Close
Menu

ਅਫਗਾਨ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਨੇ ਦੋ ਸਰਹੱਦੀ ਗੇਟ ਕੀਤੇ ਬੰਦ

-- 19 October,2018

ਇਸਲਾਮਾਬਾਦ -ਪਾਕਿਸਤਾਨ ਨੇ ਜੰਗ ਗ੍ਰਸਤ ਦੇਸ਼ ਵਿਚ ਆਗਾਮੀ ਸੰਸਦੀ ਚੋਣਾਂ ਸੁਚਾਰੂ ਤਰੀਕੇ ਨਾਲ ਕਰਵਾਏ ਜਾਣ ਲਈ ਕਾਬੁਲ ਦੀ ਅਪੀਲ ਦੇ ਚਲਦੇ ਦੋ ਦਿਨਾਂ ਲਈ ਅਫਗਾਨਿਸਤਾਨ ਨਾਲ ਲੱਗਦੇ ਦੋ ਮੁੱਖ ਸਰਹੱਦੀ ਗੇਟਾਂ ਨੂੰ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ। ਵਿਦੇਸ਼ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਸਰਕਾਰ ਨੇ 19 ਅਤੇ 20 ਅਕਤੂਬਰ ਨੂੰ ਚਮਨ ਅਤੇ ਟੋਰਖਾਮ ਵਿਚ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਪਾਰਗਮਨ ਮੈਤਰੀ ਗੇਟਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ।

ਐਫ.ਓ. ਨੇ ਦੱਸਿਆ ਕਿ ਦੇਸ਼ ਵਿਚ ਆਉਣ ਵਾਲੀਆਂ ਸੰਸਦੀ ਚੋਣਾਂ ਸੁਚਾਰੂ ਤਰੀਕੇ ਨਾਲ ਕਰਵਾਏ ਜਾਣ ਵਿਚ ਅਫਗਾਨਿਸਤਾਨ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਐਮਰਜੈਂਸੀ ਮਾਮਲਿਆਂ ਨੂੰ ਛੱਡ ਕੇ ਦੋਹਾਂ ਪਾਰਗਮਨ ਬਿੰਦੂਆਂ ਨੂੰ ਹਰ ਤਰ੍ਹਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਵਪਾਰ, ਡਾਕਟਰੀ ਇਲਾਜ ਅਤੇ ਰਿਸ਼ਤੇਦਾਰਾਂ ਨਾਲ ਮਿਲਣ ਲਈ ਰੋਜ਼ਾਨਾ ਹਜ਼ਾਰਾਂ ਲੋਕ ਦੋਹਾਂ ਮੁਲਕਾਂ ਵਿਚ ਆਉਂਦੇ-ਜਾਂਦੇ ਹਨ।

Facebook Comment
Project by : XtremeStudioz