Close
Menu

ਅਮਰੀਕਾ ‘ਚ ਭਾਰਤੀ ਡਾਕਟਰ ਨੂੰ ਮਿਲਿਆ ਅਪਾਹਜ ਸੇਵਾ ਪੁਰਸਕਾਰ

-- 07 December,2017

ਨਿਊਯਾਰਕ— ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਜੀਵਨ ਦੀ ਗੁਣਵੱਤਾ ਸੁਧਾਰਣ ਲਈ ਇਕ ਭਾਰਤੀ ਡਾਕਟਰ ਤੇ ਅਪਾਹਜ ਅਧਿਕਾਰ ਵਰਕਰ ਨੂੰ ਅਮਰੀਕਾ ‘ਚ ਵੱਕਾਰੀ ਹੇਨਰੀ ਵਿਸਕਾਰਡੀ ਅਚੀਵਮੈਂਟ ਐਵਾਰਡ ਦਿੱਤਾ ਗਿਆ।
40 ਸਾਲ ਦੇ ਡਾਕਟਰ ਸਤੇਂਦਰ ਸਿੰਘ ਨਵੀਂ ਦਿੱਲੀ ਸਥਿਤ ਯੂਨਿਵਰਸਿਟੀ ਕਾਲਜ ਆਫ ਮੈਡਿਕਲ ਸਾਇੰਸ ‘ਚ ਫਿਜਿਓਲਾਜੀ (ਸਰੀਰ ਵਿਗਿਆਨ) ਦੇ ਐਸੋਸੀਏਟ ਪ੍ਰੋਫੈਸਰ ਹਨ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। ਇਹ ਅੰਤਰਰਾਸ਼ਟਰੀ ਪੁਰਸਕਾਰ ਪਹਿਲੀ ਵਾਰ ਮਾਰਚ 2013 ‘ਚ ਦਿੱਤਾ ਗਿਆ ਸੀ। ਵਿਸਕਾਰਡੀ ਸੇਂਟਰ ਨੇ ਇਕ ਬਿਆਨ ‘ਚ ਕਿਹਾ ਕਿ ਅਮਰੀਕੀ ਅਪਾਹਜ ਅਧਿਕਾਰ ਨੇਤਾ ਅਤੇ ਵਿਸਕਾਰਡੀ ਸੇਂਟਰ ਤੇ ਨਿਊਯਾਰਕ ਦੇ ਹੇਨਰੀ ਵਿਸਕਾਰਡੀ ਸੇਂਟਰ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਜਾਨ ਡੀ ਕੇਂਪ ਨੇ ਪੁਰਸਕਾਰ ਦਿੱਤੇ।
2014 ਦੇ ਭਾਰਤੀ ਲੋਕ ਸਭਾ ਚੋਣ ਨੂੰ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਲਈ ਸੌਖਾ ਬਣਾਉਣ ‘ਚ ਮਹੱਤਵਪੂਰਣ ਭੂਮਿਕਾ ਨਿਭਾਊਣ ਵਾਲੇ ਸਿੰਘ ਨੇ ਕਿਹਾ, ”ਮੈਂ ਇਹ ਪੁਰਸਕਾਰ ਦੁਨੀਆ ਭਰ ‘ਚ ਭੇਦਭਾਅ ਨਾਲ ਲੜ ਰਹੇ ਸਰੀਰਕ ਤੌਰ ‘ਤੇ ਅਪਾਹਜ ਹਰੇਕ ਵਿਅਕਤੀ ਦੇ ਮਜ਼ਬੂਤ ਇਰਾਦੇ ਨੂੰ ਸਮਰਪਿਤ ਕਰਦਾ ਹਾਂ।” ਉਨ੍ਹਾਂ ਕਿਹਾ, ”ਮੈਨੂੰ ਅਮਰੀਕਾ ‘ਚ ਇਹ ਪੁਰਸਕਾਰ ਹਾਸਲ ਕਰਦੇ ਸਮੇਂ ਆਪਣੇ ਸੀਨੇ ‘ਤੇ ਭਾਰਤੀ ਝੰਡੇ ਦਾ ਬੈਜ ਲਗਾਉਂਦੇ ਹੋਏ ਕਾਫੀ ਮਾਣ ਮਹਿਸੂਸ ਹੋਇਆ।”

Facebook Comment
Project by : XtremeStudioz