Close
Menu

ਕਿਸੇ ਵੀ ਖੇਡ ‘ਚ ਸਫਲਤਾ ਲਈ ਅਨੁਸ਼ਾਸਨ ਬੇਹੱਦ ਜ਼ਰੂਰੀ : ਯੋਗੇਸ਼ਵਰ

-- 05 November,2018

ਮਥੁਰਾ : ਓਲੰਪਿਕ ਤਮਗਾ ਜੇਤੂ ਅਤੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਤ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਕਿਸੇ ਵੀ ਖੇਡ ਵਿਚ ਸਫਲਤਾ ਪਾਉਣ ਲਈ ਅਨੁਸ਼ਾਸਨ ਦਾ ਪਾਲਣਾ ਕਰਨਾ ਉਸ ਦੀ ਪਹਿਲੀ ਪੌੜੀ ਹੈ। ਯੋਗੇਸ਼ਵਰ ਨੇ ਨੌਹਵਾਰੀ-ਨਰਵਾਰੀ ਕੁਸ਼ਤੀ-ਕਬੱਡੀ ਅਕੈਡਮੀ ਵਿਚ ਨੌਜਵਾਨ ਪਹਿਲਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਪਹਿਲਾਂ ਕੁਸ਼ਤੀ ਨੂੰ ਘੱਟ ਤਵੱਜੋ ਦਿੱਤੀ ਜਾਂਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਅੱਜ ਦੇਸ਼ ਵਿਚ ਕੁਸ਼ਤੀ ਨੂੰ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਇੱਥੇ ਤੱਕ ਕਿ ਲੜਕੀਆਂ ਵੀ ਇਸ ਖੇਡ ਵਿਚ ਹਿੱਸਾ ਲੈ ਰਹੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ।”
ਲੰਡਨ ਓਲੰਪਿਕ ਕਾਂਸੀ ਤਮਗਾ ਜੇਤੂ ਯੋਗੇਸ਼ਵਰ ਨੇ ਨੌਜਵਾਨ ਪਹਿਲਵਾਨਾਂ ਨੂੰ ਸਫਲਤਾ ਦੇ ਕੁਝ ਟਿਪਸ ਵੀ ਦਿੱਤੇ। ਯੋਗੇਸ਼ਵਰ ਨੇ ਕਿਹਾ, ” ਜੇਕਰ ਤੁਸੀਂ ਕੁਸ਼ਤੀ ਵਿਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਅਨੁਸ਼ਾਸਿਤ ਹੋਣਾ ਪਹਿਲੀ ਸ਼ਰਤ ਹੈ। ਇਸ ਖੇਡ ਵਿਚ ਸਫਲਤਾ ਪਾਉਣ ਲਈ ਅਨੁਸ਼ਾਸਨ ਵਿਚ ਰਹਿ ਕੇ ਕੋਚ ਦੇ ਹੁਕਮਾਂ ਦੀ ਪਾਲਣਾ ਕਰਨ ਨਾਲ ਤੁਹਾਡੀ ਜਿੱਤ ਪੱਕੀ ਹੋ ਜਾਂਦੀ ਹੈ।

Facebook Comment
Project by : XtremeStudioz