Close
Menu

ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਮੀਨਲ ਪਟੇਲ ਨੂੰ ਮਿਲਿਆ ਸਨਮਾਨ

-- 19 October,2018

ਹਿਊਸਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ ਹਿਊਸਟਨ ‘ਚ ਮਨੁੱਖੀ ਤਸਕਰੀ ਨਾਲ ਲੜਨ ‘ਚ ਵੱਡਾ ਯੋਗਦਾਨ ਦੇਣ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਦੀ ਮਨੁੱਖੀ ਤਸਕਰੀ ‘ਤੇ ਵਿਸ਼ੇਸ਼ ਸਲਾਹਕਾਰ ਮੀਨਲ ਪਟੇਲ ਡੇਵਿਸ ਨੂੰ ਪਿਛਲੇ ਹਫਤੇ ਵ੍ਹਾਈਟ ਹਾਊਸ ‘ਚ ਇਕ ਪ੍ਰੋਗਰਾਮ ‘ਚ ਮਨੁੱਖੀ ਤਸਕਰੀ ਨਾਲ ਲੜਨ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਰਹੇ। ਇਨਾਮ ਜਿੱਤਣ ਮਗਰੋਂ ਡੇਵਿਸ ਨੇ ਕਿਹਾ,”ਇਸ ‘ਤੇ ਵਿਸ਼ਵਾਸ ਨਹੀਂ ਹੋ ਰਿਹਾ।” ਇਹ ਇਸ ਖੇਤਰ ‘ਚ ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਹੈ। ਉਨ੍ਹਾਂ ਨੇ ਕਿਹਾ,”ਮੇਰੇ ਮਾਂ-ਬਾਪ ਭਾਰਤ ਤੋਂ ਇੱਥੇ ਆਏ ਅਤੇ ਮੈਂ ਅਮਰੀਕਾ ‘ਚ ਜਨਮ ਲੈਣ ਵਾਲੀ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਹਾਂ। ਕਈ ਸਾਲ ਪਹਿਲਾਂ ਮੇਅਰ ਦਫਤਰ ਤੋਂ ਵ੍ਹਾਈਟ ਹਾਊਸ ਤਕ ਆਉਣਾ ਅਵਿਸ਼ਵਾਸਯੋਗ ਹੈ।”
ਜੁਲਾਈ 2015 ‘ਚ ਨਿਯੁਕਤ ਡੇਵਿਸ ਨੇ ਅਮਰੀਕਾ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ‘ਚ ਨੀਤੀਗਤ ਪੱਧਰ ‘ਤੇ ਵਿਵਸਥਾ ‘ਚ ਬਦਲਾਅ ਲਿਆ ਕੇ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ ਵੱਡਾ ਯੋਗਦਾਨ ਪਾਇਆ। ਡੇਵਿਸ ਨੇ ਕਨੈਕਟਿਕਟ ਤੋਂ ਐੱਮ. ਬੀ. ਏ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।

Facebook Comment
Project by : XtremeStudioz