Close
Menu
Breaking News:

ਇੰਡੋਨੇਸ਼ੀਆ: ਆਤਮਘਾਤੀ ਹਮਲਿਆਂ ਨੂੰ ਦੋ ਪਰਿਵਾਰਾਂ ਨੇ ਦਿੱਤਾ ਅੰਜਾਮ

-- 15 May,2018

ਸੁਰਬਾਯਾ, 15 ਮਈ
ਇੰਡੋਨੇਸ਼ੀਆ ਦੇ ਦੂਜੇ ਸ਼ਹਿਰ ਸੁਰਬਾਯਾ ਸਥਿਤ ਪੁਲੀਸ ਹੈੱਡਕੁਆਰਟਰ ’ਤੇ ਪੰਜ ਲੋਕਾਂ ਦੇ ਇਕ ਪਰਿਵਾਰ  ਜਿਨ੍ਹਾਂ ਵਿੱਚ ਇਕ ਬੱਚਾ ਵੀ ਸ਼ਾਮਲ ਸੀ, ਨੇ ਆਤਮਘਾਤੀ ਹਮਲਾ ਕੀਤਾ। ਇਹ ਜਾਣਕਾਰੀ ਇਥੇ ਪੁਲੀਸ ਨੇ ਦਿੱਤੀ। ਇਕ ਦਿਨ ਪਹਿਲਾਂ ਗਿਰਜਾਘਰਾਂ ’ਤੇ ਇਕ ਹੋਰ ਪਰਿਵਾਰ ਨੇ ਆਤਮਘਾਤੀ ਹਮਲੇ ਕੀਤੇ ਸਨ। ਗਿਰਜਾਘਰਾਂ ’ਤੇ ਹਮਲੇ ਦੀ ਜ਼ਿੰਮੇਵਾਰ ਇਸਲਾਮਿਕ ਸਟੇਟ ਨੇ ਲਈ ਹੈ। ਇਸ ਦੇ ਨਾਲ ਹੀ ਅੱਤਿਵਾਦੀ ਸਮੂਹ ਦਾ ਦੱਖਣੀ ਪੂਰਬੀ ਏਸ਼ੀਆ ਵਿੱਚ ਪ੍ਰਭਾਵ ਵਧਣ ਦਾ ਖ਼ਤਰਾ ਵੀ ਵਧ ਗਿਆ ਹੈ। ਅਗਲੇ ਤਿੰਨ ਮਹੀਨੇ ਵਿੱਚ ਇੰਡੋਨੇਸ਼ੀਆ ਵਿੱਚ ਏਸ਼ਿਆਈ ਖੇਡਾਂ ਹੋਣੀਆਂ ਹਨ। ਇਹ ਦੇਸ਼ ਇਸਲਾਮਿਕ ਅਤਿਵਾਦ ਨਾਲ ਲੰਬੇ ਸਮੇਂ ਤੋਂ ਸੰਤਾਪ ਭੋਗ ਰਿਹਾ ਹੈ। ਸਾਲ 2002 ਵਿੱਚ ਬਾਲੀ ਵਿੱਚ ਹੋਏ ਬੰਬ ਧਮਾਕੇ ਵਿੱਚ ਕਰੀਬ 200 ਲੋਕ ਮਾਰੇ ਗਏ ਸਨ ਜਿਸ ਵਿੱਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਹੈ ਅਤੇ ਸੈਂਕੜੇ ਅਤਿਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਦੌਰਾਨ ਕੱਲ੍ਹ ਸਭ ਕੁਝ ਬਦਲ ਗਿਆ ਜਦੋਂ ਦੋ ਬੱਚੀਆਂ ਸਮੇਤ ਛੇ ਲੋਕਾਂ ਦੇ ਪਰਿਵਾਰ ਨੇ ਸੁਰਬਾਯਾ ਵਿੱਚ ਸਵੇਰੇ ਪ੍ਰਾਰਥਨਾ ਦੇ ਸਮੇਂ ਗਿਰਜਾਘਰਾਂ ’ਤੇ ਆਤਮਘਾਤੀ ਹਮਲੇ ਕਰਕੇ 18 ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਅੱਜ ਇਕ ਹੋਰ ਪਰਿਵਾਰ ਨੇ ਸ਼ਹਿਰ ਦੇ ਥਾਣੇ ਵਿੱਚ ਆਪਣੇ ਆਪ ਨੂੰ ਉਡਾ ਲਿਆ। ਇਸ ਵਿੱਚ ਦਸ ਜਣੇ ਜ਼ਖ਼ਮੀ ਹੋ ਗਏ। ਰਾਸ਼ਟਰੀ ਪੁਲੀਸ ਮੁਖੀ ਟੀਟੋ ਕਾਰਨਾਵਿਆਨ ਨੇ ਕਿਹਾ, ‘‘ਦੋ ਮੋਟਰਸਾਈਕਲਾਂ ’ਤੇ ਪੰਜ ਲੋਕ ਸਵਾਰ ਸਨ। ਇਨ੍ਹਾਂ ਵਿੱਚ ਇਕ ਛੋਟਾ ਬੱਚਾ ਵੀ ਸੀ। ਇਹ ਇਕ ਪਰਿਵਾਰ ਸੀ।’’
ਉਨ੍ਹਾਂ ਕਿਹਾ ਕਿ ਹਮਲਾਵਰ ਪਰਿਵਾਰ ਦੀ ਇਕ ਅੱਠ ਸਾਲਾ ਬੱਚੀ ਬਚ ਗਈ ਹੈ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਪਰ ਉਸ ਦੀ ਮਾਂ, ਪਿਤਾ ਅਤੇ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਕਾਰਨਾਵਿਆਨ ਨੇ ਕਿਹਾ ਕਿ ਬੰਬ ਹਮਲਿਆਂ ਪਿੱਛੇ ਮੁੱਖ ਵਜ੍ਹਾ ਜੇਏਡੀ ਦੇ ਮੈਂਬਰਾਂ ਦੀ ਗਿ੍ਫ਼ਤਾਰੀ ਹੋ ਸਕਦੀ ਹੈ।

Facebook Comment
Project by : XtremeStudioz