ਨਰਿੰਦਰ ਮੋਦੀ ਫਿਰ ਵਰਤ ‘ਤੇ ਬੈਠੇ
ਇੰਡੀਆ, ਵਿਸ਼ੇਸ਼ ਲੇਖ Friday, January 20th, 2012ਗੋਧਰਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਦਭਾਵਨਾ ਮਿਸ਼ਨ ਤਹਿਤ ਅੱਜ ਗੋਧਰਾ ‘ਚ ਇਕ ਦਿਨ ਦੇ ਵਰਤ ‘ਤੇ ਬੈਠ ਗਏ ਹਨ। ਅੱਜ ਜੁੰਮੇ ਦਾ ਦਿਨ ਹੈ ਅਤੇ ਗੋਧਰਾ ‘ਚ ਮੁੱਖ ਮੰਤਰੀ ਨਰਿੰਦਰ ਮੋਦੀ ਵਰਤ ‘ਤੇ ਬੈਠੇ ਹਨ। ਉਧਰ, ਕਾਂਗਰਸ ਦੇ ਨੇਤਾ ਵੀ ਮੋਦੀ ਦੇ ਸਦਭਾਵਨਾ ਦਾ ਜਵਾਬ ਦੇਣ ਲਈ ਸੱਤਕਰਮ ਵਰਤ ‘ਤੇ ਬੈਠੇ ਹਨ।
ਦੂਜੇ ਪਾਸੇ ਸ਼ਬਨਮ ਹਾਸ਼ਮੀ ਸਮੇਤ 6 ਲੋਕਾਂ ਨੂੰ ਗੋਧਰਾ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਮੋਦੀ ਖਿਲਾਫ ਸੰਮੇਲਨ ਕਰਨ ਜਾ ਰਹੇ ਸਨ। ਫਿਲਹਾਲ ਗੋਧਰਾ ‘ਚ ਮੰਚ ‘ਤੇ ਮੋਦੀ ਨਾਲ ਕਈ ਨੇਤਾ ਵੀ ਮੌਜੂਦ ਹਨ। ਮੰਚ ਦੇ ਚਾਰੇ ਪਾਸੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।









