Close
Menu
Breaking News:

ਕਠੂਆ ਬਲਾਤਕਾਰ ਹੱਤਿਆ ਕਾਂਡ ਵਿਰੁੱਧ ਗੁੱਜਰ ਭਾਈਚਾਰੇ ਵੱਲੋਂ ਰੋਸ ਵਿਖਾਵਾc

-- 14 April,2018

ਜੰਮੂ, 14 ਅਪਰੈਲ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਅੱਠ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿੱਚ ਗੁੱਜਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਦੋਸ਼ੀਆਂ ਨੂੰ ਸਜ਼ਾਏ ਮੌਤ ਦੇਣ ਦੀ ਮੰਗ ਕੀਤੀ। ਵਿਖਾਵਾਕਾਰੀਆਂ ਨੇ ਜੰਮੂ ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਤਖ਼ਤੀਆਂ ਦਿਖਾਈਆਂ। ਇਨ੍ਹਾਂ ਮੁਜ਼ਾਹਰਾਕਾਰੀਆਂ ਦੀ ਅਗਵਾਈ ਗੁੱਜਰ ਅਤੇ ਬੱਕਰਵਾਲ ਆਗੂ ਚੌਧਰੀ ਨਜ਼ਾਕਤ ਖ਼ਟਾਨਾ ਕਰ ਰਹੇ ਸਨ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ। ਉਨ੍ਹਾਂ ਭਾਜਪਾ ਦੇ ਦੋ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਖ਼ਿਲਾਫ਼ ਵੀ ਭੜਾਸ ਕੱਢੀ ਤੇ ਮੁਲਜ਼ਮਾਂ ਦਾ ਸਾਥ ਦੇਣ ਦਾ ਦੋਸ਼ ਲਾਇਆ। ਉੱਧਰ ਜੰਮੂ ਕਸ਼ਮੀਰ ਕਾਂਗਰਸ ਨੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਸ ਮਾਮਲੇ ਸਬੰਧੀ ਸੀਨੀਅਰ ਮੰਤਰੀਆਂ ਦੀ ਭੂਮਿਕਾ ਸਪਸ਼ਟ ਕਰਨ ਲਈ ਕਿਹਾ। ਕਾਂਗਰਸ ਦੇ ਸੂਬਾਈ ਚੇਅਰਮੈਨ ਜੀਏ ਮੀਰ ਨੇ ਸੀਨੀਅਰ ਮੰਤਰੀਆਂ ਦੀ ਇਸ ਮਾਮਲੇ ਵਿੱਚ ਭੂਮਿਕਾ ਬਾਰੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਚੁੱਪੀ ’ਤੇ ਹੈਰਾਨੀ ਪ੍ਰਗਟ ਕੀਤੀ ਜਦੋਂ ਕਿ ਇਸ ਘਟਨਾ ਕਾਰਨ ਜੰਮੂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਇਸ ਘਟਨਾ ਸਬੰਧੀ ਅੱਠ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਪਰ ਬਾਰ ਐਸੋਸੀਏਸ਼ਨ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਮਾਮਲੇ ਵਿੱਚ ਘੱਟ ਗਿਣਤੀ ਡੋਗਰਾ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਗਿ੍ਫ਼ਤਾਰ ਕੀਤੇ ਗਏ ਕੁਝ ਵਿਅਕਤੀ ਹਿੰਦੂ ਏਕਤਾ ਮੰਚ ਨਾਲ ਵੀ ਸਬੰਧਤ ਹਨ।

Facebook Comment
Project by : XtremeStudioz