Close
Menu

ਅਮਰੀਕੀ ਬੰਬ ਵਰ੍ਹਾਊ ਜਹਾਜ਼ਾਂ ਨੇ ਕੋਰੀਆਈ ਪ੍ਰਾਇਦੀਪ ‘ਤੇ ਭਰੀ ਉਡਾਣ

-- 12 October,2017

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਭੜਕਾਊ ਮਿਜ਼ਾਈਲ ਅਤੇ ਪ੍ਰਮਾਣੂ ਪ੍ਰੀਖਣਾਂ ਦਾ ਜਵਾਬ ਦੇਣ ਦੇ ਮੱਦੇਨਜ਼ਰ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ‘ਵੱਖ-ਵੱਖ ਬਦਲਾਂ’ ਉੱਤੇ ਚਰਚਾ ਕੀਤੀ। ਇਸ ਦੌਰਾਨ ਪਿਓਂਗਯਾਂਗ ਨੂੰ ਆਪਣੀ ਸ਼ਕਤੀ ਦਿਖਾਉਣ ਲਈ ਦੋ ਭਾਰੀ ਅਮਰੀਕੀ ਬੰਬ ਵਰ੍ਹਾਊ ਜਹਾਜ਼ਾਂ ਨੇ ਕੋਰੀਆਈ ਪ੍ਰਾਇਦੀਪ ਦੇ ਉੱਪਰੋਂ ਉਡਾਣ ਭਰੀ। ਉੱਤਰੀ ਕੋਰੀਆ ਫਰਵਰੀ ਤੋਂ ਹੁਣ ਤਕ 15 ਪ੍ਰੀਖਣਾਂ ‘ਚ 22 ਮਿਜ਼ਾਈਲਾਂ ਦਾਗ ਚੁੱਕਾ ਹੈ, ਜਿਸਦੀ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੇ ਸਖਤ ਨਿੰਦਾ ਕੀਤੀ ਸੀ।
ਪਿਓਂਗਯਾਂਗ ਨੇ ਹਾਲ ਹੀ ‘ਚ 2 ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ ਜੋ ਜਾਪਾਨ ਤੋਂ ਹੋ ਕੇ ਲੰਘੀਆਂ ਸਨ। ਇਸ ਦੇ ਮਗਰੋਂ ਖੇਤਰ ‘ਚ ਤਣਾਅ ਹੋਰ ਵਧ ਗਿਆ ਹੈ।

Facebook Comment
Project by : XtremeStudioz