Close
Menu

ਕਸਟਮਜ਼ ਵੱਲੋਂ 3.49 ਕਰੋੜ ਮੁੱਲ ਦਾ ਸੋਨਾ ਅਤੇ ਮੈਮਰੀ ਕਾਰਡ ਬਰਾਮਦ

-- 11 August,2017

ਨਵੀਂ ਦਿੱਲੀ, ਕਸਟਮਜ਼ ਵਿਭਾਗ ਦੇ ਅਧਿਕਾਰੀਆਂ ਨੇ ਨਿਊ ਕੋਰੀਅਰ ਟਰਮੀਨਲ ਤੋਂ 3.49 ਕਰੋੜ ਰੁਪਏ ਮੁੱਲ ਦਾ ਸੋਨਾ ਅਤੇ ਮੈਮਰੀ ਕਾਰਡ ਬਰਾਮਦ ਕੀਤੇ ਹਨ। ਵਿਭਾਗ ਮੁਤਾਬਕ ਹਾਂਗਕਾਂਗ ਅਤੇ ਬੈਂਕਾਕ ਤੋਂ ਆਏ ਦੋ ਪੈਕਟਾਂ ’ਚ ਕੰਪਿਊਟਰਾਂ ਦੇ ਯੂਪੀਐਸ ਹਨ। ਜਦੋਂ ਪਹਿਲਾ ਪੈਕਟ ਖੋਲ੍ਹਿਆ ਗਿਆ ਤਾਂ ਉਸ ਅੰਦਰੋਂ 43020 ਮੈਮਰੀ ਕਾਰਡ ਮਿਲੇ ਜਿਨ੍ਹਾਂ ਨੂੰ ਯੂਪੀਐਸ ਦੇ ਬਕਸੇ ਅੰਦਰ ਭੂਰੀ ਟੇਪ ਨਾਲ ਚਿਪਕਾ ਕੇ ਛੁਪਾਇਆ ਹੋਇਆ ਸੀ। ਇਨ੍ਹਾਂ ਦੀ ਬਾਜ਼ਾਰੀ ਕੀਮਤ 1.72 ਕਰੋੜ ਰੁਪਏ ਬਣਦੀ ਹੈ।
ਦੂਜੇ ਪੈਕਟ ’ਚ ਚਾਰ ਯੂਪੀਐਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਉਸ ’ਚੋਂ ਸੋਨੇ ਦੇ ਛੇ ਬਿਸਕੁਟ (ਕੁਲ ਛੇ ਕਿਲੋ ਵਜ਼ਨ) ਮਿਲੇ। ਸੋਨੇ ਦੀ ਕੀਮਤ 1.77 ਕਰੋੜ ਰੁਪਏ ਬਣਦੀ ਹੈ।

Facebook Comment
Project by : XtremeStudioz