਣ ਲਈ ਵੱਖਰੀਆਂ ਸੁਰਾਂ ਨਾਲ ਜੂਝਣਾ ਪੈਣਾ ਹੈ। ਏਂਜਲਾ ਯੂਰਪ ‘ਚ ਸੰਜਮ ਦੀ ਮੁਹਿੰਮ ਦੀ ਮੋਹਰੀ ਹੈ।

ਮਰਕਲ ਨਾਲ ਆਪਣੇ ਮਤਭੇਦਾਂ ਨੂੰ ਮੱਠੇ ਪਾਉਣ ਦਾ ਯਤਨ ਕਰਦਿਆਂ ਉਨ੍ਹਾਂ ਕਿਹਾ ਕਿ ਯੂਰਪ ਨੂੰ ਯੋਜਨਾਵਾਂ ਦੀ ਇਕਮੁੱਠਤਾ ਦੀ ਲੋੜ ਹੈ। ਇਸ ਨੂੰ ਵਾਧੇ ਵਿਕਾਸ ਦੀ ਲੋੜ ਹੈ। ਸੰਜਮ ਬਾਰੇ ਅਧਿਆਏ ਪਲਟਣ ਤੇ ਭਵਿੱਖ ‘ਚ ਨਿਵੇਸ਼ ਦਾ ਅਹਿਦ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਭਾਈਵਾਲਾਂ ਨੂੰ ਨਵੇਂ ਸਮਝੌਤੇ ਬਾਰੇ ਤਜਵੀਜ਼ ਪੇਸ਼ ਕਰਨਗੇ ਜੋ ਜਨਤਕ ਕਰਜ਼ੇ ਨੂੰ ਲਾਜ਼ਮੀ ਤੌਰ ‘ਤੇ ਘੱਟ ਕੀਤੇ ਜਾਣ ਨੂੰ ਜ਼ਰੂਰੀ ਆਰਥਿਕ ਹੁਲਾਰੇ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਪੱਖ ਵੀ ਰੱਖਣਗੇ ਕਿ ਇਸ ਵੇਲੇ ਦੇ ਬੇਚੈਨੀ ਵਾਲੇ ਸੰਸਾਰ ‘ਚ ਨਾ ਕੇਵਲ ਆਪਣੇ ਮਹਾਂਦੀਪ ਦੀਆਂ ਕਦਰਾਂ-ਕੀਮਤਾਂ, ਬਲਕਿ ਹਿੱਤ ਬਚਾਏ ਜਾਣ ਦੀ ਵੀ ਲੋੜ ਹੈ।

ਹੋਲਾਂ ਨੇ ਪ੍ਰਧਾਨ ਮੰਤਰੀ ਦਾ ਐਲਾਨ ਵੀ ਹਾਲੇ ਕਰਨਾ ਹੈ। ਸੋਸ਼ਲਿਸਟਾਂ ਦੇ ਪਾਰਲੀਮਾਨੀ ਬਲਾਕ ਦੇ ਮੁਖੀ ਜਾਂ ਮਾਰਕ ਆਇਰਾਓਲਟ ਉਨ੍ਹਾਂ ਦੇ ਚਹੇਤੇ ਦੱਸੇ ਜਾਂਦੇ ਹਨ।

ਨਵੇਂ ਰਾਸ਼ਟਰਪਤੀ ਦਾ ਇਲਾਇਸੀ ਪੈਲੇਸ ‘ਚ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਸਵਾਗਤ ਕੀਤਾ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਤਕ ਲੈ ਕੇ ਗਏ। ਸਰਕੋਜ਼ੀ ਨੇ ਫਰਾਂਸ ਦੇ ਪਰਮਾਣੂ ਹਥਿਆਰਾਂ ਦੇ ਕੋਡ ਵੀ ਨਵੇਂ ਆਗੂ ਨੂੰ ਸੌਂਪੇ। ਫਿਰ ਹੋਲਾਂ ਸਰਕੋਜ਼ੀ ਨੂੰ ਉਨ੍ਹਾਂ ਦੀ ਕਾਰ ਤਕ ਵਿਦਾ ਕਰਨ ਗਏ। ਸਾਬਕਾ ਪ੍ਰਥਮ ਮਹਿਲਾ ਕਾਰਲਾ ਬਰੂਨੀ ਨੇ ਨਵੀਂ ਪ੍ਰਥਮ ਮਹਿਲਾ ਵਲੇਰੀ ਟਰਾਇਰ ਵਾਇਲਰ ਨਾਲ ਚੁੰਮਣਾਂ ਦਾ ਅਦਾਨ-ਪ੍ਰਦਾਨ ਕੀਤਾ ਜੋ ਗੂੜ੍ਹੇ ਰੰਗ ਦੀ ਪੁਸ਼ਾਕ ‘ਚ ਬੜੀ ਜਚ ਰਹੀ ਸੀ। ਐਤਕੀਂ ਇਸ ਅਹਿਮ ਮੌਕੇ ਵਿਸ਼ਵ ਦੇ ਕੋਈ ਆਗੂ ਨਹੀਂ ਸੱਦੇ ਗਏ ਸਨ। ਮਗਰੋਂ ਹੋਲਾਂ ਲੋਕਾਂ ਦੇ ਇਕੱਠ ਦੇ ਰੂ-ਬ-ਰੂ ਹੋਏ।

