Close
Menu
Breaking News:

ਐਨਐਸਸੀ ਦੀ ਮਦਦ ਲਈ ਡੋਵਾਲ ਦੀ ਅਗਵਾਈ ਹੇਠ ਅਹਿਮ ਪੈਨਲ ਕਾਇਮ

-- 10 October,2018

ਨਵੀਂ ਦਿੱਲੀ, ਸਰਕਾਰ ਨੇ ਕੌਮੀ ਸੁਰੱਖਿਆ ਤੇ ਰਣਨੀਤਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨੂੰ ਸਲਾਹ ਦੇਣ ਵਾਲੀ ਕੌਮੀ ਸੁਰੱਖਿਆ ਕੌਂਸਲ ਦੀ ਸਹਾਇਤਾ ਲਈ ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਦੀ ਅਗਵਾਈ ਹੇਠ ਪੈਨਲ ਗਠਿਤ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਰਣਨੀਤਕ ਨੀਤੀ ਬਾਰੇ ਸਮੂਹ (ਐਸਪੀਜੀ) ਕੌਮੀ ਸੁਰੱਖਿਆ ਕੌਂਸਲ ਦੀ ਮਦਦ ਦੇ ਨਾਲ ਹੋਰਨਾਂ ਕਾਰਜਾਂ ਜਿਵੇਂ ਮੁਲਕ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ’ਤੇ ਰਣਨੀਤਕ ਪੱਖੋਂ ਨਜ਼ਰਸਾਨੀ ਕਰੇਗਾ। ਐਸਪੀਜੀ ਦੀ ਅਗਵਾਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਹੱਥ ਰਹੇਗੀ। ਇਸ ਵਿੱਚ ਮੈਂਬਰ ਵਜੋਂ ਨੀਤੀ ਆਯੋਗ ਦੇ ਉਪ ਚੇਅਰਮੈਨ, ਕੈਬਨਿਟ ਸਕੱਤਰ, ਤਿੰਨੋਂ ਸੁਰੱਖਿਆ ਸੇਵਾਵਾਂ ਦੇ ਮੁਖੀਆਂ, ਆਰਬੀਆਈ ਗਵਰਨਰ, ਵਿਦੇਸ਼ ਸਕੱਤਰ, ਗ੍ਰਹਿ ਸਕੱਤਰ, ਵਿੱਤ ਸਕੱਤਰ ਤੇ ਰੱਖਿਆ ਸਕੱਤਰ ਸ਼ਾਮਲ ਹੋਣਗੇ। ਰੱਖਿਆ ਉਤਪਾਦਨ ਤੇ ਸਪਲਾਈ ਵਿਭਾਗ ਦੇ ਸਕੱਤਰ, ਜਇਸ ਪੈਨਲ ਦੇ ਮੈਂਬਰ ਹੋਣਗੇ।

Facebook Comment
Project by : XtremeStudioz