Close
Menu

ਅਫਗਾਨਿਸਤਾਨ ‘ਚ ਬੰਬ ਧਮਾਕਾ, 11 ਦੀ ਮੌਤ

-- 19 May,2017

ਕਾਬੁਲ — ਅਫਗਾਨਿਸਤਾਨ ਦੇ ਪੂਰਬੀ ਲੋਗਾਰ ਸੂਬੇ ‘ਚ ਸ਼ੁੱਕਰਵਾਰ ਨੂੰ ਸੜਕ ਕੰਢੇ ਬੰਬ ਦੀ ਲਪੇਟ ‘ਚ ਆਉਣ ਨਾਲ ਹੀ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਇਕ ਕਾਬੁਲ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੇ ਸਨ। ਸੂਬੇ ਦੇ ਗਵਰਨਰ ਮੁਹੰਮਦ ਹਲੀਮ ਫਿਦਾਈ ਨੇ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਕਾਬੁਲ ਤੋਂ ਕੁਝ ਦੂਰੀ ‘ਤੇ ਹੋਇਆ। ਧਮਾਕੇ ਦੀ ਲਪੇਟ ‘ਚ ਆਉਣ ਨਾਲ ਇਹ ਵਾਹਨ ‘ਚ ਸਵਾਰ 5 ਔਰਤਾਂ, 5 ਬੱਚਿਆਂ ਅਤੇ 1 ਪੁਰਸ਼ ਦੀ ਮੌਤ ਹੋ ਗਈ ਅਤੇ ਦੂਜੇ ਵਾਹਨ ‘ਚ ਬੈਠੇ 2 ਪੁਰਸ਼ ਅਤੇ 1 ਔਰਤ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤਰ੍ਹਾਂ ਦਾ ਮਾਮਲਿਆਂ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨਾਂ ਖਾਸ ਕਰਕੇ ਤਾਲੀਬਾਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਇਸ ਸਾਲ ਤੱਕ ਸੜਕ ਕੰਢੇ ਲੁਕਾ ਕੇ ਰੱਖੇ ਗਏ ਬੰਬਾਂ ਦੀ ਲਪੇਟ ‘ਚ ਆ ਕੇ ਘੱਟ ਤੋਂ ਘੱਟ 283 ਲੋਕਾਂ ਦੀ ਮੌਤ ਹੋ ਗਈ ਅਤੇ 704 ਲੋਕ ਜ਼ਖਮੀ ਹੋਏ ਹਨ। ਮਾਰਨ ਵਾਲਿਆਂ ‘ਚ ਜ਼ਿਆਦਾਤਰ ਬੱਚੇ ਹਨ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇਕ ਰਿਪੋਰਟ ‘ਚ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ ‘ਚ ਪਿਛਲੇ ਸਾਲ ਘੱਟ ਤੋਂ ਘੱਟ 3498 ਲੋਕਾਂ ਦੀ ਮੌਤ ਹੋਈ ਸੀ ਅਤੇ 7920 ਲੋਕ ਜ਼ਖਮੀ ਹੋਏ ਸਨ, ਜਿਹੜੇ ਸਾਲ 2015 ਦੀ ਤੁਲਨਾ ‘ਚ 3 ਫੀਸਦੀ ਵਧ ਹਨ।

Facebook Comment
Project by : XtremeStudioz