ਸੱਜਣ ਕੁਮਾਰ ਦੀ ਅਪੀਲ ’ਤੇ ਸੀ.ਬੀ.ਆਈ. ਤੋਂ ਜਵਾਬ ਤਲਬ
ਨਵੀਂ ਦਿੱਲੀ, 16 ਮਈ -ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਤੇ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਇਸ ਅਪੀਲ ’ਤੇ ਸੀ.ਬੀ.ਆਈ. ਤੋਂ ਜਵਾਬ ਤਲਬ ਕੀਤਾ ਹੈ ਕਿ ਕੀ ਇਸ ਮਾਮਲੇ ਦੇ ਗਵਾਹ ਆਪਣੇ ਉਨ੍ਹਾਂ ਹਲਫਨਾਮਿਆਂ ਤੋਂ ਉਲਟ ਬਿਆਨ ਵੀ ਦੇ ਸਕਦੇ ਹਨ, ਜੋ ਉਨ੍ਹਾਂ ਦੰਗਿਆਂ ਦੀ ਜਾਂਚ ਲਈ ਬਣਾਏ ਕਮਿਸ਼ਨ ਨੂੰ ਸੌਂਪੇ ਸਨ। ਇਸ ਮਾਮਲੇ ਦੀ ਸੁਣਵਾਈ ਜ਼ਿਲ੍ਹਾ ਜੱਜ ਜੇ.ਆਰ. ਆਰੀਅਨ ਨੇ ਕੀਤੀ ਅਤੇ ਸੀ.ਬੀ.ਆਈ. ਨੂੰ ਨੂੰ 19 ਮਈ ਵਾਸਤੇ ਨੋਟਿਸ ਜਾਰੀ ਕਰ ਦਿੱਤਾ। ਕਾਂਗਰਸੀ ਆਗੂ ਦੀ ਅਪੀਲ ’ਚ ਇਹ ਤਰਕ ਦਿੱਤਾ ਗਿਆ ਹੈ ਕਿ ਵਕੀਲ ਆਰ.ਐਸ. ਚੀਮਾ ਨੇ 12 ਜੁਲਾਈ 2010 ਨੂੰ ਅਦਾਲਤ ’ਚ ਇਹ ਬਿਆਨ ਦਿੱਤਾ ਸੀ ਕਿ ਇਸ ਮਾਮਲੇ ਦੇ ਇਕ ਗਵਾਹ ਦਾ ਹਲਫਨਾਮਾ ਕਿਸੇ ਕੰਮ ਨਹੀਂ ਆ ਸਕਦਾ ਕਿਉਂਕਿ ਇਸ ਦੇ ਬਿਆਨ ਆਪਾ ਵਿਰੋਧੀ ਹਨ। ਸੱਜਣ ਕੁਮਾਰ ਦੇ ਵਕੀਲ ਆਈ.ਯੂ. ਖਾਨ ਨੇ ਆਪਣੀ ਅਪੀਲ ’ਚ ਕਿਹਾ ਕਿ ਇਸ ਮਾਮਲੇ ’ਚ ਅਹਿਮ ਗਵਾਹ ਤੇ ਸ਼ਿਕਾਇਤਕਰਤਾ ਜਗਦੀਸ਼ ਕੌਰ ਨਾਲ ਸਬੰਧਤ ਕਈ ਦਸਤਾਵੇਜ਼ ਅਜਿਹੇ ਹਨ ਜੋ ਸੀ.ਬੀ.ਆਈ. ਨੇ ਪਹਿਲਾਂ ਰਿਕਾਰਡ ’ਤੇ ਲਿਆਂਦੇ ਸਨ ਜਦਕਿ ਹੁਣ ਏਜੰਸੀ ਇਨ੍ਹਾਂ ’ਤੇ ਭਰੋਸਾ ਨਾ ਹੋਣ ਦੀ ਗੱਲ ਕਹਿ ਰਹੀ ਹੈ।

