Close
Menu

ਕਟਾਸਰਾਜ ਮੰਦਰ ਨੇੜਲੀਆਂ ਸੀਮਿੰਟ ਫੈਕਟਰੀਆਂ ਨੂੰ ਪੀਣ ਵਾਲਾ ਪਾਣੀ ਵਰਤਣ ਤੋਂ ਰੋਕਿਆ

-- 11 July,2018

ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪੰਜਾਬ ਦੇ ਚਕਵਾਲ ਜ਼ਿਲੇ ਵਿੱਚ ਇਤਿਹਾਸਕ ਕਟਾਸਰਾਜ ਮੰਦਰ ਕੰਪਲੈਕਸ ਵਿੱਚੋਂ ਨੇੜੇ ਦੀਆਂ ਸੀਮਿੰਟ ਫੈਕਟਰੀਆਂ ਨੂੰ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਪਿਛਲੇ ਸਾਲ ਨਵੰਬਰ ਮਹੀਨੇ ਕਟਾਸ ਰਾਜ ਮੰਦਰ ਕੰਪਲੈਕਸ ਦਾ ਪਵਿੱਤਰ ਤਲਾਅ ਸੁੱਕਣ ਦੇ ਮੁੱਦੇ ਦਾ ਆਪਣੇ ਤੌਰ ’ਤੇ ਨੋਟਿਸ ਲਿਆ ਸੀ। ਸਮਝਿਆ ਜਾਂਦਾ ਹੈ ਕਿ ਆਸ ਪਾਸ ਦੀਆਂ ਸੀਮਿੰਟ ਫੈਕਟਰੀਆਂ ਵੱਲੋਂ ਜ਼ਮੀਨ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕੀਤੇ ਜਾਣ ਕਰ ਕੇ ਤਲਾਅ ਸੁੱਕ ਗਿਆ ਹੈ। ਸੀਮਿੰਟ ਫੈਕਟਰੀਆਂ ਵੱਲੋਂ ਬਦਲਵੇਂ ਸਰੋਤਾਂ ਤੋਂ ਪਾਣੀ ਦਾ ਪ੍ਰਬੰਧ ਕਰਨ ਦੇ ਭਰੋਸੇ ਦੇਣ ਤੋਂ ਬਾਅਦ ਅਦਾਲਤ ਨੇ ਮਈ ਮਹੀਨੇ ਇਸ ਮਾਮਲੇ ’ਤੇ ਸੁਣਵਾਈ ਸਮੇਟ ਦਿੱਤੀ ਸੀ ਪਰ ਆਪਣੇ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਤੋਂ ਅੱਕ ਕੇ ਚੀਫ ਜਸਟਿਸ ਸਾਦਿਕ ਨਿਸਾਰ ਦੀ ਅਗਵਾਈ ਹੇਠਲੇ ਬੈਂਚ ਨੇ ਸੀਮਿੰਟ ਫੈਕਟਰੀਆਂ ਦੀ ਕਾਫ਼ੀ ਖਿਚਾਈ ਕੀਤੀ। ਚੀਫ ਜਸਟਿਸ ਨੇ ਕਿਹਾ ਕਿ ਫੈਕਟਰੀਆਂ ਬਿਨਾਂ ਕੋਈ ਅਦਾਇਗੀ ਕੀਤਿਆਂ ਹੀ ਕਰੋੜਾਂ ਰੁਪਏ ਦਾ ਪਾਣੀ ਵਰਤਦੀਆਂ ਰਹੀਆਂ ਹਨ।

Facebook Comment
Project by : XtremeStudioz