Close
Menu

ਉੱਤਰ-ਪੂਰਬ ਵਿਚ ਭਾਜਪਾ ਵਲੋਂ ਖੇਤਰੀ ਪਾਰਟੀਆਂ ਨਾਲ ਚੋਣ ਗੱਠਜੋੜ

-- 14 March,2019

ਗੁਹਾਟੀ, 14 ਮਾਰਚ
ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਕਿ ਉਸ ਨੇ ਉੱਤਰ ਪੂਰਬ ਵਿਚ ਵੱਖ ਵੱਖ ਪਾਰਟੀਆਂ ਨਾਲ ਚੋਣ ਗੱਠਜੋੜ ਕੀਤਾ ਹੈ ਅਤੇ ਅਸਾਮ ਵਿਚ ਨਾਰਾਜ਼ ਚਲੀ ਆ ਰਹੀ ਅਸਮ ਗਣ ਪ੍ਰੀਸ਼ਦ ਨਾਲ ਆਪਣੇ ਸਬੰਧ ਮੁੜ ਸੁਧਾਰੇ ਹਨ। ਉੱਤਰ ਪੂਰਬ ਲਈ ਪਾਰਟੀ ਦੇ ਸੰਪਰਕ ਸੂਤਰ ਰਾਮ ਮਾਧਵ ਨੇ ਗੁਹਾਟੀ ਅਤੇ ਨਾਗਾਲੈਂਡ ਦੇ ਦੀਮਾਪੁਰ ਵਿਚ ਖੇਤਰੀ ਸਿਆਸੀ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਅਸਾਮ ਦੇ ਮੰਤਰੀ ਅਤੇ ਨੌਰਥ ਈਸਟ ਡੈਮੋਕਰੈਟਿਕ ਅਲਾਇੰਸ (ਨੇਡਾ) ਦੇ ਕਨਵੀਨਰ ਹੇਮੰਤਾ ਬਿਸਵਾ ਸਰਮਾ ਨੇ ਦੱਸਿਆ ਕਿ ਖਿੱਤੇ ਦੇ ਅੱਠ ਰਾਜਾਂ ਵਿਚ ਭਾਜਪਾ ਅਤੇ ਇਸ ਦੀਆਂ ਭਿਆਲ ਪਾਰਟੀਆਂ ਕਿੰਨੀਆਂ ਸੀਟਾਂ ’ਤੇ ਚੋਣ ਲੜਨਗੀਆਂ, ਇਸ ਦਾ ਐਲਾਨ 16 ਮਾਰਚ ਨੂੰ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ। ਸ੍ਰੀ ਮਾਧਵ ਨੇ ਫੇਸਬੁਕ ’ਤੇ ਪਾਏ ਇਕ ਪੋਸਟ ਵਿਚ ਕਿਹਾ ਕਿ ਗੱਠਜੋੜ ਖਿੱਤੇ ਦੀਆਂ 25 ਵਿੱਚੋਂ 22 ਸੀਟਾਂ ਜਿੱਤਣ ਦੇ ਸਮੱਰਥ ਹੈ।

Facebook Comment
Project by : XtremeStudioz