Close
Menu
Breaking News:

ਆਪਣੀ ਨਵੀਂ ਫਿਲਮ ਦੇ ਗੀਤ ‘ਬਟਰਫਲਾਈ’ ਦੇ ਲਾਂਚ ਲਈ ਲੁਧਿਆਣਾ ਪਹੁੰਚੇ ਸ਼ਾਹਰੁਖ

-- 13 July,2017

ਲੁਧਿਆਣਾ— ਸ਼ਾਹਰੁਖ ਖਾਨ ਅੱਜ ਆਪਣੀ ਅਗਾਮੀ ਰਿਲੀਜ਼ ਹੋਣ ਵਾਲੀ ਫਿਲਮ ‘ਜਬ ਹੈਰੀ ਮੈੱਟ ਸੇਜਲ’ ਦੇ ਨਵੇਂ ਗੀਤ ‘ਬਟਰਫਲਾਈ’ ਦੇ ਰਿਲੀਜ਼ ਲਈ ਲੁਧਿਆਣਾ ਪੁੱਜੇ ਹਨ। ਇਥੋਂ ਦੇ ਵੇਵ ਮਾਲ ‘ਚ ਸ਼ਾਹਰੁਖ ਨੂੰ ਦੇਖਣ ਲਈ ਫੈਨਜ਼ ਵੱਡੀ ਗਿਣਤੀ ‘ਚ ਪੁੱਜੇ ਹਨ। ਦੱਸਣਯੋਗ ਹੈ ਕਿ ‘ਜਬ ਹੈਰੀ ਮੈੱਟ ਸੇਜਲ’ ‘ਚ ਸ਼ਾਹਰੁਖ ਖਾਨ ਇਕ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ।ਫਿਲਮ ‘ਚ ਅਨੁਸ਼ਕਾ ਸ਼ਰਮਾ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਸ਼ਾਹਰੁਖ ਖਾਨ ਦੀ ਰੈੱਡ ਚਿੱਲੀ ਐਂਟਰਟੇਨਮੈਂਟ ਵਲੋਂ ਕੀਤਾ ਗਿਆ ਹੈ। ਫਿਲਮ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Facebook Comment
Project by : XtremeStudioz