Close
Menu

ਐਂਬੇ ਵੈਲੀ ਦੀ ਨਿਲਾਮੀ ਰੋਕਣ ਤੋਂ ਸੁਪਰੀਮ ਕੋਰਟ ਦਾ ਇਨਕਾਰ

-- 11 August,2017

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਸਹਾਰਾ ਮੁਖੀ ਸੁਬ੍ਰਤ ਰਾਏ ਦੀ ਉਸ ਅਰਜ਼ੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇਸ ਗਰੁੱਪ ਦੇ ਐਂਬੇ ਵੈਲੀ ਪ੍ਰਾਜੈਕਟ ਦੀ ਨਿਲਾਮੀ ਪ੍ਰਕਿਰਿਆ ਰੋਕਣ ਲਈ ਕਿਹਾ ਸੀ।
ਜਸਟਿਸ ਦੀਪਕ ਮਿਸਰਾ, ਰੰਜਨ ਗੋਗੋਈ ਅਤੇ ਏ.ਕੇ. ਸੀਕਰੀ ਦੇ ਬੈਂਚ ਨੇ ਕਿਹਾ, ‘‘ਮੁਲਜ਼ਮ (ਰਾਏ) ਦੀ ਅਰਜ਼ੀ ਰੱਦ ਕੀਤੀ ਜਾਂਦੀ ਹੈ।’’ ਸੁਣਵਾਈ ਦੌਰਾਨ ਸੁਬ੍ਰਤ ਰਾਏ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਨਿਲਾਮੀ ਪ੍ਰਕਿਰਿਆ ਸਤੰਬਰ ਤੱਕ ਰੋਕੀ ਜਾਣੀ ਚਾਹੀਦੀ ਹੈ ਤਾਂ ਕਿ ਉਸ ਦਾ ਮੁਵੱਕਿਲ ਸੇਬੀ-ਸਹਾਰਾ ਖ਼ਾਤੇ ਵਿੱਚ ਜਮ੍ਹਾਂ ਕਰਵਾਉਣ ਲਈ 1500 ਕਰੋੜ ਰੁਪਏ ਦਾ ਪ੍ਰਬੰਧ ਕਰ ਸਕੇ। ਫਿਰ ਵੀ ਬੈਂਚ ਨੇ ਕਿਹਾ ਕਿ ਉਹ ਆਦੇਸ਼ ਢੁਕਵੇਂ ਸਮੇਂ ਉਤੇ ਜਾਰੀ ਕਰੇਗਾ।
ਸੁਪਰੀਮ ਕੋਰਟ ਨੇ 25 ਜੁਲਾਈ ਨੂੰ ਮੁਸ਼ਕਲਾਂ ਵਿੱਚ ਘਿਰੇ ਸਹਾਰਾ ਮੁਖੀ ਨੂੰ 7 ਸਤੰਬਰ ਤੱਕ ਸੇਬੀ-ਸਹਾਰਾ ਖਾਤੇ ਵਿੱਚ 1500 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਅਦਾਲਤ ਨੇ ਕਿਹਾ ਕਿ ਇਸ ਅਦਾਇਗੀ ਤੋਂ ਬਾਅਦ ਉਹ ਮੁਕੰਮਲ ਅਦਾਇਗੀ ਲਈ 18 ਮਹੀਨਿਆਂ ਦਾ ਹੋਰ ਸਮਾਂ ਦੇਣ ਦੀ ਮੰਗ ਕਰਨ ਵਾਲੀ ਅਰਜ਼ੀ ਉਤੇ ਗੌਰ ਕਰ ਸਕਦੀ ਹੈ।

Facebook Comment
Project by : XtremeStudioz