ਪੰਜਾਬ ਵਿੱਚ ਨਿਗਮ ਚੋਣਾਂ ਲਈ ਅਕਾਲੀਆਂ ਵੱਲੋਂ ਤਿਆਰੀ ਸ਼ੁਰੂ
ਚੰਡੀਗੜ੍ਹ, 16 ਮਈ – ਪੰਜਾਬ ਵਿੱਚ ਜੂਨ ਦੇ ਦੂਜੇ ਹਫ਼ਤੇ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ ਜਦੋਂ ਕਿ ਕਾਂਗਰਸ ਸਮੇਤ ਦੂਜੀਆਂ ਰਾਜਸੀ ਧਿਰਾਂ ਦੀ ਕੋਈ ਸਿਆਸੀ ਸਰਗਰਮੀ ਫਿਲਹਾਲ ਨਜ਼ਰ ਨਹੀਂ ਆ ਰਹੀ। ਹੁਕਮਰਾਨ ਪਾਰਟੀ ਵੱਲੋਂ ਚਾਰ ਵੱਡੇ ਸ਼ਹਿਰਾਂ, ਜਿਨ੍ਹਾਂ ਵਿੱਚ ਨਗਰ ਨਿਗਮ ਚੋਣਾਂ ਹੋਣੀਆਂ ਹਨ, ਲਈ ਤਾਲਮੇਲ ਤੇ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ।  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੇ ਹਫ਼ਤੇ 21 ਮਈ ਨੂੰ ਦਲ ਦੇ ਅਹਿਮ ਵਿੰਗਾਂ ਦੀ ਮੀਟਿੰਗ ਵੀ ਬੁਲਾ ਲਈ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 4 ਨਗਰ ਨਿਗਮਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਸਮੇਤ ਦੋ ਦਰਜਨ ਤੋਂ ਵੱਧ ਨਗਰ ਪੰਚਾਇਤਾਂ ਅਤੇ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਅਗਲੇ ਹਫ਼ਤੇ ਜਾਰੀ ਕੀਤੇ ਜਾਣ ਦੇ ਆਸਾਰ ਹਨ। ਮੰਨਿਆ ਜਾ ਰਿਹਾ ਹੈ ਕਿ ਚੋਣਾਂ 10 ਜੂਨ ਦੇ ਆਸ ਪਾਸ ਹੋਣਗੀਆਂ। ਇਸ ਨਾਲ  ਸੂਬੇ ਵਿੱਚ ਵਿਧਾਨ ਸਭਾ ਚੋਣਾਂ ਪਿੱਛੋਂ ਕੁਝ ਕੁ ਮਹੀਨਿਆਂ ਲਈ ਸਿਆਸੀ ਸਰਗਰਮੀਆਂ ਮੱਠੀਆਂ ਪੈਣ ਤੋਂ ਬਾਅਦ  ਫੇਰ ਸਿਆਸੀ ਮੈਦਾਨ ਭਖ ਪਵੇਗਾ। ਨੋਟੀਫਿਕੇਸ਼ਨ ਦੇ ਜਾਰੀ ਹੋਣ ਨਾਲ ਚੋਣ ਜ਼ਾਬਤਾ ਵੀ ਲੱਗ ਜਾਵੇਗਾ।

ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਕਈ ਵੱਡੇ ਕੰਮ ਵੀ ਰੋਕ ਦਿੱਤੇ ਹਨ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਵੀਆਂ ਬਿਜਲੀ ਦਰਾਂ ਦਾ ਐਲਾਨ ਕੀਤਾ ਜਾਣਾ ਸੀ। ਸਰਕਾਰ ਨੇ ਬਿਜਲੀ ਦਰਾਂ ਦੇ ਵਾਧੇ ਦਾ ਅਸਰ ਚੋਣਾਂ ’ਤੇ ਪੈਣ ਦੇ ਡਰੋਂ ਕਮਿਸ਼ਨ ਨੂੰ ਵਾਧੇ ਦਾ ਐਲਾਨ ਨਹੀਂ ਕਰਨ ਦਿੱਤਾ ਜਦੋਂ ਕਿ ਅਪਰੈਲ ਮਹੀਨੇ ਵਿੱਚ ਇਹ ਐਲਾਨ ਹੁੰਦਾ ਹੈ। ਇਸੇ ਤਰ੍ਹਾਂ ਚਲੰਤ ਮਾਲੀ ਸਾਲ ਦਾ ਬਜਟ ਵੀ ਨਿਗਮ ਚੋਣਾਂ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਲੋਕ ਹਿਤ ਪਟੀਸ਼ਨ ਦਾ ਨਿਬੇੜਾ ਕੀਤੇ ਜਾਣ ਤੋਂ ਬਾਅਦ ਸੂਬੇ ਵਿੱਚ 4 ਹੋਰ ਸ਼ਹਿਰਾਂ ਮੁਹਾਲੀ, ਫਗਵਾੜਾ, ਮੋਗਾ ਅਤੇ ਪਠਾਨਕੋਟ ਵੀ ਨਿਗਮ ਦਾ ਦਰਜਾ ਮਿਲ ਗਿਆ ਹੈ। ਇਨ੍ਹਾਂ ਸ਼ਹਿਰਾਂ ਦੀਆਂ ਚੋਣਾਂ ਨਵੀਂ ਵਾਰਡਬੰਦੀ ਤੋਂ ਬਾਅਦ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਠਿੰਡਾ ਨਿਗਮ ਦੀ ਚੋਣ ਵੱਖਰੇ ਤੌਰ ’ਤੇ ਹੋਵੇਗੀ। ਇਸ ਨਾਲ ਸੂਬੇ ਵਿੱਚ 9 ਸ਼ਹਿਰਾਂ ਵਿੱਚ ਨਗਰ ਨਿਗਮ ਬਣ ਗਏ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਣ ਵਾਲੀਆਂ ਇਹ ਚੋਣਾਂ ਸਾਰੀਆਂ ਰਾਜਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣਦੀਆਂ ਜਾ ਰਹੀਆਂ ਹਨ।  ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਜਿੱਥੇ ਸ਼ਹਿਰੀ ਖੇਤਰਾਂ ਵਿੱਚ ਆਪਣਾ ਸਿਆਸੀ ਅਧਾਰ ਹੋਰ ਮਜ਼ਬੂਤ ਕਰਨ ਲਈ ਇਨ੍ਹਾਂ ਚੋਣਾਂ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ ਉਥੇ ਕਾਂਗਰਸ ਆਪਣਾ ਅਧਾਰ ਬਚਾਉਣ ਲਈ ਜ਼ੋਰ ਅਜਮਾਈ ਕਰ ਰਹੀ ਹੈ। ਜਲੰਧਰ ਵਿੱਚ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਆਦਾ ਨਮੋਸ਼ੀ ਝੱਲਣੀ ਪਈ। ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਸ਼ਹਿਰ ਵਿਚ ਇਸ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੀ ਕਾਂਗਰਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੀ ਰਹੀ। ਪਟਿਆਲਾ ਦੀਆਂ ਹੀ ਦੋਵੇਂ ਸੀਟਾਂ ਕਾਂਗਰਸ ਜਿੱਤ ਸਕੀ ਸੀ।  ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵੀ ਪਾਰਟੀ ਹਾਈ ਕਮਾਨ ਨੇ ਇਨ੍ਹਾਂ ਚੋਣਾਂ ਨਾਲ ਜੋੜ ਦਿੱਤੀ ਹੈ। ਪਾਰਟੀ ਨੇ ਸਾਫ਼ ਕੀਤਾ ਹੈ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਦੇ ਭਵਿੱਖ ਦਾ ਫੈਸਲਾ ਕੀਤਾ ਜਾਵੇਗਾ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਵੀ ਨਿਗਮ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਸ਼੍ਰੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੇ ਜਥੇਬੰਦਕ ਢਾਂਚੇ ਦੀਆਂ ਅਹਿਮ ਮੀਟਿੰਗਾਂ 21 ਮਈ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੱਖ ਦਫਤਰ ਵਿੱਚ ਬੁਲਾ ਲਈਆਂ ਹਨ। ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਮੀਟਿੰਗਾਂ 21 ਮਈ ਨੂੰ ਚੰਡੀਗੜ੍ਹ ਵਿਖੇ ਹੋਣਗੀਆਂ। ਇਸ ਤੋਂ ਪਹਿਲਾਂ ਸਵੇਰੇ ਦਲ ਦੇ ਅਹੁਦੇਦਾਰ, ਵਰਕਿੰਗ ਕਮੇਟੀ, ਸਿਆਸੀ ਸਲਾਹਕਾਰ ਅਤੇ ਜਨਰਲ ਕੌਂਸਲ ਮੈਬਰਾਂ ਦੀ ਸਾਂਝੀ ਮੀਟਿੰਗ ਹੋਵੇਗੀ। ਬਾਅਦ ਦੁਪਹਿਰ ਪਾਰਟੀ ਦੇ ਜ਼ਿਲ੍ਹਾ ਜਥੇਦਾਰ ਅਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਵੇਗੀ। ਸ਼ਾਮੀਂ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦੀ ਮੀਟਿੰਗ ਹੋਵੇਗੀ। ਸਾਰੀਆਂ ਮੀਟਿੰਗਾਂ ਦੀ ਪ੍ਰਧਾਨਗੀ ਦਲ ਦੇ ਪ੍ਰਧਾਨ ਕਰਨਗੇ। ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਵਿੱਚ ਜੁੂਨ ਮਹੀਨੇ ਵਿੱਚ ਹੋਣ ਵਾਲੀਆਂ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਅਦਾਕਾਰਾ ਰੇਖਾ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਨਵੀਂ ਦਿੱਲੀ, 16 ਮਈ -ਬਾਲੀਵੁੱਡ ਦੀ ਉੱਘੀ ਅਦਾਕਾਰਾ ਰੇਖਾ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਹ 57 ਸਾਲਾ ਅਦਾਕਾਰਾ 10.57 ਵਜੇ ਉਪਰਲੇ ਸਦਨ ਵਿਚ ਪਹੁੰਚੀ ਤੇ ਛੇਤੀ ਹੀ ਹੋਰ ਮੈਂਬਰਾਂ ਨੇ ਉਸ ਨੂੰ ਮੁਬਾਰਕਬਾਦ ਦੇਣ ਲਈ ਘੇਰ ਲਿਆ। ਉੱਘੇ ਪੱਤਰਕਾਰ ਤੇ ਨਾਮਜ਼ਦ ਮੈਂਬਰ ਐਚ.ਕੇ. ਦੂਆ ਨੇ ਉਸ ਨੂੰ ਆਪਣੀ ਸੀਟ ਨੰਬਰ ’ਤੇ ਬੈਠਣ ਦੀ ਪੇਸ਼ਕਸ਼ ਕੀਤੀ ਤੇ ਚੇਅਰਮੈਨ ਹਾਮਿਦ ਅਨਸਾਰੀ ਦੇ ਆਉਣ ਤੋਂ ਪਹਿਲਾਂ ਉਸ ਨੂੰ ਸਦਨ ਦੀ ਪ੍ਰਕਿਰਿਆ ਬਾਰੇ ਸਮਝਾਉਂਦੇ ਦੇਖੇ ਗਏ। ਜਦੋਂ ਉਸ ਨੂੰ ਸਹੁੰ ਚੁੱਕਣ ਲਈ ਬੁਲਾਇਆ ਗਿਆ ਤਾਂ ਹੋਰ ਮੈਂਬਰਾਂ ਨੇ ਡੈਸਕ ਥਪਾ-ਥਪਾ ਕੇ ਸਵਾਗਤ ਕੀਤਾ। ਅਦਾਕਾਰਾ ਨੇ ਪ੍ਰਮਾਤਮਾ ਦੇ ਨਾਂ ’ਤੇ ਅੰਗਰੇਜ਼ੀ ਵਿਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਜਦੋਂ ਉਹ ਦੋਵੇਂ ਹੱਥ ਜੋੜ ਕੇ ਸ੍ਰੀ ਅਨਸਾਰੀ ਕੋਲ ਗਈ ਤਾਂ ਉਨ੍ਹਾਂ ਉਸ ਨੂੰ ‘ਜੀ ਆਇਆਂ’ ਆਖਿਆ।

