Close
Menu

‘ਆਪ’ ਵੱਲੋਂ ਪਟਿਆਲਾ ਤੋਂ 19 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

-- 06 December,2017

ਪਟਿਆਲਾ, 6 ਦਸੰਬਰ
ਆਮ ਆਦਮੀ ਪਾਰਟੀ (‘ਆਪ’) ਦੀ ਪਟਿਆਲਾ ਇਕਾਈ ਵੱਲੋਂ ਅੱਜ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ 19 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ 29 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਅੱਜ ਤਰਕਸ਼ੀਲ ਹਾਲ ਵਿੱਚ ਹੋਈ ਮੀਟਿੰਗ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਾਲੰਟੀਅਰਾਂ ਨੇ ਆਪਸੀ ਸਹਿਮਤੀ ਨਾਲ ਪਾਰਟੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਅੱਜ ਜਾਰੀ ਕੀਤੀ ਸੂਚੀ ਵਿੱਚ ਵੱਖ-ਵੱਖ ਵਾਰਡਾਂ ਤੋਂ ਵੀਰਪਾਲ ਕੌਰ ਚਾਹਲ, ਸਬੇਗ ਸਿੰਘ, ਗੁਰਸੇਵਕ ਸਿੰਘ, ਸ਼ਾਂਤੀ ਸ਼ਰਮਾ, ਗੀਤੂ ਧੀਮਾਨ, ਤਰਨਜੀਤ ਸਿੰਘ, ਗੁਰਮੀਤ ਸਿੰਘ, ਦਵਿੰਦਰ ਕੌਰ, ਰਾਜ ਕੁਮਾਰ, ਸੁਰਿੰਦਰ ਕੌਰ, ਮਨਪ੍ਰੀਤ ਕੌਰ, ਰੇਣੂ ਬਾਲਾ, ਕਮਲਾ ਦੇਵੀ, ਮਨੀਸ਼ਾ, ਮਨਜੀਤ ਕੌਰ, ਦੀਵਾ ਮਲਹੋਤਰਾ, ਸੋਨੂੰ ਰਾਣੀ, ਰਵੇਲ ਸਿੱਧੂ, ਬਲਵਿੰਦਰ ਕੌਰ ਕੋਹਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Facebook Comment
Project by : XtremeStudioz