Close
Menu

ਇਮਰਾਨ ਪਤਨੀ ਬੁਸ਼ਰਾ ਸਮੇਤ ਉਮਰਾਹ ‘ਚ ਕਰਨਗੇ ਸ਼ਿਰਕਤ

-- 12 June,2018

ਲਾਹੌਰ — ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਆਪਣੀ ਪਤਨੀ ਬੁਸ਼ਰਾ ਮੇਨਕਾ ਨਾਲ ਰਮਜ਼ਾਨ ਦੀ 27ਵੀਂ ਰਾਤ ਲਾਇਲਤੁਲ ਕਾਦਰ ‘ਤੇ ਰੋਜ਼ਾ-ਏ-ਰਸੂਲ (PBUH) ਦਾ ਦੌਰਾ ਕਰਨਗੇ। ਇਮਰਾਨ ਅਤੇ ਬੁਸ਼ਰਾ, ਪੀ.ਟੀ.ਆਈ. ਮੁਖੀ ਦੇ ਕਰੀਬੀ ਸਹਿਯੋਗੀਆਂ ਜ਼ੁਲਫੀ ਬੁਖਾਰੀ ਅਤੇ ਅਲੀਮ ਖਾਨ ਨਾਲ 11 ਜੂਨ ਨੂੰ ਸਾਊਦੀ ਅਰਬ ਪਹੁੰਚੇ ਸਨ। ਇਹ ਸਾਰੇ ਚਾਰਟਰਡ ਫਲਾਈਟ ਜ਼ਰੀਏ ਰਾਵਲਪਿੰਡੀ ਦੇ ਨੂਰ ਖਾਨ ਹਵਾਈ ਅੱਡੇ ਤੋਂ  ਸਾਊਦੀ ਅਰਬ ਗਏ। ਸੂਤਰਾਂ ਮੁਤਾਬਕ ਇਹ ਜੋੜਾ ਕੱਲ ਉਮਰਾਹ ਵਿਚ ਸ਼ਿਰਕਤ ਕਰੇਗਾ, ਜਿਸ ਮਗਰੋਂ ਉਨ੍ਹਾਂ ਦੀ ਈਦ ਤੋਂ ਪਹਿਲਾਂ ਦੇਸ਼ ਪਰਤਣ ਦੀ ਉਮੀਦ ਹੈ। ਸੋਮਵਾਰ ਨੂੰ ਇਮਰਾਨ ਦੇ ਕਰੀਬੀ ਦੋਸਤ ਜ਼ੁਲਫੀ ਬੁਖਾਰੀ ਨੂੰ ਗ੍ਰਹਿ ਮੰਤਰਾਲੇ ਨੇ ਉਮਰਾਹ ਲਈ ਸਾਊਦੀ ਅਰਬ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਸੀ। ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਦੇ ਸੂਤਰਾਂ ਨੇ ਕਿਹਾ ਕਿ ਲੰਡਨ ਸਥਿਤ ਕਾਰੋਬਾਰੀ ਰਾਵਲਪਿੰਡੀ ਤੋਂ ਇਮਰਾਨ ਖਾਨ ਅਤੇ ਬੁਸ਼ਰਾ ਨਾਲ ਸਾਊਦੀ ਅਰਬ ਦੀ ਉਡਾਣ ਭਰਨ ਲਈ ਤਿਆਰ ਸੀ ਪਰ ਉਸ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਦਾ ਨਾਮ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐੱਲ.) ਵਿਚ ਸੀ।

Facebook Comment
Project by : XtremeStudioz