2ਜੀ: ਜੇਲ੍ਹ ’ਚੋਂ ਬਾਹਰ ਆਇਆ ਰਾਜਾ
ਨਵੀਂ ਦਿੱਲੀ, 16 ਮਈ - ਦਿੱਲੀ ਦੀ ਇਕ ਅਦਾਲਤ ਨੇ 2ਜੀ ਸਪੈਕਟ੍ਰਮ ਕੇਸ ’ਚ ਅੱਜ ਸਾਬਕਾ ਟੈਲੀਕਾਮ ਮੰਤਰੀ ਏ. ਰਾਜਾ ਨੂੰ ਜ਼ਮਾਨਤ ਦੇ ਦਿੱਤੀ। ਉਸ ਨੂੰ ਕਰੀਬ 15 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਦੇਰ ਸ਼ਾਮੀਂ ਰਾਜਾ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।

ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਅਤੇ ਜ਼ਮਾਨਤ ਮਨਜ਼ੂਰ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਨੇ ਡੀ.ਐਮ.ਕੇ. ਦੇ ਸੰਸਦ ਮੈਂਬਰ ਨੂੰ 20 ਲੱਖ ਰੁਪਏ ਦਾ ਜਾਤੀ ਮੁਚਲਕਾ ਤੇ ਏਨੀ ਹੀ ਰਕਮ ਦੀਆਂ ਦੋ ਜ਼ਮਾਨਤੀ ਰਾਸ਼ੀਆਂ ਜਮ੍ਹਾਂ ਕਰਵਾਉਣ ਲਈ ਕਿਹਾ। ਅਦਾਲਤ ਨੇ ਜ਼ਮਾਨਤ ਦਿੰਦਿਆਂ ਇਹ ਸ਼ਰਤ ਰੱਖੀ ਕਿ ਰਾਜਾ ਉਸ ਦੀ ਅਗਾਊਂ ਆਗਿਆ ਲਏ ਬਗੈਰ ਤਾਮਿਲਨਾਡੂ ਨਹੀਂ ਜਾਵੇਗਾ ਤੇ ਨਾ ਹੀ ਉਹ ਨੂੰ ਟੈਲੀਕਾਮ ਵਿਭਾਗ ’ਚ ਜਾਣ ਦੀ ਖੁੱਲ੍ਹ ਹੋਵੇਗੀ। ਆਪਣੇ 14 ਪੰਨਿਆਂ ਦੇ ਆਦੇਸ਼ ਵਿਚ ਅਦਾਲਤ ਨੇ ਇਹ ਵੀ ਹਦਾਇਤ ਕੀਤੀ ਕਿ ਰਾਜਾ ਜ਼ਮਾਨਤ ਦੇ ਅਰਸੇ ਦੌਰਾਨ ਕਿਸੇ ਗਵਾਹ ’ਤੇ ਦਬਾਅ ਪਾਉਣ ਦਾ ਯਤਨ ਨਹੀਂ ਕਰੇਗਾ। ਰਾਜਾ ਨੂੰ ਪਿਛਲੇ ਸਾਲ ਦੋ ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।  ਅਦਾਲਤ ਨੇ 49 ਸਾਲਾ ਰਾਜਾ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੇ ਸਾਰੇ ਸਹਿ-ਮੁਲਜ਼ਮਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਤੇ ਰਾਜਾ ਨੂੰ ਹੋਰ ਸਮਾਂ ਨਿਆਂਇਕ ਹਿਰਾਸਤ ’ਚ ਰੱਖਣ ਦਾ ਹੁਣ ਮੰਤਵ ਨਹੀਂ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਜੇ ਰਾਜਾ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਗਵਾਹਾਂ ’ਤੇ ਦਬਾਅ ਪਾ ਸਕਦਾ ਹੈ ਤੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਮੁਲਜ਼ਮ ’ਤੇ ਕੁਝ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਅਦਾਲਤ ਨੇ ਧਿਆਨ ਦਿਵਾਇਆ ਕਿ ਇਸ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ੀ ਸਬੂਤ ਉਸ ਕੋਲ ਸੁਰੱਖਿਅਤ ਹਨ। ਅਦਾਲਤ ਨੇ ਰਾਜਾ ਨੂੰ ਇਹ ਹਦਾਇਤ ਵੀ ਕੀਤੀ ਕਿ ਉਹ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਦੇਵੇ।

