Close
Menu

ਇਮਰਾਨ ਖ਼ਿਲਾਫ਼ ਕੇਸ ਦੀ ਸੁਣਵਾਈ ਤੋਂ ਲਾਂਭੇ ਹੋਇਆ ਜੱਜ

-- 12 March,2019

ਲਾਹੌਰ, 12 ਮਾਰਚ
ਲਾਹੌਰ ਹਾਈ ਕੋਰਟ ਦੇ ਜੱਜ ਨੇ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ‘ਅਯੋਗ’ ਠਹਿਰਾਏ ਜਾਣ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਤੋਂ ਖੁ਼ਦ ਨੂੰ ਵੱਖ ਕਰ ਲਿਆ ਹੈ। ਜਸਟਿਸ ਸ਼ਾਹਿਦ ਵਾਹਿਦ ਨੇ ਕੇਸ ਤੋਂ ਲਾਂਭੇ ਹੋਣ ਪਿੱਛੇ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੱਤਾ ਹੈ। ਖ਼ਾਨ ਨੂੰ ਅਯੋਗ ਠਹਿਰਾਣੇ ਜਾਣ ਬਾਰੇ ਇਹ ਦੂਜੀ ਪਟੀਸ਼ਨ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਮਰਾਨ ਖ਼ਾਨ ਨੇ ਪਿਛਲੇ ਸਾਲ ਆਮ ਚੋਣਾਂ ਮੌਕੇ ‘ਇਮਾਨਦਾਰੀ ਤੇ ਨੇਕਨੀਅਤੀ’ ਨਹੀਂ ਵਿਖਾਈ। ਪਟੀਸ਼ਨਰ ਨੇ ਦਾਅਵਾ ਕੀਤਾ ਹੈ ਕਿ 2018 ਦੀ ਚੋਣਾਂ ਮੌਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਖ਼ਾਨ(66) ਨੇ ਇਕ ਧੀ ਦੇ ਪਿਤਾ ਹੋਣ ਦੀ ਜਾਣਕਾਰੀ ਨੂੰ ਕਥਿਤ ਲੁਕਾਇਆ ਸੀ। ਡਾਅਨ ਦੀ ਰਿਪੋਰਟ ਮੁਤਾਬਕ ਕੇਸ ਦੀ ਸੁਣਵਾਈ ਜਸਟਿਸ ਸ਼ਾਹਿਦ ਵਾਹਿਦ ਤੇ ਜਸਟਿਸ ਮਮੂਨ ਰਾਸ਼ਿਦ ਸ਼ੇਖ਼ ਦੇ ਬੈਂਚ ਵੱਲੋਂ ਕੀਤੀ ਜਾਣੀ ਸੀ, ਪਰ ਜਸਟਿਸ ਵਾਹਿਦ ਨੇ ਨਿੱਜੀ ਕਾਰਨਾਂ ਕਰਕੇ ਖ਼ੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਵਿੱਚ ਅਜਿਹੀ ਹੀ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।

Facebook Comment
Project by : XtremeStudioz