Close
Menu

ਐਚ-1ਬੀ ਵੀਜ਼ੇ ‘ਚ ਸ਼ਖਤੀ ਕਾਰਨ ਕੈਨੇਡਾ ਵੱਲ ਮੂੰਹ ਮੋੜ ਸਕਦੀਆਂ ਹਨ ਆਈ.ਟੀ. ਕੰਪਨੀਆਂ

-- 11 August,2017

ਵਾਸ਼ਿੰਗਟਨ/ਟੋਰੰਟੋ— ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ੇ ਦੀ ਸਮੀਖਿਆ ਕਰ ਰਿਹਾ ਹੈ। ਅਮਰੀਕਾ ਦੇ ਆਈ.ਟੀ. ਖੇਤਰ ਨੂੰ ਐਚ-1ਬੀ ਵੀਜ਼ਾ ਸਬੰਧੀ ਨਿਯਮਾਂ ਵਿਚ ਸਖ਼ਤੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਇਸ ਦਾ ਉਪਯੋਗ ਜ਼ਿਆਦਾਤਰ ਭਾਰਤੀ ਆਈ.ਟੀ. ਪੇਸ਼ੇਵਰ ਕਰਦੇ ਹਨ ਅਤੇ ਇਹ ਅਮਰੀਕਾ ਅਤੇ ਭਾਰਤ ਦੋਵਾਂ ਦੇ ਲਈ ਫਾਇਦੇਮੰਦ ਹੈ। ਐਚ-1ਬੀ ਵੀਜ਼ੇ ਨਾਲ ਦੋਵੇਂ ਦੇਸ਼ਾਂ ਦੀ ਅਰਥ ਵਿਵਸਥਾ ਲਾਭਕਾਰੀ ਹੋਈ ਹੈ।
ਸੀ.ਜੀ.ਡੀ. ਵਿਚ ਫੈਲੋ ਗੌਰਵ ਖੰਨਾ ਨੇ ਕਿਹਾ, ਇਹ ਯਕੀਨੀ ਕਰਨਾ ਜ਼ਰੂਰੀ ਹੈ ਕਿ ਦੋਵੇਂ ਦੇਸ਼ਾਂ ਦੇ ਆਈ.ਟੀ. ਸੈਕਟਰ ਲੋਕਾਂ ਨੂੰ ਅਪਣੇ ਵੱਲ ਆਕਰਸ਼ਿਤ ਕਰ ਸਕਣ ਕਿਉਂਕਿ ਇਹੀ ਦੋਵੇਂ ਦੇਸ਼ਾਂ ਵਿਚ ਸੋਧ ਕਾਰਜ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਐਚ-1ਬੀ ਵਿਚ ਸਖ਼ਤੀ ਕਾਰਨ ਅਮਰੀਕਾ ਆਈ.ਟੀ. ਸੈਕਟਰ ਵਿਚ ਬੜ੍ਹਤ ਤੋਂ ਹੱਥ ਧੋ ਸਕਦਾ ਹੈ ਅਤੇ ਆਈ.ਟੀ. ਕੰਪਨੀਆਂ ਕੈਨੇਡਾ ਵੱਲ ਮੂੰਹ ਮੋੜ ਸਕਦੀਆਂ ਹਨ।

Facebook Comment
Project by : XtremeStudioz