ਆਪਣੀ ਗ੍ਰਿਫਤਾਰੀ ਤੋਂ ਬਾਅਦ 15 ਮਹੀਨੇ ਤੋਂ ਵੱਧ ਸਮਾਂ ਨਿਆਂਇਕ ਹਿਰਾਸਤ ਵਿਚ ਰਹਿਣ ਵਾਲੇ ਰਾਜਾ ਨੇ ਇਸ ਆਧਾਰ ’ਤੇ ਜ਼ਮਾਨਤ ਮੰਗੀ ਸੀ ਕਿ ਇਸ ਮਾਮਲੇ ਦੇ 13 ਸਹਿ-ਮੁਲਜ਼ਮਾਂ  ਨੂੰ ਵੱਖ-ਵੱਖ ਅਦਾਲਤਾਂ ਪਹਿਲਾਂ ਹੀ ਜ਼ਮਾਨਤ ਦੇ ਚੁੱਕੀਆਂ ਹਨ। ਰਾਜਾ ਦੀ ਦਲੀਲ ਹੈ ਕਿ ਉਸ ਖਿਲਾਫ ਕੇਸ ਝੂਠਾ ਤੇ ਮਨਘੜਤ ਹੈ। ਉਧਰ ਸੀ.ਬੀ.ਆਈ. ਨੇ ਉਸ ਨੂੰ ਜ਼ਮਾਨਤ ਦੇਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਤਰਕ ਦਿੱਤਾ ਸੀ ਕਿ ਰਾਜਾ ਖਿਲਾਫ ਲੱਗੇ ਦੋਸ਼ ਬੇਹੱਦ ਗੰਭੀਰ ਹਨ ਤੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ।  ਡੀ.ਐਮ.ਕੇ. ਵੱਲੋਂ ਸਵਾਗਤ: ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਵੱਲੋਂ ਸਾਬਕਾ ਟੈਲੀਕਾਮ ਮੰਤਰੀ ਏ. ਰਾਜਾ ਨੂੰ ਜ਼ਮਾਨਤ ਦੇਣ ਦੇ ਫੈਸਲੇ ਦਾ ਡੀ.ਐਮ.ਕੇ. ਨੇ ਸਵਾਗਤ ਕੀਤਾ। ਡੀ.ਐਮ.ਕੇ. ਆਗੂ ਤਿਰੁਚੀ ਸ਼ਿਵਾ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਵਾਗਤ ਤੇ ਉਮੀਦ ਕਰਦੇ ਹਨ ਕਿ ਰਾਜਾ ਆਪਣੀ ਬੇਗੁਨਾਹੀ ਸਿੱਧ ਕਰਕੇ ਬਰੀ ਹੋਵੇਗਾ। ਰਾਜਾ ਦੇ ਪਾਰਟੀ ਦਾ ਕੰਮਕਾਰ ਦੇਖਣ ਜਾਂ ਸੰਸਦ ’ਚ ਜਾਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਾਬਕਾ ਟੈਲੀਕਾਮ ਮੰਤਰੀ ਅਦਾਲਤ ਦੀਆਂ ਸ਼ਰਤਾਂ ਅਨੁਸਾਰ ਹੀ ਚੱਲੇਗਾ। ਮੁੱਖ ਮੁਲਜ਼ਮ ਏ.ਰਾਜਾ ਨੂੰ ਜ਼ਮਾਨਤ ਮਿਲਣ ਪਿੱਛੋਂ ਅੱਜ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਡੀ.ਐਮ.ਕੇ. ਵਰਕਰਾਂ ਨੇ ਪਟਾਕੇ ਚਲਾ ਕੇ ਆਪਣੇ ਆਗੂ ਦੀ ਰਿਹਾਈ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਾਜਾ ਨੂੰ ਤਿਹਾੜ ਜੇਲ੍ਹ ਦੇ ਗੇਟ ਨੰਬਰ ਚਾਰ ਰਾਹੀਂ ਰਿਹਾਅ ਕੀਤਾ ਗਿਆ ਜਿੱਥੇ ਉਸ ਦੇ ਸਵਾਗਤ ਲਈ ਡੀ.ਐਮ.ਕੇ. ਦੇ ਸੰਸਦ ਮੈਂਬਰ ਕੰਨਿਆਕੁਮਾਰੀ ਜੇ.ਐਚ.ਡੇਵਿਡਸਨ ਮੌਜੂਦ ਸਨ। ਰਾਜਾ ਬਾਹਰ ਆਉਂਦਿਆਂ ਤੁਰੰਤ ਹੀ ਸਲੇਟੀ ਰੰਗ ਦੀ ਟੋਇਟਾ ਕਰੋਲਾ ਵਿਚ ਬੈਠ ਗਿਆ

-ਏਜੰਸੀਆਂ

ਕਦੋਂ ਕੀ ਹੋਇਆ…

* ਸਤੰਬਰ-ਅਕਤੂਬਰ 2008 ’ਚ ਟੈਲੀਕਾਮ ਕੰਪਨੀਆਂ ਨੂੰ 2ਜੀ ਸਪੈਕਟ੍ਰਮ ਲਾਇਸੈਂਸ ਦਿੱਤੇ

* 15 ਨਵੰਬਰ 2008 ਨੂੰ ਸੀ.ਵੀ.ਸੀ. ਨੇ ਮੁਢਲੀ ਜਾਂਚ ਰਿਪੋਰਟ ’ਚ ਖਾਮੀਆਂ ਉਭਾਰੀਆਂ  ਅਤੇ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ

