Close
Menu

ਅਮਰੀਕਾ ’ਚ 7400 ਭਾਰਤੀਆਂ ਨੇ ਮੰਗੀ ਸ਼ਰਨ : ਯੂਐਨ

-- 21 June,2018

ਸੰਯੁਕਤ ਰਾਸ਼ਟਰ, 21 ਜੂਨ
ਅਮਰੀਕਾ ਵਿੱਚ ਸ਼ਰਨ ਲਈ ਪਿਛਲੇ ਸਾਲ ਭਾਰਤ ਤੋਂ ਸੱਤ ਹਜ਼ਾਰ ਅਰਜ਼ੀਆਂ ਆਈਆਂ ਸਨ। ਸ਼ਰਨਾਰਥੀਆਂ ਬਾਰੇ ਯੂਐਨ ਏਜੰਸੀ ਨੇ ਆਪਣੀ ਸਾਲਾਨਾ ਆਲਮੀ ਰੁਝਾਨਾਂ ਬਾਰੇ ਰਿਪੋਰਟ ਵਿੱਚ ਕਿਹਾ ਕਿ 2017 ਦੇ ਅੰਤ ਤੱਕ ਉਜਾੜੇ ਦੇ ਸ਼ਿਕਾਰ ਲੋਕਾਂ ਦੀ ਕੁੱਲ ਸੰਖਿਆ 6.85 ਕਰੋੜ ਸੀ ਜਿਸ ਵਿੱਚ 1.62 ਕਰੋੜ  ਲੋਕ 2017 ਵਿੱਚ ਹੀ ਉਜੜੇ ਸਨ। ਇਸ ਲਿਹਾਜ਼ ਨਾਲ 44500 ਲੋਕ ਹਰ ਰੋਜ਼ ਉਜਾੜੇ ਜਾ ਰਹੇ ਸਨ।
ਪਿਛਲੇ ਪੰਜ ਸਾਲਾਂ ਦੌਰਾਨ ਹਿੰਸਾ ਤੇ ਅਤਿਆਚਾਰ ਉਜਾੜੇ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਸਨ। ਇਸ ਸੰਦਰਭ ਵਿਚ ਜਮਹੂਰੀ ਗਣਰਾਜ ਕਾਂਗੋ, ਦੱਖਣੀ ਸੂਡਾਨ ਦੀ ਜੰਗ ਤੇ ਮਿਆਂਮਾਰ ਵਿੱਚ ਹਿੰਸਾ ਕਾਰਨ ਉਜੜ ਕੇ ਆਏ ਰੋਹਿੰਗੀਆ ਸ਼ਰਨਾਰਥੀਆਂ ਦਾ ਬੰਗਲਾਦੇਸ਼ ਵੱਲ ਮੁਹਾਣ ਵੱਡੇ ਸੰਕਟ ਬਣੇ ਹੋਏ ਹਨ। ਵੱਡੀ ਗੱਲ ਇਹ ਹੈ ਕਿ ਸਭ ਤੋਂ ਵੱਧ ਅਸਰ ਵਿਕਾਸਸ਼ੀਲ ਮੁਲਕਾਂ ’ਤੇ ਪੈ ਰਿਹਾ ਹੈ। ਅਮਰੀਕਾ ਵਿੱਚ ਮੱਧ ਅਮਰੀਕਾ ਦੇ ਉੱਤਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਦਾ ਰੁਝਾਨ ਜਾਰੀ ਸੀ। ਸਭ ਤੋਂ ਵੱਡੀ ਸੰਖਿਆ 49500 ਸਲਵਾਡੋਰ ਦੇ ਸ਼ਰਨਾਰਥੀਆਂ ਦੀ ਸੀ। ਵੈਨੇਜ਼ੁਏਲਾ ਤੋਂ ਸ਼ਰਨ ਮੰਗਣ ਵਾਲਿਆਂ ਦੀ ਸੰਖਿਆ 63 ਫ਼ੀਸਦ ਵਧ ਕੇ 29900 ਹੋ ਗਈ। 5000 ਤੋਂ ਵੱਧ ਸੱਖਿਆ ਵਾਲੇ ਮੁਲਕਾਂ ਵਿੱਚ ਮੈਕਸਿਕੋ (26100), ਚੀਨ (17400), ਹੈਤੀ (8600) ਤੇ ਭਾਰਤ (7400) ਸ਼ਾਮਲ ਹਨ। ਰਿਪੋਰਟ ਮੁਤਾਬਕ 2017 ਦੇ ਅੰਤ ਤੱਕ ਭਾਰਤ ਵਿੱਚ 197146 ਸ਼ਰਨਾਰਥੀ ਸਨ ਤੇ 10519 ਸ਼ਰਨ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਬਕਾਇਆ ਪਈਆਂ ਸਨ। ਸ਼ਰਨ ਲਈ ਦਾਵੇ ਦਾਇਰ ਕਰਨ ਵਾਲੇ ਮੁਲਕਾਂ ਵਿੱਚ ਸਭ ਤੋਂ ਵੱਧ ਸੰਖਿਆ 124000 ਅਫਗਾਨਿਸਤਾਨ ਦੀ ਸੀ ਜਿਨ੍ਹਾਂ ਨੇ 80 ਵੱਖ ਵੱਖ ਮੁਲਕਾਂ ਵਿੱਚ ਦਾਵੇ ਦਾਇਰ ਕੀਤੇ ਸਨ।

Facebook Comment
Project by : XtremeStudioz