Close
Menu

ਅਮਰੀਕਾ ਵੱਲੋਂ ਭਾਰਤ-ਪਾਕਿ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਦੀ ਕੋਸ਼ਿਸ਼

-- 14 November,2017

ਇਸਲਾਮਾਬਾਦ, 14 ਨਵੰਬਰ
ਅਮਰੀਕਾ ਨੇ ਪਾਕਿਸਤਾਨ ਤੇ ਭਾਰਤ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਦੀ ਹੁੱਝ ਮਾਰੀ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਦੋਵੇਂ ਪਰਮਾਣੂ ਗੁਆਂਢੀਆਂ ਵਿਚਾਲੇ ਤਣਾਅ ਘਟਾਉਣਾ ਚਾਹੁੰਦਾ ਹੈ। ਇਹ ਦਾਅਵਾ ਅੱਜ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ। ਅਮਰੀਕਾ ਦਾ ਮੰਤਵ ਦੋਵੇਂ ਦੱਖਣੀ ਏਸ਼ਿਆਈ ਵਿਰੋਧੀਆਂ ਵਿਚਾਲੇ ਰਿਸ਼ਤਿਆਂ ਨੂੰ ਆਮ ਵਰਗਾ ਕਰਨਾ ਹੈ ਤਾਂ ਕਿ ਅਫ਼ਗਾਨ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਉਤੇ ਵੱਧ ਧਿਆਨ ਕੇਂਦਰਤ ਕੀਤਾ ਜਾਵੇ। ‘ਐਕਸਪ੍ਰੈੱਸ ਟ੍ਰਿਬਿਊਨ’ ਨੇ ਸਰਕਾਰੀ ਅਧਿਕਾਰੀਆਂ ਤੇ ਡਿਪਲੋਮੈਟਿਕ ਸਰੋਤਾਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿੱਲਰਸਨ ਨੇ ਆਪਣੀ ਹਾਲੀਆ ਪਾਕਿਸਤਾਨ ਤੇ ਭਾਰਤ ਫੇਰੀ ਦੌਰਾਨ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਨਾਲ ਇਹ ਮੁੱਦਾ ਉਠਾਇਆ। ਪੇਪਰ ਨੇ ਕਿਹਾ ਕਿ ‘‘ਪਰਦੇ ਪਿੱਛੇ ਹੋਈਆਂ ਇਨ੍ਹਾਂ ਕੋਸ਼ਿਸ਼ਾਂ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਿਵਾਦਤ ਕਸ਼ਮੀਰ ਖਿੱਤੇ ਵਿੱਚ ਕੰਟਰੋਲ ਰੇਖਾ ਦੁਆਲੇ ਗੋਲੀਬਾਰੀ ਵਿੱਚ ਜ਼ਿਕਰਯੋਗ ਕਟੌਤੀ ਹੋਈ ਹੈ।

Facebook Comment
Project by : XtremeStudioz