*  21 ਅਕਤੂਬਰ 2009 ਨੂੰ ਸੀ.ਬੀ.ਆਈ. ਨੇ ਧਾਂਦਲੀ ਸਬੰਧੀ ਕੇਸ ਦਰਜ ਕੀਤਾ

* 14 ਨਵੰਬਰ 2010 ਨੂੰ ਰਾਜਾ ਨੇ ਅਸਤੀਫ਼ਾ ਦਿੱਤਾ

* 24 ਤੇ 25 ਦਸੰਬਰ 2010 ਨੂੰ ਸੀ.ਬੀ.ਆਈ. ਨੇ ਰਾਜਾ ਕੋਲੋਂ ਪੁੱਛਗਿੱਛ ਕੀਤੀ

*  2 ਫਰਵਰੀ 2011 ਨੂੰ ਸੀ.ਬੀ.ਆਈ. ਨੇ ਗ੍ਰਿਫਤਾਰ ਕੀਤਾ

ਪੰਜਾਬ ‘ਚ 7 ਜੂਨ ਨੂੰ ਨਗਰ ਨਿਗਮਾਂ ਤੇ 10 ਨੂੰ ਪੰਚਾਇਤਾਂ ਦੀਆਂ ਚੋਣਾਂ
ਚੰਡੀਗੜ 16 ਮਈ - ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਖਿਰ 4 ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀ ਚੋਣ ਕਰਾਉਣ ਦਾ ਫੈਸਲਾ ਕਰ ਲਿਆ ਹੈ। ਸੂਤਰਾਂ ਅਨੁਸਾਰ 7 ਜੂਨ ਨੂੰ ਨਗਰ ਨਿਗਮ ਅਤੇ 10 ਜੂਨ ਨੂੰ ਨਗਰ ਪੰਚਾਇਤਾਂ/ਨਗਰ ਪ੍ਰੀਸ਼ਦ ਦੀ ਚੋਣ ਕਰਵਾਈ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ 7 ਜੂਨ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ 21 ਮਈ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਜਦੋਂਕਿ ਨਗਰ ਪੰਚਾਇਤਾਂ ਤੇ ਪ੍ਰੀਸ਼ਦ ਚੋਣਾਂ ਦੀ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਅਕਾਲੀ-ਭਾਜਪਾ ਸਰਕਾਰ ਪੂਰੀ ਤਰ੍ਹਾਂ ਹਰਕਤ ‘ਚ ਆ ਗਈ ਹੈ।

ਨੋਟੀਫਿਕੇਸ਼ਨ ਦੇ ਜਾਰੀ ਹੁੰਦਿਆਂ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਦੱਸਿਆ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਇਹ ਚੋਣਾਂ ਜੂਨ ਦੇ ਦੂਜੇ ਹਫਤੇ ਇਸ ਲਈ ਕਰਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਜੂਨ ‘ਚ ਬਜਟ ਸਮਾਗਮ ਵੀ ਸ਼ੁਰੂ ਹੋਣਾ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਬਜਟ ਸਮਾਗਮ 15 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਮੀਟਿੰਗ 21 ਨੂੰ ਸੱਦੀ : ਇਸ ਦੌਰਾਨ ਸ਼੍ਰੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਲ ਦੇ ਜਥੇਬੰਦਕ ਢਾਂਚੇ ਦੀਆਂ ਅਹਿਮ ਮੀਟਿੰਗਾਂ 21 ਮਈ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੱਖ ਦਫਤਰ ਵਿਚ ਬੁਲਾ ਲਈਆਂ ਹਨ। ਅੱਜ ਇਸ ਸਬੰਧ ਵਿਚ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਮੀਟਿੰਗਾਂ 21 ਮਈ 2012 ਦਿਨ ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਸਵੇਰੇ 11 ਵਜੇ ਦਲ ਦੇ ਅਹੁਦੇਦਾਰ ਸਾਹਿਬਾਨ, ਵਰਕਿੰਗ ਕਮੇਟੀ, ਸਿਆਸੀ ਸਲਾਹਕਾਰ ਅਤੇ ਜਨਰਲ ਕੌਂਸਲ ਮੈਂਬਰਾਂ ਦੀ ਸਾਂਝੀ ਮੀਟਿੰਗ ਹੋਵੇਗੀ। ਇਸੇ ਦਿਨ ਬਾਅਦ ਦੁਪਹਿਰ 3 ਵਜੇ ਪਾਰਟੀ  ਦੇ ਜ਼ਿਲਾ ਜਥੇਦਾਰ ਸਾਹਿਬਾਨ ਅਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦੀ ਮੀਟਿੰਗ ਹੋਵੇਗੀ। ਡਾ. ਚੀਮਾ ਨੇ ਦੱਸਿਆ ਕਿ ਸ਼ਾਮ 5 ਵਜੇ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ. ਏ. ਸੀ.) ਦੀ ਮੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਮੀਟਿੰਗਾਂ ਦੀ ਪ੍ਰਧਾਨਗੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ। ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਵਿਚ ਜੂਨ ਮਹੀਨੇ ਵਿਚ ਹੋਣ ਵਾਲੀਆਂ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਸਬੰਧੀ ਵਿਚਾਰ -ਵਟਾਂਦਰਾ ਕੀਤਾ ਜਾਵੇਗਾ।

