Close
Menu

ਅਸੀਂ ਭਾਰਤ ਤੋਂ ਬਦਲਾ ਲੈਣ ਬਾਰੇ ਨਹੀਂ ਸੋਚ ਰਹੇ : ਕੀਨੀਆਈ ਕੋਚ

-- 09 June,2018

ਮੁੰਬਈ : ਕੀਨੀਆ ਫੁੱਟਬਾਲ ਟੀਮ ਦੇ ਕੋਚ ਸੇਬੇਸਟਿਅਨ ਮਿਗਨੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਟੀਮ ਇੰਟਰਕਾਂਟੀਨੈਂਟਲ ਕੱਪ ਦੇ ਫਾਇਨਲ ‘ਚ ਕੱਲ ਭਾਰਤ ਦੇ ਖਿਲਾਫ ਬਦਲਾ ਲੈਣ ਦੀ ਨੀਤੀ ਤੋਂ ਮੈਦਾਨ ‘ਚ ਨਹੀਂ ਉਤਰੇਗੀ ਕਿਉਂਕਿ ਲੀਗ ਮੈਚ ‘ਚ ਰੈਫਰੀ ਦੀ ਗਲਤੀ ਕਾਰਨ ਟੀਮ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਫਾਈਨਲ ਤੋਂ ਪਹਿਲਾਂ ਆਪਣੇ ਆਖਰੀ ਲੀਗ ਮੈਚ ‘ਚ ਕੀਨੀਆ ਨੇ ਚੀਨੀ ਤਾਈਪੇ ਨੂੰ 4-0 ਨਾਲ ਮਾਤ ਦੇ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਉਨ੍ਹਾਂ ਦੀ ਟੀਮ ਬਿਹਤਰ ਗੋਲ ਅੰਤਰ ਨਾਲ ਨਿਊਜ਼ੀਲੈਂਡ ਨੂੰ ਪਛਾੜ ਕੇ ਫਾਈਨਲ ‘ਚ ਪਹੁੰਚੀ। ਲੀਗ ਮੈਚ ‘ਚ ਭਾਰਤ ਨੇ ਕੀਨੀਆ ਨੂੰ 3-0 ਨਾਲ ਹਰਾਇਆ ਸੀ। ਇਸ ਨਤੀਜੇ ਲਈ ਉਹ ਰੈਫਰੀ ਦੇ ਗਲਤ ਫੈਸਲੇ ਨੂੰ ਜ਼ਿੰਮੇਵਾਰ ਮੰਨਦੇ ਹਨ।

ਮਿਗਨੇ ਨੇ ਕੱਲ ਮੈਚ ਦੇ ਬਾਅਦ ਕਿਹਾ, ਅਸੀਂ ਭਾਰਤ ਖਿਲਾਫ ਆਪਣੇ ਮੈਚ ਦਾ ਵਿਸ਼ਲੇਸ਼ਣ ਕੀਤਾ ਸੀ। ਭਾਰਤ ਇਕ ਮਜ਼ਬੂਤ ਟੀਮ ਹੈ। ਉਨ੍ਹਾਂ ਕਿਹਾ ਅਸੀਂ 12 ਮੈਂਬਰੀ ਭਾਰਤੀ ਟੀਮ ਤੋਂ ਹਾਰੇ, ਇਹ 12ਵਾਂ ਮੈਂਬਰ ਦਰਸ਼ਕ ਨਹੀਂ ਸੀ। ਮੈਂ ਇਸ ਮੈਚ ਨੂੰ ਭਾਰਤ ਤੋਂ ਬਦਲਾ ਲੈਣ ਦੀ ਤਰ੍ਹਾਂ ਨਹੀਂ ਦੇਖ ਰਿਹਾ ਕਿਉਂਕਿ ਇਸ ‘ਚ ਖਿਡਾਰੀਆਂ ਦੀ ਕੋਈ ਗਲਤੀ ਨਹੀਂ ਸੀ।

Facebook Comment
Project by : XtremeStudioz