Close
Menu

ਕਵਿਤੋਵਾ ਨੇ ਤੀਜਾ ਮੈਡਰਿਡ ਓਪਨ ਖਿਤਾਬ ਜਿੱਤਿਆ

-- 14 May,2018

ਮੈਡਰਿਡ, ਚੈੱਕ ਗਣਰਾਜ ਦੀ 10ਵਾਂ ਦਰਜਾ ਪੇਤਰਾ ਕਵਿਤੋਵਾ ਨੇ ਨੀਦਰਲੈਂਡ ਦੀ ਕਿਕੀ ਬਰਟਨਜ਼ ਖ਼ਿਲਾਫ਼ 7-6, 4-6, 6-3 ਦੀ ਮੈਰਾਥਨ ਜਿੱਤ ਨਾਲ ਤੀਜੀ ਵਾਰ ਮੈਡਰਿਡ ਓਪਨ ਦਾ ਖਿਤਾਬ ਆਪਣੀ ਝੋਲੀ ਪਾ ਲਿਆ। ਕਵਿਤੋਵਾ ਨੇ ਸਾਲ 2011 ਤੇ 2015 ਵਿੱਚ ਵੀ ਇਹ ਟਰਾਫੀ ਜਿੱਤੀ ਸੀ। ਚੈੱਕ ਖਿਡਾਰਨ ਨੇ ਇਸ ਸਾਲ ਸੇਂਟ ਪੀਟਰਜ਼ਬਰਗ, ਦੋਹਾ ਤੇ ਪਿਛਲੇ ਹਫ਼ਤੇ ਪਰਾਗ ਮਗਰੋਂ ਇਹ ਚੌਥਾ ਖਿਤਾਬ ਹਾਸਲ ਕੀਤਾ ਹੈ। ਉਂਜ ਕਵਿਤੋਵਾ ਨੂੰ ਗੈਰ ਦਰਜਾ ਬਰਟਨਜ਼ ਨੂੰ ਹਰਾਉਣ ’ਚ ਖਾਸੀ ਮੁਸ਼ੱਕਤ ਕਰਨੀ ਪਈ। ਇਸ ਖਿਡਾਰਨ ਨੇ ਖ਼ਿਤਾਬੀ ਮੁਕਾਬਲਾ ਦੋ ਘੰਟੇ 51 ਮਿੰਟ ਵਿੱਚ ਜਿੱਤਿਆ। ਬਰਟਨਜ਼ ਨੇ ਇਸ ਤੋਂ ਪਹਿਲਾਂ ਸਾਬਕਾ ਨੰਬਰ ਇਕ ਮਾਰੀਆ ਸ਼ਰਾਪੋਵਾ ਤੇ ਕੈਰੋਲਿਨ ਵੋਜ਼ਨਿਆਕੀ ਨੂੰ ਟੂਰਨਾਮੈਂਟ ’ਚੋਂ ਬਾਹਰ ਦਾ ਰਾਹ ਵਿਖਾਇਆ ਸੀ। ਕਵਿਤੋਵਾ ਦੇ ਕਰੀਅਰ ਦਾ ਇਹ 24ਵਾਂ ਖਿਤਾਬ ਹੈ।

Facebook Comment
Project by : XtremeStudioz