ਸੁਖਬੀਰ ਵਲੋਂ ਨਗਰ ਯੋਜਨਾਕਾਰ ਵਿਭਾਗ ਦੇ ਪੁਨਰਗਠਨ ਦੀ ਲੋੜ ‘ਤੇ ਜ਼ੋਰ
ਚੰਡੀਗੜ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਨਗਰ ਯੋਜਨਾਕਾਰ ਵਿਭਾਗ ਨੂੰ ਹੋਰ ਸਮਰੱਥ ਬਣਾਉਣ ਲਈ ਇਸ ਦੇ ਪੁਨਰਗਠਨ ਲਈ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਨੂੰ ਪੰਜਾਬ ਸਰਕਾਰ ਦੀਆਂ ਸ਼ਹਿਰੀ ਵਿਕਾਸ ਨੀਤੀਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਅੱਜ ਇਥੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਇਕ ਮੀਟਿੰਗ ਜਿਸ ਵਿਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਵੀ ਸ਼ਾਮਲ ਹੋਏ, ਦੀ ਪ੍ਰਧਾਨਗੀ ਕਰਦਿਆਂ ਬਾਦਲ ਨੇ ਕਿਹਾ ਕਿ ਯੋਜਨਾਬੰਦੀ ਰਹਿਤ ਕਾਲੋਨੀਆਂ ਦੀ ਭਰਮਾਰ, ਗੈਰ ਲਾਇਸੰਸ ਕਾਲੋਨੀਆਂ ਅਤੇ ਵੱਖ-ਵੱਖ ਸ਼ਹਿਰਾਂ ਲਈ ਵੱਖ-ਵੱਖ ਯੋਜਨਾ ਨਿਯਮ ਪੰਜਾਬ ਦੇ ਸ਼ਹਿਰੀ ਵਿਕਾਸ ਲਈ ਸਰਾਪ ਬਣ ਗਏ ਹਨ। ਸੁਖਬੀਰ ਨੇ ਗੈਰ ਕਾਨੂੰਨੀ ਕਾਲੋਨੀਆਂ ਦੇ ਰਾਜ ਭਰ ‘ਚ ਸਰਵੇਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਸ਼ਹਿਰੀ ਵਿਕਾਸ ਨੂੰ ਸੁਚਾਰੂ ਬਣਾਉਣ ਲਈ ਸਾਡੇ ਲਈ ਨਗਰ ਯੋਜਨਾਕਾਰ ਵਿਭਾਗ ਦਾ ਪੁਨਰਗਠਨ ਕਰਦਿਆਂ ਇਸ ਨੂੰ ਹੋਰ ਸਮਰੱਥ ਬਣਾਉਣਾ ਅਤੇ ਕਿਸੇ ਉਲੰਘਣਾ ਲਈ ਸਜ਼ਾ ਦਾ ਅਧਿਕਾਰ ਦੇਣਾ ਲਾਜ਼ਮੀ ਬਣ ਗਿਆ ਹੈ। ਸਮੁੱਚੇ ਰਾਜ ਲਈ ਇਕਸਾਰ ਯੋਜਨਾਬੰਦੀ ਨਿਯਮਾਂ ਨੂੰ ਲਾਗੂ ਕੀਤੇ ਜਾਣ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਰਾਜ ਦਾ ਸੁਚੱਜਾ ਸ਼ਹਿਰੀ ਵਿਕਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਇਹ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਨੂੰ ਅਲੱਗ ਕੀਤਾ ਜਾਵੇ, ਜ਼ਮੀਨ ਦੀ ਵਰਤੋਂ ਲਈ ਮੰਤਵ ਨੂੰ ਤਬਦੀਲ ਕਰਨ ਸਬੰਧੀ ਨਿਯਮਾਂ ਦੀ ਪਾਲਣਾ ਤੋਂ ਇਲਾਵਾ ਇਮਾਰਤਾਂ ਦੀ ਨਿਯਮਾਂ ਅਨੁਸਾਰ ਯੋਜਨਾਬੰਦੀ ਨੂੰ ਉਤਸ਼ਾਹਿਤ ਕੀਤਾ ਜਾਵੇ। ਵਿਭਾਗ ਲਈ ਨਗਰ ਯੋਜਨਾਕਾਰ ਅਧਿਕਾਰੀਆਂ ਦੀਆਂ 190 ਆਸਾਮੀਆਂ ਨੂੰ ਵੀ ਪ੍ਰਵਾਨਗੀ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਨਿਯੁਕਤੀਆਂ ਨਿਰੋਲ ਮੈਰਿਟ ਦੇ ਆਧਾਰ ‘ਤੇ ਹੋਣ ਅਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸਮੁੱਚੀ ਭਰਤੀ ਪ੍ਰਕ੍ਰਿਆ ਨੂੰ ਤਿੰਨ ਮਹੀਨਿਆਂ ਵਿਚ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ। ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਮਾਲ ਐੱਨ.ਐੱਸ. ਕੰਗ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਮਕਾਨ ਉਸਾਰੀ ਐੱਸ.ਕੇ.ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐੱਸ. ਔਜਲਾ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਪ੍ਰਮੁੱਖ ਤੌਰ ‘ਤੇ ਸ਼ਾਮਲ ਸਨ।

ਮਾਇਆਵਤੀ ਦੇ ਰਾਜ ‘ਚ ਹੋਇਆ 40 ਹਜ਼ਾਰ ਕਰੋੜ ਦਾ ਘਪਲਾ
ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਾਇਆਵਤੀ ਸਰਕਾਰ ਨੂੰ ਘਪਲੇ ਦੀ ਸਰਕਾਰ ਦੱਸਿਆ। ਮੁਖ ਮੰਤਰੀ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਵਿਚ 40 ਹਜ਼ਾਰ ਕਰੋੜ ਰੁਪਏ ਦੇ ਘਪਲੇ ਹੋਏ ਹਨ। ਘਪਲੇ ਦੀਆਂ ਸਾਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਵੱਡੇ ਘਪਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮਾਇਆਵਤੀ ਸਰਕਾਰ ਵਿਚ ਹੋਏ ਸਾਰੇ ਘਪਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਬਸਪਾ ਦੇ ਕਈ ਹੋਰ ਮੰਤਰੀਆਂ ਦੇ ਬੇਨਕਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।