Close
Menu

ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਦੀ ਰੂਸ ਨੇ ਕੀਤੀ ਨਿੰਦਾ

-- 17 October,2017

ਮਾਸਕੋ— ਰੂਸ ਨੇ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਦੀ ਨਿੰਦਾ ਕਰਨ ਦੇ ਨਾਲ ਹੀ ਉਸ ਨੂੰ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੰਯੁਕਤ ਰਾਸ਼ਟਰ ਪ੍ਰਸਤਾਵਾਂ ਦਾ ਪਾਲਣ ਕਰਨ ਦਾ ਸੱਦਾ ਦਿਤਾ ਹੈ।
ਰੂਸ ਦੀ ਸਰਕਾਰੀ ਪੱਤਰਕਾਰ ਏਜੰਸੀ ਨੇ ਰੂਸੀ ਸੰਸਦ ਦੇ ਉੱਪਰੀ ਸਦਨ ‘ਚ ਸਭਾਪਤੀ ਵੇਲੇਂਟੀਨਾ ਮਾਤਨਿਏਨਕੋ ਦੇ ਹਵਾਲੇ ‘ਤੋਂ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਾਤਵਿਏਨਕੋ ਦੀ ਇਹ ਟਿੱਪਣੀ ਸੇਂਟ ਪੀਟਰਸਬਰਗ ‘ਚ ਦੱਖਣੀ ਕੋਰੀਆ ਦੇ ਸੰਸਦੀ ਪ੍ਰਤੀਨਿਧੀ ਮੰਡਲ ਦੇ ਨਾਲ ਬੈਠਕ ਤੋਂ ਬਾਅਦ ਸਾਹਮਣੇ ਆਈ ਹੈ। ਰੂਸ ਹੁਣ ਤੱਕ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਨੂੰ ਸਿੱਧੀ ਗੱਲਬਾਤ ਲਈ ਰਾਜ਼ੀ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕਰਦਾ ਰਿਹਾ ਹੈ।

Facebook Comment
Project by : XtremeStudioz